ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਬੇਰੋਜ਼ਗਾਰਾਂ ਲਈ ਡਿਜੀਟਲ ਮਿਸ਼ਨ

Posted On: 14 SEP 2020 2:30PM by PIB Chandigarh

ਕੋਵਿਡ ਦੇ ਬਾਅਦ ਦੇ ਸਮੇਂ ਵਿੱਚ ਨੌਜਵਾਨਾਂ ਲਈ ਕੌਸ਼ਲ ਯਕੀਨੀ ਕਰਨ ਲਈ ਅਤੇ ਉਦਯੋਗਿਕ ਕ੍ਰਾਂਤੀ 4 ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਿਜੀਟਲ ਕੌਸ਼ਲ ਮਹੱਤਵਪੂਰਨ ਹੈ। ਮੰਤਰਾਲੇ ਤਹਿਤ ਟ੍ਰੇਨਿੰਗ ਦੇ ਡਾਇਰੈਕਟਰ ਜਨਰਲ (ਡੀਜੀਟੀ) ਨਵੀਨਤਮ ਟੈਕਨੋਲੋਜੀ ਵਿੱਚ ਟ੍ਰੇਨਿੰਗ ਸਮੇਤ ਲੰਬੇ ਸਮੇਂ ਦੀਆਂ ਟ੍ਰੇਨਿੰਗ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਡੀਜੀਟੀ ਨੇ ਜੂਨ 2020 ਵਿੱਚ ਆਈਬੀਐੱਮ ਨਾਲ ਮੁਫ਼ਤ ਡਿਜੀਟਲ ਲਰਨਿੰਗ ਪਲੈਟਫਾਰਮ ਸਕਿੱਲਸ ਬਿਲਡ ਰਿਗਨਾਈਟ’ (Skills Build Reignite) ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ ਜੋ ਕਿ ਨੌਕਰੀ ਚਾਹੁਣ ਵਾਲਿਆਂ ਤੱਕ ਵੱਡੀ ਪੱਧਰ ਤੇ ਪਹੁੰਚਣ ਅਤੇ ਭਾਰਤ ਵਿੱਚ ਬਿਜ਼ਨਸ ਮਾਲਕਾਂ ਨੂੰ ਨਵੇਂ ਸਰੋਤ ਪ੍ਰਦਾਨ ਕਰਨ ਲਈ ਹੈ। ਸਕਿੱਲ ਬਿਲਟ ਰਿਗਨਾਈਟ ਦਾ ਉਦੇਸ਼ ਨੌਕਰੀ ਚਾਹੁਣ ਵਾਲਿਆਂ ਅਤੇ ਉੱਦਮੀਆਂ ਨੂੰ ਮੁਫ਼ਤ ਔਨਲਾਈਨ ਕੋਰਸ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਕਰੀਅਰ ਅਤੇ ਬਿਜ਼ਨਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤੇ ਗਏ ਸਮਰਥਨ ਤੋਂ ਜਾਣੂ ਕਰਾਉਣਾ ਹੈ। ਕਲਾਊਡ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਬਹੁਆਯਾਮੀ ਡਿਜੀਟਲ ਕੌਸ਼ਲ ਟ੍ਰੇਨਿੰਗ ਰਾਸ਼ਟਰੀ ਸਿਸਖਾਈ ਸੰਸਥਾਨਾਂ (ਐੱਨਐੱਸਟੀਆਈ) ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਪ੍ਰਦਾਨ ਕਰਦਾ ਹੈ। ਸਿੱਖਿਆ ਮੰਤਰਾਲੇ ਨੇ ਜੂਨ 2020 ਵਿੱਚ ਇੱਕ ਪਹਿਲ ਯੁਕਤੀ 2.0’ ਸ਼ੁਰੂ ਕੀਤੀ ਸੀ ਜੋ ਵਪਾਰਕ ਰੂਪ ਨਾਲ ਸੰਭਾਵਿਤ ਟੈਕਨੋਲੋਜੀ ਨੂੰ ਵਿਵਸਥਿਤ ਕਰਨ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਇਨਕਿਊਬੇਟ ਸਟਾਰਟ ਅਪ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ।

 

