ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਹਰਿਵੰਸ਼ ਨਾਰਾਇਣ ਸਿੰਘ ਦੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ

Posted On: 15 SEP 2020 9:09AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਹਰਿਵੰਸ਼ ਨਾਰਾਇਣ ਸਿੰਘ ਦੇ ਦੂਸਰੀ ਵਾਰ ਰਾਜ ਸਭਾ ਦੇ ਡਿਪਟੀ ਚੇਅਰਮੈਨ ਚੁਣੇ ਜਾਣ ਤੇ ਸਦਨ ਅਤੇ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਕਾਰਜਾਂ ਅਤੇ ਪੱਤਰਕਾਰੀ ਦੀ ਦੁਨੀਆ ਵਿੱਚ ਹਰਿਵੰਸ਼ ਜੀ ਨੇ ਜੋ ਇਮਾਨਦਾਰ ਪਹਿਚਾਣ ਬਣਾਈ ਹੈਉਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਤੀ ਮੇਰੇ ਮਨ ਵਿੱਚ ਬਹੁਤ ਸਨਮਾਨ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਜੋ ਸਨਮਾਨ ਅਤੇ ਅਪਣਾਪਨ ਮੇਰੇ ਮਨ ਵਿੱਚ ਹੈਉਹ ਅੱਜ ਸਦਨ ਦੇ ਹਰ ਮੈਂਬਰ ਦੇ ਮਨ ਵਿੱਚ ਵੀ ਹੈ। ਉਨ੍ਹਾਂ ਨੇ ਸ਼੍ਰੀ ਹਰਿਵੰਸ਼ ਦੇ ਕੰਮ ਕਰਨ ਅਤੇ ਸਦਨ ਚਲਾਉਣ ਦੀ ਉਨ੍ਹਾਂ ਦੀ ਸ਼ੈਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਦਨ ਵਿੱਚ ਉਨ੍ਹਾਂ ਦੀ ਭੂਮਿਕਾ ਨਾਲ ਲੋਕਤੰਤਰ ਨੂੰ ਮਜ਼ਬੂਤੀ ਮਿਲੀ।

 

ਚੇਅਰਮੈਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਭਾ ਦੇ ਮੈਂਬਰ ਹੁਣ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਡਿਪਟੀ ਚੇਅਰਮੈਨ ਦੀ ਸਹਾਇਤਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਰਿਵੰਸ਼ ਜੀ  ਵਿਰੋਧੀ ਧਿਰ ਸਹਿਤ ਸਭ ਦੇ ਹਨ ਅਤੇ ਉਨ੍ਹਾਂ ਨੇ ਕਿਸੇ ਵੀ ਪਾਰਟੀ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ।  ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੇ ਤਹਿਤ ਸੰਸਦ ਦੇ ਮੈਂਬਰਾਂ ਨੂੰ ਸੰਭਾਲਣਾ ਇੱਕ ਬਹੁਤ ਹੀ ਚੁਣੌਤੀਪੂਰਨ ਕਾਰਜ ਹੈ ਅਤੇ ਹਰਿਵੰਸ਼ ਜੀ ਨੇ ਸਾਰਿਆਂ ਦਾ ਵਿਸ਼ਵਾਸ ਜਿੱਤਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਕਈ ਘੰਟਿਆਂ ਤੱਕ ਲਗਾਤਾਰ ਬੈਠ ਕੇ ਬਿਲ ਪਾਸ ਕਰਵਾਉਂਦੇ ਰਹੇ ਅਤੇ ਇਹ ਦੋ ਸਾਲ ਉਨ੍ਹਾਂ ਦੀ ਸਫਲਤਾ ਦੇ ਗਵਾਹ ਹਨ।  ਦੇਸ਼ ਦੇ ਭਵਿੱਖ ਅਤੇ ਕਾਰਜਪ੍ਰਣਾਲੀ ਨੂੰ ਬਦਲਣ ਵਾਲੇ ਕਈ ਇਤਿਹਾਸਿਕ ਬਿਲ ਇਸ ਸਦਨ ਵਿੱਚ ਪਾਸ ਕੀਤੇ ਗਏ।  ਉਨ੍ਹਾਂ ਨੇ ਲੋਕ ਸਭਾ ਚੋਣ ਦੇ ਇੱਕ ਸਾਲ ਦੇ ਅੰਦਰ ਪਿਛਲੇ 10 ਸਾਲ ਵਿੱਚ ਸਭ ਤੋਂ ਜ਼ਿਆਦਾ ਕੰਮਕਾਜ ਦਾ ਰਿਕਾਰਡ ਸਥਾਪਤ ਕਰਨ ਦੇ ਲਈ ਸਦਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਦਨ ਵਿੱਚ ਕੰਮਕਾਜ ਦੇ ਨਾਲ-ਨਾਲ ਸਕਾਰਾਤਮਕਤਾ ਵੀ ਵਧੀ ਹੈ। ਹਰ ਮੈਂਬਰ ਖੁੱਲ੍ਹ ਕੇ ਆਪਣੇ ਵਿਚਾਰ ਵਿਅਕਤ ਕਰਦਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਕਾਫ਼ੀ ਨਿਮਰ ਹਨ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਵਿਅਕਤੀ ਹਨ।  ਜਦੋਂ ਹਰਿਵੰਸ਼ ਜੀ ਨੂੰ ਪਹਿਲਾਸਰਕਾਰੀ ਸਕਾਲਸ਼ਿਪ ਮਿਲਿਆਤਾਂ ਉਨ੍ਹਾਂ ਨੇ ਸਕਾਲਸ਼ਿਪ ਦੇ ਪੈਸੇ ਘਰ ਲਿਜਾਣ ਦੀ ਬਜਾਏ ਕਿਤਾਬਾਂ ਖਰੀਦ ਲਈਆਂ। ਉਨ੍ਹਾਂ ਨੇ ਕਿਹਾ ਕਿ ਹਰਿਵੰਸ਼ ਜੀ ਦਾ ਕਿਤਾਬਾਂ ਨਾਲ ਗਹਿਰਾ ਲਗਾਅ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਹਰਿਵੰਸ਼ ਤੇ ਸ਼੍ਰੀ ਜੈਪ੍ਰਕਾਸ਼ ਨਾਰਾਇਣ ਦਾ ਗਹਿਰਾ ਪ੍ਰਭਾਵ ਹੈ।  ਚਾਰ ਦਹਾਕਿਆਂ ਤੱਕ ਸਮਾਜਿਕ ਕਾਰਜਾਂ  ਦੇ ਬਾਅਦ ਉਨ੍ਹਾਂ ਨੇ 2014 ਵਿੱਚ ਸੰਸਦ ਵਿੱਚ ਪ੍ਰਵੇਸ਼  ਕੀਤਾ।

 

