ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਰਦੀਪ ਐਸ ਪੁਰੀ ਨੇ ਕਲਾਈਮੇਟ ਸਮਾਰਟ ਸਿਟੀਜ ਅਸੈਸਮੈਂਟ ਫਰੇਮਵਰਕ (ਸੀ ਐੱਸ ਸੀ ਏ ਐੱਫ 2.0) ਅਤੇ ਸਟ੍ਰੀਟਸ ਫਾਰ ਪੀਪਲਜ਼ ਚੈਲੇਂਜ ਦਾ ਉਦਘਾਟਨ ਕੀਤਾ
ਸੀ ਐੱਸ ਸੀ ਏ ਐੱਫ ਜਲਵਾਯੂ ਪਰਿਵਰਤਣ ਦੇ ਮੁਕਾਬਲੇ ਲਈ ਨਿਵੇਸ਼ ਸਮੇਤ ਯੋਜਨਾ ਅਤੇ ਇਸ ਦੇ ਕਾਰਜਾਂ ਨੂੰ ਲਾਗੂ ਕਰਨ ਲਈ ਸ਼ਹਿਰਾਂ ਲਈ ਰੋਡ ਮੈਪ ਮੁਹੱਈਆ ਕਰੇਗਾ
ਸੀ ਐੱਸ ਸੀ ਏ ਐੱਫ ਪਹਿਲ ਸ਼ਹਿਰੀ ਯੋਜਨਾ ਅਤੇ ਵਿਕਾਸ ਲਈ ਜਲਵਾਯੂ ਸੰਵੇਦਨਸ਼ੀਲ ਪਹੁੰਚ ਲਾਗੂ ਕਰਨ ਦਾ ਇਰਾਦਾ ਰੱਖਦਾ ਹੈ
ਵਿਸ਼ਵ ਫਰੇਮਵਰਕ / ਮੁਲਾਂਕਣ ਪਹੁੰਚਾਂ ਦਾ ਜਾਇਜ਼ਾ ਲੈਣ ਪਿੱਛੋਂ ਤਿਆਰ ਕੀਤੇ ਫਰੇਮਵਰਕ ਨੇ 5 ਸ਼੍ਰੇਣੀਆਂ ਵਿੱਚ 28 ਸੰਕੇਤਕਾਂ ਬਾਰੇ ਦੱਸਿਆ ਹੈ
ਸਟ੍ਰੀਟਸ ਫਾਰ ਪੀਪਲ ਚੈਂਲੇਂਜ ਭਾਈਵਾਲਾਂ ਨਾਲ ਸਲਾਹ ਕਰਕੇ ਸ਼ਹਿਰਾਂ ਵਿੱਚ ਇੱਕੋ ਕਿਸਮ ਦੀਆਂ ਗਲੀਆਂ ਦਾ ਵਿਕਾਸ ਕਰਨ ਲਈ ਸਹਿਯੋਗ ਦੇਵੇਗਾ
ਸ਼ਹਿਰਾਂ ਵਿੱਚ ਪੈਦਲ ਚੱਲਣ ਵਾਲੀਆਂ ਮਿੱਤਰਤਾਪੂਰਵਕ ਤੇ ਵਾਈਬਰੈਂਟ ਗਲੀਆਂ ਘੱਟ ਕੀਮਤ ਤੇ ਨਵੇਂ ਢੰਗਾਂ ਨਾਲ ਜਲਦੀ ਤਿਆਰ ਲਈ ਉਤਸ਼ਾਹਤ ਕੀਤਾ ਜਾਵੇਗਾ
ਸਾਰੇ ਹਿੱਸਾ ਲੈਣ ਵਾਲੇ ਸ਼ਹਿਰਾਂ ਨੂੰ ਦੋਹਾਂ , ਫਲੈਗਸਿ਼ੱਪ ਅਤੇ ਆਸ—ਪਾਸ ਪੈਦਲ ਚੱਲਣ ਵਾਲੇ "ਦਖ਼ਲਾਂ" ਲਈ "ਟੈਸਟ ਲਰਨ ਸਕੇਲ ਅਪਰੋਚ" ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ

Posted On: 11 SEP 2020 2:40PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਐਸ ਪੁਰੀ, ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਵਰਚੂਅਲ ਸਮਾਗਮ ਵਿੱਚ  ਕਲਾਈਮੇਟ ਸਮਾਰਟ ਸਿਟੀਸ ਅਸੈਸਮੈਂਟ ਫਰੇਮਵਰਕ ( ਸੀ ਐੱਸ ਸੀ ਐੱਫ ) 2.0 ਦੀ ਸ਼ੁਰੂਆਤ ਕੀਤੀ ਇਸ ਦੇ ਨਾਲ ਹੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਮਾਰਟ ਸਿਟੀਜ ਮਿਸ਼ਨ ਤਹਿਤ ਸਟ੍ਰੀਟਸ ਫਾਰ ਪੀਪਲਜ਼ ਚੈਲੇਂਜ ਦਾ ਆਯੋਜਨ ਕੀਤਾ ਗਿਆ ਸੀ ਐੱਸ ਸੀ ਐੱਫ ਦਾ ਮੰਤਵ ਜਲਵਾਯੂ ਪਰਿਵਰਤਣ ਦੇ ਮੁਕਾਬਲੇ ਲਈ ਨਿਵੇਸ਼ ਸਮੇਤ ਯੋਜਨਾ ਅਤੇ ਉਹਨਾਂ ਦੇ ਕਾਰਜਾਂ ਨੂੰ ਲਾਗੂ ਕਰਨ ਲਈ ਸ਼ਹਿਰਾਂ ਦੇ ਸਾਫ਼ ਤੇ ਸਪਸ਼ਟ ਰੋਡ ਮੈਪ ਮੁਹੱਈਆ ਕਰਨਾ ਹੈ ਪਿਛਲੇ  ਦਹਾਕੇ ਵਿੱਚ ਬਾਰਬਾਰ ਚੱਕਰਵਾਤ ਆਉਣ , ਹੜ੍ਹਾਂ , ਗਰਮ ਲੂ , ਪਾਣੀ ਦੀ ਥੁੜ ਅਤੇ ਸੋਕੇ ਵਰਗੀਆਂ ਹਾਲਤਾਂ ਨੇ ਸਾਡੇ ਕਈ ਸ਼ਹਿਰਾਂ ਉੱਪਰ ਮਾੜਾ ਅਸਰ ਪਾਇਆ ਹੈ ਇਹੋ ਜਿਹੇ ਹਾਲਾਤ ਤੇ ਖੱਤਰਿਆਂ ਨਾਲ ਜਿ਼ੰਦਗੀਆਂ ਦਾ ਨੁਕਸਾਨ ਹੋਣ ਦੇ ਨਾਲ ਨਾਲ ਆਰਥਿਕ ਤਰੱਕੀ ਤੇ ਵੀ ਅਸਰ ਪਿਆ ਹੈ ਇਸ ਸੰਦਰਭ ਵਿੱਚ ਸੀ ਐੱਸ ਸੀ ਐੱਫ ਭਾਰਤ ਵਿੱਚ ਸ਼ਹਿਰੀ ਯੋਜਨਾ ਤੇ ਵਿਕਾਸ ਲਈ ਜਲਵਾਯੂ ਸੰਵੇਦਨਸ਼ੀਲ ਪਹੁੰਚ ਪੈਦਾ ਕਰਨ ਦੇ ਇਰਾਦੇ ਨਾਲ ਪਹਿਲ ਕਰ ਰਿਹਾ ਹੈ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਤੇ ਵਾਤਾਵਰਣ , ਵਣ , ਜਲਵਾਯੂ ਪਰਿਵਰਤਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ , ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਿੰਸੀਪਲ ਸਕੱਤਰਾਂ ( ਸ਼ਹਿਰੀ ਵਿਕਾਸ ) , ਸਮਾਰਟ ਸਿਟੀ ਮਿਸ਼ਨ ਦੇ ਸਟੇਟ ਮਿਸ਼ਨ ਡਾਇਰੈਕਟਰਾਂ , ਮਿਊਂਸਿਪਲ ਕਮਿਸ਼ਨਰਾਂ / ਸੀ ਓਜ਼ ਭਾਈਵਾਲ ਏਜੰਸੀਆਂ ਦੇ ਪ੍ਰਤੀਨਿਧਾਂ / ਦੁਵੱਲੇ ਤੇ ਬਹੁ ਮੁਖੀ ਸੰਸਥਾਵਾਂ ਅਤੇ ਹੋਰ ਭਾਈਵਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ

 

ਇਹ ਅਸੈਸਮੈਂਟ ਫਰੇਮਵਰਕ ਵਿਸ਼ਵ ਭਰ ਵਿੱਚ ਅਪਣਾਈਆਂ ਜਾ ਰਹੀਆਂ ਮੌਜੂਦਾ ਮੁਲਾਂਕਣ ਪਹੁੰਚਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਤਿਆਰ ਕਰਨ ਤੋਂ ਪਹਿਲਾਂ ਵੱਖ ਵੱਖ ਥਿਮੈਟਿਕ ਖੇਤਰਾਂ ਦੇ 60 ਮਾਹਰਾਂ ਅਤੇ 26 ਸੰਸਥਾਵਾਂ ਨਾਲ ਕਈ ਵਾਰ ਚਰਚਾ ਕੀਤੀ ਗਈ ਸੀ ਇਸ ਫਰੇਮਵਰਕ ਦੀਆਂ 5 ਸ਼੍ਰੇਣੀਆਂ ਵਿੱਚ 28 ਸੰਕੇਤਕ ਹਨ , ਜਿਹਨਾਂ ਵਿੱਚ ਊਰਜਾ ਤੇ ਗ੍ਰੀਨ ਇਮਾਰਤਾਂ , ਸ਼ਹਿਰੀ ਯੋਜਨਾ , ਗ੍ਰੀਨ ਕਵਰ ਤੇ ਜੈਵਿਕ ਭਿੰਨਤਾ , ਆਵਾਜਾਈ , ਹਵਾ ਦੀ ਗੁਣਵੱਤਾ , ਪਾਣੀ ਪ੍ਰਬੰਧ ਅਤੇ ਕੂੜਾ ਪ੍ਰਬੰਧ ਸ਼ਾਮਲ ਹੈ ਸ਼ਹਿਰੀ ਮਾਮਲਿਆਂ ਦੀ ਰਾਸ਼ਟਰੀ ਸੰਸਥਾ ਦੇ ਤਹਿਤ ਸ਼ਹਿਰਾਂ ਲਈ ਜਲਵਾਯੂ ਕੇਂਦਰ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋ ਸੀ ਐੱਸ ਸੀ ਐੱਫ ਨੂੰ ਲਾਗੂ ਕਰਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ


ਲਾਕਡਾਊਨ ਹਟਾਉਣ ਤੋਂ ਬਾਅਦ ਸ਼ਹਿਰਾਂ ਸਾਹਮਣੇ ਕਈ ਚੁਣੌਤੀਆਂ ਨੇ ਜਿਹਨਾਂ ਵਿੱਚ ਬਚਾਅ , ਕਫਾਇਤੀ ਅਤੇ ਬਰਾਬਰ ਦੇ ਆਵਾਜਾਈ ਦੇ ਸਾਧਨ ਮੁਹੱਈਆ ਕਰਨਾ ਹੈ ਜੋ ਸਮਾਜਿਕ ਦੂਰੀ ਰੱਖਣ ਯੋਗ ਹਨ ਸੜਕਾਂ ਦੇ ਦੋਵੇਂ ਬੰਨੇ ਭੀੜ ਭੜੱਕਾ , ਤੰਗ ਤੇ ਜਨਤਕ ਸੀਮਤ ਆਵਾਜਾਈ ਸਾਧਨਾਂ ਖਾਸ ਤੌਰ ਤੇ ਮਾਰਕੀਟ ਵਾਲੀਆਂ ਥਾਵਾਂ ਤੇ ਅਤੇ ਮਾਨਸਿਕ ਸਿਹਤ ਦੀ ਗਿਰਾਵਟ ਮੁੱਖ ਮੁੱਦੇ ਹਨ ਜਿਹਨਾਂ ਨੂੰ ਤਰਜੀਹ ਤੇ ਲਿਆ ਜਾਣਾ ਚਾਹੀਦਾ ਹੈ ਇਹਨਾਂ ਮੁੱਦਿਆਂ ਨੂੰ ਘੱਟ ਕਰਨ ਲਈ ਗਲੀਆਂ ਦੇ ਆਸੇਪਾਸੇ ਪੈਦਲ ਚੱਲਣ ਵਾਲੀਆਂ ਪੱਟੜੀਆਂ ਬਣਾਉਣ ਅਤੇ ਜਨਤਕ ਥਾਵਾਂ ਬਣਾਉਣ ਵਰਗੇ ਨਾਜ਼ੁਕ ਕਦਮ ਚੁੱਕਣੇ ਹਨ ਵਿਸ਼ਵ ਭਰ ਦੇ ਕਈ ਸ਼ਹਿਰਾਂ ਜਿਵੇਂ ਬਗੌਤਾ , ਬਰਲਿਨ ਅਤੇ ਮਿਲਨ ਵਰਗੇ ਸ਼ਹਿਰਾਂ ਵਿੱਚ ਕੋਵਿਡ—19 ਦੌਰਾਨ ਸੁਰੱਖਿਅਤ ਆਵਾਜਾਈ ਲਈ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰਾਂ ਲਈ ਗਲੀਆਂ ਵਿੱਚ ਬਦਲਾਅ ਕੀਤੇ ਗਏ ਹਨ


ਲੋਕਾਂ ਲਈ ਗਲੀਆਂ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਜਿ਼ਆਦਾ ਪੈਦਲ ਚੱਲਣ ਵਾਲੇ ਅਤੇ ਮਿੱਤਰਤਾਪੂਰਵਕ ਪੱਟੜੀਆਂ ਬਣਾਉਣ ਦੀ ਲੋੜ ਹੈ ਇਸੇ ਸਾਲ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਨੇ ਮਾਰਕੀਟ ਜਗ੍ਹਾ ਲਈ ਪੈਦਲ ਚੱਲਣ ਵਾਲਿਆਂ ਲਈ ਮਿੱਤਰਤਾਪੂਰਵਕ ਰਸਤਿਆਂ ਲਈ ਸੰਪੂਰਨ ਯੋਜਨਾਬੰਦੀ ਕਰਨ ਦੀ ਚੁਣੌਤੀ ਪੇਸ਼ ਕੀਤੀ ਹੈ ਦਾ ਸਟ੍ਰੀਟ ਫਾਰ ਪੀਪਲ ਚੈਲੇਂਜ ਨਾਗਰਿਕਾਂ ਅਤੇ ਭਾਈਵਾਲਾਂ ਨਾਲ ਸਲਾਹ ਕਰਕੇ ਦੇਸ਼ ਭਰ ਦੇ ਸ਼ਹਿਰਾਂ ਵਿੱਚ ਲੋਕਾਂ ਲਈ ਇੱਕੋ ਜਹੀਆਂ ਗਲੀਆਂ ਦਾ ਵਿਕਾਸ ਕਰਨ ਵਿੱਚ ਸਹਿਯੋਗ ਦੇਵੇਗਾ ਭਾਈਵਾਲ ਪਹੁੰਚ ਅਪਣਾ ਕੇ ਸ਼ਹਿਰਾਂ ਨੂੰ ਪ੍ਰੋਫੈਸ਼ਨਲਸ ਤੋਂ ਜਲਦੀ ਖੋਜ ਭਰਪੂਰ ਅਤੇ ਘੱਟ ਕੀਮਤ ਵਾਲੇ ਹੱਲਾਂ ਰਾਹੀਂ ਆਪਣੇ ਡਿਜ਼ਾਈਨ ਤਿਆਰ ਕਰਨ ਲਈ ਨਵੇਂ ਤਰੀਕਿਆਂ ਲਈ ਸੇਧ ਦੇਵੇਗਾ


