ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਸੈਕੰਡਰੀ ਪੜਾਅ ਲਈ ਐਨਸੀਈਆਰਟੀ ਦਾ ਅੱਠ ਹਫ਼ਤਿਆਂ ਦਾ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

Posted On: 15 SEP 2020 12:23PM by PIB Chandigarh

ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਘਰ ਵਿੱਚ ਵਿਦਿਅਕ ਗਤੀਵਿਧੀਆਂ ਰਾਹੀਂ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿਣ ਨੂੰ ਅਰਥਪੂਰਨ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ, ਸਾਰੀਆਂ ਕਲਾਸਾਂ I-XII ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਤਿਆਰ ਕੀਤੇ ਗਏ ਹਨ। ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਐਨਸੀਈਆਰਟੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਪੜਾਵਾਂ ਲਈ ਚਾਰ ਹਫ਼ਤਿਆਂ ਅਤੇ ਅਗਲੇ ਅੱਠ ਹਫ਼ਤਿਆਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ (ਏਏਸੀ) ਪਹਿਲਾਂ ਹੀ ਜਾਰੀ ਕੀਤਾ ਗਿਆ ਸੀ। ਕੇਂਦਰੀ ਸਿੱਖਿਆ ਮੰਤਰੀ ਨੇ ਚਾਰ ਹਫ਼ਤੇ ਲਈ ਸੈਕੰਡਰੀ ਅਤੇ ਉੱਚ ਸੈਕੰਡਰੀ ਪੜਾਅ ਲਈ ਏਏਸੀ ਜਾਰੀ ਕੀਤੇ ਸਨ। ਹੁਣ, ਸੈਕੰਡਰੀ ਪੜਾਅ ਲਈ ਅਗਲੇ ਅੱਠ ਹਫ਼ਤਿਆਂ ਲਈ ਏਏਸੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਜਾਰੀ ਕੀਤਾ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕੈਲੰਡਰ ਅਧਿਆਪਕਾਂ ਨੂੰ ਮਨੋਰੰਜਨ ਭਰਪੂਰ , ਦਿਲਚਸਪ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਉਪਲਬਧ ਵੱਖ-ਵੱਖ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਬਾਰੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈ, ਜਿਸ ਦੀ ਵਰਤੋਂ ਵਿਦਿਆਰਥੀਆਂ ,ਮਾਪਿਆਂ ਅਤੇ ਅਧਿਆਪਕਾਂ ਵਲੋਂ ਘਰ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ। ਮੋਬਾਈਲ ਫੋਨ, ਰੇਡੀਓ, ਟੈਲੀਵਿਜ਼ਨ, ਐਸਐਮਐਸ ਅਤੇ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਦੀ ਵਰਤੋਂ ਨਾਲ ਵੱਖ-ਵੱਖ ਪੱਧਰਾਂ 'ਤੇ ਇਸ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਮੰਤਰੀ ਨੇ ਚਾਨਣਾ ਪਾਇਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਮੋਬਾਈਲ ਫੋਨ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਲੈ ਸਕਦੇ, ਜਾਂ ਸੋਸ਼ਲ ਮੀਡੀਆ ਟੂਲਜ ਜਿਵੇਂ ਕਿ ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ ਆਦਿ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋ ਸਕਦੇ ਹਨ,ਅਜਿਹੀ ਸਥਿਤੀ ਵਿੱਚ ਕੈਲੰਡਰ ਅਧਿਆਪਕਾਂ ਨੂੰ ਐਸਐਮਐਸ ਜਾਂ ਵੌਇਸ ਕਾਲ ਰਾਹੀਂ ਮਾਪਿਆਂ ਦੀ ਹੋਰ ਸਹਾਇਤਾ ਲਈ ਮਾਰਗ ਦਰਸ਼ਨ ਕਰਦਾ ਹੈ। ਮਾਪਿਆਂ ਵਲੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਕੈਲੰਡਰ ਨੂੰ ਲਾਗੂ ਕਰਨ ਲਈ ਐਲੀਮੈਂਟਰੀ ਪੜਾਅ ਦੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇ। 
