ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਹਸਪਤਾਲਾਂ ਦੇ ਸਿਹਤ ਸੇਵਾਵਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮ

Posted On: 16 SEP 2020 1:11PM by PIB Chandigarh

ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਵਿਸ਼ਾ ਰਾਜਾਂ ਦੇ ਅਧੀਨ ਹੋਣ ਦੇ ਕਾਰਨ, ਕੇਂਦਰ ਸਰਕਾਰ ਕੋਲ ਸਫਾਈ ਕਰਮਚਾਰੀਆਂ ਬਾਰੇ ਕੋਈ ਅੰਕੜੇ ਨਹੀਂ ਰੱਖੇ ਗਏ, ਜਿਨ੍ਹਾਂ ਦੀ ਕੋਵਿਡ -19 ਮਹਾਮਾਰੀ ਦੇ ਦੌਰਾਨ ਹਸਪਤਾਲਾਂ ਦੀ ਸਾਫ-ਸਫਾਈ ਅਤੇ ਮੈਡੀਕਲ ਕਚਰੇ ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਕਾਰਨ ਮੌਤ ਹੋ ਗਈ ਹੈ।

 

ਰਾਜਾਂ ਨੂੰ ਲਾਗ ਰੋਕਥਾਮ ਅਤੇ ਨਿਯੰਤਰਣ ਕਮੇਟੀਆਂ ਦਾ ਗਠਨ ਕਰਨ ਲਈ ਕਿਹਾ ਗਿਆ ਸੀ। ਹਸਪਤਾਲਾਂ ਦੁਆਰਾ ਇੱਕ ਨੋਡਲ ਅਧਿਕਾਰੀ ਦੀ ਸ਼ਨਾਖਤ ਵੀ ਕਰਨੀ ਸੀ ਜੋ ਸਿਹਤ ਸੰਭਾਲ ਕਰਮਚਾਰੀਆਂ ਦੀ ਨਿਗਰਾਨੀ ਕਰੇਗਾ ਅਤੇ ਉਨ੍ਹਾਂ ਦੀ ਐਕਸਪੋਜਰ ਸਥਿਤੀ ਦੀ ਸਮੀਖਿਆ ਕਰੇਗਾ। ਉੱਚ ਜੋਖਮ ਦੇ ਐਕਸਪੋਜਰ ਤੇ 7 ਦਿਨਾਂ ਲਈ ਅਲੱਗ-ਅਲੱਗ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਐਕਸਪੋਜਰ / ਕਲੀਨਿਕਲ ਪ੍ਰੋਫਾਈਲ ਦੇ ਅਧਾਰ ਤੇ ਅਜਿਹੇ ਡਾਕਟਰ, ਨਰਸਿੰਗ ਅਧਿਕਾਰੀ ਅਤੇ ਹੋਰ ਸਿਹਤ ਕਰਮਚਾਰੀ ਨੂੰ ਅਗਲੇ ਇਕ ਹੋਰ ਹਫ਼ਤੇ ਲਈ ਵੱਖ ਰੱਖਣ ਬਾਰੇ ਨੋਡਲ ਅਫਸਰ / ਵਿਭਾਗ ਦੇ ਮੁਖੀ (ਜਾਂ ਉਸ ਦੀ ਨਿਯੁਕਤ ਸਬ-ਕਮੇਟੀ) ਦੁਆਰਾ ਫੈਸਲਾ ਲੈਣਾ ਹੋਵੇਗਾ। ਹਸਪਤਾਲ ਦੇ ਕੋਵਿਡ ਅਤੇ ਗ਼ੈਰ-ਕੋਵਿਡ ਖੇਤਰਾਂ ਵਿਚ ਸਿਹਤ ਕਾਰਜਾਂ ਦੇ ਪ੍ਰਬੰਧਨ ਲਈ ਇੱਕ ਅਡਵਾਈਜ਼ਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 18 ਜੂਨ, 2020 ਨੂੰ ਜਾਰੀ ਕੀਤੀ ਗਈ ਸੀ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਫੀਲਡ ਪੱਧਰ ਦੇ ਸਿਹਤ ਵਰਕਰਾਂ ਸਮੇਤ ਸਿਹਤ ਸੰਭਾਲ਼ ਕਰਮਚਾਰੀਆਂ ਲਈ ਪੀਪੀਈਜ਼ ਦੀ ਤਰਕਸ਼ੀਲ ਵਰਤੋਂ ਬਾਰੇ ਹੋਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ-ਨਿਰਦੇਸ਼ਾਂ ਵਿੱਚ ਕੰਮ ਦੇ ਸਥਾਨ ਦੀਆਂ ਸੈਟਿੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਮਾਰ ਹੋਣ ਦੀ ਸੰਭਾਵਨਾ ਦੇ ਉਨ੍ਹਾਂ ਦੇ ਜੋਖਮ ਦੇ ਅਨੁਕੂਲ ਵਰਤੀਆਂ ਜਾਣ ਵਾਲੀਆਂ ਪੀਪੀਈ ਕਿੱਟਾਂ ਬਾਰੇ ਹਿਦਾਇਤਾਂ ਦਿੱਤੀਆਂ ਗਈਆਂ ਹਨ। ਅਡਵਾਈਜ਼ਰੀ ਵਿੱਚ ਰਾਜ ਸਰਕਾਰਾਂ ਨੂੰ ਸੰਕ੍ਰਮਣ ਰੋਕਥਾਮ ਅਤੇ ਨਿਯੰਤਰਣ ਅਭਿਆਸਾਂ ਬਾਰੇ ਦਿਸ਼ਾ-ਨਿਰਦੇਸ਼ ਵੀ ਪ੍ਰਦਾਨ ਕੀਤੇ ਗਏ ਹਨ। ਰਾਜਾਂ ਨੂੰ ਹਸਪਤਾਲ ਦੇ ਕਾਰਕੁੰਨਾਂ ਨੂੰ ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤਰਣ ਅਭਿਆਸਾਂ ਬਾਰੇ ਟ੍ਰੇਨਿੰਗ ਦੇਣ ਦੀ ਬੇਨਤੀ ਕੀਤੀ ਗਈ ਸੀ। ਆਈਜੀਓਟੀ ਪਲੇਟਫਾਰਮ 'ਤੇ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਸੰਕ੍ਰਮਣ ਰੋਕਥਾਮ ਅਤੇ ਨਿਯੰਤਰਣ ਦੀ ਟ੍ਰੇਨਿੰਗ ਵੀ ਉਪਲਬਧ ਕਰਵਾਈ ਗਈ ਸੀ।

 

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਰਾਮਦਾਸ ਅਠਾਵਲੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

********

 

ਐੱਨਬੀ / ਐੱਸਕੇ / ਜੇਕੇ / ਐੱਸਜੇ ਅਤੇ ਈ / ਆਰਐੱਸ-2 / 16-09-2020


(Release ID: 1655232) Visitor Counter : 179