ਉਪ ਰਾਸ਼ਟਰਪਤੀ ਸਕੱਤਰੇਤ
ਰਾਜ ਸਭਾ ਦੇ ਚੇਅਰਮੈਨ ਨੇ ਮੌਨਸੂਨ ਸੈਸ਼ਨ ਦੀ ਸਹਿਜ ਸ਼ੁਰੂਆਤ ਯਕੀਨੀ ਬਣਾਉਣ ਲਈ ਸੰਸਦ ਦਾ ਮੌਕ ਸੈਸ਼ਨ (mock session) ਕਰਵਾਇਆ
ਕਈ ਸਥਾਨਾਂ ਤੇ ਮੌਕ ਡਿਵੀਜ਼ਨਾਂ ਤੋਂ ਵੋਟਿੰਗ ਜ਼ਰੀਏ ਵੋਟਿੰਗ ਪ੍ਰਣਾਲੀ ਦੀ ਵੀ ਪਰਖ ਕੀਤੀ ਗਈ
ਸ਼੍ਰੀ ਨਾਇਡੂ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਆਯੋਜਨ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਦਾ ਜਾਇਜ਼ਾ ਲਿਆ
ਵਿਭਿੰਨ ਮੰਤਰਾਲਿਆਂ / ਵਿਭਾਗਾਂ ਦੁਆਰਾ ਜਾਰੀ ਸਿਹਤ ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ
Posted On:
09 SEP 2020 6:16PM by PIB Chandigarh
ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ, 14 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਆਯੋਜਨ ਲਈ ਕੀਤੇ ਗਏ ਸਾਰੇ ਵਿਸ਼ੇਸ਼ ਪ੍ਰਬੰਧਾਂ ਦਾ ਅੱਜ ਜਾਇਜ਼ਾ ਲਿਆ।
ਸਦਨ ਦੇ ਇੱਕ ਮੌਕ ਸੈਸ਼ਨ (mock session) ਦਾ ਆਯੋਜਨ ਕੀਤਾ ਗਿਆ, ਇਸ ਦੌਰਾਨ ਸ਼੍ਰੀ ਨਾਇਡੂ ਸਦਨ ਦੇ ਚੇਅਰਮੈਨ ਦੀ ਕੁਰਸੀ ਉੱਤੇ ਬੈਠੇ ਅਤੇ ਚੈਂਬਰ ਅਤੇ ਸਦਨ ਦੀਆਂ ਚਾਰ ਗੈਲਰੀਆਂ ਵਿੱਚ ਸਕੱਤਰੇਤ ਦੇ ਸਟਾਫ਼ ਮੈਂਬਰ ਬਿਲਕੁਲ ਉਸੇ ਤਰੀਕੇ ਨਾਲ ਬੈਠੇ, ਜਿਵੇਂ ਸਮਾਜਕ–ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਸੀਟਾਂ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਗਿਆ ਹੈ। ਸਟਾਫ਼ ਮੈਂਬਰਾਂ ਨੂੰ ਵੀ ਬੈਠਣ ਅਤੇ ਲੋਕ ਸਭਾ ਦੇ ਚੈਂਬਰ ਤੋਂ ਭਾਗ ਲੈਣ ਲਈ ਕਿਹਾ ਗਿਆ ਸੀ, ਜੋ ਸਮੁੱਚੇ ਸੈਸ਼ਨ ਲਈ ਸਦਨ ਦਾ ਇੱਕ ਭਾਗ ਹੁੰਦਾ ਹੈ।
