ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲੇ ਨੇ ਅੱਜ 54ਵਾਂ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ 2020 ਮਨਾਇਆ

ਨਵੀਂ ਲਿਟਰੇਸੀ ਸਕੀਮ "ਪੜ੍ਹਨਾ ਲਿਖਨਾ ਅਭਿਆਨ" ਸਾਲ 2030 ਤੋਂ ਪਹਿਲਾ ਕੁਲ ਸਾਖ਼ਰਤਾ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਇੱਕ ਵੱਡਾ ਕਦਮ ਹੋਵੇਗੀ

Posted On: 08 SEP 2020 3:59PM by PIB Chandigarh


ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਆਨਲਾਈਨ ਮੋਡ ਰਾਹੀਂ 54ਵਾਂ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਮਨਾਉਣ ਲਈ ਰਾਸ਼ਟਰੀ ਪੱਧਰ ਦਾ ਸਮਾਗਮ ਕੀਤਾ । ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਇਸ ਮੌਕੇ ਤੇ ਮੁੱਖ ਮਹਿਮਾਨ ਸਨ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਗੈਸਟ ਆਫ ਆਨਰ ਸਨ । ਇਸ ਮੌਕੇ ਯੂਨੈਸਕੋ ਦੇ ਡਾਇਰੈਕਟਰ ਜਨਰਲ ਦਾ ਸੁਨੇਹਾ ਯੂਨੈਕਸੋ ਪ੍ਰਤੀਨਿੱਧ ਵੱਲੋਂ ਪੜਿਆ ਗਿਆ । ਸਕੱਤਰ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਸ਼੍ਰੀਮਤੀ ਅਨਿਤਾ ਕਰਵਾਲ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਸ਼ਾਮਲ ਹੋਏ ।

ਅੰਤਰਰਾਸ਼ਟਰੀ ਸਾਖ਼ਰਤਾ ਦਿਵਸ 2020 ਸਮਾਗਮ ਵਿੱਚ ਇੱਕ ਲੈਕਚਰ ਦਿੱਲੀ ਯੂਨੀਵਰਸਿਟੀ ਦੇ ਬਾਲਗ , ਸਿੱਖਿਆ ਤੇ ਵਿਸਥਾਰ ਵਿਭਾਗ ਦੇ ਪ੍ਰੋਫੈਸਰ ਜੇ ਜੇ ਪੀ ਦੂਬੇ ਨੇ ਦਿੱਤਾ , ਜਿਸ ਦਾ ਵਿਸ਼ਾ ਸੀ , “ਸਾਖ਼ਰਤਾ , ਕੋਵਿਡ-19 ਸੰਕਟ ਅਤੇ ਇਸ ਤੋਂ ਬਾਅਦ ਸਾਖ਼ਰਤਾ” , ਪੜ੍ਹਣ ਅਤੇ ਸਿੱਖਣ ਬਾਰੇ ਸੀ । ਇਸ ਦਾ ਮਕਸਦ ਦੇਸ਼ ਵਿੱਚੋਂ ਅਨਪੜ੍ਹਤਾ ਜੜ ਤੋਂ ਖ਼ਤਮ ਕਰਨ ਲਈ ਭਵਿੱਖ ਵਿੱਚ ਕੀ ਕਾਰਜ ਵਿਧੀ ਹੋਣੀ ਚਾਹੀਦੀ ਹੈ, ਬਾਰੇ ਦੱਸਿਆ ਗਿਆ ।
 


 ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਨੂੰ ਅਨਪੜ੍ਹਤਾ ਖ਼ਤਮ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਹੈ । ਇਹ ਸਮਾਂ ਹੈ- ਪੜ੍ਹਾਈ , ਲਿਖਾਈ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਾਰੇ ਭਾਈਵਾਲਾਂ ਵਿਚਾਲੇ ਸਹਿਯੋਗ ਬਣਾਇਆ ਜਾਵੇ ਅਤੇ ਪੜ੍ਹਾਈ ਲਿਖਾਈ ਤੋਂ ਪ੍ਰਾਪਤ ਅਤੇ ਸਿੱਖਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਜ਼ਰਬਿਆਂ ਨੂੰ ਸਾਂਝਾ ਕਰਕੇ ਉਹਨਾਂ ਤੋਂ ਫਾਇਦੇ ਲਏ ਜਾਣ । 

ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦਾ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ 2020 " ਲਿਟਰੇਸੀ ਟੀਚਿੰਗ ਐਂਡ ਲਰਨਿੰਗ ਇੰਨ ਦੀ ਕੋਵਿਡ 19 ਕਰਾਇਸਿਸ ਐਂਡ ਬਿਯੋਨੰਡ" ਤੇ ਕੇਂਦਰਿਤ ਹੈ ਤੇ ਖਾਸ ਤੌਰ ਤੇ ਸਿੱਖਿਆ ਸ਼ਾਸਤਰੀਆਂ ਅਤੇ ਬਦਲਦੀ ਵਿਦਵਤਾ ਦੇ ਯੋਗਦਾਨ ਨੂੰ ਉਜਾਗਰ ਕਰਨਾ ਹੈ । ਇਹ ਵਿਸ਼ਾ ਮੁੱਖ ਤੌਰ ਤੇ ਜਿ਼ੰਦਗੀ ਭਰ ਦੀ ਸਿੱਖਿਆ ਦੇ ਪਰਿਪੇਖ ਵਿੱਚ ਸਿੱਖਿਆ ਹਾਸਲ ਕਰਨ ਨੂੰ ਮੁੱਖ ਤੌਰ ਤੇ ਉਜਾਗਰ ਕਰਦਾ ਹੈ ਇਸ ਲਈ ਇਹ ਨੌਜਵਾਨਾਂ ਅਤੇ ਬਾਲਗਾਂ ਤੇ ਕੇਂਦਰਿਤ ਹੈ । 

ਅੰਤਰਰਾਸ਼ਟਰੀ ਸਾਖ਼ਰਤਾ ਦਿਵਸ 2020 ਇੱਕ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਅਸੀਂ ਨੌਜਵਾਨਾਂ ਅਤੇ ਬਾਲਗਾਂ ਲਈ ਸਾਖ਼ਰਤਾ ਪ੍ਰੋਗਰਾਮ ਬਣਾ ਕੇ ਉਹਨਾਂ ਨੂੰ ਮਹਾਮਾਰੀ ਅਤੇ ਇਸ ਤੋਂ ਬਾਅਦ ਵਰਤੇ ਜਾਣ ਵਾਲੀਆਂ ਅਸਰਦਾਰ ਵਿਦਵਤਾ ਭਰੀਆਂ ਅਤੇ ਸਿੱਖਿਆ ਤਰੀਕਿਆਂ ਲਈ ਨਵੀਆਂ ਨਵੀਆਂ ਖੋਜਾਂ ਬਾਰੇ ਵਿਚਾਰ ਵਟਾਂਦਰਾ ਕਰੀਏ । 

