ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ ਵੈਬੀਨਾਰ ਲੜੀ ਤਹਿਤ ਆਪਣਾ ਤਾਜ਼ਾ ਵੈਬੀਨਾਰ “ਬੁੱਧ ਦੇ ਪਦਚਿਨ੍ਹਾਂ ਉੱਤੇ” (ਇਨ ਦ ਫੁੱਟਪ੍ਰਿੰਟਸ ਆਵ੍ ਬੁੱਧਾ) ਪੇਸ਼ ਕੀਤਾ
Posted On:
14 SEP 2020 11:23AM by PIB Chandigarh
ਬੁੱਧ ਧਰਮ ਨਾਲ ਭਾਰਤ ਦੀ ਡੂੰਘੀ ਸਾਂਝ ਹੈ। ਭਾਰਤ ਦੀ ਮੱਧ ਭੂਮੀ ਵਿੱਚ ਇਸ ਧਰਮ ਦੇ ਪਦਚਿਨ੍ਹ ਮੌਜੂਦ ਹਨ, ਜੋ ਵਿਸ਼ਵ ਭਰ ਵਿੱਚ ਭਾਰਤ ਦੇ ਬੋਧੀ ਸਰਕਟ ਵਜੋਂ ਮਸ਼ਹੂਰ ਹਨ। ਬੁੱਧ ਧਰਮ ਅਤੇ ਭਗਵਾਨ ਬੁੱਧ ਦੇ ਜੀਵਨ ਨਾਲ ਸਬੰਧਿਤ ਭਾਰਤ ਭਰ ਵਿੱਚ ਫੈਲੇ ਹੋਏ ਬਹੁਤ ਸਾਰੇ ਅਸਥਾਨ ਹਨ ਜੋ ਆਪਣੇ-ਆਪ ਵਿੱਚ ਇੱਕ ਮੰਜ਼ਿਲ ਹਨ। ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ ਕੁਦਰਤੀ ਇੱਛਾ ਹੈ ਕਿ ਉਹ ਬੁੱਧ ਦੇ ਜੀਵਨ ਅਤੇ ਸਿੱਖਿਆ ਨਾਲ ਸਬੰਧਿਤ ਸਥਾਨਾਂ ਦਾ ਦੌਰਾ ਕਰਨ।
ਟੂਰਿਜ਼ਮ ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 12 ਸਤੰਬਰ 2020 ਨੂੰ ਆਯੋਜਿਤ ਤਾਜ਼ਾ ਵੈਬੀਨਾਰ “ਬੁੱਧ ਦੇ ਪਦਚਿਨ੍ਹਾਂ ਉੱਤੇ” (ਇਨ ਦ ਫੁੱਟਪ੍ਰਿੰਟਸ ਆਵ੍ ਬੁੱਧਾ), ਸ਼ਾਕਯਮੁਨੀ ਬੁੱਧ ਦੁਆਰਾ ਦੁਖਾਂ 'ਤੇ ਕਾਬੂ ਪਾਉਣ ਅਤੇ ਵਿਅਕਤੀਗਤ, ਪਰਿਵਾਰ ਅਤੇ ਸਮਾਜ ਨੂੰ ਖੁਸ਼ਹਾਲੀ ਲਿਆਉਣ ਦੀ ਸੱਚਾਈ' ਤੇ ਕੇਂਦ੍ਰਤ ਸੀ। ਬੁੱਧ ਨੇ ਸੁਝਾਅ ਦਿੱਤਾ ਸੀ ਕਿ ਜੋ ਪ੍ਰਾਣੀ ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਹੋਵੇਗਾ ਕਿ ਉਹ ਸਰੀਰ ਦੇ ਨਾਸ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਨਾਲ ਜੁੜੇ ਸਥਾਨਾਂ ਦੀ ਯਾਤਰਾ ਕਰਨ। ਦੇਖੋ ਆਪਣਾ ਦੇਸ਼ ਵੈਬੀਨਾਰ ਸੀਰੀਜ਼ ਇੱਕ ਭਾਰਤ ਸ਼੍ਰੇਸ਼ਟ ਭਾਰਤ ਦੇ ਅਧੀਨ ਭਾਰਤ ਦੀ ਸਮ੍ਰਿੱਧ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ।
