ਪ੍ਰਧਾਨ ਮੰਤਰੀ ਦਫਤਰ
ਬਿਹਾਰ ਵਿੱਚ ਮਲਟੀਪਲ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
15 SEP 2020 2:31PM by PIB Chandigarh
ਬਿਹਾਰ ਦੇ ਗਵਰਨਰ ਸ਼੍ਰੀ ਫਾਗੂ ਚੌਹਾਨ ਜੀ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਸ਼੍ਰੀ ਰਵੀਸ਼ੰਕਰ ਪ੍ਰਸਾਦ ਜੀ, ਕੇਂਦਰੀ ਅਤੇ ਰਾਜ ਮੰਤਰੀ ਮੰਡਲ ਦੇ ਹੋਰ ਮੈਂਬਰ, ਸਾਂਸਦਗਣ, ਵਿਧਾਇਕਗਣ ਅਤੇ ਮੇਰੇ ਪਿਆਰੇ ਸਾਥੀਓ,
ਸਾਥੀਓ, ਅੱਜ ਜਿਨ੍ਹਾਂ 4 ਯੋਜਨਾਵਾਂ ਦਾ ਉਦਘਾਟਨ ਹੋ ਰਿਹਾ ਹੈ, ਉਨ੍ਹਾਂ ਵਿੱਚ ਪਟਨਾ ਸ਼ਹਿਰ ਦੇ ਬੇਉਰ ਅਤੇ ਕਰਮ-ਲੀਚਕ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇਲਾਵਾ AMRUT ਯੋਜਨਾ ਤਹਿਤ ਸੀਵਾਨ ਅਤੇ ਛਪਰਾ ਵਿੱਚ ਪਾਣੀ ਨਾਲ ਜੁੜੇ ਪ੍ਰੋਜੈਕਟ ਵੀ ਸ਼ਾਮਲ ਹਨ । ਇਸ ਦੇ ਇਲਾਵਾ ਮੁੰਗੇਰ ਅਤੇ ਜਮਾਲਪੁਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਾਲੇ ਜਲ ਸਪਲਾਈ ਪ੍ਰੋਜੈਕਟਾਂ ਅਤੇ ਮੁਜੱਫਰਪੁਰ ਵਿੱਚ ਨਮਾਮਿ ਗੰਗੇ ਤਹਿਤ ਰਿਵਰ ਫਰੰਟ ਡਿਵਲਪਮੈਂਟ ਸਕੀਮ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਸ਼ਹਿਰੀ ਗ਼ਰੀਬਾਂ, ਸ਼ਹਿਰ ਵਿੱਚ ਰਹਿਣ ਵਾਲੇ ਮੱਧ ਵਰਗ ਦੇ ਸਾਥੀਆਂ ਦਾ ਜੀਵਨ ਅਸਾਨ ਬਣਾਉਣ ਵਾਲੀਆਂ ਇਨ੍ਹਾਂ ਨਵੀਆਂ ਸੁਵਿਧਾਵਾਂ ਲਈ ਬਹੁਤ-ਬਹੁਤ ਵਧਾਈ ।
ਸਾਥੀਓ, ਅੱਜ ਦਾ ਇਹ ਪ੍ਰੋਗਰਾਮ, ਇੱਕ ਵਿਸ਼ੇਸ਼ ਦਿਨ ’ਤੇ ਹੋ ਰਿਹਾ ਹੈ। ਅੱਜ ਅਸੀਂ Engineer ਦਿਵਸ ਵੀ ਮਨਾਉਂਦੇ ਹਾਂ । ਇਹ ਦਿਨ ਦੇਸ਼ ਦੇ ਮਹਾਨ ਇੰਜੀਨੀਅਰ ਐੱਮ ਵਿਸ਼ਵੇਸ਼ਵਰੈਯਾ ਜੀ ਦੀ ਜਨਮ-ਜਯੰਤੀ ਦਾ ਹੈ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹੈ। ਸਾਡੇ ਭਾਰਤੀ ਇੰਜੀਨੀਅਰਾਂ ਨੇ ਸਾਡੇ ਦੇਸ਼ ਦੇ ਨਿਰਮਾਣ ਵਿੱਚ ਅਤੇ ਦੁਨੀਆ ਦੇ ਨਿਰਮਾਣ ਵਿੱਚ ਵੀ ਬੇਮਿਸਾਲ ਯੋਗਦਾਨ ਦਿੱਤਾ ਹੈ। ਚਾਹੇ ਕੰਮ ਨੂੰ ਲੈ ਕੇ ਸਮਰਪਣ ਹੋਵੇ, ਜਾਂ ਉਨ੍ਹਾਂ ਦੀ ਬਰੀਕ ਨਜ਼ਰ, ਭਾਰਤੀ ਇੰਜੀਨੀਅਰਾਂ ਦੀ ਦੁਨੀਆ ਵਿੱਚ ਇੱਕ ਅਲੱਗ ਹੀ ਪਹਿਚਾਣ ਹੈ। ਇਹ ਇੱਕ ਸਚਾਈ ਹੈ, ਅਤੇ ਸਾਨੂੰ ਗਰਵ (ਮਾਣ) ਹੈ, ਕਿ ਸਾਡੇ ਇੰਜੀਨੀਅਰ ਦੇਸ਼ ਦੇ ਵਿਕਾਸ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਨ, 130 ਕਰੋੜ ਦੇਸ਼ਵਾਸੀਆਂ ਦੇ ਜੀਵਨ ਨੂੰ ਬਿਹਤਰ ਕਰ ਰਹੇ ਹਨ ।
