ਇਸਪਾਤ ਮੰਤਰਾਲਾ

ਇਸਪਾਤ ਮੰਤਰਾਲੇ ਵੱਲੋਂ ਸਮਰੱਥਾ ਵਧਾਉਣ ਲਈ ਵੱਖ-ਵੱਖ ਪਹਿਲਾਂ ਕੀਤੀਆਂ ਗਈਆਂ

Posted On: 16 SEP 2020 1:06PM by PIB Chandigarh

ਰਾਸ਼ਟਰੀ ਇਸਪਾਤ ਨੀਤੀ 2030-31 ਤੱਕ 300 ਐੱਮਟੀਪੀਏ ਕੱਚੇ ਇਸਪਾਤ ਦੀ ਸਮਰੱਥਾ ਦੀ ਪ੍ਰਾਪਤੀ ਦੀ ਕਲਪਨਾ ਕਰਦੀ ਹੈ ਇਸ ਟੀਚੇ ਦੀ ਪ੍ਰਾਪਤੀ ਵੱਲ ਇਸਪਾਤ ਮੰਤਰਾਲੇ ਨੇ ਕਈ ਪਹਿਲਾਂ ਕੀਤੀਆਂ ਹਨ: -

  1. ਸਰਕਾਰੀ ਏਜੰਸੀਆਂ ਦੁਆਰਾ ਮੇਡ ਇਨ ਇੰਡੀਆ ਇਸਪਾਤ ਦੀ ਖਰੀਦ ਨੂੰ ਉਤਸ਼ਾਹਿ ਕਰਨ ਲਈ ਘਰੇਲੂ ਤੌਰਤੇ ਨਿਰਮਿਤ ਲੋਹੇ ਅਤੇ ਇਸਪਾਤ ਉਤਪਾਦਾਂ ਦੀ ਨੀਤੀ
  2. ਘਰੇਲੂ ਪੱਧਰ ’ਤੇ ਕ੍ਰੈ ਦੀ ਉਪਲਬਧਤਾ ਨੂੰ ਵਧਾਉਣ ਲਈ ਇਸਪਾਤ ਕ੍ਰੈ ਨੀਤੀ
  3. ਗ਼ੈ-ਮਿਆਰੀ ਇਸਪਾਤ ਦੇ ਆਯਾਤ ਅਤੇ ਨਿਰਮਾਣ ਨੂੰ ਰੋਕਣ ਲਈ ਸਟੀਲ ਕੁਆਲਟੀ ਕੰਟਰੋਲ ਆਰਡਰ ਜਾਰੀ ਕਰਨਾਹੁਣ ਤੱਕ 113 ਐੱਸਕਿਸੀਓਜ਼ ਜਾਰੀ ਕੀਤੇ ਜਾ ਚੁੱਕੇ ਹਨ
  4. ਇਸਪਾਤ ਆਯਾਤ ਦੀ ਤਕਨੀਕੀ ਰਜਿਸਟ੍ਰੇਸ਼ਨ ਲਈ ਇਸਪਾਤ ਆਯਾਤ ਨਿਗਰਾਨੀ ਪ੍ਰਣਾਲੀ (ਐੱਸਆਈਐੱਮਐੱਸ)।
  5. ਮੁੱਲ ਵਾਧਾ ਇਸਪਾਤ, ਸਹਾਇਕ, ਪੂੰਜੀਗਤ ਸਮਾਨ ਆਦਿ ਲਈ ਨਿਰਮਾਣ ਇਕਾਈਆਂ ਰੱਖਣ ਵਾਲੇ ਇਸਪਾਤ ਸਮੂਹਾਂ ਦੀ ਸਥਾਪਨਾ ਨੂੰ ਪ੍ਰੋਤਸਾਹਨ ਦੇਣ ਲਈ ਡ੍ਰਾਫਟ ਫਰੇਮਵਰਕ ਨੀਤੀ।
  6. ਇਸਪਾਤ ਖੇਤਰ ਨੂੰ ਕੱਚੇ ਮਾਲ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਇਸਪਾਤ ਮੰਤਰਾਲੇ ਨੇ ਖਾਣ ਮੰਤਰਾਲੇ ਅਤੇ ਕੋਇਲਾ ਮੰਤਰਾਲੇ ਨਾਲ ਮਿਲ ਕੇ ਲੋਹੇ ਦੀਆਂ ਬੰਦ ਹੋਈਆਂ ਖਾਣਾਂ ਨੂੰ ਦੁਬਾਰਾ ਸ਼ੁਰੂ ਕਰਨ, ਇਸਪਾਤ ਸੀਪੀਐੱਸਈਜ਼ ਨਾਲ ਮਾਈਨਿੰਗ ਲੀਜ਼ਾਂ ਦੀ ਮਿਆਦ ਵਧਾਉਣ, ਕੋਕਿੰਗ ਕੋਲਾ ਖੇਤਰਾਂ ਦੀ  ਸਥਾਪਨਾ ਕਰਨ, ਸੀਆਈਐੱਲ / ਬੀਸੀਸੀਐੱਲ, ਕੋਕਿੰਗ ਕੋਲਾ ਖਾਣਾਂ ਦੀ ਨਿਲਾਮੀ / ਅਲਾਟਮੈਂਟ ਅਤੇ ਕੋਕਿੰਗ ਕੋਲੇ ਦੀ ਦਰਾਮਦ ਵਿੱਚ ਵਿਭਿੰਨਤਾ ਆਦਿ ਲਈ ਮਿਲ ਕੇ ਕੰਮ ਕੀਤਾ ਹੈ

  ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ ਅਪ੍ਰੈਲ-ਜੁਲਾਈ 2020 ਦੀ ਮਿਆਦ ਵਿੱਚ ਇਸਪਾਤ ਦੀ ਖਪਤ ਹੇਠਾਂ ਦਿੱਤੀ ਗਈ ਹੈ: -

ਮਹੀਨਾ

ਹਜ਼ਾਰ ਟਨ ਵਿੱਚ ਕੁੱਲ ਮੁਕੰਮਲ ਹੋਈ ਸਟੀਲ (ਗ਼ੈ-ਮਿਸ਼ਰਤ ਧਾਤੂ + ਮਿਸ਼ਰਤ / ਸਟੇਨਲੈੱਸ) ਖਪਤ

ਸਾਲ 2019

ਸਾਲ 2020

ਅਪ੍ਰੈਲ

7333

1092

ਮਈ

8850

4720

ਜੂਨ

8589

6234

ਜੁਲਾਈ

8573

7405

 

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਵਾਈਕੇਬੀ/ਟੀਐੱਫਕੇ



(Release ID: 1655228) Visitor Counter : 124