ਭਾਰਤ ਸਰਕਾਰ ਨੇ ਈਸੰਜੀਵਨੀ ਅਤੇ ਈਸੰਜੀਵਨੀ/ਓਪੀਡੀਦੇ ਰੂਪ ਵਿੱਚ ਸਿਹਤ ਸੇਵਾ ਵਿੱਚ ਡਿਜੀਟਲ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ। ਈਸੰਜੀਵਨੀ ਪਲੈਟਫਾਰਮ ਨੇ ਦੋ ਪ੍ਰਕਾਰ ਦੀਆਂ ਟੈਲੀਮੈਡੀਸਨ ਸੇਵਾਵਾਂ ਨੂੰ ਸਮਰੱਥ ਕੀਤਾ ਹੈ ਡਾਕਟਰ-ਟੂ-ਡਾਕਟਰ (ਈਸੰਜੀਵਨੀ) ਅਤੇ ਪੇਸ਼ੈਂਟ-ਟੂ-ਪੇਸ਼ੈਂਟ (ਈਸੰਜੀਵਨੀਓਪੀਡੀ) ਟੈਲੀ ਸਲਾਹ। ਇਸਨੂੰ ਆਯੂਸ਼ਮਾਨ ਭਾਰਤ ਸਿਹਤ ਅਤੇ ਕਲਿਆਣ ਕੇਂਦਰ (ਏਬੀ-ਐੱਚਡਬਲਯੂਸੀਜ਼) ਪ੍ਰੋਗਰਾਮ ਤਹਿਤ ਲਾਗੂ ਕੀਤਾ ਜਾ ਰਿਹਾ ਹੈ। ਦਸੰਬਰ 2022 ਤੱਕ ਹਬ ਐਂਡ ਸਪੋਕਮਾਡਲ ਵਿੱਚ ਸਾਰੇ 1.5 ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰ (ਸਪੋਕਸ) ਵਿੱਚ ਟੈਲੀ ਸਲਾਹ ਨੂੰ ਲਾਗੂ ਕਰਨ ਦੀ ਯੋਜਨਾ ਹੈ। ਰਾਜਾਂ ਨੇ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਮਰਪਿਤ ਹਬਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਸਥਾਪਿਤ ਕੀਤਾ ਹੈ। ਸਪੋਕਸਯਾਨੀ ਐੱਸਐੱਚਸੀ ਅਤੇ ਪੀਐੱਚਸੀ ਨੂੰ ਟੈਲੀ ਸਲਾਹ ਸੇਵਾਵਾਂ ਪ੍ਰਦਾਨ ਕਰਨਾ ਹੈ। ਅੱਜ ਦੀ ਮਿਤੀ ਤੱਕ ਸਮੁਦਾਇਕ ਸਿਹਤ ਅਧਿਕਾਰੀਆਂ ਅਤੇ ਡਾਕਟਰਾਂ ਵਾਲੇ 12,000 ਉਪਭੋਗਕਰਤਾਵਾਂ ਨੂੰ ਇਸ ਰਾਸ਼ਟਰੀ ਈ-ਪਲੈਟਫਾਰਮ ਦਾ ਉਪਯੋਗ ਕਰਨ ਲਈ ਸਿਖਿਅਤ ਕੀਤਾ ਗਿਆ ਹੈ। ਮੌਜੂਦਾ ਸਮੇਂ ਟੈਲੀ ਮੈਡੀਸਨ 10 ਰਾਜਾਂ ਵਿੱਚ 3,000 ਤੋਂ ਜ਼ਿਆਦਾ ਐੱਚਡਬਲਯੂਸੀ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਹੈ। ਨਵੰਬਰ 2019 ਦੇ ਬਾਅਦ ਤੋਂ ਬਹੁਤ ਘੱਟ ਸਮੇਂ ਵਿੱਚ ਈਸੰਜੀਵਨੀ ਅਤੇ ਈਸੰਜੀਵਨੀ ਓਪੀਡੀ ਵੱਲੋਂ ਟੈਲੀ ਸਲਾਹ ਨੂੰ 23 ਰਾਜਾਂ (ਜਿਸ ਵਿੱਚ 75 ਫੀਸਦੀ ਅਬਾਦੀ ਸ਼ਾਮਲ ਹੈ) ਵੱਲੋਂ ਲਾਗੂ ਕੀਤਾ ਗਿਆ ਹੈ ਅਤੇ ਹੋਰ ਰਾਜ ਇਸਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹਨ। ਰਾਸ਼ਟਰੀ ਟੈਲੀਮੈਡੀਸਨ ਸੇਵਾ ਨੇ 1,50,000 ਤੋਂ ਜ਼ਿਆਦਾ ਟੈਲੀ ਸਲਾਹ ਨੂੰ ਪੂਰਾ ਕੀਤਾ ਹੈ ਜੋ ਰੋਗੀ ਨੂੰ ਆਪਣੇ ਘਰ ਦੀਆਂ ਸੀਮਾਵਾਂ ਤੋਂ ਡਾਕਟਰ ਦੀ ਸਲਾਹ ਦੇਣ ਦੇ ਯੋਗ ਬਣਾਉਂਦੇ ਹਨ।

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਦੇ ਰੂਪ ਵਿੱਚ ਦਿੱਤੀ।

 

****

 

ਵਾਈਕੇਬੀ/ਐੱਸਕੇ


(Release ID: 1654242) Visitor Counter : 115