ਮੈਂ ਇਸ ਅਵਸਰ ’ਤੇ ਸਾਰੇ ਇੰਜੀਨੀਅਰਾਂ ਨੂੰ, ਉਨ੍ਹਾਂ ਦੀ ਨਿਰਮਾਣ ਸ਼ਕਤੀ ਨੂੰ ਨਮਨ ਕਰਦਾ ਹਾਂ । ਰਾਸ਼ਟਰ ਨਿਰਮਾਣ ਦੇ ਇਸ ਕੰਮ ਵਿੱਚ ਵਿਸ਼ਾਲ ਯੋਗਦਾਨ ਬਿਹਾਰ ਦਾ ਵੀ ਹੈ। ਬਿਹਾਰ ਤਾਂ ਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ਦੇਣ ਵਾਲੇ ਲੱਖਾਂ ਇੰਜੀਨੀਅਰ ਦਿੰਦਾ ਹੈ। ਬਿਹਾਰ ਦੀ ਧਰਤੀ ਤਾਂ ਖੋਜ ਅਤੇ ਇਨੋਵੇਸ਼ਨ ਦੀ ਸਮਾਨਾਰਥਕ ਰਹੀ ਹੈ। ਬਿਹਾਰ ਦੇ ਕਿਤਨੇ ਹੀ ਬੇਟੇ ਹਰ ਸਾਲ ਦੇਸ਼ ਦੇ ਸਭ ਤੋਂ ਵੱਡੇ ਇੰਜੀਨੀਅਰ ਸੰਸਥਾਨਾਂ ਵਿੱਚ ਪਹੁੰਚਦੇ ਹਨ, ਆਪਣੀ ਚਮਕ ਬਿਖੇਰਦੇ ਹਨ। ਅੱਜ ਜੋ ਪ੍ਰੋਜੈਕਟ ਪੂਰੇ ਹੋਏ ਹਨ, ਜਿਨ੍ਹਾਂ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਵੀ ਬਿਹਾਰ ਦੇ ਇੰਜੀਨੀਅਰਾਂ ਦੀ ਵੱਡੀ ਭੂਮਿਕਾ ਹੈ। ਮੈਂ ਬਿਹਾਰ ਦੇ ਸਾਰੇ ਇੰਜੀਨੀਅਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਇੰਜੀਨੀਅਰ ਦਿਵਸ ਦੀ ਵਧਾਈ ਦਿੰਦਾ ਹਾਂ ।
ਸਾਥੀਓ, ਬਿਹਾਰ ਇਤਿਹਾਸਿਕ ਨਗਰਾਂ ਦੀ ਧਰਤੀ ਹੈ। ਇੱਥੇ ਹਜ਼ਾਰਾਂ ਸਾਲਾਂ ਤੋਂ ਨਗਰਾਂ ਦੀ ਇੱਕ ਸਮ੍ਰਿੱਧ ਵਿਰਾਸਤ ਰਹੀ ਹੈ। ਪ੍ਰਾਚੀਨ ਭਾਰਤ ਵਿੱਚ ਗੰਗਾ ਘਾਟੀ ਦੇ ਇਰਦ-ਗਿਰਦ ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਰੂਪ ਨਾਲ ਸਮ੍ਰਿੱਧ ਅਤੇ ਸੰਪੰਨ ਨਗਰਾਂ ਦਾ ਵਿਕਾਸ ਹੋਇਆ । ਲੇਕਿਨ ਗੁਲਾਮੀ ਦੇ ਲੰਬੇ ਕਾਲਖੰਡ ਨੇ ਇਸ ਵਿਰਾਸਤ ਨੂੰ ਬਹੁਤ ਨੁਕਸਾਨ ਪਹੁੰਚਾਇਆ । ਆਜ਼ਾਦੀ ਦੇ ਬਾਅਦ ਦੇ ਕੁਝ ਦਹਾਕਿਆਂ ਤੱਕ ਬਿਹਾਰ ਨੂੰ ਵੱਡੇ ਅਤੇ ਵਿਜਨਰੀ ਨੇਤਾਵਾਂ ਦੀ ਅਗਵਾਈ ਮਿਲੀ, ਜਿਨ੍ਹਾਂ ਨੇ ਗੁਲਾਮੀ ਦੇ ਕਾਲ ਵਿੱਚ ਆਈਆਂ ਵਿਕ੍ਰਿਤੀਆਂ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਲੇਕਿਨ ਇਸ ਦੇ ਬਾਅਦ ਇੱਕ ਦੌਰ ਅਜਿਹਾ ਵੀ ਆਇਆ, ਜਦੋਂ ਬਿਹਾਰ ਵਿੱਚ ਮੂਲ ਸੁਵਿਧਾਵਾਂ ਦੇ ਨਿਰਮਾਣ ਦੀ ਬਜਾਏ, ਰਾਜ ਦੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਦੇਣ ਦੀ ਬਜਾਏ, ਪ੍ਰਾਥਮਿਕਤਾਵਾਂ ਅਤੇ ਪ੍ਰਤੀਬੱਧਤਾਵਾਂ ਬਦਲ ਗਈਆਂ ।
ਨਤੀਜਾ ਇਹ ਹੋਇਆ ਕਿ ਰਾਜ ਵਿੱਚ ਗਵਰਨੈਂਸ ਤੋਂ ਫੋਕਸ ਹੀ ਹਟ ਗਿਆ । ਇਸ ਦਾ ਨਤੀਜਾ ਇਹ ਹੋਇਆ ਕਿ ਬਿਹਾਰ ਦੇ ਪਿੰਡ ਹੋਰ ਜ਼ਿਆਦਾ ਪਿਛੜਦੇ ਗਏ ਅਤੇ ਜੋ ਸ਼ਹਿਰ ਕਦੇ ਸਮ੍ਰਿੱਧੀ ਦਾ ਪ੍ਰਤੀਕ ਸਨ, ਉਨ੍ਹਾਂ ਦਾ ਬੁਨਿਆਦੀ ਢਾਂਚਾ/ਇੰਫ੍ਰਾਸਟ੍ਰਕਚਰ ਵਧਦੀ ਆਬਾਦੀ ਅਤੇ ਬਦਲਦੇ ਸਮੇਂ ਦੇ ਹਿਸਾਬ ਨਾਲ ਅੱਪਗ੍ਰੇਡ ਹੋ ਹੀ ਨਹੀਂ ਸਕਿਆ । ਸੜਕਾਂ ਹੋਣ, ਗਲੀਆਂ ਹੋਣ, ਪੀਣ ਦਾ ਪਾਣੀ ਹੋਵੇ, ਸੀਵਰੇਜ ਹੋਵੇ, ਅਜਿਹੀਆਂ ਅਨੇਕ ਮੂਲ ਸਮੱਸਿਆਵਾਂ ਨੂੰ ਜਾਂ ਤਾਂ ਟਾਲ ਦਿੱਤਾ ਗਿਆ ਜਾਂ ਫਿਰ ਜਦੋਂ ਵੀ ਇਨ੍ਹਾਂ ਨਾਲ ਜੁੜੇ ਕੰਮ ਹੋਏ ਉਹ ਘੁਟਾਲਿਆਂ ਦੀ ਭੇਂਟ ਚੜ੍ਹ ਗਏ ।
