ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਬਲਯੂ ਐੱਚ ਓ ਦੱਖਣ ਪੂਰਬ ਏਸ਼ੀਆ ਖੇਤਰ ਦਾ 73ਵਾਂ ਸੈਸ਼ਨ

ਡਾਕਟਰ ਹਰਸ਼ ਵਰਧਨ ਨੇ ਕੋਵਿਡ-19 ਐਮਰਜੈਂਸੀ ਤਿਆਰੀ ਬਾਰੇ ਮੰਤਰੀ ਪੱਧਰ ਗੋਲਮੇਜ਼ ਸੈਸ਼ਨ ਨੂੰ ਕੀਤਾ ਸੰਬੋਧਨ
"ਪ੍ਰਧਾਨ ਮੰਤਰੀ — ਆਤਮਨਿਰਭਰ ਸਵੱਸਥ ਭਾਰਤ ਯੋਜਨਾ ਦੇਸ਼ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰੇਗੀ"

Posted On: 10 SEP 2020 3:11PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਸਿਹਤ ਸੰਸਥਾ ਦੱਖਣ ਪੂਰਬੀ ਏਸ਼ੀਆ ਖੇਤਰ (ਐੱਸ ਆਰ ) ਦੇ 73ਵੇਂ ਸੈਸ਼ਨ ਵਿੱਚ ਸ਼ਾਮਲ ਹੋਏ ਡਬਲਯੂ ਐੱਚ ਐੱਸ ਆਰ ਦੇ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਸਿੰਘ ਅਤੇ ਡਾਕਟਰ ਰੌਡਰਿਕੋ ਔਫਰਿਨ ਡਬਲਯੂ ਐੱਚ ਦੇ ਭਾਰਤ ਵਿੱਚ ਪ੍ਰਤੀਨਿਧੀ ਅਤੇ ਰੀਜਨਲ ਐਮਰਜੈਂਸੀ ਡਾਇਰੈਕਟਰ , ਡਬਲਯੂ ਐੱਚ ਹੈਲਥ ਐਮਰਜੈਂਸੀ ਪ੍ਰੋਗਰਾਮ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ

 
ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਮੰਤਰੀ ਪੱਧਰ ਦੇ ਕੋਵਿਡ—19 ਐਮਰਜੈਂਸੀ ਤਿਆਰੀਆਂ ਬਾਰੇ ਸੈਸ਼ਨ ਵਿੱਚ 2 ਵਾਰ ਬੋਲਿਆ ਪਹਿਲਾਂ ਉਹਨਾਂ ਨੇ 3 ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ , ਜੋ ਭਾਰਤ ਵਿੱਚ ਕੋਵਿਡ—19 ਅਤੇ ਨਾਨ ਕੋਵਿਡ ਸਿਹਤ ਸੇਵਾਵਾਂ ਨੂੰ ਠੀਕ ਰੱਖਣ ਲਈ ਪ੍ਰਬੰਧ ਦੌਰਾਨ ਵਰਤੇ ਗਏ ਸਨ ਬਾਅਦ ਵਿੱਚ ਉਨ੍ਹਾਂ ਨੇ ਉਨ੍ਹਾਂ ਨੀਤੀਆਂ ਬਾਰੇ ਗੱਲਬਾਤ ਕੀਤੀ ਜੋ ਸਿਹਤ ਅਤੇ ਸਿਹਤ ਐਮਰਜੈਂਸੀ ਤਿਆਰੀਆਂ ਵਿੱਚ ਵਧੇਰੇ ਨਿਵੇਸ਼ ਕਰਨ ਨੂੰ ਯਕੀਨੀ ਬਣਾਉਂਦੀਆਂ ਹਨ ਅਤੇ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨ ਕੋਰ ਸਮਰੱਥਾ ਵਧਾ ਕੇ ਭਵਿੱਖ ਵਿੱਚ ਮਹਾਮਾਰੀਆਂ ਨੂੰ ਰੋਕ ਸਕਦੀਆਂ ਹਨ ਜਨਵਰੀ 2020 ਤੋਂ ਕੋਵਿਡ ਤੇ ਸਾਰਸ ਕੋਵਿਡ — 2 ਦੇ ਫੈਲਾਅ ਤੇ ਕਾਬੂ ਪਾਉਣ ਅਤੇ ਰੋਕਣ ਲਈ ਚੁੱਕੇ ਕਦਮਾਂ ਬਾਰੇ ਬੋਲਦਿਆਂ ਭਾਰਤ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ ਦੱਸਿਆ , ਜਿਵੇਂ ਆਵਾਜਾਈ ਲਈ ਮਸ਼ਵਰੇ , ਕੋਵਿਡ—19 ਦੇ ਕੇਸਾਂ ਵਾਲੇ ਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਲਈ ਕੁਆਰੰਟੀਨ ਸਹੂਲਤਾਂ ਮੁਹੱਈਆ ਕਰਵਾਉਣੀਆ , ਕਮਿਊਨਿਟੀ ਪੱਧਰ ਤੇ ਨਿਗਰਾਨੀ ਲਈ ਦਿਸ਼ਾ ਨਿਰਦੇਸ਼ ਅਤੇ ਸ਼ੱਕੀ ਕੇਸਾਂ ਲਈ ਟੈਸਟਿੰਗ , ਟਰੈਕਿੰਗ ਤੇ ਇਲਾਜ ਸਹੂਲਤਾਂ ਮੁਹੱਈਆ ਕਰਨਾ , ਕੋਵਿਡ ਕੇਅਰ ਸੈਂਟਰਾਂ ਲਈ ਤੀਜੇ ਦਰਜੇ ਦਾ ਸਿਹਤ ਲਈ ਬੁਨਿਆਦੀ ਢਾਂਚਾ ਖੜਾ ਕਰਨਾ , ਸਮਰਪਿਤ ਕੋਵਿਡ ਸਿਹਤ ਸੈਂਟਰ ਅਤੇ ਸਮਰਪਿਤ ਕੋਵਿਡ ਹਸਪਤਾਲ ਬਣਾ ਕੇ ਕੋਵਿਡ—19 ਅਸਿੰਪਟੋਮੈਟਿਕ ਤੋਂ ਲੈ ਕੇ ਹਲਕੇ ਦਰਮਿਆਨੇ ਤੇ ਗੰਭੀਰ ਕੇਸਾਂ ਦਾ ਇਲਾਜ ਕਰਨਾ ਸ਼ਾਮਲ ਹੈ


