ਖੇਤੀਬਾੜੀ ਮੰਤਰਾਲਾ
ਦੇਸ਼ ਦੀ ਦੂਜੀ ਅਤੇ ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲ ਸੇਵਾ ਆਂਧ੍ਰ ਦੇ ਅਨੰਤਪੁਰ ਤੋਂ ਦਿੱਲੀ ਲਈ ਰਵਾਨਾ
ਕਿਸਾਨ ਰੇਲ ਤੋਂ ਮਜਬੂਤ ਹੋਵੇਗੀ ਖੇਤੀਬਾੜੀ ਮਾਲੀ ਹਾਲਤ : ਸ਼੍ਰੀ ਨਰੇਂਦਰ ਸਿੰਘ ਤੋਮਰ
ਆਂਧ੍ਰ ਪ੍ਰਦੇਸ਼ ਦੇ ਫਲ ਦੇਸ਼ 'ਚ ਆਸਾਨੀ ਨਾਲ ਪਹੁੰਚਣਗੇ : ਮੁੱਖਮੰਤਰੀ ਸ਼੍ਰੀ ਵਾਈ.ਐਸ.
ਜਗਨਮੋਹਨ ਰੈੱਡੀ
Posted On:
09 SEP 2020 2:41PM by PIB Chandigarh
ਦੇਸ਼ ਦੀ ਦੂਜੀ ਅਤੇ ਦੱਖਣ ਭਾਰਤ ਦੀ ਪਹਿਲੀ ਕਿਸਾਨ ਰੇਲ ਦਾ ਸ਼ੁਭਾਰੰਭ ਬੁੱਧਵਾਰ ਨੂੰ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ
ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਆਂਧ੍ਰ-ਪ੍ਰਦੇਸ਼ ਦੇ ਮੁੱਖਮੰਤਰੀ ਸ਼੍ਰੀ ਵਾਈ. ਐਸ.
ਜਗਨਮੋਹਨ ਰੈੱਡੀ ਦੀ ਅਗਵਾਈ 'ਚ ਹੋਇਆ। ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗੜੀ ਨੇ
ਪ੍ਰਧਾਨਗੀ ਕੀਤੀ । ਦੱਖਣ ਮੱਧ ਰੇਲਵੇ ਦੇ ਗੁੰਤਕਲ ਮੰਡਲ ਦੇ ਅਨੁਸਾਰ, ਇਹ ਵਿਸ਼ੇਸ਼ ਗੱਡੀ
ਦੇ ਰੂਪ 'ਚ ਅਨੰਤਪੁਰ (ਆਂਧ੍ਰ ਪ੍ਰਦੇਸ਼) ਤੋਂ ਆਦਰਸ਼ ਨਗਰ (ਦਿੱਲੀ ) ਲਈ ਰਵਾਨਾ ਹੋਈ।
ਇਸ ਮੌਕੇ 'ਤੇ ਸ਼੍ਰੀ ਤੋਮਰ ਨੇ ਕਿਹਾ ਕਿ ਕਿਸਾਨ ਰੇਲ ਨਾਲ ਖੇਤੀਬਾੜੀ ਦੀ ਮਾਲੀ ਹਾਲਤ
ਮਜਬੂਤ ਹੋਵੇਗੀ, ਉਥੇ ਹੀ ਸ਼੍ਰੀ ਰੈੱਡੀ ਨੇ ਕਿਹਾ ਕਿ ਇਸਦੇ ਰਾਹੀ ਆਂਧ੍ਰ ਪ੍ਰਦੇਸ਼ ਦੇ
ਮਸ਼ਹੂਰ ਫਲ ਦੇਸ਼ 'ਚ ਆਸਾਨੀ ਨਾਲ ਪਹੁੰਚਣਗੇ ।
ਸ਼੍ਰੀ ਤੋਮਰ ਨੇ ਕਿਹਾ ਕਿ ਪਿੰਡ-ਗਰੀਬ-ਕਿਸਾਨ ਹਮੇਸ਼ਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ
ਮੋਦੀ ਦੀ ਪਹਿਲ 'ਤੇ ਰਹੇ ਹਨ। ਖੇਤੀ ਦੀ ਵਿਵਸਥਾ ਵਿੱਚ ਕਿਸਾਨਾਂ ਨੂੰ ਮੁਨਾਫਾ ਹੋਣ,
ਉਨ੍ਹਾਂ ਦੀ ਕਮਾਈ ਦੁੱਗਣੀ ਹੋਣ, ਇਸ ਉਦੇਸ਼ਾਂ ਦੀ ਪੂਰਤੀ ਲਈ ਪੀ.ਐਮ. ਹਰ ਬਜਟ 'ਚ