ਸਾਥੀਓ, ਜਦੋਂ ਸ਼ਾਸਨ ’ਤੇ ਸੁਆਰਥ ਨੀਤੀ ਹਾਵੀ ਹੋ ਜਾਂਦੀ ਹੈ, ਵੋਟ ਬੈਂਕ ਦਾ ਤੰਤਰ ਸਿਸਟਮ ਨੂੰ ਦਬਾਉਣ ਲਗਦਾ ਹੈ ਤਾਂ ਸਭ ਤੋਂ ਜ਼ਿਆਦਾ ਅਸਰ ਸਮਾਜ ਦੇ ਉਸ ਵਰਗ ਨੂੰ ਪੈਂਦਾ ਹੈ, ਜੋ ਪ੍ਰਤਾੜਿਤ ਹੈ, ਵੰਚਿਤ ਹੈ, ਸ਼ੋਸ਼ਿਤ ਹੈ । ਬਿਹਾਰ ਦੇ ਲੋਕਾਂ ਨੇ ਇਸ ਦਰਦ ਨੂੰ ਦਹਾਕਿਆਂ ਤੱਕ ਸਹਿਨ ਕੀਤਾ ਹੈ। ਜਦੋਂ ਪਾਣੀ ਅਤੇ ਸੀਵਰੇਜ ਜਿਹੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਦਿੱਕਤਾਂ ਸਾਡੀਆਂ ਮਾਤਾਵਾਂ-ਭੈਣਾਂ ਨੂੰ ਹੁੰਦੀਆਂ ਹਨ, ਗ਼ਰੀਬ ਨੂੰ ਹੁੰਦੀਆਂ ਹਨ, ਦਲਿਤ ਨੂੰ ਹੁੰਦੀਆਂ ਹਨ, ਪਿਛੜਿਆਂ- ਅਤਿ ਪਿਛੜਿਆਂ ਨੂੰ ਹੁੰਦੀਆਂ ਹਨ। ਗੰਦਗੀ ਵਿੱਚ ਰਹਿਣ ਨਾਲ, ਮਜਬੂਰੀ ਵਿੱਚ ਗੰਦਾ ਪਾਣੀ ਪੀਣ ਨਾਲ ਲੋਕਾਂ ਨੂੰ ਬਿਮਾਰੀਆਂ ਪਕੜ ਲੈਂਦੀਆਂ ਹਨ ।
ਅਜਿਹੇ ਵਿੱਚ ਉਸ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਇਲਾਜ ਵਿੱਚ ਲਗ ਜਾਂਦਾ ਹੈ। ਕਈ ਵਾਰ ਪਰਿਵਾਰ ਅਨੇਕ ਵਰ੍ਹਿਆਂ ਤੱਕ ਕਰਜ਼ ਤਲੇ ਦਬ ਜਾਂਦਾ ਹੈ। ਇਨ੍ਹਾਂ ਪਰਿਸਥਿਤੀਆਂ ਵਿੱਚ ਬਿਹਾਰ ਵਿੱਚ ਇੱਕ ਬਹੁਤ ਵੱਡੇ ਵਰਗ ਨੇ ਕਰਜ਼, ਬਿਮਾਰੀ, ਲਾਚਾਰੀ, ਅਨਪੜ੍ਹਤਾ ਨੂੰ ਆਪਣੀ ਕਿਸਮਤ ਮੰਨ ਲਿਆ ਸੀ । ਇੱਕ ਤਰ੍ਹਾਂ ਨਾਲ ਸਰਕਾਰਾਂ ਦੀਆਂ ਗ਼ਲਤ ਪ੍ਰਾਥਮਿਕਤਾਵਾਂ ਦੇ ਕਾਰਨ ਸਮਾਜ ਦੇ ਇੱਕ ਵੱਡੇ ਵਰਗ ਦੇ ਆਤਮਵਿਸ਼ਵਾਸ ’ਤੇ ਗਹਿਰੀ ਚੋਟ ਕੀਤੀ ਗਈ । ਗ਼ਰੀਬ ਨਾਲ ਇਸ ਤੋਂ ਵੱਡਾ ਅਨਿਆਂ ਭਲਾ ਕੀ ਹੋ ਸਕਦਾ ਸੀ ?
ਸਾਥੀਓ, ਬੀਤੇ ਡੇਢ ਦਹਾਕੇ ਤੋਂ ਨੀਤੀਸ਼ ਜੀ, ਸੁਸ਼ੀਲ ਜੀ ਅਤੇ ਉਨ੍ਹਾਂ ਦੀ ਟੀਮ ਸਮਾਜ ਦੇ ਇਸ ਸਭ ਤੋਂ ਕਮਜ਼ੋਰ ਵਰਗ ਦੇ ਆਤਮਵਿਸ਼ਵਾਸ ਨੂੰ ਵਾਪਸ ਲਿਆਉਣ ਦਾ ਪ੍ਰਯਤਨ ਕਰ ਰਹੀ ਹੈ। ਵਿਸ਼ੇਸ਼ ਤੌਰ ’ਤੇ ਜਿਸ ਤਰ੍ਹਾਂ ਬੇਟੀਆਂ ਦੀ ਪੜ੍ਹਾਈ-ਲਿਖਾਈ ਨੂੰ, ਪੰਚਾਇਤੀ ਰਾਜ ਸਹਿਤ ਸਥਾਨਕ ਸੰਸਥਾ ਵਿੱਚ ਵੰਚਿਤ, ਸ਼ੋਸ਼ਿਤ ਸਮਾਜ ਦੇ ਸਾਥੀਆਂ ਦੀ ਭਾਗੀਦਾਰੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਉਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਰਿਹਾ ਹੈ। ਸਾਲ 2014 ਦੇ ਬਾਅਦ ਤੋਂ ਤਾਂ ਇੱਕ ਤਰ੍ਹਾਂ ਨਾਲ ਬੁਨਿਆਦੀ ਸੁਵਿਧਾਵਾਂ ਨਾਲ ਜੁੜੀਆਂ ਯੋਜਨਾਵਾਂ ਦਾ ਕਰੀਬ-ਕਰੀਬ ਪੂਰਾ ਨਿਯੰਤਰਣ, ਗ੍ਰਾਮ ਪੰਚਾਇਤ ਜਾਂ ਸਥਾਨਕ ਸੰਸਥਾਵਾਂ ਨੂੰ ਦੇ ਦਿੱਤਾ ਗਿਆ ਹੈ।
ਹੁਣ ਯੋਜਨਾਵਾਂ ਦੀ ਪਲਾਨਿੰਗ ਤੋਂ ਲੈ ਕੇ ਅਮਲੀਕਰਣ ਤੱਕ, ਅਤੇ ਉਨ੍ਹਾਂ ਦੀ ਦੇਖ-ਰੇਖ ਦਾ ਜ਼ਿੰਮਾ ਹੁਣ ਸਥਾਨਕ ਸੰਸਥਾਵਾਂ, ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਕਰ ਪਾ ਰਹੀਆਂ ਹਨ । ਇਹੀ ਕਾਰਨ ਹੈ ਕਿ ਹੁਣ ਕੇਂਦਰ ਅਤੇ ਬਿਹਾਰ ਸਰਕਾਰ ਦੇ ਸਾਂਝੇ ਪ੍ਰਯਤਨਾਂ ਨਾਲ ਬਿਹਾਰ ਦੇ ਸ਼ਹਿਰਾਂ ਵਿੱਚ ਪੀਣ ਦੇ ਪਾਣੀ ਅਤੇ ਸੀਵਰ ਜਿਹੀਆਂ ਮੂਲ ਸੁਵਿਧਾਵਾਂ ਦੇ ਢਾਂਚੇ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ। ਮਿਸ਼ਨ AMRUT ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਬੀਤੇ 4-5 ਵਰ੍ਹਿਆਂ ਵਿੱਚ ਬਿਹਾਰ ਦੇ ਸ਼ਹਿਰੀ ਖੇਤਰ ਵਿੱਚ ਲੱਖਾਂ ਪਰਿਵਾਰਾਂ ਨੂੰ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਬਿਹਾਰ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੋਵੇਗਾ,ਜਿੱਥੇ ਹਰ ਘਰ ਪਾਈਪ ਤੋਂ ਪਾਣੀ ਪਹੁੰਚਣ ਲਗੇਗਾ । ਇਹ ਬਿਹਾਰ ਲਈ ਬਹੁਤ ਵੱਡੀ ਉਪਲੱਬਧੀ ਹੋਵੇਗੀ, ਬਿਹਾਰ ਦਾ ਗੌਰਵ ਵਧਾਉਣ ਵਾਲੀ ਗੱਲ ਹੋਵੇਗੀ।
ਆਪਣੇ ਇਸ ਵੱਡੇ ਟੀਚੇ (ਲਕਸ਼) ਦੀ ਪ੍ਰਾਪਤੀ ਲਈ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਵੀ ਬਿਹਾਰ ਦੇ ਲੋਕਾਂ ਨੇ ਨਿਰੰਤਰ ਕੰਮ ਕੀਤਾ ਹੈ। ਬੀਤੇ ਕੁਝ ਮਹੀਨਿਆਂ ਵਿੱਚ ਬਿਹਾਰ ਦੇ ਗ੍ਰਾਮੀਣ ਖੇਤਰ ਵਿੱਚ 57 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਪਾਣੀ ਦੇ ਕਨੈਕਸ਼ਨ ਨਾਲ ਜੋੜਿਆ ਗਿਆ ਹੈ। ਇਸ ਵਿੱਚ ਬਹੁਤ ਵੱਡੀ ਭੂਮਿਕਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨੇ ਵੀ ਨਿਭਾਈ ਹੈ। ਸਾਡੇ ਹਜ਼ਾਰਾਂ ਸ਼੍ਰਮਿਕ ਸਾਥੀ, ਜੋ ਕੋਰੋਨਾ ਦੀ ਵਜ੍ਹਾ ਨਾਲ ਦੂਜੇ ਰਾਜਾਂ ਤੋਂ ਬਿਹਾਰ ਪਰਤੇ, ਉਨ੍ਹਾਂ ਨੇ ਇਹ ਕੰਮ ਕਰਕੇ ਦਿਖਾਇਆ ਹੈ। ਜਲ ਜੀਵਨ ਮਿਸ਼ਨ ਦੀ ਇਹ ਤੇਜ਼ੀ, ਬਿਹਾਰ ਦੇ ਮੇਰੇ ਇਨ੍ਹਾਂ ਮਿਹਨਤੀ ਸਾਥੀਆਂ ਨੂੰ ਹੀ ਸਮਰਪਿਤ ਹੈ। ਬੀਤੇ 1 ਸਾਲ ਵਿੱਚ, ਜਲ ਜੀਵਨ ਮਿਸ਼ਨ ਦੇ ਤਹਿਤ ਪੂਰੇ ਦੇਸ਼ ਵਿੱਚ 2 ਕਰੋੜ ਤੋਂ ਜ਼ਿਆਦਾ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਅੱਜ ਦੇਸ਼ ਵਿੱਚ ਹਰ ਦਿਨ 1 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਈਪ ਦੁਆਰਾ ਪਾਣੀ ਦੇ ਨਵੇਂ ਕਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ। ਸਵੱਛ ਪਾਣੀ, ਮੱਧ ਵਰਗ ਦਾ, ਗ਼ਰੀਬ ਦਾ ਨਾ ਸਿਰਫ਼ ਜੀਵਨ ਬਿਹਤਰ ਬਣਾਉਂਦਾ ਹੈ ਬਲਕਿ ਉਨ੍ਹਾਂ ਨੂੰ ਅਨੇਕ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਸਾਥੀਓ, ਸ਼ਹਿਰੀ ਖੇਤਰ ਵਿੱਚ ਵੀ ਬਿਹਾਰ ਦੇ ਲੱਖਾਂ ਲੋਕਾਂ ਨੂੰ ਸ਼ੁੱਧ ਪਾਣੀ ਦੇ ਕਨੈਕਸ਼ਨ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਪੂਰੇ ਬਿਹਾਰ ਵਿੱਚ AMRUT ਯੋਜਨਾ ਤਹਿਤ ਲਗਭਗ 12 ਲੱਖ ਪਰਿਵਾਰਾਂ ਨੂੰ ਸ਼ੁੱਧ ਪਾਣੀ ਦੇ ਕਨੈਕਸ਼ਨ ਨਾਲ ਜੋੜਨ ਦਾ ਟੀਚਾ ਹੈ। ਇਸ ਵਿੱਚੋਂ ਕਰੀਬ 6 ਲੱਖ ਪਰਿਵਾਰਾਂ ਤੱਕ ਇਹ ਸੁਵਿਧਾ ਪਹੁੰਚ ਵੀ ਚੁੱਕੀ ਹੈ। ਬਾਕੀ ਪਰਿਵਾਰਾਂ ਨੂੰ ਵੀ ਬਹੁਤ ਜਲਦੀ ਸਵੱਛ ਪਾਣੀ ਦੀ ਸੁਵਿਧਾ ਉਪਲਬਧ ਹੋ ਜਾਵੇਗੀ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ , ਉਹ ਇਸੇ ਸੰਕਲਪ ਦਾ ਹਿੱਸਾ ਹਨ।
