ਪ੍ਰਧਾਨ ਮੰਤਰੀ ਦਫਤਰ

ਕੋਵਿਡ ਦੀ ਉੱਚ ਦਰ ਸੱਤ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 SEP 2020 8:05PM by PIB Chandigarh

ਸਾਥੀਓ,

 

ਇਹ ਸੰਜੋਗ ਹੀ ਹੈ ਕਿ ਅੱਜ ਜਦੋਂ ਅਸੀਂ ਕੋਰੋਨਾ ਸੰਕਟ ਤੇ ਗੱਲ ਕਰ ਰਹੇ ਹਾਂ, ਤਦ ਦੇਸ਼ ਦੇ ਸਿਹਤ ਇਤਿਹਾਸ ਦਾ ਬਹੁਤ ਅਹਿਮ ਦਿਨ ਹੈ।

 

2 ਸਾਲ ਪਹਿਲਾਂ ਅੱਜ ਦੇ ਹੀ ਦਿਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ

 

ਸਿਰਫ਼ 2 ਸਾਲ ਦੇ ਅੰਦਰ ਹੀ ਇਸ ਯੋਜਨਾ ਦੇ ਤਹਿਤ ਸਵਾ ਕਰੋੜ ਤੋਂ ਅਧਿਕ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਿਆ ਹੈ।

 

ਮੈਂ ਅੱਜ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, ਆਯੁਸ਼ਮਾਨ ਭਾਰਤ ਯੋਜਨਾ ਦੇ ਮਾਧਿਅਮ ਨਾਲ ਗ਼ਰੀਬਾਂ ਦੀ ਸੇਵਾ ਕਰਨ ਵਾਲੇ ਸਾਰੇ ਡਾਕਟਰਾਂ, ਮੈਡੀਕਲ ਸਟਾਫ ਦੀ ਵਿਸ਼ੇਸ਼ ਪ੍ਰਸ਼ੰਸਾ ਕਰਦਾ ਹਾਂ

 

ਸਾਥੀਓ,

 

ਅੱਜ ਦੀ ਸਾਡੀ ਇਸ ਚਰਚਾ ਦੇ ਦੌਰਾਨ ਅਨੇਕ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਅੱਗੇ ਦੀ ਰਣਨੀਤੀ ਦੇ ਲਈ ਰਸਤਾ ਹੋਰ ਅਧਿਕ ਸਪਸ਼ਟ ਹੁੰਦਾ ਹੈ।

 

ਇਹ ਸਹੀ ਹੈ ਕਿ ਭਾਰਤ ਵਿੱਚ ਸੰਕ੍ਰਮਣ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੇਕਿਨ ਅੱਜ ਅਸੀਂ ਹਰ ਰੋਜ਼ 10 ਲੱਖ ਤੋਂ ਜ਼ਿਆਦਾ ਟੈਸਟ ਵੀ ਕਰ ਰਹੇ ਹਾਂ ਅਤੇ ਠੀਕ ਹੋਣ ਵਾਲਿਆਂ ਦੀ ਸੰਖਿਆ ਵੀ ਤੇਜ਼ੀ ਨਾਲ ਵਧ ਰਹੀ ਹੈ

 

ਅਨੇਕ ਰਾਜਾਂ ਵਿੱਚ ਅਤੇ ਰਾਜਾਂ ਦੇ ਅੰਦਰ ਸਥਾਨਕ ਪੱਧਰ ਤੇ ਵੀ Best Practices ਦੇਖਣ ਨੂੰ ਮਿਲ ਰਹੀਆਂ ਹਨ

 

ਸਾਨੂੰ ਇਨ੍ਹਾਂ ਅਨੁਭਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਤਸਾਹਿਤ ਕਰਨਾ ਹੋਵੇਗਾ

 

ਸਾਥੀਓ,

 

ਬੀਤੇ ਮਹੀਨਿਆਂ ਵਿੱਚ ਕੋਰੋਨਾ ਦੇ ਇਲਾਜ ਨਾਲ ਜੁੜੀਆਂ ਜਿਨ੍ਹਾਂ ਸੁਵਿਧਾਵਾਂ ਦਾ ਵਿਕਾਸ ਅਸੀਂ ਕੀਤਾ ਹੈ, ਉਹ ਸਾਨੂੰ ਕੋਰੋਨਾ ਨਾਲ ਮੁਕਾਬਲੇ ਵਿੱਚ ਬਹੁਤ ਮਦਦ ਕਰ ਰਹੀਆਂ ਹਨ

 

ਹੁਣ ਸਾਨੂੰ ਇੱਕ ਤਰਫ਼ ਜਿੱਥੇ ਕੋਰੋਨਾ ਨਾਲ ਜੁੜੇ ਇੰਫ੍ਰਾਸਟ੍ਰਕਚਰ ਨੂੰ ਤਾਂ ਮਜ਼ਬੂਤ ਕਰਨਾ ਹੀ ਹੈ, ਜੋ ਸਾਡਾ ਹੈਲਥ ਨਾਲ ਜੁੜਿਆ, ਟ੍ਰੈਕਿੰਗ ਅਤੇ ਟ੍ਰੇਸਿੰਗ ਨਾਲ ਜੁੜਿਆ ਨੈੱਟਵਰਕ ਹੈਉਨ੍ਹਾਂ ਦੀ ਬਿਹਤਰ ਟ੍ਰੇਨਿੰਗ ਵੀ ਸੁਨਿਸ਼ਚਿਤ ਕਰਨੀ ਹੈ।