ਸਿੱਖਿਆ ਮੰਤਰਾਲੇ ਨੇ ਪਿਛਲੇ ਕਈ ਸਾਲਾਂ ਵਿੱਚ ਦੇਸ਼ ਵਿੱਚੋਂ ਅਨਪੜ੍ਹਤਾ ਖ਼ਤਮ ਕਰਨ ਲਈ ਯਤਨ ਕੀਤੇ ਨੇ , ਜਿਸ ਦੇ ਸਿੱਟੇ ਵਜੋਂ ਬਾਲਗ ਸਿੱਖਿਆ ਅਤੇ ਸਿਖਲਾਈ ਵਿੱਚ ਸੁਧਾਰ ਆਇਆ ਹੈ ਪਰ ਅਜੇ ਵੀ ਇੱਕ ਵੱਡੀ ਗਿਣਤੀ ਦੇਸ਼ ਵਿੱਚ ਅਨਪੜ੍ਹਾਂ ਦੀ ਹੈ । ਜਿਹਨਾਂ ਨੂੰ 2030 ਤੱਕ ਸਾਖ਼ਰਤਾ ਰਾਹੀਂ ਪੜ੍ਹਾ ਕੇ 100% ਸਾਖ਼ਰਤਾ ਦਾ ਟੀਚਾ ਹਾਸਲ ਕਰਨਾ ਹੈ । ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਨਵੀਂ ਸਾਖ਼ਰਤਾ ਸਕੀਮ "ਪੜ੍ਹਨਾ ਲਿਖਨਾ ਅਭਿਆਨ" ਕੁਲ ਸਾਖ਼ਰਤਾ ਨੂੰ 2030 ਤੱਕ ਹਾਸਲ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵੱਡਾ ਕਦਮ ਸਾਬਤ ਹੋਵੇਗਾ । ਇਸ ਪ੍ਰੋਗਰਾਮ ਦਾ ਮੁੱਖ ਟੀਚਾ ਦੇਸ਼ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ 15 ਸਾਲ ਉਮਰ ਦੇ ਵਿਅਕਤੀਆਂ ਅਤੇ ਇਸ ਤੋਂ ਉੱਪਰ ਉਮਰ ਦੇ ਵਿਅਕਤੀਆਂ ਜਿਹਨਾਂ ਵਿੱਚ 57 ਲੱਖ ਅਨਪੜ੍ਹ ਅਤੇ ਗਿਣਤੀ ਨਾ ਆਉਣ ਵਾਲੇ ਬਾਲਗਾਂ ਦੀ ਹੈ , ਨੂੰ ਕਾਮਕਾਜੀ ਪੜ੍ਹਾਈ ਅਤੇ ਗਣਨਾ ਸਿਖਾਉਣ ਦਾ ਹੈ । ਇਸ ਟੀਚੇ ਵਿੱਚ ਮੁੱਖ ਤੌਰ ਤੇ ਔਰਤਾਂ , ਅਨੁਸੂਚਿਤ ਜਾਤੀ , ਅਨੁਸੂਚਿਤ ਕਬੀਲਿਆਂ , ਘੱਟ ਗਿਣਤੀਆਂ ਤੇ ਹੋਰ ਫਾਇਦਾ ਨਾ ਲੈ ਸਕਣ ਵਾਲੇ ਸਮੂਹਾਂ ਦੀ ਹੈ । ਇਸ ਸਕੀਮ ਵਿੱਚ ਹੋਰਨਾਂ ਤੋਂ ਇਲਾਵਾ ਉਹਨਾਂ ਜਿ਼ਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ , ਜਿਹਨਾਂ ਵਿੱਚ ਤਾਜ਼ਾ ਤਰੀਨ ਸੈਂਸੇਸ ਮੁਤਾਬਿਕ 60% ਤੋਂ ਘੱਟ ਮਹਿਲਾ ਸਾਖ਼ਰਤਾ ਹੈ । ਨਵੀਂ ਸਕੀਮ ਤਹਿਤ ਰੂਰਲ ਡਿਵੈਲਪਮੈਂਟ (ਮਗਨਰੇਗਾ) , ਕੁਸ਼ਲ ਵਿਕਾਸ , ਸੱਭਿਆਚਾਰ , ਜਾਣਕਾਰੀ ਤਕਨਾਲੋਜੀ , ਵਿੱਤ , ਖੇਡ ਤੇ ਨੌਜਵਾਨ ਭਲਾਈ , ਐੱਨ ਸੀ ਸੀ ਅਤੇ ਐੱਨ ਐੱਸ ਐੱਸ ਸਕੀਮਾਂ , ਐੱਨ ਜੀ ਓਜ਼/ਸਿਵਲ ਸੁਸਾਇਟੀ ਅਤੇ ਸੀ ਐੱਸ ਆਰ ਖੇਤਰ ਨੂੰ ਸ਼ਾਮਲ ਕੀਤਾ ਜਾਵੇਗਾ । ਵੋਲੰਟਰੀ ਅਤੇ ਯੂਜ਼ਰ ਗਰੁੱਪਸ ਨੂੰ ਤੇ ਹੋਰ ਕਮਿਊਨਿਟੀ ਤੇ ਅਧਾਰਿਤ ਸੰਸਥਾਵਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ।

ਸ਼੍ਰੀ ਪੋਖਰਿਯਾਲ ਨੇ ਸੂਬਾ ਸਰਕਾਰਾਂ , ਸਿਵਲ ਸੁਸਾਇਟੀ ਸੰਸਥਾਵਾਂ , ਕਾਰਪੋਰੇਟ ਸੰਸਥਾਵਾਂ , ਵਿਦਵਾਨਾਂ ਅਤੇ ਨਾਗਰਿਕਾਂ ਸਮੇਤ ਸਾਰੇ ਭਾਈਵਾਲਾਂ ਨੂੰ ਭਾਰਤ ਨੂੰ ਬਦਲਣ ਵਿੱਚ ਸਹਾਇਤਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਤਾਂ ਜੋ ਇੱਕ ਪੂਰੀ ਤਰ੍ਹਾਂ ਸਾਖ਼ਰਤ ਸਮਾਜ ਸਾਡੇ ਦੇਸ਼ ਨੂੰ ਸਾਕਸ਼ਰ ਭਾਰਤ — ਆਤਮਨਿਰਭਰ ਭਾਰਤ ਬਣਾਇਆ ਜਾ ਸਕੇ ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ "ਅਨਪੜ੍ਹਤਾ ਪਾਪ ਹੈ ਤੇ ਸ਼ਰਮਨਾਕ ਹੈ ਅਤੇ ਇਸ ਨੂੰ ਜੜੋਂ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ"। ਉਹਨਾਂ ਅੱਗੇ ਕਿਹਾ ਕਿ ਵਿਅਕਤੀਆਂ ਦੀ ਜਿ਼ੰਦਗੀ ਦੇ ਸੁਧਾਰ ਅਤੇ ਬਦਲਣ ਅਤੇ ਸ਼ਕਤੀ ਦੇਣ ਲਈ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ । ਖਾਸ ਤੌਰ ਤੇ ਔਰਤਾਂ ਅਤੇ ਸਮਾਜ ਦੇ ਉਹਨਾਂ ਸਮੂਹਾਂ ਨੂੰ ਜਿਹਨਾਂ ਨੂੰ ਫਾਇਦਾ ਨਹੀਂ ਮਿਲਿਆ । ਉਹਨਾਂ ਅੱਗੇ ਕਿਹਾ ਕਿ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਕਿ ਹਰੇਕ ਨੂੰ ਸਾਖ਼ਰਤਾ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਜੋ ਉਹ ਰਸਮੀ ਸਿੱਖਿਆ ਲੈ ਸਕਣ ਤਾਂ ਜੋ ਅਸੀਂ ਰਾਸ਼ਟਰੀ ਟੀਚੇ ਵੱਲ ਤੇਜ਼ੀ ਨਾਲ ਵੱਧ ਸਕੀਏ ।