ਇਹ ਸ਼ਹਿਰਾਂ ਵਿੱਚ ਪੈਦਲ ਚੱਲਣ ਵਾਲਿਆਂ ਲਈ ਮਿੱਤਰਤਾਪੂਰਵਕ ਅਤੇ ਵਾਈਬਰੈਂਟ ਗਲੀਆਂ ਬਣਾਉਣ ਲਈ ਜਲਦੀ ਨਵੇਂ ਅਤੇ ਘੱਟ ਕੀਮਤ ਵਾਲੇ ਤਰੀਕਿਆਂ ਨੂੰ ਉਤਸ਼ਾਹਤ ਕਰੇਗਾ ਇਸ ਚੁਣੌਤੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਸ਼ਹਿਰਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਉਹ ਦੋਹਾਂ ਤਰਜੀਹਾਂ , ਫਲੈਗਸਿ਼ੱਪ ਅਤੇ ਆਸ ਪਾਸ ਚੱਲਣ ਵਾਲੀਆਂ ਜਗ੍ਹਾ ਤੇ ਦਖ਼ਲ ਲਈ "ਟੈਸਟ ਲਰਨ ਸਕੇਲ ਪਹੁੰਚ" ਦੀ ਵਰਤੋਂ ਕਰਨ ਇਹਨਾਂ ਦਖ਼ਲਾਂ ਨਾਲ ਵਧੇਰੇ ਵਸੋਂ ਵਾਲੇ ਖੇਤਰਾਂ ਵਿੱਚ ਪੱਟੜੀਆਂ ਤੇ ਪੈਦਲ ਚੱਲਣ ਵਾਲੀਆਂ ਮਿੱਤਰਤਾਪੂਰਵਕ ਗਲੀਆਂ , ਫਲਾਈ ਓਵਰ ਦੇ ਹੇਠਲੀਆਂ ਜਗ੍ਹਾਂਵਾਂ ਤੇ ਫਿਰ ਵਿਚਾਰ ਕਰਨਾ , ਆਸਪਾਸ ਦੇ ਵੇਹਲੇ ਪਏ ਖੇਤਰਾਂ ਨੂੰ ਮੁੜ ਤੋਂ ਸੁਰਜੀਤ ਕਰਨਾ ਅਤੇ ਪਾਰਕਾਂ ਤੇ ਸੰਸਥਾਵਾਂ ਦੇ ਖੇਤਰਾਂ ਰਾਹੀਂ ਪੈਦਲ ਚੱਲਣ ਲਈ ਸੰਪਰਕ ਬਣਾਏ ਜਾ ਸਕਦੇ ਹਨ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਤਹਿਤ ਫਿੱਟ ਇੰਡੀਆ ਮਿਸ਼ਨ , ਇੰਡੀਆ ਪ੍ਰੋਗਰਾਮ ਆਫ ਦਾ ਇੰਸਟੀਚਿਊਟ ਫਾਰ ਟਰਾਂਸਪੋਰਟ ਡਿਵੈਲਪਮੈਂਟ ਐੱਡ ਪਾਲਿਸੀ ਨੇ ਇਸ ਚੁਣੌਤੀ ਦੇ ਸਹਿਯੋਗ ਲਈ ਸਮਾਰਟ ਸਿਟੀਜ ਮਿਸ਼ਨ ਨੂੰ ਸਹਿਯੋਗ ਦੇਵੇਗੀ

 

https://static.pib.gov.in/WriteReadData/userfiles/Climatesmart%20cities.pdf

http://static.pib.gov.in/WriteReadData/userfiles/09092020_Streets4People_Brief%20final.pdf

ਵਧੇਰੇ ਜਾਣਕਾਰੀ ਲਈ ਸਾਈਟ ਵਿਜ਼ਿਟ ਕਰੋ:

https://smartnet.niua.org/csc/

https://smartnet.niua.org/indiastreetchallenge/

ਆਰ ਜੀ / ਐੱਨ ਜੀ(Release ID: 1653392) Visitor Counter : 48