 

ਅੱਜ ਹੀ ਕੋਰੋਨਾ Specific Infrastructure ਦੇ ਲਈ STATE DISASTER RESPONSE FUND- SDRF ਦੇ ਇਸਤੇਮਾਲ ਤੇ ਵੀ ਅਹਿਮ ਫੈਸਲਾ ਲਿਆ ਗਿਆ ਹੈ।

 

ਕਈ ਰਾਜਾਂ ਨੇ ਇਸ ਬਾਰੇ ਵਿੱਚ ਤਾਕੀਦ ਕੀਤੀ ਸੀ

 

ਹੁਣ ਇਹ ਤੈਅ ਕੀਤਾ ਗਿਆ ਹੈ ਕਿ SDRF ਦੇ ਇਸਤੇਮਾਲ ਦੀ ਲਿਮਿਟ ਨੂੰ 35 ਪ੍ਰਤੀਸ਼ਤ ਤੋਂ ਵਧਾ ਕੇ 50ਪ੍ਰਤੀਸ਼ਤ ਕਰ ਦਿੱਤਾ ਜਾਵੇ

 

ਇਸ ਫ਼ੈਸਲੇ ਨਾਲ ਰਾਜਾਂ ਨੂੰ ਕੋਰੋਨਾ ਨਾਲ ਮੁਕਾਬਲੇ ਦੇ ਲਈ ਹੋਰ ਜ਼ਿਆਦਾ ਰਾਸ਼ੀ ਉਪਲਬਧ ਹੋ ਸਕੇਗੀ

ਇੱਕ ਹੋਰ ਮਹੱਤਵਪੂਰਨ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ

 

ਜੋ 1-2 ਦਿਨ ਦੇ ਲੋਕਲ ਲੌਕਡਾਊਨ ਹੁੰਦੇ ਹਨ, ਉਹ ਕੋਰੋਨਾ ਨੂੰ ਰੋਕਣ ਵਿੱਚ ਕਿਤਨੇ ਪ੍ਰਭਾਵੀ ਹਨ, ਹਰ ਰਾਜ ਨੂੰ ਆਪਣੇ ਪੱਧਰ ਤੇ ਇਸ ਦਾ ਅਵਲੋਕਨ ਕਰਨਾ ਚਾਹੀਦਾ ਹੈ।

 

 

ਕਿਤੇ ਅਜਿਹਾ ਤਾਂ ਨਹੀਂ ਕਿ ਇਸ ਵਜ੍ਹਾ ਨਾਲ ਤੁਹਾਡੇ ਰਾਜ ਵਿੱਚ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਵਿੱਚ ਦਿੱਕਤ ਹੋ ਰਹੀ ਹੈ?

 

ਮੇਰੀ ਤਾਕੀਦ ਹੈ ਕਿ ਸਾਰੇ ਰਾਜ ਇਸ ਬਾਰੇ ਗੰਭੀਰਤਾ ਨਾਲ ਸੋਚਣ

 

ਸਾਥੀਓ,

 

ਪ੍ਰਭਾਵੀ ਟੈਸਟਿੰਗ, ਟ੍ਰੇਸਿੰਗ, ਟ੍ਰੀਟਮੈਂਟ, ਸਰਵੀਲਾਂਸ ਅਤੇ ਸਪਸ਼ਟ ਮੈਸੇਜਿੰਗ, ਇਸੇ ਤੇ ਸਾਨੂੰ ਆਪਣਾ ਫੋਕਸ ਹੋਰ ਵਧਾਉਣਾ ਹੋਵੇਗਾ

 

ਪ੍ਰਭਾਵੀ ਮੈਸੇਜਿੰਗ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਸੰਕ੍ਰਮਣ ਬਿਨਾ ਲੱਛਣ ਦਾ ਹੈ।  ਅਜਿਹੇ ਵਿੱਚ ਅਫ਼ਵਾਹਾਂ ਉਡਣ ਲਗਦੀਆਂ ਹਨਆਮ ਜਨ ਦੇ ਮਨ ਵਿੱਚ ਇਹ ਸੰਦੇਹ ਉਠਣ ਲਗਦਾ ਹੈ ਕਿ ਕਿਤੇ ਟੈਸਟਿੰਗ ਤਾਂ ਖ਼ਰਾਬ ਨਹੀਂ ਹੈ। ਇਹੀ ਨਹੀਂ ਕਈ ਵਾਰ ਕੁਝ ਲੋਕ ਸੰਕ੍ਰਮਣ ਦੀ ਗੰਭੀਰਤਾ ਨੂੰ ਘੱਟ ਆਂਕਣ ਦੀ ਗਲਤੀ ਵੀ ਕਰਨ ਲਗਦੇ ਹਨ

