ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕੋਵਿਡ ਮਹਾਮਾਰੀ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਇੱਕ ਅੱਜ 14 ਸਤੰਬਰ 2020 ਨੂੰ ਰਾਜ ਸਭਾ / ਲੋਕ ਸਭਾ ਵਿੱਚ ਸੁਓ-ਮੋਟੋ ਬਿਆਨ ਦਿੱਤਾ
Posted On:
14 SEP 2020 12:20PM by PIB Chandigarh
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਲੋਕ ਸਭਾ / ਰਾਜ ਸਭਾ ਵਿੱਚ ਇੱਕ ਸੁਓ-ਮੋਟੋ ਬਿਆਨ ਰਾਹੀਂ ਦੋਹਾਂ ਸਦਨਾਂ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਕੋਵਿਡ 19 ਮਹਾਮਾਰੀ ਤੇ ਇਸ ਲਈ ਚੁੱਕੇ ਕਦਮਾਂ ਦੀ ਜਾਣਕਾਰੀ ਦਿੱਤੀ , ਜੋ ਇਸ ਤਰ੍ਹਾਂ ਹੈ :
- ਮੈਂ ਮਾਣਯੋਗ ਸਦਨ ਨੂੰ ਪਹਿਲਾਂ ਵੀ ਦੋ ਵਾਰ , ਫਰਵਰੀ ਤੇ ਮਾਰਚ ਵਿੱਚ , ਇਸੇ ਸਾਲ ਕੋਵਿਡ ਮਹਾਮਾਰੀ ਬਾਰੇ ਸੰਖੇਪ ਵਿੱਚ ਦੱਸਿਆ ਸੀ । ਇੱਕ ਵਾਰ ਫੇਰ ਮੈਂ ਮਾਣਯੋਗ ਮੈਂਬਰਾਂ ਨੂੰ ਕੋਵਿਡ 19 ਮਹਾਮਾਰੀ ਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰੀ ਕਦਮਾਂ ਦੀ ਜਾਣਕਾਰੀ ਦੇਣਾ ਚਾਹਾਂਗਾ ।
- ਮੇਰੀ ਪਹਿਲੀ ਸੰਖੇਪ ਜਾਣਕਾਰੀ ਤੋਂ ਬਾਅਦ ਵਿਸ਼ਵ ਸਿਹਤ ਸੰਸਥਾ (ਡਬਲਯੂ ਐੱਚ ਓ) ਨੇ ਕੋਵਿਡ 19 ਮਹਾਮਾਰੀ ਨੂੰ ਵਿਸ਼ਵ ਮਹਾਮਾਰੀ ਐਲਾਨਿਆ ਤੇ ਸਾਰੇ ਦੇਸ਼ਾਂ ਨੂੰ ਤੁਰੰਤ ਕਾਰਵਾਈ ਕਰਨ ਤੇ ਜਨਤਕ ਸਿਹਤ ਨੂੰ ਖ਼ਤਰੇ ਬਾਰੇ ਜ਼ਬਰਦਸਤ ਕਾਰਵਾਈ ਕਰਨ ਲਈ ਕਿਹਾ ।
- 11 ਸਤੰਬਰ 2020 ਤੱਕ , ਵਿਸ਼ਵ ਵਿੱਚ 215 ਦੇਸ਼ / ਖੇਤਰ ਇਸ ਦੇ ਅਸਰ ਹੇਠ ਹਨ । ਵਿਸ਼ਵ ਸਿਹਤ ਸੰਸਥਾ ਅਨੁਸਾਰ ਵਿਸ਼ਵ ਵਿੱਚ 2.79 ਕਰੋੜ ਤੋਂ ਜਿ਼ਆਦਾ ਪੁਸ਼ਟੀ ਵਾਲੇ ਮਾਮਲੇ ਹਨ ਅਤੇ 9.05 ਲੱਖ ਮੌਤਾਂ ਹੋਈਆਂ ਤੇ 2% ਮੌਤ ਦਰ ਹੈ ।
- ਭਾਰਤ ਵਿੱਚ 11 ਸਤੰਬਰ 2020 ਤੱਕ 45,62,414 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 76,271 ਮੌਤਾਂ ਹੋਈਆਂ ਹਨ ਤੇ ਮੌਤ ਦਰ 1.67% ਹੈ । 35,42,663 ਵਿਅਕਤੀ ਸਿਹਤਯਾਬ ਹੋਏ ਹਨ (77.65%) ਤੇ ਜਿ਼ਆਦਾ ਮਾਮਲੇ ਤੇ ਮੌਤਾਂ ਮੁੱਖ ਤੌਰ ਤੇ ਮਹਾਰਾਸ਼ਟਰ , ਆਂਧਰ ਪ੍ਰਦੇਸ਼ , ਤਾਮਿਲਨਾਡੂ , ਕਰਨਾਟਕ , ਉੱਤਰ ਪਦੇਸ਼ , ਦਿੱਲੀ , ਪੱਛਮ ਬੰਗਾਲ , ਬਿਹਾਰ , ਤੇਲੰਗਾਨਾ , ਉਡੀਸ਼ਾ , ਅਸਾਮ , ਕੇਰਲਾ ਤੇ ਗੁਜਰਾਤ ਵਿੱਚ ਹੋਈਆਂ ਹਨ । ਇਹਨਾਂ ਸਾਰੇ ਸੂਬਿਆਂ ਵਿੱਚ 1 ਲੱਖ ਤੋਂ ਜਿ਼ਆਦਾ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ । ਭਾਰਤ ਸਰਕਾਰ ਤੇ ਪੂਰੇ ਦੇਸ਼ ਦੇ ਯਤਨਾਂ ਨਾਲ ਅਸੀਂ ਕੋਵਿਡ 19 ਦਾ ਪ੍ਰਬੰਧ ਕਰਕੇ ਮਾਮਲਿਆਂ ਤੇ ਮੌਤਾਂ ਨੂੰ ਸੀਮਤ ਤੇ 1 ਮਿਲੀਅਨ ਪਿੱਛੇ 3,328 ਮਾਮਲੇ ਅਤੇ 55 ਮੌਤਾਂ ਤੱਕ ਕਰਨ ਯੋਗ ਹੋਏ ਹਾਂ । ਇਹ ਅੰਕੜੇ ਦੇਸ਼ ਦੀ ਜਨਸੰਖਿਆ ਅਨੁਸਾਰ ਕੱਢੇ ਗਏ ਹਨ ਅਤੇ ਇਹ ਅੰਕੜੇ ਵਿਸ਼ਵ ਵਿੱਚ ਇਸ ਮਹਾਮਾਰੀ ਤੋਂ ਪ੍ਰਭਾਵਿਤ ਕਿਸੇ ਵੀ ਦੇਸ਼ ਦੇ ਅੰਕੜਿਆਂ ਤੋਂ ਘੱਟ ਹਨ ।
- ਮਹਾਮਾਰੀ ਦੇ ਕਈ ਪੈਮਾਨਿਆਂ ਜਿਵੇਂ ਸੰਕ੍ਰਮਣ ਦੇ ਢੰਗ , ਸਬ ਕਲੀਨਿਕਲ ਇੰਨਫੈਕਸ਼ਨ , ਵਾਇਰਸ ਦੇ ਫੈਲ੍ਹਣ ਦਾ ਸਮਾਂ ਤੇ ਇਮਊਨਿਟੀ ਦੇ ਯੋਗਦਾਨ ਬਾਰੇ ਅਜੇ ਵੀ ਖੋਜ ਜਾਰੀ ਹੈ । ਇੱਕ ਵਾਰ ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਗਿਆ ਤਾਂ ਬਿਮਾਰੀ 1 ਤੋਂ 14 ਦਿਨਾਂ ਵਿੱਚ ਕਿਸੇ ਵੇਲੇ ਵੀ ਜ਼ੋਰ ਫੜ ਸਕਦੀ ਹੈ । ਕੋਵਿਡ ਦੇ ਮੁੱਖ ਲੱਛਣ ਹਨ ਬੁਖਾਰ , ਖੰਘ ਤੇ ਸਾਹ ਲੈਣ ਵਿੱਚ ਮੁਸ਼ਕਿਲ । ਸਾਡੇ ਦੇਸ਼ ਵਿੱਚ ਤਕਰੀਬਨ 92% ਮਾਮਲਿਆਂ ਵਿੱਚ ਹਲਕੀ ਬਿਮਾਰੀ ਦੇ ਲੱਛਣ ਹਨ , ਕੇਵਲ 5.8% ਮਾਮਲਿਆਂ ਵਿੱਚ ਹੀ ਆਕਸੀਜਨ ਥਰੈਪੀ ਦੀ ਲੋੜ ਹੈ ਤੇ 1.7% ਮਾਮਲਿਆਂ ਵਿੱਚ ਹੀ ਗੰਭੀਰ ਬਿਮਾਰੀ ਹੋ ਰਹੀ ਹੈ , ਜਿਸ ਦੀ ਲਗਾਤਾਰ ਦੇਖਭਾਲ ਕਰਨਾ ਜ਼ਰੂਰੀ ਹੈ ।
- ਭਾਰਤ ਵਿੱਚ ਇਸ ਦੇ ਵੱਡੇ ਫੈਲਾਅ ਕਰਕੇ ਸਾਰੀਆਂ ਸਰਕਾਰਾਂ ਤੇ ਸਾਰੇ ਸਮਾਜ ਨੇ ਅੱਗੇ ਵੱਧ ਕੇ , ਪੜਾਅਵਾਰ ਪਹੁੰਚ ਅਪਣਾ ਕੇ ਇੱਕ ਵਿਆਪਕ ਨੀਤੀ ਤਹਿਤ ਇਨਫੈਕਸ਼ਨ ਨੂੰ ਰੋਕਣ , ਜਾਨਾਂ ਬਚਾਉਣ ਤੇ ਅਸਰ ਨੂੰ ਘੱਟ ਕੀਤਾ ਹੈ ।
