ਰੇਲ ਮੰਤਰਾਲਾ

ਭਾਰਤੀ ਰੇਲਵੇ "ਸਵੱਛਤਾ ਪਖਵਾੜਾ" ਮਨਾ ਰਿਹਾ ਹੈ

ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਨਾਲ ਸਾਂਝੇਦਾਰੀ ਵਿੱਚ ਉੱਤਰ ਰੇਲਵੇ ਦੇ ਮਾਧਿਅਮ ਨਾਲ ਰੇਲਵੇ ਬੋਰਡ ਨੇ "ਸਵੱਛਤਾ ਅਤੇ ਵਾਤਾਵਰਣ" 'ਤੇ ਵੈਬੀਨਾਰ ਆਯੋਜਿਤ ਕੀਤਾ


ਪਲਾਸਟਿਕ ਕਚਰੇ ਦੇ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਸਟੇਸ਼ਨਾਂ, ਟ੍ਰੇਨਾਂ, ਪਟੜੀਆਂ, ਕਾਲੋਨੀਆਂ ਅਤੇ ਹੋਰ ਰੇਲਵੇ ਸਥਾਪਨਾਵਾਂ ਦੀ ਵਿਆਪਕ ਸਫਾਈ ਅਤੇ ਕੀਟਾਣੂ ਮੁਕਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ

Posted On: 20 SEP 2020 9:30AM by PIB Chandigarh

ਭਾਰਤੀ ਰੇਲਵੇ 16 ਤੋਂ 30 ਸਤੰਬਰ 2020 ਤੱਕ "ਸਵੱਛਤਾ ਪਖਵਾੜਾ" ਮਨਾ ਰਹੀ ਹੈ। ਪਖਵਾੜੇ ਦੇ ਉਦਘਾਟਨ ਦਿਵਸ 'ਤੇ ਸਾਰੇ ਜੋਨਲ ਰੇਲਵੇ ਹੈਡਕਵਾਟਰਾਂ, ਮੰਡਲ ਦਫ਼ਤਰਾਂ ਅਤੇ ਹੋਰਨਾਂ ਸਥਾਪਨਾਵਾਂ ਵਿੱਚ ਰੇਲਵੇ ਕਰਮਚਾਰੀਆਂ ਨੂੰ ਸਵੱਛਤਾ ਦਾ ਸੰਕਲਪ ਦਿਵਾਇਆ ਗਿਆ। ਪਖਵਾੜੇ ਦੇ ਦੌਰਾਨ ਪਲਾਸਟਿਕ ਕਚਰੇ ਦੇ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਟੇਸ਼ਨਾਂ ਟ੍ਰੇਨਾਂ, ਪਟੜੀਆਂ, ਕਾਲੋਨੀਆਂ ਅਤੇ ਹੋਰ ਰੇਲਵੇ ਸਥਾਪਨਾਵਾਂ ਦੀ ਵਿਆਪਕ ਸਫਾਈ ਅਤੇ ਕੀਟਾਣੂ ਮੁਕਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮਾਸਕ ਅਤੇ ਸੈਨਿਟਾਈਜ਼ਰ ਵੀ ਵੰਡੇ ਜਾ ਰਹੇ ਹਨ। ਕੋਵਿਡ-19 ਸਬੰਧਿਤ ਸਾਵਧਾਨੀਆਂ ਦੇ ਨਾਲ ਹੀ ਰੇਲਵੇ ਪਰਿਸਰ ਨੂੰ ਸਵੱਛ ਅਤੇ ਸੁਰੱਖਿਅਤ ਰੱਖਣ ਦੇ ਲਈ ਜਾਗਰੂਕਤਾ ਪੈਦਾ  ਕਰਨ ਦੇ ਲਈ ਆਈਈਸੀ ਦਾ ਉਪਯੋਗ ਅਤੇ ਵੈਬੀਨਾਰ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮਿਆਦ ਦੇ ਦੌਰਾਨ ਪਟੜੀਆਂ, ਸਟੇਸ਼ਨਾਂ, ਨਾਲੀਆਂ, ਪਖਾਨਿਆਂ ,ਯਾਰਡ,ਡਿਪੋ ਆਦਿ ਦੀ ਸਫਾਈ 'ਤੇ ਧਿਆਨ ਕੇਂਦਰਿਤ ਕਰੇਗੀ।

 

ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਨਾਲ ਮਿਲ ਕੇ ਉੱਤਰ ਰੇਲਵੇ ਦੇ ਮਾਧਿਅਮ ਨਾਲ ਰੇਲਵੇ ਬੋਰਡ ਨੇ 16 ਸਤੰਬਰ 2020 ਨੂੰ "ਸਵੱਛਤਾ ਅਤੇ ਵਾਤਾਵਰਣ" ਵਿਸ਼ੇ 'ਤੇ ਇੱਕ ਵੈਬੀਨਾਰ ਦਾ ਆਯੋਜਿਤ ਕੀਤਾ। ਕੋਵਿਡ ਮਹਾਮਾਰੀ ਦੇ ਕਾਰਣ, 16 ਸਤੰਬਰ ਤੋਂ ਸ਼ੁਰੂ ਹੋ ਕੇ 30 ਸਤੰਬਰ 2020 ਤੱਕ ਚਲਣ ਵਾਲੇ "ਸਵੱਛਤਾ ਪਖਵਾੜਾ" ਦੀ ਸ਼ੁਰੂਆਤ ਦੇ ਲਈ ਵਰਚੂਅਲ ਮਾਧਿਅਮ, ਵੈਬੀਨਾਰ ਆਯੋਜਿਤ ਕੀਤਾ ਗਿਆ।

