ਉਪ ਰਾਸ਼ਟਰਪਤੀ ਸਕੱਤਰੇਤ

‘ਅੱਖਾਂ ਦਾਨ ਕਰਨ ਦਾ ਸੰਕਲਪ ਲਵੋ ਤੇ ਹੋਰਨਾਂ ਨੂੰ ਪ੍ਰੇਰਿਤ ਕਰੋ’ – ਉਪ ਰਾਸ਼ਟਰਪਤੀ ਦੁਆਰਾ ਸਮੂਹ ਨਾਗਰਿਕਾਂ ਨੂੰ ਅਪੀਲ

ਅੰਗਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਦੇ ਵਿਚਾਰ ਬਦਲਣ ਦਾ ਸੱਦਾ


ਮਨੁੱਖੀ ਅੰਗਾਂ ਦੇ ਭੰਡਾਰ ਨਾਲ ਸਬੰਧਿਤ ਬੁਨਿਆਦੀ ਢਾਂਚਾ ਸਿਰਜਣ ਤੇ ਸਥਾਨਕ ਪੱਧਰ ਉੱਤੇ ਟ੍ਰਾਂਸਪਲਾਂਟ ਅਪਰੇਸ਼ਨ ਕਰਨ ਲਈ ਮੁਹਾਰਤ – ਉਪ ਰਾਸ਼ਟਰਪਤੀ ਦੀ ਲੋੜ


ਨੇਤਰਹੀਣਤਾ ਦੀ ਸੰਭਵਤਾ ਘਟਾ ਕੇ 0.36% ਕਰਨ ਲਈ ਸਾਰੀਆਂ ਸਬੰਧਿਤ ਧਿਰਾਂ ਦੀ ਸ਼ਲਾਘਾ


ਸਵੈ–ਇੱਛੁਕ ਸੰਗਠਨਾਂ ਤੇ ਨਿਜੀ ਪ੍ਰੈਕਟੀਸ਼ਨਰਾਂ ਨੂੰ ਅੱਖਾਂ ਦੀ ਦੇਖਭਾਲ਼ ਨੂੰ ਇੱਕ ਮਿਸ਼ਨ ਵਜੋਂ ਵਿਚਾਰਨ ਲਈ ਕਿਹਾ

Posted On: 08 SEP 2020 6:39PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਅੰਗਦਾਨ, ਭਲਾਈ ਦੇ ਸਭ ਤੋਂ ਵਧੀਆ ਕੰਮਾਂ ਵਿੱਚੋਂ ਇੱਕ ਹੈ ਤੇ ਉਨ੍ਹਾਂ ਹਰੇਕ ਨੂੰ ਅੰਗਦਾਨ ਕਰਨ ਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

 

ਅਯੋਗਤਾਵਾਂ ਵਾਲੇ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਕੰਮ ਕਰਦੇ ਇੱਕ ਖੈਰਾਤੀ ਸੰਗਠਨ ਸਕਸ਼ਮ’ (ਸਮਦ੍ਰਿਸ਼ਟੀ, ਕਸ਼ੱਮਤਾ ਵਿਕਾਸ ਏਵਮ ਅਨੁਸੰਧਾਨ ਮੰਡਲ) ਦੁਆਰਾ ਆਯੋਜਿਤ ਰਾਸ਼ਟਰੀ ਅੱਖਦਾਨ ਪੰਦਰਵਾੜ੍ਹਾਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਨੇਤਰ ਦਾਨ’ (ਅੱਖਾਂ ਦਾਨ) ਨੂੰ ਸ੍ਰੇਸ਼ਠ ਦਾਨ (ਸਰਬੋਤਮ ਦਾਨ) ਦੱਸਿਆ।

 

ਨਜ਼ਰ ਦੀ ਖ਼ਰਾਬੀ ਨੂੰ ਸਿਹਤ ਦੀਆਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ 46 ਲੱਖ ਵਿਅਕਤੀ ਨੇਤਰਹੀਣਤਾ ਤੋਂ ਪ੍ਰਭਾਵਿਤ ਹਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ 50+ ਉਮਰ ਵਰਗ ਨਾਲ ਸਬੰਧਿਤ ਹਨ।