- ਭਾਰਤ ਸਰਕਾਰ ਨੇ ਉੱਚ ਪੱਧਰ ਦੀ ਰਾਜਸੀ ਇੱਛਾ ਨਾਲ ਕੋਵਿਡ 19 ਦੀ ਚੁਣੌਤੀ ਨਾਲ ਨਜਿੱਠਿਆ ਹੈ । ਸਰਕਾਰ ਵੱਲੋਂ ਸਮਾਜ ਨੂੰ ਨਾਲ ਲੈ ਕੇ , ਬੁਲੰਦ ਹੌਂਸਲੇ ਨਾਲ ਕੌਮੀ ਲਾਕਡਾਊਨ ਦਾ ਫੈਸਲਾ ਲਿਆ ਗਿਆ ਜੋ ਪ੍ਰਧਾਨ ਮੰਤਰੀ ਵੱਲੋਂ ਜਨਤਾ ਕਰਫਿਊ ਦੇ ਸੱਦੇ ਤਹਿਤ ਸਵੈ ਉੱਪਰ ਕਰਫਿਊ ਲਗਾਇਆ ਗਿਆ ਤੇ ਇਸ ਗੱਲ ਦਾ ਸਬੂਤ ਹੈ ਕਿ ਸਾਰੇ ਦੇਸ਼ ਨੇ ਇੱਕਠੇ ਹੋ ਕੇ ਕੋਵਿਡ 19 ਤੇ ਕਾਬੂ ਪਾਉਣ ਲਈ ਸਫ਼ਲਤਾਪੂਰਵਕ ਇਸ ਦਾ ਜ਼ਬਰਦਸਤ ਤਰੀਕੇ ਨਾਲ ਸਾਹਮਣਾ ਕੀਤਾ । ਇੱਕ ਅੰਦਾਜ਼ੇ ਅਨੁਸਾਰ ਇਸ ਫੈਸਲੇ ਨਾਲ ਕਰੀਬ 14 — 29 ਲੱਖ ਮਾਮਲੇ ਤੇ 37 — 38 ਹਜ਼ਾਰ ਮੌਤਾਂ ਨੂੰ ਰੋਕਿਆ ਗਿਆ ਹੈ । ਇਹਨਾਂ ਚਾਰ ਮਹੀਨਿਆਂ ਦੀ ਵਰਤੋਂ , ਵਧੇਰੇ ਸਿਹਤ ਬੁਨਿਆਦੀ ਢਾਂਚੇ , ਜਿ਼ਆਦਾ ਮਨੁੱਖੀ ਸਰੋਤ , ਪੀ ਪੀ ਈਜ਼ ਤੇ ਐੱਨ 95 ਮਾਸਕ ਦੇਸ਼ ਵਿੱਚ ਹੀ ਤਿਆਰ ਕਰਨ ਲਈ ਕੀਤੀ ਗਈ । ਇਸ ਦੌਰਾਨ 36.3 ਗੁਣਾ ਸਮਰਪਿਤ ਏਕਾਂਤਵਾਸ ਬੈੱਡ , 24.6 ਗੁਣਾ ਆਈ ਸੀ ਯੂ ਬੈੱਡਾਂ ਦਾ ਵਾਧਾ ਹੋਇਆ ਹੈ । ਇਹ ਵਾਧਾ ਮਾਰਚ 2020 ਨੂੰ ਉਪਲਬੱਧ ਸੇਵਾਵਾਂ ਤੋਂ ਬਾਅਦ ਦਾ ਹੈ । ਜਦਕਿ ਲੋੜੀਂਦੇ ਸਟੈਂਡਰਡ ਮੁਤਾਬਿਕ ਸਵਦੇਸ਼ੀ ਪੀ ਪੀ ਈ ਕਿੱਟਾਂ ਦਾ ਕੋਈ ਉਤਪਾਦਨ ਨਹੀਂ ਸੀ , ਇਸ ਵਿੱਚ ਅਸੀਂ ਹੁਣ ਨਾ ਸਿਰਫ ਸਵੈ ਨਿਰਭਰ ਹਾਂ ਬਲਕਿ ਇਹਨਾਂ ਨੂੰ ਵਿਦੇਸ਼ਾਂ ਨੂੰ ਵੀ ਭੇਜ ਰਹੇ ਹਾਂ । ਦੇਸ਼ ਵਾਸੀਆਂ ਤਰਫੋਂ ਮੈਂ ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁਬਾਰਕਬਾਦ ਕਹਿੰਦਾ ਹਾਂ ਜੋ ਲਗਾਤਾਰ ਸਥਿਤੀ ਤੇ ਨਿਗਰਾਨੀ ਰੱਖ ਰਹੇ ਹਨ ਤੇ ਅਗਵਾਈ ਦੇ ਰਹੇ ਹਨ ।
- ਭਾਰਤ ਸਰਕਾਰ ਨੇ ਬਿਮਾਰੀ ਨੂੰ ਦਾਖ਼ਲ ਹੋਣ ਅਤੇ ਕਾਬੂ ਕਰਨ ਲਈ ਕਈ ਲੜੀਵਾਰ ਕਾਰਜ ਆਰੰਭੇ ਹਨ । ਮੈਂ ਸਥਿਤੀ ਦਾ ਰੋਜ਼ਾਨਾ ਜਾਇਜ਼ਾ ਲੈ ਰਿਹਾ ਹਾਂ । ਮਾਣਯੋਗ ਪ੍ਰਧਾਨ ਮੰਤਰੀ ਨੇ ਖੁੱਦ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕਾਂ ਅਤੇ ਸਾਰੇ ਭਾਈਵਾਲਾਂ ਨਾਲ ਲਗਾਤਾਰ ਮੁੱਦਿਆਂ ਨੂੰ ਸਮਝਣ ਅਤੇ ਸੂਬਿਆਂ ਨਾਲ ਮਿਲ ਕੇ ਕੋਵਿਡ ਪ੍ਰਬੰਧ ਬਾਰੇ ਗੱਲਬਾਤ ਕੀਤੀ ਹੈ । ਮੇਰੀ ਪ੍ਰਧਾਨਗੀ ਹੇਠ ਮੰਤਰੀ ਸਮੂਹ ਬਣਾਇਆ ਗਿਆ ਹੈ ਜਿਸ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ , ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਅਤੇ ਗ੍ਰਿਹ ਮੰਤਰਾਲੇ ਦੇ ਰਾਜ ਮੰਤਰੀ , ਜਹਾਜ਼ਰਾਨੀ ਮੰਤਰਾਲੇ ਦੇ ਰਾਜ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਦੇ ਰਾਜ ਮੰਤਰੀ ਸ਼ਾਮਲ ਹਨ । ਇਹ ਗਰੁੱਪ 3 ਫਰਵਰੀ 2020 ਨੂੰ ਸਥਾਪਿਤ ਹੋਣ ਬਾਅਦ ਵੀ ਮੀਟਿੰਗਾਂ ਕਰ ਚੁੱਕਾ ਹੈ । ਕੈਬਨਿਟ ਸਕੱਤਰ ਤਹਿਤ ਸਕੱਤਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਇਸ ਨਾਲ ਸਬੰਧਤ ਮੰਤਰਾਲਿਆਂ , ਸਿਹਤ , ਰੱਖਿਆ , ਵਿਦੇਸ਼ ਮੰਤਰਾਲੇ , ਸ਼ਹਿਰੀ ਹਵਾਬਾਜ਼ੀ , ਗ੍ਰਿਹ , ਟੈਕਸਟਾਈਲ , ਫਰਮਾਂ , ਕਾਮਰਸ ਤੇ ਸੂਬੇ ਦੇ ਮੁੱਖ ਸਕੱਤਰਾਂ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ । ਮਾਣਯੋਗ ਪ੍ਰਧਾਨ ਮੰਤਰੀ ਦੀ ਸਮੁੱਚੀ ਅਗਵਾਈ ਤਹਿਤ ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਵਿਡ 19 ਦੇ ਪ੍ਰਬੰਧਾਂ ਲਈ 29 ਮਾਰਚ 2020 ਨੂੰ 11 ਸ਼ਕਤੀਸ਼ਾਲੀ ਗਰੁੱਪਾਂ ਦਾ ਗਠਨ ਕੀਤਾ ਸੀ , ਜੋ ਇਸ ਸਬੰਧ ਵਿੱਚ ਕਈ ਮੁੱਦਿਆਂ ਤੇ ਫੈਸਲੇ ਲੈ ਸਕਣ , ਉਹ ਮੁੱਦੇ ਨੇ ਮੈਡੀਕਲ ਐਮਰਜੈਂਸੀ ਯੋਜਨਾ , ਹਸਪਤਾਲਾਂ ਦੀ ਉਪਲਬੱਧਤਾ , ਏਕਾਂਤਵਾਸ ਤੇ ਕੁਆਰਨਟੀਨ ਦੀ ਸਹੂਲਤ , ਬਿਮਾਰੀ ਦੀ ਨਿਗਰਾਨੀ ਤੇ ਟੈਸਟਿੰਗ , ਸਾਰੇ ਜ਼ਰੂਰੀ ਮੈਡੀਕਲ ਇਕਊਪਮੈਂਟ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ , ਸਮਰੱਥਾ ਵਧਾਉਣੀ ਤੇ ਮਨੁੱਖੀ ਸਰੋਤਾਂ ਵਿੱਚ ਵਾਧਾ ਕਰਨਾ , ਸਪਲਾਈ ਚੇਨ ਤੇ ਲੋਜਿਸਟਿਕ ਪ੍ਰਬੰਧ , ਪ੍ਰਾਈਵੇਟ ਖੇਤਰ ਨਾਲ ਤਾਲਮੇਨ , ਆਰਥਿਕ ਤੇ ਭਲਾਈ ਉਪਾਅ , ਜਾਣਕਾਰੀ , ਸੰਚਾਰ ਤੇ ਜਨਤਾ ਨੂੰ ਜਾਗਰੂਕ ਕਰਨਾ , ਤਕਨਾਲੋਜੀ ਤੇ ਡਾਟਾ ਪ੍ਰਬੰਧ , ਲੋਕ ਸਿ਼ਕਾਇਤਾਂ ਅਤੇ ਲਾਕਡਾਊਨ ਨਾਲ ਸਬੰਧਿਤ ਹੋਰ ਰਣਨੀਤਕ ਮੁੱਦੇ । ਇਹ ਗਰੁੱਪਾਂ ਦਾ ਗਠਨ ਹਾਲ ਹੀ ਵਿੱਚ 10 ਸਤੰਬਰ ਨੂੰ ਨਵੀਂ ਉੱਭਰਦੀ ਸਥਿਤੀ ਦੀ ਲੋੜ ਮੁਤਾਬਿਕ ਕੀਤਾ ਗਿਆ ਹੈ ।
ਮੇਰਾ ਆਪਣਾ ਮੰਤਰਾਲਾ ਵੀ ਨਵੀਂ ਉੱਭਰਦੀ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਰਿਹਾ ਹੈ । ਸੂਬਿਆਂ ਨਾਲ ਲਗਾਤਾਰ ਵੀਡੀਓ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ । ਹੁਣ ਤੱਕ ਅਸੀਂ ਸੂਬਾ ਸਿਹਤ ਮੰਤਰੀਆਂ , ਸਿਹਤ ਅਧਿਕਾਰੀਆਂ ਅਤੇ ਜਿ਼ਲ੍ਹਾ ਪੱਧਰ ਤੇ ਅਧਿਕਾਰੀਆਂ ਨਾਲ 63 ਵੀਡੀਓ ਕਾਨਫਰੰਸਾਂ ਕਰ ਚੁੱਕੇ ਹਾਂ । ਡੀ ਜੀ ਐੱਚ ਐੱਸ ਦੀ ਚੇਅਰਮੈਨਸਿ਼ੱਪ ਤਹਿਤ ਜੁਆਇੰਟ ਮੌਨੀਟਰਿੰਗ ਗਰੁੱਪ ਬਣਾਇਆ ਗਿਆ ਹੈ ਜੋ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਤਕਨੀਕੀ ਮਸਲਿਆਂ ਤੇ ਸਲਾਹ ਦਿੰਦਾ ਹੈ ਤੇ ਹੁਣ ਤੱਕ 40 ਮੀਟਿੰਗਾਂ ਕਰ ਚੁੱਕਾ ਹੈ , ਜਿਸ ਵਿੱਚ ਇਸ ਬਿਮਾਰੀ ਦੇ ਖ਼ਤਰੇ , ਤਿਆਰੀ ਤੇ ਰਿਸਪੌਂਸ ਮੈਕਨਿਜ਼ਮ ਅਤੇ ਟੈਕਨੀਕਲ ਨਿਰਦੇਸ਼ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ।