ਸ਼੍ਰੀ ਪੋਖਰਿਯਾਲ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਦਿਵਯਾਂਗ ਬੱਚਿਆਂ ਸਮੇਤ ਵਿਸ਼ੇਸ਼ ਬੱਚਿਆਂ (ਵਿਸ਼ੇਸ਼ ਲੋੜ ਵਾਲੇ ਬੱਚੇ)ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ - ਜਿਸ ਵਿੱਚ ਆਡੀਓ ਕਿਤਾਬਾਂ ਲਈ ਲਿੰਕ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮ ਸ਼ਾਮਲ ਕੀਤੇ ਜਾਣਗੇ।
ਕੈਲੰਡਰ ਵਿੱਚ ਹਫ਼ਤਾਵਾਰੀ ਯੋਜਨਾ ਹੈ ਜੋ ਸਿਲੇਬਸ ਜਾਂ ਪਾਠ ਪੁਸਤਕ ਤੋਂ ਲਏ ਗਏ ਥੀਮ / ਚੈਪਟਰ ਦੇ ਹਵਾਲੇ ਨਾਲ ਦਿਲਚਸਪ ਅਤੇ ਚੁਣੌਤੀ ਭਰਪੂਰ ਗਤੀਵਿਧੀਆਂ ਨੂੰ ਸ਼ਾਮਲ ਕਰਦੀ ਹੈ।   ਇਸ ਵਿੱਚ ਸਭ ਤੋਂ ਮਹੱਤਵਪੂਰਨ ਹੈ ਕਿ ਇਹ ਥੀਮ ਨੂੰ ਸਿੱਖਣ ਦੇ ਨਤੀਜਿਆਂ ਨੂੰ ਆਕਾਰ ਦਿੰਦਾ ਹੈ। ਸਿਖਲਾਈ ਦੇ ਨਤੀਜਿਆਂ ਨਾਲ ਥੀਮ ਮੈਪਿੰਗ ਕਰਨ ਦਾ ਉਦੇਸ਼ ਅਧਿਆਪਕਾਂ / ਮਾਪਿਆਂ ਨੂੰ ਬੱਚਿਆਂ ਦੀ ਸਿਖਲਾਈ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਪਾਠ ਪੁਸਤਕਾਂ ਤੋਂ ਹਟ ਕੇ ਸਹੂਲਤ ਦੇਣਾ ਹੈ। ਕੈਲੰਡਰ ਵਿਚ ਦਿੱਤੀਆਂ ਗਈਆਂ ਗਤੀਵਿਧੀਆਂ ਸਿੱਖਣ ਦੇ ਨਤੀਜਿਆਂ 'ਤੇ ਕੇਂਦ੍ਰਤ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਕਿਸੇ ਵੀ ਸਰੋਤ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਕਿ ਬੱਚੇ ਆਪਣੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪਾਠ-ਪੁਸਤਕਾਂ ਦੀ ਵਰਤੋਂ ਕਰ ਰਹੇ ਹਨ। 
ਇਸ ਵਿਚ ਅਨੁਭਵੀ ਸਿਖਲਾਈ ਦੀਆਂ ਗਤੀਵਿਧੀਆਂ ਜਿਵੇਂ ਕਿ ਆਰਟਸ ਐਜੂਕੇਸ਼ਨ, ਸਰੀਰਕ ਅਭਿਆਸ, ਯੋਗ , ਪੂਰਵ-ਪੇਸ਼ੇਵਰ ਹੁਨਰ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਕੈਲੰਡਰ ਵਿਚ ਟੈਬੂਲਰ ਰੂਪ ਵਿਚ ਸ਼੍ਰੇਣੀ-ਅਨੁਸਾਰ ਅਤੇ ਵਿਸ਼ੇ-ਅਧਾਰਤ ਗਤੀਵਿਧੀਆਂ ਸ਼ਾਮਲ ਹਨ। ਇਸ ਕੈਲੰਡਰ ਵਿੱਚ ਚਾਰ ਭਾਸ਼ਾਵਾਂ ਹਿੰਦੀ ਅੰਗ੍ਰੇਜ਼ੀ, ਉਰਦੂ ਅਤੇ ਸੰਸਕ੍ਰਿਤ ਨਾਲ ਸਬੰਧਤ ਵਿਸ਼ੇ ਸ਼ਾਮਲ ਹਨ। ਇਹ ਕੈਲੰਡਰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਦੀਆਂ ਰਣਨੀਤੀਆਂ ਨੂੰ ਵੀ ਜਗ੍ਹਾ ਦਿੰਦਾ ਹੈ। ਕੈਲੰਡਰ ਵਿੱਚ ਅਧਿਆਏ ਅਨੁਸਾਰ ਈ-ਸਮੱਗਰੀ ਦਾ ਲਿੰਕ ਸ਼ਾਮਲ ਹੈ,ਜਿਸ ਅਨੁਸਾਰ ਭਾਰਤ ਸਰਕਾਰ ਦੇ ਈ-ਪਾਠਸ਼ਾਲਾ, ਐਨਆਰਓਆਰ ਅਤੇ ਦੀਕਸ਼ਾ ਪੋਰਟਲ 'ਤੇ ਉਪਲਬਧ ਹੈ। 
ਦਿੱਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਸੁਝਾਅ ਅਧਾਰਿਤ ਹਨ, ਨਾ ਇਹ ਤਜਵੀਜ਼ਵਾਦੀ ਅਤੇ ਨਾ ਹੀ ਇਹ ਕ੍ਰਮ ਲਾਜ਼ਮੀ ਹੈ। ਅਧਿਆਪਕ ਅਤੇ ਮਾਪੇ ਗਤੀਵਿਧੀਆਂ ਨੂੰ ਢੁੱਕਵਾਂ ਬਣਾਉਣ ਦੀ ਚੋਣ ਕਰ ਸਕਦੇ ਹਨ ਅਤੇ ਉਹ ਗਤੀਵਿਧੀਆਂ ਕਰ ਸਕਦੇ ਹਨ ਜਿਸ ਵਿੱਚ ਵਿਦਿਆਰਥੀ ਬਿਨਾਂ ਕਿਸੇ ਰੁਕਾਵਟ ਦੇ ਦਿਲਚਸਪੀ ਦਿਖਾਉਂਦਾ ਹੈ। 
ਸੈਕੰਡਰੀ ਪੜਾਅ ਭਾਗ II- ਅੰਗਰੇਜ਼ੀ ਦੇ ਅੱਠ ਹਫਤੇ ਦੇ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ
ਸੈਕੰਡਰੀ ਪੜਾਅ ਭਾਗ II- ਹਿੰਦੀ ਲਈ ਅੱਠ ਹਫ਼ਤੇ ਦੇ ਵਿਕਲਪਿਕ ਅਕਾਦਮਿਕ ਕੈਲੰਡਰ ਲਈ ਇੱਥੇ ਕਲਿੱਕ ਕਰੋ
                                                         *****
ਐਮਸੀ / ਏਕੇਜੇ / ਏਕੇ

 



(Release ID: 1654501) Visitor Counter : 190