 

ਕੌਰਨੀਆ ਦੀ ਖ਼ਰਾਬੀ ਕਾਰਨ ਨੇਤਰਹੀਣਤਾ ਨੂੰ ਇਸ ਸਮੱਸਿਆ ਦਾ ਦੂਜਾ ਵੱਡਾ ਕਾਰਨ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਦੇਸ਼ ਵਿੱਚ ਹਰ ਸਾਲ ਮੋਤੀਆਬਿੰਦ ਦੇ ਲਗਭਗ 20,000 ਨਵੇਂ ਕੇਸ ਸਾਹਮਣੇ ਆਉਂਦੇ ਹਨ ਤੇ ਉਨ੍ਹਾਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਇਸ ਮਾਮਲੇ ਵਿੱਚ ਨੌਜਵਾਨ ਬਾਲਗ਼ਾਂ ਤੇ ਬੱਚਿਆਂ ਦਾ ਵਰਗ ਸਭ ਤੋਂ ਵੱਧ ਪ੍ਰਭਾਵਿਤ ਹਨ। ਉਨ੍ਹਾਂ ਰੋਕਥਾਮ ਲਈ ਕਦਮ ਚੁੱਕਣ, ਛੇਤੀ ਇਲਾਜ ਕਰਵਾਉਣ ਤੇ ਨਜ਼ਰ ਦੀ ਖ਼ਰਾਬੀ ਦੀ ਚੁਣੌਤੀ ਦੇ ਹੱਲ ਲਈ ਕੌਰਨੀਆ ਦੇ ਟ੍ਰਾਂਸਪਲਾਂਟੇਸ਼ਨ ਹਿਤ ਅਪਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ।

 

ਕੌਰਨੀਆ ਦੇ ਟ੍ਰਾਂਸਪਲਾਂਟੇਸ਼ਨ ਹਿਤ ਅਪਰੇਸ਼ਨ ਲਈ ਕਿਉਂਕਿ ਕੌਰਨੀਆ ਦੇ ਦਾਨੀਆਂ ਦੀ ਜ਼ਰੂਰਤ ਹੁੰਦੀ ਹੈ, ਇਸੇ ਲਈ ਸ਼੍ਰੀ ਨਾਇਡੂ ਨੇ ਅੱਖਾਂ ਦੇ ਦਾਨੀਆਂ ਦੀ ਗਿਣਤੀ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਦੇਸ਼ ਵਿੱਚ ਕੌਰਨੀਆ ਕਾਰਨ ਹੋਣ ਵਾਲੀ ਨੇਤਰਹੀਣਤਾ ਦਾ ਖ਼ਾਤਮਾ ਹੋ ਸਕੇ।

 

ਦੇਸ਼ ਵਿੱਚ ਅੰਗਦਾਨੀਆਂ ਦੀ ਘੱਟ ਗਿਣਤੀ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਜਾਗਰੂਕਤਾ ਫੈਲਾ ਕੇ ਅਜਿਹੀ ਮਾਨਸਿਕਤਾ ਨੂੰ ਬਦਲਣ ਦੇ ਨਾਲਨਾਲ ਮਨੁੱਖੀ ਅੰਗਾਂ ਨੂੰ ਭੰਡਾਰ ਕਰ ਕੇ ਰੱਖਣ ਹਿਤ ਉਚਿਤ ਮੈਡੀਕਲ ਬੁਨਿਆਦੀ ਢਾਂਚੇ ਦੀ ਉਸਾਰੀ ਜ਼ਿਲ੍ਹਾ ਪੱਧਰ ਉੱਤੇ ਟ੍ਰਾਂਸਪਲਾਂਟੇਸ਼ਨ ਕਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਰਾਜਾ ਸ਼ੀਬੀ ਤੇ ਸੰਤ ਦਧਿਚੀ ਦੀਆਂ ਉਦਾਹਰਣਾਂ ਦਿੱਤੀਆਂ ਜਿਨ੍ਹਾਂ ਨੇ ਹੋਰਨਾਂ ਦੀ ਭਲਾਈ ਲਈ ਆਪਣੇ ਸਰੀਰ ਦਾਨ ਕਰ ਦਿੱਤੇ ਸਨ ਅਤੇ ਉਨ੍ਹਾਂ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਦਰਾਂਕੀਮਤਾਂ ਤੇ ਪੁਰਾਣੀਆਂ ਕਥਾਵਾਂ ਨੂੰ ਆਧੁਨਿਕ ਸੰਦਰਭ ਵਿੱਚ ਮੁੜ ਪਰਿਭਾਸ਼ਿਤ ਅਤੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੰਗਦਾਨ ਕਰ ਕੇ ਕੋਈ ਵਿਅਕਤੀ ਹੋਰਨਾਂ ਲਈ ਸਮਾਜ ਦੀ ਵਡੇਰੀ ਭਲਾਈ ਹਿਤ ਕੰਮ ਕਰਨ ਦੀ ਇੱਕ ਮਿਸਾਲ ਕਾਇਮ ਕਰਦਾ ਹੈ ਅਤੇ ਉਨ੍ਹਾਂ ਹਰੇਕ ਨਾਗਰਿਕ, ਖ਼ਾਸ ਕਰ ਕੇ ਨੌਜਵਾਨਾਂ ਨੂੰ ਇਸ ਸਬੰਧੀ ਸਾਰੇ ਖ਼ਦਸ਼ੇ ਦੂਰ ਕਰਨ ਤੇ ਆਪਣੇ ਅੰਗ ਦਾਨ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

 

ਇੱਕ ਦਾਨੀ ਦੇ ਸਰੀਰ ਚੋਂ ਅੰਗ ਲੈ ਕੇ ਉਸ ਨੂੰ ਸੁਰੱਖਿਅਤ ਰੱਖਣ ਤੇ ਉਸ ਨੂੰ ਟ੍ਰਾਂਸਪਲਾਂਟ ਕਰਨ ਤੱਕ ਸਮਾਂ ਇੱਕ ਬਹੁਤ ਅਹਿਮ ਪੱਖ ਹੈ, ਇਸੇ ਲਈ ਉਪ ਰਾਸ਼ਟਰਪਤੀ ਨੇ ਸਟੋਰੇਜ ਬੁਨਿਆਦੀ ਢਾਂਚਾ ਸਿਰਜਣ ਅਤੇ ਸਥਾਨਕ ਪੱਧਰ ਉੱਤੇ ਟ੍ਰਾਂਸਪਲਾਂਟ ਅਪਰੇਸ਼ਨ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਛੋਟੇ ਕਸਬਿਆਂ ਦੇ ਲੋਕਾਂ ਨੂੰ ਅੰਗਦਾਨ ਲਈ ਮਹਾਂਨਗਰਾਂ ਤੱਕ ਦੀ ਯਾਤਰਾ ਨਾ ਕਰਨੀ ਪਵੇ।

 

ਉਨ੍ਹਾਂ ਦਾ ਵਿਚਾਰ ਸੀ,‘ਦਾਨ ਕੀਤੇ ਅੰਗਾਂ ਦੀ ਵਧੀ ਹੋਈ ਉਪਲਬਧਤਾ ਨਾਲ ਇਹ ਕਦਮ ਗ਼ੈਰਨੈਤਿਕ ਮੈਡੀਕਲ ਅਭਿਆਸਾਂ ਨੂੰ ਰੋਕਣ ਵਿੱਚ ਵੀ ਮਦਦ ਕਰਨਗੇ।

 

