ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਣਜ ਮਾਮਲਿਆਂ ਦੇ ਸਕੱਤਰ ਅਤੇ ਫਾਰਮਾਸਿਉਟੀਕਲਜ਼ ਦੇ ਸੱਕਤਰ ਨੇ 7 ਵੱਡੇ ਰਾਜਾਂ ਨੂੰ ਸਾਰੇ ਸਿਹਤ ਸੇਵਾ ਕੇਂਦਰਾਂ ‘ਤੇ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ
Posted On:
13 SEP 2020 5:57PM by PIB Chandigarh
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇਕ ਵਰਚੁਅਲ ਬੈਠਕ ਦੀ ਮੇਜ਼ਬਾਨੀ ਕੀਤੀ. ਇਸ ਬੈਠਕ ਵਿਚ ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਣਜ ਸਕੱਤਰ, ਫਾਰਮਾਸਿਉਟੀਕਲਜ਼ ਸਕੱਤਰ ਤੋਂ ਇਲਾਵਾ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਿਹਤ ਸਕੱਤਰ ਅਤੇ ਉਦਯੋਗ ਸਕੱਤਰ ਸ਼ਾਮਲ ਹੋਏ। ਮੀਟਿੰਗ ਵਿੱਚ ਰਾਜਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਰੇ ਸਿਹਤ ਕੇਂਦਰਾਂ ਨੂੰ ਆਕਸੀਜਨ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ। ਬੈਠਕ ਦੇ ਅੰਤ ਵਿੱਚ ਕੇਂਦਰੀ ਉਦਯੋਗ ਅਤੇ ਵਣਜ ਅਤੇ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਭਾਸ਼ਣ ਦਿੱਤਾ।
ਰਾਜਾਂਨੂੰਜਿਨ੍ਹਾਂਵਿਸ਼ੇਸ਼ ਪ੍ਰਬੰਧਾਂ'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਉਹ ਹਨ:
1) ਹਰੇਕ ਹਸਪਤਾਲ ਅਤੇ ਸਿਹਤ ਕੇਂਦਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜੀਂਦੇ ਆਕਸੀਜਨ ਦਾ ਸਟੌਕ ਹੋਵੇ। ਆਕਸੀਜਨ ਸਪਲਾਈ ਦੀ ਯੋਜਨਾਬੰਦੀ ਪਹਿਲਾਂ ਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਵਿਘਨ ਨਾ ਪਵੇ।
2) ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਰਮਿਆਨ ਇਲਾਜ ਲਈ ਵਰਤੀ ਜਾਂਦੀ ਆਕਸੀਜਨ ਦੀ ਢੋਆ ਢੁਆਈ ਤੇ ਕੋਈ ਰੋਕ ਨਹੀਂ ਲਗਾਈ ਜਾਏਗੀ।
3) ਇਲਾਜ ਲਈ ਵਰਤੇ ਜਾਂਦੇ ਤਰਲ ਆਕਸੀਜਨ ਟੈਂਕਰਾਂ ਦਾ ਪ੍ਰਬੰਧ ਵੱਖ-ਵੱਖ ਸ਼ਹਿਰਾਂ ਵਿਚੋਂ ਲੰਘਦਿਆਂ ‘ਗ੍ਰੀਨ ਕੋਰੀਡੋਰ’ ਵਿਚ ਕੀਤਾ ਜਾਣਾ ਚਾਹੀਦਾ ਹੈ।
4) ਹਸਪਤਾਲਾਂ ਅਤੇ ਵੱਖ ਵੱਖ ਸੰਸਥਾਵਾਂ ਦੁਆਰਾ ਆਕਸੀਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨਾਲ ਲੰਮੇ ਸਮੇਂ ਦੇ ਸਮਝੌਤੇ ਹੋਏ ਹਨ। ਇਸ ਲਈ ਰਾਜ ਆਕਸੀਜਨ ਲਿਜਾਣ ਵਾਲੇ ਵਾਹਨਾਂ 'ਤੇ ਕੋਈ ਰੋਕ ਨਹੀਂ ਲਗਾ ਸਕਣਗੇ।
5) ਨਿਰਮਾਤਾ ਅਤੇ ਸਪਲਾਇਰ ਨੂੰ ਸਮੇਂ ਸਿਰ ਪੈਸੇ ਅਦਾ ਕਰਨੇ ਹਨ, ਤਾਂ ਜੋ ਆਕਸੀਜਨ ਦੀ ਸਪਲਾਈ ਵਿਚ ਵਿਘਨ ਨਾ ਪਵੇ।
6) ਆਕਸੀਜਨ ਬਣਾਉਣ ਵਾਲੀਆਂ ਕੰਪਨੀਆਂ ਲਈ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਜ਼ਰੂਰਤ ਹੈ, ਤਾਂ ਜੋ ਨਿਰਵਿਘਨ ਆਕਸੀਜਨ ਦੀ ਸਪਲਾਈ ਕੀਤੀ ਜਾ ਸਕੇ।
7) ਆਕਸੀਜਨ ਭਰਨ ਵੇਲੇ ਖਾਲੀ ਸਿਲੰਡਰਾਂ ਨੂੰ ਸਹੀ ਨਿਯਮਾਂ ਦੀ ਪਾਲਣਾ ਕਰਕੇ ਕੀਟਾਣੂ-ਰਹਿਤ ਕੀਤਾ ਜਾਣਾ ਚਾਹੀਦਾ ਹੈ।
8) ਵੱਖ ਵੱਖ ਸਟੀਲ ਮਿੱਲਾਂ ਦੇ ਨਾਲ ਆਕਸੀਜਨ ਦੇ ਭੰਡਾਰ ਵਿਚ ਉਚਿਤ ਤਾਲਮੇਲ ਬਣਾਈ ਰੱਖਿਆ ਜਾਣਾ ਚਾਹੀਦਾ ਹੈ,ਤਾਂ ਜੋ ਇਹ ਸਾਰੀਆਂ ਫੈਕਟਰੀਆਂ ਰੋਜ਼ਾਨਾ 550 ਮੀਟ੍ਰਿਕ ਟਨ ਵਧੇਰੇਆਕਸੀਜਨ ਦਾ ਪ੍ਰਬੰਧ ਕਰ ਸਕਣ। ਇਸ ਤੋਂ ਇਲਾਵਾ, ਆਕਸੀਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਰੋਜ਼ਾਨਾ 6400 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰਦੀਆਂ ਹਨ।
****
ਐਮ.ਵੀ.
ਐੱਚ. ਐੱਫ. ਡਬਲਯੂ / ਕੋਵਿਡ ਆਕਸੀਜਨ ਮੀਟਿੰਗ / 13 ਸਤੰਬਰ2020 / 4
(Release ID: 1653905)
Visitor Counter : 230