 

ਵੈਬੀਨਾਰ ਦੇ ਦੌਰਾਨ ਵਿਭਿੰਨ ਸਰਕਾਰੀ, ਨਿਜੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਵਾਤਾਵਰਣ ਨਾਲ ਜੁੜੇ ਪ੍ਰਤੀਨਿਧੀਆਂ ਅਤੇ ਮਾਹਰਾਂ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ। ਇਸ ਵੈਬੀਨਾਰ ਵਿੱਚ ਭਾਰਤੀ ਰੇਲਵੇ ਦੇ ਵਿਭਿੰਨ ਵਿਭਾਗਾਂ ਦੇ 100 ਤੋਂ ਜ਼ਿਆਦਾ ਅਧਿਕਾਰੀਆਂ ਨੇ ਹਿੱਸਾ ਲਿਆ।ਸ਼ੈ ਸਨ ਦੇ ਦੌਰਾਨ ਚਰਚਾ ਵਿੱਚ ਆਏ ਕੁਝ ਪ੍ਰਮੁੱਖ ਮੁੱਦੇ :

 

•          ਭਾਰਤੀ ਰੇਲਵੇ ਦੁਆਰਾ ਉਚਿਤ ਸੋਲਿਡ ਬੇਸ ਮੈਨੇਜਮੈਂਟ,ਪਾਣੀ ਦੀ ਬੱਚਤ ਅਤੇ ਊਰਜਾ ਦੀ ਸੰਭਾਲ ਆਦਿ ਦੇ ਲਈ ਚੁੱਕੇ ਗਏ ਕਦਮ।

 

•          ਸ਼ਵੱਛ ਭਾਰਤ ਮਿਸ਼ਨ ਦੇ ਨਾਲ ਆਈਆਰ ਪਹਿਲਾਂ ਦਾ ਪਰਿਵਰਤਨ।

 

•          ਰੇਲਵੇ ਸਟੇਸ਼ਨਾਂ ਦੀ ਗਰਨਿ ਰੇਟਿੰਗ।

 

•          ਪਲਾਸਟਿਕ ਕਚਰੇ ਤੋ ਨਿਪਟਾਰਾ।

 

•          ਸਰਕੂਲਰ ਇਕੌਨਮੀ 'ਤੇ ਪਰਿਪੇਖ।

 

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸ਼੍ਰੀ ਅਰੁਣ ਅਰੋੜਾ, ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ, ਉੱਤਰ ਰੇਲਵੇ ਅਤੇ ਅਤੁਲ ਬਗਈ, ਕੰਟਰੀ ਹੈੱਡ ਯੂਐੱਨਈਪੀ ਇੰਡੀਆ ਦਫ਼ਤਰ, ਦੀਯਾ ਮਿਰਜ਼ਾ, ਯੂਐੱਨਈਪੀ ਗੁੱਡਵਿੱਲ ਅੰਬੈਸਡਰ, ਅਫਰੋਜ਼ ਸ਼ਾਹ, ਐਡਵੋਕੇਟ ਅਤੇ ਯੂਐੱਨਈਪੀ ਚੈਪੀਅਨ ਆਵ੍ ਦ ਅਰਥ, ਨਵੀਨ ਅਗਰਵਾਲ ਡਾਇਰੈਕਟਰ ਐੱਸਬੀਐੱਮ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਸ਼ਾਮਲ ਸਨ।

 

ਇਸ ਦੇ ਨਾਲ ਡਾ. ਪ੍ਰਸਾਦ ਮੋਦਕ, ਸੰਸਥਾਪਕ, ਵਾਤਾਵਰਣ ਪ੍ਰਬੰਧਨ ਕੇਂਦਰ, ਸ਼੍ਰੀ ਕੇਐੱਸ ਵੈਂਕਟਗਿਰੀ ਕਾਰਜਕਾਰੀ ਡਾਇਰੈਕਟਰ ਸੀਆਈਆਈ ਜੀਬੀਸੀ, ਚਿੰਤਨ ਇਨਵਾਰਨਮੈਂਟ ਰਿਸਰਚ ਐਂਡ ਐਕਸ਼ਨ ਗਰੁੱਪ ਤੋਂ ਚਿਤ੍ਰਾ ਮੁਖਰਜੀ ਅਤੇ, ਫਾਈਨਲ ਮਾਈਲ ਕੰਸਲਟਿੰਗ ਦੇ ਚੇਅਰਮੈਨ, ਸ਼੍ਰੀ ਬੀਜੂ ਡੋਮਿਨਿਕ ਨੇ ਵੀ ਵੈਬੀਨਾਰ ਨੂੰ ਸੰਬੋਧਨ ਕੀਤਾ।

 

                                                      *****

 

ਡੀਜੇਐੱਨ/ਐੱਮਕੇਵੀ(Release ID: 1656957) Visitor Counter : 7