ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਜਿਗਿਆਸਾ ਪ੍ਰੋਗਰਾਮ ਦੇ ਤਹਿਤ ਵਿਗਿਆਨਕ ਅਤੇ ਟੈਕਨੋਲੋਜੀਕਲ ਦਖਲਅੰਦਾਜ਼ੀ ਰਾਹੀਂ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਵੈਬੀਨਾਰ
“ਸਾਇੰਸ ਅਤੇ ਸਮਾਜ ਦੇ ਵਿਚਕਾਰ ਸਾਡੇ ਸਾਂਝੇ ਟੀਚੇ, ਸਾਂਝੀ ਦ੍ਰਿਸ਼ਟੀ ਅਤੇ ਸਿੱਧੇ ਸਬੰਧ ਹੋਣੇ ਚਾਹੀਦੇ ਹਨ ਤਾਕਿ ਵਿਗਿਆਨ ਤੋਂ ਜੋ ਵੀ ਹੱਲ ਹੋਣ ਦੀ ਉਮੀਦ ਕੀਤੀ ਜਾਏ ਉਸਦੇ ਵਧੀਆ ਨਤੀਜੇ ਪ੍ਰਾਪਤ ਹੋਣ” - ਪ੍ਰੋ. (ਡਾ.) ਹਰੀਸ਼ ਹੀਰਾਨੀ

Posted On: 09 SEP 2020 9:52AM by PIB Chandigarh

ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕਿਹਾ ਹੈ ਕਿ ਵਿਗਿਆਨ ਸਮਾਜਿਕ-ਆਰਥਿਕ ਵਿਕਾਸ ਲਈ ਪ੍ਰਗਤੀ ਦੀ ਕੁੰਜੀ ਹੈ ਅਤੇ ਜਿਵੇਂ ਕਿ ਮੌਜੂਦਾ ਮਹਾਮਾਰੀ ਨੇ ਇਸ ਨੂੰ ਇਕਜੁੱਟ ਭਾਵਨਾ ਨਾਲ ਲੜਨ ਲਈ ਚੁਣੌਤੀ ਖੜ੍ਹੀ ਕੀਤੀ ਹੈ, ਸਾਨੂੰ ਲਾਜ਼ਮੀ ਹੈ ਕਿ ਵਿਗਿਆਨ ਅਤੇ ਸਮਾਜ ਵਿਚਾਲੇ ਸਾਡਾ ਸਾਂਝਾ ਟੀਚਾ, ਸਾਂਝਾ ਦ੍ਰਿਸ਼ਟੀਕੋਣ ਅਤੇ ਸਿੱਧੇ ਸਬੰਧ ਵੀ ਹੁੰਦੇ ਹੋਣ ਤਾਂ ਜੋ ਵਿਗਿਆਨ ਤੋਂ ਅਸੀਂ ਜਿਸ ਵੀ ਹੱਲ ਦੀ ਆਸ ਰੱਖਦੇ ਹਾਂ ਉਸ ਦੇ ਵਧੀਆ ਨਤੀਜੇ ਪ੍ਰਾਪਤ ਕਰ ਸਕੀਏ।  ਉਨ੍ਹਾਂ ਵਿਸ਼ਵ ਪੱਧਰ ਦੇ ਪ੍ਰਭਾਵਸ਼ਾਲੀ ਨਤੀਜੇ ਪ੍ਰਦਾਨ ਕਰਨ ਲਈ ਸਥਾਨਕ ਪੱਧਰ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਦੀ ਜ਼ਰੂਰਤ ਤੇ ਚਾਨਣਾ ਪਾਇਆ।

 

 