 

ਤਮਾਮ ਅਧਿਐਨ ਦੱਸਦੇ ਹਨ ਕਿ ਸੰਕ੍ਰਮਣ ਨੂੰ ਰੋਕਣ ਵਿੱਚ ਮਾਸਕ ਦੀ ਭੂਮਿਕਾ ਬਹੁਤ ਅਧਿਕ ਹੈ।  ਮਾਸਕ ਦੀ ਆਦਤ ਪਾਉਣਾ ਬਹੁਤ ਮੁਸ਼ਕਿਲ ਹੈ, ਲੇਕਿਨ ਇਸ ਨੂੰ ਰੋਜ਼ਮੱਰਾ ਦੇ ਜੀਵਨ ਦੀ ਇੱਕ ਜ਼ਰੂਰਤ ਬਣਾਏ ਬਿਨਾ ਸਾਨੂੰ ਸਾਰਥਕ ਨਤੀਜੇ ਨਹੀਂ ਮਿਲ ਸਕਣਗੇ

 

ਸਾਥੀਓ,

 

ਬੀਤੇ ਅਨੁਭਵਾਂ ਤੋਂ ਤੀਸਰੀ ਗੱਲ ਇਹ ਨਿਕਲ ਕੇ ਆਈ ਹੈ ਕਿ ਇੱਕ ਰਾਜ ਤੋਂ ਦੂਸਰੇ ਰਾਜ ਦੇ ਦਰਮਿਆਨ ਸੇਵਾਵਾਂ ਅਤੇ ਸਮਾਨ ਦੀ ਆਵਾਜਾਈ ਵਿੱਚ ਰੁਕਾਵਟ ਨਾਲ ਆਮ ਨਾਗਰਿਕਾਂ ਨੂੰ ਗ਼ੈਰ-ਜ਼ਰੂਰੀ ਪਰੇਸ਼ਾਨੀ ਹੁੰਦੀ ਹੈ।

 

ਇਸ ਨਾਲ ਜਨ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਆਜੀਵਿਕਾ ਤੇ ਵੀ ਅਸਰ ਪੈਂਦਾ ਹੈ।

 

ਹੁਣ ਜਿਵੇਂ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਬੀਤੇ ਕੁਝ ਦਿਨਾਂ ਵਿੱਚ ਕਈ ਰਾਜਾਂ ਵਿੱਚ ਪਰੇਸ਼ਾਨੀਆਂ ਆਈਆਂ ਹਨ

 

ਜੀਵਨ ਰੱਖਿਅਕ ਆਕਸੀਜਨ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਹਰ ਜ਼ਰੂਰੀ ਕਦਮ ਉਠਾਉਣੇ ਹੋਣਗੇ

 

ਭਾਰਤ ਨੇ ਮੁਸ਼ਕਿਲ ਸਮੇਂ ਵਿੱਚ ਵੀ ਪੂਰੇ ਵਿਸ਼ਵ ਵਿੱਚ ਜੀਵਨ ਰੱਖਿਅਕ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕੀਤੀ ਹੈ। ਅਜਿਹੇ ਵਿੱਚ ਇੱਕ ਰਾਜ ਤੋਂ ਦੂਸਰੇ ਰਾਜ ਦੇ ਦਰਮਿਆਨ ਦਵਾਈਆਂ ਅਸਾਨੀ ਨਾਲ ਪਹੁੰਚਣ, ਸਾਨੂੰ ਮਿਲ ਕੇ ਹੀ ਇਹ ਦੇਖਣਾ ਹੋਵੇਗਾ

 

ਸਾਥੀਓ,

 

ਸੰਜਮ, ਸੰਵੇਦਨਾ, ਸੰਵਾਦ ਅਤੇ ਸਹਿਯੋਗ ਦਾ ਜੋ ਪ੍ਰਦਰਸ਼ਨ ਇਸ ਕੋਰੋਨਾ ਕਾਲ ਵਿੱਚ ਦੇਸ਼ ਨੇ ਦਿਖਾਇਆ ਹੈ, ਉਸ ਨੂੰ ਅਸੀਂ ਅੱਗੇ ਵੀ ਜਾਰੀ ਰੱਖਣਾ ਹੈ।

 

ਸੰਕ੍ਰਮਣ ਦੇ ਵਿਰੁੱਧ ਲੜਾਈ ਦੇ ਨਾਲ-ਨਾਲ ਹੁਣ ਆਰਥਿਕ ਮੋਰਚੇ ਤੇ ਸਾਨੂੰ ਪੂਰੀ ਤਾਕਤ ਨਾਲ ਅੱਗੇ ਵਧਣਾ ਹੈ।

 

ਸਾਡੇ ਸਾਂਝੇ ਪ੍ਰਯਤਨ ਜ਼ਰੂਰ ਸਫ਼ਲ ਹੋਣਗੇ, ਇਸੇ ਕਾਮਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

 

*****

 

ਵੀਆਰਆਰਕੇ/ਏਕੇ



(Release ID: 1658387) Visitor Counter : 141