ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਲਈ ਔਨਲਾਈਨ ਕੋਰਸ

Posted On: 18 SEP 2020 12:40PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਕਹਿਣ 'ਤੇ 8 ਸਤੰਬਰ 2020 ਨੂੰ ਕੋਵਿਡ -19 ਲੌਕਡਾਊਨ ਤੋਂ ਬਾਅਦ ਉਦਯੋਗਿਕ ਤਕਨੀਕੀ ਸੰਸਥਾਨਾਂ (ITIs) ਸਮੇਤ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਜਾਂ ਰਾਜ ਦੇ ਕੌਸ਼ਲ ਵਿਕਾਸ ਮਿਸ਼ਨਾਂ ਜਾਂ ਹੋਰ ਕੇਂਦਰੀ ਜਾਂ ਰਾਜ ਮੰਤਰਾਲਿਆਂ / ਵਿਭਾਗਾਂ, ਰਾਸ਼ਟਰੀ ਉੱਦਮਤਾ ਅਤੇ ਛੋਟੇ ਕਾਰੋਬਾਰੀ ਵਿਕਾਸ ਲਈ ਰਾਸ਼ਟਰੀ ਇੰਸਟੀਟਿਊਟ (ਐੱਨਆਈਈਐੱਸਬੀਯੂਡੀ), ਇੰਡੀਅਨ ਇੰਸਟੀਟਿਊਟ ਆਵ੍ ਇੰਟ੍ਰਪ੍ਰਿਨਿਓਰਸ਼ਿਪ (IIE) ਅਤੇ ਉਨ੍ਹਾਂ ਦੀਆਂ ਭਾਈਵਾਲ ਹੁਨਰ ਅਤੇ ਉਦਮ ਟ੍ਰੇਨਿੰਗ ਸੰਸਥਾਵਾਂ ਵਿੱਚ ਟ੍ਰੇਨਿੰਗ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਜਾਰੀ ਕੀਤੀਆਂ ਹਨ। ਇਨ੍ਹਾਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ( ਐੱਸਓਪੀ) ਵਿੱਚ ਇਨ੍ਹਾਂ ਸੰਸਥਾਨਾਂ ਦੁਆਰਾ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਵਿਸ਼ੇਸ਼ ਉਪਾਵਾਂ ਤੋਂ ਇਲਾਵਾ ਅਪਣਾਏ ਜਾਣ ਵਾਲੇ ਕਈ ਆਮ ਸਾਵਧਾਨੀ ਉਪਾਵਾਂ ਦੀ ਰੂਪਰੇਖਾ ਦਿੱਤੀ ਗਈ ਹੈ।

 

ਕੋਵਿਡ -19 ਮਹਾਮਾਰੀ ਨੇ ਕੰਮ ਵਾਲੀ ਥਾਂ ਦੀ ਗਤੀਸ਼ੀਲਤਾ ਵਿੱਚ ਤੇਜ਼ੀ ਨਾਲ ਤਬਦੀਲੀ ਲਿਆ ਦਿੱਤੀ ਹੈ ਜੋ ਕਿ ਪਹਿਲਾਂ ਹੀ ਆਟੋਮੇਸ਼ਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ (artificial intelligence) ਅਤੇ ਕੰਮ ਦੇ ਸਥਾਨ ਦੀਆਂ ਭੂਮਿਕਾਵਾਂ ਦੇ ਕਾਰਨ ਹੋ ਰਹੀ ਸੀ। ਸਿਹਤ ਦੇ ਸੈਕਟਰ, ਜਿੱਥੇ ਟੈਲੀਮੈਡੀਸਿਨ, ਸੈਨੀਟਾਈਜ਼ੇਸ਼ਨ ਆਦਿ ਖੇਤਰਾਂ ਵਿੱਚ ਕੋਰਸ ਵਿਕਸਿਤ ਕੀਤੇ ਜਾਂਦੇ ਹਨ ਸਮੇਤ ਸਾਰੇ ਖੇਤਰਾਂ ਵਿੱਚ ਹੁਣ ਸਕਿੱਲਿੰਗ / ਰੀਸਕਿੱਲਿੰਗ / ਅੱਪਸਕਿੱਲਿੰਗ ਦੀ ਜ਼ਰੂਰਤ ਸਾਹਮਣੇ ਆਈ ਹੈ।

 

ਮੰਤਰਾਲੇ ਨੇ ਆਪਣੇ ਔਨਲਾਈਨ ਪੋਰਟਲ ਭਾਰਤਸਕਿਲਸਰਾਹੀਂ ਜੋ 29 ਪ੍ਰਸਿੱਧ ਕੋਰਸਾਂ ਲਈ ਕੋਰਸਵੇਅਰ ਮੁਹੱਈਆ ਕਰਵਾਏ ਹਨ, 71 ਕੋਰਸਾਂ ਲਈ ਈ-ਲਰਨਿੰਗ ਵੀਡੀਓ ਸਮੱਗਰੀ ਅਤੇ ਆਈਟੀਆਈਜ਼ ਲਈ ਕ੍ਰਾਫਟਸਮੈਨ ਟ੍ਰੇਨਿੰਗ ਸਕੀਮ (ਸੀਟੀਐੱਸ) ਅਤੇ ਹੋਰ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐੱਨਐੱਸਕਿਯੂਐੱਫ) ਕੋਰਸਾਂ ਸਮੇਤ ਇਕਸਾਰ ਕੀਤੇ ਕੋਰਸਾਂ ਲਈ ਸਾਰੇ 137 ਟਰੇਡਾਂ ਲਈ ਪ੍ਰਸ਼ਨ ਬੈਂਕ ਤਿਆਰ ਕੀਤੇ ਹਨ, ਸਬੰਧੀ 9,38,851 ਟ੍ਰੇਨੀਆਂ ਲਈ ਲੌਕਡਾਊਨ ਦੌਰਾਨ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 1,31,241 ਟ੍ਰੇਨੀਆਂ ਨੇ ਭਾਰਤਸਕਿੱਲ ਮੋਬਾਈਲ ਐੱਪ ਰਾਹੀਂ ਔਨਲਾਈਨ ਟ੍ਰੇਨਿੰਗ ਸੁਵਿਧਾਵਾਂ ਪ੍ਰਾਪਤ ਕੀਤੀਆਂ ਹਨ। ਇਸੇ ਤਰ੍ਹਾਂ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ, ਨੈਸ਼ਨਲ ਇੰਸਟਰੱਕਸ਼ਨਲ ਮੀਡੀਆ ਇੰਸਟੀਟਿਊਟ (ਐੱਨਆਈਐੱਮਆਈ) ਨੇ 3080 ਔਨਲਾਈਨ ਕਲਾਸਾਂ ਚਲਾਈਆਂ ਹਨ ਜਿਸ ਵਿੱਚ 16,55,953 ਟ੍ਰੇਨੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ, ਮੰਤਰਾਲੇ ਅਧੀਨ ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ) ਦੇ ਉਦਯੋਗਿਕ ਭਾਈਵਾਲ ਜਿਵੇਂ ਕਿ; ਕੁਐੱਸਟ ਅਲਾਇੰਸ, ਆਈਬੀਐੱਮ, ਨੈਸਕਾਮ-ਮਾਈਕ੍ਰੋਸੌਫਟ ਅਤੇ ਸਿਸਕੋ ਨੇ 1,84,296 ਭਾਗੀਦਾਰਾਂ ਦੀ ਔਨਲਾਈਨ ਟ੍ਰੇਨਿੰਗ ਲਈ ਉਪਰੋਕਤ ਤੋਂ ਇਲਾਵਾ, 35 ਸੀਟੀਐੱਸ ਟਰੇਡਾਂ ਲਈ 16,767 ਵਿਸ਼ੇਸ਼ ਔਨਲਾਈਨ ਕਲਾਸਾਂ ਅਤੇ 34 ਰਾਸ਼ਟਰੀ ਕੌਸ਼ਲ ਟ੍ਰੇਨਿੰਗ ਸੰਸਥਾਵਾਂ ਵਿੱਚ ਚਲ ਰਹੇ 34 ਕ੍ਰਾਫਟ ਇੰਸਟਰਕਟਰ ਟ੍ਰੇਨਿੰਗ ਯੋਜਨਾ (ਸੀਆਈਟੀਐੱਸ) ਆਯੋਜਤ ਕੀਤੇ ਗਏ ਹਨ। ਥੋੜ੍ਹੇ ਸਮੇਂ ਦੀ ਟ੍ਰੇਨਿੰਗ ਵਿੱਚ, ਐੱਨਐੱਸਡੀਸੀ ਸਕਿੱਲਿੰਗ ਈਕੋਸਿਸਟਮ ਦੇ ਅਧੀਨ ਬਹੁਤ ਵੱਡੀ ਗਿਣਤੀ ਵਿੱਚ ਟ੍ਰੇਨੀਆਂ ਨੇ ਇਸ ਦੀ ਸਕਿੱਲ ਇੰਡੀਆ -ਈਲਰਨਿੰਗ ਪੋਰਟਲ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਹੈ, ਜੋ ਕਿ ਸਕਿੱਲਿੰਗ ਦੀ ਰਫ਼ਤਾਰ ਨੂੰ ਜਾਰੀ ਰੱਖਣ ਵਿੱਚ ਟੈਕਨੋਲੋਜੀ ਦਾ ਲਾਭ ਉਠਾਉਂਦੀ ਹੈ ਅਤੇ ਹੁਨਰ ਦੀ ਭਾਲ ਕਰਨ ਵਾਲਿਆਂ ਨੂੰ ਵਰਚੁਅਲ ਲਰਨਿੰਗ ਅਤੇ ਰਿਮੋਟ ਕਲਾਸਰੂਮ ਜਿਹੇ ਤਰੀਕਿਆਂ ਦੁਆਰਾ ਆਪਣੀ ਟ੍ਰੇਨਿੰਗ ਨੂੰ ਵਧਾਉਣ ਦੇ ਯੋਗ ਬਣਾਉਂਦੀ ਹੈ।

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

********

 

ਵਾਈਕੇਬੀ / ਐੱਸਕੇ


(Release ID: 1656438) Visitor Counter : 163