ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਸਲਾਨਾ 1.5 ਲੱਖ ਮੌਤਾਂ ਦੀ ਗਿਣਤੀ ਨੂੰ 2030 ਤੱਕ ਅੱਧਾ ਕਰਨ ਦੇ ਟੀਚੇ ਨੂੰ 2025 ਤੱਕ ਹਾਸਲ ਕਰਨ ਦਾ ਭਰੋਸਾ ਜਤਾਇਆ



ਮੰਤਰੀ ਨੇ ਸਾਂਸਦਾਂ ਨੂੰ ਸੜਕਾਂ ‘ਤੇ ਦੁਰਘਟਨਾਵਾਂ ਦੇ ਕਾਰਨਾਂ ਨੂੰ ਦੂਰ ਕਰਨ ਦੇ ਉਪਾਅ ਦੱਸਣ ਲਈ ਜ਼ਿਲ੍ਹਾ ਕਮੇਟੀਆਂ ਦੀ ਅਗਵਾਈ ਕਰਨ ਲਈ ਕਿਹਾ; ਬਿਹਤਰੀਨ ਆਲਮੀ ਉਪਾਅ ਲਾਗੂਕਰਨ ‘ਤੇ ਸੁਝਾਅ ਵੀ ਮੰਗੇ


ਪੀਪੀਪੀ ਮੋਡ ਰਾਹੀਂ ਮਿਊਂਸਪਲ, ਪ੍ਰਾਂਤਕ ਅਤੇ ਰਾਸ਼ਟਰੀ ਪੱਧਰ 'ਤੇ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ ਵਿਕਸਿਤ ਕਰਨ ਲਈ ਨੀਤੀ ਅਤੇ ਟੈਂਡਰਿੰਗ ਮਾਡਲ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ: ਸ਼੍ਰੀ ਗਡਕਰੀ

ਸੜਕ ਸੁਰੱਖਿਆ 'ਤੇ ਵੈਬੀਨਰ ਨੂੰ ਸੰਬੋਧਨ ਕੀਤਾ

Posted On: 08 SEP 2020 3:56PM by PIB Chandigarh

 

 

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰੀ,  ਸ਼੍ਰੀ ਨਿਤਿਨ ਗਡਕਰੀ ਨੇ ਸੜਕ ਦੁਰਘਟਨਾਵਾਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਲਾਨਾ 1.5 ਲੱਖ ਤੋਂ ਘੱਟ ਕਰ ਕੇ 2030 ਤੱਕ  ਅੱਧਾ ਕਰਨ ਦੇ ਟੀਚੇ ਨੂੰ 2025 ਤੱਕ ਹਾਸਲ ਕਰਨ 'ਤੇ ਭਰੋਸਾ ਜ਼ਾਹਰ ਕੀਤਾ ਹੈ। ਅੱਜ ਸੜਕ ਸੁਰੱਖਿਆ 'ਤੇ ਵੈਬੀਨਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਿਤਧਾਰਕਾਂ ਖ਼ਾਸ ਕਰਕੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਟੀਚੇ ਨੂੰ ਪ੍ਰਾਪਤ ਕਰਨ ਲਈ ਤੇਜ਼ ਟ੍ਰੈਕ ਢੰਗ ਨਾਲ ਕੰਮ ਕਰ ਰਹੇ ਹਾਂ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਨੇ ਦੇਸ਼ ਵਿੱਚ ਸੂਝਵਾਨ ਟਰਾਂਸਪੋਰਟ ਪ੍ਰਣਾਲੀ ਸਮੇਤ ਸੜਕ ਹਾਦਸਿਆਂ ਨੂੰ ਘਟਾਉਣ ਲਈ ਬਹੁਤ ਸਾਰੀਆਂ ਪਹਿਲਾਂ ਕੀਤੀਆਂ ਹਨ।  ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਤੋਂ ਵਧੇਰੇ ਹਾਦਸਿਆਂ ਵਾਲੀਆਂ ਥਾਵਾਂ (ਬਲੈਕ ਸਪਾਟਸ) ਆਦਿ ਨੂੰ ਦੂਰ ਕਰਨ ਲਈ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ (ਏਡੀਬੀ), ਹਰੇਕ ਦੁਆਰਾ ਇਸ ਮੰਤਵ ਲਈ 7-7 ਹਜ਼ਾਰ ਕਰੋੜ ਰੁਪਏ ਦੀ  ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਅਸੀਂ ਰਾਸ਼ਟਰੀ ਰਾਜ ਮਾਰਗਾਂ ‘ਤੇ ਵਧੇਰੇ ਹਾਦਸਿਆਂ ਵਾਲੀਆਂ ਥਾਵਾਂ (ਬਲੈਕ ਸਪਾਟਸ) ਦੀ ਪਹਿਚਾਣ ਕਰ ਚੁੱਕੇ ਹਾਂ।  ਭਾਰਤ ਨੇ ਪਹਿਲਾਂ ਹੀ ਸੜਕਾਂ ‘ਤੇ ਦੁਰਘਟਨਾਵਾਂ ਦੇ ਕਾਰਨਾਂ ਨੂੰ ਦੂਰ ਕਰਨ ਲਈ 20,000 ਕਰੋੜ ਰੁਪਏ ਖਰਚ ਕੀਤੇ ਹਨ।  ਇਸ ਸਬੰਧ ਵਿੱਚ ਜਲਦੀ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਸ਼੍ਰੀ ਗਡਕਰੀ ਨੇ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਹੁੰਦੀਆਂ ਸਲਾਨਾ 1.5 ਲੱਖ ਮੌਤਾਂ ਵਿੱਚੋਂ 53,000 ਮੌਤਾਂ ਰਾਜਮਾਰਗ 'ਤੇ ਵਾਪਰਦੀਆਂ ਹਨ।  ਸ਼੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਤਮਿਲ ਨਾਡੂ ਰਾਜ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਇੱਕ ਪ੍ਰੋਜੈਕਟ ਲਾਗੂ ਕਰਕੇ ਦੁਰਘਟਨਾਵਾਂ ਵਿੱਚ 25% ਦੀ ਗਿਰਾਵਟ ਕੀਤੀ ਹੈ।