ਸਾਥੀਓ , ਸ਼ਹਿਰੀਕਰਨ ਅੱਜ ਦੇ ਦੌਰ ਦੀ ਸਚਾਈ ਹੈ। ਅੱਜ ਪੂਰੇ ਵਿਸ਼ਵ ਵਿੱਚ ਸ਼ਹਿਰੀ ਖੇਤਰਾਂ ਦੀ ਸੰਖਿਆ ਵਧ ਰਹੀ ਹੈ। ਭਾਰਤ ਵੀ ਇਸ ਆਲਮੀ ਬਦਲਾਅ ਦਾ ਅਪਵਾਦ ਨਹੀਂ ਹੈ। ਲੇਕਿਨ ਕਈ ਦਹਾਕਿਆਂ ਤੋਂ ਸਾਡੀ ਇੱਕ ਮਾਨਸਿਕਤਾ ਬਣ ਗਈ ਸੀ , ਅਸੀਂ ਇਹ ਮੰਨ ਲਿਆ ਸੀ ਜਿਵੇਂ ਕਿ ਸ਼ਹਿਰੀਕਰਨ ਖੁਦ ਵਿੱਚ ਕੋਈ ਸਮੱਸਿਆ ਹੈ, ਕੋਈ ਰੁਕਾਵਟ ਹੈ! ਲੇਕਿਨ ਮੇਰਾ ਮੰਨਣਾ ਹੈ, ਅਜਿਹਾ ਨਹੀਂ ਹੈ। ਅਜਿਹਾ ਬਿਲਕੁਲ ਵੀ ਨਹੀਂ ਹੈ। ਬਾਬਾ ਸਾਹਿਬ ਅੰਬੇਡਕਰ ਨੇ ਤਾਂ ਉਸ ਦੌਰ ਵਿੱਚ ਹੀ ਇਸ ਸਚਾਈ ਨੂੰ ਸਮਝ ਲਿਆ ਸੀ, ਅਤੇ ਉਹ ਸ਼ਹਿਰੀਕਰਨ ਦੇ ਵੱਡੇ ਸਮਰਥਕ ਸਨ। ਉਨ੍ਹਾਂ ਨੇ ਸ਼ਹਿਰੀਕਰਨ ਨੂੰ ਸਮੱਸਿਆ ਨਹੀਂ ਮੰਨਿਆ, ਉਨ੍ਹਾਂ ਨੇ ਅਜਿਹੇ ਸ਼ਹਿਰਾਂ ਦੀ ਕਲਪਨਾ ਕੀਤੀ ਸੀ ਜਿੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਵੀ ਅਵਸਰ ਮਿਲਣ, ਜੀਵਨ ਨੂੰ ਬਿਹਤਰ ਕਰਨ ਦੇ ਰਸਤੇ ਉਸ ਲਈ ਖੁੱਲ੍ਹਣ। ਅੱਜ ਜ਼ਰੂਰੀ ਹੈ ਕਿ ਸਾਡੇ ਸ਼ਹਿਰਾਂ ਵਿੱਚ ਸੰਭਾਵਨਾਵਾਂ ਹੋਣ, ਸਮ੍ਰਿੱਧੀ ਹੋਵੇ, ਸਨਮਾਨ ਹੋਵੇ, ਸੁਰੱਖਿਆ ਹੋਵੇ, ਸਸ਼ਕਤ ਸਮਾਜ ਹੋਵੇ ਅਤੇ ਆਧੁਨਿਕ ਸੁਵਿਧਾਵਾਂ ਹੋਣ। ਯਾਨੀ ਕਿ, ਸ਼ਹਿਰ ਅਜਿਹੇ ਹੋਣ ਜਿੱਥੇ ਸਾਰਿਆਂ ਨੂੰ, ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਨਵੀਆਂ ਅਤੇ ਅਸੀਮ ਸੰਭਾਵਨਾਵਾਂ ਮਿਲਣ। ਸ਼ਹਿਰ ਅਜਿਹੇ ਹੋਣ ਜਿੱਥੇ - ਹਰ ਪਰਿਵਾਰ ਸਮ੍ਰਿੱਧੀ ਨਾਲ , ਸੁਖ ਨਾਲ ਜੀਵਨ ਜੀ ਸਕੇ। ਸ਼ਹਿਰ ਅਜਿਹੇ ਹੋਣ ਜਿੱਥੇ - ਹਰ ਕਿਸੇ ਨੂੰ, ਗ਼ਰੀਬ ਨੂੰ, ਦਲਿਤ ਨੂੰ , ਪਿਛੜੇ ਨੂੰ, ਮਹਿਲਾਵਾਂ ਨੂੰ ਸਨਮਾਨਪੂਰਨ ਜੀਵਨ ਮਿਲੇ। ਜਿੱਥੇ - ਸੁਰੱਖਿਆ ਹੋਵੇ, ਕਾਨੂੰਨ ਦਾ ਰਾਜ ਹੋਵੇ। ਜਿੱਥੇ - ਸਮਾਜ, ਸਮਾਜ ਦਾ ਹਰ ਵਰਗ ਇਕੱਠੇ ਮਿਲ - ਜੁਲ ਕੇ ਰਹਿ ਸਕਣ। ਅਤੇ ਸ਼ਹਿਰ ਅਜਿਹੇ ਹੋਣ ਜਿੱਥੇ-ਆਧੁਨਿਕ ਸੁਵਿਧਾਵਾਂ ਹੋਣ, ਆਧੁਨਿਕ ਇਨਫ੍ਰਾਸਟ੍ਰਕਚਰ ਹੋਵੇ। ਇਹੀ ਤਾਂ Ease of living ਹੈ। ਇਹੀ ਦੇਸ਼ ਦਾ ਸੁਪਨਾ ਹੈ , ਇਸ ਦਿਸ਼ਾ ਵਿੱਚ ਦੇਸ਼ ਅੱਗੇ ਵਧ ਰਿਹਾ ਹੈ।