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਪਿੰਡਾਂ ਦੇ ਵਾਸੀਆਂ ਦੀਆਂ ਅੱਖਾਂ ਦੀ ਦੇਖਭਾਲ਼ ਲਈ ਕੁਝ ਸਮਾਂ ਕੱਢ ਕੇ ਦੂਰਦਰਾਜ ਦੇ ਇਲਾਕਿਆਂ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਬੇਨਤੀ ਕੀਤੀ,‘ਆਓ ਆਪਾਂ ਦੇਸ਼ ਚੋਂ ਨੇਤਰਹੀਣਤਾ ਦਾ ਖ਼ਾਤਮਾ ਕਰ ਦੇਈਏ।

 

ਰਾਸ਼ਟਰੀ ਨੇਤਰਹੀਣਤਾ ਸਰਵੇਖਣ’ (2015–19) ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਇਸ ਤੱਥ ਉੱਤੇ ਪ੍ਰਸੰਨਤਾ ਪ੍ਰਗਟਾਈ ਕਿ ਨੇਤਰਹੀਣਤਾ ਦੀ ਸੰਭਾਵਨਾ ਘਟ ਕੇ ਹੁਣ 0.36% ਰਹਿ ਗਈ ਹੈ, ਜਦ ਕਿ 2006–07 ਦੇ ਰਾਸ਼ਟਰੀ ਸਰਵੇਖਣ ਵਿੱਚ ਇਹ 1% ਸੀ। ਅੱਖਾਂ ਦੀ ਵਿਆਪਕ ਸਿਹਤ ਲਈ ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵ ਕਾਰਜਯੋਜਨਾ 2014–19’ ਦੇ ਟੀਚੇ ਭਾਰਤ ਨੇ ਸਫ਼ਲਤਾਪੂਰਬਕ ਹਾਸਲ ਕਰ ਲਏ ਹਨ, ਜਿਨ੍ਹਾਂ ਅਧੀਨ ਸਾਲ 2019 ਤੱਕ ਨਜ਼ਰ ਦੀ ਖ਼ਰਾਬੀ ਦਾ ਪ੍ਰਚਲਨਸਾਲ 2010 ਦੇ ਅਧਾਰਰੇਖਾ ਪੱਧਰ ਤੋਂ 25% ਤੱਕ ਘਟਾਉਣ ਦਾ ਟੀਚਾ ਮਿੱਥਿਆ ਗਿਆ ਸੀ। ਨੇਤਰਹੀਣਤਾ ਤੇ ਨਜ਼ਰ ਦੀ ਖ਼ਰਾਬੀ ਉੱਤੇ ਕਾਬੂ ਲਈ ਰਾਸ਼ਟਰੀ ਪ੍ਰੋਗਰਾਮ’ (NPCB&VI) ਦੇ ਹਵਾਲੇ ਨਾਲ ਉਪ ਰਾਸ਼ਟਰਪਤੀ ਨੇ ਨਜ਼ਰ ਖ਼ਰਾਬੀ ਦੀ ਸੰਭਾਵਨਾ ਘਟਾਉਣ ਲਈ ਸਾਰੀਆਂ ਸਬੰਧਿਤ ਧਿਰਾਂ ਦੀ ਸ਼ਲਾਘਾ ਕੀਤੀ।

 

ਅੰਕੜੇ ਦਰਸਾਉਂਦੇ ਹਨ ਕਿ ਸਾਲ 2019–20 ਦੌਰਾਨ NPCB&VI ਅਧੀਨ ਅੱਖਾਂ ਦੇ ਮੋਤੀਆਬਿੰਦ ਲਈ 64 ਲੱਖ ਅਪਰੇਸ਼ਨ ਕੀਤੇ ਗਏ ਸਨ, ਕੌਰਨੀਆ ਦੇ ਟ੍ਰਾਂਸਪਲਾਂਟੇਸ਼ਨ ਲਈ ਦਾਨ ਕੀਤੀਆਂ ਗਈਆਂ ਕੁੱਲ 65,000 ਅੱਖਾਂ ਇਕੱਠੀਆਂ ਕੀਤੀਆਂ ਗਈਆਂ ਸਨ ਤੇ ਸਕੂਲੀ ਬੱਚਿਆਂ ਨੂੰ 8.57 ਲੱਖ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਸਨ।

