ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ

ਅਸਾਧਾਰਨ ਖੇਡ ਵਿਅਕਤੀ ਵੀ ਉੱਤਮ ਨੇਤਾ ਬਣ ਸਕਦੇ ਹਨ: ਉਪ ਰਾਸ਼ਟਰਪਤੀ


ਨੌਜਵਾਨਾਂ ਦੀ ਖੇਡ ਪ੍ਰਤਿਭਾ ਦੀ ਪਛਾਣ ਕਰਨ ਲਈ ਪ੍ਰਭਾਵਸ਼ਾਲੀ ਪ੍ਰਤਿਭਾ ਨਿਗਰਾਨੀ ਪ੍ਰਣਾਲੀਆਂ ਦਾ ਸੱਦਾ


ਖੇਡ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਦੀ ਅਤਿਅੰਤ ਜ਼ਰੂਰਤ ਹੈ, ਖ਼ਾਸਕਰ ਗ੍ਰਾਮੀਣ ਖੇਤਰਾਂ ਵਿੱਚ: ਉਪ ਰਾਸ਼ਟਰਪਤੀ


ਸਾਨੂੰ ਘਰੇਲੂ ਉੱਚ ਕੁਸ਼ਲ ਭਾਰਤੀ ਕੋਚਾਂ ਦਾ ਇੱਕ ਵੱਡਾ ਪੂਲ ਬਣਾਉਣਾ ਚਾਹੀਦਾ ਹੈ: ਉਪ ਰਾਸ਼ਟਰਪਤੀ


ਹੋਰ ਪ੍ਰਬੰਧਕੀ ਸੰਸਥਾਵਾਂ ਨੂੰ ਖੇਡ ਪ੍ਰਬੰਧਨ ਦੇ ਕੋਰਸ ਪੇਸ਼ ਕਰਨ ਦੀ ਅਪੀਲ ਕੀਤੀ


ਸਾਡੇ ਪਾਸ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ; ਸਾਨੂੰ ਮਜ਼ਬੂਤ ਸਹਾਇਤਾ ਪ੍ਰਣਾਲੀਆਂ ਦੀ ਲੋੜ ਹੈ: ਉਪ ਰਾਸ਼ਟਰਪਤੀ


ਸਾਲ 2020 ਲਈ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਲਈ ਪੰਜਾਬ ਯੂਨੀਵਰਸਿਟੀ ਨੂੰ ਵਧਾਈ

Posted On: 11 SEP 2020 1:59PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਭਾਰਤ ਵਿੱਚ ਖੇਡ ਸੱਭਿਆਚਾਰ ਨੂੰ ਤੁਰੰਤ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੇਮਾਂ ਅਤੇ ਖੇਡਾਂ ਜਾਂ ਯੋਗ ਜਾਂ ਕੋਈ ਹੋਰ ਸਰੀਰਿਕ ਗਤੀਵਿਧੀ ਚੰਗੀ ਸਿਹਤ ਅਤੇ ਤਣਾਅ ਮੁਕਤ ਜੀਵਨ ਲਈ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣਨੀ ਚਾਹੀਦੀ ਹੈ।

 

ਸਾਲ 2020 ਵਿੱਚ ਲਗਾਤਾਰ ਦੂਜੀ ਵਾਰ ਖੇਡਾਂ ਵਿੱਚ ਚੋਟੀ ਦੀ ਕਾਰਗੁਜ਼ਾਰੀ ਕਰਨ ਵਾਲੀ ਯੂਨੀਵਰਸਿਟੀ ਲਈ ਮੋਹਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਲਈ ਪੰਜਾਬ ਯੂਨੀਵਰਸਿਟੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਖੇਡਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

 

ਸ਼੍ਰੀ ਨਾਇਡੂ ਨੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਟਰਾਫੀ ਦਾ ਜ਼ਿਕਰ ਕਰਦਿਆਂ ਇਸਦੇ ਸੰਖੇਪ ਰੂਪ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦਿਆਂ ਹਮੇਸ਼ਾ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਵਜੋਂ ਜ਼ਿਕਰ ਕਰਨ ਲਈ ਕਿਹਾ।

 

ਵਿਦਿਆਰਥੀਆਂ ਨੂੰ ਆਪਣਾ ਅੱਧਾ ਸਮਾਂ ਕਲਾਸਰੂਮਾਂ ਵਿੱਚ ਅਤੇ ਬਾਕੀ ਅੱਧਾ ਫੀਲਡ ਵਿੱਚ ਬਿਤਾਉਣਾ ਚਾਹੀਦਾ ਹੈ। ਫੀਲਡ ਤੋਂ ਮੇਰਾ ਭਾਵ ਹੈ ਖੇਡਾਂ ਦਾ ਮੈਦਾਨ, ਖੇਤੀਬਾੜੀ ਦਾ ਖੇਤਰ ਅਤੇ ਸਮਾਜਿਕ ਖੇਤਰ ਵੀ।

 

ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਉੱਨਤੀ ਸਖਤ ਮਿਹਨਤ, ਯੋਜਨਾਬੰਦੀ ਅਤੇ ਦ੍ਰਿੜ੍ਹ ਇਰਾਦੇ ਨਾਲ ਹੋਏਗੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਕੋਚਾਂ, ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਤਿਭਾ ਦੇ ਨਾਲ ਖੇਡਾਂ ਦੀ ਉੱਤਮ ਪ੍ਰਾਪਤੀ ਲਈ ਪ੍ਰਸ਼ੰਸਾ ਕੀਤੀ।

 

ਸਾਡੇ ਦੇਸ਼ ਵਿੱਚ ਖ਼ਾਸ ਕਰਕੇ ਨੌਜਵਾਨਾਂ ਵਿੱਚ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੀਆਂ ਵਧ ਰਹੀ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਗ਼ੈਰ-ਸਿਹਤਮੰਦ ਖੁਰਾਕ ਅਤੇ ਗਤੀਹੀਣ ਜੀਵਨ-ਸ਼ੈਲੀ ਦੇ ਖ਼ਤਰਿਆਂ ਤੋਂ ਜਾਣੂ ਕਰਾਉਣਾ ਬਹੁਤ ਮਹੱਤਵਪੂਰਨ ਹੈ।

 

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਫਿਟ ਇੰਡੀਆ ਮੁਹਿੰਮਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਿਸ਼ਚਤ ਰੂਪ ਤੋਂ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਉਤਸ਼ਾਹਿਤ ਕਰੇਗੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਗੇਮਾਂ ਅਤੇ ਖੇਡਾਂ ਸਾਡੀ ਜਿੰਦਗੀ ਦਾ ਇਕ ਮਹੱਤਵਪੂਰਨ ਹਿੱਸੇ ਹਨ ਅਤੇ ਉਹ ਸਾਡੀ ਸਰੀਰਿਕ ਤੰਦਰੁਸਤੀ ਵਿੱਚ ਸੁਧਾਰ ਕਰਦੀਆਂ ਹਨ, ਤੁਹਾਡੀਆਂ ਬੌਧਿਕ ਯੋਗਤਾਵਾਂ ਵਿੱਚ ਸੁਧਾਰ ਕਰਦੀਆਂ ਹਨ ਅਤੇ ਟੀਮ ਦੀਆਂ ਖੇਡਾਂ ਦੇ ਮਾਮਲੇ ਵਿੱਚ ਸਾਡੀਆਂ ਸਮਾਜਿਕ ਕੁਸ਼ਲਤਾਵਾਂ ਵਿੱਚ ਵਾਧਾ ਕਰਦੀਆਂ ਹਨ।

 

ਗੇਮਾਂ ਅਤੇ ਖੇਡਾਂ ਸੁਭਾਅ ਦੇ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਤੁਲਨ ਬਿਨਾ ਕਿਸੇ ਕੁੜੱਤਣ, ਗ਼ੈਰ-ਇੱਛਾ ਜਾਂ ਬੁਰੀ ਭਾਵਨਾ ਦੇ ਅਸਫਲਤਾਵਾਂ ਅਤੇ ਔਕੜਾਂ ਨੂੰ ਸਵੀਕਾਰ ਕਰਨ ਲਈ ਜ਼ਰੂਰੀ ਹੈ।

 

ਛੋਟੀ ਉਮਰ ਤੋਂ ਹੀ ਖੇਡ ਪ੍ਰਤਿਭਾ ਦੀ ਪਹਿਚਾਣ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ, ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਅਤੇ ਵਿਆਪਕ ਪ੍ਰਤਿਭਾ ਦੀ ਨਿਗਰਾਨੀ ਅਤੇ ਸਕਾਉਟਿੰਗ ਪ੍ਰਣਾਲੀਆਂ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ।

 

ਦੇਸ਼ ਵਿੱਚ ਵਿਸ਼ੇਸ਼ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਦੀ ਜ਼ਰੂਰਤ ਤੇ ਚਾਨਣਾ ਪਾਉਂਦਿਆਂ ਸ਼੍ਰੀ ਨਾਇਡੂ ਨੇ ਵੀ ਘਰੇਲੂ ਉੱਚ ਕੁਸ਼ਲ ਭਾਰਤੀ ਕੋਚਾਂ ਦਾ ਇੱਕ ਵੱਡਾ ਪੂਲ ਬਣਾਉਣ ਲਈ ਕਿਹਾ ਕਿਉਂਕਿ ਕੋਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

 

ਹੋਰ ਕਾਲਜਾਂ ਅਤੇ ਯੂਨੀਵਰਸਟੀਆਂ ਨੂੰ ਖੇਡ ਪ੍ਰਬੰਧਨ ਵਿੱਚ ਡਿਗਰੀਆਂ ਅਤੇ ਡਿਪਲੋਮੇ ਦੀ ਪੇਸ਼ਕਸ਼ ਕਰਨ ਦੀ ਅਪੀਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਉੱਚ ਕੁਸ਼ਲ ਖੇਡਾਂ ਦੇ ਮਾਹਿਰਾਂ ਅਤੇ ਪ੍ਰੈਕਟੀਸ਼ਨਰਾਂ ਦਾ ਇੱਕ ਪੂਲ ਬਣਾਇਆ ਜਾਵੇ।

 

ਉਨ੍ਹਾਂ ਨੇ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਸਰੋਤਾਂ ਦੇ ਨਿਵੇਸ਼ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਿਸ ਵਿੱਚ ਭਾਰਤ ਨੂੰ ਮੁਕਾਬਲੇ ਦਾ ਫਾਇਦਾ ਹੋਵੇ। ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣਾ ਰਾਸ਼ਟਰੀ ਮਾਣ ਦੱਸਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਸਖਤ ਮਿਹਨਤ ਕਰਨ ਨਾਲ ਭਾਰਤ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਹੋਰ ਵੀ ਵਧੇਰੇ ਪ੍ਰਸ਼ੰਸਾ ਖੱਟੇਗਾ। ਉਨ੍ਹਾਂ ਨੇ ਕਿਹਾ, ‘ਸਾਡੇ ਕੋਲ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਸਾਨੂੰ ਜੋ ਵਧੇਰੇ ਜ਼ਰੂਰਤ ਹੈ ਉਹ ਵਧੇਰੇ ਮਜ਼ਬੂਤ ਸਹਾਇਤਾ ਪ੍ਰਣਾਲੀਆਂ ਦੀ ਹੈ।

 

ਇਸ ਮੌਕੇ ਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਰਾਜ ਕੁਮਾਰ, ਡਾਇਰੈਕਟਰ ਸਪੋਰਟਸ, ਕੋਚ ਅਤੇ ਐਵਾਰਡੀ ਹਾਜ਼ਰ ਸਨ।

 

ਭਾਸ਼ਣ ਦਾ ਪੂਰਾ ਮੂਲ ਪਾਠ ਨਿਮਨਲਿਖਤ ਹੈ :

 

ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਸਾਲ 2020 ਵਿੱਚ ਲਗਾਤਾਰ ਦੂਜੀ ਵਾਰ ਖੇਡਾਂ ਵਿੱਚ ਉੱਚ ਕੋਟੀ ਦੀ ਕਾਰਗੁਜ਼ਾਰੀ ਦਿਖਾਉਣ ਵਾਲੀ ਯੂਨੀਵਰਸਿਟੀ ਲਈ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤੀ ਹੈ।

 

ਸਭ ਤੋਂ ਪਹਿਲਾਂ ਮੈਂ ਪੰਜਾਬ ਯੂਨੀਵਰਸਿਟੀ ਦੇ ਹਰੇਕ ਵਿਦਿਆਰਥੀ, ਕੋਚਾਂ, ਪ੍ਰਬੰਧਨ, ਸਟਾਫ ਨੂੰ ਅਕਾਦਮਿਕ ਪ੍ਰਤਿਭਾ ਦੇ ਨਾਲ ਨਾਲ ਖੇਡਾਂ ਦੀ ਉੱਤਮ ਪ੍ਰਾਪਤੀ ਲਈ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ।

 

ਖੇਡਾਂ ਵਿੱਚ ਉੱਤਮ ਹੋਣਾ ਅਸਾਨ ਚੀਜ਼ ਨਹੀਂ ਹੈ। ਇਹ ਰੁਕਾਵਟਾਂ ਨੂੰ ਦੂਰ ਕਰਨ ਲਈ ਨਿਰੰਤਰ ਦ੍ਰਿੜ੍ਹਤਾ ਨਾਲ ਨਿਰੰਤਰ ਸਖਤ ਮਿਹਨਤ ਅਤੇ ਸਹੀ ਯੋਜਨਾਬੰਦੀ ਲਈ ਕਈ ਘੰਟੇ ਲੈਂਦਾ ਹੈ।

 

ਤੁਹਾਨੂੰ ਨਾ ਸਿਰਫ਼ ਇੱਕ ਮਜ਼ਬੂਤ ਸਰੀਰ ਦੀ ਜ਼ਰੂਰਤ ਹੈ ਬਲਕਿ ਇੱਕ ਮਜ਼ਬੂਤ ਦਿਮਾਗ ਅਤੇ ਪੱਕਾ ਇਰਾਦਾ ਵੀ ਇੱਕ ਉੱਤਮ ਖਿਡਾਰੀ ਬਣਨ ਲਈ ਜ਼ਰੂਰੀ ਹੈ।

 

ਮੈਨੂੰ ਖੁਸ਼ੀ ਹੈ ਕਿ ਪੰਜਾਬ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਅਸਾਧਾਰਨ ਪ੍ਰਤਿਭਾਵਾਂ ਨੂੰ ਢਾਲਣ ਵਿੱਚ ਸਫਲ ਹੋਈ ਹੈ।

 

ਮੇਰੇ ਪਿਆਰੇ ਨੌਜਵਾਨ ਵਿਦਿਆਰਥੀਓ,

 

ਗੇਮਾਂ ਅਤੇ ਖੇਡਾਂ ਸਾਡੀ ਜਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਹ ਸਾਡੀ ਸਰੀਰਿਕ ਤੰਦਰੁਸਤੀ ਨੂੰ ਬਿਹਤਰ ਬਣਾਉਂਦੀਆਂ ਹਨ, ਤੁਹਾਡੀਆਂ ਬੋਧਿਕ ਯੋਗਤਾਵਾਂ ਨੂੰ ਸੁਧਾਰਦੀਆਂ ਹਨ ਅਤੇ ਟੀਮ ਖੇਡਾਂ ਦੇ ਮਾਮਲੇ ਵਿੱਚ ਸਾਡੀਆਂ ਸਮਾਜਿਕ ਕੁਸ਼ਲਤਾਵਾਂ ਨੂੰ ਵਧਾਉਂਦੀਆਂ ਹਨ।

 

ਗੇਮਾਂ ਅਤੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਾ ਇੱਕ ਵਿਅਕਤੀ ਦੇ ਇਕਾਗਰਤਾ ਦੇ ਪੱਧਰ ਵਿੱਚ ਸੁਧਾਰ ਕਰੇਗਾ, ਟੀਮ ਦੇ ਕੰਮ ਦੀ ਧਾਰਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਸਮਾਨਤਾ ਦੇ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ।

 

ਇਹ ਸੰਤੁਲਨ ਅਸਫਲਤਾਵਾਂ ਅਤੇ ਔਕੜਾਂ ਨੂੰ ਸਵੀਕਾਰਨ ਲਈ ਜ਼ਰੂਰੀ ਹੈ, ਬਿਨਾ ਕਿਸੇ ਕੜਵਾਹਟ, ਬੁਰੀ-ਇੱਛਾ ਜਾਂ ਬੁਰੀ ਭਾਵਨਾ ਦਾ ਇੱਕ ਗੁਣ ਜਿਸਨੂੰ ਅਸੀਂ ਖਿਡਾਰੀ ਦੀ ਭਾਵਨਾਕਹਿੰਦੇ ਹਾਂ, ਇਹ ਜੀਵਨ ਦੇ ਸਧਾਰਨ ਗੁਣਾਂ ਨੂੰ ਸੁਧਾਰਦਾ ਹੈ

 

ਮੇਰਾ ਪੱਕਾ ਵਿਸ਼ਵਾਸ ਹੈ ਕਿ ਇੱਕ ਬੇਮਿਸਾਲ ਖਿਡਾਰੀ ਇੱਕ ਉੱਤਮ ਨੇਤਾ ਵੀ ਬਣ ਸਕਦਾ ਹੈ ਕਿਉਂਕਿ ਖੇਡਾਂ ਵਿੱਚ ਲੀਡਰਸ਼ਿਪ ਦੇ ਗੁਣ ਵੀ ਸ਼ਾਮਲ ਹੁੰਦੇ ਹਨ। ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਭਵਿੱਖ ਦੇ ਨੇਤਾਵਾਂ ਨੂੰ ਢਾਲਣ ਵਿੱਚ ਸਹਾਇਤਾ ਕਰ ਰਹੀ ਹੈ।

 

ਮੇਰੇ ਪਿਆਰੇ ਸਾਥੀਓ,

 

ਮੈਂ ਹਮੇਸ਼ਾ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਗੇਮਾਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦਿੱਤਾ ਹੈ। ਖੇਡਾਂ ਵਿੱਚ ਹਿੱਸਾ ਲੈਣਾ ਸਰੀਰਿਕ ਤੰਦਰੁਸਤੀ ਵਿੱਚ ਸੁਧਾਰ ਲਿਆਏਗਾ ਜੋ ਸਾਡੇ ਦੇਸ਼ ਵਿੱਚ ਖ਼ਾਸਕਰ ਨੌਜਵਾਨਾਂ ਵਿੱਚ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਹੈ।

 

ਗ਼ੈਰ-ਸਿਹਤਮੰਦ ਜੀਵਨ ਸ਼ੈਲੀ ਮੋਟਾਪਾ, ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਸਮੱਸਿਆਵਾਂ ਵੱਲ ਲਿਜਾ ਰਹੀ ਹੈ। ਸਾਡੀ ਆਬਾਦੀ ਦਾ ਲਗਭਗ 65% 30 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਸਾਡੇ ਨੌਜਵਾਨਾਂ ਨੂੰ ਗ਼ੈਰ-ਸਿਹਤਮੰਦ ਖੁਰਾਕ ਅਤੇ ਘਟੀਆ ਜੀਵਨ-ਸ਼ੈਲੀ ਦੇ ਖ਼ਤਰਿਆਂ ਤੋਂ ਜਾਣੂ ਕਰਾਉਣਾ ਬਹੁਤ ਮਹੱਤਵਪੂਰਨ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਸਰੀਰਿਕ ਤੌਰ ਤੇ ਕਿਰਿਆਸ਼ੀਲ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਗੇਮਾਂ ਅਤੇ ਖੇਡਾਂ ਫਿਟ ਅਤੇ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

 

ਖੇਡ ਸੱਭਿਆਚਾਰ ਨੂੰ ਸਕੂਲ ਦੀ ਉਮਰ ਤੋਂ ਹੀ ਮੁੜ ਸੁਰਜੀਤ ਕਰਨ ਅਤੇ ਪੋਸ਼ਣ ਕਰਨ ਦੀ ਜ਼ਰੂਰਤ ਹੈ। ਗੇਮਾਂ ਅਤੇ ਖੇਡਾਂ ਜਾਂ ਯੋਗ ਜਾਂ ਕੋਈ ਹੋਰ ਸਰੀਰਿਕ ਗਤੀਵਿਧੀ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣਨੀ ਜ਼ਰੂਰੀ ਹੈ। ਇਹ ਨਾ ਸਿਰਫ਼ ਸਾਨੂੰ ਤੰਦਰੁਸਤ ਰੱਖਦਾ ਹੈ ਬਲਕਿ ਮਨ ਨੂੰ ਤਣਾਅ ਮੁਕਤ ਰੱਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਮਨ ਅਤੇ ਸਰੀਰ ਨੂੰ ਆਰਾਮ ਪ੍ਰਦਾਨ ਕਰਦਾ ਹੈ। ਫਿਟ ਰਹਿਣਾ ਅਤੇ ਤੰਦਰੁਸਤ ਰਹਿਣਾ ਇੱਕ ਵਿਅਕਤੀ, ਪਰਿਵਾਰ ਅਤੇ ਵੱਡੇ ਪੱਧਰ ਤੇ ਸਮਾਜ ਦੀ ਭਲਾਈ ਤੇ ਅਸਰ ਪਾਏਗਾ।

 

ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਫਿਟ ਇੰਡੀਆ ਮੁਹਿੰਮਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਉਤਸ਼ਾਹਿਤ ਕਰਦੀ ਹੈ।

 

ਮੇਰੇ ਪਿਆਰੇ ਵਿਦਿਆਰਥੀਓ,

 

ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਨਿਰੰਤਰ ਤਰੱਕੀ ਕੀਤੀ ਹੈ ਅਤੇ ਬਹੁਤ ਸਾਰੇ ਗਲੋਬਲ ਪਲੈਟਫਾਰਮਸ ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ।

 

ਮੇਜਰ ਧਿਆਨ ਚੰਦ, ਮਿਲਖਾ ਸਿੰਘ, ਸਚਿਨ ਤੇਂਦੁਲਕਰ, ਪੀ ਵੀ ਸਿੰਧੂ, ਮੈਰੀ ਕੌਮ, ਪੁਲੇਲਾ ਗੋਪੀਚੰਦ, ਸਾਨੀਆ ਮਿਰਜ਼ਾ ਅਤੇ ਹਿਮਾ ਦਾਸ ਵਰਗੇ ਖੇਡ ਦਿੱਗਜਾਂ ਦਾ ਭਾਰਤ ਘਰ ਹੈ। ਇਨ੍ਹਾਂ ਸ਼ਾਨਦਾਰ ਖਿਡਾਰੀਆਂ ਦੀਆਂ ਕਹਾਣੀਆਂ ਤੁਹਾਡੇ ਵਿੱਚੋਂ ਹਰੇਕ ਨੂੰ ਸਿਤਾਰਿਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਨਗੀਆਂ।

 

ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਛੋਟੀ ਉਮਰ ਤੋਂ ਹੀ ਖੇਡ ਪ੍ਰਤਿਭਾ ਦੀ ਪਛਾਣ ਕਰੀਏ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਸਿਖਲਾਈ ਦੇ ਕੇ ਉੱਚ ਪੱਧਰੀ ਬੁਨਿਆਦੀ ਢਾਂਚੇ ਅਤੇ ਸਿਖਲਾਈ ਦੇ ਕੇ ਉਨ੍ਹਾਂ ਦਾ ਉਤਸ਼ਾਹ ਅਤੇ ਸਮਰਥਨ ਕਰੀਏ।

 

ਇਸ ਲਈ ਸਾਡੇ ਕੋਲ ਪ੍ਰਭਾਵਸ਼ਾਲੀ ਅਤੇ ਵਿਆਪਕ ਪ੍ਰਤਿਭਾ ਨਿਗਰਾਨੀ ਅਤੇ ਸਕਾਉਟਿੰਗ ਪ੍ਰਣਾਲੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਵਿੱਚ ਪ੍ਰਤਿਭਾ ਬਹੁਤ ਘੱਟ ਉਮਰ ਤੋਂ ਹੀ ਅੱਗੇ ਵਧਾਈ ਜਾ ਸਕੇ ਅਤੇ ਉਸਦਾ ਪੋਸ਼ਣ ਕੀਤਾ ਜਾ ਸਕੇ।

 

ਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਦੀ ਅਤਿਅੰਤ ਜ਼ਰੂਰਤ ਵੀ ਹੈ, ਸਪੋਰਟਸ ਹੋਸਟਲ ਤੋਂ ਸਟੇਡੀਅਮ ਤੱਕ, ਖ਼ਾਸਕਰ ਗ੍ਰਾਮੀਣ ਖੇਤਰਾਂ ਵਿੱਚ।

 

ਘਰੇਲੂ ਉੱਚ ਕੁਸ਼ਲ ਭਾਰਤੀ ਕੋਚਾਂ ਦਾ ਇੱਕ ਵੱਡਾ ਪੂਲ ਬਣਾਉਣਾ ਵੀ ਜ਼ਰੂਰੀ ਹੈ। ਹੋਰ ਕਾਲਜਾਂ ਅਤੇ ਯੂਨੀਵਰਸਟੀਆਂ ਨੂੰ ਖੇਡ ਪ੍ਰਬੰਧਨ ਵਿੱਚ ਡਿਗਰੀਆਂ ਅਤੇ ਡਿਪਲੋਮੇ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਰਾਸ਼ਟਰ ਵਿੱਚ ਖੇਡ ਪ੍ਰਬੰਧਨ ਲਈ ਇੱਕ ਬਿਹਤਰ ਪੇਸ਼ੇਵਰ ਢਾਂਚਾ ਬਣਾਉਣ ਵਿੱਚ ਸਫਲ ਹੋ ਸਕੀਏ।

