ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਇਕ ਵਰਚੂਅਲ ਸੰਮੇਲਨ ਵਿੱਚ ਨਿੱਜੀ ਹਸਪਤਾਲਾਂ ਨੂੰ ਨੈਸ਼ਨਲ ਕਲੀਨੀਕਲ ਟਰੀਟਮੈਂਟ ਪ੍ਰੋਟੋਕਾਲ ਅਤੇ ਬੈਸਟ ਪ੍ਰੈਕਟਿਸਿਜ਼ ਦੀ ਪਾਲਣਾ ਕਰਨ ਤੇ ਦਿੱਤਾ ਜ਼ੋਰ ।

ਹਸਪਤਾਲਾਂ ਨੂੰ ਮਰੀਜਾਂ ਦੇ ਦਾਖਲੇ ਨੂੰ ਸਹਿਜ ਬਨਾਉਣ ਲਈ ਕਿਹਾ ਗਿਆ

Posted On: 12 SEP 2020 4:49PM by PIB Chandigarh

ਕੇਂਦਰੀ ਸਹਿਤ ਮੰਤਰਾਲੇ ਨੇ ਫਿਕੀ ਤੇ ਏਮਜ਼, ਨਵੀ ਦਿਲੀ ਨਾਲ ਮਿਲ ਕੇ ਦੇਸ਼ ਵਿਚ ਨਿਜੀ ਹਸਪਤਾਲਾਂ ਵਲੋਂ ਕੋਵਿਡ-19 ਇਲਾਜ ਮੁਹਈਆ ਕਰਨ ਬਾਰੇ ਇਕ ਵਰਚੂਅਲ ਸੰਮੇਲਨ ਕੀਤਾ। ਇਸ ਸੰਮੇਲਨ ਨੇ ਕਲੀਨੀਕਲ ਪਰੋਟੋਕਾਲ ਬਾਰੇ ਵਿਚਾਰ ਵਟਾਂਦਰਾ ਕਰਨ, ਅਤੇ ਵਿਅਕਤੀਆਂ ਦੀਆਂ ਮੌਤਾਂ ਘੱਟ ਕਰਨ ਲਈ ਕੋਵਿਡ-19 ਪ੍ਰਬੰਧ ਲਈ ਵਧੀਆ ਉਪਾਵਾਂ ਲਈ ਇਕ ਪਲੇਟਫਾਰਮ ਤਿਆਰ ਕੀਤਾ ਹੈ ।
ਜਦ ਕਿ ਕੋਵਿਡ-19 ਨੇ ਦੇਸ਼ ਦੇ ਹੈਲਥ ਕੇਅਰ ਸਿਸਟਮਜ਼ ਦੇ ਸਾਹਮਣੇ ਇੱਕ ਬੇਮਿਸਾਲ ਚੁਣੌਤੀ ਪੇਸ਼ ਕੀਤੀ ਹੈ ਫਿਰ ਵੀ ਸਰਕਾਰ ਅਤੇ ਨਿਜੀ ਉਦਯੋਗ ਨੇ ਅੱਗੇ ਵੱਧ ਕੇ ਇਸ ਨੂੰ ਨਜਿਠਣ ਲਈ ਹੁੰਗਾਰਾ ਭਰਿਆ ਹੈ । ਇਹ ਸੰਮੇਲਨ ਜਨਤਕ ਅਤੇ ਨਿਜੀ ਖੇਤਰ ਦੇ ਦੇਸ਼ ਭਰ ਦੇ ਹਸਪਤਾਲਾਂ ਵਿੱਚ ਵਰਤੇ ਜਾ ਰਹੇ ਵਧੀਆ ਅਤੇ ਅਸਰਦਾਰ ਇਲਾਜ ਢੰਗਾਂ ਨੂੰ ਸਾਂਝੇ ਕਰਨ ਲਈ ਕਰਵਾਇਆ ਗਿਆ ਸੀ । ਮੰਤਰਾਲੇ ਨੇ ਹਸਪਤਾਲਾਂ ਦੇ ਪ੍ਰਤੀਨਿਧੀਆਂ ਵਲੋਂ ਕੋਵਿਡ-19 ਲਈ ਉਪਲਬਧ ਸਹੂਲਤਾਂ ਦੇ ਪ੍ਰਬੰਧਨ ਅਤੇ ਦਰਪੇਸ਼ ਚੁਣੌਤੀਆਂ ਦੇ ਮੁੱਖ ਮੁੱਦਿਆਂ ਨੂੰ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਹੈ ।