 ਪ੍ਰੋ. (ਡਾ.) ਹਰੀਸ਼ ਹੀਰਾਨੀ 'ਜਿਗਿਆਸਾ' ਪ੍ਰੋਗਰਾਮ ਦੇ ਹਿੱਸੇ ਵਜੋਂ, ਸੀ.ਐੱਸ.ਆਈ.ਆਰ.-ਸੀ.ਐੱਮ.ਈ.ਆਰ.ਆਈ ਦੁਆਰਾ ਵਿਗਿਆਨਕ ਅਤੇ ਟੈਕਨੋਲੋਜੀਕਲ ਦਖਲਅੰਦਾਜ਼ੀ ਰਾਹੀਂ ਕੋਵਿਡ -19 ਦਾ ਮੁਕਾਬਲਾ ਕਰਨ ਦੇ ਵਿਸ਼ੇ ਤੇ ਸਮਗਰ ਸਿਕਸ਼ਾ, ਸਕੂਲ ਸਿੱਖਿਆ ਵਿਭਾਗ, ਜੰਮੂ ਅਤੇ ਕਸ਼ਮੀਰ ਦੇ ਸਹਿਯੋਗ ਨਾਲ ਸੀ.ਐੱਸ.ਆਈ.ਆਰ-ਸੀਐੱਮਈਆਰਆਈ ਦੁਰਗਾਪੁਰ ਦੀ ਮੇਜ਼ਬਾਨੀ ਵਿੱਚ 08.09.2020 ਨੂੰ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ।  ਇਸ ਸਮਾਰੋਹ ਦੇ ਹੇਠਾਂ ਦਿੱਤੇ ਮੁੱਖ ਭਾਸ਼ਣਕਾਰ ਸਨ: 1) ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ 2) ਡਾ. ਅਸਗਰ ਸਮੂਨ, ਆਈ.ਏ.ਐੱਸ, ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ, ਜੰਮੂ ਅਤੇ ਕਸ਼ਮੀਰ, 3) ਡਾ. ਅੰਜਲੀ ਚੈੱਟਰਜੀ, ਚੀਫ ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ, 4)  ਡਾ. ਹਿਮਾਦਰੀ ਰਾਏ, ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ, 5) ਸ਼੍ਰੀ ਅਵਿਨਾਸ਼ ਯਾਦਵ, ਸੀਨੀਅਰ ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ, 6) ਡਾ ਨਾਸਿਰ ਉਲ ਰਸ਼ੀਦ, ਸੀਨੀਅਰ ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ ਅਤੇ 7) ਸ਼੍ਰੀ ਸੰਜੈ ਹੰਸਦਾਹ, ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ। ਵੈਬਿਨਾਰ ਵਿੱਚ 3,500 ਤੋਂ ਵੱਧ ਪ੍ਰਤੀਭਾਗੀ ਸ਼ਾਮਲ ਹੋਏ।

 

 

 

 

ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਪ੍ਰੋ. (ਡਾ.) ਹੀਰਾਨੀ ਨੇ ਵਿਦਿਆਰਥੀਆਂ ਲਈ ਅਜਿਹੇ ਜਿਗਿਆਸਾਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਸੀਐੱਸਆਈਆਰ-ਸੀਐੱਮਈਆਰਆਈ ਵਿਦਿਆਰਥੀਆਂ ਨੂੰ ਸਕੂਲ ਪੱਧਰ ਭਾਵ ਉੱਚ ਸੈਕੰਡਰੀ, ਆਈ.ਟੀ.ਆਈ., ਡਿਪਲੋਮਾ, ਅੰਡਰਗ੍ਰੈਜੁਏਟ ਪੱਧਰ ਤੋਂ ਸ਼ੁਰੂ ਹੋਣ ਵਾਲੇ ਕੌਸ਼ਲ ਵਿਕਾਸ ਦੇ ਅਵਸਰ ਪ੍ਰਦਾਨ ਕਰਕੇ ਇਸ ਦਿਸ਼ਾ ਵਿੱਚ ਯੋਗਦਾਨ ਪਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਗਿਆਨਕ ਸੋਚ ਅਤੇ ਉੱਦਮਤਾ ਦੀ ਮਾਨਸਿਕਤਾ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰ ਰਹੀ ਹੈ।  ਪ੍ਰੋ. ਹੀਰਾਨੀ ਨੇ ਕਿਹਾ ਕਿ ਮਹਾਮਾਰੀ ਕੋਵਿਡ-19 ਦਾ ਮੌਜੂਦਾ ਸੰਕਟ ਲੰਬੇ ਸਮੇਂ ਲਈ ਜਾਰੀ ਰਹਿਣ ਦੀ ਉਮੀਦ ਹੈ।  ਇਸ ਸਬੰਧ ਵਿੱਚ ਉਨ੍ਹਾਂ ਵਿਗਿਆਨ ਦੀ ਮਹੱਤਤਾ ਵੱਲ ਸੰਕੇਤ ਕਰਦਿਆਂ ਵਿਗਿਆਨ ਦੀ ਤੁਲਨਾ ਜਾਦੂ ਨਾਲ ਕੀਤੀ ਅਤੇ ਕਿਹਾ ਕਿ ਵਿਗਿਆਨ ਵਿੱਚ ਕੁਝ ਵੀ ਕਰਨ ਦੀ ਸਮਰੱਥਾ ਹੈ।

 

 