ਅਤੇ ਸਾਥੀਓ , ਅੱਜ ਅਸੀਂ ਦੇਸ਼ ਵਿੱਚ ਇੱਕ ਨਵਾਂ ਸ਼ਹਿਰੀਕਰਨ ਦੇਖ ਰਹੇ ਹਾਂ। ਜੋ ਸ਼ਹਿਰ ਪਹਿਲਾਂ ਦੇਸ਼ ਦੇ ਨਕਸ਼ੇ ‘ਤੇ ਇੱਕ ਤਰ੍ਹਾਂ ਨਾਲ ਸੀ ਹੀ ਨਹੀਂ, ਉਹ ਅੱਜ ਆਪਣੀ ਹਾਜ਼ਰੀ ਦਰਜ ਵੀ ਕਰਵਾ ਰਹੇ ਹਨ ਅਤੇ ਮਹਿਸੂਸ ਵੀ ਕਰਵਾ ਰਹੇ ਹਨ। ਇਨ੍ਹਾਂ ਸ਼ਹਿਰਾਂ ਦੇ ਸਾਡੇ ਨੌਜਵਾਨ, ਜੋ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ, ਕਾਲਜਾਂ ਵਿੱਚ ਨਹੀਂ ਪੜ੍ਹੇ ਹਨ, ਜੋ ਬਹੁਤ ਅਮੀਰ ਪਰਿਵਾਰਾਂ ਤੋਂ ਨਹੀਂ ਆਉਂਦੇ, ਉਹ ਅੱਜ ਕਮਾਲ ਕਰ ਰਹੇ ਹਨ, ਸਫਲਤਾ ਦੇ ਨਵੇਂ ਆਯਾਮ ਘੜ ਰਹੇ ਹਨ। ਕੁਝ ਸਾਲ ਪਹਿਲਾਂ ਤੱਕ ਸ਼ਹਿਰੀਕਰਨ ਦਾ ਅਰਥ ਹੁੰਦਾ ਸੀ, ਕੁਝ ਵੱਡੇ ਸ਼ਹਿਰਾਂ ਨੂੰ ਚਮਕ - ਦਮਕ ਨਾਲ ਭਰ ਦਿਓ। ਕੁਝ ਗਿਣੇ ਚੁਣੇ ਸ਼ਹਿਰਾਂ ਵਿੱਚ ਇੱਕ ਦੋ ਖੇਤਰਾਂ ਵਿੱਚ ਵਿਕਾਸ ਕਰ ਦਿਓ। ਲੇਕਿਨ ਹੁਣ ਇਹ ਸੋਚ, ਇਹ ਤਰੀਕਾ ਬਦਲ ਰਿਹਾ ਹੈ। ਅਤੇ, ਬਿਹਾਰ ਦੇ ਲੋਕ ਭਾਰਤ ਦੇ ਇਸ ਨਵੇਂ ਸ਼ਹਿਰੀਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਦੇ ਰਹੇ ਹਨ।
ਸਾਥੀਓ, ਆਤਮਨਿਰਭਰ ਬਿਹਾਰ, ਆਤਮਨਿਰਭਰ ਭਾਰਤ ਦੇ ਮਿਸ਼ਨ ਨੂੰ ਗਤੀ ਦੇਣ ਲਈ ਵਿਸ਼ੇਸ਼ ਕਰਕੇ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਵਰਤਮਾਨ ਹੀ ਨਹੀਂ ਭਵਿੱਖ ਦੀਆਂ ਜ਼ਰੂਰਤਾਂ ਦੇ ਮੁਤਾਬਕ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਸੋਚ ਨਾਲ AMRUT ਮਿਸ਼ਨ ਤਹਿਤ ਬਿਹਾਰ ਦੇ ਅਨੇਕ ਸ਼ਹਿਰਾਂ ਵਿੱਚ ਜ਼ਰੂਰੀ ਸੁਵਿਧਾਵਾਂ ਦੇ ਵਿਕਾਸ ਨਾਲ - ਨਾਲ Ease of Living ਅਤੇ Ease of doing Business ਲਈ ਬਿਹਤਰ ਮਾਹੌਲ ਤਿਆਰ ਕਰਨ ‘ਤੇ ਬਲ ਦਿੱਤਾ ਜਾ ਰਿਹਾ ਹੈ । AMRUT ਮਿਸ਼ਨ ਤਹਿਤ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਅਤੇ ਸੀਵਰੇਜ ਦੇ ਨਾਲ - ਨਾਲ ਗ੍ਰੀਨ ਜ਼ੋਨ, ਪਾਰਕ , LED ਸਟ੍ਰੀਟ ਲਾਈਟ, ਜਿਹੀਆਂ ਵਿਵਸਥਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਬਿਹਾਰ ਦੇ ਸ਼ਹਿਰੀ ਖੇਤਰ ਵਿੱਚ, ਲੱਖਾਂ ਲੋਕਾਂ ਨੂੰ ਬਿਹਤਰ ਸੀਵਰੇਜ ਸਿਸਟਮ ਨਾਲ ਵੀ ਜੋੜਿਆ ਗਿਆ ਹੈ। ਇਸ ਵਿੱਚ ਵੀ ਅਧਿਕਤਰ ਸੁਵਿਧਾਵਾਂ ਅਜਿਹੀਆਂ ਬਸਤੀਆਂ ਵਿੱਚ ਵਿਕਸਿਤ ਕੀਤੀਆਂ ਗਈਆਂ ਹਨ, ਜਿੱਥੇ ਗ਼ਰੀਬ ਤੋਂ ਗ਼ਰੀਬ ਪਰਿਵਾਰ ਰਹਿੰਦੇ ਹਨ। ਬਿਹਾਰ ਦੀਆਂ ਵੀ 100 ਤੋਂ ਜ਼ਿਆਦਾ ਨਗਰ ਸੰਸਥਾਵਾਂ ਵਿੱਚ ਸਾਢੇ 4 ਲੱਖ LED Street Lights ਲਗਾਈਆਂ ਜਾ ਚੁੱਕੀਆਂ ਹਨ। ਇਸ ਨਾਲ ਸਾਡੇ ਛੋਟੇ ਸ਼ਹਿਰਾਂ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਰੋਸ਼ਨੀ ਤਾਂ ਬਿਹਤਰ ਹੋ ਹੀ ਰਹੀ ਹੈ, ਸੈਂਕੜੇ ਕਰੋੜ ਦੀ ਬਿਜਲੀ ਦੀ ਬੱਚਤ ਵੀ ਹੋ ਰਹੀ ਹੈ ਅਤੇ ਲੋਕਾਂ ਦਾ ਜੀਵਨ ਅਸਾਨ ਹੋ ਰਿਹਾ ਹੈ ।
ਸਾਥੀਓ , ਬਿਹਾਰ ਦੇ ਲੋਕਾਂ ਦਾ, ਬਿਹਾਰ ਦੇ ਸ਼ਹਿਰਾਂ ਦਾ ਤਾਂ ਗੰਗਾ ਜੀ ਨਾਲ ਬਹੁਤ ਹੀ ਗਹਿਰਾ ਨਾਤਾ ਹੈ।
ਰਾਜ ਦੇ 20 ਵੱਡੇ ਅਤੇ ਮਹੱਤਵਪੂਰਨ ਸ਼ਹਿਰ ਗੰਗਾ ਜੀ ਦੇ ਕਿਨਾਰੇ ਹੀ ਵਸੇ ਹੋਏ ਹਨ। ਗੰਗਾ ਜੀ ਦੀ ਸਵੱਛਤਾ, ਗੰਗਾ ਜਲ ਦੀ ਸਵੱਛਤਾ ਦਾ ਸਿੱਧਾ ਪ੍ਰਭਾਵ ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਕਰੋੜਾਂ ਲੋਕਾਂ ‘ਤੇ ਪੈਂਦਾ ਹੈ। ਗੰਗਾ ਜੀ ਦੀ ਸਵੱਛਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਬਿਹਾਰ ਵਿੱਚ 6 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ 50 ਤੋਂ ਜ਼ਿਆਦਾ ਪ੍ਰੋਜੈਕਟ ਪ੍ਰਵਾਨ ਕੀਤੇ ਗਏ ਹਨ। ਸਰਕਾਰ ਦਾ ਯਤਨ ਹੈ ਕਿ ਗੰਗਾ ਦੇ ਕਿਨਾਰੇ ਵਸੇ ਜਿਤਨੇ ਵੀ ਸ਼ਹਿਰ ਹਨ, ਉੱਥੇ ਵੱਡੇ - ਵੱਡੇ ਗੰਦੇ ਨਾਲਿਆਂ ਦਾ ਪਾਣੀ ਸਿੱਧੇ ਗੰਗਾ ਜੀ ਵਿੱਚ ਡਿੱਗਣ ਤੋਂ ਰੋਕਿਆ ਜਾਵੇ। ਇਸ ਦੇ ਲਈ ਅਨੇਕਾਂ ਵਾਟਰ ਟ੍ਰੀਟਮੈਂਟ ਪਲਾਂਟਸ ਲਗਾਏ ਜਾ ਰਹੇ ਹਨ। ਅੱਜ ਜੋ ਪਟਨਾ ਵਿੱਚ ਬੇਉਰ ਅਤੇ ਕਰਮ - ਲੀਚਕ ਦੀ ਯੋਜਨਾ ਦਾ ਉਦਘਾਟਨ ਹੋਇਆ ਹੈ, ਉਸ ਨਾਲ ਇਸ ਖੇਤਰ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ, ਗੰਗਾ ਜੀ ਦੇ ਕਿਨਾਰੇ ਵੱਸੇ ਜੋ ਪਿੰਡ ਹਨ, ਉਨ੍ਹਾਂ ਨੂੰ ‘ਗੰਗਾ ਗ੍ਰਾਮ’ ਦੇ ਰੂਪ ਵਿੱਚ ਵੀ ਵਿਕਸਿਤ ਕੀਤਾ ਜਾ ਰਿਹਾ ਹੈ । ਇਨ੍ਹਾਂ ਪਿੰਡਾਂ ਵਿੱਚ ਲੱਖਾਂ ਸੌਚਾਲਯ (ਪਖਾਨਿਆਂ) ਦੇ ਨਿਰਮਾਣ ਦੇ ਬਾਅਦ ਹੁਣ ਕਚਰਾ ਪ੍ਰਬੰਧਨ ਅਤੇ ਜੈਵਿਕ ਖੇਤੀ ਜਿਹੇ ਕੰਮ ਦੇ ਲਈ ਪ੍ਰੋਤਸਾਹਨ ਕੀਤਾ ਜਾ ਰਿਹਾ ਹੈ ।
ਸਾਥੀਓ, ਗੰਗਾ ਜੀ ਦੇ ਕਿਨਾਰੇ ਵਸੇ ਪਿੰਡ ਅਤੇ ਸ਼ਹਿਰ, ਆਸਥਾ ਅਤੇ ਅਧਿਆਤਮ ਨਾਲ ਜੁੜੇ ਟੂਰਿਜ਼ਮ ਦੇ ਪ੍ਰਮੁੱਖ ਕੇਂਦਰ ਰਹੇ ਹਨ। ਗੰਗਾ ਜੀ ਨੂੰ ਨਿਰਮਲ ਅਤੇ ਅਵਿਰਲ ਬਣਾਉਣ ਦਾ ਅਭਿਯਾਨ ਜੈਸੇ-ਜੈਸੇ ਅੱਗੇ ਵਧਦਾ ਜਾ ਰਿਹਾ ਹੈ, ਵੈਸੇ-ਵੈਸੇ ਇਸ ਵਿੱਚ ਟੂਰਿਜ਼ਮ ਦੇ ਆਧੁਨਿਕ ਆਯਾਮ ਵੀ ਜੁੜਦੇ ਜਾ ਰਹੇ ਹਨ। ਨਮਾਮੀ ਗੰਗਾ ਮਿਸ਼ਨ ਦੇ ਤਹਿਤ ਬਿਹਾਰ ਸਹਿਤ ਪੂਰੇ ਦੇਸ਼ ਵਿੱਚ 180 ਤੋਂ ਅਧਿਕ ਘਾਟਾਂ ਦਾ ਨਿਰਮਾਣ ਦਾ ਕੰਮ ਚਲ ਰਿਹਾ ਹੈ। ਇਸ ਵਿੱਚੋਂ 130 ਘਾਟ ਪੂਰੇ ਵੀ ਹੋ ਚੁੱਕੇ ਹਨ। ਇਸ ਦੇ ਇਲਾਵਾ 40 ਤੋਂ ਜ਼ਿਆਦਾ ਮੋਕਸ਼ ਧਾਮਾਂ 'ਤੇ ਵੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਦੇਸ਼ ਵਿੱਚ ਗੰਗਾ ਕਿਨਾਰੇ ਕਈ ਥਾਵਾਂ 'ਤੇ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਰਿਵਰਫ੍ਰੰਟ 'ਤੇ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
