ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ-19 ਦੌਰਾਨ ਪੈਨਸ਼ਨਰਾਂ ਦੀ ਭਲਾਈ ਲਈ ਉਪਾਅ

Posted On: 17 SEP 2020 5:12PM by PIB Chandigarh

ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ),ਪ੍ਰਧਾਨ ਮੰਤਰੀ ਦਫਤਰ,ਪਰਸੋਨਲ,ਲੋਕ ਸ਼ਿਕਾਇਤਾਂ,ਪੈਨਸ਼ਨਾਂ,ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ  ਕੋਵਿਡ-19 ਦੌਰਾਨ ਪੈਨਸ਼ਨਰਾਂ ਦੇ ਲਾਭ ਲਈ ਕਈ ਉਪਾਅ ਕੀਤੇ ਗਏ ਹਨ।

ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਜਦੋਂ ਤੋਂ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਹੈ,ਪੈਨਸ਼ਨਰਾਂ ਲਈ ਵੱਖ-ਵੱਖ ਪਹਿਲਾਂ ਕਰ ਰਿਹਾ ਹੈ,ਤਾਂ ਜੋ ਪੈਨਸ਼ਨ ਅਤੇ ਰਿਟਾਇਰਮੈਂਟ ਲਾਭ ਦਾ ਸਮੇਂ ਸਿਰ ਕ੍ਰੈਡਿਟ ਯਕੀਨੀ ਬਣਾਇਆ ਜਾ ਸਕੇ ਅਤੇ ਕੋਵਿਡ-19 ਮਹਾਮਾਰੀ ਦੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਿਹਤਮੰਦ ਅਤੇ ਜਾਗਰੂਕ ਬਣਾਇਆ ਜਾ ਸਕੇ।

 

ਇਸ ਸਮੇਂ ਦੌਰਾਨ ਕੀਤੇ ਗਏ ਕੁਝ ਵੱਡੇ ਉਪਰਾਲੇ/ਸਹਾਇਤਾ ਉਪਾਅ ਹੇਠ ਦਿੱਤੇ ਗਏ ਹਨ :

 