 

ਸਾਨੂੰ ਖੇਡ ਪ੍ਰੋਗਰਾਮਾਂ ਵਿੱਚ ਆਪਣੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਉੱਚ ਕੁਸ਼ਲ ਖੇਡਾਂ ਦੇ ਮਾਹਰ ਅਤੇ ਪ੍ਰੈਕਟੀਸ਼ਨਰਾਂ ਦਾ ਇੱਕ ਪੂਲ ਬਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਸਾਨੂੰ ਖੇਡਾਂ ਦੇ ਉਨ੍ਹਾਂ ਖੇਤਰਾਂ ਨੂੰ ਵੀ ਪਛਾਣਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਸਾਡੇ ਮੁਕਾਬਲੇ ਵਾਲੇ ਫਾਇਦੇ ਹਨ ਅਤੇ ਉਨ੍ਹਾਂ ਵਿੱਚ ਵਧੇਰੇ ਸਰੋਤ ਨਿਵੇਸ਼ ਕੀਤੇ ਜਾ ਸਕਦੇ ਹਨ।

 

ਮੈਂ ਖੇਡਾਂ ਵਿੱਚ ਸੁਧਾਰ ਲਿਆਉਣ ਲਈ ਕੁਝ ਸਾਲ ਪਹਿਲਾਂ ਖੇਲੋ ਇੰਡੀਆ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਭਾਰਤ ਸਰਕਾਰ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।

 

ਸਾਨੂੰ ਇਹ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਖਿਡਾਰੀ ਸਾਡਾ ਰਾਸ਼ਟਰੀ ਮਾਣ ਹਨ। ਇਸ ਲਈ ਉਨ੍ਹਾਂ ਲਈ ਕਿਰਿਆਸ਼ੀਲ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਨ੍ਹਾਂ ਲਈ ਬਦਲਵੇਂ, ਪੂਰੇ ਕਰੀਅਰ ਦੇ ਮੌਕੇ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਇਹ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਖੇਡਾਂ ਅਤੇ ਖੇਡਾਂ ਵੱਲ ਆਕਰਸ਼ਿਤ ਕਰਨ ਵਿੱਚ ਸਹਾਇਤਾ ਕਰੇਗਾ।

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਅਸੀਂ ਤਨਦੇਹੀ ਨਾਲ ਕੰਮ ਕਰੀਏ ਤਾਂ ਭਾਰਤ ਰਾਸ਼ਟਰਮੰਡਲ ਖੇਡਾਂ ਤੋਂ ਲੈ ਕੇ ਓਲੰਪਿਕ ਤੱਕ ਦੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਹੋਰ ਵੀ ਬਹੁਤ ਪ੍ਰਸ਼ੰਸਾ ਖੱਟੇਗਾ।

 

ਸਾਡੇ ਕੋਲ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਜੋ ਸਾਨੂੰ ਚਾਹੀਦਾ ਹੈ ਉਹ ਵਧੇਰੇ ਮਜ਼ਬੂਤ ਸਹਾਇਤਾ ਪ੍ਰਣਾਲੀਆਂ ਦੀ ਹੈ।

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜੋ ਅੱਜ ਮੈਨੂੰ ਸੁਣ ਰਹੇ ਹਨ, ਇੱਕ ਦਿਨ ਕੌਮੀ ਅਤੇ ਅੰਤਰਰਾਸ਼ਟਰੀ ਚੈਂਪੀਅਨ ਅਤੇ ਓਲੰਪਿਅਨ ਬਣ ਜਾਣਗੇ ਅਤੇ ਦੇਸ਼ ਨੂੰ ਮਾਣ ਦਿਵਾਉਣਗੇ।

 

ਇੱਕ ਵਾਰ ਫਿਰ, ਮੇਰੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ। ਸ਼ਾਲਾ! ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਅਵਾਰਡ ਅਤੇ ਪ੍ਰਸ਼ੰਸਾ ਪ੍ਰਾਪਤ ਕਰੋ।

 

ਤੁਹਾਡਾ ਬਹੁਤ ਧੰਨਵਾਦ! ਜੈ ਹਿੰਦ!

 

*******

 

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1653479) Visitor Counter : 204