ਡਾਕਟਰ ਹਰਸ਼ ਵਰਧਨ ਨੇ ਕੋਵਿਡ—19 ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਵੈਂਟੀਲੇਟਰਾਂ ਤੇ ਪੀ ਪੀ ਕਿੱਟਾਂ ਦੀ ਘਰੇਲੂ ਉਤਪਾਦਕ ਸਮਰੱਥਾ ਵਧਾਉਣ ਅਤੇ ਹੋਰ ਲੋੜੀਂਦੀਆਂ ਮੈਡੀਕਲ ਆਈਟਮਸ ਬਣਾਉਣ ਬਾਰੇ ਦੱਸਿਆ , ਜਿਸ ਨਾਲ ਭਾਰਤ ਦੇ ਸਿਹਤ ਖੇਤਰ ਵਿੱਚ ਲਚਕੀਲਾਪਣ ਆਇਆ ਹੈ ਉਹਨਾਂ ਕਿਹਾ ਕਿ ਭਾਰਤ ਨੇ ਸੰਕ੍ਰਮਣ ਦੀ ਰੋਕਥਾਮ ਤੇ ਕਾਬੂ ਪਾਉਣ , ਟੈਸਟਿੰਗ ਪ੍ਰੋਟੋਕੋਲ , ਕਲੀਨਿਕਲ ਮੈਨੇਜਮੈਂਟ ਅਤੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਬਾਰੇ ਦਿਸ਼ਾ ਨਿਰਦੇਸ਼ਾਂ ਦਾ ਵਿਕਾਸ ਕੀਤਾ ਹੈ ਤੇ ਇਸ ਦੇ ਨਾਲ ਨਾਲ ਕੋਵਿਡ ਅਤੇ ਨਾਨ ਕੋਵਿਡ ਸਿਹਤ ਸਹੂਲਤਾਂ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਉਨ੍ਹਾਂ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਟੈਸਟਿੰਗ ਹਸਪਤਾਲ, ਦਾਖ਼ਲੇ-ਛੁੱਟੀ ਕੀਤੇ ਗਏ ਮਰੀਜ਼ , ਮੌਤਾਂ ਅਤੇ ਕੋਵਿਡ ਮਰੀਜ਼ਾਂ ਲਈ ਮੈਡੀਕਲ ਸਹੂਲਤਾਂ ਦੀ ਲੋੜ ਤੇ ਭਵਿੱਖੀ ਅੰਦਾਜ਼ੇ ਬਾਰੇ ਜਾਣਕਾਰੀ ਦੇਣ ਲਈ ਵਿਕਾਸ ਕੀਤੇ ਗਏ ਵੈੱਬ ਅਧਾਰ ਪੋਰਟਲ ਬਾਰੇ ਵੀ ਦੱਸਿਆ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਾਨ ਕੋਵਿਡ ਜ਼ਰੂਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ


ਭਾਰਤ ਵੱਲੋਂ ਕੋਵਿਡ ਪ੍ਰਬੰਧ ਅਤੇ ਜ਼ਰੂਰੀ ਨਾਨ ਕੋਵਿਡ ਸਿਹਤ ਸਹੂਲਤਾਂ ਜਾਰੀ ਰੱਖਣ ਲਈ 3 ਮਹੱਤਵਪੂਰਨ ਮੁੱਦਿਆਂ ਬਾਰੇ ਬੋਲਦਿਆਂ ਉਹਨਾਂ ਕਿਹਾ


  1. ਦੇਸ਼ ਵਿੱਚ ਜਨਵਰੀ ਦੌਰਾਨ ਟੈਸਟਿੰਗ ਲਈ 1 ਲੈਬਾਰਟਰੀ ਨੂੰ ਵਧਾ ਕੇ 1678 ਲੈਬਾਰਟਰੀਆਂ ਕੀਤੀਆਂ ਗਈਆਂ ਹਨ , ਜੋ ਇੱਕ ਦਿਨ ਵਿੱਚ 10 ਲੱਖ ਟੈਸਟ ਕਰ ਸਕਦੀਆਂ ਹਨ

  2. ਦੇਸ਼ ਦੇ ਵਿਲੱਖਣ , ਅਸਰਦਾਰ ਕਲੀਨਿਕਲ ਮੈਨੇਜਮੈਂਟ ਨੂੰ ਕੋਵਿਡ ਸਿਹਤ ਸਹੂਲਤਾਂ ਲਈ ਤਿੰਨ ਪੱਧਰਾਂ ਤੇ ਮੁਹੱਈਆ ਕਰਨ ਲਈ ਅਸਿਮਟੋਮੈਟਿਕ ਤੋਂ ਲੈ ਕੇ ਹਲਕੀ ਦਰਮਿਆਨੀ ਤੇ ਗੱਭੀਰ ਕੇਸਾਂ ਲਈ ਮੈਡੀਕਲ ਕਮਿਊਨਿਟੀ ਵੱਲੋਂ ਦਿਸ਼ਾ ਨਿਰਦੇਸ਼ ਬਣਾਏ ਗਏ ਹਨ ਅਤੇ ਲਗਾਤਾਰ ਉਨ੍ਹਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਤਾਂ ਜੋ ਮੈਡੀਕਲ ਪ੍ਰੈਕਟੀਸ਼ਨਰਜ਼ ਤਾਜ਼ਾਤਰੀਨ ਜਾਣਕਾਰੀ ਉਪਲਬੱਧ ਕਰਵਾਈ ਜਾ ਸਕੇ

  3. ਦੇਸ਼ ਗਰਭਵਤੀ ਅਤੇ ਬਜ਼ੁਰਗਾਂ ਤੇ ਐਮਰਜੈਂਸੀ ਮਰੀਜ਼ਾਂ ਨੂੰ ਲੋੜੀਂਦੀ ਜ਼ਰੂਰੀ ਤਵੱਜੋ ਦੇਣ ਲਈ ਅਤੇ ਨਾਨ ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਪੁਰਾਣੀ ਬਿਮਾਰੀ ਵਾਲੇ ਮਰੀਜ਼ਾਂ , ਤੇ ਖੂਨ ਵਿੱਚ ਖਰਾਬੀ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਕੀਤੇ ਗਏ ਸਨ ਕਿ ਉਹ ਆਪਣੀਆਂ ਸਾਰੀਆਂ ਸਿਹਤ ਸਹੂਲਤਾਂ ਨੂੰ ਕੋਵਿਡ ਦੇ ਇਲਾਜ ਲਈ ਸਮਰਪਿਤ ਨਾ ਕਰਨ ਅਤੇ ਨਾਨ ਕੋਵਿਡ ਸਹੂਲਤਾਂ ਲਈ ਉਨ੍ਹਾਂ ਵਿੱਚੋਂ ਅਲੱਗ ਰੱਖੀਆਂ ਜਾਣ ਤਾਂ ਜੋ ਜ਼ਰੂਰੀ ਮੈਡੀਕਲ ਸਹਾਹਿਤਾ ਲੈਣ ਵਾਲੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਲਗਾਤਾਰ ਮੁਹੱਈਆ ਕਰਵਾਈਆਂ ਜਾ ਸਕਣ


ਸੈਸ਼ਨ ਦੌਰਾਨ ਉਹਨਾਂ ਨੇ ਵਿਸ਼ਵ ਸਿਹਤ ਸੰਸਥਾ ਵੱਲੋਂ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨਸ ਤਹਿਤ ਦਰਮਿਆਨੇ ਤੋਂ ਲੰਮੇ ਸਮੇਂ ਲਈ ਨੀਤੀਆਂ ਲਾਗੂ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਤਾਂ ਜੋ ਭਾਰਤ ਵਿੱਚ ਸਿਹਤ ਐਮਰਜੈਂਸੀ ਤਿਆਰੀ ਅਤੇ ਭਵਿੱਖ ਵਿੱਚ ਕਿਸੇ ਵੀ ਮਹਾਮਾਰੀ ਦੇ ਮਾੜੇ ਅਸਰ ਨੂੰ ਰੋਕਿਆ ਜਾ ਸਕੇ ਉਹਨਾਂ ਨੇ ਦੇਸ਼ ਦੀ ਫਲੈਗਸਿ਼ੱਪਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਸੀ, ਬਾਰੇ ਵੀ ਜਾਣਕਾਰੀ ਦਿੱਤੀ ਇਸ ਸਕੀਮ ਤਹਿਤ ਸਿਹਤ ਸੇਵਾਵਾਂ , ਸਿਹਤ ਐਮਰਜੈਂਸੀ ਤਿਆਰੀ ਅਤੇ ਆਈ ਐੱਚ ਆਰ ਮੁੱਖ ਸਮਰਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਧੇਰੇ ਬਜਟ ਨਿਵੇਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਇਸ ਨਾਲ ਜਨਤਕ ਸਿਹਤ ਬੁਨਿਆਦੀ ਢਾਂਚੇ ਦਾ ਵਿਸਥਾਰ ਹੋਵੇਗਾ ਸਿਹਤ ਸੇਵਾਵਾਂ ਤੇ ਉਨ੍ਹਾਂ ਦੀ ਗੁਣਵਤਾ ਵਿੱਚ ਸੁਧਾਰ ਆਵੇਗਾ ਬਿਮਾਰੀ ਦੇ ਦੇਖਭਾਲ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਬਾਇਓ ਸਿਕਿਓਰਿਟੀ ਦੀ ਤਿਆਰੀ ਵਿੱਚ ਵਾਧਾ ਅਤੇ ਵਸੋਂ ਦੀ ਸਿਹਤ ਬਾਰੇ ਖੋਜ ਕੀਤੀ ਜਾ ਸਕੇਗੀ


ਡਾਕਟਰ ਹਰਸ਼ ਵਰਧਨ ਨੇ ਭਾਰਤ ਨੂੰਆਤਮਨਿਰਭਰਬਣਾਉਣ ਲਈ ਮਿੱਥੇ ਟੀਚੇ ਬਾਰੇ ਯਤਨਾਂ ਨਾਲ ਜੋੜਦਿਆਂ ਹੋਰ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਇਸ ਸਬੰਧ ਵਿੱਚ ਇੱਕ ਤਾਲਮੇਲ ਪਹੁੰਚ ਅਪਨਾਈ ਜਾ ਰਹੀ ਹੈ ਤਾਂ ਜੋ ਇਸ ਲਈ ਕਾਮਨ ਫਰੇਮਵਰਕ ਤਿਆਰ ਕੀਤਾ ਜਾ ਸਕੇ ਉਨ੍ਹਾਂ ਨੇ ਬਾਇਓ ਮੈਡੀਕਲ ਖੋਜ ਅਤੇ ਬਾਇਓ ਸੁਰੱਖਿਆ ਨੀਤੀਆਂ , ਫੂਡ ਤੇ ਡਰੱਗ ਸੇਫਟੀ ਨੂੰ ਵਧਾਉਣ ਲਈ ਚੁੱਕੇ ਗਏ ਕਦਮਾਂ ਦਾ ਵੀ ਜਿ਼ਕਰ ਕੀਤਾ ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਾਈਵੇਟ ਖੇਤਰ ਦੀ ਭਾਈਵਾਲੀ ਨਾਲ ਬਹੁਪੱਖੀ ਖੇਤਰਾਂ ਦੀਆਂ ਲੋੜਾਂ ਪੁਰੀਆਂ ਕਰਨ ਲਈ ਇੱਕ ਤਾਲਮੇਲ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ ਆਤਮਨਿਰਭਰ ਭਾਰਤ ਦੇ ਦਰਸ਼ਕਾਂ ਨੂੰ ਯਾਦ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਘਰੇਲੂ ਪੀ ਪੀ ਕਿੱਟਾਂ, ਐੱਨ-95 ਮਾਸਕਾਂ  ਅਤੇ ਹੋਰ ਮੈਡੀਕਲ ਸਬੰਧਿਤ ਵਸਤਾਂ ਦਾ ਸਰਕਾਰ ਅਤੇ ਨਿਜੀ ਖੇਤਰ ਦੇ ਤਾਲਮੇਲ ਨਾਲ ਘਰੇਲੂ ਉਤਪਾਦਨ ਕਰਨ ਦਾ ਟੀਚਾ ਹਾਸਲ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤ ਮੰਤਰਾਲੇ ਦੇ ਨਾਲ ਮਿਲ ਕੇ ਸਵਦੇਸ਼ੀ ਤਕਨਾਲੋਜੀ ਦੇ ਵਿਕਾਸ ਕਰਕੇ ਮੇਕ ਇਨ ਇੰਡੀਆ ਪਹਿਲ ਨੂੰ ਭਾਈਵਾਲਾਂ ਨਾਲ ਮਿਲ ਕੇ ਇਸ ਦੇ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਪਛਾਨਣ ਦਾ ਯਤਨ ਕਰ ਰਿਹਾ ਹੈ


ਐੱਮ ਵੀ/



(Release ID: 1653077) Visitor Counter : 189