ਅਹਿੰਸਾ ਟਰੱਸਟ ਦੇ ਗਾਈਡਿੰਗ ਅਧਿਆਪਕ / ਸੰਸਥਾਪਕ ਬੁੱਧਪਾਠ ਸ਼੍ਰੀ ਧਰਮਾਚਾਰੀ ਸ਼ਾਂਤਮ ਨੇ ਪੇਸ਼ਕਾਰੀ ਦੌਰਾਨ ਵੈਬੀਨਾਰ ਦੇ ਭਾਗੀਦਾਰਾਂ ਦਾ ਗੰਗਾ ਨਦੀ ਦੇ ਮੈਦਾਨਾਂ ਤੋਂ ਲੈ ਕੇ ਬੋਧ ਗਯਾ, ਜਿੱਥੇ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ, ਰਾਜਗੀਰ ਵਿੱਚ ਗਿਰਝ ਸਿਖਰ ਵਰਗੇ ਧਿਆਨ ਸਥਾਨ, ਸ੍ਰਾਵਸਤੀ ਵਿਖੇ ਜੀਤਾ ਗਰੋਵ (ਜਿੱਥੇ ਉਨ੍ਹਾਂ 24 ਬਰਸਾਤੀ ਮੌਸਮ ਬਿਤਾਏ), ਕਪਿਲਾਵਸਤੂ ਵਿਖੇ ਇੱਕ ਸਥਾਨ ਜਿੱਥੇ ਉਨ੍ਹਾਂ ਆਪਣਾ ਬਚਪਨ ਬਤੀਤ ਕੀਤਾ, ਸਾਰਨਾਥ ਸਥਿਤ ਡੀਅਰ ਪਾਰਕ ਜਿੱਥੇ ਉਨ੍ਹਾਂ ਆਪਣੀ ਪਹਿਲੀ ਸਿੱਖਿਆ ਦਿੱਤੀ ਅਤੇ ਕੁਸ਼ੀਨਗਰ, ਜਿੱਥੇ ਉਹ ਚਲਾਣਾ ਕਰ ਗਏ, ਤੱਕ ਦੀ ਇੱਕ ਵਰਚੁਅਲ ਯਾਤਰਾ ਲਈ ਮਾਰਗ ਦਰਸ਼ਨ ਕੀਤਾ।ਧਰਮਾਚਾਰੀ ਸ਼ਾਂਤਮ ਨੇ ਬੁੱਧ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਸਾਨੂੰ ਬੁੱਧ ਨੂੰ ਮਨੁੱਖ ਵਜੋਂ ਸਮਝਣ ਵਿੱਚ ਸਹਾਇਤਾ ਕਰਨ ਲਈ, ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ।
ਗੌਤਮ ਬਾਰੇ ਕੋਈ ਲਿਖਤੀ ਰਿਕਾਰਡ ਉਨ੍ਹਾਂ ਦੇ ਜੀਵਨ ਕਾਲ ਜਾਂ ਉਸ ਤੋਂ ਬਾਅਦ ਦੀਆਂ ਇੱਕ ਜਾਂ ਦੋ ਸਦੀਆਂ ਦੇ ਸਮੇਂ ਤੋਂ ਨਹੀਂ ਮਿਲਿਆ ਹੈ। ਪਰ ਤੀਜੀ ਸਦੀ BCE ਦੇ ਮੱਧ ਤੋਂ ਲੈ ਕੇ, ਅਸ਼ੋਕਾ ਦੇ ਕਈ ਐਡੀਕਟਸ (ਰਾਜ ਕੀਤਾ- ਸੀ.269–232 ਬੀਸੀਈ) ਵਿੱਚ ਬੁੱਧ ਦਾ ਜ਼ਿਕਰ ਹੈ, ਖ਼ਾਸਕਰ ਅਸ਼ੋਕ ਦਾ ਲੂੰਬਿਨੀ ਥੰਮ ਦਾ ਸ਼ਿਲਾਲੇਖ, ਜੋ ਸਮਰਾਟ ਦੀ ਲੂੰਬਿਨੀ ਯਾਤਰਾ ਦੀ ਯਾਦ ਵਿੱਚ ਹੈ, ਬੁੱਧ ਦਾ ਜਨਮ ਸਥਾਨ ਮੰਨਦਾ ਹੈ, ਜਿਸ ਨੂੰ ਬੁੱਧ ਸ਼ਾਕਿਯਮੁਨੀ ਕਹਿੰਦੇ ਹਨ।