ਪਟਨਾ ਵਿੱਚ ਤਾਂ ਰਿਵਰਫ੍ਰੰਟ ਦਾ ਪ੍ਰੋਜੈਕਟ ਪੂਰਾ ਹੋ ਗਿਆ ਹੈ ਅਤੇ ਮੁਜ਼ੱਫਰਪੁਰ ਵਿੱਚ ਵੀ ਐਸਾ ਹੀ ਰਿਵਰਫ੍ਰੰਟ ਬਣਾਉਣ ਦੀ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਦੋਂ ਮੁਜ਼ੱਫਰਪੁਰ ਦੇ ਅਖਾੜਾ ਘਾਟ, ਸੀੜ੍ਹੀ ਘਾਟ ਅਤੇ ਚੰਦਵਾਰਾ ਘਾਟ ਨੂੰ ਵਿਕਸਿਤ ਕਰ ਦਿੱਤਾ ਜਾਵੇਗਾ, ਤਾਂ ਇਹ ਉੱਥੇ ਟੂਰਿਜ਼ਮ ਦੇ ਵੀ ਵੱਡੇ ਕੇਂਦਰ ਬਣਨਗੇ। ਬਿਹਾਰ ਵਿੱਚ ਇਤਨੀ ਤੇਜ਼ੀ ਨਾਲ ਕੰਮ ਹੋਵੇਗਾ, ਕੰਮ ਸ਼ੁਰੂ ਹੋਣ ਤੋਂ ਬਾਅਦ ਪੂਰਾ ਵੀ ਹੋਵੇਗਾ, ਇਸ ਗੱਲ ਦੀ ਕਲਪਨਾ ਵੀ ਡੇਢ ਦਹਾਕੇ ਪਹਿਲਾਂ ਨਹੀਂ ਕੀਤੀ ਜਾ ਸਕਦੀ ਸੀ। ਲੇਕਿਨ ਨੀਤੀਸ਼ ਜੀ ਦੇ ਯਤਨਾਂ ਨੇ, ਕੇਂਦਰ ਸਰਕਾਰ ਦੇ ਯਤਨਾਂ ਨੇ, ਇਹ ਸੱਚ ਕਰ ਦਿਖਾਇਆ ਹੈ।
ਮੈਨੂੰ ਉਮੀਦ ਹੈ, ਇਨ੍ਹਾਂ ਯਤਨਾਂ ਤੋਂ ਆਉਣ ਵਾਲੀ ਛਠੀ ਮਈਆ ਦੀ ਪੂਜਾ ਦੇ ਦੌਰਾਨ ਬਿਹਾਰ ਦੇ ਲੋਕਾਂ ਨੂੰ, ਵਿਸ਼ੇਸ਼ ਕਰਕੇ ਬਿਹਾਰ ਦੀਆਂ ਮਹਿਲਾਵਾਂ ਦੀਆਂ ਦਿੱਕਤਾਂ ਘੱਟ ਹੋਣਗੀਆਂ, ਉਨ੍ਹਾਂ ਦੀ ਸਹੂਲਤ ਵਧੇਗੀ। ਛਠੀ ਮਈਆ ਦੇ ਆਸ਼ੀਰਵਾਦ ਨਾਲ ਅਸੀਂ ਬਿਹਾਰ ਦੇ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਨੂੰ ਗੰਦੇ ਜਲ, ਬਿਮਾਰੀ ਵਧਾਉਣ ਵਾਲੇ ਜਲ ਤੋਂ ਮੁਕਤੀ ਦਿਵਾਉਣ ਦੇ ਲਈ ਜੀ ਜਾਨ ਨਾਲ ਕੰਮ ਕਰਦੇ ਰਹਾਂਗੇ।
ਸਾਥੀਓ, ਤੁਸੀਂ ਸੁਣਿਆ ਹੋਵੇਗਾ, ਹੁਣੇ ਹਾਲੀ ਹੀ ਵਿੱਚ ਸਰਕਾਰ ਨੇ ਇੱਕ ਪ੍ਰੋਜੈਕਟ ਡੌਲਫਿਨ ਦਾ ਐਲਾਨ ਵੀ ਕੀਤਾ ਹੈ। ਇਸ ਮਿਸ਼ਨ ਦਾ ਬਹੁਤ ਵੱਡਾ ਲਾਭ ਗੰਗਾ ਡੌਲਫਿਨ ਨੂੰ ਵੀ ਹੋਵੇਗਾ। ਗੰਗਾ ਨਦੀ ਦੀ ਸੰਭਾਲ਼ ਦੇ ਲਈ, ਗਾਂਗੇਯ ਡੌਲਫਿਨ, ਦੀ ਸੰਭਾਲ਼ ਬਹੁਤ ਜ਼ਰੂਰੀ ਹੈ। ਪਟਨਾ ਤੋਂ ਲੈ ਕੇ ਭਾਗਲਪੁਰ ਤੱਕ ਦਾ ਗੰਗਾ ਜੀ ਦਾ ਪੂਰਾ ਵਿਸਤਾਰ ਡੌਲਫਿਨ ਦਾ ਨਿਵਾਸ ਸਥਾਨ ਹੈ। ਇਸ ਲਈ "ਪ੍ਰੋਜੈਕਟ ਡੌਲਫਿਨ" ਨਾਲ ਬਿਹਾਰ ਨੂੰ ਬਹੁਤ ਅਧਿਕ ਲਾਭ ਹੋਵੇਗਾ, ਇੱਥੇ ਗੰਗਾ ਜੀ ਵਿੱਚ ਬਾਇਓਡਾਇਵਰਸਿਟੀ ਦੇ ਨਾਲ-ਨਾਲ ਟੂਰਿਜ਼ਮ ਨੂੰ ਵੀ ਬਲ ਮਿਲੇਗਾ।
ਸਾਥੀਓ, ਕੋਰੋਨਾ ਸੰਕ੍ਰਮਣ ਦੀ ਚੁਣੌਤੀ ਦੇ ਦਰਮਿਆਨ ਬਿਹਾਰ ਦੇ ਵਿਕਾਸ, ਬਿਹਾਰ ਵਿੱਚ ਸੁਸ਼ਾਸਨ ਦਾ ਇਹ ਅਭਿਯਾਨ ਨਿਰੰਤਰ ਚਲਣ ਵਾਲਾ ਹੈ। ਅਸੀਂ ਪੂਰੀ ਤਾਕਤ, ਪੂਰੀ ਸਮਰੱਥਾ ਨਾਲ ਅੱਗੇ ਵਧਣ ਵਾਲੇ ਹਾਂ। ਲੇਕਿਨ ਇਸ ਦੇ ਨਾਲ-ਨਾਲ ਹਰ ਬਿਹਾਰ ਵਾਸੀ, ਹਰ ਦੇਸ਼ਵਾਸੀ ਨੂੰ ਸੰਕ੍ਰਮਣ ਤੋਂ ਬਚਾਅ ਦਾ ਸੰਕਲਪ ਭੁੱਲਣਾ ਨਹੀਂ ਹੈ। ਮਾਸਕ, ਸਾਫ-ਸਫਾਈ ਅਤੇ ਦੋ ਗਜ਼ ਦੀ ਦੂਰੀ, ਇਹ ਸਾਡੇ ਬਚਾਅ ਦਾ ਸਭ ਤੋਂ ਕਾਰਗਰ ਹਥਿਆਰ ਹਨ। ਸਾਡੇ ਵਿਗਿਆਨੀ ਵੈਕਸੀਨ ਬਣਾਉਣ ਵਿੱਚ ਦਿਨ ਰਾਤ ਜੁਟੇ ਹੋਏ ਹਨ। ਲੇਕਿਨ ਸਾਨੂੰ ਯਾਦ ਰੱਖਣਾ ਹੈ – ਜਬ ਤੱਕ ਦਵਾਈ ਨਹੀਂ, ਤਬ ਤੱਕ ਢਿਲਾਈ ਨਹੀਂ।
ਇਸੇ ਨਿਵੇਦਨ ਦੇ ਨਾਲ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ।
ਧੰਨਵਾਦ !!!
*****
ਵੀਆਰਆਰਕੇ/ਵੀਜੇ/ਬੀਐੱਮ
(Release ID: 1654650)
Visitor Counter : 235
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam