ਉਪ ਰਾਸ਼ਟਰਪਤੀ ਸਕੱਤਰੇਤ

ਸੰਸਦ ਦੇ ਬਹੁਤ ਜ਼ਿਆਦਾ ਉਡੀਕੇ ਜਾ ਰਹੇ ਮੌਨਸੂਨ ਸੈਸ਼ਨ ਦੀ ਸਾਵਧਾਨੀ ਦੇ ਬੇਮਿਸਾਲ ਉਪਾਵਾਂ ਨਾਲ ਸ਼ੁਰੂਆਤ

ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ ਵੈਂਕਈਆ ਨਾਇਡੂ ਦੁਆਰਾ ਮੈਂਬਰਾਂ ਨੂੰ ਅਰਥਪੂਰਨ ਵਿਚਾਰ–ਚਰਚਾ ਕਰਨ ਤੇ ਆਮ–ਸਹਿਮਤੀ ਨਾਲ ਕਾਨੂੰਨ ਬਣਾਉਣ ਦੀ ਬੇਨਤੀ


ਚੇਅਰਮੈਨ ਦੁਆਰਾ ਸਮੂਹ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਸੁਖਾਵੇਂ ਢੰਗ ਨਾਲ ਚਲਣ ਦੇਣ ਦੀ ਅਪੀਲ


ਚੇਅਰਮੈਨ ਦੁਆਰਾ ਮੈਂਬਰਾਂ ਨੂੰ ਕੋਵਿਡ–19 ਮਹਾਮਾਰੀ ਰੋਕਣ ਲਈ ਮਾਰਗ–ਦਰਸ਼ਨ ਕਰਨ ਦੀ ਬੇਨਤੀ


ਸ਼੍ਰੀ ਨਾਇਡੂ ਦੁਆਰਾ ਕੋਵਿਡ–19 ਦੇ ਮੋਹਰੀ ਜੋਧਿਆਂ ਤੇ ਰਿਕਾਰਡ ਅਨਾਜ ਉਤਪਾਦਨ ਲਈ ਕਿਸਾਨਾਂ ਦੀ ਸ਼ਲਾਘਾ


ਚੇਅਰਮੈਨ ਨੇ ਕਿਹਾ ਕਿ ਰਾਜ ਸਭਾ ਦੀਆਂ ਕਮੇਟੀਆਂ ਨੇ ਮਹਾਮਾਰੀ ਉੱਤੇ 50 ਘੰਟੇ ਤੱਕ ਵਿਚਾਰ–ਵਟਾਂਦਰਾ ਕੀਤਾ


ਪਿਛਲੇ ਤਿੰਨ ਸੈਸ਼ਨਾਂ ਦੌਰਾਨ ਉਤਪਾਦਕਤਾ ਇੱਕ ਨਵੇਂ ਸਿਖ਼ਰ ’ਤੇ ਪੁੱਜੀ ਤੇ ਹੇਠਾਂ ਨੂੰ ਜਾਂਦਾ ਰੁਝਾਨ ਪਲਟਿਆ: ਚੇਅਰਮੈਨ


ਨਵੇਂ/ਮੁੜ–ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ/ਪ੍ਰੱਤਿਗਿਆ ਲਈ

प्रविष्टि तिथि: 14 SEP 2020 6:02PM by PIB Chandigarh

ਕੋਵਿਡ–19 ਮਹਾਮਾਰੀ ਦੇ ਚਲਦਿਆਂ, ਕਾਫ਼ੀ ਚਿਰਾਂ ਤੋਂ ਉਡੀਕੇ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਬੇਮਿਸਾਲ ਸੁਰੱਖਿਆ ਉਪਾਵਾਂ ਦੌਰਾਨ ਸ਼ੁਰੂਆਤ ਹੋਈ ਤੇ ਇਸ ਮੌਕੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਅਰਥਪੂਰਨ ਵਿਚਾਰਚਰਚਾ ਕਰਨ ਤੇ ਆਮਸਹਿਮਤੀ ਨਾਲ ਕਾਨੂੰਨ ਬਣਾ ਕੇ ਸਮੇਂ ਦੀ ਬਿਹਤਰ ਤਰੀਕੇ ਵਰਤੋਂ ਕਰਨ।

 

ਭਾਰਤੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਜ ਸਭਾ ਤੇ ਲੋਕ ਸਭਾ ਦੋਵਾਂ ਦੇ ਹਾੱਲਜ਼ ਦੀ ਵਰਤੋਂ ਇੱਕ ਵਾਰੀ ਚ ਇੱਕ ਸਦਨ ਦੀ ਬੈਠਕ ਕਰਨ ਲਈ ਕੀਤੀ ਜਾ ਰਹੀ ਹੈ, ਤਾਂ ਜੋ ਮੈਂਬਰ ਸਮਾਜਕਦੂਰੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਸਕਣ। ਰਾਜ ਸਭਾ ਵਿੱਚ ਹੁਣ ਨਾ ਸਿਰਫ਼ ਆਪਣਾ ਚੈਂਬਰ ਤੇ ਗੈਲਰੀਆਂ ਹੀ ਨਹੀਂ, ਸਗੋਂ ਲੋਕ ਸਭਾ ਦਾ ਚੈਂਬਰ ਵੀ ਸ਼ਾਮਲ ਹੈ।

 

ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਸ਼੍ਰੀ ਨਾਇਡੂ ਨੇ ਸਦਨ ਸਾਹਵੇਂ ਠੋਸ ਕਾਰਵਾਈਏਜੰਡਾ ਰੱਖਦਿਆਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਦੀ ਕਾਰਵਾਈ ਨੂੰ ਸੁਖਾਵੇਂ ਢੰਗ ਨਾਲ ਚਲਣ ਦੇਣ। ਉਨ੍ਹਾਂ ਚੇਤੇ ਕਰਵਾਈਆ ਕਿ ਆਮ ਲੋਕਾਂ ਨੂੰ ਉਨ੍ਹਾਂ ਤੋਂ ਮਹਾਮਾਰੀ ਨਾਲ ਨਿਪਟਣ, ਅਰਥਵਿਵਸਥਾ ਨੂੰ ਪੁਨਰਸੁਰਜੀਤ ਕਰਨ ਤੇ ਆਮ ਸਮਾਜਕ ਜੀਵਨ ਦੀ ਵਾਪਸੀ ਜਿਹੇ ਮਾਮਲਿਆਂ ਵਿੱਚ ਵਡਮੁੱਲਾ ਮਾਰਗਦਰਸ਼ਨ ਕਰਨ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਆਸਾਂ ਹਨ।

 

ਸੰਖੇਪ ਸੈਸ਼ਨ ਦੌਰਾਨ ਸਿਰਫ਼ 18 ਬੈਠਕਾਂ ਦੀ ਅਨੁਸੂਚੀ ਦੇ ਹਵਾਲੇ ਨਾਲ ਸ਼੍ਰੀ ਨਾਇਡੂ ਨੇ ਜ਼ੋਰ ਦਿੱਤਾ ਕਿ ਮੁੱਖ ਧਿਆਨ ਮਹੱਤਵਪੂਰਨ ਕਾਨੂੰਨੀ ਬਿੱਲਾਂ ਅਤੇ ਕੋਵਿਡ–19 ਮਹਾਮਾਰੀ ਸਮੇਤ ਰਾਸ਼ਟਰ ਨਾਲ ਸਬੰਧਿਤ ਮਾਮਲਿਆਂ ਉੱਤੇ ਅਰਥਪੂਰਨ ਵਿਚਾਰਚਰਚਾ ਯਕੀਨੀ ਬਣਾਉਣੀ ਚਾਹੀਦੀ ਹੈ।

 