ਬੁੱਧ ਪਰੰਪਰਾ ਅਨੁਸਾਰ, ਬੁੱਧ ਦਾ ਜਨਮ 3 BCE ਵਿੱਚ ਲੁੰਬਿਨੀ ਵਿੱਚ ਕਸ਼ਤਰੀਆਂ ਦੇ ਇੱਕ ਉੱਘੇ ਪਰਿਵਾਰ ਵਿੱਚ ਹੋਇਆ ਸੀ। ਉਸ ਨੂੰ ਬਚਪਨ ਵਿੱਚ ਸਿਧਾਰਥ ਗੌਤਮ ਕਿਹਾ ਜਾਂਦਾ ਸੀ। ਉਸ ਦਾ ਪਿਤਾ ਰਾਜਾ ਸੁਧੋਧਨ ਸੀ, ਜੋ ਕਿ ਫੈਲ ਰਹੇ ਰਾਜ ਕੋਸਲਾ ਦੇ ਸ਼ਾਕਿਯਾ ਵੰਸ਼ ਦਾ ਆਗੂ ਸੀ ਅਤੇ ਉਸਦੀ ਮਾਤਾ ਮਹਾਰਾਣੀ ਮਾਇਆ ਦੇਵੀ ਸੀ। ਸਿਧਾਰਥ ਦੇ ਜਨਮ ਤੋਂ ਸੱਤ ਦਿਨਾਂ ਬਾਅਦ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਜਿਸ ‘ਤੇ ਉਸ ਦਾ ਪਾਲਣ ਪੋਸ਼ਣ ਉਸਦੀ ਮਾਂ ਦੀ ਛੋਟੀ ਭੈਣ ਮਹਾਪਜਾਪਤੀ ਗੌਤਮੀ ਨੇ ਕੀਤਾ ਸੀ।
ਬੁੱਧ ਦੀ ਅਧਿਆਤਮਿਕ ਖੋਜ ਦੇ ਮੁੱਢਲੇ ਬਿਰਤਾਂਤ ਪਾਲੀ ਅਰਿਆਪਰੀਯਸਨ-ਸੂਤਰ ਵਰਗੀਆਂ ਲਿਖਤਾਂ ਵਿੱਚ ਮਿਲਦੇ ਹਨ। ਇਹ ਲਿਖਤ ਦਰਸਾਉਂਦੀ ਹੈ ਕਿ ਗੌਤਮ ਦੇ ਤਿਆਗ ਦੇ ਪਿੱਛੇ ਦੀ ਸੋਚ ਇਹ ਸੀ ਕਿ ਉਸ ਦੀ ਜ਼ਿੰਦਗੀ ਬੁਢਾਪੇ, ਬਿਮਾਰੀ ਅਤੇ ਮੌਤ ਦੇ ਅਧੀਨ ਸੀ ਅਤੇ ਹੋ ਸਕਦਾ ਹੈ ਕਿ ਇਸ ਤੋਂ ਵਧੀਆ ਕੋਈ ਹੋਰ ਵੀ ਚੀਜ਼ ਹੋਵੇ (ਅਰਥਾਤ ਮੁਕਤੀ, ਨਿਰਵਾਣਾ)। ਇਹ 29 ਸਾਲਾਂ ਦੀ ਉਮਰ ਵਿੱਚ ਸੀ ਜਦੋਂ ਉਸ ਨੇ ਅਸਥਾਈਪੁਣੇ ਅਤੇ ਦੁਖਾਂ ਨੂੰ ਮਹਿਸੂਸ ਕੀਤਾ। ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਪ੍ਰੇਰਿਤ ਹੋ ਕੇ ਜਿਹੜੀਆਂ ਉਸ ਨੇ ਅਨੁਭਵ ਕੀਤੀਆਂ ਸਨ, ਉਸ ਨੇ ਅੱਧੀ ਰਾਤ ਨੂੰ ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ ਭਟਕਣ ਵਾਲੇ ਤਪੱਸਵੀ ਦੀ ਤਰ੍ਹਾਂ ਜ਼ਿੰਦਗੀ ਜੀਉਣ ਲਈ ਮਹਿਲ ਛੱਡਣ ਦਾ ਫੈਸਲਾ ਕੀਤਾ।