ਕੇਂਦਰੀ ਸਿਹਤ ਸਕੱਤਰ ਨੇ ਇਸ ਵਰਚੂਅਲ ਸੰਮੇਲਨ ਦਾ ਉਦਘਾਟਨ ਕੀਤਾ । ਉਹਨਾ ਨੇ ਸਰਕਾਰ ਦਾ ਦ੍ਰਿੜ ਨਿਸ਼ਚਾ ਫਿਰ ਦੁਹਰਾਇਆ ਕਿ ਸਰਕਾਰ ਇਸ ਗਲ ਨੂੰ ਯਕੀਨੀ ਬਣਾਏਗੀ ਕਿ ਕੋਵਿਡ-19 ਦੇ ਮਰੀਜਾਂ ਨੂੰ ਬੈਡਜ਼ ਲਈ ਮਨ੍ਹਾ ਨਾ ਕੀਤਾ ਜਾਵੇ ਅਤੇ ਉਹਨਾ ਦਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ । ਇਕ ਸਾਂਝਾ ਮੰਤਵ ਇਹ ਹੋਣਾ ਚਾਹੀਦਾ ਹੈ ਕਿ ਜੋ ਉਪਲਬਧ ਕਫਾਇਤੀ ਸਿਹਤ ਸਹੂਲਤਾਂ ਸਾਰਿਆਂ ਲਈ ਹਨ ਉਹ ਜਰੂਰ ਮੁਹੱਈਆ ਕੀਤੀਆਂ ਜਾਣ । ਉਹਨਾ ਨੇ ਇਸ ਗੱਲ ਨੂੰ ਮੁੱਖ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਨਾਲ ਮਿਲ ਕੇ ਮੌਤ ਦਰ ਇਕ ਫੀਸਦ ਤੋਂ ਵੀ ਹੇਠਾਂ ਲਿਆਉਣ ਦਾ ਮੰਤਵ ਹੈ ।
ਵਧੀਆ ਤਰੀਕੇ ਜਿਹਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਨਵੀ ਦਿੱਲੀ ਏਮਜ਼ ਵਲੋਂ ਈ.ਆਈ.ਸੀ.ਯੂ., ਸੈਂਟਰ ਆਫ ਐਕਸੀਲੈਂਸ (ਸੀ.ਓ.ਈ.) ਅਤੇ ਕਲੀਕਲ ਗਰੈਂਡ ਰਾਊਂਡਜ਼ ਨੂੰ ਆਯੋਜਤ ਕਰਕੇ ਵੱਖ ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਆਈ.ਸੀ.ਯੂ. ਡਾਕਟਰਾਂ ਦੀ ਕਲੀਨੀਕਲ ਪ੍ਰਬੰਧਨ ਸਮਰੱਥਾ ਵਧਾਉਣਾ ਹੈ ।ਇਸ ਵਿੱਚ ਕਨਟੇਨਮੈਂਟ, ਪਰਵੈਨਸ਼ਨ ਤੇ ਅਰਲੀ ਇਡੈਂਟੀਫਿਕੇਸ਼ਨ ਰਣਨੀਤੀਆਂ ਤੇ ਕੇਂਦਰਤ ਕਰਕੇ ਵਾਧਾ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧੀ ਜਿਸਨਾਲ ਮੌਤ ਦਰ ਹੇਠਾਂ ਆ ਰਹੀ ਹੈ ।
ਮੀਟਿੰਗ ਦੌਰਾਨ ਹੋਰ ਬਿਮਾਰੀ ਵਾਲੇ ਮਰੀਜਾਂ ਦੀ ਮੌਤ ਦਰ ਘਟਾਉਣ ਲਈ ਸਮੇਂ ਸਿਰ ਇਲਾਜ ਦੀ ਮਹੱਤਤਾ ਤੇ ਜੋਰ ਦਿੱਤਾ ਗਿਆ । ਹਸਪਤਾਲਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਆਪਣੇ ਸਿਹਤ ਕਾਮਿਆਂ ਲਈ ਇਨਫੈਕਸ਼ਨ ਰੋਕਣ ਤੇ ਕਾਬੂ ਪਾਉਣ ਤੇ ਸਟਾਫ ਨੂੰ ਬੁਲੰਦ ਹੌਂਸਲੇ ਵਿੱਚ ਰੱਖਣ ਲਈ ਉਹਨਾ ਦੀ ਰੱਖਿਆ ਕਰਨ । ਹਸਪਤਾਲਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹ ਮਰੀਜਾਂ ਦਾ ਦਾਖਲਾ ਸਹਿਜ ਹੋਵੇ । ਕੋਵਿਡ-19 ਮਰੀਜਾਂ ਦੇ ਇਲਾਜ ਲਈ ਸਬੂਤ ਅਧਾਰਤ ਇਲਾਜ ਪ੍ਰੋਟੋਕੋਲ ਅਤੇ ਹੈਟਰੂਜੈਨਟੀ ਨੂੰ ਘਟਾਉਣ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ ਗਿਆ ।
ਕੋਵਿਡ-19 ਖਿਲਾਫ ਲੜਾਈ ਦੌਰਾਨ ਦਰਪੇਸ਼ ਚੁਣੌਤੀਆਂ ਅਤੇ ਤਜ਼ਰਬਿਆਂ ਨੂੰ ਨਿਜੀ ਖੇਤਰ ਦੇ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਵੀ ਸਾਂਝਾ ਕੀਤਾ ।ਨਿਜੀ ਹਸਪਤਾਲਾਂ ਵੱਲੋਂ ਸਾਂਝੇ ਕੀਤੇ ਵਧੀਆ ਤਰੀਕੇ ਜਿਵੇਂ ਸਹੂਲਤ ਪੱਧਰ ਤੇ ਰੈਗੂਲਰ ਮੋਨੀਟਰਿੰਗ ਅਤੇ ਕੀ ਮੈਟਰਿਕਸ ਅਤੇ ਸ਼ਹਿਰਾਂ ਦੇ ਪੱਧਰ 2 ਤੇ 3 ਦੇ ਹਸਪਤਾਲਾਂ ਦੇ ਸਟਾਫ ਦੇ ਸਹਿਯੋਗ ਲਈ ਤਕਨਾਲੋਜੀ ਦੀ ਵਰਤੋਂ ਕਰਨਾ ਸ਼ਾਮਲ ਸੀ । ਸਿਹਤ ਬੀਮਾ ਨਾ ਹੋਣ ਕਾਰਣ ਮਰੀਜਾਂ ਦੇ ਦਰਪੇਸ਼ ਵਿਤੀ ਦਬਾਅ ਅਤੇ ਮਰੀਜਾਂ ਨੂੰ ਛੋਟੀਆਂ ਸਹੂਲਤਾਂ ਲਈ ਰੈਫਰ ਕਰਨ ਵਿੱਚ ਹੋਰ ਰਹੀ ਦੇਰੀ ਬਾਰੇ ਵੀ ਚਿੰਤਾ ਪ੍ਰਗਟ ਕਰਦਿਆਂ ਵਿਚਾਰ ਕੀਤਾ ਗਿਆ ।ਇਸ ਸੰਮੇਲਨ ਵਿੱਚ ਦੇਸ਼ ਭਰ ਤੋਂ 150 ਹਸਪਤਾਲਾਂ ਦੇ ਪ੍ਰਤੀਨਿਧਾਂ ਤੋਂ ਜ਼ਿਆਦਾ ਨੇ ਹਿੱਸਾ ਲਿਆ ।
ਪ੍ਰੋਫੈਸਰ ਬਲਰਾਮ ਭਾਰਗਵ, ਡਾਇਰੈਕਟਰ ਜਨਰਲ ਆਈ.ਸੀ.ਐਮ.ਆਰ., ਡਾ: ਰਣਦੀਪ ਗੁਲੇਰੀਆ, ਡਾਇਰੈਕਟਰ ਏਮਜ਼, ਸ੍ਰੀ ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਡਾ: ਸੰਗੀਤਾ ਰੈਡੀ, ਪ੍ਰਧਾਨ ਫਿਕੀ ਅਤੇ ਜੇ.ਐਮ.ਡੀ., ਅਪੋਲੋ ਹਸਪਤਾਲ ਐਂਟਰਪ੍ਰਾਈਜਿਜ਼, ਡਾ: ਅਲੋਕ ਰਾਏ ਚੇਅਰਮੈਨ ਫਿਕੀ ਹੈਲਥ ਸਰਵਿਸਿਜ਼ ਕਮੇਟੀ ਅਤੇ ਚੇਅਰਮੈਨ ਮੈਡੀਕਾ ਗਰੁੱਪ ਆਫ ਹਸਪਤਾਲ ਵੀ ਸੰਮੇਲਨ ਵਿੱਚ ਸ਼ਾਮਲ ਹੋਏ ।
ਐਮ.ਵੀ./ਐੱਸ.ਜੇ



(Release ID: 1653705) Visitor Counter : 231