ਸਦਨ ਦੇ ਇੱਕ ਚੈਂਬਰ ਤੋਂ ਆਡੀਓ ਤੇ ਵੀਡੀਓ ਦੇ ਸਿਗਨਲਾਂ ਦੇ ਟ੍ਰਾਂਸਮਿਸ਼ਨ ਦੇ ਹਰੇਕ ਪੱਖ ਨੂੰ ਬਹੁਤ ਬਾਰੀਕੀ ਨਾਲ ਚੈੱਕ ਕੀਤਾ ਗਿਆ। ਵਿਆਖਿਆ ਦੇ ਸਿਗਨਲ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਪਾਏ ਗਏ। ਲੋਕ ਸਭਾ ਦੇ ਚੈਂਬਰ ਵਿੱਚ ਬੈਠੇ ਲੋਕਾਂ ਨੂੰ ਵਿਚਾਰ–ਚਰਚਾ ਵਿੱਚ ਭਾਗ ਲੈਣ ਲਈ ਕਿਹਾ ਗਿਆ। ਨਮੂਨੇ ਦੀ ਇੱਕ ਵੋਟਿੰਗ ਪ੍ਰਕਿਰਿਆ ਵੀ ਕੀਤੀ ਗਈ ਸੀ, ਜਿਸ ਲਈ ਸਾਰੀਆਂ ਤਿੰਨ ਥਾਵਾਂ ਉੱਤੇ ਸਲਿੱਪਾਂ ਵੰਡੀਆਂ ਗਈਆਂ। ਚੇਅਰਮੈਨ ਸ਼੍ਰੀ ਨਾਡੂ ਨੇ ਸਾਰੇ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ।
ਸ਼੍ਰੀ ਨਾਇਡੂ ਨੇ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਬਹੁਤ ਇਮਾਨਦਾਰੀ ਨਾਲ ਕੀਤੀ ਜਾਵੇ। ਉਨ੍ਹਾਂ ਇੱਕ ਅਡਵਾਈਜ਼ਰੀ ਰਾਹੀਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਣਯੋਗ ਮੈਂਬਰਾਂ ਨੂੰ ਆਉਂਦੇ ਸੈਸ਼ਨ ਤੋਂ ਪਹਿਲਾਂ ਤੇ ਦੌਰਾਨ ਸਿਹਤ ਪ੍ਰੋਟੋਕੋਲਸ ਬਾਰੇ ਚੇਤੇ ਕਰਵਾਉਣ।
ਸ਼੍ਰੀ ਨਾਇਡੂ ਨੇ ਸਦਨ ਦੇ ਕੰਮਕਾਜ ਨਾਲ ਜੁੜੇ ਸਟਾਫ਼ ਦੇ ਹਰੇਕ ਮੈਂਬਰ ਦਾ ਟੈਸਟ ਕੀਤੇ ਜਾਣ ਦੀ ਲੋੜ ਨੂੰ ਦੁਹਰਾਇਆ। ਅਧਿਕਾਰੀਆਂ ਨੇ ਕਿਹਾ ਕਿ ਟੈਸਟਿੰਗ ਦੀ ਪ੍ਰਕਿਰਿਆ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ। ਸਕੱਤਰੇਤ ਹਰ ਤਰ੍ਹਾਂ ਦੀ ਕਮੀ, ਜੇ ਕੋਈ ਹੋਵੇ, ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ।
ਚੇਅਰਮੈਨ ਨੇ ਆਂਧਰ ਪ੍ਰਦੇਸ਼ ਦੇ ਨਵੇਂ ਚੁਣੇ ਮੈਂਬਰ ਸ਼੍ਰੀ ਪਰਿਮਲ ਨਾਥਵਾਨੀ (Shri Parimal Nathwani) ਨੂੰ ਆਪਣੇ ਚੈਂਬਰ ਵਿੱਚ ਸਹੁੰ ਚੁਕਵਾਈ। ਮਾਣਯੋਗ ਮੈਂਬਰ ਨੇ ਚੇਅਰਮੈਨ ਦੇ ਚੈਂਬਰ ਵਿੱਚ ਸਹੁੰ ਚੁੱਕਣ ਦੀ ਖ਼ਾਸ ਬੇਨਤੀ ਕੀਤੀ ਸੀ। ਬਾਕੀ ਰਹਿੰਦੇ ਮੈਂਬਰਾਂ ਦੀ ਸਹੁੰ–ਚੁਕਾਈ/ਸੰਕਲਪ ਲੈਣ, ਜਿਹੜੇ 22 ਜੁਲਾਈ, 2020 ਨੂੰ ਸਹੁੰ ਨਹੀਂ ਚੁੱਕ ਸਕੇ ਸਨ, ਦੀ ਸਹੁੰ ਸੈਸ਼ਨ ਦੇ ਪਹਿਲੇ ਦਿਨ ਭਾਵ 14 ਸਤੰਬਰ, 2020 ਨੂੰ ਚੁਕਵਾਈ ਜਾਵੇਗੀ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1652735)
Visitor Counter : 151