ਬੁੱਧ ਧਰਮ ਦੇ ਮੁਢੱਲੇ ਗ੍ਰੰਥਾਂ ਦੇ ਅਨੁਸਾਰ, ਇਹ ਸਮਝਣ ਤੋਂ ਬਾਅਦ ਕਿ ਧਿਆਨ ਲਗਾਉਣਾ ਹੀ ਸੁਰਤ ਜਗਾਉਣ ਦਾ ਸਹੀ ਰਸਤਾ ਸੀ, ਗੌਤਮ ਨੇ "ਮੱਧ ਰਾਹ" ਦੀ ਖੋਜ ਕੀਤੀ - ਇੱਕ ਸੰਜਮ ਦਾ ਰਸਤਾ ਜੋ ਕਿ ਸਵੈ-ਭੋਗ ਅਤੇ ਸਵੈ-ਤਿਆਗ ਤੋਂ ਪਰੇ ਹੈ, ਜਾਂ ਨੋਬਲ ਏੱਟਫੋਲਡ ਮਾਰਗ ਹੈ। ਕਿਹਾ ਜਾਂਦਾ ਹੈ ਕਿ ਤਪੱਸਿਆ ਨਾਲ ਉਸਦੇ ਮੋਹ ਭੰਗ ਕਾਰਨ ਉਸ ਦੇ ਪੰਜ ਸਾਥੀ ਉਸ ਨੂੰ ਤਿਆਗ ਦੇਣ ਲਈ ਪ੍ਰੇਰਿਤ ਹੋਏ, ਕਿਉਂਕਿ ਉਹ ਮੰਨਦੇ ਸਨ ਕਿ ਉਸ ਨੇ ਆਪਣੀ ਭਾਲ ਤਿਆਗ ਦਿੱਤੀ ਸੀ ਅਤੇ ਅਨੁਸ਼ਾਸਨਹੀਣ ਹੋ ਗਿਆ ਸੀ। ਪਹਾੜੀ ਤੋਂ ਹੇਠਾਂ ਉਤਰਦਿਆਂ ਉਹ ਢਹਿ ਗਿਆ ਅਤੇ ਉਸ ਨੇ ਸੁਜਾਤਾ ਨਾਮ ਦੀ ਇੱਕ ਪਿੰਡ ਦੀ ਕੁੜੀ ਤੋਂ ਦੁੱਧ ਅਤੇ ਚਾਵਲ ਦੀ ਭਾਤ ਸਵੀਕਾਰ ਕੀਤੀ।
ਉਸ ਨੇ ਬਹੁਤ ਸਾਰੇ ਪ੍ਰਤਿਭਾਵਾਨ ਤਪੱਸਵੀ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਤਕਨੀਕਾਂ ਵਿੱਚ ਮੁਹਾਰਤ ਹਾਸਲ ਕੀਤੀ। ਹਮੇਸ਼ਾ ਉਸ ਨੂੰ ਪਤਾ ਚਲਿਆ ਕਿ ਉਹਨਾਂ ਨੇ ਉਸ ਨੂੰ ਮਨ ਦੀ ਸੰਭਾਵਨਾ ਦਿਖਾਈ ਹੈ ਪਰ ਮਨ ਕੀ ਹੈ ਇਹ ਨਹੀਂ ਦਸਿਆ। ਅੰਤ ਵਿੱਚ, ਬੋਧਗਯਾ ਵਿਖੇ, ਭਵਿੱਖ ਦੇ ਬੁੱਧ ਨੇ ਧਿਆਨ ਲਗਾਉਣ ਦਾ ਫੈਸਲਾ ਕੀਤਾ ਜਦ ਤੱਕ ਕਿ ਉਹ ਮਨ ਦੇ ਅਸਲ ਸੁਭਾਅ ਨੂੰ ਨਹੀਂ ਜਾਣਦਾ ਜਿਸ ਨਾਲ ਉਹ ਸਾਰੇ ਜੀਵਾਂ ਨੂੰ ਲਾਭ ਪਹੁੰਚਾ ਸਕਦਾ ਹੈ। ਮਨ ਦੀਆਂ ਸਭ ਤੋਂ ਸੂਖਮ ਰੁਕਾਵਟਾਂ ਨੂੰ ਛੇ ਦਿਨ ਅਤੇ ਰਾਤਾਂ ਕੱਟਣ ਤੋਂ ਬਾਅਦ ਪਾਰ ਕਰਦਿਆਂ, ਮਈ ਦੀ ਪੂਰਨਮਾਸ਼ੀ ਦੀ ਸਵੇਰ ਨੂੰ ਉਸ ਨੂੰ ਚਾਨਣ ਹੋ ਗਿਆ, ਇੱਕ ਹਫਤਾ ਪਹਿਲਾਂ ਜਦੋਂ ਉਹ ਪੈਂਤੀ ਸਾਲ ਦਾ ਹੋਇਆ ਸੀ। ਪੂਰਨ ਅਹਿਸਾਸ ਦੇ ਪਲ 'ਤੇ, ਮਿਸ਼ਰਤ ਭਾਵਨਾਵਾਂ ਅਤੇ ਕਠੋਰ ਵਿਚਾਰਾਂ ਦੇ ਸਾਰੇ ਪਰਦੇ ਭੰਗ ਹੋ ਗਏ ਅਤੇ ਬੁੱਧ ਨੇ ਇੱਥੇ ਅਤੇ ਹੁਣ ਦੇ ਸਰਵ ਵਿਆਪਕ ਤਜਰਬੇ ਦਾ ਅਨੁਭਵ ਕੀਤਾ।