ਸ਼੍ਰੀ ਧੋਤ੍ਰੇ ਨੇ ਜ਼ੋਰ ਦੇ ਕੇ ਕਿਹਾ ਕਿ ਸਾਖ਼ਰਤਾ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਇਸ ਤੋਂ ਬਾਅਦ ਸਾਖ਼ਰਤਾ ਖ਼ਤਮ ਹੋ ਜਾਂਦੀ ਹੈ , ਇਹ ਖਾਸ ਤੌਰ ਤੇ ਸਾਡੇ ਦੇਸ਼ ਦੇ 35 ਸਾਲ ਤੋਂ ਹੇਠਾਂ ਉਮਰ ਦੀ ਵਸੋਂ ਵਾਲੇ ਵੱਡੇ ਹਿੱਸੇ ਲਈ ਵਿਸ਼ੇਸ਼ ਤੌਰ ਤੇ ਸਬੰਧਿਤ ਹੈ । ਨੌਜਵਾਨ ਵਸੋਂ ਜੋ ਬਿਨਾਂ ਉਚਿਤ ਪੱਧਰ ਦੀ ਸਿੱਖਿਆ ਤੇ ਵੋਕੇਸ਼ਨਲ ਕੁਸ਼ਲਤਾ ਤੋਂ ਬਿਨਾਂ ਕੰਮਕਾਜ ਵਿੱਚ ਆਉਣਗੇ , ਉਹ ਸਾਨੂੰ ਜਨਸੰਖਿਆ ਲਾਭ ਦੇ ਪੂਰੇ ਫਾਇਦੇ ਲੈਣ ਲਈ ਰੋਕਣਗੇ । ਸਾਨੂੰ ਇਹ ਸੋਚਣਾ ਪਵੇਗਾ ਕਿ ਨੌਜਵਾਨਾਂ ਨੂੰ ਜਿ਼ੰਦਗੀ ਭਰ ਕੰਮ ਆਉਣ ਵਾਲੀ ਸਿੱਖਿਆ ਅਤੇ ਘੇਰੇ ਵਿੱਚ ਕਿਵੇਂ ਲਿਆਂਦਾ ਜਾਵੇ ।

ਸ਼੍ਰੀ ਧੋਤ੍ਰੇ ਨੇ ਇਸ ਸਬੰਧੀ ਸਾਰੇ ਭਾਈਵਾਲਾਂ ਨੂੰ ਇਕੱਠੇ ਹੋ ਕੇ ਭਾਰਤ ਨੂੰ ਬਦਲ ਕੇ ਸਾਖ਼ਰਤਾ ਵਾਲਾ ਭਾਰਤ ਅਤੇ ਵਧੀਆ ਸਮਾਜ ਦਾ ਟੀਚਾ ਹਾਸਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਕੁੱਲ ਸਾਖ਼ਰਤਾ ਦਾ ਟੀਚਾ ਹਾਸਲ ਕਰਨ ਲਈ ਹਿੱਸਾ ਪਾ ਰਹੀਆਂ ਸੰਸਥਾਵਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ ।

ਐੱਮ ਸੀ / ਏ ਕੇ ਜੇ / ਏ ਕੇ



(Release ID: 1652441) Visitor Counter : 186