ਪ੍ਰਧਾਨ ਮੰਤਰੀ ਦਫਤਰ
ਐੱਨਈਪੀ 2020 ਦੇ ਤਹਿਤ “21ਵੀਂ ਸਦੀ ਵਿੱਚ ਸਕੂਲ ਸਿੱਖਿਆ” ਬਾਰੇ ਕਨਕਲੇਵ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
11 SEP 2020 3:30PM by PIB Chandigarh
ਨਮਸਕਾਰ !
ਮੰਤਰੀ ਮੰਡਲ ਵਿੱਚ ਮੇਰੇ ਸਾਥੀ, ਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀ ਸੰਜੈ ਧੋਤ੍ਰੇ ਜੀ, ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਾਰੂਪ ਨੂੰ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਡਾ. ਕਸਤੂਰੀ ਰੰਗਨ ਜੀ, ਉਨ੍ਹਾਂ ਦੀ ਟੀਮ ਦੇ ਸਨਮਾਨਿਤ ਮੈਂਬਰਗਣ, ਇਸ ਵਿਸ਼ੇਸ਼ ਸੰਮਲੇਨ ਵਿੱਚ ਹਿੱਸਾ ਲੈ ਰਹੇ ਸਾਰੇ ਰਾਜਾਂ ਦੇ ਵਿਦਵਾਨ, ਪ੍ਰਿੰਸੀਪਲ, ਅਧਿਆਪਕਗਣ, ਦੇਵੀਓ ਅਤੇ ਸੱਜਣੋਂ, ਅੱਜ ਅਸੀਂ ਸਾਰੇ ਇੱਕ ਅਜਿਹੇ ਪਲ ਦਾ ਹਿੱਸਾ ਬਣ ਰਹੇ ਹਾਂ ਜੋ ਸਾਡੇ ਦੇਸ਼ ਦੇ ਭਵਿੱਖ ਨਿਰਮਾਣ ਦੀ ਨੀਂਹ ਰੱਖ ਰਿਹਾ ਹੈ। ਇਹ ਇੱਕ ਅਜਿਹਾ ਪਲ ਹੈ ਜਿਸ ਵਿੱਚ ਨਵੇਂ ਯੁਗ ਦੇ ਨਿਰਮਾਣਦੇ ਬੀਜ ਪਏ ਹਨ। ਰਾਸ਼ਟਰੀ ਸਿੱਖਿਆ ਨੀਤੀ, 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ।
ਸਾਥੀਓ,ਪਿਛਲੇ ਤਿੰਨ ਦਹਾਕਿਆਂ ਵਿੱਚ ਦੁਨੀਆ ਦਾ ਹਰ ਖੇਤਰ ਬਦਲ ਗਿਆ। ਹਰ ਵਿਵਸਥਾ ਬਦਲ ਗਈ। ਇਨ੍ਹਾਂ ਤਿੰਨ ਦਹਾਕਿਆਂ ਵਿੱਚ ਸਾਡੇ ਜੀਵਨ ਦਾ ਸ਼ਾਇਦ ਹੀ ਕੋਈ ਪੱਖ ਹੋਵੇ ਜੋ ਪਹਿਲਾਂ ਜਿਹਾ ਹੋਵੇ। ਲੇਕਿਨ ਉਹ ਰਸਤਾ, ਜਿਸ ’ਤੇ ਚਲਦੇ ਹੋਏ ਸਮਾਜ ਭਵਿੱਖ ਵੱਲ ਵਧਦਾ ਹੈ,ਸਾਡੀ ਸਿੱਖਿਆ ਵਿਵਸਥਾ, ਉਹ ਹੁਣ ਵੀ ਪੁਰਾਣੇ ਢੱਰੇ ’ਤੇ ਹੀ ਚਲ ਰਹੀ ਸੀ। ਪੁਰਾਣੀ ਸਿੱਖਿਆ ਵਿਵਸਥਾ ਨੂੰ ਬਦਲਣਾ ਓਨਾ ਹੀ ਜ਼ਰੂਰੀ ਸੀ ਜਿੰਨਾ ਕਿਸੇ ਖ਼ਰਾਬ ਹੋਏ ਬਲੈਕ ਬੋਰਡ ਨੂੰ ਬਦਲਣਾ ਜ਼ਰੂਰੀ ਹੁੰਦਾ ਹੈ।
ਜਿਵੇਂ ਹਰ ਸਕੂਲ ਵਿੱਚ ਪਿਨ-ਅੱਪ ਬੋਰਡ ਹੁੰਦਾ ਹੈ। ਉਸ ਵਿੱਚ ਤਮਾਮ ਜ਼ਰੂਰੀ ਕਾਗਜ਼, ਸਕੂਲ ਦੇ ਜ਼ਰੂਰੀ ਆਦੇਸ਼, ਬੱਚਿਆਂ ਦੀਆਂ ਬਣਾਈਆਂ ਪੇਂਟਿੰਗਾਂ ਆਦਿ ਤੁਸੀਂ ਲੋਕ ਲਗਾਉਂਦੇ ਹੋ। ਇਹ ਬੋਰਡ ਹਰ ਕੁਝ ਸਮੇਂ ਵਿੱਚ ਭਰ ਵੀ ਜਾਂਦਾ ਹੈ। ਉਸ ਪਿਨ-ਅੱਪ ਬੋਰਡ ’ਤੇ ਨਵੀਂ ਕਲਾਸ ਦੇ ਨਵੇਂ ਬੱਚਿਆਂ ਦੀਆਂ ਨਵੀਆਂ ਪੇਂਟਿੰਗਸ ਲਗਾਉਣ ਲਈ ਤੁਹਾਨੂੰ ਬਦਲਾਅ ਕਰਨਾ ਹੀ ਪੈਂਦਾ ਹੈ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਨਵੇਂ ਭਾਰਤ ਦੀ, ਨਵੀਆਂ ਉਮੀਦਾਂ ਦੀ, ਨਵੀਆਂ ਜ਼ਰੂਰਤਾਂ ਦੀ ਸਪਲਾਈ ਦਾ ਸਸ਼ਕਤ ਮਾਧਿਅਮ ਹੈ। ਇਸ ਦੇ ਪਿੱਛੇ ਪਿਛਲੇ ਚਾਰ-ਪੰਜ ਵਰ੍ਹਿਆਂ ਦੀ ਸਖ਼ਤ ਮਿਹਨਤ ਹੈ, ਹਰ ਖੇਤਰ, ਹਰ ਵਿਧਾ, ਹਰ ਭਾਸ਼ਾ ਦੇ ਲੋਕਾਂ ਨੇ ਇਸ ’ਤੇ ਦਿਨ ਰਾਤ ਕੰਮ ਕੀਤਾ ਹੈ। ਲੇਕਿਨ ਇਹ ਕੰਮ ਹਾਲੇ ਪੂਰਾ ਨਹੀਂ ਹੋਇਆ ਹੈ। ਬਲਕਿ ਹੁਣ ਤਾਂ ਕੰਮ ਦੀ ਅਸਲੀ ਸ਼ੁਰੂਆਤ ਹੋਈ ਹੈ। ਹੁਣਸਾਨੂੰ ਰਾਸ਼ਟਰੀ ਸਿੱਖਿਆ ਨੀਤੀ ਨੂੰ ਓਨੇ ਹੀ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨਾ ਹੈ। ਅਤੇ ਇਹ ਕੰਮ ਅਸੀਂ ਸਭ ਮਿਲਕੇ ਕਰਾਂਗੇ। ਮੈਂ ਜਾਣਦਾ ਹਾਂ, ਰਾਸ਼ਟਰੀ ਸਿੱਖਿਆ ਨੀਤੀ ਦਾ ਐਲਾਨ ਹੋਣ ਦੇ ਬਾਅਦ ਤੁਹਾਡੇ ਵਿੱਚੋਂ ਬਹੁਤ ਲੋਕਾਂ ਦੇ ਮਨ ਵਿੱਚ ਕਈ ਸਵਾਲ ਆ ਰਹੇ ਹਨ। ਇਹ ਸਿੱਖਿਆ ਨੀਤੀ ਕੀ ਹੈ? ਇਹ ਕਿਵੇਂ ਅਲੱਗ ਹੈ?
ਇਸ ਨਾਲ ਸਕੂਲ ਅਤੇ ਕਾਲਜਾਂ ਦੀ ਵਿਵਸਥਾ ਵਿੱਚ ਕੀ ਬਦਲਾਅ ਆਵੇਗਾ ? ਇਸ ਸਿੱਖਿਆ ਨੀਤੀ ਵਿੱਚ ਇੱਕ ਅਧਿਆਪਕ ਲਈ ਕੀ ਹੈ ? ਇੱਕ ਵਿਦਿਆਰਥੀ ਲਈ ਕੀ ਹੈ? ਅਤੇ ਸਭ ਤੋਂ ਅਹਿਮ, ਇਸਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਕੀ ਕੀ ਕਰਨਾ ਹੈ, ਕਿਵੇਂ ਕਰਨਾ ਹੈ? ਇਹ ਸਵਾਲ ਜਾਇਜ ਵੀ ਹਨ, ਅਤੇ ਜ਼ਰੂਰੀ ਵੀ ਹਨ। ਅਤੇ ਇਸਲਈ ਹੀ ਅਸੀਂ ਸਭ ਇੱਥੇ ਇਸ ਪ੍ਰੋਗਰਾਮ ਵਿੱਚ ਇਕੱਠੇ ਹੋਏ ਹਾਂ ਤਾਕਿ ਚਰਚਾ ਕਰ ਸਕੀਏ, ਅੱਗੇ ਦਾ ਰਸਤਾ ਬਣਾ ਸਕੀਏ। ਮੈਨੂੰ ਦੱਸਿਆ ਗਿਆ ਹੈ ਕਿ ਕੱਲ੍ਹ ਵੀ ਦਿਨ ਭਰ ਤੁਸੀਂ ਸਾਰਿਆਂ ਨੇ ਇਨ੍ਹਾਂ ਗੱਲਾਂ ’ਤੇ ਘੰਟਿਆਂ ਮੰਥਨ ਕੀਤਾ ਹੈ, ਚਰਚਾ ਕੀਤੀ ਹੈ।
Teachers ਖ਼ੁਦ ਆਪਣੇ ਹਿਸਾਬ ਨਾਲ Learning Material ਤਿਆਰ ਕਰਨ, ਬੱਚੇ ਆਪਣਾ Toy ਮਿਊਜ਼ਿਅਮ ਬਣਾਉਣ, Parents ਨੂੰ ਜੋੜਨ ਲਈ ਸਕੂਲ ਵਿੱਚ ਕਮਿਊਨਿਟੀ ਲਾਇਬ੍ਰੇਰੀ ਹੋਵੇ, ਤਸਵੀਰਾਂ ਨਾਲ Multilingual Dictionary ਹੋਵੇ, ਸਕੂਲ ਵਿੱਚ ਵੀ ਕਿਚਨ ਗਾਰਡਨ ਹੋਵੇ, ਅਜਿਹੇ ਕਿੰਨੇ ਹੀ ਵਿਸ਼ਿਆਂ ਦੀ ਗੱਲ ਹੋਈ ਹੈ, ਅਨੇਕ ਨਵੇਂ Ideas ਦਿੱਤੇ ਗਏ ਹਨ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਦੇ ਇਸ ਅਭਿਯਾਨ ਵਿੱਚ ਸਾਡੇ ਪ੍ਰਿੰਸੀਪਲ ਅਤੇ ਅਧਿਆਪਕ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਹਾਲੇ ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਨੇ ਵੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਬਾਰੇ ਦੇਸ਼ ਭਰ ਦੇ Teachers ਤੋਂ Mygov ਪੋਰਟਲ ’ਤੇ ਉਨ੍ਹਾਂ ਦੇ ਸੁਝਾਅ ਮੰਗੇ ਸਨ। ਇੱਕ ਹਫ਼ਤੇ ਦੇ ਅੰਦਰ ਹੀ 15 ਲੱਖ ਤੋਂ ਜ਼ਿਆਦਾ ਸੁਝਾਅ ਮਿਲੇ ਹਨ। ਇਹ ਸੁਝਾਅ ਰਾਸ਼ਟਰੀ ਸਿੱਖਿਆ ਨੀਤੀ ਨੂੰ ਹੋਰ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਕਰਨਗੇ। ਇਸ ਵਿਸ਼ੇ ਵਿੱਚ ਹੋਰ ਅਧਿਕ ਜਾਗਰੂਕਤਾ ਲਿਆਉਣ ਲਈ ਸਿੱਖਿਆ ਮੰਤਰਾਲਾ ਅਨੇਕ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਿਹਾ ਹੈ।
