ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਦੇ 61ਵੇਂ ਸਥਾਪਨ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ

ਅਕਾਦਮੀ ਨੇ ਪਹਿਲੀ ਵਾਰ ਸਰਕਾਰੀ ਖੇਤਰ ਤੋਂ 20 ਤੋਂ ਜ਼ਿਆਦਾ ਵਿਭਿੰਨ ਸੇਵਾਵਾਂ ਨੂੰ ਮਿਲਾ ਕੇ ਇੱਕ ‘ਕੰਬਾਇੰਡ’ ਫਾਊਂਡੇਸ਼ਨ ਕੋਰਸ ਦਾ ਸੰਚਾਲਨ ਕੀਤਾ : ਡਾ. ਜਿਤੇਂਦਰ ਸਿੰਘ

Posted On: 10 SEP 2020 5:56PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁੰਤਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਮਸੂਰੀ ਨੇ ਇਸ ਕੋਰਸ ਦੇ ਖੇਤਰ ਨੂੰ ਵਧਾ ਕੇ ਕੰਬਾਇੰਡਫਾਊਂਡੇਸ਼ਨ ਕੋਰਸ ਸ਼ੁਰੂ ਕੀਤਾ ਹੈ ਜਿਸ ਵਿੱਚ ਪਹਿਲਾਂ ਸਿਰਫ਼ ਆਈਏਐੱਸ ਅਤੇ ਕੁਝ ਹੋਰ ਸੇਵਾਵਾਂ ਸ਼ਾਮਲ ਸਨ। ਇਹ ਪਹਿਲੀ ਵਾਰ ਹੈ ਕਿ ਅਕਾਦਮੀ ਸਰਕਾਰੀ ਖੇਤਰ ਤੋਂ 20 ਤੋਂ ਜ਼ਿਆਦਾ ਵਿਭਿੰਨ ਸੇਵਾਵਾਂ ਨੂੰ ਸ਼ਾਮਲ ਕਰਕੇ ਇੱਕ ਕੰਬਾਇੰਡਫਾਊਂਡੇਸ਼ਨ ਕੋਰਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਸੇਵਾਵਾਂ ਨੂੰ ਵੀ ਸ਼ਾਮਲ ਕਰਕੇ ਫਾਊਂਡੇਸ਼ਨ ਕੋਰਸ ਦੇ ਸਪੈਕਟ੍ਰਮ ਨੂੰ ਹੋਰ ਵਧਾਉਣ ਦਾ ਯਤਨ ਕੀਤਾ ਜਾਵੇਗਾ।

 

ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਵਿੱਚ ਖੜੋਤ ਦੀ ਸਥਿਤੀ ਤੋਂ ਬਾਹਰ ਆਉਣ ਲਈ ਹੈ ਅਤੇ ਇਸਦੀ ਬਜਾਏ ਸਾਰੀਆਂ ਸੇਵਾਵਾਂ ਲਈ ਇੱਕ ਸਮਾਨ ਦ੍ਰਿਸ਼ਟੀਕੋਣ ਅਤੇ ਸਾਰੇ ਕਾਰਜਾਂ ਲਈ ਇੱਕ ਸਮਾਨ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਹੈ।

 

ਅਕਾਦਮੀ ਦੇ 61ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਨਾ ਸਿਰਫ਼ ਭਾਰਤੀ ਉਪ ਮਹਾਂਦੀਪ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਛੇ ਦਹਾਕਿਆਂ ਦਾ ਇੱਕ ਯੁਗ ਇੱਕ ਸੰਸਥਾਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਮਾਂ ਹੈ ਅਤੇ ਜਿਸ ਤਰ੍ਹਾਂ ਨਾਲ ਇਹ ਅਕਾਦਮੀ ਨੇ ਸਾਲਾਂ ਵਿੱਚ ਵਿਕਸਿਤ ਕੀਤਾ ਹੈ, ਜੋ ਉਨ੍ਹਾਂ ਲੋਕਾਂ ਦੇ ਪਸੀਨੇ, ਮਿਹਨਤ ਅਤੇ ਦ੍ਰਿਸ਼ਟੀਕੋਣ ਦੀ ਉਚਿਤ ਗਵਾਹੀ ਦਿੰਦਾ ਹੈ ਜਿਨ੍ਹਾਂ ਨੇ ਇਸਦਾ ਪੋਸ਼ਣ ਕੀਤਾ ਹੈ।