ਉਸ ਦੇ ਜਾਗਣ ਤੋਂ ਤੁਰੰਤ ਬਾਅਦ, ਬੁੱਧ ਇਸ ਗੱਲ ‘ਤੇ ਝਿੱਜਕਿਆ ਕਿ ਉਸ ਨੂੰ ਦੂਜਿਆਂ ਨੂੰ ਧਰਮ ਸਿਖਾਉਣਾ ਚਾਹੀਦਾ ਹੈ ਜਾਂ ਨਹੀਂ। ਉਹ ਚਿੰਤਤ ਸੀ ਕਿ ਮਨੁੱਖ ਅਗਿਆਨਤਾ, ਲਾਲਚ ਅਤੇ ਨਫ਼ਰਤ ਨਾਲ ਇੰਨੇ ਭਾਰੂ ਹੋ ਗਏ ਸਨ ਕਿ ਉਹ ਕਦੇ ਵੀ ਉਸ ਰਸਤੇ ਨੂੰ ਨਹੀਂ ਪਛਾਣ ਸਕਦੇ, ਜਿਹੜਾ "ਸੂਖਮ, ਡੂੰਘਾ ਅਤੇ ਸਮਝਣਾ ਮੁਸ਼ਕਲ ਹੈ।” ਹਾਲਾਂਕਿ, ਬ੍ਰਹਮਾ ਸਹੱਮਪਤੀ ਨੇ ਉਸ ਨੂੰ ਯਕੀਨ ਦਿਵਾਇਆ ਕਿ ਘੱਟੋ ਘੱਟ ਕੁਝ "ਅੱਖਾਂ ਵਿੱਚ ਧੂੜ ਵਾਲੇ" ਇਸ ਨੂੰ ਸਮਝਣਗੇ। ਬੁੱਧ ਨੇ ਦੁਬਾਰਾ ਸੋਚਿਆ ਅਤੇ ਸਿਖਾਉਣ ਲਈ ਸਹਿਮਤ ਹੋ ਗਿਆ। ਬੁੱਧ ਵਾਰਾਣਸੀ ਦੇ ਨੇੜੇ ਡੀਅਰ ਪਾਰਕ (ਸਾਰਨਾਥ) ਪਹੁੰਚੇ, ਜਿੱਥੇ ਉਹ ਪੰਜ ਸੰਨਿਆਸੀਆਂ ਦੇ ਸਮੂਹ ਨੂੰ ਮਿਲੇ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਵਿੱਚ ਕਾਮਯਾਬ ਹੋ ਗਏ ਕਿ ਉਹ ਸੱਚਮੁੱਚ ਪੂਰੀ ਤਰ੍ਹਾਂ ਜਾਗ੍ਰਿਤ ਹੋ ਗਏ ਸੀ।
ਬੁੱਧ ਦੇ ਪਹਿਲੇ ਉਪਦੇਸ਼ ਨੂੰ ਧਰਮ ਚੱਕਰ ਪ੍ਰਵਰਤਨ ਜਾਂ ਕਾਨੂੰਨ ਦਾ ਚੱਕਰ ਵੱਟਣਾ ਕਿਹਾ ਜਾਂਦਾ ਹੈ। ਉਸ ਨੇ ਮਨੁੱਖੀ ਦੁੱਖ ਦੇ ਕਾਰਨਾਂ ਲਈ ਸਾਡੀ ਭਾਲ ਅਤੇ ਇੱਛਾਵਾਂ ਬਾਰੇ ਆਪਣੀ ਖੋਜ ਬਾਰੇ ਗੱਲ ਕੀਤੀ। ਉਸ ਨੇ ਚਾਰ ਨੇਕ ਸੱਚਾਈਆਂ ਬਾਰੇ ਦੱਸਿਆ: -
ਸੰਸਾਰ ਉਦਾਸੀ ਅਤੇ ਦੁੱਖ ਨਾਲ ਭਰਿਆ ਹੋਇਆ ਹੈ। ਇਸ ਉਦਾਸੀ ਦਾ ਕਾਰਨ ਇੱਛਾ ਅਤੇ ਲਗਾਵ ਹੈ। ਜਦੋਂ ਅਸੀਂ ਇੱਛਾ ਨੂੰ ਬੁਝਾਉਂਦੇ ਹਾਂ, ਇਹ ਦੁੱਖ ਖਤਮ ਹੋ ਜਾਵੇਗਾ। ਦੁੱਖ ਨੂੰ ਖ਼ਤਮ ਕਰਨ ਦਾ ਰਾਹ ਹੈ ਨੋਬਲ ਅੱਠਪਰਤੀ ਮਾਰਗ 'ਤੇ ਚੱਲਣਾ।” ਇਹ ਜ਼ਿੰਦਗੀ ਦਾ ਸਧਾਰਣ, ਨੈਤਿਕ ਤਰੀਕਾ ਹੈ ਜੋ ਦੁਖਾਂ ਨੂੰ ਖਤਮ ਕਰ ਸਕਦਾ ਹੈ। ਇਹ ਸਹੀ ਦ੍ਰਿਸ਼ਟੀਕੋਣ, ਸਹੀ ਸੋਚ, ਸਹੀ ਭਾਸ਼ਣ, ਸਹੀ ਕੰਮ, ਸਹੀ ਰੋਜ਼ੀ-ਰੋਟੀ, ਸਹੀ ਕੋਸ਼ਿਸ਼, ਸਹੀ ਮਾਨਸਿਕਤਾ ਅਤੇ ਸਹੀ ਇਕਾਗਰਤਾ ਹਨ।”