ਉਨ੍ਹਾਂ ਨੇ ਕਿਹਾ ਕਿ ਹਰਿਵੰਸ਼ ਜੀ ਆਪਣੇ ਸਾਦਗੀਪੂਰਨ ਆਚਰਣ ਅਤੇ ਨਿਮਰਤਾ ਦੇ ਲਈ ਜਾਣੇ ਜਾਂਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਨੇ ਅੰਤਰ-ਸੰਸਦੀ ਸੰਘ ਜਿਹੇ ਸਾਰੇ ਅੰਤਰਰਾਸ਼ਟਰੀ ਮੰਚਾਂ ਤੇ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਸੱਭਿਆਚਾਰਕ ਪ੍ਰਤੀਨਿਧੀਮੰਡਲ ਦੇ ਮੈਂਬਰ ਦੇ ਰੂਪ ਵਿੱਚ ਭਾਰਤ ਦੇ ਕੱਦ ਨੂੰ ਬਿਹਤਰ ਕਰਨ ਦਾ ਕੰਮ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਨੇ ਰਾਜ ਸਭਾ ਵਿੱਚ ਕਈ ਕਮੇਟੀਆਂ ਦੇ ਚੇਅਰਮੈਨ ਦੇ ਤੌਰ ਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਹਰਿਵੰਸ਼ ਜੀ  ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੁਨਿਸ਼ਚਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਾਰੇ ਸਾਂਸਦ ਆਪਣੇ ਆਚਰਣ ਨੂੰ ਅਧਿਕ ਨੈਤਿਕ ਬਣਾਉਣ। ਉਨ੍ਹਾਂ ਨੇ ਕਿਹਾ ਕਿ ਸੰਸਦੀ ਕਾਰਜਾਂ ਅਤੇ ਜ਼ਿੰਮੇਦਾਰੀਆਂ  ਦੇ ਦਰਮਿਆਨ ਵੀ ਹਰਿਵੰਸ਼ ਜੀ ਇੱਕ ਬੁੱਧੀਜੀਵੀ ਅਤੇ ਵਿਚਾਰਕ ਵਜੋਂ ਸਮਾਨ ਰੂਪ ਨਾਲ ਸਰਗਰਮ ਹਨ। ਹਰਿਵੰਸ਼ ਜੀ ਅੱਜ ਵੀ ਦੇਸ਼ ਭਰ ਵਿੱਚ ਘੁੰਮਦੇ ਹਨ ਅਤੇ ਜਨਤਾ ਨੂੰ ਭਾਰਤ ਦੀਆਂ ਆਰਥਿਕਸਮਾਜਿਕ, ਰਣਨੀਤਕ ਅਤੇ ਰਾਜਨੀਤਕ ਚੁਣੌਤੀਆਂ ਬਾਰੇ ਜਾਗਰੂਕ ਕਰਦੇ ਹਾਂ।  ਉਨ੍ਹਾਂ ਨੇ ਕਿਹਾ,  “ਉਨ੍ਹਾਂ ਦੀ ਪੁਸਤਕ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਚੰਦਰਸ਼ੇਖਰ ਜੀ ਦੇ ਜੀਵਨ ਦੇ ਨਾਲ-ਨਾਲ ਹਰਿਵੰਸ਼ ਜੀ ਦੀ ਲੇਖਨ ਸਮਰੱਥਾ ਨੂੰ ਵੀ ਕਰੀਬ ਤੋਂ ਦਰਸਾਉਦੀਂ ਹੈ। ਮੈਂ ਅਤੇ ਇਸ ਸਦਨ ਦੇ ਸਾਰੇ ਮੈਂਬਰ ਭਾਗਸ਼ਾਲੀ ਹਾਂ ਕਿ ਡਿਪਟੀ ਚੇਅਰਮੈਨ ਦੇ ਰੂਪ ਵਿੱਚ ਸਾਨੂੰ ਹਰਿਵੰਸ਼ ਜੀ ਦਾ ਮਾਰਗਦਰਸ਼ਨ ਪ੍ਰਾਪਤ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਹਰਿਵੰਸ਼ ਜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਦਨ ਵਿੱਚ 250 ਤੋਂ ਅਧਿਕ ਸੈਸ਼ਨ ਹੋਏ ਜੋ ਭਾਰਤੀ ਲੋਕਤੰਤਰ ਦੀ ਪਰਿਪੱਕਤਾ ਦਾ ਪ੍ਰਮਾਣ ਹੈ

 

https://twitter.com/PMOIndia/status/1305478526053867520

 

https://twitter.com/PMOIndia/status/1305477641986809856

 

https://twitter.com/PMOIndia/status/1305476843366240258

 

 

****

 

ਵੀਆਰਆਰਕੇ/ਏਕੇ



(Release ID: 1654395) Visitor Counter : 124