  • ਇਸ ਵਿਭਾਗ ਦੁਆਰਾ 20 ਭਾਰਤੀ ਸ਼ਹਿਰਾਂ ਦੇ ਪੈਨਸ਼ਨਰਾਂ ਨੂੰ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਨਾਲ ਇੱਕ ਟੈਲੀ-ਗੱਲਬਾਤ ਰਾਹੀ ਕਵਰ ਕੀਤਾ, ਜਿਸ ਵਿੱਚ ਪੈਨਸ਼ਨਰਾਂ ਦੇ ਡਰ ਦੂਰ ਕਰਨ ਲਈ ਕੋਵਿਡ-19 ਦੇ ਸਾਰੇ ਪਹਿਲੂਆਂ ਨੂੰ ਰੱਖਿਆ ਗਿਆ ਸੀ।
  • ਪੈਨਸ਼ਨਰਾਂ ਦੀ ਸਿਹਤ ਸੰਭਾਲ ਲਈ,ਯੋਗ 'ਤੇ ਇੱਕ ਹੋਰ ਵੈੱਬ ਸਮਾਗਮਾਂ ਰਾਹੀਂ ਲਗਭਗ 20 ਭਾਰਤੀ ਸ਼ਹਿਰਾਂ ਨੂੰ ਕਵਰ ਕੀਤਾ ਗਿਆ, ਜਿਸ ਦੇ ਦੌਰਾਨ ਇੱਕ ਯੋਗ ਟ੍ਰੇਨਰ ਨੇ ਪੈਨਸ਼ਨਰਾਂ ਨੂੰ ਇੱਕ ਸਿੱਧਾ ਪ੍ਰਦਰਸ਼ਨ ਅਤੇ ਭਾਸਣ ਦਿੱਤਾ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਤਾਂ ਜੋ ਲੋਕਡਾਊਨ ਦੌਰਾਨ ਉਨ੍ਹਾਂ ਦੀ ਪ੍ਰਤੀਰੋਧਤਾ ਨੂੰ ਵਧ ਸਕੇ ਅਤੇ ਤੰਦਰੁਸਤ ਰਹਿਣ ਸਕਣ।
  • ਅਜਿਹੇ ਮਾਮਲਿਆਂ ਵਿੱਚ ਪੈਨਸ਼ਨ ਦਾ ਸਮੇਂ ਸਿਰ ਕਰੈਡਿਟ ਨੂੰ ਯਕੀਨੀ ਬਣਾਉਣ ਲਈ,ਜਿੱਥੇ ਪੀਪੀਓ (ਪੈਨਸ਼ਨ ਭੁਗਤਾਨ ਆਰਡਰ) ਜਾਰੀ ਕੀਤਾ ਗਿਆ ਹੈ ਪਰ ਲੌਕਡਾਊਨ ਹੋਣ ਕਾਰਨ ਸੀਪੀਏਓ ਜਾਂ ਬੈਂਕਾਂ ਨੂੰ ਨਹੀਂ ਭੇਜਿਆ ਗਿਆ, ਇਹ ਮਾਮਲਾ ਸੀਪੀਏਓ ਅਤੇ ਬੈਂਕਾਂ ਦੇ ਸੀਪੀਪੀਸੀ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕੰਟਰੋਲਰ ਜਨਰਲ ਆਵ੍ ਅਕਾਊਂਟਸ (ਸੀਜੀਏ)  ਪਾਸ ਚੁੱਕਿਆ ਗਿਆ ਸੀ ਕਿ ਆਮ ਤੌਰ 'ਤੇ ਵਾਪਸੀ ਤੱਕ ਕੋਵਿਡ-19 ਮਹਾਮਾਰੀ ਦੀ ਸਥਿਤੀ ਦੌਰਾਨ ਇਲੈਕਟ੍ਰੌਨਿਕ ਢੰਗਾਂ ਦੀ ਵਰਤੋਂ ਕਰਨ।
  • ਸੀਸੀਐੱਸ (ਪੈਨਸ਼ਨ) ਨਿਯਮ,1972 ਦੇ ਨਿਯਮ 64 ਨੂੰ ਕੋਵਿਡ-19 ਦੀ ਸਥਿਤੀ ਦੇ ਦੌਰਾਨ ਪੈਨਸ਼ਨਰੀ ਲਾਭਾਂ ਦੀ ਤੁਰੰਤ ਆਰਜ਼ੀ ਪ੍ਰਵਾਨਗੀ ਨੂੰ ਯਕੀਨੀ ਬਣਾਉਣ ਲਈ ਢਿੱਲ ਦਿੱਤੀ ਗਈ ਹੈ ਜਿੱਥੇ ਕੋਈ ਵੀ ਕਰਮਚਾਰੀ ਆਪਣੇ ਬਕਾਏ ਦੀ ਪੂਰਤੀ ਤੋਂ ਪਹਿਲਾਂ ਰਿਟਾਇਰ ਹੋਣ ਦੀ ਸੰਭਾਵਨਾ ਰੱਖਦਾ ਹੈ ਜਾਂ ਪੈਨਸ਼ਨ ਕਲੇਮ ਫਾਰਮ ਜਮ੍ਹਾਂ ਕਰਵਾਉਣ ਤੋਂ ਅਸਮਰੱਥ ਹੈ।
  • ਕੇਂਦਰ ਸਰਕਾਰ ਦੇ ਸਿਵਲ ਪੈਨਸ਼ਨਰਾਂ ਦੇ ਸੁਖਾਲਾ ਜੀਵਨ ਜਿਉਣ ਨੂੰ ਵਧਾਉਣ ਲਈ, ਈ-ਪੀਪੀਓ (ਇਲੈਕਟ੍ਰੌਨਿਕ ਪੈਨਸ਼ਨ ਭੁਗਤਾਨ ਆਦੇਸ਼) ਨੂੰ ਡਿਜੀਲੌਕਰ ਨਾਲ ਏਕੀਕ੍ਰਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪਹਿਲ ਡਿਜੀਲੌਕਰ ਵਿੱਚ ਵਿੱਚ ਪੀਪੀਓ ਦਾ ਸਥਾਈ ਰਿਕਾਰਡ ਬਣਾਏਗੀ ਅਤੇ ਪੈਨਸ਼ਨਰ ਆਪਣੇ ਪੀਪੀਓ ਦੀ ਨਵੀਨਤਮ ਕਾਪੀ ਦੀ ਤੁਰੰਤ ਕਾਪੀ/ਪ੍ਰਿੰਟ-ਆਊਟ ਪ੍ਰਾਪਤ ਕਰ ਸਕਦਾ ਹੈ।
  • ਚਲ ਰਹੇ ਕੋਵਿਡ-19 ਅਤੇ ਬਜ਼ੁਰਗ ਆਬਾਦੀ ਨੂੰ ਕਰੋਨਾ ਵਾਇਰਸ ਤੋਂ ਖਤਰੇ ਦੇ ਮੱਦੇਨਜ਼ਰ, ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਸਮਾਂ ਸੀਮਾ ਵਿੱਚ ਢਿੱਲ ਦਿੱਤੀ ਗਈ ਹੈ। ਸਾਰੇ ਕੇਂਦਰ ਸਰਕਾਰ ਦੇ ਪੈਨਸ਼ਨਰ 1 ਨਵੰਬਰ,2020 ਤੋਂ 31 ਦਸੰਬਰ, 2020 ਤੱਕ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ, ਹਾਲਾਂਕਿ 80 ਸਾਲ ਤੋਂ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਪੈਨਸ਼ਨਰ 1 ਅਕਤੂਬਰ,2020 ਤੋਂ 31 ਦਸੰਬਰ, 2020 ਤੱਕ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ।

*****

  ਐੱਸਐੱਨਸੀ



(Release ID: 1656434) Visitor Counter : 125