ਸਾਥੀਓ, ਕਿਸੇ ਵੀ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਉਸਦੀ ਯੁਵਾ ਪੀੜ੍ਹੀ ਅਤੇ ਯੁਵਾ ਊਰਜਾ ਦੀ ਵੱਡੀ ਭੂਮਿਕਾ ਹੁੰਦੀ ਹੈ। ਲੇਕਿਨ ਉਸ ਯੁਵਾ ਪੀੜ੍ਹੀ ਦਾ ਨਿਰਮਾਣ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਿਹਾ ਬਚਪਨ ਹੋਵੇਗਾ, ਭਵਿੱਖ ਦਾ ਜੀਵਨ ਕਾਫ਼ੀ ਕੁਝ ਉਸ ’ਤੇ ਨਿਰਭਰ ਕਰਦਾ ਹੈ। ਬੱਚਿਆਂ ਦੀ ਸਿੱਖਿਆ, ਉਨ੍ਹਾਂ ਨੂੰ ਮਿਲਣ ਵਾਲਾ ਵਾਤਾਵਰਣ, ਕਾਫ਼ੀ ਹੱਦ ਤੱਕ ਇਹੀ ਤੈਅ ਕਰਦਾ ਹੈ ਕਿ ਭਵਿੱਖ ਵਿੱਚ ਉਹ as a Person, ਕੈਸਾ ਬਣੇਗਾ, ਉਸ ਦੀ Personality ਕੈਸੀ ਹੋਵੇਗੀ। ਇਸ ਲਈ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਬੱਚਿਆਂ ਦੀ Education ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ।
ਪ੍ਰੀ-ਸਕੂਲ ਵਿੱਚ ਤਾਂ ਬੱਚਾ ਪਹਿਲੀ ਵਾਰ ਮਾਤਾ-ਪਿਤਾ ਦੀ ਦੇਖਭਾਲ਼ ਅਤੇ ਘਰ ਦੇ ਅਰਾਮ ਭਰੇ ਮਾਹੌਲ ਤੋਂ ਬਾਹਰ ਨਿਕਲਣ ਦੀ ਸ਼ੁਰੂਆਤ ਕਰਦਾ ਹੈ... ਦੂਰ ਹੁੰਦਾ ਹੈ। ਇਹ ਉਹ ਪਹਿਲਾ ਪੜਾਅ ਹੁੰਦਾ ਹੈ ਜਦੋਂ ਬੱਚੇ ਆਪਣੀਆਂ Senses, ਆਪਣੀਆਂ Skills ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਣਾ ਸ਼ੁਰੂ ਕਰਦੇ ਹਨ। ਇਸ ਦੇ ਲਈ ਅਜਿਹੇ ਸਕੂਲ, ਅਜਿਹੇ ਅਧਿਆਪਕਾਂ ਦੀ ਜ਼ਰੂਰਤ ਹੈ ਜੋ ਬੱਚਿਆਂ ਨੂੰ Fun Learning, Playful Learning, Activity Based Learning ਅਤੇ Discovery Based Learning ਦਾ Environment ਦੇਣ।
ਮੈਂ ਜਾਣਦਾ ਹਾਂ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਕੋਰੋਨਾ ਦੇ ਇਸ ਟਾਈਮ ਵਿੱਚ, ਇਹ ਸਭ ਕਿਵੇਂ ਹੋਵੇਗਾ? ਇਹ ਗੱਲ ਸੋਚ ਤੋਂ ਜ਼ਿਆਦਾ ਅਪ੍ਰੋਚ ਦੀ ਹੈ। ਅਤੇ ਉਂਝ ਵੀ ਕੋਰੋਨਾ ਤੋਂ ਬਣੇ ਹਾਲਾਤ ਹਮੇਸ਼ਾ ਇੰਝ ਹੀ ਤਾਂ ਨਹੀਂ ਰਹਿਣਗੇ। ਬੱਚੇ ਜਿਵੇਂ-ਜਿਵੇਂ ਕਲਾਸ ਵਿੱਚ ਅੱਗੇ ਵਧਣਗੇ, ਉਨ੍ਹਾਂ ਵਿੱਚ ਜ਼ਿਆਦਾ ਸਿੱਖਣ ਦੀ ਭਾਵਨਾ ਦਾ ਵਿਕਾਸ ਹੋਵੇ, ਬੱਚਿਆਂ ਦਾ ਮਨ, ਉਨ੍ਹਾਂ ਦਾ ਦਿਮਾਗ ਵਿਗਿਆਨਕ ਅਤੇ ਤਾਰਕਿਕ ਤਰੀਕੇ ਨਾਲ ਸੋਚਣਾ ਸ਼ੁਰੂ ਕਰੇਗਾ, ਉਨ੍ਹਾਂ ਵਿੱਚ Mathematical Thinking ਅਤੇ Scientific Temperament ਵਿਕਸਿਤ ਹੋਵੇ, ਇਹ ਬਹੁਤ ਜ਼ਰੂਰੀ ਹੈ। ਅਤੇ Mathematical Thinking ਦਾ ਮਤਲਬ ਕੇਵਲ ਇਹੀ ਨਹੀਂ ਹੈ ਕਿ ਬੱਚੇ Mathematics ਦੇ ਪ੍ਰੌਬਲਮ ਹੀ ਸੌਲਵ ਕਰਨ, ਬਲਕਿ ਇਹ ਸੋਚਣ ਦਾ ਇੱਕ ਤਰੀਕਾ ਹੈ। ਇਹ ਤਰੀਕੇ ਸਾਨੂੰ ਉਨ੍ਹਾਂ ਨੂੰ ਸਿਖਾਉਣੇ ਹਨ।
ਇਹ ਹਰ ਵਿਸ਼ੇ ਨੂੰ, ਜੀਵਨ ਦੇ ਪਹਿਲੂਆਂ ਨੂੰ Mathematical ਅਤੇ Logical ਰੂਪ ਨਾਲ ਸਮਝਣ ਦਾ ਦ੍ਰਿਸ਼ਟੀਕੋਣ ਹੈ, ਤਾਕਿ ਦਿਮਾਗਅਲੱਗ-ਅਲੱਗ perspective ਵਿੱਚ analyse ਕਰ ਸਕੇ। ਇਹ ਦ੍ਰਿਸ਼ਟੀਕੋਣ, ਮਨ ਅਤੇ ਮਸਤਕ ਦਾ ਇਹ ਵਿਕਾਸ ਬਹੁਤ ਜ਼ਰੂਰੀ ਹੈ, ਅਤੇ ਇਸਲਈ ਹੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਸਦੇ ਤੌਰ-ਤਰੀਕਿਆਂ ’ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਆਪ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ, ਬਹੁਤ ਸਾਰੇ ਪ੍ਰਿੰਸੀਪਲਸ, ਇਹ ਸੋਚ ਰਹੇ ਹੋਵੋਗੇ ਕਿ ਅਸੀਂ ਤਾਂ ਆਪਣੇ ਸਕੂਲ ਵਿੱਚ ਪਹਿਲਾਂ ਤੋਂ ਹੀ ਅਜਿਹਾ ਕਰਦੇ ਹਾਂ। ਲੇਕਿਨ ਬਹੁਤ ਸਾਰੇ ਸਕੂਲ ਅਜਿਹੇ ਵੀ ਤਾਂ ਹਨ ਜਿੱਥੇ ਅਜਿਹਾ ਨਹੀਂ ਹੁੰਦਾ। ਇੱਕ ਸਮਾਨ ਭਾਵ ਲਿਆਉਣਾ ਵੀ ਤਾਂ ਜ਼ਰੂਰੀ ਹੈ। ਇਹ ਵੀ ਇੱਕ ਵੱਡੀ ਵਜ੍ਹਾ ਹੈ ਜੋ ਅੱਜ ਤੁਹਾਨੂੰ ਮੈਂ ਇੰਨਾ ਵਿਸਤਾਰ ਨਾਲ, ਹਰ ਬਰੀਕੀ ’ਤੇ ਗੱਲ ਕਰ ਰਿਹਾ ਹਾਂ।
ਸਾਥੀਓ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪੁਰਾਣੀ 10 Plus 2 ਦੀ ਜਗ੍ਹਾ, 5 Plus 3 Plus 3 Plus 4 ਦੀ ਵਿਵਸਥਾ ਬਹੁਤ ਸੋਚ-ਸਮਝਕੇ ਕੀਤੀ ਗਈ ਹੈ। ਇਸ ਵਿੱਚ Early Childhood Care and Education ਨੂੰ ਇੱਕ ਬੁਨਿਆਦ ਦੇ ਰੂਪ ਵਿੱਚ, ਨੀਂਹ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਅਸੀਂ ਦੇਖੀਏ ਤਾਂ ਪ੍ਰੀ ਸਕੂਲ ਦੀ Playful Education ਸ਼ਹਿਰਾਂ ਵਿੱਚ, ਪ੍ਰਾਈਵੇਟ ਸਕੂਲਾਂ ਤੱਕ ਹੀ ਸੀਮਿਤ ਹੈ। ਉਹ ਹੁਣ ਪਿੰਡਾਂ ਵਿੱਚ ਵੀ ਪਹੁੰਚੇਗੀ, ਗ਼ਰੀਬ ਦੇ ਘਰ ਤੱਕ ਪਹੁੰਚੇਗੀ, ਅਮੀਰ, ਪਿੰਡ-ਸ਼ਹਿਰ, ਹਰ ਕਿਸੇ ਦੇ, ਹਰ ਜਗ੍ਹਾ ਦੇ ਬੱਚਿਆਂ ਨੂੰ ਮਿਲੇਗੀ।
ਬੁਨਿਆਦੀ ਸਿੱਖਿਆ ’ਤੇ ਧਿਆਨ ਇਸ ਨੀਤੀ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ Foundational Literacy and Numeracy ਦੇ ਵਿਕਾਸ ਨੂੰ ਇੱਕ ਰਾਸ਼ਟਰੀ ਮਿਸ਼ਨ ਦੇ ਰੂਪ ਵਿੱਚ ਲਿਆ ਜਾਵੇਗਾ। ਪ੍ਰਾਰੰਭਿਕ ਭਾਸ਼ਾ ਦਾ ਗਿਆਨ, ਸੰਖਿਆ ਦਾ ਗਿਆਨ, ਬੱਚਿਆਂ ਵਿੱਚ ਸਧਾਰਣ ਲੇਖ ਨੂੰ ਪੜ੍ਹਨ ਅਤੇ ਸਮਝਣ ਦੀ ਸਮਰੱਥਾ ਦਾ ਵਿਕਾਸ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਬੱਚਾ ਅੱਗੇ ਜਾ ਕੇ Read To Learn ਕਰੇ, ਇਸ ਦੇ ਲਈ ਜ਼ਰੂਰੀ ਹੈ ਕਿ ਸ਼ੁਰੂਆਤ ਵਿੱਚ ਉਹ Learn To Read ਕਰਨਾ ਸਿੱਖੇ। Learn To Read ਤੋਂ Read To Learn ਦੀ ਇਹ ਵਿਕਾਸ ਯਾਤਰਾ Foundational Literacy and Numeracy ਦੇ ਮਾਧਿਅਮ ਰਾਹੀਂ ਪੂਰੀ ਕੀਤੀ ਜਾਵੇਗੀ।
ਸਾਥੀਓ, ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਜੋ ਵੀ ਬੱਚਾ ਤੀਜੀ ਜਮਾਤ ਪਾਰ ਕਰਦਾ ਹੈ, ਉਹ ਇੱਕ ਮਿੰਟ ਵਿੱਚ 30 ਤੋਂ 35 ਸ਼ਬਦ ਤੱਕ ਅਸਾਨੀਨਾਲ ਪੜ੍ਹ ਪਾਏ। ਇਸ ਨੂੰ ਤੁਸੀਂ ਲੋਕ Oral Reading Fluency ਕਹਿੰਦੇ ਹੋ। ਜਿਸ ਬੱਚੇ ਨੂੰ ਅਸੀਂ ਇਸ ਲੈਵਲ ਤੱਕ ਲਿਆ ਪਾਵਾਂਗੇ, shape ਕਰ ਪਾਵਾਂਗੇ, ਸਿਖਾ ਪਾਵਾਂਗੇ, ਤਾਂ ਭਵਿੱਖ ਵਿੱਚ ਉਸ ਵਿਦਿਆਰਥੀ ਨੂੰ ਬਾਕੀ subjects ਦਾ content ਸਮਝਣ ਵਿੱਚ ਹੋਰ ਆਸਾਨੀ ਰਹੇਗੀ। ਮੈਂ ਇਸ ਦੇ ਲਈ ਤੁਹਾਨੂੰ ਸੁਝਾਅ ਦਿੰਦਾ ਹਾਂ। ਇਹ ਜੋ ਛੋਟੇ-ਛੋਟੇ ਬੱਚੇ ਹਨ .... ਉਨ੍ਹਾਂ ਨਾਲ ਉਨ੍ਹਾਂ ਦੇ 25-30 ਦੋਸਤ ਵੀ ਹੋਣਗੇ ਕਲਾਸ ਵਿੱਚ।
ਤੁਸੀਂ ਉਨ੍ਹਾਂ ਨੂੰ ਕਹੋ ਚਲੋ ਭਾਈ ਤੁਸੀਂ ਕਿੰਨਿਆਂ ਦੇ ਨਾਮ ਜਾਣਦੇ ਹੋ ... ਤੁਸੀਂ ਬੋਲੋ। ਫਿਰ ਕਹੋ ਅੱਛਾ ਤੁਸੀਂ ਕਿੰਨ੍ਹੀ ਤੇਜ਼ੀ ਨਾਲ ਨਾਮ ਦੱਸ ਸਕਦੇ ਹੋ, ਫਿਰ ਕਹੋ ਤੁਸੀਂ ਤੇਜ਼ੀ ਨਾਲ ਵੀ ਬੋਲੋ ਅਤੇ ਉਸ ਨੂੰ ਉੱਥੇ ਖੜ੍ਹਾ ਵੀ ਕਰੋ। ਤੁਸੀਂ ਦੇਖੋ ਕਿੰਨੇ ਪ੍ਰਕਾਰ ਦੇ talent develop ਹੋਣਾ ਸ਼ੁਰੂ ਹੋ ਜਾਣਗੇ ਅਤੇ ਉਸ ਦਾ confidence ਲੈਵਲ ਵੱਧ ਜਾਵੇਗਾ… ਬਾਅਦ ਵਿੱਚ ਲਿਖਤੀ ਰੂਪ ਵਿੱਚ ਸਾਥੀਆਂ ਦੇ ਨਾਮ ਰੱਖਕੇ..... ਚਲੋ ਤੁਸੀਂ ਇਸ ਵਿੱਚੋਂ ਕਿਸ-ਕਿਸ ਦੇ ਨਾਮ ਬੋਲੋਗੇ, ਪਹਿਲਾਂ ਫੋਟੋ ਦਿਖਾਕੇ ਲਿਖਵਾ ਸਕਦੇ ਹੋ। ਆਪਣੇ ਹੀ ਦੋਸਤਾਂ ਨੂੰ ਪਹਿਚਾਣ ਕੇ ਸਿੱਖਣਾ ..... ਇਸ ਨੂੰ ਲਰਨਿੰਗ ਦੀ ਪ੍ਰਕਿਰਿਆ ਕਹਿੰਦੇ ਹਨ। ਇਸ ਤੋਂ ਅੱਗੇ ਦੀਆਂ ਜਮਾਤਾਂ ਵਿੱਚ Students ’ਤੇ ਬੋਝ ਵੀ ਘੱਟ ਹੋਵੇਗਾ, ਆਪ ਅਧਿਆਪਕਾਂ ’ਤੇ ਵੀ burden ਘੱਟ ਹੋਵੇਗਾ।
ਨਾਲ ਹੀ, ਬੇਸਿਕ ਗਣਿਤ ਜਿਵੇਂ, Counting, Addition, Subtraction, Multiplication, Division, ਇਹ ਸਭ ਵੀ ਬੱਚੇ ਅਸਾਨੀ ਨਾਲ ਸਮਝ ਸਕਣਗੇ। ਇਹ ਸਭ ਉਦੋਂ ਹੋਵੇਗਾ ਜਦੋਂ ਪੜ੍ਹਾਈ ਕਿਤਾਬਾਂ ਅਤੇ ਕਲਾਸ ਦੀਆਂ ਚਾਰ ਦੀਵਾਰੀਆਂ ਤੋਂ ਬਾਹਰ ਨਿਕਲਕੇ ਅਸਲ ਦੁਨੀਆ ਨਾਲ ਜੁੜੇਗੀ, ਸਾਡੇ ਜੀਵਨ ਨਾਲ, ਆਸ-ਪਾਸ ਦੇ ਪਰਿਵੇਸ਼ ਨਾਲ ਜੁੜੇਗੀ। ਆਸ-ਪਾਸ ਦੀਆਂ ਚੀਜ਼ਾਂਤੋਂ, Real World ਤੋਂ ਬੱਚੇ ਕਿਵੇਂ ਸਿੱਖ ਸਕਦੇ ਹਨ, ਇਸਦਾ ਇੱਕ ਉਦਾਹਰਣ ਈਸ਼ਵਰ ਚੰਦਰ ਵਿੱਦਿਆ ਸਾਗਰ ਦੀ ਇੱਕ ਕਹਾਣੀ ਵਿੱਚ ਦੇਖਣ ਨੂੰ ਮਿਲਦਾ ਹੈ। ਕਹਿੰਦੇ ਹਨ, ਈਸ਼ਵਰ ਚੰਦ੍ਰ ਵਿੱਦਿਆਸਾਗਰ ਜੀ ਜਦੋਂ ਅੱਠ ਸਾਲ ਦੇ ਸਨ, ਉਨ੍ਹਾਂਨੂੰ ਤਦ ਤੱਕ ਅੰਗਰੇਜ਼ੀ ਨਹੀਂ ਪੜ੍ਹਾਈ ਗਈ ਸੀ।
ਇੱਕ ਵਾਰ ਉਹ ਆਪਣੇ ਪਿਤਾ ਦੇ ਨਾਲ ਕੋਲਕਾਤਾ ਜਾ ਰਹੇ ਸਨ, ਤਾਂ ਰਸਤੇ ਵਿੱਚ ਸੜਕ ਦੇ ਕਿਨਾਰੇ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਲਿਖੇ Milestones ਦਿਖੇ। ਉਨ੍ਹਾਂ ਨੇ ਆਪਣੇ ਪਿਤਾ ਤੋਂ ਪੁੱਛਿਆ ਕਿ ਇਹ ਕੀ ਲਿਖਿਆ ਹੈ? ਉਨ੍ਹਾਂ ਦੇ ਪਿਤਾਜੀ ਨੇ ਦੱਸਿਆ ਕਿ ਇਸ ਵਿੱਚ ਕੋਲਕਾਤਾ ਕਿੰਨੀ ਦੂਰ ਹੈ, ਇਹ ਦੱਸਣ ਲਈ ਇੰਗਲਿਸ਼ ਵਿੱਚ ਗਿਣਤੀ ਲਿਖੀ ਹੈ। ਇਸ ਉੱਤਰ ਤੋਂ ਈਸ਼ਵਰ ਚੰਦ੍ਰ ਵਿੱਦਿਆ ਸਾਗਰ ਦੇ ਬਾਲਮਨ ਵਿੱਚ ਹੋਰ ਜਿਗਿਆਸਾ ਵਧੀ। ਉਹ ਪੁੱਛਦੇ ਰਹੇ ਅਤੇ ਉਨ੍ਹਾਂ ਦੇ ਪਿਤਾਜੀ ਉਨ੍ਹਾਂ ਮੀਲ ਦੇ ਪੱਥਰਾਂ ’ਤੇ ਲਿਖੀ ਗਿਣਤੀ ਦੱਸਦੇ ਰਹੇ। ਅਤੇ, ਕੋਲਕਾਤਾ ਪਹੁੰਚਦੇ-ਪਹੁੰਚਦੇ ਈਸ਼ਵਰ ਚੰਦ੍ਰ ਵਿੱਦਿਆ ਸਾਗਰ ਪੂਰੀ English ਦੀ counting ਸਿੱਖ ਗਏ। 1,2,3,4…7,8,9,10 ਇਹ ਹੈ ਜਿਗਿਆਸਾ ਦੀ ਪੜ੍ਹਾਈ, ਜਿਗਿਆਸਾ ਨਾਲ ਸਿੱਖਣ ਅਤੇ ਸਿਖਾਉਣ ਦੀ ਸ਼ਕਤੀ !
ਸਾਥੀਓ, ਜਦੋਂ ਸਿੱਖਿਆ ਨੂੰ ਆਸ-ਪਾਸ ਦੇ ਪਰਿਵੇਸ਼ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਉਸਦਾ ਪ੍ਰਭਾਵ ਵਿਦਿਆਰਥੀ ਦੇ ਪੂਰੇ ਜੀਵਨ ’ਤੇ ਪੈਂਦਾ ਹੈ, ਪੂਰੇ ਸਮਾਜ ֹ’ਤੇ ਵੀ ਪੈਂਦਾ ਹੈ। ਜਿਵੇਂ ਕਿ ਜਾਪਾਨ ਨੂੰ ਦੇਖੋ, ਉੱਥੇ Shinrin-Yoku (ਸ਼ਿਨਰਿਨ ਯੋਕੂ) ਦਾ ਪ੍ਰਚਲਨ ਹੈ। Shinrin ਦਾ ਅਰਥ ਹੈ ਵਣ ਜਾਂ ਜੰਗਲ, ਅਤੇ Yoku ਦਾ ਮਤਲਬ ਹੈ- ਨਹਾਉਣਾ। ਯਾਨੀ Forest-Bathing. ਉੱਥੇ ਸਟੂਡੈਂਟਸ ਨੂੰ ਜੰਗਲਾਂ ਵਿੱਚ, ਜਾਂ ਜਿੱਥੇ ਪੇੜ-ਪੌਦੇ ਬਹੁਤ ਹੋਣ, ਅਜਿਹੀਆਂ ਥਾਵਾਂ ’ਤੇ ਲੈ ਜਾਇਆ ਜਾਂਦਾ ਹੈ ਜਿੱਥੇ ਬੱਚੇ ਕੁਦਰਤ ਨੂੰ ਸੁਭਾਵਕ ਰੂਪ ਨਾਲ ਮਹਿਸੂਸ ਕਰਨ। ਪੇੜ-ਪੌਦਿਆਂ ਫੁੱਲਾਂ ਨੂੰ ਸੁਣੋ, ਦੇਖੋ, Touch, Taste, Smell ਕਰੋ।
ਇਸ ਨਾਲ ਬੱਚਿਆਂ ਦਾ ਕੁਦਰਤ ਅਤੇ ਵਾਤਾਵਰਣ ਨਾਲ ਜੁੜਾਅ ਵੀ ਹੁੰਦਾ ਹੈ, ਅਤੇ ਉਨ੍ਹਾਂ ਦੇ Hollistic ਤਰੀਕੇ ਨਾਲ development ਨੂੰ ਹੁਲਾਰਾ ਵੀ ਮਿਲਦਾ ਹੈ। ਬੱਚੇ ਇਸਨੂੰ enjoy ਵੀ ਕਰਦੇ ਹਨ, ਅਤੇ ਇਕੱਠੇ ਕਿੰਨ੍ਹੀਆਂ ਸਾਰੀਆਂ ਚੀਜ਼ਾਂ ਸਿਖ ਵੀ ਰਹੇ ਹੁੰਦੇ ਹਨ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਦਾ ਮੁੱਖਮੰਤਰੀ ਸੀ .. ਤਾਂ ਇੱਕ ਪ੍ਰੋਗਰਾਮ ਚਲਿਆ ਸੀ। ਅਸੀਂ ਸੂਚਨਾ ਦਿੱਤੀ ਸਾਰੇ ਸਕੂਲਾਂ ਨੂੰ.... ਅਸੀਂ ਕਿਹਾ ਸਾਰੇ ਸਕੂਲਾਂ ਦੇ ਬੱਚੇ ਆਪਣੇ ਪਿੰਡ ਦੇ ਅੰਦਰ ਸਭਤੋਂ ਵੱਡੀ ਉਮਰ ਦਾ ਪੇੜ ਕਿਹੜਾ ਹੈ.... ਜਿਸ ਦਰਖ਼ਤ ਦੀ ਸਭਤੋਂ ਜ਼ਿਆਦਾ ਉਮਰ ਹੋ ਚੁੱਕੀ ਹੈ ਉਸ ਨੂੰ ਲੱਭੋ। ਤਾਂ ਉਨ੍ਹਾਂ ਨੂੰ ਸਭ ਥਾਵਾਂ ਜਾਣਾ ਪਿਆ, ਪਿੰਡ ਦੇ ਆਸ-ਪਾਸ ਦੇ ਸਾਰੇ ਦਰਖ਼ਤ ਦੇਖਣੇ ਪਏ, ਟੀਚਰ ਨੂੰ ਪੁੱਛਣਾ ਪਿਆ। ਅਤੇ ਸਭ ਨੇ ਸਹਿਮਤੀ ਕੀਤੀ ਕਿ ਇਹ ਪੇੜ ਬਹੁਤ ਪੁਰਾਣਾ ਹੈ ਅਤੇ ਬਾਅਦ ਵਿੱਚ ਬੱਚਿਆਂ ਨੇ ਸਕੂਲ ਵਿੱਚ ਆਕੇ ਉਸ ’ਤੇ ਗੀਤ ਲਿਖੇ, ਨਿਬੰਧ ਲਿਖੇ…. ਵਕੱਤਵ ਕਥਾਵਾਂ ਕੀਤੀਆਂ.... ਯਾਨੀ ਉਸ ਪੇੜ ਦਾ ਮਹਾਤਮ ਕੀ ਹੈ।
ਲੇਕਿਨ ਉਸੇ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਕਈ ਪੇੜ ਦੇਖਣੇ ਪਏ, ਸਭ ਤੋਂ ਵੱਡੀ ਉਮਰ ਵਾਲਾ ਪੇੜ ਲੱਭਣਾ ਪਿਆ। ਬਹੁਤ ਚੀਜ਼ਾਂ ਉਹ ਸਿੱਖਣ ਲਗ ਗਏ ਅਤੇ ਮੈਂ ਕਹਿ ਸਕਦਾ ਹਾਂ, ਇਹ ਪ੍ਰਯੋਗ ਬਹੁਤ ਸਫਲ ਰਿਹਾ। ਇੱਕ ਤਰਫ ਬੱਚਿਆਂ ਨੂੰ ਵਾਤਾਵਰਣ ਦੀ ਜਾਣਕਾਰੀ ਮਿਲੀ, ਨਾਲ ਹੀ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਦੇ ਵਿਸ਼ੇ ਵਿੱਚ ਢੇਰ ਸਾਰੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਿਆ। ਸਾਨੂੰ ਇਸੇ ਤਰ੍ਹਾਂ ਦੇ ਅਸਾਨ ਅਤੇ ਨਵੇਂ-ਨਵੇਂ ਤੌਰ-ਤਰੀਕਿਆਂ ਨੂੰ ਵਧਾਉਣਾ ਹੋਵੇਗਾ। ਸਾਡੇ ਇਹ ਪ੍ਰਯੋਗ, New age learning ਦਾ ਮੂਲਮੰਤਰ ਹੋਣਾ ਚਾਹੀਦਾ ਹੈ- Engage, Explore, Experience, Express ਅਤੇ Excel . ਯਾਨੀ ਕਿ, students ਆਪਣੇ ਰੁਚੀ ਦੇ ਹਿਸਾਬ ਨਾਲ ਗਤੀਵਿਧੀਆਂ ਵਿੱਚ, ਘਟਨਾਵਾਂ ਵਿੱਚ, projects ਵਿੱਚ engage ਹੋਣ। ਇਸ ਨੂੰ ਆਪਣੇ ਹਿਸਾਬ ਨਾਲ explore ਕਰਨ। ਇਨ੍ਹਾਂ ਗਤੀਵਿਧੀਆਂ, ਘਟਨਾਵਾਂ, projects ਨੂੰ ਵੱਖ-ਵੱਖ ਦ੍ਰਿਸ਼ਟੀਕੋਣ ਨੂੰ ਆਪਣੇ experience ਨਾਲ ਸਿੱਖਣ। ਇਹ ਉਨ੍ਹਾਂ ਦਾ personal experience ਹੋ ਸਕਦਾ ਹੈ ਜਾਂ collaborative experience ਹੋ ਸਕਦਾ ਹੈ। ਫਿਰ ਬੱਚੇ ਰਚਨਾਤਮਕ ਤਰੀਕੇ ਨਾਲ Express ਕਰਨਾ ਸਿੱਖਣ। ਇਨ੍ਹਾਂ ਸਭ ਨੂੰ ਮਿਲਾ ਕੇ ਹੀ ਫਿਰ excel ਕਰਨ ਦਾ ਰਸਤਾ ਬਣਦਾ ਹੈ। ਹੁਣ ਜਿਵੇਂ ਕਿ, ਅਸੀ ਬੱਚਿਆਂ ਨੂੰ ਪਹਾੜਾਂ ‘ਤੇ, ਇਤਿਹਾਸਿਕ ਥਾਵਾਂ ‘ਤੇ, ਖੇਤਾਂ ਵਿੱਚ, ਸੁਰੱਖਿਅਤ ਮੈਨੂਫੈਕਚਰਿੰਗ ਯੂਨਿਟਸ ਵਿੱਚ ਲੈ ਕੇ ਜਾ ਸਕਦੇ ਹਨ।
ਹੁਣ ਦੇਖੋ, ਆਪ ਕਲਾਸਰੂਮ ਵਿੱਚ ਰੇਲਵੇ ਦਾ ਇੰਜਣ ਪੜ੍ਹਾਓ..... ਬਸ ਪੜ੍ਹਾਓ ਲੇਕਿਨ ਕਦੇ ਤੈਅ ਕਰੋ ਕਿ ਪਿੰਡ ਦੇ ਨਜਦੀਕ ਵਿੱਚ ਰੇਲਵੇ ਸਟੇਸ਼ਨ ਹੈ ਤਾਂ ਚਲੇ ਜਾਵਾਂਗੇ..... ਬੱਚਿਆਂ ਨੂੰ ਇੰਜਣ ਕੈਸਾ ਹੁੰਦਾ ਹੈ, ਦਿਖਾਓਗੇ, ਫਿਰ ਕਦੇ ਬਸ ਸਟੇਸ਼ਨ ਲੈ ਜਾਓਗੇ, ਬਸ ਕੈਸੀ ਹੁੰਦੀ ਹੈ ਦਿਖਾਓਗੇ....ਉਹ ਦੇਖਕੇ ਹੀ ਸਿੱਖਣਾ ਸ਼ੁਰੂ ਕਰ ਲੈਂਦੇ ਹਨ। ਮੈਂ ਜਾਣਦਾ ਹਾਂ, ਕਈ ਪ੍ਰਿੰਸੀਪਲ ਅਤੇ ਅਧਿਆਪਕ ਫਿਰ ਇਹ ਸੋਚ ਰਹੇ ਹੋਣਗੇ ਕਿ ਉਹ ਤਾਂ ਆਪਣੇ ਸਕੂਲ ਜਾਂ ਕਾਲਜ ਵਿੱਚ ਅਜਿਹਾ ਹੀ ਕਰਦੇ ਹਨ।
ਮੈਂ ਮੰਨਦਾ ਹਾਂ ਬਹੁਤ ਸਾਰੇ ਟੀਚਰ innovative ਹੁੰਦੇ ਹਨ....ਅਤੇ ਜੀ-ਜਾਨ ਨਾਲ ਲਗੇ ਰਹਿੰਦੇ ਹਨ। ਲੇਕਿਨ ਸਭ ਜਗ੍ਹਾ ਅਜਿਹਾ ਨਹੀਂ ਹੁੰਦਾ। ਅਤੇ ਇਸ ਵਜ੍ਹਾ ਨਾਲ ਬਹੁਤ ਸਾਰੇ ਵਿਦਿਆਰਥੀ practical knowledge ਤੋਂ ਦੂਰ ਰਹਿ ਜਾਂਦੇ ਹਨ। ਅਸੀਂ ਇਨ੍ਹਾਂ ਚੰਗੀਆਂ ਚੀਜ਼ਾਂ ਨੂੰ ਜਿੰਨਾ ਜ਼ਿਆਦਾ ਫੈਲਾਵਾਂਗੇ ਸਾਡੇ ਸਾਥੀ ਅਧਿਆਪਕਾਂ ਨੂੰ ਸਿੱਖਣ ਦਾ ਮੌਕਾ ਮਿਲੇਗਾ। ਟੀਚਰਾਂ ਦਾ experience ਜਿੰਨਾ ਜ਼ਿਆਦਾ ਸ਼ੇਅਰ ਹੋਵੇਗਾ ਉਹ ਬੱਚਿਆਂ ਦੇ ਲਾਭ ਵਿੱਚ ਜਾਵੇਗਾ।
ਸਾਥੀਓ, ਸਾਡੇ ਦੇਸ਼ ਭਰ ਵਿੱਚ ਹਰ ਖੇਤਰ ਦੀ ਆਪਣੀ ਕੁਝ ਨਾ ਕੁਝ ਖੂਬੀ ਹੈ, ਕੋਈ ਨਾ ਕੋਈ ਪਰੰਪਰਾਗਤ ਕਲਾ, ਕਾਰੀਗਰੀ, products ਹਰ ਜਗ੍ਹਾ ਦੇ ਮਸ਼ਹੂਰ ਹਨ। ਜਿਵੇਂ ਕਿ ਬਿਹਾਰ ਵਿੱਚ ਭਾਗਲਪੁਰ ਦੀ ਸਾੜੀਆਂ, ਉੱਥੇ ਦਾ ਸਿਲਕ ਦੇਸ਼ ਭਰ ਵਿੱਚ ਫੇਮਸ ਹੈ। ਸਟੂਡੈਂਟਸ ਉਨ੍ਹਾਂ ਖੱਡੀਆਂ, ਹੱਥਖੱਡੀਆਂ ਵਿੱਚ visit ਕਰੋ, ਦੇਖੋ ਆਖਿਰ ਇਹ ਕੱਪੜੇ ਬਣਦੇ ਕਿਵੇਂ ਹਨ ? ਉਨ੍ਹਾਂ ਨੂੰ ਸਿਖਾਇਆ ਜਾਵੇ ਜਰਾ ਤੂੰ....ਉਸ ਵਿੱਚ ਜੋ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਵਾਲ ਪੁੱਛੋ। ਕਲਾਸਰੂਮ ਵਿੱਚ ਸਵਾਲ ਸਿਖਾ ਕੇ ਲੈ ਜਾਓ। ਫਿਰ ਉਨ੍ਹਾਂ ਨੂੰ ਕਿਹਾ ਜਾਵੇ ਦੱਸੋ ਤੁਸੀਂ ਕੀ ਪੁੱਛਿਆ ਸੀ.... ਕੀ ਜਵਾਬ ਮਿਲਿਆ। ਇਹੀ ਤਾਂ ਲਰਨਿੰਗ ਹੈ। ਜਦੋਂ ਉਹ ਸਪੈਸਿਫਿਕ ਪੁੱਛੋਗੇ – ਤੁਸੀਂ ਧਾਗਾ ਕਿੱਥੋਂ ਲਿਆਂਉਦੇ ਹੋ, ਧਾਗੇ ਦਾ ਰੰਗ ਕਿਵੇਂ ਹੁੰਦਾ ਹੈ, ਸਾੜੀ ‘ਤੇ ਚਮਕ ਕਿਵੇਂ ਆਉਂਦੀ ਹੈ। ਉਹ ਬੱਚਾ ਆਪਣੀ ਮਰਜ਼ੀ ਨਾਲ ਪੁੱਛਣ ਲਗੇਗਾ, ਤੁਸੀਂ ਦੇਖੋ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਵੇਗਾ।
ਸਕੂਲ ਵਿੱਚ ਵੀ ਅਜਿਹੇ skilled ਲੋਕਾਂ ਨੂੰ ਬੁਲਾਇਆ ਜਾ ਸਕਦਾ ਹੈ। ਉੱਥੇ ਉਨ੍ਹਾਂ ਦੀ ਪ੍ਰਦਰਸ਼ਨੀ, workshop ਲਗਾਈ ਜਾ ਸਕਦੀ ਹੈ। ਮੰਨ ਲਓ ਪਿੰਡ ਵਿੱਚ ਜੋ ਮਿੱਟੀ ਦੇ ਬਰਤਨ ਬਣਾਉਣ ਵਾਲੇ ਲੋਕ ਹਨ, ਇੱਕ ਦਿਨ ਉਨ੍ਹਾਂ ਨੂੰ ਸੱਦ ਲਿਆ, ਸਕੂਲ ਦੇ ਬੱਚੇ ਦੇਖਣ, ਫਿਰ ਉਨ੍ਹਾਂ ਨੂੰ ਸਵਾਲ-ਜਵਾਬ ਕਰਨ, ਤੁਸੀਂ ਦੇਖੋ ਉਹ ਅਰਾਮ ਨਾਲ ਸਿੱਖ ਲਵੇਗਾ। ਵਿਦਿਆਰਥੀਆਂ ਦੀ ਜਿਗਿਆਸਾ ਵੀ ਵਧੇਗੀ ਅਤੇ ਜਾਣਕਾਰੀ ਵੀ, ਸਿੱਖਣ ਵਿੱਚ ਰੁਚੀ ਵੀ ਵਧੇਗੀ। ਅਜਿਹੇ ਕਿੰਨੇ ਹੀ ਪ੍ਰੋਫੇਸ਼ਨ ਹੈ ਜਿਨ੍ਹਾਂ ਦੇ ਲਈ deep skills ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਅਸੀਂ ਉਨ੍ਹਾਂ ਨੂੰ ਮਹੱਤਵ ਹੀ ਨਹੀਂ ਦਿੰਦੇ, ਕਈ ਵਾਰ ਤਾਂ ਉਨ੍ਹਾਂ ਨੂੰ ਛੋਟਾ ਸਮਝ ਲੈਂਦੇ ਹਾਂ। ਅਗਰ students ਇਨ੍ਹਾਂ ਨੂੰ ਦੇਖਣਗੇ ਜਾਨਣਗੇ ਤਾਂ ਇੱਕ ਤਰ੍ਹਾਂ ਦਾ ਭਾਵਨਾਤਮਕ ਜੁੜਾਅ ਹੋਵੇਗਾ, skills ਨੂੰ ਸਮਝਣਗੇ, ਉਨ੍ਹਾਂ ਦੀ respect ਕਰਨਗੇ।
ਹੋ ਸਕਦਾ ਹੈ ਵੱਡੇ ਹੋ ਕੇ ਇਨ੍ਹਾਂ ਵਿੱਚੋਂ ਕਈ ਬੱਚੇ ਅਜਿਹੇ ਹੀ ਉਦਯੋਗਾਂ ਨਾਲ ਜੁੜਨ, ਹੋ ਸਕਦਾ ਹੈ ਉਹੀ ਵੱਡੇ ਮਾਲਕ ਬਣ ਜਾਣ, ਵੱਡੇ ਉਦਯੋਗਪਤੀ ਬਣ ਜਾਣ। ਬੱਚਿਆਂ ਵਿੱਚ ਸੰਵੇਦਨਾ ਜਗਾਉਣ ਦੀ ਗੱਲ ਜਦੋਂ ਆਉਂਦੀ ਹੈ..... ਹੁਣ ਬੱਚੇ ਆਟੋ-ਰਿਕਸ਼ਾ ਵਿੱਚ ਸਕੂਲ ਆਉਂਦੇ ਹਨ। ਕੀ ਕਦੇ ਉਨ੍ਹਾਂ ਬੱਚਿਆਂ ਨੂੰ ਪੁੱਛਿਆ ਕਿ ਉਸ ਆਟੋ-ਰਿਕਸ਼ਾਵਾਲੇ ਦਾ ਨਾਮ ਕੀ ਹੈ, ਜੋ ਤੁਹਾਨੂੰ ਰੋਜ਼ ਲੈ ਕੇ ਆਉਂਦਾ ਹੈ..... ਉਸ ਦਾ ਘਰ ਕਿੱਥੇ ਹੈ....ਕੀ ਉਸ ਦੇ ਜਨਮ ਦਿਨ ਨੂੰ ਕਦੇ ਮਨਾਇਆ ਸੀ ਕੀ… ਕੀ ਕਦੇ ਉਸ ਦੇ ਘਰ ਗਏ ਸਨ ਕੀ ....ਕੀ ਉਹ ਤੁਹਾਡੇ ਮਾਂ-ਬਾਪ ਨੂੰ ਮਿਲਿਆ ਸੀ ਕੀ। ਫਿਰ ਬੱਚਿਆਂ ਨੂੰ ਕਹੋ ਤੁਹਾਡੇ ਜੋ ਰਿਕਸ਼ਾ ਡਰਾਈਵਰ ਹਨ..ਉਸ ਤੋਂ 10 ਸਵਾਲ ਪੁੱਛ ਕੇ ਆਓ....ਫਿਰ ਕਲਾਸ ਵਿੱਚ ਸਾਰਿਆਂ ਨੂੰ ਦੱਸੋ ਕਿ ਮੇਰਾ ਰਿਕਸ਼ਾਵਾਲਾ ਅਜਿਹਾ ਹੈ, ਉਹ ਇਸ ਪਿੰਡ ਦਾ ਹੈ, ਉਹ ਇੱਥੇ ਕਿਵੇਂ ਆਇਆ। ਫਿਰ ਬੱਚਿਆਂ ਨੂੰ ਉਸ ਦੇ ਪ੍ਰਤੀ ਸੰਵੇਦਨਾ ਪ੍ਰਗਟ ਹੋਵੇਗੀ। ਵਰਨਾ ਉਨ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ, ਉਨ੍ਹਾਂ ਨੂੰ ਲਗਦਾ ਹੈ ਮੇਰੇ ਪਿਤਾ ਜੀ ਪੈਸੇ ਦਿੰਦੇ ਹਨ ਇਸ ਲਈ ਆਟੋ-ਰਿਕਸ਼ਾਵਾਲਾ ਮੈਨੂੰ ਲੇਕੇ ਆਉਂਦਾ ਹੈ। ਉਸ ਦੇ ਮਨ ਵਿੱਚ ਉਹ ਭਾਵ ਨਹੀਂ ਜਗਦਾ ਹੈ ਕਿ ਆਟੋ-ਰਿਕਸ਼ਾ ਵਾਲਾ ਮੇਰੀ ਜ਼ਿੰਦਗੀ ਬਣਾ ਰਿਹਾ ਹੈ। ਮੇਰੇ ਜ਼ਿੰਦਗੀ ਨੂੰ ਬਣਾਉਣ ਲਈ ਉਹ ਕੁਝ ਕਰ ਰਿਹਾ ਹੈ, ਇਹ ਸੰਵੇਦਨਾ ਪੈਦਾ ਹੋਵੇਗੀ।
ਉਸੇ ਪ੍ਰਕਾਰ ਨਾਲ ਅਗਰ ਕੋਈ ਦੂਜਾ ਪ੍ਰੋਫੇਸ਼ਨ ਵੀ ਚੁਣਦਾ ਹੈ, ਇੰਜੀਨੀਅਰ ਵੀ ਬਣਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਰਹੇਗਾ ਕਿ ਫਲਾਂ ਪੇਸ਼ੇ ਨੂੰ ਬਿਹਤਰ ਬਣਾਉਣ ਲਈ ਕੀ ਇਨੋਵੇਸ਼ਨ ਕੀਤਾ ਜਾ ਸਕਦਾ ਹੈ ? ਇਸ ਤਰ੍ਹਾਂ, Hospitals ਦੀ, ਫਾਇਰ Stations ਦੀ ਜਾਂ ਫਿਰ ਦੂਜੀ ਕਿਸੇ ਜਗ੍ਹਾ ਦੀ visit ਵੀ learning ਦਾ ਹਿੱਸਾ ਹੋ ਸਕਦੀ ਹੈ। ਬੱਚਿਆਂ ਨੂੰ ਲੈ ਜਾਣਾ ਚਾਹੀਦਾ ਹੈ, ਦਿਖਾਉਣਾ ਚਾਹੀਦਾ ਹੈ .... ਉਨ੍ਹਾਂ ਨੂੰ ਪਤਾ ਚਲੇਗਾ ਡਾਕਟਰ ਵੀ ਕਿੰਨੇ ਪ੍ਰਕਾਰ ਦੇ ਹੁੰਦੇ ਹਨ। Dentist ਕੀ ਹੁੰਦਾ ਹੈ .... ਅੱਖਾਂ ਦਾ ਹਸਪਤਾਲ ਕਿਵੇਂ ਹੁੰਦਾ ਹੈ। ਸਾਧਨ ਦੇਖੇਗਾ, ਅੱਖਾਂ ਚੈੱਕ ਕਰਨ ਦੀ ਮਸ਼ੀਨ ਕਿਵੇਂ ਹੁੰਦੀ ਹੈ .... ਉਸ ਨੂੰ ਜਿਗਿਆਸਾ ਹੋਵੇਗੀ, ਉਹ ਸਿੱਖੇਗਾ।
ਸਾਥੀਓ, ਰਾਸ਼ਟਰੀ ਸਿੱਖਿਆ ਨੀਤੀ ਨੂੰ ਇਸੇ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਕਿ Syllabus ਨੂੰ ਘੱਟ ਕੀਤਾ ਜਾ ਸਕੇ ਅਤੇ fundamental ਚੀਜ਼ਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਲਰਨਿੰਗ ਨੂੰ Integrated ਅਤੇ Inter-Disciplinary, Fun based ਅਤੇ complete experience ਬਣਾਉਣ ਲਈ ਇੱਕ National Curriculum Framework develop ਕੀਤਾ ਜਾਵੇਗਾ। ਇਹ ਵੀ ਤੈਅ ਕੀਤਾ ਗਿਆ ਹੈ ਕਿ 2022 ਵਿੱਚ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਮਨਾਵਾਂਗੇ, ਤਾਂ ਸਾਡੇ Students ਇਸ ਨਵੇਂ ਕਰਿਕੁਲਮ ਦੇ ਨਾਲ ਹੀ ਨਵੇਂ ਭਵਿੱਖ ਦੀ ਤਰਫ ਕਦਮ ਵਧਾਉਣਗੇ। ਇਹ ਵੀ forward looking, future ready ਅਤੇ scientific curriculum ਹੋਵੇਗਾ। ਇਸ ਦੇ ਲਈ ਸਾਰਿਆਂ ਦੇ ਸੁਝਾਅ ਲਏ ਜਾਣਗੇ, ਅਤੇ ਸਾਰਿਆਂ ਦੇ recommendations ਅਤੇ modern education systems ਨੂੰ ਇਸ ਵਿੱਚ ਸਮਾਹਿਤ ਕੀਤਾ ਜਾਵੇਗਾ।
ਸਾਥੀਓ, ਭਵਿੱਖ ਦੀ ਦੁਨੀਆ, ਸਾਡੀ ਅੱਜ ਦੀ ਦੁਨੀਆ ਨਾਲ ਕਾਫ਼ੀ ਵੱਖ ਹੋਣ ਵਾਲੀ ਹੈ। ਅਸੀ ਇਸ ਦੀ ਜ਼ਰੂਰਤਾਂ ਨੂੰ ਹੁਣੇ ਵੀ ਦੇਖ ਸਕਦੇ ਹਨ, ਸੇਂਸ ਕਰ ਸਕਦੇ ਹਨ। ਅਜਿਹੇ ਵਿੱਚ ਸਾਨੂੰ ਆਪਣੇ Students ਨੂੰ 21St century ਦੀ skills ਦੇ ਨਾਲ ਅੱਗੇ ਵਧਾਉਣਾ ਹੈ। ਇਹ 21St Century ਦੀ Skills ਕੀ ਹੋਣਗੀਆਂ ? ਇਹ ਹੋਣਗੀਆਂ- -Critical Thinking -Creativity -Collaboration -Curiosity ਅਤੇ Communication . ਸਾਡੇ students, sustainable future, sustainable science ਨੂੰ ਸਮਝੋ, ਉਸ ਦਿਸ਼ਾ ਵਿੱਚ ਸੋਚੋ, ਇਹ ਸਭ ਅੱਜ ਸਮਾਂ ਦੀ ਮੰਗ ਹੈ, ਬਹੁਤ ਜ਼ਰੂਰੀ ਹੈ। ਇਸ ਲਈ, ਵਿਦਿਆਰਥੀ ਸ਼ੁਰੂਆਤ ਨਾਲ ਹੀ ਕੋਡਿੰਗ ਸਿੱਖਣ, Artificial Intelligence ਨੂੰ ਸਮਝਣ, Internet of Things, Cloud Computing, Data Science ਅਤੇ Robotics ਨਾਲ ਜੁੜਨ, ਇਹ ਸਭ ਸਾਨੂੰ ਦੇਖਣਾ ਹੋਵੇਗਾ।
ਸਾਥੀਓ, ਸਾਡੀ ਪਹਿਲਾਂ ਦੀ ਜੋ ਸਿੱਖਿਆ ਨੀਤੀ ਰਹੀ ਹੈ, ਉਸ ਨੇ ਸਾਡੇ students ਨੂੰ ਬਹੁਤ ਬੰਨ੍ਹ ਵੀ ਦਿੱਤਾ ਸੀ। ਜਿਵੇਂ ਉਦਾਹਰਣ ਦੇ ਤੌਰ ‘ਤੇ ਲਓ ਤਾਂ ਜੋ ਵਿਦਿਆਰਥੀ Science ਲੈਂਦਾ ਹੈ ਉਹ Arts ਜਾਂ Commerce ਨਹੀਂ ਪੜ੍ਹ ਸਕਦਾ ਸੀ। Arts-Commerce ਵਾਲੀਆਂ ਲਈ ਮੰਨ ਲਿਆ ਗਿਆ ਕਿ ਇਹ History, Geography, Accounts ਇਸ ਲਈ ਪੜ੍ਹ ਰਹੇ ਹਨ ਕਿਉਂਕਿ ਇਹ ਸਾਇੰਸ ਨਹੀਂ ਪੜ੍ਹ ਸਕਦੇ। ਲੇਕਿਨ ਕੀ Real World ਵਿੱਚ, ਸਾਡੇ ਤੁਹਾਡੇ ਜੀਵਨ ਵਿੱਚ ਅਜਿਹਾ ਹੁੰਦਾ ਹੈ ਕਿ ਕੇਵਲ ਇੱਕ ਹੀ ਫੀਲਡ ਦੀ ਜਾਣਕਾਰੀ ਨਾਲ ਸਾਰੇ ਕੰਮ ਹੋ ਜਾਓ ? ਹਕੀਕਤ ਵਿੱਚ ਸਾਰੇ ਵਿਸ਼ਾ ਇੱਕ ਦੁੱਜੇ ਨਾਲ ਜੁੜੇ ਹੋਏ ਹਨ।
ਹਰ Learning inter-related ਹੈ। Students ਕੋਈ ਇੱਕ ਵਿਸ਼ਾ ਲੈ ਲੈਂਦੇ ਹਨ, ਬਾਅਦ ਵਿੱਚ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦੂਜੇ ਕਿਸੇ ਖੇਤਰ ਵਿੱਚ ਜ਼ਿਆਦਾ ਬਿਹਤਰ ਕਰ ਸਕਦੇ ਹਨ। ਲੇਕਿਨ ਵਰਤਮਾਨ ਵਿਵਸਥਾ, ਬਦਲਾਅ ਦਾ, ਨਵੀਂ ਸੰਭਾਵਨਾਵਾਂ ਨਾਲ ਜੁੜਨੇ ਦਾ ਮੌਕੇ ਹੀ ਨਹੀਂ ਦਿੰਦਾ। ਬਹੁਤ ਸਾਰੇ ਬੱਚਿਆਂ ਦੇ ਡਰਾਪ ਆਉਟ ਹੋਣ ਦਾ ਇਹ ਵੀ ਇੱਕ ਬਹੁਤ ਕਾਰਨ ਰਿਹਾ ਹੈ। ਇਸ ਲਈ, ਰਾਸ਼ਟਰੀ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ। ਮੈਂ ਇਸ ਨੂੰ ਬਹੁਤ ਵੱਡੇ ਸੁਧਾਰ ਦੇ ਤੌਰ ‘ਤੇ ਦੇਖਦਾ ਹਾਂ। ਹੁਣ ਸਾਡੇ ਨੌਜਵਾਨਾਂ ਨੂੰ Science, Humanity ਜਾਂ Commerce ਵਿੱਚੋਂ ਕਿਸੇ ਇੱਕ ਬਰੈਕੇਟ ਵਿੱਚ ਫਿਟ ਨਹੀਂ ਹੋਣਾ ਪਵੇਗਾ। ਦੇਸ਼ ਦੇ ਹਰ student ਨੂੰ, ਉਸ ਦੀ ਪ੍ਰਤਿਭਾਵਾਂ ਨੂੰ ਹੁਣ ਪੂਰਾ ਮੌਕਾ ਮਿਲੇਗਾ।
ਸਾਥੀਓ, ਰਾਸ਼ਟਰੀ ਸਿੱਖਿਆ ਨੀਤੀ ਇੱਕ ਹੋਰ ਬਹੁਤ ਵੱਡੀ ਸਮੱਸਿਆ ਨੂੰ ਵੀ address ਕਰਦੀ ਹੈ। ਇੱਥੇ ਤਾਂ ਵੱਡੇ ਵੱਡੇ ਅਨੁਭਵੀ ਅਤੇ ਜਾਣਕਾਰ ਲੋਕ ਮੌਜੂਦ ਹਨ, ਤੁਸੀਂ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਕਿ ਸਾਡੇ ਦੇਸ਼ ਵਿੱਚ learning driven education ਦੀ ਜਗ੍ਹਾ Marks ਅਤੇ Marks-Sheet education ਹਾਵੀ ਹੈ। Learn ਤਾਂ ਬੱਚੇ ਤਦ ਵੀ ਕਰ ਰਹੇ ਹੁੰਦੇ ਹਨ ਜਦੋਂ ਉਹ ਖੇਡ ਰਹੇ ਹੁੰਦੇ ਹਨ, ਜਦੋਂ ਉਹ ਪਰਿਵਾਰ ਵਿੱਚ ਗੱਲ ਕਰ ਰਹੇ ਹੁੰਦੇ ਹਨ, ਜਦੋਂ ਉਹ ਬਾਹਰ ਤੁਹਾਡੇ ਨਾਲ ਘੁੰਮਣ ਜਾਂਦੇ ਹਨ। ਲੇਕਿਨ ਅਕਸਰ ਮਾਤਾ-ਪਿਤਾ ਵੀ ਬੱਚਿਆਂ ਨੂੰ ਇਹ ਨਹੀਂ ਪੁੱਛਦੇ ਕਿ ਕੀ ਸਿੱਖਿਆ ? ਉਹ ਵੀ ਇਹੀ ਪੁੱਛਦੇ ਹਨ ਕਿ ਮਾਰਕਸ ਕਿੰਨੇ ਆਏ ? ਟੈਸਟ ਵਿੱਚ ਨੰਬਰ ਕਿੰਨੇ ਨੰਬਰ ਆਏ ? ਇੱਕ ਟੈਸਟ, ਇੱਕ ਮਾਰਕਸਸ਼ੀਟ ਕੀ ਬੱਚਿਆਂ ਦੇ ਸਿੱਖਣ ਦੀ, ਉਨ੍ਹਾਂ ਦੇ ਮਾਨਸਿਕ ਵਿਕਾਸ ਦੀ Parameter ਹੋ ਸਕਦੀ ਹੈ ? ਅੱਜ ਸਚਾਈ ਇਹ ਹੈ ਕਿ ਮਾਰਕਸਸ਼ੀਟ, ਮਾਨਸਿਕ ਪ੍ਰੈਸ਼ਰਸ਼ੀਟ ਬਣ ਗਈ ਹੈ ਅਤੇ ਪਰਿਵਾਰ ਦੀ ਪ੍ਰੈਸਟਿਜਸ਼ੀਟ ਬਣ ਗਈ ਹੈ। ਪੜ੍ਹਾਈ ਨਾਲ ਮਿਲ ਰਹੇ ਇਸ ਤਣਾਅ ਨੂੰ, ਮੈਂਟਲ ਸਟਰੈੱਸ ਤੋਂ ਆਪਣੇ ਬੱਚਿਆਂ ਨੂੰ ਕੱਢਣਾ ਰਾਸ਼ਟਰੀ ਸਿੱਖਿਆ ਨੀਤੀ ਦਾ ਇੱਕ ਮੁੱਖ ਉਦੇਸ਼ ਹੈ।
ਪਰੀਖਿਆ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਵਿਦਿਆਰਥੀਆਂ ’ਤੇ ਇਸ ਦਾ ਬੇਵਜ੍ਹਾ ਦਾ ਦਬਾਅ ਨਾ ਪਵੇ। ਅਤੇ ਕੋਸ਼ਿਸ਼ ਇਹ ਹੈ ਕਿ ਕੇਵਲ ਇੱਕ ਪਰੀਖਿਆ ਨਾਲ ਵਿਦਿਆਰਥੀ-ਵਿਦਿਆਰਥਣਾਂ ਦਾ ਮੁੱਲਾਂਕਣ ਨਾ ਕੀਤਾ ਜਾਵੇ, ਬਲਕਿ Self-assessment, Peer-To-Peer assessment ਨਾਲ ਵਿਦਿਆਰਥੀਆਂ ਦੇ ਵਿਕਾਸ ਦੇ ਕਈ ਪਹਿਲੂਆਂ ਦਾ ਮੁੱਲਾਂਕਣ ਹੋਵੇ। ਇਸ ਲਈ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਰਕਸਸ਼ੀਟ ਦੀ ਜਗ੍ਹਾ Holistic report card ’ਤੇ ਬਲ ਦਿੱਤਾ ਗਿਆ ਹੈ। Holistic report card ਵਿਦਿਆਰਥੀਆਂ ਦੇ unique potential, aptitude, attitude, talent, skills, efficiency, competency ਅਤੇ possibilities ਦੀ detailed sheet ਹੋਵੇਗੀ। ਮੁੱਲਾਂਕਣ ਪ੍ਰਣਾਲੀ ਦੇ ਸੰਪੂਰਨ ਸੁਧਾਰ ਲਈ ਇੱਕ ਨਵੇਂ ਰਾਸ਼ਟਰੀ ਮੁੱਲਾਂਕਣ ਕੇਂਦਰ “ਪਰਖ” ਦੀ ਸਥਾਪਨਾ ਵੀ ਕੀਤੀ ਜਾਵੇਗੀ।
ਸਾਥੀਓ, ਰਾਸ਼ਟਰੀ ਸਿੱਖਿਆ ਨੀਤੀ ਆਉਣ ਦੇ ਬਾਅਦ ਤੋਂ ਇਹ ਵੀ ਚਰਚਾ ਕਾਫ਼ੀ ਤੇਜ਼ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਭਾਸ਼ਾ ਕੀ ਹੋਵੇਗੀ? ਇਸ ਵਿੱਚ ਕੀ ਬਦਲਾਅ ਕੀਤਾ ਜਾ ਰਿਹਾ ਹੈ ? ਇੱਥੇ ਸਾਨੂੰ ਇੱਕ ਹੀ ਵਿਗਿਆਨਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਭਾਸ਼ਾ ਸਿੱਖਿਆ ਦਾ ਮਾਧਿਅਮ ਹੈ, ਭਾਸ਼ਾ ਹੀ ਸਾਰੀ ਸਿੱਖਿਆ ਨਹੀਂ ਹੈ। ਕਿਤਾਬੀ ਪੜ੍ਹਾਈ ਵਿੱਚ ਫਸੇ-ਫਸੇ ਕੁਝ ਲੋਕ ਇਹ ਫਰਕ ਹੀ ਭੁੱਲ ਜਾਂਦੇ ਹਨ। ਇਸ ਲਈ, ਜਿਸ ਵੀ ਭਾਸ਼ਾ ਵਿੱਚ ਬੱਚਾ ਅਸਾਨੀ ਨਾਲ ਸਿੱਖ ਸਕੇ, ਚੀਜ਼ਾਂ Learn ਕਰ ਸਕੇ, ਉਹੀ ਭਾਸ਼ਾ ਪੜ੍ਹਾਈ ਦੀ ਭਾਸ਼ਾ ਹੋਣੀ ਚਾਹੀਦੀ ਹੈ। ਇਹ ਦੇਖਣਾ ਜ਼ਰੂਰੀ ਹੈ ਕਿ ਜਦੋਂ ਬੱਚੇ ਨੂੰ ਅਸੀਂ ਪੜ੍ਹਾ ਰਹੇ ਹਾਂ, ਤਾਂ ਜੋ ਅਸੀਂ ਬੋਲ ਰਹੇ ਹਾਂ, ਕੀ ਉਹ ਸਮਝ ਪਾ ਰਿਹਾ ਹੈ? ਸਮਝ ਰਿਹਾ ਤਾਂ ਕਿਤਨੀ ਅਸਾਨੀ ਨਾਲ ਸਮਝ ਰਿਹਾ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਵਿਸ਼ੇ ਤੋਂ ਜ਼ਿਆਦਾ ਬੱਚੇ ਦੀ ਊਰਜਾ ਭਾਸ਼ਾ ਨੂੰ ਸਮਝਣ ਵਿੱਚ ਖਪ ਰਹੀ ਹੈ? ਇਨ੍ਹਾਂ ਸਭ ਗੱਲਾਂ ਨੂੰ ਸਮਝਦੇ ਹੋਏ ਜ਼ਿਆਦਾਤਰ ਦੇਸ਼ਾਂ ਵਿੱਚ ਵੀ ਆਰੰਭਿਕ ਸਿੱਖਿਆ ਮਾਤ੍ਰਭਾਸ਼ਾ ਵਿੱਚ ਹੀ ਦਿੱਤੀ ਜਾਂਦੀ ਹੈ।
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਜਾਣਦੇ ਹੋਣਗੇ ਕਿ 2018 ਵਿੱਚ Programme for International Student Assessment- PISA ਦੀ top ranking ਵਾਲੇ ਜਿਤਨੇ ਦੇਸ਼ ਸਨ, ਜਿਵੇਂ ਕਿ Estonia, Ireland, Finland, Japan, South Korea, Poland, ਇਨ੍ਹਾਂ ਸਭ ਦੇਸ਼ਾਂ ਵਿੱਚ ਪ੍ਰਾਥਮਿਕ ਸਿੱਖਿਆ ਮਾਤ੍ਰਭਾਸ਼ਾ ਵਿੱਚ ਦਿੱਤੀ ਜਾਂਦੀ ਹੈ। ਇਹ ਗੱਲ ਸੁਭਾਵਿਕ ਹੈ ਕਿ ਜਿਸ ਭਾਸ਼ਾ ਨੂੰ ਸੁਣਦੇ ਹੋਏ ਬੱਚੇ ਪਲਦੇ ਹਨ, ਜੋ ਭਾਸ਼ਾ ਘਰ ਦੀ ਭਾਸ਼ਾ ਹੁੰਦੀ ਹੈ, ਉਸੇ ਵਿੱਚ ਬੱਚਿਆਂ ਦੀ ਸਿੱਖਣ ਦੀ ਗਤੀ ਬਿਹਤਰ ਹੁੰਦੀ ਹੈ। ਵਰਨਾ ਹੁੰਦਾ ਇਹ ਹੈ ਕਿ ਬੱਚੇ ਜਦੋਂ ਕਿਸੇ ਦੂਸਰੀ ਭਾਸ਼ਾ ਵਿੱਚ ਕੁਝ ਸੁਣਦੇ ਹਨ, ਤਾਂ ਪਹਿਲਾਂ ਉਹ ਉਸ ਨੂੰ ਆਪਣੀ ਭਾਸ਼ਾ ਵਿੱਚ translate ਕਰਦੇ ਹਨ, ਫਿਰ ਉਸ ਨੂੰ ਸਮਝਦੇ ਹਨ। ਬਾਲ ਮਨ ਵਿੱਚ ਇਹ ਬੜੀ ਉਲਝਣ ਪੈਦਾ ਕਰਦੀ ਹੈ, ਬਹੁਤ ਸਟ੍ਰੈੱਸ ਦੇਣ ਵਾਲੀ ਗੱਲ ਹੁੰਦੀ ਹੈ। ਇਸ ਦਾ ਇੱਕ ਹੋਰ ਪਹਿਲੂ ਹੈ। ਸਾਡੇ ਦੇਸ਼ ਵਿੱਚ, ਖਾਸ ਕਰਕੇ ਗ੍ਰਾਮੀਣ ਖੇਤਰ ਵਿੱਚ, ਪੜ੍ਹਾਈ ਮਾਤ੍ਰਭਾਸ਼ਾ ਤੋਂ ਅਲੱਗ ਹੋਣ ’ਤੇ ਜ਼ਿਆਦਾਤਰ parents ਬੱਚਿਆਂ ਦੀ ਪੜ੍ਹਾਈ ਨਾਲ ਜੁੜ ਵੀ ਨਹੀਂ ਸਕਦੇ। ਅਜਿਹੇ ਵਿੱਚ ਬੱਚਿਆਂ ਲਈ ਪੜ੍ਹਾਈ ਇੱਕ ਸਹਿਜ ਪ੍ਰਕਿਰਿਆ ਨਹੀਂ ਰਹਿ ਜਾਂਦੀ, ਬਲਕਿ ਪੜ੍ਹਾਈ ਸਕੂਲ ਦੀ ਇੱਕ duty ਬਣ ਜਾਂਦੀ ਹੈ। ਪੇਰੈਂਟਸ ਅਤੇ ਸਕੂਲ ਦੇ ਦਰਮਿਆਨ ਇੱਕ ਲਾਈਨ ਖਿਚ ਜਾਂਦੀ ਹੈ।
ਇਸ ਲਈ, ਜਿੱਥੋਂ ਤੱਕ ਸੰਭਵ ਹੋਵੇ, ਘੱਟ ਤੋਂ ਘੱਟ ਗ੍ਰੇਡ ਫਾਈਵ, ਸ਼੍ਰੇਣੀ ਪੰਜ ਤੱਕ ਸਿੱਖਿਆ ਦਾ ਮਾਧਿਅਮ ਮਾਤ੍ਰਭਾਸ਼ਾ, ਸਥਾਨਕ ਭਾਸ਼ਾ ਰੱਖਣ ਦੀ ਗੱਲ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਕਹੀ ਗਈ ਹੈ। ਮੈਂ ਦੇਖਦਾ ਹਾਂ, ਕੁਝ ਲੋਕ ਇਸ ਨੂੰ ਲੈ ਕੇ ਭਰਮ ਵਿੱਚ ਵੀ ਰਹਿੰਦੇ ਹਨ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ੍ਰਭਾਸ਼ਾ ਦੇ ਇਲਾਵਾ ਕੋਈ ਹੋਰ ਭਾਸ਼ਾ ਸਿੱਖਣ, ਸਿਖਾਉਣ ’ਤੇ ਕੋਈ ਪ੍ਰਤੀਬੰਧ ਨਹੀਂ ਹੈ। ਅੰਗਰੇਜ਼ੀ ਦੇ ਨਾਲ-ਨਾਲ ਜੋ ਵੀ ਵਿਦੇਸ਼ੀ ਭਾਸ਼ਾਵਾਂ ਅੰਤਰਰਾਸ਼ਟਰੀ ਪੱਧਰ ’ਤੇ ਸਹਾਇਕ ਹਨ, ਉਹ ਬੱਚੇ ਪੜ੍ਹਨ, ਸਿੱਖਣ, ਤਾਂ ਅੱਛਾ ਹੀ ਹੋਵੇਗਾ। ਲੇਕਿਨ ਨਾਲ-ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਵੀ promote ਕੀਤਾ ਜਾਵੇਗਾ, ਤਾਕਿ ਸਾਡੇ ਨੌਜਵਾਨ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੀਆਂ ਭਾਸ਼ਾਵਾਂ, ਉੱਥੋਂ ਦੇ ਸੱਭਿਆਚਾਰ ਤੋਂ ਜਾਣੂ ਹੋ ਸਕਣ, ਹਰ ਖੇਤਰ ਦਾ ਇੱਕ ਦੂਸਰੇ ਨਾਲ ਰਿਸ਼ਤਾ ਮਜ਼ਬੂਤ ਹੋਵੇ।
ਸਾਥੀਓ, ਰਾਸ਼ਟਰੀ ਸਿੱਖਿਆ ਨੀਤੀ ਦੀ ਇਸ ਯਾਤਰਾ ਦੇ ਪਥਪ੍ਰਦਰਸ਼ਕ ਤੁਸੀਂ ਸਾਰੇ ਹੋ, ਦੇਸ਼ ਦੇ ਅਧਿਆਪਕ ਹਨ। ਚਾਹੇ ਨਵੇਂ ਤਰੀਕੇ ਨਾਲ learning ਹੋਵੇ, ਚਾਹੇ ‘ਪਰਖ’ ਦੇ ਜ਼ਰੀਏ ਨਵੀਂ ਪਰੀਖਿਆ ਹੋਵੇ, students ਨੂੰ ਇਸ ਨਵੀਂ ਯਾਤਰਾ ’ਤੇ ਲੈ ਕੇ ਅਧਿਆਪਕਾਂ ਨੂੰ ਹੀ ਜਾਣਾ ਹੈ। ਕਿਉਂਕਿ, ਪਲੇਨ ਕਿਤਨਾ ਵੀ advance ਕਿਉਂ ਨਾ ਹੋਵੇ, ਉਡਾਉਂਦਾ Pilot ਹੀ ਹੈ। ਇਸ ਲਈ, ਇਹ ਸਾਰੇ ਅਧਿਆਪਕਾਂ ਨੂੰ ਵੀ ਕਾਫ਼ੀ ਕੁਝ ਨਵਾਂ Learn ਕਰਨਾ ਹੈ, ਕਾਫ਼ੀ ਕੁਝ ਪੁਰਾਣਾ Unlearn ਵੀ ਕਰਨਾ ਹੈ। 2022 ਵਿੱਚ ਜਦੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ, ਤਦ ਭਾਰਤ ਦਾ ਹਰ student, ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਤੈਅ ਗਏ ਦਿਸ਼ਾ-ਨਿਰਦੇਸ਼ਾਂ ਵਿੱਚ ਪੜ੍ਹੇ, ਇਹ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ। ਮੈਂ ਸਾਰੇ ਅਧਿਆਪਕਾਂ, ਪ੍ਰਸ਼ਾਸਕਾਂ, ਸਵੈ ਸੇਵੀ ਸੰਗਠਨਾਂ ਅਤੇ ਮਾਪਿਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਰਾਸ਼ਟਰੀ ਮਿਸ਼ਨ ਵਿੱਚ ਆਪਣਾ ਸਹਿਯੋਗ ਦੇਣ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ ਸਾਰੇ ਅਧਿਆਪਕਾਂ ਦੇ ਸਹਿਯੋਗ ਨਾਲ, ਦੇਸ਼ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਫਲਤਾ ਪੂਰਵਕ ਲਾਗੂ ਕਰ ਸਕੇਗਾ।
ਮੈਂ ਆਪਣੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਅਧਿਆਪਕਾਂ ਦੇ ਮਾਧਿਅਮ ਰਾਹੀਂ ਇੱਕ ਗੱਲ ਤਾਕੀਦ ਨਾਲ ਕਹਿਣਾ ਚਾਹਾਂਗਾ ਕਿ ਕੋਰੋਨਾ ਦੇ ਕਾਲ ਵਿੱਚ ਆਪ ਵੀ ਹੋਰਾਂ ਨੂੰ ਜਿਨ੍ਹਾਂ ਮਰਿਆਦਾਵਾਂ ਦਾ ਪਾਲਣ ਕਰਨਾ ਹੈ – ਦੋ ਗਜ ਦੂਰੀ ਦੀ ਗੱਲ ਹੋਵੇ, ਮਾਸਕ ਜਾਂ ਫੇਸ ਕਵਰ ਦੀ ਗੱਲ ਹੋਵੇ, ਆਪਣੇ ਪਰਿਵਾਰ ਵਿੱਚ ਬਜ਼ੁਰਗਾਂ ਦਾ ਪੂਰਾ ਖਿਆਲ ਰੱਖਣ ਦੀ ਗੱਲ ਹੋਵੇ, ਸਵੱਛਤਾ ਦੀ ਗੱਲ ਹੋਵੇ, ਇਹ ਸਭ ਲੜਾਈ ਦੇ ਲੜਨ ਦੀ ਅਗਵਾਈ ਵੀ ਸਾਨੂੰ ਸਭ ਨੂੰ ਕਰਨੀ ਹੈ। ਅਤੇ ਅਧਿਆਪਕ ਬੜੀ ਅਸਾਨੀ ਨਾਲ ਕਰ ਸਕਦੇ ਹਨ, ਬੜੀ ਅਸਾਨੀ ਨਾਲ ਗੱਲ ਘਰ-ਘਰ ਪਹੁੰਚਾ ਸਕਦੇ ਹਨ। ਅਤੇ ਅਧਿਆਪਕ ਜਦੋਂ ਕੋਈ ਗੱਲ ਕਰਦੇ ਹਨ ਤਾਂ ਸਟੂਡੈਂਟ ਬਹੁਤ ਵਿਸ਼ਵਾਸ ਨਾਲ ਮੰਨਦਾ ਹੈ। ਸਟੂਡੈਂਟ ਦੇ ਸਾਹਮਣੇ, ਪ੍ਰਧਾਨ ਮੰਤਰੀ ਨੇ ਇਹ ਕਿਹਾ, ਕਹੋਗੇ ਅਤੇ ਮੇਰੇ ਅਧਿਆਪਕ ਨੇ ਇਹ ਕਿਹਾ ਕਹੋਗੇ, ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ .............. ਸਟੂਡੈਂਟ ਪ੍ਰਧਾਨ ਮੰਤਰੀ ਨੇ ਕਿਹਾ ਹੈ, ਉਸ ‘ਤੇ ਚਾਰ ਸਵਾਲ ਕਰੇਗਾ। ਲੇਕਿਨ ਅਧਿਆਪਕ ਨੇ ਕਿਹਾ ਹੈ, ਉਸ ‘ਤੇ ਇੱਕ ਵੀ ਸਵਾਲ ਨਹੀਂ ਕਰੇਗਾ। ਘਰ ਜਾ ਕੇ ਦੱਸੇਗਾ ਮੇਰੇ ਟੀਚਰ ਨੇ ਕਿਹਾ ਹੈ। ਇਹ ਸ਼ਰਧਾ, ਇਹ ਵਿਸ਼ਵਾਸ ਬਾਲਕ ਦੇ ਮਨ ਵਿੱਚ ਪਿਆ ਹੋਇਆ ਹੈ। ਇਹ ਤੁਹਾਡੀ ਬਹੁਤ ਵੱਡੀ ਪੂੰਜੀ ਹੈ, ਬਹੁਤ ਵੱਡੀ ਸ਼ਕਤੀ ਹੈ। ਅਤੇ ਇਸ ਖੇਤਰ ਨਾਲ ਜੁੜੀਆਂ ਹੋਈਆਂ ਕਈ ਪੀੜ੍ਹੀਆਂ ਨੇ ਤਪੱਸਿਆ ਕਰਕੇ ਇਸ ਨੂੰ ਵਿਰਾਸਤ ਵਿੱਚ ਦਿੱਤਾ ਹੈ। ਅਤੇ ਜਦੋਂ ਅਜਿਹੀਆਂ ਚੀਜ਼ਾਂ ਤੁਹਾਨੂੰ ਵਿਰਾਸਤ ਵਿੱਚ ਮਿਲੀਆਂ ਹਨ ਤਦ ਤੁਹਾਡੀ ਜ਼ਿੰਮੇਵਾਰੀ ਵੀ ਬਹੁਤ ਵਧ ਜਾਂਦਾ ਹੈ।
ਮੈਨੂੰ ਵਿਸ਼ਵਾਸ ਹੈ, ਮੇਰੇ ਦੇਸ਼ ਦਾ ਅਧਿਆਪਕਗਣ, ਭਾਰਤ ਦੇ ਉੱਜਵਲ ਭਵਿੱਖ ਲਈ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲਵੇਗਾ, ਮਨ ਲਗਾ ਕੇ ਕਰੇਗਾ। ਦੇਸ਼ ਦਾ ਇੱਕ-ਇੱਕ ਬਾਲਕ ਤੁਹਾਡੀ ਸਿੱਖਿਆ ਨੂੰ ਗ੍ਰਹਿਣ ਕਰਨ ਲਈ ਤਿਆਰ ਹੁੰਦਾ ਹੈ, ਤੁਹਾਡੇ ਆਦਰਸ਼ਾਂ ਦਾ ਪਾਲਣ ਕਰਨ ਲਈ ਤਿਆਰ ਹੁੰਦਾ ਹੈ, ਤੁਹਾਡੇ ਇਰਾਦਿਆਂ ਨੂੰ ਸਾਕਾਰ ਕਰਨ ਲਈ ਤਿਆਰ ਹੁੰਦਾ ਹੈ। ਉਹ ਦਿਨ-ਰਾਤ ਮਿਹਨਤ ਕਰਨ ਲਈ ਤਿਆਰ ਹੁੰਦਾ ਹੈ। ਇੱਕ ਵਾਰ ਅਧਿਆਪਕ ਕਹਿ ਦੇਵੇ ਤਾਂ ਉਹ ਸਭ ਕੁਝ ਮੰਨਣ ਨੂੰ ਤਿਆਰ ਹੁੰਦਾ ਹੈ। ਮੈਂ ਸਮਝਦਾ ਹਾਂ ਕਿ ਮਾਂ-ਬਾਪ, ਅਧਿਆਪਕ, ਅਧਿਆਪਕ ਸੰਸਥਾ, ਸਰਕਾਰੀ ਵਿਵਸਥਾ, ਸਾਨੂੰ ਸਾਰਿਆ ਨੂੰ ਮਿਲ ਕੇ ਇਸ ਕੰਮ ਨੂੰ ਕਰਨਾ ਹੈ। ਮੈਨੂੰ ਵਿਸ਼ਵਾਸ ਹੈ, ਇਹ ਜੋ ਗਿਆਨ ਯੱਗ ਚਲ ਰਿਹਾ ਹੈ, ਇਹ ਜੋ ਸ਼ਿਕਸ਼ਾ ਪਰਵ ਚਲ ਰਿਹਾ ਹੈ, 5 ਸਤੰਬਰ ਤੋਂ ਲੈ ਕੇ ਲਗਾਤਾਰ ਅਲੱਗ-ਅਲੱਗ ਖੇਤਰ ਦੇ ਲੋਕ ਇਸ ਨੂੰ ਅੱਗੇ ਵਧਾਉਣ ਦੇ ਕੰਮ ਵਿੱਚ ਲਗੇ ਹੋਏ ਹਨ। ਇਹ ਯਤਨ ਅੱਛੇ ਨਤੀਜੇ ਲਿਆਵੇਗਾ ........ ਸਮੇਂ ਤੋਂ ਪਹਿਲਾਂ ਨਤੀਜੇ ਲਿਆਵੇਗਾ। ਅਤੇ ਸਮੂਹਿਕ ਕਰਤੱਵ ਦੇ ਭਾਵ ਦੇ ਕਾਰਨ ਹੋਵੇਗਾ।
ਇਸ ਵਿਸ਼ਵਾਸ ਦੇ ਨਾਲ ਮੈਂ ਇੱਕ ਵਾਰ ਫਿਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹਮੇਸ਼ਾ-ਹਮੇਸ਼ਾ ਮੈਂ ਟੀਚਰ ਨੂੰ ਨਮਨ ਕਰਦਾ ਹਾਂ। ਅੱਜ ਵਰਚੁਅਲ ਮਾਧਿਅਮ ਰਾਹੀਂ ਵੀ ਆਪ ਸਭ ਨੂੰ ਨਮਨ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ ਬਹੁਤ ਧੰਨਵਾਦ !!!
*****
ਵੀਆਰਆਰਕੇ/ਕੇਪੀ/ਬੀਐੱਮ
(Release ID: 1653481)
Visitor Counter : 758
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam