ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਸਿੱਖਿਆ ਨੀਤੀ–2020’ ਦੇ ਤਹਿਤ ‘21ਵੀਂ ਸਦੀ ਵਿੱਚ ਸਕੂਲ ਸਿੱਖਿਆ’ ਬਾਰੇ ਕਨਕਲੇਵ ਨੂੰ ਸੰਬੋਧਨ ਕੀਤਾ

Posted On: 11 SEP 2020 1:50PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਰਾਸ਼ਟਰੀ ਸਿੱਖਿਆ ਨੀਤੀ–2020’  ਦੇ ਤਹਿਤ ‘21ਵੀਂ ਸਦੀ ਵਿੱਚ ਸਕੂਲ ਸਿੱਖਿਆ’ ਵਿਸ਼ੇ ਉੱਤੇ ਕਨਕਲੇਵ ਨੂੰ ਸੰਬੋਧਨ ਕੀਤਾ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ 21ਵੀਂ ਸਦੀ ਦੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦੇਣ ਜਾ ਰਹੀ ਹੈ ਅਤੇ ਉਸ ਛਿਣ ਦਾ ਹਿੱਸਾ ਬਣ ਰਹੇ ਹਾਂ ਭਾਵ ਆਪਣੇ ਦਸ਼ ਦੇ ਭਵਿੱਖ ਦੇ ਨਿਰਮਾਣ ਲਈ ਨੀਂਹ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਪਹਿਲਾਂ ਵਰਗਾ ਕੋਈ ਵੀ ਪੱਖ ਨਹੀਂ ਰਿਹਾ ਪਰ ਸਾਡੀ ਸਿੱਖਿਆ ਪ੍ਰਣਾਲੀ ਹਾਲੇ ਵੀ ਪੁਰਾਣੇ ਤਰੀਕੇ ਨਾਲ ਹੀ ਚੱਲਦੀ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਨਵੀਆਂ ਇੱਛਾਵਾਂ ਦੀ ਪੂਰਤੀ ਕਰਨਇੱਕ ਨਵੇਂ ਭਾਰਤ ਦੇ ਨਵੇਂ ਮੌਕਿਆਂ ਦਾ ਇੱਕ ਸਾਧਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ–2020’ ਪਿਛਲੇ 3 ਤੋਂ 4 ਸਾਲਾਂ ਦੌਰਾਨ ਹਰੇਕ ਇਲਾਕੇਹਰੇਕ ਖੇਤਰ ਤੇ ਹਰੇਕ ਭਾਸ਼ਾ ਨਾਲ ਸਬੰਧਿਤ ਲੋਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਸਲ ਕੰਮ ਹੁਣ ਇਹ ਨੀਤੀ ਲਾਗੂ ਕਰਨ ਨਾਲ ਸ਼ੁਰੂ ਹੁੰਦਾ ਹੈ।

ਉਨ੍ਹਾਂ ਅਧਿਆਪਕਾਂ ਨੂੰ ਇੱਕਜੁਟ ਹੋ ਕੇ ਇਹ ‘ਰਾਸ਼ਟਰੀ ਸਿੱਖਿਆ ਨੀਤੀ’ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੀਤੀ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਸੁਆਲਾਂ ਦਾ ਉੱਠਣਾ ਉਚਿਤ ਹੈ ਅਤੇ ਅੱਗੇ ਵਧਣ ਲਈ ਇਸ ਕਨਕਲੇਵ ਵਿੱਚ ਅਜਿਹੇ ਮਸਲਿਆਂ ਉੱਤੇ ਵਿਚਾਰ–ਵਟਾਂਦਰਾ ਕਰਨਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਪ੍ਰਿੰਸੀਪਲ ਤੇ ਅਧਿਆਪਕ ਬਹੁਤ ਹੀ ਉਤਸ਼ਾਹ ਨਾਲ ‘ਰਾਸ਼ਟਰੀ ਸਿੱਖਿਆ ਨੀਤੀ’ ਨੂੰ ਲਾਗੂ ਕਰਨ ਲਈ ਇਸ ਵਿਚਾਰ–ਵਟਾਂਦਰੇ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਲਾਗੂ ਕਰਨ ਦੇ ਮਾਮਲੇ ’ਤੇ 15 ਲੱਖ ਤੋਂ ਵੱਧ ਸੁਝਾਅ ਦੇਸ਼ ਭਰ ਦੇ ਅਧਿਆਪਕਾਂ ਤੋਂ ਇੱਕ ਹਫ਼ਤੇ ਅੰਦਰ ਪ੍ਰਾਪਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਨਾਲ ਭਰਪੂਰ ਨੌਜਵਾਨ ਦੇਸ਼ ਦੇ ਵਿਕਾਸ ਦੇ ਇੰਜਣ ਹਨ ਪਰ ਉਨ੍ਹਾਂ ਦਾ ਵਿਕਾਸ ਉਨ੍ਹਾਂ ਦੇ ਬਚਪਨ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆਉਨ੍ਹਾਂ ਨੂੰ ਮਿਲਣ ਵਾਲਾ ਸਹੀ ਮਾਹੌਲ ਹੀ ਜ਼ਿਆਦਾਤਰ ਨਿਰਧਾਰਿਤ ਕਰਦੇ ਹਨ ਕਿ ਇੱਕ ਵਿਅਕਤੀ ਆਪਣੇ ਭਵਿੱਖ ਵਿੱਚ ਕੀ ਬਣਨ ਵਾਲਾ ਹੈ ਤੇ ਉਸ ਦੀ ਸ਼ਖ਼ਸੀਅਤ ਕਿਹੋ ਜਿਹੀ ਹੋਵੇਗੀ। ਉਨ੍ਹਾਂ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ–2020’ ਇਸ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੀ–ਸਕੂਲ ਵਿੱਚ ਬੱਚੇ ਆਪਣੀਆਂ ਭਾਵਨਾਵਾਂਆਪਣੇ ਹੁਨਰਾਂ ਨੂੰ ਬਿਹਤਰ ਢੰਗ ਨਾਲ ਸਮਝਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈਸਕੂਲਾਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਮਜ਼ੇ ਨਾਲ ਸਿੱਖਣਖੇਡਦੇ–ਖੇਡਦੇ ਸਿੱਖਣਗਤੀਵਿਧੀ ਦੇ ਅਧਾਰ ’ਤੇ ਸਿੱਖਣ ਤੇ ਬੱਚਿਆਂ ਵਿੱਚ ਖੋਜ ਅਧਾਰਿਤ ਸਿੱਖਣ ਲਈ ਇੱਕ ਮਾਹੌਲ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਜਿਉਂ–ਜਿਉਂ ਬੱਚਾ ਵੱਡਾ ਹੁੰਦਾ ਹੈਉਸ ਵਿੱਚ ਵਧੇਰੇ ਸਿੱਖਣ ਦੀ ਭਾਵਨਾਵਿਗਿਆਨਕ ਤੇ ਤਰਕਪੂਰਨ ਸੋਚਣੀਗਣਿਤਕ ਸੋਚਣੀ ਤੇ ਵਿਗਿਆਨਕ ਸੁਭਾਅ ਨੂੰ ਵਿਕਸਤ ਕਰਨਾ ਬਹੁਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਪੁਰਾਣੇ 10+2 ਸਿਸਟਮ ਦੀ ਥਾਂ 5+3+3+4 ਪ੍ਰਣਾਲੀ ਲਾਗੂ ਕਰਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪ੍ਰੀ–ਸਕੂਲ ਦੀ ਖੇਡ–ਖੇਡ ਵਿੱਚ ਸਿੱਖਿਆ ਸਿਰਫ਼ ਸ਼ਹਿਰਾਂ ਦੇ ਨਿਜੀ ਸਕੂਲਾਂ ਤੱਕ ਸੀਮਤ ਹੈ ਤੇ ਜਦੋਂ ਇਹ ਨੀਤੀ ਲਾਗੂ ਹੋ ਜਾਵੇਗੀਤਾਂ ਇਹੋ ਪ੍ਰਣਾਲੀ ਪਿੰਡਾਂ ਤੱਕ ਵੀ ਪੁੱਜੇਗੀ।

ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬੁਨਿਆਦੀ ਸਿੱਖਿਆ ਉੱਤੇ ਧਿਆਨ ਕੇਂਦ੍ਰਿਤ ਕਰਨਾ ਇਸ ਨੀਤੀ ਦਾ ਸਭ ਤੋਂ ਵੱਧ ਅਹਿਮ ਪੱਖ ਹੈ। ‘ਰਾਸ਼ਟਰੀ ਸਿੱਖਿਆ ਨੀਤੀ’ ਤਹਿਤ ਬੁਨਿਆਦੀ ਸਾਖਰਤਾ ਤੇ ਗਿਣਤੀ–ਮਿਣਤੀ ਨਾਲ ਸਬੰਧਤ ਗਿਆਨ ਦੇ ਵਿਕਾਸ ਨੂੰ ਇੱਕ ਰਾਸ਼ਟਰੀ ਮਿਸ਼ਨ ਵਜੋਂ ਲਿਆ ਜਾਵੇਗਾ। ਬੱਚੇ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਸਿੱਖਣ ਲਈ ਪੜ੍ਹਨਾ ਚਾਹੀਦਾ ਹੈਜਿਸ ਲਈ ਇਹ ਜ਼ਰੂਰੀ ਹੈ ਕਿ ਸ਼ੁਰੂ ਵਿੱਚ ਉਸ ਨੂੰ ਪੜ੍ਹਨਾ ਸਿੱਖਣਾ ਚਾਹੀਦਾ ਹੈ। ‘ਪੜ੍ਹਨਾ ਸਿੱਖਣ’ ਤੋਂ ‘ਸਿੱਖਣ ਲਈ ਪੜ੍ਹਨ’ ਦੀ ਇਹ ਵਿਕਾਸ–ਯਾਤਰਾ ਬੁਨਿਆਦੀ ਸਾਖਰਤਾ ਤੇ ਗਿਣਤੀ–ਮਿਣਤੀ ਦੇ ਗਿਆਨ ਜ਼ਰੀਏ ਮੁਕੰਮਲ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਰੂਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਤੀਜੇ ਗ੍ਰੇਡ ਨੂੰ ਪਾਸ ਕਰਨ ਵਾਲਾ ਹਰੇਕ ਬੱਚਾ ਇੱਕ ਮਿੰਟ ਵਿੰਚ 30 ਤੋਂ 35 ਸ਼ਬਦ ਅਸਾਨੀ ਨਾਲ ਪੜ੍ਹ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇੰਝ ਉਸ ਸਨੂੰ ਆਪਣੇ ਵਿਸ਼ਿਆਂ ਦੇ ਵਿਸ਼ੇ–ਵਸਤੂ ਨੂੰ ਸਮਝਣ ਵਿੱਚ ਅਸਾਨੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਤਦ ਹੀ ਵਾਪਰੇਗਾਜਦੋਂ ਅਧਿਐਨ ਨੂੰ ਅਸਲ ਸੰਸਾਰਸਾਡੇ ਜੀਵਨਾਂ ਤੇ ਆਲੇ–ਦੁਆਲੇ ਦੇ ਮਾਹੌਲ ਨਾਲ ਜੋੜ ਦਿੱਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਿੱਖਿਆ ਆਲ਼ੇ–ਦੁਆਲ਼ੇ ਦੇ ਮਾਹੌਲ ਨਾਲ ਜੁੜ ਜਾਂਦੀ ਹੈਤਾਂ ਇਸ ਦਾ ਅਸਰ ਵਿਦਿਆਰਥੀ ਦੇ ਸਮੁੱਚੇ ਜੀਵਨ ਅਤੇ ਸਾਰੇ ਸਮਾਜ ਉੱਤੇ ਵੀ ਪੈਂਦਾ ਹੈ। ਉਨ੍ਹਾਂ ਉਸ ਪਹਿਲਕਦਮੀ ਬਾਰੇ ਦੱਸਿਆ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ। ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪੋ–ਆਪਣੇ ਪਿੰਡ ਵਿੱਚ ਮੌਜੂਦ ਸਭ ਤੋਂ ਪੁਰਾਣੇ ਰੁੱਖ ਦੀ ਪਹਿਚਾਣ ਕਰਨ ਦਾ ਕੰਮ ਦਿੱਤਾ ਗਿਆ ਸੀ ਤੇ ਫਿਰ ਉਸੇ ਰੁੱਖ ਅਤੇ ਆਪਣੇ ਪਿੰਡ ਉੱਤੇ ਇੱਕ ਲੇਖ ਵੀ ਉਨ੍ਹਾਂ ਨੇ ਲਿਖਣਾ ਸੀ। ਉਨ੍ਹਾਂ ਦੱਸਿਆ ਕਿ ਇਹ ਤਜਰਬਾ ਬਹੁਤ ਸਫ਼ਲ ਰਿਹਾ ਸੀ ਕਿਉਂਕਿ ਜਿੱਥੇ ਬੱਚਿਆਂ ਨੂੰ ਇੱਕ ਪਾਸੇ ਆਪਣੇ ਆਲ਼ੇ–ਦੁਆਲ਼ੇ ਦੇ ਮਾਹੌਲ ਦੀ ਜਾਣਕਾਰੀ ਮਿਲ ਗਈਉੱਥੇ ਉਨ੍ਹਾਂ ਨੂੰ ਆਪਣੇ ਪਿੰਡ ਬਾਰੇ ਵੀ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ।

ਪ੍ਰਧਾਨ ਮੰਤਰੀ ਨੇ ਅਜਿਹੀ ਸੁਖਾਲੀਆਂ ਤੇ ਨਵੀਨ ਕਿਸਮ ਦੀਆਂ ਵਿਧੀਆਂ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਅਜਿਹੇ ਤਜਰਬੇ ਨਵੇਂ ਯੁਗ ਦੀ ਪੜ੍ਹਾਈ–ਲਿਖਾਈ ਦਾ ਧੁਰਾ ਹੋਣੇ ਚੀਦੇ ਹਨ – ਕਿਸੇ ਮਾਮਲੇ ਨਾਲ ਜੁੜੋਉਸ ਦੀ ਖੋਜ ਕਰੋਉਸ ਦਾ ਤਜਰਬਾ ਹਾਸਲ ਕਰੋਉਸ ਨੂੰ ਪ੍ਰਗਟਾਓ ਤੇ ਅੱਗੇ ਵਧੋ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਪਸੰਦ ਦੀਆਂ ਗਤੀਵਿਧੀਆਂਈਵੈਂਟਸਪ੍ਰੋਜੈਕਟਾਂ ਨਾਲ ਜੁੜਨਾ ਚਾਹੀਦਾ ਹੈ। ਤਦ ਬੱਚਿਆਂ ਨੂੰ ਇੱਕ ਉਸਾਰੂ ਤਰੀਕੇ ਨਾਲ ਉਹ ਸਭ ਪ੍ਰਗਟਾਉਣਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸਿਕ ਸਥਾਨਾਂਦਿਲਚਸਪ ਸਥਾਨਾਂਖੇਤਾਂਉਦਯੋਗਾਂ ਆਦਿ ਦੇ ਅਧਿਐਨ–ਟੂਰਾਂ ਉੱਤੇ ਲਿਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵਿਵਹਾਰਕ ਗਿਆਨ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੇਲੇ ਇਹ ਸਭ ਸਾਰੇ ਸਕੂਲਾਂ ਵਿੱਚ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸੇ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਿਵਹਾਰਕ ਗਿਆਨ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਵਹਾਰਕ ਗਿਆਨ ਦੇਣ ਨਾਲ ਉਨ੍ਹਾਂ ਦੀ ਉਤਸੁਕਤਾ ਤੇ ਗਿਆਨ ਵਿੱਚ ਵਾਧਾ ਹੋਵੇਗਾ। ਜਦੋਂ ਵਿਦਿਆਰਥੀ ਹੁਨਰਮੰਦ ਪ੍ਰੋਫ਼ੈਸ਼ਨਲ ਲੋਕਾਂ ਨੂੰ ਵੇਖਦੇ ਹਨਤਾਂ ਉਹ ਉਨ੍ਹਾਂ ਨੂੰ ਭਾਵਨਾਤਮਕ ਜੁੜਾਅ ਮਹਿਸੂਸ ਹੋਵੇਗਾਉਹ ਉਨ੍ਹਾਂ ਹੁਨਰਾਂ ਨੂੰ ਸਮਝਣਗੇ ਤੇ ਉਨ੍ਹਾਂ ਦੀ ਕਦਰ ਕਰਨਗੇ। ਇਹ ਸੰਭਵ ਹੈ ਕਿ ਅਜਿਹੇ ਬਹੁਤ ਸਾਰੇ ਬੱਚੇ ਵੱਡੇ ਹੋ ਕੇ ਅਜਿਹੇ ਉਦਯੋਗਾਂ ਨਾਲ ਜਾ ਜੁੜਨ ਜਾਂ ਜੇ ਉਹ ਕਿਸੇ ਹੋਰ ਕਿੱਤੇ ਨੂੰ ਵੀ ਚੁਣਦੇ ਹਨਤਾਂ ਇਹ ਉਨ੍ਹਾਂ ਦੇ ਮਨ ਵਿੱਚ ਰਹੇਗਾ ਕਿ ਅਜਿਹੇ ਕਿੱਤੇ ਵਿੱਚ ਸੁਧਾਰ ਲਈ ਕੀ ਨਵਾਂ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਨੂੰ ਕੁਝ ਅਜਿਹੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਬੁਨਿਆਦੀ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਸਿਲੇਬਸ ਨੂੰ ਘਟਾਇਆ ਤੇ ਕੇਂਦ੍ਰਿਤ ਬਣਾਇਆ ਜਾ ਸਕਦਾ ਹੈ। ਪੜ੍ਹਾਈ ਨੂੰ ਸੰਗਠਿਤ ਤੇ ਅੰਤਰ–ਅਨੁਸ਼ਾਸਨੀਮਜ਼ੇ ਅਤੇ ਅਨੁਭਵ ਉੱਤੇ ਅਧਾਰਿਤ ਬਣਾਉਣ ਲਈ ‘ਰਾਸ਼ਟਰੀ ਪਾਠਕ੍ਰਮ ਢਾਂਚਾ’ ਵਿਕਸਿਤ ਕੀਤਾ ਜਾਵੇਗਾ। ਇਸ ਲਈ ਸੁਝਾਅ ਲਏ ਜਾਣਗੇ ਤੇ ਇਸ ਵਿੱਚ ਸਾਰੀਆਂ ਸਿਫ਼ਾਰਸ਼ਾਂ ਤੇ ਸਭ ਦੀਆਂ ਆਧੁਨਿਕ ਵਿੱਦਿਅਕ ਪ੍ਰਣਾਲੀਆਂ ਸ਼ਾਮਲ ਕੀਤੀਆਂ ਜਾਣਗੀਆਂ। ਭਵਿੱਖ ਦਾ ਵਿਸ਼ਵ ਅਜੋਕੇ ਵਿਸ਼ਵ ਤੋਂ ਬਿਲਕੁਲ ਹੀ ਵੱਖਰੀ ਕਿਸਮ ਦਾ ਹੋਵੇਗਾ।

ਉਨ੍ਹਾਂ ਸਾਡੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰਾਂ ਨਾਲ ਲੈਸ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ 21ਵੀਂ ਸਦੀ ਦੇ ਹੁਨਰਾਂ ਦੀ ਸੂਚੀ ਗਿਣਵਾਈ – ਆਲੋਚਨਾਤਮਕ ਸੋਚਣੀਸਿਰਜਣਾਤਮਕਤਾਆਪਸੀ ਤਾਲਮੇਲਉਤਸੁਕਤਾ ਤੇ ਸੰਚਾਰ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੋਡਿੰਗ ਸ਼ੁਰੂ ਤੋਂ ਹੀ ਸਿੱਖਣੀ ਚਾਹੀਦੀ ਹੈਆਰਟੀਫਿਸ਼ਲ ਇੰਟੈਲੀਜੈਂਸ  ਨੂੰ ਸਮਝਣਾ ਚਾਹੀਦਾ ਹੈਇੰਟਰਨੈੱਟ ਆਵ੍ ਥਿੰਗਸ, ਕਲਾਊਡ ਕੰਪਿਊਟਿੰਗਡੇਟਾ ਸਾਇੰਸ ਤੇ ਰੋਬੋਟਿਕਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਸਿੱਖਿਆ ਨੀਤੀ ਵਿੱਚ ਕੁਝ ਪਾਬੰਦੀਆਂ ਸਨ। ਪਰ ਅਸਲ ਸੰਸਾਰ ਵਿੱਚ ਸਾਰੇ ਹੀ ਵਿਸ਼ੇ ਇੱਕ–ਦੂਜੇ ਨਾਲ ਸਬੰਧਿਤ ਹਨ। ਪਰ ਮੌਜੂਦਾ ਪ੍ਰਣਾਲੀ ਇੱਕ ਖ਼ਾਸ ਖੇਤਰ ਨੂੰ ਬਦਲਣ ਤੇ ਨਵੀਆਂ ਸੰਭਾਵਨਾਵਾਂ ਨਾਲ ਜੁੜਨ ਦਾ ਮੌਕਾ ਨਹੀਂ ਦਿੰਦੀ। ਇਸੇ ਲਈ, ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਇੱਕ ਹੋਰ ਮਸਲੇ ਨੂੰ ਵੀ ਹੱਲ ਕਰਦੀ ਹੈ – ਸਾਡੇ ਦੇਸ਼ ਵਿੱਚ ਕੁਝ ਨਵਾਂ ਸਿੱਖਣ ਵਾਲੀ ਸਿੱਖਿਆ ਦੀ ਥਾਂ ‘ਅੰਕ–ਸ਼ੀਟਾਂ’ ਵਾਲੀ ਸਿੱਖਿਆ ਭਾਰੂ ਰਹੀ ਹੈ। ਉਨ੍ਹਾਂ ਕਿਹਾ ਕਿ ‘ਅੰਕ–ਸ਼ੀਟ’ ਹੁਣ ਇੱਕ ਦਿਮਾਗ਼ੀ ਬੋਝ ਵਾਲੀ ਸ਼ੀਟ ਬਣ ਕੇ ਰਹਿ ਗਈ ਹੈ। ਸਿੱਖਿਆ ਤੋਂ ਇਹ ਤਣਾਅ ਹਟਾਉਣਾ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਪਰੀਖਿਆ ਅਜਿਹੀ ਹੋਣੀ ਚਾਹੀਦੀ ਹੈ ਕਿ ਉਸ ਦਾ ਵਿਦਿਆਰਥੀਆਂ ਉੱਤੇ ਕੋਈ ਬੇਲੋੜਾ ਬੋਝ ਨਾ ਪਵੇ। ਅਤੇ ਕੋਸ਼ਿਸ਼ ਇਹ ਹੈ ਕਿ ਵਿਦਿਆਰਥੀਆਂ ਦਾ ਮੁੱਲਾਂਕਣ ਸਿਰਫ਼ ਇੱਕ ਪਰੀਖਿਆ ਦੇ ਆਧਾਰ ’ਤੇ ਨਹੀਂ ਹੋਣਾ ਚਾਹੀਦਾਗਸੋਂ ਸਵੈ–ਮੁੱਲਾਂਕਣਹਮਉਮਰਾਂ ਵੱਲੋਂ ਇੱਕ–ਦੂਜੇ ਦੇ ਮੁੱਲਾਂਕਣ ਜਿਹੇ ਵਿਦਿਆਰਥੀ ਵਿਕਾਸ ਦੇ ਵਿਭਿੰਨ ਪੱਖਾਂ ਉੱਤੇ ਆਧਾਰਤ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਕ–ਸ਼ੀਟ ਦੀ ਥਾਂ ‘ਰਾਸ਼ਟਰੀ ਸਿੱਖਿਆ ਨੀਤੀ’ ਨੇ ਇੱਕ ਸਮੂਹਕ ਰਿਪੋਰਟ ਕਾਰਡ ਦਾ ਪ੍ਰਸਤਾਵ ਰੱਖਿਆ ਹੈਜੋ ਵਿਦਿਆਰਥੀਆਂ ਦੀ ਵਿਲੱਖਣ ਯੋਗਤਾ ਦੀ ਸੰਭਾਵਨਾਅੰਦਰੂਨੀ ਯੋਗਤਾਵਤੀਰਾ, ਪ੍ਰਤਿਭਾਹੁਨਰਕਾਰਜਕੁਸ਼ਲਤਾਸਮਰੱਥਾ ਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਦੀ ਇੱਕ ਵਿਸਤ੍ਰਿਤ ਸ਼ੀਟ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਨਵਾਂ ‘ਰਾਸ਼ਟਰੀ ਮੁੱਲਾਂਕਣ ਕੇਂਦਰ’ – ‘ਪਰਖ’ ਵੀ ਮੁੱਲਾਂਕਣ ਪ੍ਰਣਾਲੀ ਦੇ ਸਮੁੱਚੇ ਸੁਧਾਰ ਲਈ ਸਥਾਪਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਦਾ ਮਾਧਿਅਮ ਸਮਝ ਆਉਣ ਵਾਲੀ ਭਾਸ਼ਾ ਹੋਣੀ ਚਾਹੀਦੀ ਹੈਸਿਰਫ਼ ਭਾਸ਼ਾ ਹੀ ਸਾਰੀ ਸਿੱਖਿਆ ਨਹੀਂ ਹੁੰਦੀ। ਕੁਝ ਲੋਕ ਇਹ ਫ਼ਰਕ ਭੁੱਲ ਜਾਂਦਾ ਹੈ। ਇਸੇ ਲਈ ਬੱਚਾ ਜਿਹੜੀ ਵੀ ਭਾਸ਼ਾ ਅਸਾਨੀ ਨਾਲ ਸਿੱਖ ਸਕਦਾ ਹੈਉਹੀ ਭਾਸ਼ਾ ਉਸ ਦੇ ਸਿੱਖਣ ਦੀ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤੱਥ ਨੂੰ ਧਿਆਨ ’ਚ ਰੱਖਦਿਆਂ ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਮੁਢਲੀ ਸਿੱਖਿਆ ਮਾਤ–ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਜਿਵੇਂ ਕਿ ਹੋਰ ਬਹੁਤੇ ਦੇਸ਼ਾਂ ਵਿੱਚ ਹੁੰਦਾ ਹੈ। ਨਹੀਂ ਤਾਂ ਜਦੋਂ ਬੱਚੇ ਕਿਸੇ ਹੋਰ ਭਾਸ਼ਾ ਵਿੱਚ ਕੁਝ ਸੁਣਦੇ ਹਨਤਾਂ ਉਹ ਪਹਿਲਾਂ ਉਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ ਤੇ ਫਿਰ ਉਸ ਨੂੰ ਸਮਝਦੇ ਹਨ। ਇਸ ਨਾਲ ਬੱਚੇ ਦੇ ਮਨ ਵਿੱਚ ਬਹੁਤ ਜ਼ਿਆਦਾ ਭੰਬਲਭੂਸਾ ਪੈਦਾ ਹੁੰਦਾ ਹੈਇਹ ਬਹੁਤ ਤਣਾਅਪੂਰਣ ਹੁੰਦਾ ਹੈ। ਇਸ ਲਈਜਿੱਥੋਂ ਤੱਕ ਸੰਭਵ ਹੋਵੇਸਥਾਨਕ ਭਾਸ਼ਾਮਾਤ–ਭਾਸ਼ਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਵੀਂ ਜਮਾਤ ਤੱਕਘੱਟੋ–ਘੱਟ ਪੰਜਵੇਂ ਗ੍ਰੇਡ ਤੱਕ ਸਿੱਖਿਆ ਦਾ ਮਾਧਿਅਮ ਹੋਣਾ ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਦਰਸਾਇਆ ਗਿਆ ਹੈ।

ਇਸ ਮੁੱਦੇ ਉੱਤੇ ਸ਼ੰਕਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਤ–ਭਾਸ਼ਾ ਤੋਂ ਇਲਾਵਾ ਕੋਈ ਹੋਰ ਭਾਸ਼ਾ ਸਿੱਖਣ ਉੱਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਦੇ ਨਾਲ–ਨਾਲ ਬੱਚੇ ਹੋਰ ਵੀ ਵਿਦੇਸ਼ੀ ਭਾਸ਼ਾਵਾਂ ਸਿੱਖ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਹੋਰ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾਤਾਂ ਜੋ ਸਾਡੇ ਨੌਜਵਾਨ ਵਿਭਿੰਨ ਰਾਜਾਂ ਦੀ ਭਾਸ਼ਾ ਤੇ ਉੱਥੋਂ ਦੇ ਸੱਭਿਆਚਾਰ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਅਧਿਆਪਕ ‘ਰਾਸ਼ਟਰੀ ਸਿੱਖਿਆ ਨੀਤੀ’ ਦੀ ਇਸ ਯਾਤਰਾ ਦੇ ਮੋਹਰੀ ਹਨ। ਇਸ ਲਈ ਸਾਰੇ ਅਧਿਆਪਕਾਂ ਨੂੰ ਵੀ ਨਵੀਂਆਂ ਚੀਜ਼ਾਂ ਸਿੱਖਣੀਆਂ ਤੇ ਪੁਰਾਣੀਆਂ ਚੀਜ਼ਾਂ ਭੁਲਾਉਣੀਆਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਜਦੋਂ ਆਜ਼ਾਦੀ ਪ੍ਰਾਪਤੀ ਦੇ 75 ਵਰ੍ਹੇ ਮੁਕੰਮਲ ਹੋਣਗੇਤਦ ਇਹ ਸਾਡੀ ਸਮੂਹਕ ਜ਼ਿੰਮੇਵਾਰੀ ਹੋਵੇਗੀ ਕਿ ਭਾਰਤ ਦੇ ਹਰੇਕ ਵਿਦਿਆਰਥੀ ਨੂੰ ‘ਰਾਸ਼ਟਰੀ ਸਿੱਖਿਆ ਨੀਤੀ’ ਅਨੁਸਾਰ ਹੀ ਪੜ੍ਹਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਾਰੇ ਅਧਿਆਪਕਾਂਪ੍ਰਸ਼ਾਸਕਾਂਸਵੈ–ਸੇਵੀ ਸੰਗਠਨਾਂ ਤੇ ਮਾਪਿਆਂ ਨੂੰ ਇਸ ਰਾਸ਼ਟਰੀ ਮਿਸ਼ਨ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ।

***

ਵੀਆਰਆਰਕੇ/ਏਕੇ



(Release ID: 1653397) Visitor Counter : 267