 

ਇੱਕ ਵਿਦਵਾਨ ਅਤੇ ਪ੍ਰਸ਼ਾਸਕ ਡਾ. ਸੰਜੀਵ ਚੋਪੜਾ ਦੀ ਅਗਵਾਈ ਵਿੱਚ ਅਕਾਦਮੀ ਦੀ ਸੰਪੂਰਨ ਬਿਰਾਦਰੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੇ ਅਕਾਦਮੀ ਦੀਆਂ ਸਾਰੀਆਂ ਸਮਾਵੇਸ਼ੀ ਸਿਖਲਾਈਆਂ ਅਤੇ ਅਕਾਦਮਿਕ ਤਕਨੀਕਾਂ ਨੂੰ ਡਿਜ਼ਾਈਨ ਕਰਨ ਲਈ  ਹਰ ਖੇਤਰ ਵਿੱਚ ਸਰਵੋਤਮ ਪ੍ਰਥਾਵਾਂ ਤੋਂ ਅੱਗੇ ਲੰਘਦੇ ਹੋਏ ਸਮਾਜਿਕ ਅਤੇ ਈਕੋਸਿਸਟਮ ਪ੍ਰਭਾਵ ਬਣਾਉਣ ਲਈ ਅਤਿ ਆਧੁਨਿਕ ਟੈਕਨੋਲੋਜੀ ਨੂੰ ਅਪਣਾਉਂਦੇ ਹੋਏ ਸਮਾਂ ਸੀਮਾ ਤੋਂ ਪਹਿਲਾਂ ਹੀ ਵਿਲੱਖਣ ਸਮਾਧਾਨ ਦੇਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਅਕਾਦਮੀ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਨਿਰੰਤਰ ਸਿਖਲਾਈ ਦੇ ਰਹੀ ਹੈ।

 

 

ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸ਼ਾਸਨ ਸੁਧਾਰਾਂ ਦੇ ਸੰਦਰਭ ਵਿੱਚ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਦੁਆਰਾ ਸਿਵਲ ਸੇਵਕਾਂ ਨੂੰ ਪਿਛਲੇ ਸਾਲ ਗੁਜਰਾਤ ਦੇ ਕੇਵੜਿਆ ਵਿੱਚ ਦਿੱਤੇ ਗਏ ਭਾਸ਼ਣ ਨੂੰ ਯਾਦ ਕੀਤਾ ਜਿੱਥੇ ਉਨ੍ਹਾਂ ਨੇ ਕਿਹਾ ਸੀ, ‘‘ਨਿਰਪੱਖ ਅਤੇ ਨਿਰਸੁਆਰਥ ਭਾਵਨਾ ਨਾਲ ਕੀਤਾ ਗਿਆ ਹਰ ਯਤਨ ਨਿਊ ਇੰਡੀਆ ਦੀ ਮਜ਼ਬੂਤ ਨੀਂਹ ਹੈ। ਨਿਊ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਲਈ 21ਵੀਂ ਸਦੀ ਦੀ ਸੋਚ ਅਤੇ ਸੁਪਨੇ ਸਾਡੀ ਨੌਕਰਸ਼ਾਹੀ ਵਿੱਚ ਮੌਜੂਦ ਹਨ-ਇੱਕ ਨੌਕਰਸ਼ਾਹ ਜੋ ਰਚਨਾਤਮਕ, ਸਰਗਰਮ, ਕਲਪਨਾਸ਼ੀਲ ਅਤੇ ਨਵੀਨਤਮ ਅਤੇ ਨਿਮਰ, ਪੇਸ਼ੇਵਰ ਅਤੇ ਪ੍ਰਗਤੀਸ਼ੀਲ, ਊਰਜਾਵਾਨ ਅਤੇ ਸਮਰੱਥ, ਕੁਸ਼ਲ, ਪਾਰਦਰਸ਼ੀ ਅਤੇ ਪ੍ਰਭਾਵੀ ਅਤੇ ਤਕਨੀਕ ਵਿੱਚ ਸਮਰੱਥ ਹੈ।’’

 

ਮੰਤਰੀ ਨੇ 2017 ਵਿੱਚ ਪ੍ਰਧਾਨ ਮੰਤਰੀ ਦੇ ਦੋ ਰੋਜਾ ਐੱਲਬੀਐੱਸਐੱਨਏਏ ਦੇ ਦੌਰੇ ਦਾ ਵੀ ਜ਼ਿਕਰ ਕੀਤਾ ਜਿੱਥੇ ਉਨ੍ਹਾਂ ਨੇ 92ਵੇਂ ਫਾਊਂਡੇਸ਼ਨ ਕੋਰਸ ਦੇ ਟ੍ਰੇਨੀ ਅਧਿਕਾਰੀਆਂ ਨਾਲ ਵਿਆਪਕ ਪੱਧਰ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੜੋਤ ਤੋਂ ਬਾਹਰ ਆਉਣ ਅਤੇ ਨਿਰੰਤਰ ਸਿੱਖਣ ਤੇ ਧਿਆਨ ਕੇਂਦ੍ਰਿਤ ਕਰਨ ਦਾ ਮੰਤਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਉੱਤਮ ਵਿਚਾਰ ਨੂੰ ਪੂਰਾ ਕਰਨ ਲਈ ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਮਿਸ਼ਨ ਕਰਮਯੋਗੀ-ਸਿਵਲ ਸੇਵਾ ਸਮਰੱਥਾ ਨਿਰਮਾਣ (ਐੱਨਪੀਸੀਐੱਸਸੀਬੀ) ਲਈ ਇੱਕ ਰਾਸ਼ਟਰੀ ਪ੍ਰੋਗਰਾਮ ਪਾਸ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਨਿਊ ਇੰਡੀਆ ਦੇ ਨਵੇਂ ਭਵਿੱਖ ਲਈ ਸਿਵਲ ਸੇਵਕ ਤਿਆਰ ਕਰਨ ਵਿੱਚ ਲੰਬਾ ਰਸਤਾ ਤੈਅ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ ਹੈ ਕਿ ਸਿਵਲ ਸੇਵਾਵਾਂ ਨੂੰ ਅਸਲ ਕਰਮਯੋਗੀ ਵਿੱਚ ਤਬਦੀਲ ਕੀਤਾ ਜਾਵੇ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਰਜਣਾਤਮਕ, ਨਿਰਮਾਣਸ਼ੀਲ, ਕਾਰਜਸ਼ੀਲ ਅਤੇ ਤਕਨੀਕੀ ਤੌਰ ਤੇ ਸ਼ਕਤੀਸ਼ਾਲੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਚਾਹਵਾਨ ਉਮੀਦਵਾਰਾਂ ਦੀ ਸੌਖ ਲਈ ਐੱਨਆਰਏ ਪਾਸ ਕਰ ਦਿੱਤਾ ਹੈ, ਪਰ ਮਿਸ਼ਨ ਕਰਮਯੋਗੀ ਨੇ ਸੇਵਾਵਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਰੰਤਰ ਸਿਖਲਾਈ ਦਾ ਰਾਹ ਪੱਧਰਾ ਕੀਤਾ ਹੈ।

 