ਪ੍ਰੋ: ਹੀਰਾਨੀ ਨੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਤਕਨੀਕੀ ਦਖਲਅੰਦਾਜ਼ੀ ਅਤੇ ਹੱਲ ਜਿਵੇਂ ਕਿ ਫੇਸ ਮਾਸਕ, ਬੇਸਿਕ ਤਰਲ ਸਾਬਣ, ਹੱਥ ਸੈਨੀਟਾਈਜ਼ਰਸ, ਸਪਰੇਅਰਸ, ਵੈਂਟੀਲੇਟਰਾਂ ਦਾ ਜ਼ਿਕਰ ਕਰਦਿਆਂ, ਮਹਾਮਾਰੀ ਦੇ ਫੈਲਣ ਨੂੰ ਰੋਕਣ ਦੇ ਨਾਲ-ਨਾਲ  ਬਹੁਤ ਸਾਰੇ ਪਰਿਵਾਰਾਂ ਨੂੰ ਰੋਜਗਾਰ ਦੇ ਅਵਸਰ ਪ੍ਰਦਾਨ ਕਰਨ ਵਿੱਚ ਇਸਦੇ ਯੋਗਦਾਨ ਬਾਰੇ ਜ਼ੋਰ ਦਿੱਤਾ।  ਉਨ੍ਹਾਂ ਸਾਫ਼ ਪਾਣੀ, ਸਾਫ਼ ਹਵਾ ਅਤੇ ਵਾਤਾਵਰਣ ਦੀ ਢੁੱਕਵੀਂ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ ਦੇ ਨਾਲ-ਨਾਲ ਸਾਡੇ ਲਈ ਕੋਰੋਨਵਾਇਰਸ ਨਾਲ ਲੜਨ ਲਈ ਅਤੇ ਕੋਵਿਡਤੋਂ ਬਾਅਦ ਦੇ ਯੁਗ ਵਿੱਚ ਵੀ ਇੱਕ ਬਿਹਤਰ ਪ੍ਰਤੀਰੋਧੀ ਪ੍ਰਣਾਲੀ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

 

 

ਡਾ. ਅਸਗਰ ਸਮੂਨ, ਆਈਏਐੱਸ, ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ, ਜੰਮੂ ਅਤੇ ਕਸ਼ਮੀਰ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਸਤਾਵਿਤ ਸਿੱਖਿਆ ਨੀਤੀ ਅਤੇ ਸਰਕਾਰ ਦੀਆਂ ਪਿਛਲੀਆਂ ਨੀਤੀਆਂ ਦੇ ਵੇਰਵਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।  ਉਨ੍ਹਾਂ ਦੇਸ਼ ਭਰ ਵਿੱਚ ਅਤੇ ਵਿਸ਼ੇਸ਼ ਕਰਕੇ ਜੰਮੂ ਅਤੇ ਕਸ਼ਮੀਰ ਵਿੱਚ ਸੀਐੱਸਆਈਆਰ ਲੈਬਜ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜੋ ਉੱਚ ਵਿਗਿਆਨਕ ਅਤੇ ਤਕਨੀਕੀ ਨਤੀਜੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਐੱਸ ਐਂਡ ਟੀ ਦੇ ਕੰਮਾਂ ਵਿੱਚ ਇਕ ਮੌਕਾ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਰਹੀਆਂ ਹਨ।  ਉਨ੍ਹਾਂ ਨੇ ਇਸ ਕੰਮ ਲਈ ਹੋਰ ਉਪਰਾਲੇ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਸਾਡਾ ਦੇਸ਼ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਕਰ ਸਕੇ।

 

 