 

ਉਪ ਰਾਸ਼ਟਰਪਤੀ ਨੇ NPCB&VI ਦੁਆਰਾ ਸਵੈਸੇਵੀ ਸੰਗਠਨਾਂ ਤੇ ਨਿਜੀ ਪ੍ਰੈਕਟੀਸ਼ਨਰਾਂ ਦੀ ਸ਼ਮੂਲੀਅਤ ਦੁਆਰਾ ਅੱਖਾਂ ਦੀ ਦੇਖਭਾਲ਼ ਬਾਰੇ ਆਮ ਲੋਕਾਂ ਦੀ ਜਾਗਰੂਕਤਾ ਵਿੱਚ ਵਾਧਾ ਕਰਨ ਦੇ ਜਤਨਾਂ ਦਾ ਜ਼ਿਕਰ ਕਰਦਿਆਂ ਗ਼ੈਰਸਰਕਾਰੀ ਸੰਗਠਨਾਂ ਤੇ ਆਮ ਵਿਅਕਤੀਆਂ ਨੂੰ ਇਸ ਨੂੰ ਇੱਕ ਮਿਸ਼ਨ ਵਜੋਂ ਵਿਚਾਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਨਿਜੀ ਹਸਪਤਾਲ ਵੀ ਸਮੁੱਚੇ ਦੇਸ਼ ਵਿੱਚ ਅੱਖਾਂ ਦੀ ਦੇਖਭਾਲ਼ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਹੇ ਹਨ।

 

ਉਪ ਰਾਸ਼ਟਰਪਤੀ ਨੇ ਖ਼ੁਸ਼ੀ ਪ੍ਰਗਟਾਈ ਕਿ ਕੋਵਿਡ–19 ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਅੱਖਾਂ ਦੀ ਬੈਂਕਿੰਗ ਨਾਲ ਸਬੰਧਿਤ ਗਤੀਵਿਧੀਆਂ ਨੂੰ ਗ਼ੈਰਕੋਵਿਡ ਹਸਪਤਾਲਾਂ ਵਿੱਚ ਮੁੜ ਸ਼ੁਰੂ ਹੋ ਗਈਆਂ ਹਨ।

 

ਉਨ੍ਹਾਂ CAMBA, ਪ੍ਰਾਣਅਦਾ, ਪ੍ਰਣਵ ਤੇ ਸਕਸ਼ਮ ਸੇਵਾ ਸੰਕੁਲ ਜਿਹੇ ਵਿਭਿੰਨ ਪ੍ਰੋਜੈਕਟਾਂ ਜ਼ਰੀਏ ਅੰਗਹੀਣਤਾ ਵਾਲੇ ਵਿਅਕਤੀਆਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਲਿਆਉਣ ਲਈ ਸਕਸ਼ਮਦੁਆਰਾ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।

 

ਡਾ. ਦਿਆਲ ਸਿੰਘ ਪੰਵਾਰ, ਪ੍ਰਧਾਨ, ਸਕਸ਼ਮ, ਡਾ. ਪਵਨ ਸਥਾਪਕ, ਮੀਤ ਪ੍ਰਧਾਨ ਸਕਸ਼ਮ, ਡਾ. ਸੁਕੁਮਾਰ, ਜੱਥੇਬੰਦਕ ਸਕੱਤਰ, ਸਕਸ਼ਮ ਅਤੇ ਡਾ. ਸੰਤੋਸ਼ ਕੁਮਾਰ ਕ੍ਰਾਲੇਤੀ, ਜਨਰਲ ਸਕੱਤਰ, ਸਕਸ਼ਮ ਜਿਹੇ ਪਤਵੰਤੇ ਸੱਜਣਾਂ ਨੇ ਇਸ ਪ੍ਰੋਗਰਾਮ ਵਿੱਚ ਵਰਚੁਅਲੀ ਹਿੱਸਾ ਲਿਆ।

 

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਇ/ਡੀਪੀ



(Release ID: 1652481) Visitor Counter : 99