ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਦੁਆਰਾ ‘ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ’ ਦੀਆਂ ਸਹਾਇਕ ਇਕਾਈਆਂ ਦੇ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟ ਜ਼ਰੀਏ ਸੰਪਤੀ–ਮੁਦਰਾਕਰਨ ਨੂੰ ਪ੍ਰਵਾਨਗੀ

Posted On: 08 SEP 2020 7:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਹ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ:

 

i.          ‘ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ’ (ਪਾਵਰਗ੍ਰਿੱਡ); ਮੌਜੂਦਾ ਵਿਸ਼ੇਸ਼ ਉਦੇਸ਼ ਵਾਹਨ’ (SPVs) ਵਿੱਚ ਰੱਖੀਆਂ ਆਪਣੀਆਂ ਟੈਰਿਫ਼ ਅਧਾਰਿਤ ਪ੍ਰਤੀਯੋਗੀ ਬੋਲੀ (TBCB) ਸੰਪਤੀਆਂ ਦਾ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟ (InvIT) ਜ਼ਰੀਏ ਮੁਦਰਾਕਰਨ ਕਰੇਗਾ

 

ii.         ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ); ਨਿਰਮਾਣ ਅਧੀਨ ਜਾਂ ਜੋ ਭਵਿੱਖ ਵਿੱਚ ਕੰਪਨੀ ਦੁਆਰਾ ਭਾਰਤ ਸਰਕਾਰ ਦੁਆਰਾ ਤੈਅ ਨਿਰਦੇਸ਼ਾਂ ਤੇ ਟੀਚਿਆਂ ਅਨੁਸਾਰ ਹਾਸਲ ਕੀਤਾ ਜਾਵੇਗਾ ਸਮੇਤ ਆਪਣੇ ਹੋਰ TBCB SPVs ਦਾ InvIT ਜ਼ਰੀਏ ਮੁਦਰਾਕਰਨ ਕਰੇਗਾ,

 

 

iii.        ਪਾਵਰਗ੍ਰਿੱਡ ਦੇ SPVs ਦੇ CPSE ਚਰਿੱਤਰ ਵਿੱਚ ਤਬਦੀਲੀ ਉਪਰੋਕਤ (i) ਅਤੇ (ii) ਵਿੱਚ ਕਵਰ ਕੀਤੀ ਗਈ ਹੈ।

 

ਵੇਰਵੇ:

 

ਇਸ ਪ੍ਰਵਾਨਗੀ ਨਾਲ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਕੇਂਦਰੀ ਉੱਦਮ ਪਾਵਰਗ੍ਰਿੱਡਨੂੰ ਆਪਣੀਆਂ ਸ਼ਨਾਖ਼ਤ ਕੀਤੀਆਂ TBCB ਟ੍ਰਾਂਸਮਿਸ਼ਨ ਸੰਪਤੀਆਂ ਦਾ ਸੰਪਤੀਮੁਦਰਾਕਰਨ InvIT ਜ਼ਰੀਏ ਕਰਨ ਦੀ ਸੁਵਿਧਾ ਹੋਵੇਗੀ, ਤਾਂ ਜੋ ਸੰਪਤੀਮੁਦਰਾਕਰਨ ਤੋਂ ਹੋਣ ਵਾਲੀ ਆਮਦਨ ਦਾ ਉਪਯੋਗ ਟ੍ਰਾਂਸਮਿਸ਼ਨ ਨੈੱਟਵਰਕ ਦੇ ਵਿਸਥਾਰ ਅਤੇ ਕੰਪਨੀ ਦੀਆਂ ਹੋਰ ਪੂੰਜੀ ਯੋਜਨਾਵਾਂ ਵਿੱਚ ਤਾਜ਼ਾ ਨਿਵੇਸ਼ ਲਈ ਕੀਤਾ ਜਾ ਸਕੇ। ਪਹਿਲੇ ਬਲੌਕ ਵਿੱਚ, ਪਾਵਰਗ੍ਰਿੱਡ 7,164 ਕਰੋੜ ਰੁਪਏ (ਸਤੰਬਰ 2019 ਨੂੰ) ਦੇ ਕੁੱਲ ਬਲੌਕ ਦੀਆਂ 5 TBCB ਸੰਪਤੀਆਂ ਦਾ ਮੁਦਰਾਕਰਨ ਦੇ ਯੋਗ ਹੋਵੇਗਾ।