175 ਦਿਨਾਂ ਦੇ ਵਕਫ਼ੇ ਤੋਂ ਬਾਅਦ ਮੈਂਬਰਾਂ ਨੂੰ ਮਿਲਣ ਉੱਤੇ ਖ਼ੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਲਗਭਗ 100 ਵਰ੍ਹੇ ਪਹਿਲਾਂ ਵੱਡੇ ਪੱਧਰ ਉੱਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਹੋਏ ਸਪੇਨਿਸ਼ ਫ਼ਲੂ (ਸਪੇਨ ਦੇਸ਼ ਦਾ ਜ਼ੁਕਾਮ) ਤੋਂ ਬਾਅਦ ਮਨੁੱਖ ਜਾਤੀ ਨੂੰ ਪ੍ਰਭਾਵਿਤ ਕਰਨ ਵਾਲੀ ਕੋਵਿਡ–19 ਮਹਾਮਾਰੀ ਸਭ ਤੋਂ ਵੱਡੀ ਤਬਾਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਇਸ ਮਹਾਮਾਰੀ ਨਾਲ ਹੋਣ ਵਾਲਾ ਨੁਕਸਾਨ ਘੱਟ ਤੋਂ ਘੱਟ ਹੋਣ ਦਿੱਤਾ ਗਿਆ ਹੈ ਲੋਕਾਂ ਨੂੰ ਲੱਗਣ ਵਾਲੀ ਛੂਤ ਦੇ ਪੈਮਾਨੇ ਅਤੇ ਕੇਸ ਮੌਤ ਅਨੁਮਾਨ ਦੋਵੇਂ ਮੱਦਾਂ ਵਿੱਚ।

 

ਉਨ੍ਹਾਂ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਆਮ ਜ਼ਿੰਦਗੀ ਲਈ ਨਵੇਂ ਨਿਯਮ ਪਰਿਭਾਸ਼ਿਤ ਕੀਤੇ ਹਨ ਤੇ ਦੇਸ਼ ਅਤੇ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੌਰਾਨ ਡਾਕਟਰਾਂ, ਨਰਸਾਂ, ਪੁਲਿਸ, ਨੀਮਫ਼ੌਜੀ ਬਲਾਂ, ਸਫ਼ਾਈ ਕਰਮਚਾਰੀਆਂ, ਪੱਤਰਕਾਰਾਂ ਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਮੋਹਰੀ ਜੋਧਿਆਂ ਦੁਆਰਾ ਕੀਤੀਆਂ ਵਰਣਨਯੋਗ ਸੇਵਾਵਾਂ ਕਾਬਿਲਤਾਰੀਫ਼ ਹਨ। ਉਨ੍ਹਾਂ ਲੌਕਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ ਰਿਕਾਰਡ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਇੱਕ ਵੈਕਸੀਨ ਲਈ ਵਿਗਿਆਨੀਆਂ ਦੇ ਜਤਨ ਨੇੜ ਭਵਿੱਖ ਵਿੱਚ ਜ਼ਰੂਰ ਕਾਮਯਾਬ ਹੋਣਗੇ।

 