- ਭਾਰਤ ਸਰਕਾਰ ਨੇ ਬੀਤੇ ਸਮੇਂ ਵਿੱਚ ਮਹਾਮਾਰੀਆਂ ਨੂੰ ਸਫ਼ਲਤਾਪੂਰਵਕ ਨਜਿੱਠਣ ਦੌਰਾਨ ਹੋਏ ਤਜ਼ਰਬੇ ਮੁਤਾਬਿਕ ਲੋੜੀਂਦੀ ਨੀਤੀ ਯੋਜਨਾ ਤੇ ਢੰਗ ਤਰੀਕੇ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਹੱਈਆ ਕੀਤੇ ਹਨ । ਇਹਨਾਂ ਵਿੱਚ ਕੰਟੇਨਮੈਂਟ ਯੋਜਨਾ ਅਤੇ ਨਿਰਦੇਸ਼ ਵਰਗੇ ਵਿਸਿ਼ਆਂ ਤੋਂ ਇਲਾਵਾ ਸਫ਼ਰ , ਵਿਵਹਾਰ , ਸਾਈਕੋ ਸੋਸ਼ਲ ਹੈਲਥ , ਨਿਗਰਾਨੀ , ਲੈਬਾਰਟਰੀ ਸਹਿਯੋਗ , ਹਸਪਤਾਲ ਬੁਨਿਆਦੀ ਢਾਂਚਾ , ਕਲੀਨਿਕਲ ਮੈਨੇਜਮੈਂਟ , ਪੀ ਪੀ ਈ ਕਿੱਟਾਂ ਸਮੇਤ ਸਿਹਤ ਕਾਮਿਆਂ ਨੂੰ ਉਤਸ਼ਾਹਿਤ ਕਰਨ ਲਈ ਸਲਾਹ ਸ਼ਾਮਲ ਹੈ ।
- ਭਾਰਤ ਸਰਕਾਰ ਨੇ ਕੋਵਿਡ 19 ਦੇ ਫੈਲਾਅ ਨੂੰ ਦਬਾਉਣ / ਕਾਬੂ ਕਰਨ ਲਈ ਕਈ ਹੋਰ ਉਪਾਅ ਕੀਤੇ ਨੇ । ਪਹਿਲੀ ਟਰੈਵਲ ਐਡਵਾਇਜ਼ਰੀ 17 ਜਨਵਰੀ 2020 ਨੂੰ ਜਾਰੀ ਕੀਤੀ ਗਈ ਤੇ ਜਿਉਂ ਜਿਉਂ ਸਥਿਤੀ ਉੱਭਰੀ ਯਾਤਰਾ ਮਸ਼ਵਰੇ ਵੀ ਪੜਾਅਵਾਰ ਐਡਵਾਈਜ਼ ਕੀਤੇ ਗਏ ਸਨ । 23 ਮਾਰਚ 2020 ਨੂੰ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਸਕਰੀਨਿੰਗ ਸ਼ੁਰੂ ਕੀਤੀ ਗਈ (ਇਹ ਸਕਰੀਨਿੰਗ ਸਾਰੀਆਂ ਵਪਾਰਕ ਉਡਾਨਾਂ ਨੂੰ ਬੰਦ ਕਰਨ ਤੱਕ ਜਾਰੀ ਰਹੀ) । ਹਵਾਈ ਅੱਡਿਆਂ ਤੇ 14,154 ਹਵਾਈ ਉਡਾਨਾਂ ਦੇ 15,24,266 ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ । ਹਵਾਈ ਅੱਡਿਆਂ ਤੋਂ ਇਲਾਵਾ ਜ਼ਮੀਨੀ ਸਰਹੱਦ ਰਾਹੀਂ ਆਉਣ ਵਾਲੇ 16.31 ਲੱਖ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ 12 ਮੁੱਖ ਤੇ 65 ਛੋਟੀਆਂ ਸਮੁੰਦਰੀ ਬੰਦਰਗਾਹਾਂ ਤੇ 86,379 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ।
- ਇਸ ਵੇਲੇ ਭਾਰਤ ਸਰਕਾਰ ਨੇ 7 ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਹਵਾਈ ਉਡਾਨਾਂ ਤੋਂ ਇਲਾਵਾ ਹੋਰ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਮੁਸਾਫਰ ਹਵਾਈ ਉਡਾਨਾਂ ਨੂੰ ਸ਼ੁਰੂ ਨਾ ਕਰਨ ਦੀ ਸਲਾਹ ਦਿੱਤੀ ਹੈ । ਵੰਦੇ ਭਾਰਤ ਮਿਸ਼ਨ ਤਹਿਤ ਸ਼ੁਰੂ ਕੀਤੀਆਂ ਉਡਾਨਾਂ ਦਾ ਮੰਤਵ ਕੋਵਿਡ 19 ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਿੱਚ ਵਾਪਸ ਲਿਆਉਣਾ ਹੈ । ਭਾਰਤ ਅਤੇ 9 ਹੋਰ ਆਪਸੀ ਸਹਿਮਤੀ ਵਾਲੇ ਦੇਸ਼ਾਂ ਵਿਚਾਲੇ ਅਸਥਾਈ ਹਵਾਈ ਯਾਤਰਾ ਪ੍ਰਬੰਧ (ਟਰਾਂਸਪੋਰਟ ਬੱਬਲਸ) ਫਿਰ ਤੋਂ ਵਪਾਰਕ ਮੁਸਾਫਿਰ ਸੇਵਾ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਹਨ । ਇਹ ਇੱਕ ਦੂਜੇ ਦੇਸ਼ ਵੱਲੋਂ ਮਿਲੇ ਹੁੰਗਾਰੇ ਵਾਂਗ ਹਨ । ਮਤਲਬ ਦੋਹਾਂ ਦੇਸ਼ਾਂ ਨੂੰ ਇੱਕੋ ਜਿਹੇ ਫਾਇਦੇ ਮਿਲਦੇ ਹਨ । ਮੰਤਰਾਲੇ ਵੱਲੋਂ 24 ਮਈ 2020 ਨੂੰ ਇੱਕ ਅੰਤਰਰਾਸ਼ਟਰੀ ਪੱਧਰੀ ਹਵਾਈ ਉਡਾਨਾਂ ਰਾਹੀਂ ਆਉਣ ਵਾਲੇ ਮੁਸਾਫਰਾਂ ਲਈ ਗਾਈਡਲਾਈਨਜ਼ ਫਾਰ ਇੰਟਰਨੈਸ਼ਨਲ ਐਰਾਈਵਲਸ ਜਾਰੀ ਕੀਤੀ ਗਈ , ਜਿਸ ਨੂੰ 2 ਅਗਸਤ 2020 ਨੂੰ ਰਿਵਾਈਜ਼ ਕੀਤਾ ਗਿਆ । ਲਾਕਡਾਊਨ 1.0 ਤੋਂ ਪਹਿਲਾਂ ਭਾਰਤ ਸਰਕਾਰ ਨੇ ਚੀਨ ਦੇ ਵੁਹਾਨ , ਡਾਇਮੰਡ ਪ੍ਰਿੰਸਸ ਕਰੂਜ਼ ਸਿ਼ੱਪ , ਜਾਪਾਨ , ਇਰਾਨ , ਇਟਲੀ ਅਤੇ ਮਲੇਸ਼ੀਆ ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਸੀ । ਵੰਦੇ ਭਾਰਤ ਮਿਸ਼ਨ ਤਹਿਤ 11 ਸਤੰਬਰ 2020 ਤੱਕ ਮਿਲੀ ਜਾਣਕਾਰੀ ਅਨੁਸਾਰ 12,69,172 ਮੁ਼ਸਾਫਰਾਂ ਨੂੰ ਭਾਰਤ ਲਿਆਂਦਾ ਗਿਆ ਹੈ ।
- ਪਹਿਲਾਂ ਕਮਿਊਨਿਟੀ ਸਰਵੇਲਿਐਂਸ ਸਫਰ ਸਬੰਧੀ ਕੇਸਾਂ ਲਈ ਸ਼ੁਰੂ ਕੀਤੀ ਗਈ ਸੀ ਤੇ ਹੁਣ ਇਸ ਨੂੰ ਇੰਟਰਗ੍ਰੇਟੇਡ ਡਿਜ਼ੀਜ਼ ਸਰਵੇਲਿਐੱਸ ਪ੍ਰੋਗਰਾਮ ਸਮਾਜ ਤੋਂ ਆਉਣ ਵਾਲੇ ਕੇਸਾਂ ਤੇ ਵੀ ਲਾਗੂ ਕੀਤਾ ਗਿਆ ਹੈ । 11 ਸਤੰਬਰ 2020 ਤੱਕ ਕੁੱਲ 40 ਲੱਖ ਵਿਅਕਤੀਆਂ ਨੂੰ ਨਿਗਰਾਨੀ ਅਤੇ ਡਿਜ਼ੀਜ਼ ਸਰਵੇਲਿਐਂਸ ਨੈੱਟਵਰਕ ਰਾਹੀਂ ਸਾਰੇ ਪਾਜਿ਼ਟਿਵ ਮਾਮਲਿਆਂ ਦੀ ਲਗਾਤਾਰ ਐਕਸਟੈਂਸਿਵ ਕੰਟੈਕਟ ਟਰੇਸਿੰਗ ਕਰਕੇ ਸੰਕ੍ਰਮਣ ਦੀ ਚੇਨ ਨੂੰ ਤੋੜਿਆ ਗਿਆ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੱਲਸਟਰ ਅਤੇ ਵੱਡੇ ਫੈਲਾਅ ਨੂੰ ਰੋਕਣ ਲਈ ਕ੍ਰਮਵਾਰ 2 ਮਾਰਚ ਤੇ 4 ਅਪ੍ਰੈਲ 2020 ਨੂੰ ਇੱਕ ਕੰਟੇਨਮੈਂਟ ਯੋਜਨਾ ਜਾਰੀ ਕੀਤੀ ਸੀ ਤੇ ਇਹਨਾਂ ਯੋਜਨਾਵਾਂ ਵਿੱਚ ਸਮੇਂ ਸਮੇਂ ਤੇ ਤਾਜ਼ਾ ਜਾਣਕਾਰੀ ਜੋੜੀ ਜਾਂਦੀ ਸੀ । ਕੰਟੇਨਮੈਂਟ ਯੋਜਨਾਵਾਂ ਵਿੱਚ ਸੰਕ੍ਰਮਣ ਦੀ ਚੇਨ ਨੂੰ ਤੋੜਨ ਸਬੰਧੀ ਇੱਕ ਨੀਤੀ ਜਾਰੀ ਕੀਤੀ ਗਈ , ਜਿਸ ਵਿੱਚ ਕੰਟੇਨਮੈਂਟ ਤੇ ਬੱਫਰ ਜ਼ੋਨਸ ਦੀ ਪਰਿਭਾਸ਼ਾ , ਸਖ਼ਤ ਪੈਰੀਮੀਟਰ ਕੰਟਰੋਲ ਲਾਗੂ ਕਰਨ , ਮਾਮਲਿਆਂ ਅਤੇ ਸੰਪਰਕਾਂ ਦਾ ਵੱਡੀ ਪੱਧਰ ਤੇ ਘਰ—ਘਰ ਜਾ ਕੇ ਪਤਾ ਲਾਉਣਾ , ਏਕਾਂਤਵਾਸ ਤੇ ਸ਼ੱਕੀ ਮਾਮਲਿਆਂ ਦੀ ਟੈਸਟਿੰਗ ਅਤੇ ਵੱਡੇ ਖ਼ਤਰੇ ਵਾਲੇ ਸੰਪਰਕ , ਵੱਡੇ ਖ਼ਤਰੇ ਵਾਲਿਆਂ ਨੂੰ ਕੁਆਰਨਟੀਨ ਕਰਨਾ , ਬਿਮਾਰੀ ਰੋਕੂ ਉਪਾਵਾਂ ਬਾਰੇ ਸਾਰੇ ਸਮਾਜ ਨੂੰ ਜਾਗ੍ਰਿਤ ਕਰਨਾ ਅਤੇ ਤੁਰੰਤ ਇਲਾਜ ਮੁਹੱਈਆ ਕਰਨ ਦੀ ਲੋੜ ਅਤੇ ਪੈਸਿਵ ਇਨਫਲੰਜਾ ਜਿਵੇਂ ਬਿਮਾਰ / ਗੰਭੀਰ ਅਕਿਊਟ ਰੈਸਪੀਰੇਟਰੀ ਇੱਲਨੈੱਸ ਤੇ ਕੰਟੇਨਮੈਂਟ ਤੇ ਬੱਫਰ ਜ਼ੋਨ ਦੀ ਨਿਗਰਾਨੀ ਸ਼ਾਮਲ ਹੈ ।
- ਨਵੀਂ ਉੱਭਰਦੀ ਸਥਿਤੀ ਅਨੁਸਾਰ ਲੈਬਾਰਟਰੀ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ । ਜਨਵਰੀ ਵਿੱਚ ਕੋਵਿਡ ਲਈ ਕੇਵਲ 1 ਲੈਬਾਰਟਰੀ ਸੀ ਤੇ ਹੁਣ 1,705 ਲੈਬਾਰਟਰੀਆਂ ਕੋਵਿਡ 19 ਟੈਸਟ ਕਰ ਰਹੀਆਂ ਹਨ । ਮੁਸ਼ਕਲ ਵਾਲੇ ਇਲਾਕਿਆਂ ਵਿੱਚ ਵੀ ਲੈਬਾਰਟਰੀਆਂ ਸਥਾਪਤ ਕੀਤੀਆਂ ਗਈਆਂ ਹਨ , ਜਿਵੇਂ ਲੱਦਾਖ , ਸਿੱਕਿਮ , ਅਰੁਣਾਂਚਲ ਪ੍ਰਦੇਸ਼ , ਨਾਗਾਲੈਂਡ ਅਤੇ ਹੋਰ ਉੱਤਰ ਪੂਰਬੀ ਸੂਬੇ , ਲਕਸ਼ਦਵੀਪ ਅਤੇ ਅੰਡਾਮਾਨ ਤੇ ਨਿਕੋਬਾਰ ਟਾਪੂ I ਇਸ ਵੇਲੇ ਇੱਕ ਦਿਨ ਵਿੱਚ 1 ਮਿਲੀਅਨ ਟੈਸਟ ਕੀਤੇ ਜਾ ਰਹੇ ਹਨ ਜੋ ਇੱਕ ਮਿਲੀਅਨ ਜਨਸੰਖਿਆ ਪਿੱਛੇ ਪ੍ਰਤੀਦਿਨ 720 ਟੈਸਟ ਬਣਦੇ ਹਨ ਅਤੇ ਇਹ ਸੰਖਿਆ ਵਿਸ਼ਵ ਸਿਹਤ ਸੰਸਥਾ ਵੱਲੋਂ 1 ਮਿਲੀਅਨ ਜਨਸੰਖਿਆ ਲਈ ਪ੍ਰਤੀਦਿਨ 140 ਟੈਸਟ ਕਰਨ ਦੇ ਨਿਰਦੇਸ਼ ਤੋਂ ਕਿਤੇ ਜਿ਼ਆਦਾ ਹੈ । 11 ਸਤੰਬਰ 2020 ਤੱਕ ਕੁੱਲ 5,51,89,226 ਸੈਂਪਲ ਟੈਸਟ ਕੀਤੇ ਗਏ ਹਨ ਜਦਕਿ ਲੈਬਾਰਟਰੀ ਜਾਂਚ ਅਤੇ ਟੈਸਟਿੰਗ ਮਸ਼ੀਨਸ ਲਈ ਸਵਦੇਸ਼ੀ ਉਤਪਾਦਕ ਨਹੀਂ ਸਨ , ਤੇ ਅੱਜ ਅਸੀਂ 1 ਦਿਨ ਵਿੱਚ 10 ਲੱਖ ਕਿੱਟਾਂ ਤੋਂ ਜਿ਼ਆਦਾ ਬਣਾਉਣ ਦੀ ਸਵਦੇਸ਼ੀ ਸਮਰੱਥਾ ਰੱਖਦੇ ਹਾਂ ।
- ਕੋਵਿਡ 19 ਮਾਮਲਿਆਂ ਦੇ ਉਚਿਤ ਪ੍ਰਬੰਧ ਲਈ 3 ਪੱਧਰ ਦੀਆਂ ਸਿਹਤ ਸਹੂਲਤਾਂ ਲਾਗੂ ਕੀਤੀਆ ਗਈਆਂ ਹਨ । ਜਿਹਨਾਂ ਵਿੱਚ 1. ਹਲਕੇ ਅਤੇ ਪ੍ਰੀ ਸਿੰਪਟੋਮੈਟਿਕ ਮਾਮਲਿਆਂ ਲਈ ਏਕਾਂਤਵਾਸ ਬੈਂਡਾਂ ਵਾਲੇ ਕੋਵਿਡ ਕੇਅਰ ਸੈਂਟਰ 2. ਮਾਡਰੇਟ ਮਾਮਲਿਆਂ ਲਈ ਆਕਸੀਜਨ ਅਧਾਰਿਤ ਏਕਾਂਤਵਾਸ ਵਾਲੇ ਡੇਡੀਕੇਟੇਡ ਕੋਵਿਡ ਹੈਲਥ ਸੈਂਟਰਸ , ਗੰਭੀਰ ਮਾਮਲਿਆਂ ਲਈ ਆਈ ਸੀ ਯੂ ਬੈੱਡ ਵਾਲੇ ਡੇਡੀਕੇਟੇਡ ਕੋਵਿਡ ਹਸਪਤਾਲ ਸ਼ਾਮਲ ਹਨ ।
12 ਸਤੰਬਰ 2020 ਤੱਕ ਕੁੱਲ 15,284 ਕੋਵਿਡ ਇਲਾਜ ਸਹੂਲਤਾਂ ਜਿਹਨਾਂ ਵਿੱਚ ਬਿਨਾਂ ਆਕਸੀਜਨ ਤੋਂ 13,14,646 ਸਮਰਪਿਤ ਏਕਾਂਤਵਾਸ ਬੈੱਡ ਸਥਾਪਿਤ ਕੀਤੇ ਗਏ ਹਨ । ਇਸ ਤੋਂ ਇਲਾਵਾ ਆਕਸੀਜਨ ਵਾਲੇ ਏਕਾਂਤਵਾਸ ਬੈੱਡ ਕੁੱਲ 2,31,093 ਅਤੇ ਆਈ ਸੀ ਯੂ ਬੈੱਡ 62,717 (32,575 ਵੈਂਟੀਲੇਟਰ ਬੈੱਡਾਂ ਸਮੇਤ) ਵੀ ਸਥਾਪਿਤ ਕੀਤੇ ਗਏ ਹਨ । ਬਿਮਾਰੀ ਦੇ ਟਰੈਂਡ ਅਤੇ ਉਪਲਬੱਧ ਬੁਨਿਆਦੀ ਢਾਂਚੇ ਦਾ ਨਰਿੱਖਣ ਅਤੇ ਭਵਿੱਖ ਲਈ ਯੋਜਨਾ ਬਣਾਉਣ ਲਈ ਲਗਾਤਾਰ ਮੌਨੀਟਰਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਈ ਵਿਕਸਿਤ ਦੇਸ਼ਾਂ ਵੱਲੋਂ ਦਰਪੇਸ਼ ਸੰਕਟਾਂ ਵਰਗੇ ਵੱਡੇ ਸੰਕਟ ਨੂੰ ਟਾਲਿਆ ਜਾ ਸਕੇ । ਇਸ ਤੋਂ ਇਲਾਵਾ 12,826 ਕਆਰਨਟੀਨ ਸੈਂਟਰਸ ਜਿਹਨਾਂ ਵਿੱਚ 5,98,811 ਬੈੱਡ ਹਨ ਵੀ ਕਾਇਮ ਕੀਤੇ ਗਏ ਹਨ ।
- ਕੋਵਿਡ 19 ਦੀ ਕਲੀਨਿਕਲ ਮੈਨੇਜਮੈਂਟ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਸਨ ਅਤੇ ਉਹਨਾਂ ਵਿੱਚ ਲਗਾਤਾਰ ਤਾਜ਼ਾ ਜਾਣਕਾਰੀ ਜੋੜ ਕੇ ਵੱਡੀ ਪੱਧਰ ਤੇ ਸਰਕੂਲੇਟ ਕੀਤਾ ਜਾ ਰਿਹਾ ਹੈ । ਇਹਨਾਂ ਵਿੱਚ ਪਰਿਭਾਸ਼ਾ , ਇਨਫੈਕਸ਼ਨ ਕੰਟਰੋਲ ਨੂੰ ਰੋਕਣ , ਲੈਬਾਰਟਰੀ ਜਾਂਚ , ਅਰਲੀ ਸਪੋਰਟਿੰਗ ਥਰੈਪੀ , ਗੰਭੀਰ ਮਾਮਲਿਆਂ ਦਾ ਪ੍ਰਬੰਧ ਸ਼ਾਮਲ ਹੈ । ਕੋਈ ਵੀ ਵਿਸ਼ੇਸ਼ ਐਂਟੀਵਾਇਰਲ ਅਜੇ ਤੱਕ ਅਸਰਦਾਰ ਸਾਬਤ ਨਹੀਂ ਹੋਇਆ । ਇਲਾਜ ਦਾ ਮੁੱਖ ਬਿੰਦੂ ਬੁਖਾਰ ਤੇ ਖੰਘ , ਉਚਿਤ ਰਿਹਾਈਡਰੇਸ਼ਨ , ਸਪਲੀਮੈਂਟਲ ਆਕਸੀਜਨ ਥਰੈਪੀ ਰਾਹੀਂ ਹੀ ਇਲਾਜ ਕੀਤਾ ਜਾ ਰਿਹਾ ਹੈ । ਅਸੀਂ ਹਲਕੇ (ਪਰ ਵਧੇਰੇ ਖ਼ਤਰੇ ਵਾਲੇ ਮਾਮਲਿਆਂ) ਅਤੇ ਮੌਡਰੇਡ ਮਾਮਲਿਆਂ ਲਈ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦਾ ਫਿਰ ਤੋਂ ਪ੍ਰਸਤਾਵ ਪੇਸ਼ ਕੀਤਾ ਹੈ । ਇਹ ਸੀਮਤ ਵਿਗਿਆਨਕ ਸਬੂਤ ਨਾਲ ਕੀਤਾ ਗਿਆ ਸੀ , ਪਰ ਇਹ ਜਾਣਦਿਆਂ ਹੋਇਆਂ ਕਿ ਇਸ ਦਵਾਈ ਨੂੰ ਭਾਰਤ ਵਿੱਚ ਵੱਡੀ ਪੱਧਰ ਤੇ ਕਈ ਹੋਰ ਬਿਮਾਰੀਆਂ ਲਈ ਵਰਤਿਆ ਗਿਆ ਹੈ । ਜਿੱਥੇ ਇਸ ਨੂੰ ਵਧੇਰੇ ਸਮੇਂ ਤੇ ਚੰਗੇ ਬਚਾਅ ਲਈ ਵਰਤਿਆ ਗਿਆ । ਇਸ ਤੋਂ ਇਲਾਵਾ ਜਾਂਚ ਥਰੈਪੀਆਂ ਲਈ ਰੇਮਡਿਸਵੀਰ , ਕਨਵੀਲਸੈਂਟ ਪਲਾਜ਼ਮਾ ਅਤੇ ਟੋਸਿਲੀਜ਼ੂਮੈਬ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮੈਡੀਕਲ ਸੂਪਰਵਿਜ਼ਨ ਤਹਿਤ ਦੇਣ ਦੇ ਪ੍ਰਬੰਧ ਵੀ ਕੀਤੇ ਗਏ ਹਨ ।
ਇਹਨਾਂ ਸਟੈਂਡਰਡ ਟਰੀਟਮੈਂਟ ਪ੍ਰੋਟੋਕੋਲ ਦੀ ਵੱਧ ਤੋਂ ਵੱਧ ਜਾਣਕਾਰੀ ਨੂੰ ਯਕੀਨਨ ਬਣਾਉਣ ਦੇ ਇਰਾਦੇ ਅਤੇ ਮੌਤ ਦਰ ਨੂੰ ਵੱਧ ਤੋਂ ਵੱਧ ਹੇਠਾਂ ਰੱਖਣ ਲਈ ਕਈ ਹੋਰ ਉਪਰਾਲੇ ਸ਼ੁਰੂ ਕੀਤੇ ਗਏ ਹਨ । ਏਮਜ਼ ਕੋਰੋਨਾ ਹੈਲਪਲਾਈਨ 9971876591 ਸ਼ੁਰੂ ਕੀਤਾ ਗਿਆ ਹੈ ਤਾਂ ਜੋ ਮੈਡੀਕਲ ਪ੍ਰਬੰਧ ਲਈ ਡਾਕਟਰਾਂ ਨੂੰ ਸੇਧ ਦਿੱਤੀ ਜਾ ਸਕੇ । ਏਮਜ਼ ਦਿੱਲੀ ਵੱਲੋਂ ਕੋਵਿਡ 19 ਨੈਸ਼ਨਲ ਟੈਲੀਕੰਸਲਟੇਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ , ਜਿਸ ਉੱਤੇ +91-9115444155 ਗੱਲਬਾਤ ਕੀਤੀ ਜਾ ਸਕਦੀ ਹੈ । ਇਹ ਸੇਵਾ ਕੋਵਿਡ 19 ਦੇ ਮਰੀਜ਼ਾਂ ਦੇ ਪ੍ਰਬੰਧ ਲਈ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਏਮਜ਼ ਫਕਲਟੀ ਤੋਂ ਸਲਾਹ ਲੈਣ ਲਈ ਅਤੇ ਆਮ ਲੋਕਾਂ ਲਈ ਉਪਲਬੱਧ ਹੈ । ਕਲੀਨਿਕਸ ਵਿੱਚ ਭੀੜ ਨੂੰ ਰੋਕਣ ਅਤੇ ਮਰੀਜ਼ਾਂ ਦੀ ਬਿਮਾਰੀ ਘੱਟ ਕਰਨ ਲਈ 25 ਮਾਰਚ 2020 ਨੂੰ ਟੈਲੀਮੈਡੀਸਨ ਨਿਰਦੇਸ਼ ਜਾਰੀ ਕੀਤੇ ਗਏ ਸਨ । ਇਹ ਉਹਨਾਂ ਖੇਤਰਾਂ ਵਿੱਚ ਸੇਵਾ ਮੁਹੱਈਆ ਕਰਵਾਉਣ ਲਈ ਸੀ , ਜਿਹਨਾਂ ਦੇ ਕੋਲ ਸੀਮਤ ਪਹੁੰਚ ਹੈ ।
ਏਮਜ਼ ਦਿੱਲੀ ਨਾਲ ਮਿਲ ਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇੱਕ ਕਲੀਨਿਕਲ ਸੈਂਟਰ ਫਾਰ ਐਕਸੇਲੈਂਸ ਦੀ ਸ਼ੁਰੂਆਤ ਕਰਕੇ ਪਹਿਲ ਕੀਤੀ ਹੈ ਅਤੇ ਇਸ ਨੂੰ ਅਪੈਕਸ ਨੋਡਲ ਸੰਸਥਾ ਤੇ ਸੂਬਾ ਪੱਧਰ ਤੇ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਦੀ ਸੇਧ ਮੁਹੱਈਆ ਕਰਨ ਲਈ ਵਰਤਿਆ ਜਾ ਰਿਹਾ ਹੈ । ਨਾਜ਼ੁਕ ਕਲੀਨਿਕਲ ਮੁੱਦਿਆਂ ਬਾਰੇ ਸੂਬਾ ਪੱਧਰ ਦੇ ਅਧਿਕਾਰੀਆਂ ਨੂੰ ਏਮਜ਼ ਵੱਲੋਂ ਆਯੋਜਿਤ ਹਫ਼ਤਾਵਾਰੀ ਵੈਬੀਨਾਰ ਰਾਹੀਂ ਸੇਧ ਦਿੱਤੀ ਜਾ ਰਹੀ ਹੈ , ਜੋ ਕੋਵਿਡ 19 ਦੇ ਮਾਮਲਿਆਂ ਦੀ ਜਾਂਚ ਕਰ ਰਹੇ ਡਾਕਟਰਾਂ ਲਈ ਲੋੜੀਂਦੀ ਹੁੰਦੀ ਹੈ । ਸੂਬਾ ਪੱਧਰ ਤੇ ਸੀ ਈ ਓਜ਼ ਵੱਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਜਾਣਕਾਰੀ ਨੂੰ ਅੱਗੇ ਜਿ਼ਲ੍ਹਾ ਪੱਧਰ ਤੱਕ ਮੁਹੱਈਆ ਕਰਨਗੇ । ਕੋਵਿਡ 19 ਅਤੇ ਨਾਨ ਕੋਵਿਡ ਦੋਹਾਂ ਸਿਹਤ ਮੁੱਦਿਆਂ ਲਈ ਗੁਣਵਤਾ , ਇਲਾਜ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਵੱਡੀ ਪੱਧਰ ਤੇ ਟੈਲੀਮੈਡੀਸਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ I (ਈ ਸੰਜੀਵਨੀ) ਇੱਕ ਵੈੱਬ ਅਧਾਰਿਤ ਵਿਆਪਕ ਟੈਲੀਮੈਡੀਸਨ ਹੱਲ 23 ਸੂਬਿਆਂ ਵਿੱਚ ਵਰਤਿਆ ਜਾ ਰਿਹਾ ਹੈ ਤਾਂ ਜੋ ਵਿਸ਼ੇਸ਼ ਸਿਹਤ ਸਹੂਲਤਾਂ ਨੂੰ ਪੇਂਡੂ ਅਤੇ ਅਲੱਗ ਥਲੱਗ ਸਮਾਜ ਦੇ ਵਰਗਾਂ ਤੱਕ ਪਹੁੰਚਾਇਆ ਜਾ ਸਕੇ ।
ਆਈ ਸੀ ਐੱਮ ਆਰ ਕੋਵਿਡ 19 ਲਈ ਇੱਕ ਰਾਸ਼ਟਰੀ ਕਲੀਨਿਕਲ ਰਜਿਸਟ੍ਰੀ ਸਥਾਪਤ ਕਰ ਰਹੀ ਹੈ ਜੋ ਕੋਵਿਡ 19 ਬਿਮਾਰੀ , ਤੇ ਮਰੀਜ਼ਾਂ ਤੋਂ ਮਿਲੀ ਜਾਣਕਾਰੀ ਬਾਰੇ ਕਲੀਨਿਕਲ ਕੋਰਸ ਬਾਰੇ ਗਿਆਨ ਮੁਹੱਈਆ ਕਰਵਾਏਗੀ ।
- ਕੋਵਿਡ 19 ਮਰੀਜ਼ਾਂ ਲਈ ਇਲਾਜ ਤਰੀਕਿਆਂ ਦੀ ਚੋਣ ਲਈ 13 ਕਲੀਨਿਕਲ ਟਰਾਇਲਜ਼ ਵਾਲੀਆਂ ਫਿਰ ਤੋਂ ਪ੍ਰਸਤਾਵਿਤ ਦਵਾਈਆਂ ਅਤੇ ਰਵਾਇਤੀ ਜਾਣਕਾਰੀ ਵਰਤਦਿਆਂ ਆਧੁਨਿਕ ਮੈਡੀਸਨ ਪਹੁੰਚ ਰਾਹੀਂ ਇੱਕ ਪੋਰਟਫੋਲੀਓ ਤਿਆਰ ਕੀਤਾ ਜਾ ਰਿਹਾ ਹੈ । ਪੜਾਅ 2 ਕਲੀਨਿਕਲ ਟਰਾਇਲ ਆਫ ਈਮਮੁਨੋਮੋਡੁਲੇਟਰ ਸਪੈਸਪਸੀਵੈੱਕ ਸਫਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ । ਕਲੀਨਿਕਲ ਟਰਾਇਲ ਆਫ ਦਾ ਫਰਸਟ ਐਵਰ ਫਾਈਟੋ ਫਰਮਾਸੂਟਿਕਲ ਏ ਸੀ ਕਿਊ ਐੱਚ ਪੜਾਅ 2 ਤਹਿਤ ਚੱਲ ਰਿਹਾ ਹੈ । ਇੱਕ ਪ੍ਰੋਫੈਲੈਟਿਕ ਟਰਾਇਲ ਆਫ ਅਸ਼ਫਗੰਧਾ ਅਤੇ ਥ੍ਰੀ ਟਰਾਇਲਸ ਆਫ ਗੁਡੁਚੀ ਪਲੱਸ ਪੀਪਾਲੀ l ਜਸਤੀਮਧੂ l ਅਤੇ ਪੋਲੀਹਰਬਲ ਆਯੁਸ਼ ਡਰੱਗ (ਆਯੁਸ਼ 64) ਵੀ ਕੋਵਿਡ 19 ਦੇ ਮੌਡਰੇਟ ਮਰੀਜ਼ਾਂ ਲਈ ਵਰਤਣ ਦੀ ਯੋਜਨਾ ਹੈ । ਇਸ ਬਿਮਾਰੀ ਲਈ ਸਭ ਤੋਂ ਵਧੀਆ ਹਥਿਆਰ ਅਸਰਦਾਰ ਟੀਕਾ ਹੀ ਹੈ । ਇਸ ਲਈ ਵਿਸ਼ਵ ਪੱਧਰ ਤੇ 145 ਕੈਂਡੀਡੇਟ ਵੈਕਸੀਨਸ ਪ੍ਰੀਕਲੀਨਿਕਲ ਇਵੈਲਿਊਏਸ਼ਨ ਅਤੇ ਮੌਜੂਦਾ 35 ਵੈਕਸੀਨ ਕਲੀਨਿਕ ਟਰਾਇਲ ਤੇ ਹਨ । ਭਾਰਤ ਵਿੱਚ ਕੋਵਿਡ 19 ਦੇ ਵੈਕਸੀਨ ਦਾ ਵਿਕਾਸ ਕਰਨ ਲਈ ਧਿਆਨ ਕੇਂਦਰਿਤ ਹੈ ਅਤੇ 30 ਵੈਕਸੀਨ ਕੈਂਡੀਡੇਟ ਨੇ ਜੋ ਵਿਕਾਸ ਦੇ ਵੱਖ ਵੱਖ ਪੱਧਰਾਂ ਤੇ ਨੇ , ਸਪੋਰਟ ਕੀਤਾ ਹੈ । 3 ਕੈਂਡੀਡੇਟ ਪੜਾਅ 1,2,3 ਤੋਂ ਬਹੁਤ ਅੱਗੇ ਅਤੇ 4 ਤੋਂ ਜਿ਼ਆਦਾ ਐਡਵਾਂਸਡ ਪ੍ਰੀਕਲੀਨਿਕਸ ਡਵੈਲਪਮੈਂਟ ਸਟੇਜ ਤੇ ਹਨ । ਕੋਵਿਡ 19 ਲਈ ਬਾਇਓਰਿਪੋਜ਼ਟਰੀਸ ਸਥਾਪਿਤ ਕੀਤੀਆਂ ਗਈਆਂ ਹਨ , ਜਿਹਨਾਂ ਵਿੱਚ 40,000 ਸੈਂਪਲ ਲੈ ਕੇ ਖੋਜੀਆਂ ਅਤੇ ਉਦਯੋਗ ਨੂੰ ਜਾਂਚ , ਇਲਾਜ ਅਤੇ ਟੀਕਾ ਵਿਕਾਸ ਕਰਨ ਲਈ ਦਿੱਤਾ ਗਿਆ ਹੈ । ਕੋਵਿਡ ਟੀਕੇ ਨੂੰ ਪ੍ਰਾਪਤ ਕਰਨ ਅਤੇ ਵੰਡਣ ਲਈ ਤਾਲਮੇਲ ਲਈ ਭਾਰਤ ਸਰਕਾਰ ਨੇ ਇੱਕ ਰਾਸ਼ਟਰੀ ਮਾਹਰ ਗਰੁੱਪ ਵੈਕਸੀਨ ਪ੍ਰਸ਼ਾਸਨ ਲਈ 7 ਅਗਸਤ 2020 ਨੂੰ ਨੀਤੀ ਆਯੋਗ ਦੇ ਮੈਂਬਰ (ਸਿਹਤ) ਦੀ ਪ੍ਰਧਾਨਗੀ ਹੇਠ ਸਥਾਪਿਤ ਕੀਤਾ ਹੈ ।
- ਆਯੁਸ਼ ਮੰਤਰਾਲੇ ਨੇ ਵੀ ਕੋਵਿਡ 19 ਨੂੰ ਘਟਾਉਣ ਅਤੇ ਪ੍ਰਬੰਧ ਲਈ ਵੱਖ ਵੱਖ ਉਪਾਵਾਂ ਰਾਹੀਂ ਯੋਗਦਾਨ ਦਿੱਤਾ ਹੈ । ਆਯੁਸ਼ ਮੰਤਰਾਲੇ ਨੇ ਸਵੈਦੇਖਭਾਲ ਅਤੇ ਪ੍ਰੀਵੈਂਟਿਵ ਹੈਲਥ ਉਪਾਵਾਂ ਅਤੇ ਇਮਊਨਿਟੀ ਨੂੰ ਉਤਸ਼ਾਹਿਤ ਕਰਨ ਲਈ ਨਿਰਦੇਸ਼ਾਂ ਦੀ ਸਿਫਾਰਸ਼ ਕੀਤੀ ਹੈ । ਆਯੁਸ਼ ਮੰਤਰਾਲੇ ਨੇ ਵੱਖ ਵੱਖ ਮੈਡੀਸਨ ਦੇ ਸਿਸਟਮਸ ਰਾਹੀਂ ਪ੍ਰੋਫਾਈਲੈਕਸਿਸ ਅਤੇ ਇਮਊਨਿਟੀ ਪ੍ਰੋਮਸ਼ਨ ਲਈ ਸਿਹਤ ਮਸ਼ਵਰੇ ਜਾਰੀ ਕੀਤੇ ਹਨ , ਜਿਹਨਾਂ 8 ਵਿਦੇਸ਼ੀ ਭਾਸ਼ਾ ਵਿੱਚ ਉਲੱਥਾ ਕਰਕੇ ਭਾਰਤੀ ਦੂਤਘਰਾਂ ਨੂੰ ਭੇਜੇ ਗਏ ਹਨ । ਵੱਖ ਵੱਖ ਆਯੁਸ਼ ਹਸਪਤਾਲਾਂ ਨੂੰ ਕੁਆਰਨਟੀਨ ਸੈਂਟਰਾਂ , ਆਇਸੋਲੇਸ਼ਨ ਕੇਂਦਰਾਂ , ਕੋਵਿਡ ਕੇਅਰ ਸੈਂਟਰਾਂ ਅਤੇ ਕੋਵਿਡ ਹੈਲਥ ਸੈਂਟਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ । ਤਕਰੀਬਨ 8.5 ਲੱਖ ਆਯੁਸ਼ ਹੈਲਥ ਕੇਅਰ ਪ੍ਰੋਫੈਸ਼ਨਰਸ ਨੇ covidwarriors.gov.in ਤੇ ਰਜਿਸਟਰ ਕੀਤਾ ਹੈ । ਆਯੁਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇੰਟਰਡਿਸਪਲਰੀ ਆਯੁਸ਼ ਆਰ ਐੱਨ ਡੀ ਟਾਸਕ ਫੋਰਸ ਗਠਿਤ ਕੀਤੀ ਗਈ ਹੈ । ਇਹ ਟਾਸਕ ਫੋਰਸ ਕੋਵਿਡ 19 ਦੇ ਪਾਜਿ਼ਟਿਵ ਕੇਸਾਂ ਤੇ ਆਯੁਸ਼ ਪ੍ਰੋਫਲੈਕਟਿਕ ਸਟੱਡੀਜ਼ ਲਈ ਕਲੀਨਿਕਲ ਖੋਜ ਪ੍ਰੋਟੋਕੋਲ ਡਿਜ਼ਾਇਨ ਕਰੇਗੀ ਅਤੇ ਬਣਾਏਗੀ । ਆਯੁਸ਼ ਮੈਡੀਸਨ ਨਾਲ ਮਿਲ ਕੇ ਆਯੁਸ਼ — ਸੀ ਐੱਸ ਆਈ ਆਰ ਨੇ ਸਟਡੀ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਪ੍ਰੋਫਲੈਕਸਿਸ/ਇਲਾਜ ਕੀਤਾ ਜਾ ਸਕੇ । ਮਨੀਸਟਰੀ ਆਨ ਪ੍ਰੋਫਲੈਕਸਿਸ ਆਫ ਆਯੁਸ਼ ਇੰਟਰਵੈਂਸ਼ਨਸ ਤਹਿਤ ਆਯੁਸ਼ ਖੋਜ ਕੌਂਸਲ ਅਤੇ ਰਾਸ਼ਟਰੀ ਸੰਸਥਾਵਾਂ ਰਾਹੀਂ ਇੱਕ ਵੱਡੇ ਅਧਾਰ ਵਾਲੀ ਵਸੋਂ ਅਤੇ ਕੰਟੇਨਮੈਂਟ ਜ਼ੋਨਸ ਵਿਚਲੀ ਵਸੋਂ ਤਹਿਤ ਵਸੋਂ ਬਾਰੇ ਖੋਜ ਕੀਤੀ ਜਾ ਰਹੀ ਹੈ । ਆਯੁਸ਼ ਮੰਤਰਾਲੇ ਨੇ ਆਯੁਸ਼ ਸੰਜੀਵਨੀ ਐੱਪ ਮੋਬਾਈਲ ਐਪਲੀਕੇਸ਼ਨ ਰਾਹੀਂ ਕੋਵਿਡ 19 ਨੂੰ ਰੋਕਣ ਦੇ ਉਪਾਵਾਂ ਤੇ ਆਯੁਸ਼ ਮਸ਼ਵਰਿਆਂ ਦੀ ਵਰਤੋਂ ਦੇ ਅਸਰ ਅਪਣਾਉਣ ਅਤੇ ਅਸੈੱਸਮੈਂਟ ਕਰਨ ਲਈ ਇਹ ਪਹਿਲ ਕੀਤੀ ਹੈ ।
- ਸੂਬਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਭੰਡਾਰ ਦੇ ਲੋਜੀਸਟਿਕਸ , ਵਿਸ਼ੇਸ਼ ਤੌਰ ਤੇ ਪੀ ਪੀ ਈ ਅਤੇ ਉਸ ਨੂੰ ਪ੍ਰਾਪਤ ਕਰਨ ਬਾਰੇ ਜਾਇਜ਼ਾ ਲੈਣ । ਹੁਣ ਤੱਕ ਕੇਂਦਰ ਸਰਕਾਰ ਕੋਲ ਕੁੱਲ 1.92 ਕਰੋੜ ਪੀ ਪੀ ਈਜ਼ ਦੇ ਆਰਡਰ ਆਏ ਹਨ । ਮੰਤਰਾਲਾ ਪਹਿਲਾਂ ਹੀ 1.39 ਕਰੋੜ ਪੀ ਪੀ ਈ ਕਿੱਟਾਂ ਅਤੇ 3.43 ਕਰੋੜ ਐੱਨ 95 ਮਾਸਕ 11 ਸਤੰਬਰ 2020 ਤੱਕ ਸਪਲਾਈ ਕਰ ਚੁੱਕਾ ਹੈ ।
ਫਰਮਾਸੂਟਿਕਲ ਵਿਭਾਗ ਨੇ ਹਾਈਡ੍ਰੋਕਸੀਕਲੋਰੋਕੁਈਨ ਦੀ ਦਵਾਈ ਦਾ ਉਤਪਾਦਨ ਕਈ ਗੁਣਾ ਵਧਾ ਦਿੱਤਾ ਹੈ । 11 ਸਤੰਬਰ 2020 ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 10.84 ਕਰੋੜ ਹਾਈਡ੍ਰੋਕਸੀਕਲੋਰੋਕੁਈਨ ਗੋਲੀਆਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀਆਂ ਹਨ । ਭਾਰਤ ਨੇ 140 ਵਿਦੇਸ਼ਾਂ ਵਿੱਚ ਵੀ ਇਹਨਾਂ ਗੋਲੀਆਂ ਦੀ ਬਰਾਮਦ ਕੀਤੀ ਹੈ ।
ਕੇਂਦਰ ਸਰਕਾਰ ਨੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਸਾਹਮਣਾ ਕਰਨ ਲਈ 60,948 ਵੈਂਟੀਲੇਟਰਸ ਨੂੰ ਖਰੀਦਣ ਲਈ ਹੁਕਮ ਦਿੱਤੇ ਹਨ । 11 ਸਤੰਬਰ 2020 ਤੱਕ 32,109 ਵੈਂਟੀਲੇਟਰ ਸੂਬਿਆਂ ਨੂੰ ਅਲਾਟ ਕੀਤੇ ਗਏ ਹਨ , ਜਿਹਨਾਂ ਵਿੱਚੋਂ 30,170 ਭੇਜੇ ਜਾ ਚੁੱਕੇ ਹਨ । ਦੇਸ਼ ਆਕਸੀਜਨ ਤੇ ਆਕਸੀਜਨ ਸਿਲੰਡਰਾਂ ਵਿੱਚ ਸਵੈ ਨਿਰਭਰ ਹੈ । ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 1,02,400 ਆਕਸੀਜਨ ਸਿਲੰਡਰ ਪ੍ਰਾਪਤ ਕਰਕੇ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ ਭੇਜੇ ਹਨ । ਇਸ ਤੋਂ ਇਲਾਵਾ ਸੂਬਿਆਂ ਨੂੰ ਆਕਸੀਜਨ ਕੰਸਟਰੇਟਰਜ਼ ਵੀ ਭੇਜੇ ਜਾ ਰਹੇ ਹਨ।
- ਮੁੱਖ ਚੁਣੌਤੀਆਂ ਵਿੱਚੋਂ ਇੱਕ ਚੁਣੌਤੀ ਵੱਖ ਵੱਖ ਖੇਤਰਾਂ ਅਤੇ ਵਿਭਾਗਾਂ ਵਿੱਚੋਂ ਵੱਡੀ ਗਿਣਤੀ ਵਿੱਚ ਕੋਵਿਡ ਯੋਧਿਆਂ ਦੀ ਪਛਾਣ ਅਤੇ ਸਿਖਲਾਈ ਦੇ ਕੇ ਉਹਨਾਂ ਨੂੰ ਕੋਵਿਡ ਸਬੰਧੀ ਕੰਮ ਵਿੱਚ ਸ਼ਾਮਲ ਕਰਨਾ ਹੀ ਨਹੀਂ ਬਲਕਿ ਜ਼ਰੂਰੀ ਮੈਡੀਕਲ ਸੇਵਾਵਾਂ , ਮਨੁੱਖੀ ਸਰੋਤਾਂ ਨੂੰ ਪੂਰਾ ਕਰਨਾ ਵੀ ਹੈ ਤੇ ਇਹ ਸਾਰਾ ਕੁੱਝ ਰੱਖਿਆ , ਆਯੁਸ਼ , ਐੱਨ ਸੀ ਸੀ , ਐੱਨ ਐੱਸ ਐੱਸ , ਐੱਨ ਵਾਈ ਕੇ ਅਤੇ ਜਨਤਕ ਖੇਤਰ ਅਦਾਰੇ ਤੇ ਪ੍ਰਾਈਵੇਟ ਖੇਤਰ ਤੋਂ ਕੀਤਾ ਗਿਆ । ਵੱਖ ਵੱਖ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ ਕੋਵਿਡ ਯੋਧੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਏ । ਦੇਸ਼ ਡਾਕਟਰਾਂ , ਨਰਸਾਂ , ਪੈਰਾਮੈਡੀਕਲ ਕਾਮਿਆਂ , ਫਰੰਟਲਾਈਨ ਤੇ ਫੀਲਡ ਵਰਕਰਸ , ਸਿਕਿਓਰਿਟੀ ਤੇ ਪੁਲਿਸ ਪਰਸੋਨਲ , ਸਫਾਈ ਕਾਮਿਆਂ , ਸਵੈ ਸੇਵੀ ਜੱਥੇਬੰਦੀਆਂ ਅਤੇ ਪੱਤਰਕਾਰਾਂ ਦਾ ਧੰਨਵਾਦੀ ਹੈ , ਜਿਹਨਾਂ ਨੇ ਕੋਵਿਡ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਅਣਥੱਕ ਮੇਹਨਤ ਕੀਤੀ ਹੈ । ਮੈਂ ਮਾਣਯੋਗ ਸਦਨ ਨੂੰ ਇਹਨਾਂ ਸੇਵਾਵਾਂ ਲਈ ਪ੍ਰਸ਼ੰਸਾ ਨੂੰ ਰਿਕਾਰਡ ਵਿੱਚ ਰੱਖਣ ਲਈ ਬੇਨਤੀ ਕਰਦਾ ਹਾਂ ।
ਕਈ ਅਜਿਹੀਆਂ ਉਦਾਹਰਣਾਂ ਵੀ ਸਾਹਮਣੇ ਆਈਆਂ ਜਿਹਨਾਂ ਵਿੱਚ ਸਿਹਤ ਸੇਵਾਵਾਂ ਦੇ ਕਰਮਚਾਰੀਆਂ ਨੂੰ ਹਰਾਸਮੈਂਟ , ਹਿੰਸਾ , ਡਰਾਉਣ ਧਮਕਾਉਣ ਅਤੇ ਜਿ਼ੰਦਗੀ ਨੂੰ ਖ਼ਤਰੇ ਵਰਗੀਆਂ ਹਾਲਤਾਂ ਦਾ ਆਪਣੀ ਡਿਊਟੀ ਦੌਰਾਨ ਸਾਹਮਣਾ ਕਰਨਾ ਪਿਆ । ਇਸ ਤੇ ਕਾਬੂ ਪਾਉਣ ਅਤੇ ਯਤਨਾਂ ਵਿੱਚ ਸਹਿਯੋਗ ਕਰਨ ਲਈ ਸਰਕਾਰ ਨੇ ਅਪੈਡਮਿੱਕ ਡਿਸੀਸੇਜ਼ (ਅਮੈਂਡਮੈਂਟ ਆਰਡੀਨੈਂਸ 2020) , 22 ਅਪ੍ਰੈਲ 2020 ਨੂੰ ਜਾਰੀ ਕੀਤਾ । ਮੈਡੀਕਲ ਮਨੁੱਖ ਸ਼ਕਤੀ ਸਮੇਤ ਮਨੁੱਖੀ ਸਰੋਤਾਂ ਦੀ ਸਮਰੱਥਾ ਵਧਾਉਣ ਲਈ ਜੋ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਪ੍ਰਬੰਧਾਂ ਵਿੱਚ ਸਹਿਯੋਗ ਦੇ ਨਾਲ ਨਾਲ ਨਾਲ ਮੈਡੀਕਲ ਕਾਮਿਆਂ ਅਤੇ ਫੀਲਡ ਵਰਕਰਾਂ ਨੂੰ ਨਿਗਰਾਨੀ ਤੇ ਲੋਜੀਸਟਿਕਸ ਆਦਿ ਮੌਡਊਲਸ ਵਿੱਚ ਸ਼ਾਮਲ ਕਰਨ ਲਈ ਇੱਕ ਆਈ ਜੀ ਓ ਟੀ ਦੀਕਸ਼ਾ (ਆਨਲਾਈਨ ਪਲੇਟਫਾਰਮ) ਡੀ ਓ ਪੀ ਟੀ ਵੱਲੋਂ ਸ਼ੁਰੂ ਕੀਤਾ ਗਿਆ । ਇਹਨਾਂ ਸਿੱਖਿਆ ਮੌਡਯੂਲਸ ਦਾ ਖੇਤਰੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ । 29.5 ਲੱਖ ਲੋਕਾਂ ਨੇ ਵੱਖ ਵੱਖ ਕੋਰਸਾਂ ਲਈ ਪੰਜੀਕਰਨ ਕੀਤਾ ਹੈ । ਇਹਨਾਂ ਵਿੱਚ 5,699 ਡਾਕਟਰ , 26,018 ਆਯੁਸ਼ ਪ੍ਰੋਫੈਸ਼ਨਲਸ , 5,881 ਫਰੰਟਲਾਈਨ ਵਰਕਰਸ , 2,70,736 ਵਲੰਟੀਅਰਸ ਅਤੇ 25,42,892 ਹੋਰ ਲੋਕ ਵੀ ਸ਼ਾਮਲ ਹਨ । 18.96 ਲੱਖ ਕੋਰਸ ਕੰਪੀਟੀਸ਼ਨ ਦੀਕਸ਼ਾ ਪਲੇਟਫਾਰਮ ਤੇ ਕਰਵਾਏ ਗਏ ਹਨ । ਸਿਹਤ ਅਤੇ ਪਰਿਵਾਰ ਭਲਾਈ ਦੀ ਵੈੱਬਸਾਈਟ ਤੇ ਮੈਡੀਕਲ ਅਤੇ ਨਾਨ ਮੈਡੀਕਲ ਵਿਅਕਤੀਆਂ ਲਈ ਸਿਖਲਾਈ ਸਰੋਤ ਉਪਲਬੱਧ ਹਨ ।
ਅਸੀਂ ਹੁਣ ਸਫ਼ਰ ਸਬੰਧਿਤ ਮਾਮਲਿਆਂ ਦੇ ਪ੍ਰਬੰਧਨ ਤੋਂ ਕੱਲਸਟਰਸ ਅਤੇ ਲੋਕਲ ਟਰਾਂਸਮਿਸ਼ਨ ਰਾਹੀਂ ਵੱਡੇ ਫੈਲਾਅ ਅਤੇ ਸ਼ਹਿਰੀ ਅਤੇ ਸੈਮੀ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸੰਕ੍ਰਮਣ ਨੂੰ ਕਾਬੂ ਕਰਨ ਵਿੱਚ ਲੱਗ ਗਏ ਹਾਂ । ਇਸ ਲਈ ਸਰਕਾਰ ਅਤੇ ਲੋਕਾਂ ਦੀ ਭਾਈਵਾਲੀ ਜ਼ਰੂਰੀ ਹੈ ਤਾਂ ਜੋ ਵੱਡੀ ਗਿਣਤੀ ਵਿੱਚ ਬਿਮਾਰੀ ਅਤੇ ਮੌਤ ਨੂੰ ਰੋਕਿਆ ਜਾ ਸਕੇ । ਇਸ ਦੇ ਨਾਲ ਹੀ ਮੈਨੇਜਮੈਂਟ ਆਫ ਰਿਪ੍ਰੋਡਕਟਿਵ ਮੈਟਰਨਲ ਤੇ ਚਾਈਲਡ ਹੈਲਥ , ਵੈਕਸੀਨ ਪ੍ਰਵੈਂਟੇਬਲ ਡਿਸੀਸੇਜ਼ , ਨਾਨ ਕਮਿਊਨਿਕੇਬਲ ਡਿਸੀਸੇਜ਼ , ਟਿਊਬਰਕਲੋਸਿਸ , ਵੈਕਟਰ ਬੋਰਨ ਡਿਸੀਸੇਜ਼ ਜਿਵੇਂ ਕਾਲਾ ਅਜ਼ਰ ਅਤੇ ਮਲੇਰੀਆ ਵਿੱਚ ਪ੍ਰਾਪਤ ਸਫ਼ਲਤਾ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ ।
- ਪਰਿਵਾਰ ਤੇ ਸਿਹਤ ਮੰਤਰਾਲੇ ਦੀ ਵੈੱਬਸਾਈਟ ਨੂੰ ਭਾਰਤ ਵਿੱਚ ਕੋਵਿਡ 19 ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਆਮ ਲੋਕਾਂ ਨੂੰ ਦੇਣ ਲਈ ਰੋਜ਼ਾਨਾ ਅੱਪਡੇਟ ਕੀਤਾ ਜਾ ਰਿਹਾ ਹੈ । ਲਗਾਤਾਰ ਪ੍ਰੈਸ ਬਿਆਨ ਜਾਰੀ ਕੀਤੇ ਜਾਂਦੇ ਹਨ ਅਤੇ ਪ੍ਰੈਸ ਬ੍ਰੀਫਿੰਗਸ ਕੀਤੀਆਂ ਜਾਂਦੀਆਂ ਹਨ । ਕੋਵਿਡ 19 ਬਿਮਾਰੀ ਬਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਚਾਰ ਸਮੱਗਰੀ ਅਤੇ ਪੈਂਫਲੇਟਸ , ਪੋਸਟਰ , ਆਡੀਓ ਤੇ ਏ ਵੀ ਫਿਲਮਸ ਸਮੇਤ ਵਿਕਸਿਤ ਕੀਤੀਆਂ ਟੂਲ ਕਿੱਟਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਕਮਿਊਨਿਟੀਸ ਵਿੱਚ ਕੋਵਿਡ 19 ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ । ਇਸ ਦੇ ਨਾਲ ਹੀ ਇਸ ਬਾਰੇ ਕਲੰਕ ਅਤੇ ਮਿੱਥਾਂ ਨੂੰ ਦੂਰ ਕਰਨ ਲਈ ਹੈਲਪਲਾਈਨ ਨੰਬਰ ਸਿਹਤ ਅਤੇ ਪਰਿਵਾਰ ਭਲਾਈ ਦੇ ਮੰਤਰਾਲੇ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਰਾਹੀਂ ਉਪਲਬੱਧ ਕਰਵਾਏ ਜਾ ਰਹੇ ਹਨ । ਐੱਸ ਐੱਮ ਐੱਸ ਰਾਹੀਂ ਵੱਡੀ ਪੱਧਰ ਤੇ ਡੂਸ ਐਂਡ ਡੌਂਟਸ ਭੇਜੇ ਜਾ ਰਹੇ ਹਨ (550 ਕਰੋੜ ਐੱਸ ਐੱਮ ਐੱਸ ਭੇਜੇ ਜਾ ਚੁੱਕੇ ਹਨ) । 13 ਭਾਸ਼ਾਵਾਂ ਅਤੇ 117 ਕਰੋੜ ਸਬਸਕ੍ਰਾਈਬਰਸ ਨੂੰ ਕਾਲਰ ਟਿਊਨ ਸੁਨੇਹੇ ਭੇਜੇ ਜਾ ਰਹੇ ਹਨ ।
ਇੱਕ ਸਮਰਪਿਤ ਕਾਲ ਸੈਂਟਰ ਹੈਲਪਲਾਈਨ (1075) ਸ਼ੁਰੂ ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਦੇਸ਼ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਜਾਣਕਾਰੀ ਦਿੱਤੀ ਜਾ ਸਕੇ , ਜਿਸ ਦੀ ਨਾਗਰਿਕਾਂ ਵੱਲੋਂ ਬੜੇ ਅਸਰਦਾਰ ਢੰਗ ਵਰਤੋਂ ਕੀਤੀ ਜਾ ਰਹੀ ਹੈ । ਹੁਣ ਤੱਕ 41.04 ਲੱਖ ਫੋਨ ਕਾਲਸ ਮਿਲੀਆਂ ਹਨ ।
- ਸੀ ਐੱਸ ਆਈ ਆਰ ਦੇ ਬਾਇਓ ਤਕਨਾਲੋਜੀ ਵਿਭਾਗ , ਸਾਇੰਸ ਤੇ ਤਕਨਾਲੋਜੀ ਵਿਭਾਗ ਅਤੇ ਸਿਹਤ ਖੋਜ ਦੇ ਵਿਭਾਗ ਨੇ ਅਕੈਡਮੀਆਂ , ਖੋਜ ਅਤੇ ਵਿਕਾਸ ਲੈਬਾਰਟਰੀਆਂ , ਉਦਯੋਗ , ਸਟਾਰਟਅੱਪਸ ਅਤੇ ਐੱਨ ਜੀ ਓਸ ਰਾਹੀਂ ਕੋਵਿਡ 19 ਲਈ ਸੰਪੂਰਨ ਵਿਗਿਆਨਕ ਤੇ ਤਕਨਾਲੋਜੀ ਹੱਲ ਕੀਤੇ ਹਨ । ਇਹਨਾਂ ਵਿੱਚ ਵਿਵਹਾਰ ਬਾਰੇ ਮੁੱਢਲੀ ਵਿਗਿਆਨੀ ਪੜਾਈ , ਟਰਾਂਸਮਿਸ਼ਨ ਅਤੇ ਵਾਇਰਸ ਦਾ ਅਸਰ ਅਤੇ ਮਹਾਮਾਰੀ ਦੀ ਮੈਥੇਮੈਟਿਕਲ ਮੌਡਲਿੰਗ ਅਤੇ ਹੋਰ ਉਤਪਾਦ ਜਿਵੇਂ ਵਿਸ਼ਵ ਪੱਧਰ ਦੇ ਵੈਂਟੀਲੇਟਰਸ , ਡਾਇਗਨੋਸਟਿਕ ਕਿੱਟਸ , ਵੈਕਸੀਨਸ , ਥ੍ਰੀਓਪਟਿਕਸ , ਐੱਟੀ ਵਾਇਰਲ ਕੋਟਿੰਗਸ , ਡਿਸਇਨਫੈਕਟੈਂਟਸ , ਪੀ ਪੀ ਈਸ , ਮਾਸਕ , ਮੋਬਾਈਲ ਟੈਸਟਿੰਗ ਬੂਥਸ ਅਤੇ ਹਸਪਤਾਲ , ਆਰਟੀਫਿਸਿ਼ਅਲ ਇੰਟੈਲੀਜੈਂਸ ਬੇਸਡ ਟੂਲਸ ਅਤੇ ਲੋਕਾਂ ਨੂੰ ਜਾਣਕਾਰੀ ਦੇਣਾ ਸ਼ਾਮਲ ਹੈ ।
ਇਹਨਾਂ ਮੰਤਵਾਂ ਲਈ ਇੱਕ ਸੰਪੂਰਨ ਸਟਾਰਟਅੱਪ ਈਕੋ ਸਿਸਟਮ ਰਾਹੀਂ ਮੈਪਿੰਗ ਕਰਕੇ ਵਪਾਰਕ ਉਤਪਾਦਨ ਲਈ 110 ਤਕਨਾਲੋਜੀ ਸਟਾਰਅੱਪਸ ਦੀ ਮਦਦ ਅਤੇ 20 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ । ਸਾਰੇ ਖੇਤਰਾਂ ਵਿੱਚ ਵਾਇਰਸ ਵਿਵਹਾਰ ਬਾਰੇ ਜਾਨਣ ਲਈ 150 ਤੋਂ ਜਿ਼ਆਦਾ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ।
- ਭਾਰਤ ਸਰਕਾਰ ਡਬਲਯੂ ਐੱਚ ਓ ਦੇ ਮੁੱਖ ਦਫ਼ਤਰ , ਖੇਤਰੀ ਦਫ਼ਤਰ ਅਤੇ ਦੇਸ਼ ਵਿਚਲੇ ਦਫ਼ਤਰ ਨਾਲ ਲਗਾਤਾਰ ਉੱਭਰ ਰਹੀ ਸਥਿਤੀ ਦੀ ਤਾਜ਼ਾ ਜਾਣਕਾਰੀ ਲਈ ਲਗਾਤਾਰ ਤਾਲਮੇਲ ਰੱਖ ਰਹੀ ਹੈ । ਭਾਰਤ ਸਰਕਾਰ ਕੋਵਿਡ 19 ਤੋਂ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਹੋਰ ਮੁਲਕਾਂ ਨੂੰ ਵੀ ਸਹਿਯੋਗ ਮੁਹੱਈਆ ਕਰ ਰਹੀ ਹੈ । ਭਾਰਤ ਨੇ ਜੀ—20 ਅਤੇ ਬ੍ਰਿਕਸ ਵੱਲੋਂ ਕੋਵਿਡ 19 ਦੇ ਹੁੰਗਾਰੇ ਨੂੰ ਨਵਾਂ ਰੰਗ—ਰੂਪ ਦੇਣ ਲਈ ਮੁੱਖ ਯੋਗਦਾਨ ਪਾਇਆ ਹੈ । ਭਾਰਤ ਗੁਆਂਢੀ ਸਾਰਕ ਦੇਸ਼ਾਂ ਨੂੰ ਜਿੱਥੇ ਕਿਤੇ ਲੋੜ ਹੈ ਦੀ ਵੀ ਸਹਾਇਤਾ ਕਰ ਰਹੀ ਹੈ ।
- ਸਰਕਾਰ ਆਤਮਨਿਰਭਰ ਭਾਰਤ ਬਣਾਉਣ ਲਈ ਫਾਸਲਿਆਂ ਦੀ ਅਗਾਂਹ ਵੱਧ ਕੇ ਪਛਾਣ ਕਰ ਰਹੀ ਹੈ ਤਾਂ ਜੋ ਅਜਿਹੀਆਂ ਮਹਾਮਾਰੀਆਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਵੱਡੀਆਂ ਘੱਟਨਾਵਾਂ ਦੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕੇ । ਇਸ ਲਈ ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਨੂੰ ਮਜ਼ਬੂਤ ਕਰਨ ਲਈ 65,560.98 ਕਰੋੜ ਵਿੱਤੀ ਪ੍ਰਬੰਧ ਕਰਨ ਤੇ ਵਿਚਾਰ ਕਰ ਰਹੀ ਹੈ । ਇਸ ਵਿੱਚ ਵਿਸ਼ੇਸ਼ ਤੌਰ ਤੇ ਮਹਾਮਾਰੀ ਪ੍ਰਬੰਧ ਤੇ ਧਿਆਨ ਕੇਂਦਰਿਤ ਕਰਨਾ , ਜਨਤਕ ਸਿਹਤ ਬੁਨਿਆਦੀ ਢਾਂਚਾ ਅਤੇ ਖੋਜ ਵਿੱਚ ਨਿਵੇਸ਼ ਕਰਨਾ ਸ਼ਾਮਲ ਹੈ ।
- ਮੈਂ ਪਾਰਲੀਮੈਂਟ ਦੇ ਸਾਰੇ ਮਾਣਯੋਗ ਮੈਂਬਰਾਂ ਨੂੰ ਜ਼ੋਰਦਾਰ ਅਪੀਲ ਕਰਾਂਗਾ ਕਿ ਕੋਵਿਡ ਲਈ ਲੜਾਈ ਖ਼ਤਮ ਨਹੀਂ ਹੋਈ ਅਤੇ ਜਾਰੀ ਹੈ , ਇੱਕ ਪਾਸੇ ਜਦ ਅਸੀਂ ਅਨਲਾਕ ਦੀ ਸਟੇਜ ਤੇ ਅਰਥਚਾਰੇ ਨੂੰ ਸਰਵਾਈਵ ਕਰ ਰਹੇ ਹਾਂ ਅਤੇ ਇੱਕ ਸੰਤੁਲਿਤ ਪਹੁੰਚ ਅਪਣਾ ਰਹੇ ਹਾਂ , ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਕੋਵਿਡ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ਨੂੰ ਯਕੀਨੀ ਬਣਾਉਣ ਅਤੇ ਟਰਾਂਸਮਿਸ਼ਨ ਦੀ ਚੇਨ ਨੂੰ ਤੋੜਨ ਵਿੱਚ ਲਗਾਤਾਰ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ।
ਕੋਵਿਡ ਉਚਿੱਤ ਵਿਵਹਾਰ ਲਈ ਤੁਹਾਡੇ ਵੱਲੋਂ ਆਪੋ ਆਪਣੇ ਚੋਣ ਹਲਕਿਆਂ ਵਿੱਚ ਜਾਗ੍ਰਿਤੀ ਪੈਦਾ ਕਰਕੇ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ । ਜੇਕਰ ਪੂਰੀ ਜਿ਼ੰਮੇਵਾਰੀ ਨਾਲ ਜਨਤਕ ਸਿਹਤ ਉਪਾਅ ਜਿਵੇਂ ਮਾਸਕ ਪਾਉਣਾ , ਲਗਾਤਾਰ ਹੱਥ ਧੋਣਾ , ਸਾਹ ਲੈਣ ਦੇ ਤਰੀਕੇ ਅਤੇ ਸਰੀਰਿਕ ਦੂਰੀ “ਦੋ ਗਜ਼ ਕੀ ਦੂਰੀ” , ਇੱਕ ਸਮਾਜਿਕ ਵੈਕਸੀਨ ਵਾਂਗ ਕੰਮ ਕਰਕੇ ਕੋਵਿਡ ਦੀ ਟਰਾਂਸਮਿਸ਼ਨ ਨੂੰ ਰੋਕਣ ਅਤੇ ਦਬਾਉਣ ਵਿੱਚ ਸਹਾਈ ਹੋਵੇਗਾ ।
- ਮੈਂ ਸਦਨ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਦੇਸ਼ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੀ ਹੈ ।
ਐੱਮ ਵੀ
(Release ID: 1654255)
|