 

ਲਾਭ:

 

ਇਸ ਪ੍ਰਵਾਨਗੀ ਦਾ ਲਾਭ ਪਾਵਰਗ੍ਰਿੱਡ ਨੂੰ ਆਪਣੀਆਂ ਸ਼ਨਾਖ਼ਤੀ ਟ੍ਰਾਂਸਮਿਸ਼ਨ ਸੰਪਤੀਆਂ ਦਾ InvIT ਜ਼ਰੀਏ ਸੰਪਤੀਮੁਦਰਾਕਰਨ ਦੀ ਸੁਵਿਧਾ ਲਈ ਹੋਵੇਗਾ, ਤਾਂ ਜੋ ਸੰਪਤੀਮੁਦਰਾਕਰਨ ਤੋਂ ਹੋਣ ਵਾਲੀ ਆਮਦਨ ਦਾ ਉਪਯੋਗ ਟ੍ਰਾਂਸਮਿਸ਼ਨ ਨੈੱਟਵਰਕ ਦੇ ਵਿਸਥਾਰ ਅਤੇ ਕੰਪਨੀ ਦੀਆਂ ਹੋਰ ਪੂੰਜੀ ਯੋਜਨਾਵਾਂ ਵਿੱਚ ਤਾਜ਼ਾ ਨਿਵੇਸ਼ ਲਈ ਕੀਤਾ ਜਾ ਸਕੇ ਅਤੇ ਪੈਦਾ ਹੋਣ ਵਾਲੇ ਪ੍ਰੀਮੀਅਮ ਨਾਲ ਪਾਵਰਗ੍ਰਿੱਡ ਦੀ ਸ਼ੁੱਧ ਕੀਮਤ ਵਿੱਚ ਵਾਧਾ ਹੋਵੇਗਾ।

 

InvIT ਜ਼ਰੀਏ ਮੁਦਰਾਕਰਨ ਲਈ ਪ੍ਰਸਤਾਵਿਤ ਸੰਪਤੀਆਂ ਅਪਰੇਸ਼ਨਲ ਸੰਪਤੀਆਂ ਹਨ, ਜੋ ਇਸ ਉਦੇਸ਼ ਲਈ ਪਹਿਲਾਂ ਤੋਂ ਨਿਯੁਕਤ ਪਾਵਰਗ੍ਰਿੱਡ ਦੀ ਮੌਜੂਦਾ ਮਾਨਵਸ਼ਕਤੀ ਦੁਆਰਾ ਸੰਚਾਲਿਤ ਕੀਤੇ ਜਾਣ ਲਈ ਪ੍ਰਸਤਾਵਿਤ ਹਨ ਅਤੇ ਇੰਝ ਉਨ੍ਹਾਂ ਦੇ ਸਬੰਧ ਵਿੱਚ ਕੋਈ ਹੋਰ ਰੋਜਗਾਰ ਵਾਧੇ ਬਾਰੇ ਵਿਚਾਰ ਨਹੀਂ ਕੀਤਾ ਗਿਆ ਹੈ। ਫਿਰ ਵੀ, ਰੋਜਗਾਰ ਦੇ ਵਧੀਕ ਮੌਕਿਆਂ ਦੇ InvIT ਨਾਲ ਜੁੜੀਆਂ ਸੇਵਾਵਾਂ, ਜਿਵੇਂ ਕਿ ਮਰਚੈਂਟ ਬੈਂਕਿੰਗ, ਲੀਗਲ ਅਡਵਾਈਜ਼ਰੀ, ਟ੍ਰਸੱਟੀਸ਼ਿਪ, ਵਿੱਤੀ ਤੇ ਟੈਕਸਨਿਰਧਾਰਣ ਸਲਾਹ, ਵੈਲਿਊਏਸ਼ਨ, ਛਪਾਈ, ਇਸ਼ਤਿਹਾਰ ਤੇ ਸਬੰਧਿਤ ਗਤੀਵਿਧੀਆਂ ਵਿੱਚ ਹੋਣ ਦੀ ਸੰਭਾਵਨਾ ਹੈ।

 

ਪਿਛੋਕੜ:

 