ਸ਼੍ਰੀ ਨਾਇਡੂ ਨੇ ਦੱਸਿਆ ਕਿ ਯਾਤਰਾ ਉੱਤੇ ਪਾਬੰਦੀਆਂ ਨਰਮ ਕਰਨ ਕੀਤੇ ਜਾਣ ਤੋਂ ਬਾਅਦ ਸਥਾਈ ਕਮੇਟੀਆਂ ਨਾਲ ਸਬੰਧਿਤ ਵਿਭਾਗ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਮਹਾਮਾਰੀ ਦੇ ਵਿਭਿੰਨ ਪੱਖਾਂ ਅਤੇ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੌਰਾਨ ਇਸ ਮਹਾਮਾਰੀ ਦੇ ਅਸਰ ਦਾ ਨਿਰੀਖਣ ਕੀਤਾ ਹੈ। ਰਾਜ ਸਭਾ ਦੀਆਂ ਅਜਿਹੀਆਂ ਸੱਤ ਕਮੇਟੀਆਂ ਨੇ ਇਸ ਵਰ੍ਹੇ ਜੁਲਾਈ ਤੋਂ 26 ਬੈਠਕਾਂ ਕੀਤੀਆਂ ਹਨ ਤੇ ਕੁੱਲ 56 ਘੰਟੇ 40 ਮਿੰਟਾਂ ਤੱਕ ਇਸ ਮਹਾਮਾਰੀ ਦੇ ਵਿਭਿੰਨ ਪੱਖਾਂ, ਇਸ ਦੇ ਅਸਰ ਤੇ ਇਸ ਨਾਲ ਨਿਪਟਣ ਬਾਰੇ ਵਿਚਾਰਵਟਾਂਦਰਾ ਕੀਤਾ ਹੈ।

 

ਸ਼੍ਰੀ ਨਾਇਡੂ, ਜਿਨ੍ਹਾਂ ਨੇ ਪਿਛਲੇ ਮਹੀਨੇ ਇਸ ਸਨਮਾਨਿਤ ਸਦਨ ਦੇ ਚੇਅਰਮੈਨ ਵਜੋਂ ਆਪਣੇ ਤਿੰਨ ਵਰ੍ਹੇ ਮੁਕੰਮਲ ਕਰ ਲਏ ਹਨ, ਨੇ ਕਿਹਾ ਕਿ ਉਨ੍ਹਾਂ ਨੇ ਸਕੱਤਰੇਤ ਨੂੰ ਇਸ ਸਦਨ ਦੀ ਸ਼ੁਰੂਆਤ ਤੋਂ ਇਸ ਦੇ ਕੰਮਕਾਜ ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਖੋਜ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਸਾਲ 1978 ਤੋਂ ਉਪਲਬਧ ਅੰਕੜਿਆਂ ਅਨੁਸਾਰ ਪਿਛਲੇ 25 ਸਾਲਾਂ ਤੋਂ ਸਦਨ ਦੀ ਉਤਪਾਦਕਤਾ ਹੌਲੀਹੌਲੀ ਘਟਦੀ ਜਾ ਰਹੀ ਸੀ। ਪਰ ਹੁਣ ਆਸ ਦੀ ਕਿਰਨ ਵਿਖਾਈ ਦਿੱਤੀ ਹੈ। ਸਦਨ ਦੇ ਪਿਛਲੇ ਤਿੰਨ ਸੈਸ਼ਨਾਂ ਤੋਂ ਸਮੁੱਚੀ ਉਤਪਾਦਕਤਾ 94.60% ਰਹੀ ਹੈ, ਜੋ ਪਿਛਲੇ ਪੰਜਸਾਲਾਂ ਦੌਰਾਨ ਲਗਾਤਾਰ ਤਿੰਨ ਸੈਸ਼ਨਾਂ ਲਈ ਸਰਬੋਤਮ ਹੈ। ਚੇਅਰਮੈਨ ਨੇ ਇਹ ਵੀ ਕਿਹਾ,‘ਮੈਨੂੰ ਸੁਹਿਰਦਤਾ ਨਾਲ ਆਸ ਹੈ ਕਿ ਇਹ ਨਵੇਂ ਆਮ ਨਿਯਮਹਾਲੇ ਕੁਝ ਸਮਾਂ ਟਿਕਣਗੇ।

 

ਚੇਅਰਮੈਨ ਨੇ ਦੱਸਿਆ ਕਿ ਰਾਜ ਸਭਾ ਦੀਆਂ ਸਥਾਈ ਕਮੇਟੀ ਨਾਲ ਸਬੰਧਿਤ 8 ਵਿਭਾਗਾਂ ਦੀ ਹਾਜ਼ਰੀ 2019–20 (ਸਤੰਬਰ 2019 – ਮਾਰਚ 2020) ਦੌਰਾਨ ਪਹਿਲੀ ਵਾਰ 50% – 50.73% ਰਹੀ ਹੈ। ਸਾਲ 2017–18 ਦੌਰਾਨ ਇਹ 44.87% ਸੀ।

 

ਉਨ੍ਹਾਂ ਕਿਹਾ ਕਿ ਮੌਜੂਦਾ ਅਸਾਧਾਰਣ ਸਮਿਆਂ ਦੌਰਾਨ ਅਸਾਧਾਰਣ ਹੀ ਕਦਮ ਵੀ ਚੁੱਕਣੇ ਹੋਣਗੇ ਤੇ ਨਾਲ ਹੀ ਆਸ ਪ੍ਰਗਟਾਈ ਕਿ ਇਮਤਿਹਾਨ ਦੀਆਂ ਇਨ੍ਹਾਂ ਘੜੀਆਂ ਤੇ ਸਬਰ, ਅਨੁਸ਼ਾਸਨ ਤੇ ਦ੍ਰਿੜ੍ਹ ਇਰਾਦੇ ਨਾਲ ਜਿੱਤ ਹਾਸਲ ਕਰ ਲਈ ਜਾਵੇਗੀ।

 

ਰਾਜ ਸਭਾ ਦਾ ਦਿਨ ਸ਼ਾਮੀਂ 3:00 ਵਜੇ 14 ਨਵੇਂ/ਮੁੜਚੁਣੇ ਗਏ ਮੈਂਬਰਾਂ ਦੁਆਰਾ ਸਹੁੰ ਚੁੱਕਣ/ਪ੍ਰੱਤਿਗਿਆ ਲੈਣ ਨਾਲ ਸ਼ੁਰੂ ਹੋਇਆ।

 

ਕੁਝ ਮੈਂਬਰਾਂ ਨੇ ਪੜਾਅਵਾਰ ਮੁੜਖੁੱਲ੍ਹਣ (ਅਨਲੌਕ 4) ਲਈ 29 ਅਗਸਤ, 2020 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾਨਿਰਦੇਸ਼ਾਂ ਦੇ ਹਵਾਲੇ ਨਾਲ ਸਮੁੱਚੇ ਮੌਨਸੂਨ ਸੈਸ਼ਨ ਲਈ ਗ਼ੈਰਹਾਜ਼ਰ ਰਹਿਣ ਲਈ ਛੁੱਟੀ ਮੰਗੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਦਨ ਦੀ ਪ੍ਰਵਾਨਗੀ ਨਾਲ ਗ਼ੈਰਹਾਜ਼ਰ ਰਹਿਣ ਲਈ ਛੁੱਟੀ ਪ੍ਰਵਾਨ ਕਰ ਦਿੱਤੀ ਗਈ।

 

ਹਿੰਦੀ ਦਿਵਸ ਦੇ ਮੌਕੇ ਤੇ ਚੇਅਰਮੈਨ ਨੇ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਇੱਕੋ ਜਿੰਨਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਸਿੱਖਣ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।

 

ਸਦਨ ਨੇ ਆਪਣਾ ਡਿਪਟੀ ਚੇਅਰਮੈਨ ਚੁਣਿਆ। ਸ਼੍ਰੀ ਹਰਿਵੰਸ਼ ਨੂੰ ਰਾਜ ਸਭਾ ਦਾ 14ਵਾਂ ਡਿਪਟੀ ਚੇਅਰਮੈਨ ਚੁਣਿਆ ਗਿਆ ਹੈ। ਚੇਅਰਮੈਨ ਨੇ ਨਵੇਂ ਚੁਣੇ ਗਏ ਡਿਪਟੀ ਚੇਅਰਮੈਨ ਨੂੰ ਆਪਣੀ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(रिलीज़ आईडी: 1654245) आगंतुक पटल : 147
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Telugu