ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿਮਾਲਿਆ ਖੇਤਰ ਦੇ ਵਾਯੂਮੰਡਲ ਟਰਬਿਉਲੈਂਸ ਮਾਪਦੰਡਾਂ ਬਾਰੇ ਨਵੀਂ ਜਾਣਕਾਰੀ ਮੌਸਮ ਸਬੰਧੀ ਭਵਿੱਖਬਾਣੀ ਵਿੱਚ ਮਦਦ ਕਰ ਸਕਦੀ ਹੈ

ਏਰੀਜ਼ ਦੇ ਵਿਗਿਆਨੀਆਂ ਨੇ ਮੱਧ ਹਿਮਾਲਿਆ ਖੇਤਰ ਵਿੱਚ ਹੇਠਲੇ ਟ੍ਰੋਪੋਸਫ਼ੀਅਰ ਵਿੱਚ ਪਹਿਲੀ ਵਾਰ ਟਰਬਿਉਲੈਂਸ ਮਾਪਦੰਡਾਂ ਦਾ ਅਨੁਮਾਨ ਲਗਾਇਆ ਹੈ


“ਪਹਾੜੀ ਤਰੰਗ ਗਤੀਵਿਧੀਆਂ ਅਤੇ ਬੱਦਲਾਂ ਦੀ ਹੇਠਲੇ ਪੱਧਰ ਦੀ ਮੌਜੂਦਗੀ ਦੇ ਕਾਰਨ ਘੱਟ ਉਚਾਈ ’ਤੇ ਵਾਯੂਮੰਡਲ ਟਰਬਿਉਲੈਂਸ ਦਾ ਆਕਾਰ ਵੱਡਾ ਹੁੰਦਾ ਹੈ।” – ਅਧਿਐਨ

Posted On: 12 SEP 2020 11:35AM by PIB Chandigarh

ਮੌਸਮ ਸਬੰਧੀ ਭਵਿੱਖਬਾਣੀ ਦਾ ਵਧੇਰੇ ਨਿਸ਼ਚਿਤ ਹੋਣਾ ਅਤੇ ਹਵਾਈ ਆਵਾਜਾਈ ਹਾਦਸਿਆਂ ਨੂੰ ਰੋਕਣਾ ਹੁਣ ਅਸਾਨ ਹੋ ਸਕਦਾ ਹੈ, ਖ਼ਾਸ ਕਰਕੇ ਹਿਮਾਲਿਆ ਖੇਤਰ ਵਿੱਚ। ਹਿਮਾਲਿਆ ਖੇਤਰ ਲਈ ਦੇ ਖ਼ਾਸ ਵਾਯੂਮੰਡਲ ਟਰਬਿਉਲੈਂਸ ਮਾਪਦੰਡਾਂ ਦੀ ਬਦੋਲਤ ਅਜਿਹਾ ਹੋ ਸਕਦਾ ਹੈ ਜਿਸਦਾ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ।

 

ਭਾਰਤ ਸਰਕਾਰ ਵਿਭਾਗ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਆਉਣ ਵਾਲੀ ਖੁਦਮੁਖਤਾਰੀ ਸੰਸਥਾ ਆਰੀਆਭੱਟ ਰਿਸਰਚ ਇੰਸਟੀਟੀਊਟ ਆਫ਼ ਓਬਜ਼ਰਵੇਸ਼ਨਲ ਸਾਇੰਸਜ਼ (ਏਰੀਜ਼) ਦੇ ਵਿਗਿਆਨੀਆਂ ਨੇ ਪਹਿਲੀ ਵਾਰ ਮੱਧ ਹਿਮਾਲਿਆ ਖੇਤਰ ਦੇ ਹੇਠਲੇ ਟਰੋਪੋਸਫ਼ੀਅਰ ਵਿੱਚ ਟਰਬਿਉਲੈਂਸ ਮਾਪਦੰਡਾਂ ਦਾ ਅਨੁਮਾਨ ਲਗਾਇਆ ਹੈ।

 

