ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦਰਬੰਗਾ ਨੂੰ ਰੋਜਾਨਾ ਉਡਾਨਾ ਲਈ ਬੁਕਿੰਗ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ :ਹਰਦੀਪ ਐਸ ਪੁਰੀ

ਏਅਰ ਪੋਰਟ ਉਤਰੀ ਬਿਹਾਰ ਦੇ 22 ਜ਼ਿਲਿਆਂ ਲਈ ਵਰਦਾਨ :ਸ਼ਹਿਰੀ ਹਵਾਬਾਜੀ ਮੰਤਰੀ

ਉਡਾਨ ਸਕੀਮ ਤਹਿਤ ਖੇਤਰੀ ਹਵਾਈ ਸੰਪਰਕ ਨੂੰ ਹੁਲਾਰਾ
ਸ਼ਹਿਰੀ ਹਵਾਬਾਜੀ ਮੰਤਰੀ ਨੇ ਦਰਬੰਗਾ ਅਤੇ ਦਿਓਗਰ ਏਅਰ ਪੋਰਟ ਦੇ ਕੰਮਕਾਜ ਦਾ ਜ਼ਮੀਨੀ ਪਧਰ ਤੇ
ਜਾਇਜਾ ਲਿਆ

Posted On: 12 SEP 2020 4:08PM by PIB Chandigarh

ਸਹਿਰੀ ਹਵਾਬਾਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਤੰਬਰ ਦੇ ਅੰਤ ਤਕ ਦਰਬੰਗਾ ਤੋਂ ਦਿਲੀ, ਮੁੰਬਈ ਅਤੇ ਬੰਗਲੁਰੂ ਲਈ ਰੋਜਾਨਾ ਹਵਾਈ ਉਡਾਨਾ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ । ਬਿਹਾਰ ਵਿਚ ਦਰਬੰਗਾ ਏਅਰ ਪੋਰਟ ਦੀ ਜ਼ਮੀਨੀ ਪਧਰ ਤੇ ਹੋਏ ਕੰਮ ਕਾਜ ਦਾ ਜਾਇਜਾ ਲੈਣ ਮਗਰੋਂ ਉਹਨਾ ਦਸਿਆ ਕਿ ਹਵਾਈ ਉਡਾਨਾ ਨਵੰਬਰ ਦੇ ਪਹਿਲੇ ਹਫਤੇ ਛਟ ਪੂਜਾ ਪਵਿਤਰ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋ ਜਾਣਗੀਆਂ । ਉਹਨਾ ਕਿਹਾ ਕਿ ਉਤਰੀ ਬਿਹਾਰ ਦੇ 22 ਜ਼ਿਲ੍ਹਿਆਂ ਲਈ ਇਹ ਵਰਦਾਨ ਹੈ । 

ਸ਼ਹਿਰੀ ਹਵਾਬਾਜੀ ਮੰਤਰੀ ਨੇ ਦਰਬੰਗਾ ਏਅਰ ਪੋਰਟ ਦੇ ਨਿਰਮਾਣ ਕਾਰਜ ਦੀ ਸਥਿਤੀ ਦਾ ਜਾਇਜਾ ਲਿਆ ਉਹਨਾ ਨਾਲ ਦਰਬੰਗਾ ਦੇ ਸੰਸਦ ਮੈਂਬਰ ਸ੍ਰੀ ਗੋਪਾਲ ਜੀ ਠਾਕੁਰ, ਮਧੂਬਨੀ ਤੋਂ ਸੰਸਦ ਸ੍ਰੀ ਅਸ਼ੋਕ ਯਾਦਵ ਅਤੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਸਕਤਰ ਸ੍ਰੀ ਪ੍ਰਦੀਪ ਸਿੰਘ ਖਰੋਲਾ ਤੇ ਏਅਰ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸ੍ਰੀ ਅਰਵਿੰਦ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਸਨ ।
ਦਰਬੰਗਾ ਏਅਰ ਪੋਰਟ ਦੇ ਕੰਮਕਾਜ ਤੋਂ ਤਸਲੀ ਪ੍ਰਗਟ ਕਰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਏਅਰ ਪੋਰਟ ਦਾ ਜ਼ਿਆਦਾਤਰ ਕੰਮ ਲਗਭਗ ਮੁਕੰਮਲ ਹੋ ਚੁਕਾ ਹੈ । ਉਹਨਾ ਕਿਹਾ ਕਿ ਅਰਾਈਵਲ ਤੇ ਡਿਪਾਰਚਰ ਹਾਲ, ਚੈਕ ਇਨ ਫਸਿਲਟੀ, ਕਨਵੇਅਰ ਬੈਲਟ ਆਦਿ ਸਭ ਸਥਾਪਿਤ ਕਰ ਦਿਤੇ ਗਏ ਨੇ ਅਤੇ ਰਹਿੰਦੇ ਕੰਮ ਨੂੰ ਅਕਤੂਬਰ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ।ਸਪਾਈਸ ਜੈਟ ਨੂੰ ਪਹਿਲਾਂ ਹੀ ਆਰ.ਸੀ.ਐਸ. ਉਡਾਣ ਤਹਿਤ ਇਹ ਰੂਟ ਦੇ ਦਿਤਾ ਗਿਆ ਹੈ ।
ਸ੍ਰੀ ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸਟੀ ਅਨੁਸਾਰ "ਹਵਾਈ ਚੱਪਲ ਸੇ ਹਵਾਈ ਜਹਾਜ ਤਕ" ਲਗਾਤਾਰ ਲੋਕਾਂ ਦੀ ਜਿੰਦਗੀ ਵਿਚ ਤਬਦੀਲੀ ਲਿਆ ਰਿਹਾ ਹੈ । ਉਹਨਾ ਕਿਹਾ ਕਿ ਦਰਬੰਗਾ ਵਿਚ ਪੂਰੇ ਜੋਰਾਂ ਸ਼ੋਰਾਂ ਨਾਲ ਜ਼ਮੀਨੀ ਕੰਮ ਚਲ ਰਿਹਾ ਹੈ ਅਤੇ ਬਾਕੀ ਪ੍ਰਕ੍ਰਿਆਵਾਂ ਵੀ ਅਗੇ ਵਧ ਰਹੀਆਂ ਹਨ । ਜਦ ਮੰਤਰੀ ਦਰਬੰਗਾ ਏਅਰਪੋਰਟ ਤੇ ਸਨ ਅਜ ਉਸ ਵੇਲੇ ਸਪਾਈਸ ਜੈਟ ਦੀ ਫਲਾਈਟ ਕੈਲੀਬ੍ਰੇਸ਼ਨ ਹੋਈ । ਝਾਰਖੰਡ ਵਿਚਲੀ ਦਿਓਗਰ ਏਅਰ ਪੋਰਟ ਦੀ ਸਥਿਤੀ ਦਾ ਜਾਇਜਾ ਲੈਣ ਮਗਰੋਂ ਸ੍ਰੀ ਪੁਰੀ ਨੇ ਕਿਹਾ ਕਿ ਦਿਓਗਰ ਏਅਰ ਪੋਰਟ ਤੇ ਵੀ ਕੰਮ ਕਾਫੀ ਹਦ ਤਕ ਹੋ ਗਿਆ ਹੈ ਅਤੇ ਮਿਥੇ ਸਮੇਂ ਮੁਤਾਬਿਕ ਮੁਕੰਮਲ ਕਰ ਲਿਆ ਜਾਵੇਗਾ ਉਹਨਾ ਨੇ ਸੰਸਦ ਮੈਂਬਰ ਸ੍ਰੀ ਨਿਸ਼ੀਕਾਂਤ ਦੂਬੇ ਨਾਲ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ । ਸ੍ਰੀ ਪੁਰੀ ਨੇ ਕਿਹਾ ਇਹ ਏਅਰ ਪੋਰਟ ਨੂੰ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ । ਉਹਨਾ ਹੋਰ ਕਿਹਾ ਕਿ ਅਗਲੇ ਹਫਤੇ ਸਰਕਾਰ ਇਸ ਸੰਬੰਧ ਵਿਚ ਕੁਝ ਮੁਖ ਫੈਸਲੇ ਕਰੇਗੀ ।
ਸਾਂਥਲ ਖੇਤਰ ਨੂੰ ਹਵਾਈ ਜਹਾਜ ਰਾਹੀਂ ਜੋੜਨ ਤੋਂ ਇਲਾਵਾ ਦਿਓਗਰ ਏਅਰ ਪੋਰਟ ਪਟਨਾ, ਕੋਲਕਾਤਾ ਤੇ ਬਗਡੋਗਰਾ ਨਾਲ ਵੀ ਸੰਪਰਕ ਲਈ ਇਕ ਰਣਨੀਤੀ ਤਿਆਰ ਕੀਤੀ ਗਈ ਹੈ । ਇਹ ਏਅਰ ਪੋਰਟ ਬਿਹਾਰ ਦੇ ਭਾਗਲਪੁਰ ਤੇ ਜੰਮੂਈ ਜ਼ਿਲਿਆਂ ਦੇ ਲੋਕਾਂ ਨੂੰ ਸੇਵਾ ਦੇਵੇਗੀ । ਮੰਤਰੀ ਨੇ ਕਿਹਾ ਕਿ ਉਡਾਣ ਸਕੀਮ ਤਹਿਤ ਇਹ ਇਕ ਹੋਰ ਉਤਸ਼ਾਹੀ ਕਦਮ ਹੈ ਜਿਸ ਨਾਲ ਦੇਸ਼ ਲਈ ਅੰਦਰਲੇ ਖੇਤਰਾਂ ਵਿਚ ਹਵਾਈ ਸੰਪਰਕ ਦਿਤਾ ਜਾ ਰਿਹਾ ਹੈ । ਇਹ ਹਵਾਈ ਸੰਪਰਕ "ਸਭ ਉੜੇਂ ਸਭ ਜੁੜੇਂ" ਨਾਅਰੇ ਹੇਠ ਦਿਤਾ ਜਾ ਰਿਹਾ ਹੈ ।
ਆਰ.ਜੇ./ਐਨ.ਜੀ.



(Release ID: 1653636) Visitor Counter : 212