ਵੈਬਿਨਾਰ ਦੌਰਾਨ, ਡਾ. ਅੰਜਲੀ ਚੈੱਟਰਜੀ, ਚੀਫ ਸਾਇੰਟਿਸਟ, ਸੀਐੱਸਆਈਆਰ-ਸੀਐੱਮਈਆਰਆਈ ਨੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਕੀਤੇ ਗਏ ਸੋਲਰ ਬੇਸਡ ਇੰਟੈਲੀਮੈਸਟ, ਟੱਚਲੈੱਸ ਨਲੀ, 360o ਕਾਰ ਫਲੱਸ਼ਰ, ਡ੍ਰਾਈ ਫੌਗਿੰਗ ਜੁੱਤੀ ਡਿਸਇਨਫੈਕਟਰ ਅਤੇ ਹਸਪਤਾਲ ਦੀ ਦੇਖਭਾਲ਼ ਲਈ ਸਹਾਇਕ ਰੋਬੋਟਿਕ ਡਿਵਾਈਸ  (ਐਚ.ਸੀ.ਏ.ਆਰ.ਡੀ.) ਵਰਗੇ ਵਰਕਪਲੇਸ ਅਤੇ ਹਸਪਤਾਲਾਂ ਲਈ COVID ਪ੍ਰੋਟੈਕਸ਼ਨ ਸਿਸਟਮ (COPS) ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।  ਡਾ: ਹਿਮਾਦਰੀ ਰਾਏ, ਪ੍ਰਿੰਸੀਪਲ ਸਾਇੰਟਿਸਟ ਨੇ ਕੋਵਿਡ -19 ਵਿੱਚ ਪਹਿਲੇ ਪੱਧਰ ਦੇ ਰੱਖਿਆ ਦੇ ਰੂਪ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੀ ਮਹੱਤਤਾ ਬਾਰੇ ਦਸਿਆ।  ਸ਼੍ਰੀ ਅਵਿਨਾਸ਼ ਯਾਦਵ, ਸੀਨੀਅਰ ਵਿਗਿਆਨੀ ਨੇ ਵਰਕਪਲੇਸ, ਸਕੂਲ, ਹਸਪਤਾਲਾਂ ਅਤੇ ਸੜਕਾਂ ਜਿਵੇਂ ਕਿ ਹਾਈਡ੍ਰੌਲਿਕ ਅਤੇ ਨਿਯੂਮੈਟਿਕ ਵੇਰੀਅੰਟ ਡਿਸਇਨਫੈਕਸ਼ਨ ਵਾਕਵੇਅ, ਰੋਡ ਸੈਨੀਟਾਈਜ਼ਰ ਯੂਨਿਟ, ਨਿਯੂਮੈਟਿਕ ਸੰਚਾਲਿਤ ਮੋਬਾਈਲ ਇਨਡੋਰ ਡਿਸਇਨਫੈਕਸ਼ਨ (ਪੀਓਐੱਮਆਈਡੀ) ਯੂਨਿਟ, ਬੈਟਰੀ ਨਾਲ ਕੰਮ ਕਰਨ ਵਾਲੇ ਕੀਟਾਣੂਨਾਸ਼ਕ ਸਪਰੇਅਰ (ਬੀਪੀਡੀਐੱਸ) ਨੂੰ ਵਿਸਥਾਰ ਵਿੱਚ ਪੇਸ਼ ਕੀਤਾ।   ਡਾ: ਨਾਸਿਰ ਉਲ ਰਸ਼ੀਦ, ਸੀਨੀਅਰ ਸਾਇੰਟਿਸਟ ਨੇ ਇੰਸਟੀਟਿਊਟ ਦੁਆਰਾ ਵਿਕਸਿਤ ਕੀਤੇ ਟੱਚ ਫ੍ਰੀ ਸਾਬਣ-ਕਮ-ਵਾਟਰ ਡਿਸਪੈਂਸਿੰਗ ਪ੍ਰਣਾਲੀਆਂ ਦੇ ਵੱਖ-ਵੱਖ ਵਰਜ਼ਨ ਬਾਰੇ ਦਸਿਆ।  ਸ਼੍ਰੀ ਸੰਜੈ ਹੰਸਦਾਹ, ਸਾਇੰਟਿਸਟ ਨੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਕੋਵਿਡ -19 ਵਿੱਚ ਲਾਈਫ ਸਪੋਰਟਿੰਗ ਸਿਸਟਮ ਦੇ ਤੌਰ ਤੇ ਵਿਕਸਿਤ ਕੀਤੇ ਗਏ  ਵੈਂਟੀਲੇਟਰਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ।

 

 

 

 

ਡਾ: ਅਰੁਣ ਮਨਹਾਸ, ਸਕੂਲ ਸਿੱਖਿਆ ਡਾਇਰੈਕਟਰ, ਜੰਮੂ ਅਤੇ ਕਸ਼ਮੀਰ ਨੇ ਸਮਾਜ ਵਿੱਚ ਐੱਸ ਐਂਡ ਟੀ ਦੇ ਪ੍ਰਸਾਰ ਵਿੱਚ ਸੀਐੱਸਆਈਆਰ-ਸੀਐੱਮਈਆਰਆਈ ਦੀ ਭੂਮਿਕਾ ਅਤੇ ਯੋਗਦਾਨ ਨੂੰ ਸਰਾਹਿਆ।  ਉਨ੍ਹਾਂ ਡਾ. ਅਸਗਰ ਸਮੂਨ, ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ, ਜੰਮੂ-ਕਸ਼ਮੀਰ ਅਤੇ ਵੈਬੀਨਾਰ ਵਿੱਚਹਿੱਸਾ ਲੈਣ ਵਾਲੇ ਹੋਰ ਸਿਖਿਆ ਅਧਿਕਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

 

 

                                                  ******

 

 

 

ਐੱਨਬੀ/ ਕੇਜੀਐੱਸ(Release ID: 1652624) Visitor Counter : 27