ਇਨ੍ਹਾਂ ਖੋਜਕਰਤਾਵਾਂ ਨੇ ਰਿਫ਼ਰੈਕਟਿਵ ਇੰਡੈਕਸ ਸਟ੍ਰਕਚਰ (ਸੀਐੱਨ2) ਦੇ ਨਤੀਜੇ ਦੀ ਗਣਨਾ ਕੀਤੀ ਹੈ, ਇਹ ਇੱਕ ਅਜਿਹਾ ਸਥਿਰ ਅੰਕ ਹੈ ਜੋ ਆਪਣੇ ਸਟ੍ਰੈਟੋਸਫੀਅਰ ਟ੍ਰੋਪੋਸਫੀਅਰ ਰਡਾਰ (ਐੱਸ ਟੀ ਰਡਾਰ) ਨਾਲ ਨਿਗਰਾਨੀ ਕਰਦੇ ਹੋਏ ਵਾਯੂਮੰਡਲ ਟਰਬਿਉਲੈਂਸ ਦੀ ਤਾਕਤ ਨੂੰ ਦਰਸਾਉਂਦਾ ਹੈ। ਏਰੀਜ਼ ਨੈਨੀਤਾਲ ਦੇ ਪੀਐੱਚਡੀ ਵਿਦਿਆਰਥੀ ਆਦਿੱਤਿਆ ਜੈਸਵਾਲ ਅਤੇ ਏਰੀਜ਼ ਫੈਕਲਟੀ ਤੋਂ ਡੀ.ਵੀ. ਫਣੀ ਕੁਮਾਰ, ਐੱਸ. ਭੱਟਾਚਾਰਜੀ ਅਤੇ ਮਨੀਸ਼ ਨਾਜਾ ਦੀ ਅਗਵਾਈ ਵਿੱਚ ਰੇਡੀਓ ਸਾਇੰਸ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਰਿਫਰੇਕਟੈਕਸ ਇੰਡੈਕਸ ਸਟ੍ਰਕਚਰ ਸਥਿਰਅੰਕ (ਸੀਐੱਨ2) 10 -14 ਐੱਮ -2/3 ਜਿੰਨ੍ਹਾਂ ਵੱਡਾ ਹੈ। ਘੱਟ ਉਚਾਈਆਂ ਤੇ ਇੰਨੇ ਉੱਚੇ ਨਤੀਜੇ ਪਹਾੜੀ ਤਰੰਗ ਗਤੀਵਿਧੀਆਂ ਅਤੇ ਬੱਦਲਾਂ ਦੀ ਹੇਠਲੇ ਪੱਧਰ ਦੀ ਮੌਜੂਦਗੀ ਦੇ ਕਾਰਨ ਹੁੰਦੇ ਹਨ।

 

ਵਾਯੂਮੰਡਲ ਟਰਬੂਲੈਂਸ ਮਾਪਦੰਡਾਂ ਦੇ ਉੱਚੇ ਨਤੀਜੇ ਦੀ ਉਚਿਤ ਅਤੇ ਸਮੇਂ ਸਿਰ ਜਾਣਕਾਰੀ ਅਤੇ ਟ੍ਰੋਪੋਸਫੀਅਰ ਵਿੱਚ ਟਰਬੂਲੈਂਸ ਸਟ੍ਰਕਚਰ ਦੇ ਸਮੇਂ ਅਤੇ ਸਥਾਨ ਵੰਡ ਦੀ ਸਮਝ ਦਰਅਸਲ ਸੰਖਿਆਤਮਕ ਪ੍ਰਣਾਲੀ ਦੀ ਮੌਸਮ ਸਬੰਧੀ ਭਵਿੱਖਬਾਣੀ ਅਤੇ ਜਲਵਾਯੂ ਮਾਡਲਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ।

 

