ਗ੍ਰਹਿ ਮੰਤਰਾਲਾ
ਪਦਮ ਅਵਾਰਡਜ਼ -2021 ਲਈ ਨਾਮਜ਼ਦਗੀ 15 ਸਤੰਬਰ 2020 ਤੱਕ ਖੁੱਲੀ ਰਹੇਗੀ
Posted On:
14 SEP 2020 3:30PM by PIB Chandigarh
ਗਣਤੰਤਰ ਦਿਵਸ, 2021 ਦੇ ਦਿਨ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ / ਸਿਫਾਰਸ਼ਾਂ ਦੀ ਆਖ਼ਰੀ ਤਰੀਕ ਕੱਲ (15 ਸਤੰਬਰ, 2020) ਹੈ । ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਸਿਰਫ ਪਦਮ ਪੁਰਸਕਾਰ ਪੋਰਟਲ https://padmaawards.gov.in. ਰਾਹੀਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ ।
ਪਦਮ ਅਵਾਰਡ, ਅਰਥਾਤ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿਚੋਂ ਇਕ ਹਨ । 1954 ਵਿਚ ਸਥਾਪਿਤ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਕੀਤਾ ਜਾਂਦਾ ਹੈ । ਪਦਮ ਪੁਰਸਕਾਰ 'ਖਾਸ ਕੰਮ' ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਕਿ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਮੈਡੀਸਨ, ਸਮਾਜਿਕ ਕਾਰਜਾਂ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਜੀਵਨ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਵਿਚ ਵੱਖਰੀਆਂ ਅਤੇ ਅਪਾਰ ਪ੍ਰਾਪਤੀਆਂ / ਸੇਵਾਵਾਂ ਬਦਲੇ ਚੋਣਵੇਂ ਵਿਅਕਤੀਆਂ ਨੂੰ ਬਿਨਾਂ ਸ਼੍ਰੇਣੀ, ਜਾਤੀ, ਕਿੱਤੇ, ਸਥਿਤੀ ਜਾਂ ਲਿੰਗ ਦੇ ਭੇਦਭਾਵ ਦੇ, ਜਿਹੜੇ ਇਨ੍ਹਾਂ ਪੁਰਸਕਾਰਾਂ ਲਈ ਯੋਗ ਹੋਣ ਪ੍ਰਦਾਨ ਕੀਤੇ ਜਾਂਦੇ ਹਨ । ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਜਨਤਕ ਉੱਦਮਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਸਮੇਤ ਹੋਰ ਸਰਕਾਰੀ ਕਰਮਚਾਰੀ ਇਨ੍ਹਾਂ ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹਨ ।
ਸਰਕਾਰ ਇਨ੍ਹਾਂ ਪਦਮ ਪੁਰਸਕਾਰਾਂ ਨੂੰ “ਪੀਪਲਜ਼ ਪਦਮ” ਬਣਾਉਣ ਲਈ ਵਚਨਬੱਧ ਹੈ । ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ-ਨਾਮਜ਼ਦਗੀ ਸਮੇਤ ਨਾਮਜ਼ਦਗੀਆਂ / ਸਿਫਾਰਸ਼ਾਂ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ ।
ਨਾਮਜ਼ਦਗੀਆਂ/ਸਿਫਾਰਸ਼ਾਂ ਵਿੱਚ ਉਪਰੋਕਤ ਵੈਬਸਾਈਟ ਤੇ ਉਪਲਬਧ ਫਾਰਮੈਟ ਵਿੱਚ ਦਰਸਾਏ ਗਏ ਸਾਰੇ ਢੁਕਵੇਂ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਸਪੱਸ਼ਟ ਤੌਰ ਤੇ ਬੇਮਿਸਾਲ ਪ੍ਰਾਪਤੀਆਂ / ਸੇਵਾਵਾਂ / ਸੰਬੰਧਿਤ ਖੇਤਰ / ਉੱਘੇ ਵਿਅਕਤੀ ਦੀਆਂ ਵਿਲੱਖਣ ਅਤੇ ਅਸਧਾਰਨ ਪ੍ਰਾਪਤੀਆਂ / ਸੇਵਾਵਾਂ ਨੂੰ (ਵੱਧ ਤੋਂ ਵੱਧ 800 ਸ਼ਬਦ) ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਂਦਾ ਹੋਵੇ ।
ਗ੍ਰਿਹ ਮੰਤਰਾਲਾ ਨੇ ਸਾਰੇ ਕੇਂਦਰੀ ਮੰਤਰਾਲਿਆਂ / ਵਿਭਾਗਾਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ, ਭਾਰਤ ਰਤਨ ਅਤੇ ਪਦਮ ਵਿਭੂਸ਼ਨ ਵਿਜੇਤਾ, ਉੱਤਮ ਸੰਸਥਾਵਾਂ, ਨੂੰ ਪ੍ਰਤਿਭਾਸ਼ਾਲੀ ਵਿਅਕਤੀਆਂ ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਵਾਕਈ ਸਮਾਜ ਵਿਚੋਂ ਮਾਨਤਾ ਪ੍ਰਾਪਤ ਹੋਣ ਦੇ ਹੱਕਦਾਰ ਹਨ, ਖਾਸ ਤੌਰ ਤੇ ਸਮਾਜ ਦੇ ਕਮਜ਼ੋਰ ਵਰਗ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ, ਦਿਵਯਾਂਗ ਵਿਅਕਤੀ ਅਤੇ ਵਿਅਕਤੀ ਜੋ ਸਮਾਜ ਦੀ ਨਿਰਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ, ਦੀ ਪਛਾਣ ਕਰਨ ਲਈ ਠੋਸ ਯਤਨ ਕਰਨ ਦੀ ਬੇਨਤੀ ਕੀਤੀ ਹੈ।
ਇਸ ਸੰਬੰਧੀ ਹੋਰ ਜਾਣਕਾਰੀ ਗ੍ਰਿਹ ਮੰਤਰਾਲੇ ਦੀ ਵੈਬਸਾਈਟ (www.mha.gov.in) 'ਪੁਰਸਕਾਰ ਅਤੇ ਤਗਮੇ' ਸਿਰਲੇਖ ਹੇਠ ਉਪਲਬਧ ਹੈ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਨਿਯਮ ਅਤੇ ਕਾਨੂੰਨ ਵੈਬਸਾਈਟ https://padmaawards.gov.in/AboutAwards.aspx 'ਤੇ ਉਪਲਬਧ ਹਨ ।
ਐਨ ਡਬਲਯੂ / ਆਰ ਕੇ / ਪੀਕੇ / ਏਡੀ / ਡੀਡੀਡੀ
(Release ID: 1654119)
Visitor Counter : 131