ਕੋਸ਼ਿਸ਼ ਕਰਦੇ ਰਹੇ ਹਨ, ਜੋ ਸਫਲ ਵੀ ਹੋ ਰਹੇ ਹਨ। ਬਜਟ 'ਚ ਕਿਸਾਨ ਰੇਲ ਅਤੇ ਕਿਸਾਨ
ਉਡਾਨ ਦੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਸੀ, ਤਾਂਕਿ ਫਲ- ਸਬਜ਼ੀਆਂ ਘੱਟ ਸਮੇਂ 'ਚ
ਇੱਕ ਤੋਂ ਦੂੱਜੇ ਸਥਾਨ 'ਤੇ ਭੇਜੇ ਜਾ ਸਕਣ। ਬੀਤੀ 7 ਅਗਸਤ ਨੂੰ ਦੇਵਲਾਲੀ ਤੋਂ
ਦਾਨਾਪੁਰ ਤੱਕ ਪਹਿਲੀ ਕਿਸਾਨ ਰੇਲ ਸ਼ੁਰੂ ਕੀਤੀ ਗਈ, ਜਿਸਦੀ ਮੰਗ ਵਧਣ ਨਾਲ ਰੇਲ ਮੰਤਰੀ
ਸ਼੍ਰੀ ਪੀਯੂਸ਼ ਗੋਇਲ ਨੇ ਇਸਦੇ ਫੇਰੇ ਵੀ ਵਧਾ ਦਿੱਤੇ ਹਨ ।ਹੁਣ ਦੂਜੀ ਕਿਸਾਨ ਰੇਲ ਚਲਣ
ਨਾਲ ਆਂਧ੍ਰ-ਪ੍ਰਦੇਸ਼ ਤੋਂ ਦਿੱਲੀ ਤੱਕ ਰਸਤੇ ਦੇ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਵੀ
ਇਸਦਾ ਲਾਭ ਹੋਵੇਗਾ। ਸ਼੍ਰੀ ਤੋਮਰ ਨੇ ਕਿਹਾ ਕਿ ਆਂਧ੍ਰ 'ਚ ਮੁੱਖਮੰਤਰੀ ਸ਼੍ਰੀ ਰੈੱਡੀ
ਖੇਤੀਬਾੜੀ ਦੇ ਖੇਤਰ ਵੱਲ ਧਿਆਨ ਦੇ ਰਹੇ ਹਨ। ਕੇਂਦਰ ਸਰਕਾਰ ਵਲੋਂ ਲਾਗੂ ਦੋ ਨਵੇਂ
ਆਰਡੀਨੈਂਸ ਅਤੇ ਇੱਕ ਲੱਖ ਕਰੋੜ ਦੇ ਖੇਤੀਬਾੜੀ ਢਾਂਚਾ ਫੰਡ ਨੂੰ ਵੀ ਲਾਗੂ ਕੀਤਾ ਜਾ
ਰਿਹਾ ਹੈ। ਅਨੰਤਪੁਰ 'ਚ 2 ਲੱਖ ਹੈਕਟੇਅਰ ਤੋਂ ਜਿਆਦਾ ਖੇਤਰ 'ਚ ਫਲ- ਸਬਜ਼ੀਆਂ ਦੀ ਖੇਤੀ
ਕੀਤੀ ਜਾਂਦੀ ਹੈ, ਕਿਸਾਨ ਰੇਲ ਚਲਨ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ । ਕਿਸਾਨ ਉਡਾਨ
ਨੂੰ ਵੀ ਲਾਗੂ ਕੀਤਾ ਜਾਵੇਗਾ, ਜਿਸਦੇ ਨਾਲ ਬਾਗਬਾਨੀ ਫਸਲਾਂ ਦੀ ਟ੍ਰਾਂਸਪੋਰਟ 'ਚ ਵੱਡੀ
ਸਹੂਲਤ ਮਿਲੇਗੀ ।
ਮੁੱਖਮੰਤਰੀ ਸ਼੍ਰੀ ਰੈੱਡੀ ਨੇ ਕਿਹਾ ਕਿ ਬਾਗਬਾਨੀ 'ਚ ਆਂਧ੍ਰ-ਪ੍ਰਦੇਸ਼ ਦਾ ਮਹੱਤਵਪੂਰਣ
ਸਥਾਨ ਹੈ। ਟਮਾਟਰ ਪਪੀਤਾ, ਕੋਕੋ ਅਤੇ ਚਿੱਲੀ ਦੇ ਉਤਪਾਦਨ ਵਿੱਚ ਦੇਸ਼ 'ਚ
ਆਂਧ੍ਰ-ਪ੍ਰਦੇਸ਼ ਦਾ ਪਹਿਲਾ ਸਥਾਨ ਹੈ। ਕੋਵਿਡ ਸੰਕਟ ਦੇ ਕਾਰਨ ਇਹ ਉਪਜ ਦਿੱਲੀ ਤੱਕ
ਪਹੁੰਚਾਣਾ ਮੁਸ਼ਕਲ ਹੋ ਰਿਹਾ ਸੀ, ਇਸ ਲਈ ਪ੍ਰਧਾਨਮੰਤਰੀ ਵਲੋਂ ਬੇਨਤੀ ਕੀਤੀ, ਜਿਨ੍ਹਾਂ
ਨੇ ਕਿਸਾਨਾਂ ਦੀ ਸਹੂਲਤ ਲਈ ਇਸਦੀ ਵਿਵਸਥਾ ਕਰਵਾਈ । ਆਂਧ੍ਰ-ਪ੍ਰਦੇਸ਼, ਦੱਖਣ ਭਾਰਤ ਦਾ
ਬਹੁਤ ਫਲ ਉਤਪਾਦਕ ਰਾਜ ਹੈ। ਅਸੀਂ ਕਿਸਾਨਾਂ ਨੂੰ ਪ੍ਰੋਤਸਾਹਨ ਅਤੇ ਮਦਦ ਲਈ ਕਈ ਕਾਰਜ
ਕੀਤੇ ਹਨ। ਲਾਕਡਾਊਨ 'ਚ 11 ਵਿਸ਼ੇਸ਼ ਰੇਲ ਗੱਡੀਆ ਅਨੰਤਪੁਰ ਤੋਂ ਮੁੰਬਈ ਚਲਾਈਆਂ ਗਈਆਂ
ਤਾਂਕਿ ਇੱਥੋ ਦੇ ਫਲ ਦੇਸ਼ ਦੇ ਵੱਖ-ਵੱਖ ਸਥਾਨਾਂ ਤੱਕ ਪਹੁੰਚ ਸਕਣ।
ਰੇਲ ਰਾਜ ਮੰਤਰੀ ਸ਼੍ਰੀ ਅੰਗੜੀ ਨੇ ਕਿਹਾ ਕਿ ਪ੍ਰਧਾਨਮੰਤਰੀ ਜੀ ਦਾ ਟੀਚਾ ਕਿਸਾਨਾਂ ਦੀ
ਕਮਾਈ ਦੁੱਗਣੀ ਕਰਨਾ ਹੈ। ਜਿੱਥੇ ਕਿਸਾਨਾਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਨਹੀਂ ਹੈ,
ਉੱਥੇ ਕਿਸਾਨ ਰੇਲ ਸ਼ੁਰੂ ਕਰਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ । ਹੁਣ ਆਂਧ੍ਰ
ਤੋਂ ਦਿੱਲੀ ਤੱਕ ਘੱਟ ਸਮੇਂ 'ਚ ਕਿਸਾਨਾਂ ਦੇ ਉਤਪਾਦ ਪਹੁੰਚ ਜਾਣਗੇ । ਕੇਂਦਰ ਸਰਕਾਰ
ਦੇ ਨਵੇਂ ਆਰਡੀਨੈਂਸ ਅਨੁਸਾਰ ਕਿਸਾਨ ਉਨ੍ਹਾਂ ਦੇ ਉਤਪਾਦ ਉੱਥੇ ਵੇਚ ਸਕਦੇ ਹਨ, ਜਿੱਥੇ
ਉਨ੍ਹਾਂ ਨੂੰ ਉਸਦੀ ਸਹੀ ਕੀਮਤ ਮਿਲੇ। ਕਿਸਾਨਾਂ ਅਤੇ ਵਪਾਰੀਆਂ ਵਲੋਂ ਰੇਲਵੇ ਲਗਾਤਾਰ
ਸੰਪਰਕ 'ਚ ਹਨ ਤਾਂਕਿ ਉਨ੍ਹਾਂ ਨੂੰ ਸਹੂਲਤਾ ਮਿਲ ਸਕਣ। ਇਹ ਗੱਡੀ ਦੱਖਣ ਭਾਰਤ ਦੇ
ਕਿਸਾਨਾਂ ਨੂੰ ਉੱਤਰ ਭਾਰਤ ਨਾਲ ਜੋੜਨ ਦਾ ਕੰਮ ਕਰੇਗੀ ।
ਪ੍ਰੋਗ੍ਰਾਮ 'ਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ
ਕੈਲਾਸ਼ ਚੌਧਰੀ, ਆਂਧ੍ਰ ਪ੍ਰਦੇਸ਼ ਦੇ ਮੰਤਰੀ ਸ਼੍ਰੀ ਬੀ.ਸਤਨਰਾਇਣ, ਸ਼੍ਰੀ ਐਮ.
ਸ਼ੰਕਰਨਾਰਾਇਣ ਅਤੇ ਸ਼੍ਰੀ ਕੇ. ਕੰਨਾਬਾਬੂ, ਅਨੰਤਪੁਰ ਦੇ ਸੰਸਦੀ ਮੈਂਬਰ ਸ਼੍ਰੀ ਟੀ.
ਰੰਗਇਯਾ, ਖੇਤਰੀ ਵਿਧਾਇਕ ਅਤੇ ਹੋਰ ਜਨਪ੍ਰਤੀਨਿਧੀ, ਖੇਤੀਬਾੜੀ ਮੰਤਰਾਲਾ ਦੇ ਸਕੱਤਰ
ਸ਼੍ਰੀ ਸੰਜੇ ਅੱਗਰਵਾਲ, ਸਾਊਥ ਸੈਂਟਰਲ ਰੇਲਵੇ ਦੇ ਮਹਾਪ੍ਰਬੰਧਕ ਸ਼੍ਰੀ ਗਜਾਨਨ ਮਲਿਆ ਵੀ
ਮੌਜੂਦ ਸਨ ।
ਏ ਪੀ ਐਸ/ ਐਸ ਜੀ
(Release ID: 1652810)
Visitor Counter : 170