ਇਸ ਤਰ੍ਹਾਂ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਵਿੱਚ ਡੀਓਪੀਟੀ ਨੇ ਕੋਰੋਨਾ ਜੋਧਿਆਂ ਲਈ ਇੱਕ ਵਿਸ਼ੇਸ਼ ਵਿੰਡੋ (https://igot.gov.in) ਸ਼ੁਰੂ ਕੀਤੀ ਹੈ ਅਤੇ ਇਸਦੀ ਸ਼ੁਰੂਆਤ ਦੇ 10-15 ਦਿਨਾਂ ਦੇ ਅੰਦਰ 25 ਤੋਂ ਜ਼ਿਆਦਾ ਅਧਿਕਾਰੀਆਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਕੋਰੋਨਾ ਪ੍ਰਬੰਧਨ ਲਈ 700 ਜ਼ਿਲਿ੍ਹਆਂ ਦੀ ਨਿਗਰਾਨੀ ਦੀ ਇੱਕ ਹੋਰ ਪਹਿਲ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਯੁਵਾ ਕਲੈਕਟਰਾਂ ਦੁਆਰਾ ਤੁਰੰਤ ਫੈਸਲੇ ਲੈਣ ਨਾਲ ਇਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਉਨ੍ਹਾਂ ਨੇ ਦੱਸਿਆ ਕਿ ਇਸ ਉੱਚ ਗੁਣਵੱਤਾ ਵਾਲੇ ਪ੍ਰਦਰਸ਼ਨ ਦਾ ਇੱਕ ਕਾਰਨ ਇਹ ਸੀ ਕਿ ਆਈਏਐੱਸ ਅਧਿਕਾਰੀ ਜੋ ਭਾਰਤ ਸਰਕਾਰ ਵਿੱਚ ਸਹਾਇਕ ਸਕੱਤਰਾਂ ਦੇ ਰੂਪ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ, ਨੇ ਕੇਂਦਰ ਸਰਕਾਰ ਵਿੱਚ ਆਪਣੀ ਸਲਾਹਕਾਰ ਦੀ ਭੂਮਿਕਾ ਨਿਭਾਈ, ਇਹ ਫਿਰ ਮੋਦੀ ਸਰਕਾਰ ਦਾ ਇਸ ਤਰ੍ਹਾਂ ਦਾ ਪਹਿਲਾ ਅਤੇ ਅਹਿਮ ਫੈਸਲਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਕੋਰੋਨਾ ਸੰਕਟ ਦੇ ਬਾਵਜੂਦ ਇੱਥੇ ਮਹਾਮਾਰੀ ਦੇ ਸਮੇਂ ਦੌਰਾਨ ਕਾਰਜ ਨਿਰਵਿਘਨ ਜਾਰੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅਕਾਦਮੀ ਹੁਣ ਕੋਰੋਨਾ ਦੇ ਇਸ ਸਮੇਂ ਵਿੱਚ ਪਹਿਲੇ ਅਤੇ ਸਭ ਤੋਂ ਵੱਡੇ ਕੰਬਾਇੰਡ ਫਾਊਂਡੇਸ਼ਨ ਕੋਰਸ ਦੀ ਤਿਆਰੀ ਕਰ ਰਹੀ ਹੈ ਅਤੇ ਇਸਦੀ ਸਫਲਤਾ ਲਈ ਸੰਪੂਰਨ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕੁਦਰਤ ਦੇ ਨਾਲ ਸਦਭਾਵ ਵਿੱਚ ਰਹਿਣ ਦੀ ਸਾਡੀ ਪ੍ਰਾਚੀਨ ਵਿਰਾਸਤ ਆਯੁਰਵੇਦ, ਯੋਗ ਅਤੇ ਸਬੰਧਿਤ ਸੱਭਿਆਚਾਰ ਦੇ ਸੰਦੇਸ਼ ਨੂੰ ਫੈਲਾਉਣ ਲਈ ਅਕਾਦਮੀ ਦੀ ਪਹਿਲ ਵਾਰੇ ਵੀ ਖੁਸ਼ੀ ਪ੍ਰਗਟਾਈ।

 

ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ ਤੇ ਘੱਟ ਜਾਣੇ ਜਾਂਦੇ ਅਜ਼ਾਦੀ ਘੁਲਾਟੀਆਂ ਤੇ ਲੇਖਾਂ ਦੇ ਸੰਗ੍ਰਹਿ ਦਾ ਪ੍ਰਕਾਸ਼ਨ ਜਾਰੀ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਅਕਾਦਮੀ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਲੱਖਣ ਕਾਰਜ ਲਈ ਵਧਾਈ ਦਿੱਤੀ।

 

 

                                                           <><><><><>

 

 

ਐੱਸਐੱਨਸੀ



(Release ID: 1653178) Visitor Counter : 128