ਜਿੱਥੇ ਦੱਖਣੀ ਭਾਰਤ ਦੇ ਟਰਬਿਉਲੈਂਸ ਮਾਪਦੰਡਾਂ ਨੂੰ ਪਹਿਲਾਂ ਹੀ ਜਾਣ ਲਿਆ ਗਿਆ ਸੀ, ਪਰ ਹਿਮਾਲਿਆ ਖੇਤਰ ਦੇ ਬਾਰੇ ਵਿੱਚ ਇਸਨੂੰ ਨਹੀਂ ਜਾਣਿਆ ਗਿਆ ਸੀ। ਇਸ ਲਈ ਗਣਨਾ ਦੇ ਲਈ ਮਾਡਲਰਾਂ ਦੁਆਰਾ ਕੁਝ ਅਨੁਮਾਨਿਤ ਮੁੱਲਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਨੂੰ ਹੁਣ ਹਿਮਾਲਿਆ ਖੇਤਰ ਵਿੱਚ ਬਹੁਤ ਉੱਚਾ ਪਾਇਆ ਗਿਆ ਹੈ। ਹੁਣ ਮਾਡਲਰ ਆਪਣੇ ਮੌਜੂਦਾ ਮਾਡਲਾਂ ਵਿੱਚ ਇਨ੍ਹਾਂ ਮੁੱਲਾਂ ਨੂੰ ਅਪਡੇਟ ਕਰ ਸਕਣਗੇ। ਨਾਲ ਹੀ ਇਸ ਖੇਤਰ ਵਿੱਚ ਟਰਬਿਉਲੈਂਸ ਬਾਰੇ ਸਹੀ ਜਾਣਕਾਰੀ ਹਵਾਈ ਆਵਾਜਾਈ ਦੀਆਂ ਸੁਰੱਖਿਆ ਗਤੀਵਿਧੀਆਂ ਵਿੱਚ ਮਦਦ ਕਰਨਗੀਆਂ।

 

ਕਲੀਅਰ ਏਅਰ ਟਰਬਿਉਲੈਂਸ (ਸੀਏਟੀ) ਯਾਨੀ ਸਾਫ਼ ਹਵਾ ਦੇ ਟਰਬਿਉਲੈਂਸ ਨੂੰ ਮਾਡਲ ਕਰਨਾ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਹਵਾਈ ਆਵਾਜਾਈ ਹਾਦਸਿਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਖ਼ਾਸ ਤੌਰ ਤੇ ਗੁੰਝਲਦਾਰ ਪਹਾੜੀ ਖੇਤਰਾਂ ਵਿੱਚ। ਗੁੰਝਲਦਾਰ ਭੂਗੋਲਿਕ ਸਥਿਤੀ ਵਾਲੇ ਪਹਾੜੀ ਖੇਤਰਾਂ ਵਿੱਚ ਹੇਠਲੇ ਪੱਧਰ ਦੇ ਬੱਦਲ ਪੈਦਾ ਹੁੰਦੇ ਹਨ। ਇਸ ਵਜ੍ਹਾ ਨਾਲ ਇਸ ਖੇਤਰ ਵਿੱਚ ਸਥਿਰ ਹਵਾ ਪਰਬਤ ਤਰੰਗਾਂਅਤੇ ਲੀ ਤਰੰਗਾਂਦੇ ਰੂਪ ਵਿੱਚ ਪਹਿਚਾਣੇ ਜਾਣ ਵਾਲੇ ਦੋਲਨਾਂ ਵਿੱਚ ਬਦਲ ਜਾਂਦੀ ਹੈ। ਪਰਬਤ ਪ੍ਰੇਰਿਤ ਤਰੰਗ ਟਰਬਿਉਲੈਂਸ ਅਤੇ ਹੋਰ ਸਬੰਧਿਤ ਘਟਨਾਵਾਂ ਦੀ ਗਤੀਸ਼ੀਲਤਾ ਨੂੰ ਸਮਝਣ ਦੇ ਲਈ ਪਹਾੜੀ ਖੇਤਰ ਵਿੱਚ ਟਰਬਿਉਲੈਂਸ ਦੇ ਚਰਿੱਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜਿਸ ਦੀ ਆਮ ਸਰਕੂਲੇਸ਼ਨ ਵਿੰਡ ਪੈਟਰਨ ਨੂੰ ਮੌਡਿਉਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੈ।

 

ਡੀਐੱਸਟੀ ਦੀ ਵਿੱਤ ਨਾਲ ਸਵਦੇਸ਼ ਵਿੱਚ ਵਿਕਸਿਤ ਐੱਸਟੀ ਰਡਾਰ ਐੱਸਈਆਰਬੀ, ਜਿਸ ਨੂੰ ਅਧਿਐਨ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਹੈ, ਉਸਦੇ ਬਾਰੇ ਵਿੱਚ ਗੱਲ ਕਰਦੇ ਹੋਏ ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਦੇਸ਼ ਦੇ ਅੰਦਰ 206.5 ਮੈਗਾਹਰਟਜ ਤੇ ਇਸ ਤਰ੍ਹਾਂ ਦੇ ਰਡਾਰ ਦਾ ਵਿਕਾਸ, ਮੌਸਮ ਅਤੇ ਖੇਤਰੀ ਪਰਿਵਰਤਨਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਸਾਡੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗਾ, ਖ਼ਾਸ ਤੌਰ ਤੇ ਹਿਮਾਲੀਆ ਖੇਤਰ ਵਿੱਚ ਜਿਸ ਦੀ  ਗੁੰਝਲਦਾਰ ਟੌਪੋਗ੍ਰਾਫੀ ਹੈ।

 

https://ci4.googleusercontent.com/proxy/84_exd4a9eue0vZVWou1rzp8gCeZVjYFh_oIPHVbxG57ZbZMZFsJG2fLC0xj7Z_P6TzhfNKiVwHEcylnnOvsP43Ik4K2yDAQUrV_EJX-tENNP_T64_8hBtSLKQ=s0-d-e1-ft#https://static.pib.gov.in/WriteReadData/userfiles/image/image003JCKT.jpg

 

ਚਿੱਤਰ 1: ਵਰਟੀਕਲ ਵੇਰੀਏਸ਼ਨ (ੳ) Cn2 (ਐੱਮ -2/3 ), (ਅ) ਟਰਬਿਉਲੈਂਸ ਪੈਰਾਮੀਟਰ, ਕਾਇਨੈੱਟਿਕ ਡਿਸੀਪੇਸ਼ਨ ਦਰ, ɛK (ਐੱਮ2ਐੱਸ-3 ), ਅਤੇ (ੲ) ਥਰਮਲ ਐਡੀ ਡਿਫਿਊਜੀਵਿਟੀ ਵੇਰੀਏਸ਼ਨ, ਕੇਐੱਚ (ਐੱਮ 2 ਐੱਸ -1 ) ਸਪੈਕਟਰਲ ਵਿਡਥ ਵਿਧੀ ਦੁਆਰਾ ਅਤੇ ਗਤੀ ਕਾਰਨ ਕੋਫੀਸ਼ੈਟ ਆਫ ਐਡੀ ਡਿਫਿਊਜ਼ੀਵਿਟੀ ਕੇਐੱਮ (ਐੱਮ2 ਐੱਸ-1) 20 ਅਪ੍ਰੈਲ 2019 ਨੂੰ ਏਰੀਜ਼ ਰਡਾਰ ਤੋਂ ਹਵਾ ਪਰਿਵਰਤਨ ਵਿਧੀ ਦੁਆਰਾ ਪ੍ਰਾਪਤ। ਸੀਐੱਨ 2ਏਰੀਜ਼ ਨੈਨੀਤਾਲ ਤੋਂ ਲਾਂਚ ਕੀਤੇ ਬੈਲੂਨ ਤੇ ਜੀਪੀਐੱਸ ਰੇਡੀਓ ਤੋਂ ਪ੍ਰਾਪਤ ਗਿਆ, ਦਿਖਾਇਆ ਗਿਆ ਹੈ। ਏਰੀਜ਼ ਟੀ ਰਡਾਰ ਦੀ ਇਮਾਰਤ ਦੀ ਛੱਤ ਤੇ 588 ਐਂਟੀਨੇ ਦੀ ਐਰੇ ਨੂੰ ਹੇਠਲੇ ਪੈਨਲ ਵਿੱਚ ਦਿਖਾਇਆ ਗਿਆ ਹੈ।

 

[ਪਬਲੀਕੇਸ਼ਨ ਲਿੰਕ: https://doi.org/10.1029/2019RS006979

ਵਧੇਰੇ ਜਾਣਕਾਰੀ ਲਈ ਮਨੀਸ਼ ਨਾਜਾ ਨਾਲ (manish@aries.res.in , 9411793315) ’ਤੇ ਸੰਪਰਕ ਕਰੋ]

 

   *****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1653702) Visitor Counter : 156