ਬਜਟ 2019–20 ਨੇ ਨਿਵੇਸ਼ ਰਾਹੀਂ ਵਾਧੇ ਉੱਤੇ ਜ਼ੋਰ ਦਿੱਤਾ ਸੀ ਤੇ ਸੰਕੇਤ ਦਿੱਤਾ ਸੀ ਕਿ ਨਵੇਂ ਤੇ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟਸ (InvITs) ਸਮੇਤ ਨਵੀਨ ਕਿਸਮ ਦੇ ਵਿੱਤੀ ਇੰਸਟਰੂਮੈਂਟਸ ਦੀ ਸ਼ੁਰੂਆਤ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਾਧੇ ਲਈ ਬ੍ਰਾਊਨ ਫ਼ੀਲਡ ਸੰਪਤੀਮੁਦਰਾਕਰਨ ਨੀਤੀ ਦੇ ਹਿੱਸੇ ਵਜੋਂ ਕੀਤੀ ਗਈ ਹੈ।

 

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤ੍ਰਣ ਅਧੀਨ ਇੱਕ ਪਬਲਿਕ ਲਿਮਿਟਿਡ ਕੰਪਨੀ, ਪਾਵਰਗ੍ਰਿੱਡ ਨੇ ਆਪਣਾ ਵਪਾਰਕ ਕੰਮਕਾਜ 1992–93 ਵਿੱਚ ਸ਼ੁਰੂ ਕੀਤਾ ਸੀ ਅਤੇ ਅੱਜ, ਇੱਕ ਅਜਿਹੀ ਮਹਾਰਤਨ ਕੰਪਨੀ ਹੈ ਜੋ ਬਿਜਲੀ ਟ੍ਰਾਂਸਮਿਸ਼ਨ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ। ਕੰਪਨੀ ਨੇ ਆਪਣੀਆਂ ਸਾਰੀਆਂ ਸਹਾਇਕ ਕੰਪਨੀਆਂ, ਜੋ ਟੈਰਿਫ਼ ਅਧਾਰਿਤ ਪ੍ਰਤੀਯੋਗੀ ਬੋਲੀ ਪ੍ਰਕਿਰਿਆ (TBCB), ਨਾਲ ਅਕਵਾਇਰ ਕੀਤੀਆਂ ਹੋਈਆਂ ਹਨ, ਦਾ ਸਮੁੱਚੇ ਭਾਰਤ ਵਿੱਚ ਆਪਣਾ ਇੱਕ ਇੰਡੀਆ ਟ੍ਰਾਂਸਮਿਸ਼ਨ ਨੈੱਟਵਰਕ ਹੈ ਤੇ ਇਹ ਇਸ ਦਾ ਸੰਚਾਲਨ ਕਰਦੀਆਂ ਹਨ।

 

ਇਸ ਪਿਛੋਕੜ ਨਾਲ, ਪਾਵਰਗ੍ਰਿੱਡ InvIT ਜ਼ਰੀਏ ਆਪਣੀਆਂ TBCB ਟ੍ਰਾਂਸਮਿਸ਼ਨ ਸੰਪਤੀਆਂ ਦਾ ਮੁਦਰਾਕਰਨ ਕਰੇਗਾ।

 

ਲਾਗੂਕਰਨ ਨੀਤੀ ਤੇ ਟੀਚੇ:

 

ਯੋਗ TBCB-SPVs ਦੇ ਪਹਿਲੇ ਬਲਾਕ ਦਾ ਮੁਦਰਾਕਰਨ ਵਿੱਤੀ ਸਾਲ 2020–21 ਵਿੱਚ। ਹਾਸਲ ਕੀਤੇ ਤਜਰਬੇ ਦੇ ਆਧਾਰ ਤੇ ਅਤੇ TBCB SPVs ਦੇ ਮੁਦਰਾਕਰਨ ਲਈ ਯੋਗਤਾ ਉੱਤੇ ਨਿਰਭਰ ਕਰਦਿਆਂ, ਭਵਿੱਖ ਵਿੱਚ ਹੋਰ ਮੁਦਰਾਕਰਨ ਭਾਰਤ ਸਰਕਾਰ ਦੁਆਰਾ ਤੈਅਸ਼ੁਦਾ ਨਿਰਦੇਸ਼ਾਂ ਤੇ ਟੀਚਿਆਂ ਅਨੁਸਾਰ ਕੀਤਾ ਜਾਵੇਗਾ।

 

****

 

ਵੀਆਰਆਰਕੇ/ਏਕੇਪੀ(Release ID: 1652478) Visitor Counter : 101