ਪੇਸ਼ਕਾਰ ਨੇ ਕੁਝ ਮਹੱਤਵਪੂਰਨ ਬੋਧ ਸਥਾਨਾਂ ਬਾਰੇ ਚਾਨਣਾ ਪਾਇਆ: -
ਸਾਰਨਾਥ- ਸਰਨਾਥ ਵਿਖੇ ਪੁਰਾਤੱਤਵ ਕੰਪਲੈਕਸ ਦੇ ਨਾਲ ਲਗਦੇ ਹਿਰਨ ਪਾਰਕ ਜੋ ਮੰਨਿਆ ਜਾਂਦਾ ਹੈ ਕਿ ਬੋਧਗਯਾ ਵਿੱਚ ਬੋਧੀ ਦੇ ਦਰੱਖਤ ਹੇਠ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਸਾਰਨਾਥ ਨੂੰ ਚੁਣਨ ਦਾ ਕਾਰਨ ਇਹ ਸੀ ਕਿ ਉਹ ਪੰਜ ਆਦਮੀ ਜੋ ਬੁੱਧ ਨਾਲ ਸੰਨਿਆਸ ਦੀ ਯਾਤਰਾ 'ਤੇ ਆਏ ਸਨ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਤਿਆਗ ਕੇ ਸਾਰਨਾਥ ਵਿੱਚ ਵਸ ਗਏ ਸਨ। ਇਸ ਲਈ ਜਦੋਂ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ, ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਜੋ ਉਨ੍ਹਾਂ ਸਿੱਖਿਆ ਹੈ ਬਾਰੇ ਸਭ ਤੋਂ ਪਹਿਲਾਂ ਉਹਨਾਂ ਪੰਜਾਂ ਨੂੰ ਹੀ ਇਹ ਪਤਾ ਲਗਣਾ ਚਾਹੀਦਾ ਹੈ। ਇਸ ਲਈ ਉਹ ਸਾਰਨਾਥ ਵੱਲ ਵਧੇ ਅਤੇ ਧਰਮਚੱਕਰਪ੍ਰਵਰਤਨ ਸੂਤਰ ਵਜੋਂ ਜਾਣੀ ਜਾਂਦੀ ਆਪਣੀ ਪਹਿਲੀ ਸਿੱਖਿਆ ਦਿਤੀ।
ਰਾਜਗੀਰ- ਇਹ ਮਗਧ ਰਾਜ ਦੀ ਰਾਜਧਾਨੀ ਸੀ। ਇਹ ਉਹ ਸਥਾਨ ਸੀ ਜਿੱਥੇ ਗੌਤਮ ਬੁੱਧ ਨੇ ਕਈ ਮਹੀਨੇ ਗ੍ਰਿਧਰਾ-ਕੁੱਟਾ, (ਗਿਰਝ ਦੇ ਸਿਖਰ) ਵਿਖੇ ਸਿਮਰਨ ਅਤੇ ਪ੍ਰਚਾਰ ਕਰਨ ਵਿੱਚ ਬਿਤਾਏ। ਉਸ ਨੇ ਆਪਣੇ ਕੁਝ ਪ੍ਰਸਿੱਧ ਉਪਦੇਸ਼ ਵੀ ਦਿੱਤੇ ਅਤੇ ਮਗਧ ਦੇ ਰਾਜਾ ਬਿੰਬੀਸਾਰ ਅਤੇ ਹੋਰ ਅਣਗਿਣਤ ਲੋਕਾਂ ਨੂੰ ਬੁੱਧ ਧਰਮ ਵਿੱਚ ਅਰੰਭ ਕਰ ਦਿੱਤਾ। ਇਹ ਇਥੇ ਸੀ ਕਿ ਬੁੱਧ ਨੇ ਆਪਣਾ ਮਸ਼ਹੂਰ ਅਤਨਤੀਆ ਸੂਤਰ ਦਿੱਤਾ।
ਸ੍ਰਾਵਸਤੀ- ਇਹ ਪ੍ਰਾਚੀਨ ਕੋਸਲਾ ਰਾਜ ਦੀ ਰਾਜਧਾਨੀ ਸੀ ਅਤੇ ਬੋਧੀਆਂ ਲਈ ਪਵਿੱਤਰ ਹੈ ਕਿਉਂਕਿ ਇਥੇ ਹੀ ਭਗਵਾਨ ਬੁੱਧ ਨੇ ਤੀਰਥਿਕਾ ਦੇ ਲੋਕਾਂ ਨੂੰ ਭਰਮਾਉਣ ਲਈ ਆਪਣੇ ਮਹਾਨ ਕ੍ਰਿਸ਼ਮੇ ਕੀਤੇ ਸਨ। ਇਨ੍ਹਾਂ ਚਮਤਕਾਰਾਂ ਵਿੱਚ ਬੁੱਧ ਨੇ ਆਪਣੇ ਆਪ ਦੇ ਕਈ ਚਿੱਤਰ ਬਣਾਏ ਜੋ ਕਿ ਬੋਧੀ ਕਲਾ ਦਾ ਮਨਪਸੰਦ ਵਿਸ਼ਾ ਰਿਹਾ ਹੈ। ਬੁੱਧ ਨੇ ਗੈਰ-ਵਿਸ਼ਵਾਸੀ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਆਪਣੀ ਬ੍ਰਹੱਮ ਸ਼ਕਤੀ ਦਿਖਾਈ। ਬੁੱਧ ਨੇ ਸਰਾਵਸਤੀ ਵਿੱਚ ਆਪਣੇ ਮੱਠਵਾਦੀ ਜੀਵਨ ਦਾ ਵੱਡਾ ਹਿੱਸਾ ਬਿਤਾਇਆ।
ਗਿਰਝ ਦੀ ਚੋਟੀ - ਬੁੱਧ ਅਤੇ ਉਸਦੇ ਚੇਲਿਆਂ ਦੀ ਕਮਿਊਨਿਟੀ ਦੁਆਰਾ ਸਿਖਲਾਈ ਅਤੇ ਆਰਾਮ ਲਈ ਕਈ ਥਾਵਾਂ ਵਿੱਚੋਂ ਇੱਕ।
ਕੇਸਰਿਆ - ਕੇਸਰਿਆ ਸਟੂਪਾ ਭਾਰਤ ਦੇ ਬਿਹਾਰ ਦੇ ਚੰਪਾਰਨ (ਪੂਰਬੀ) ਜ਼ਿਲੇ ਵਿੱਚ ਪਟਨਾ ਤੋਂ 110 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕੇਸਰਿਆ ਦਾ ਇੱਕ ਬੋਧੀ ਮੱਠ ਹੈ। ਸਟੂਪਾ ਦੀ ਪਹਿਲੀ ਉਸਾਰੀ ਤੀਜੀ ਸਦੀ BCE ਵਿੱਚ ਕੀਤੀ ਗਈ। ਕੇਸਰਿਆ ਸਟੂਪਾ ਦਾ ਘੇਰਾ ਲਗਭਗ 400 ਫੁੱਟ (120 ਮੀਟਰ) ਹੈ ਅਤੇ ਉਚਾਈ ਲਗਭਗ 104 ਫੁੱਟ ਹੈ।
ਵੈਸ਼ਾਲੀ- ਇਹ ਕਿਹਾ ਜਾਂਦਾ ਹੈ ਕਿ ਬੁੱਧ ਨੇ ਤਿੰਨ ਵਾਰ ਇਸ ਅਸਥਾਨ ਦਾ ਦੌਰਾ ਕੀਤਾ ਅਤੇ ਇਥੇ ਕਾਫ਼ੀ ਸਮਾਂ ਬਿਤਾਇਆ। ਬੁੱਧ ਨੇ ਵੈਸ਼ਾਲੀ ਵਿਖੇ ਆਪਣਾ ਆਖ਼ਰੀ ਉਪਦੇਸ਼ ਵੀ ਦਿੱਤਾ ਅਤੇ ਇਥੇ ਆਪਣੇ ਨਿਰਵਾਣ ਦੀ ਘੋਸ਼ਣਾ ਕੀਤੀ।
ਕੁਸ਼ੀਨਗਰ- ਇਹ ਭਗਵਾਨ ਬੁੱਧ ਦੇ ਚਾਰ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਬੁੱਧ ਨੇ ਆਪਣਾ ਆਖਰੀ ਉਪਦੇਸ਼ ਦਿੱਤਾ, 483 ਈਸਾ ਪੂਰਵ ਵਿੱਚ ਮਹਾਪਾਰਿਨਿਰਵਾਨ (ਮੁਕਤੀ) ਪ੍ਰਾਪਤ ਕੀਤਾ ਅਤੇ ਰਾਮਭਰ ਸਟੂਪ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵੈਬੀਨਾਰ ਦੀ ਸਮਾਪਤੀ ਕਰਦਿਆਂ, ਵਧੀਕ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਆਈਆਰਸੀਟੀਸੀ ਦੁਆਰਾ ਚਲਾਈ ਜਾਣ ਵਾਲੀ ਮਹਾਪਰੀਨਿਰਵਾਨ ਐਕਸਪ੍ਰੈਸ, ਮਸ਼ਹੂਰ ਬੋਧੀ ਯਾਤਰੀ ਟ੍ਰੇਨ, ਜਿਸਦਾ ਨਾਮ ਬੁੱਧ ਦੁਆਰਾ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਅੰਤਮ ਵਿਆਖਿਆ ਮਹਾਂਪਿਰਨੀਰਵਣ ਸੂਤਰ ਤੋਂ ਪ੍ਰਾਪਤ ਕੀਤਾ, ਬਾਰੇ ਦੱਸਿਆ। ਇਹ ਯਾਤਰੀਆਂ ਨੂੰ ਅਜਿਹੀ ਯਾਤਰਾ 'ਤੇ ਲੈ ਕੇ ਜਾਂਦੀ ਹੈ ਜੋ ਉਨ੍ਹਾਂ ਨੂੰ ਬੁੱਧ ਧਰਮ ਦੀਆਂ ਜੜ੍ਹਾਂ ਅਤੇ ਸਿੱਖਿਆ ਦੋਵਾਂ ਨੂੰ ਅਪਨਾਉਣ ਵਿੱਚ ਸਹਾਇਤਾ ਕਰਦੀ ਹੈ।
ਦੁਨੀਆ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਲਗਭਗ 500 ਮਿਲੀਅਨ ਤੋਂ ਵੱਧ ਲੋਕ ਹਨ ਅਤੇ ਉਨ੍ਹਾਂ ਨੂੰ “ਭਾਰਤ ਦੇ ਬੁੱਧ ਸਰਕਟ” ਵਜੋਂ ਜਾਣੇ ਜਾਂਦੇ ਬੁੱਧ ਦੇ ਪਦਚਿਨ੍ਹਾਂ ਵੱਲ ਆਕਰਸ਼ਤ ਕਰਨਾ ਇੱਕ ਵੱਡੀ ਮਾਰਕਿਟ ਹੈ।
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ਫੀਚਰ ਤੇ ਉਪਲਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ‘ਤੇ ਵੀ ਹਨ।
ਅਗਲਾ ਵੈਬੀਨਾਰ, ਜਿਸ ਦਾ ਸਿਰਲੇਖ ਹੈ “ਪ੍ਰਮਾਣਿਤ ਪਕਵਾਨਾਂ ਨਾਲ ਮੰਜ਼ਿਲਾਂ ਦਾ ਪ੍ਰਚਾਰ ਕਰਨਾ” 19 ਸਤੰਬਰ 2020 ਨੂੰ ਸਵੇਰੇ 11.00 ਵਜੇ ਤਹਿ ਕੀਤਾ ਗਿਆ ਹੈ। ਪੇਸ਼ਗੀ ਵਿੱਚ ਰਜਿਸਟਰ ਕਰੋ https://digitalindiagov.zoom.us/webinar/register/WN_6ydAovSPQtaSCTwzaaNwtw
*******
ਐੱਨਬੀ / ਏਕੇਜੇ / ਓਏ
(Release ID: 1654214)
Visitor Counter : 662