 

ਵੱਖ-ਵੱਖ ਹਿਤਧਾਰਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਦੇ ਹੋਏ, ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ, ਵਿਸ਼ੇਸ਼ ਤੌਰ 'ਤੇ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ, ਗ਼ੈਰ ਸਰਕਾਰੀ ਸੰਗਠਨਾਂ, ਰਾਜ ਸਰਕਾਰਾਂ ਆਦਿ। ਮੰਤਰੀ ਨੇ ਦੱਸਿਆ ਕਿ ਹਾਦਸਿਆਂ ਨੂੰ ਘਟਾਉਣ ਲਈ ਸਰਕਾਰ ਨੇ  ਉਨ੍ਹਾਂ ਲਈ ਇਕ ਵੱਡੀ ਭੂਮਿਕਾ ਦਾ ਖਾਕਾ ਤਿਆਰ ਕੀਤਾ ਹੈ।

 

ਸ਼੍ਰੀ ਗਡਕਰੀ ਨੇ ਜ਼ਿਲ੍ਹਾ ਰੋਡ ਕਮੇਟੀਆਂ ਦੀ ਪ੍ਰਧਾਨਗੀ ਕਰ ਰਹੇ ਸਾਂਸਦਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਅੱਗੇ ਆਉਣ ਲਈ ਕਿਹਾ।  ਉਨ੍ਹਾਂ ਕਿਹਾ ਕਿ ਰਾਜ ਅਤੇ ਨਗਰ ਨਿਗਮ ਦੀਆਂ ਸੜਕਾਂ 'ਤੇ ਕਾਲੇ ਧੱਬਿਆਂ (ਬਲੈਕ ਸਪਾਟਸ) ਦੀ ਪਹਿਚਾਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਕੰਮ ਵਿੱਚ ਜਨਤਾ, ਰਾਜ ਸਰਕਾਰਾਂ, ਵਿਧਾਇਕਾਂ, ਸਾਂਸਦਾਂ ਆਦਿ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ।

 

 ਸ਼੍ਰੀ ਗਡਕਰੀ ਨੇ ਦੇਸ਼ ਵਿੱਚ ਐੱਮਰਜੈਂਸੀ ਸੇਵਾਵਾਂ ਵਿੱਚ ਸੁਧਾਰ, ਡਾਕਟਰੀ ਸਹੂਲਤਾਂ ਦੀ ਮੰਗ ਆਦਿ ਲਈ ਸਮਾਜਿਕ ਜਾਗਰੂਕਤਾ ਅਤੇ ਸਿੱਖਿਆ ਰਾਹੀਂ ਜਨਤਕ ਅੰਦੋਲਨ ਦਾ ਸੱਦਾ ਦਿੱਤਾ। ਉਨ੍ਹਾਂ ਸੜਕ ਸੁਰੱਖਿਆ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਾਹਨ ਉਦਯੋਗ ਦੇ ਸਹਿਯੋਗ ਦੀ ਵੀ ਮੰਗ ਕੀਤੀ।  ਉਨ੍ਹਾਂ 2019 ਦੇ ਮੋਟਰ ਵਾਹਨ (ਐੱਮਵੀ) ਐਕਟ ਦਾ ਹਵਾਲਾ ਦਿੱਤਾ, ਜਿਹੜਾ ਕਿ ਭਾਰਤ ਵਿੱਚ ਟਰਾਂਸਪੋਰਟ ਸੈਕਟਰ ਦੇ ਸਾਰੇ ਪਹਿਲੂਆਂ ਬਾਰੇ ਇੱਕ ਵਿਆਪਕ ਕਾਨੂੰਨ ਹੈ।

 

ਕੋਵਿਡ ਮਹਾਮਾਰੀ ਕਾਰਨ ਪੈਦਾ ਹੋਏ ਤਣਾਅ ਦਾ ਖੁਲਾਸਾ ਕਰਦਿਆਂ, ਉਨ੍ਹਾਂ ਨੇ ਪੀਪੀਪੀ ਢੰਗ 'ਤੇ ਦੇਸ਼ ਵਿੱਚ ਸੂਝਵਾਨ ਸੜਕ ਆਵਾਜਾਈ ਬੁਨਿਆਦੀ ਢਾਂਚੇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  ਸ਼੍ਰੀ ਗਡਕਰੀ ਨੇ ਦੱਸਿਆ ਕਿ ਉਹ ਪੀਪੀਪੀ ਮੋਡ ਰਾਹੀਂ ਮਿਊਂਸਪਲ, ਪ੍ਰਾਂਤਕ ਅਤੇ ਰਾਸ਼ਟਰੀ ਪੱਧਰ ‘ਤੇ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ ਵਿਕਸਿਤ ਕਰਨ ਲਈ ਨੀਤੀ ਅਤੇ ਟੈਂਡਰਿੰਗ ਮਾਡਲ ਬਣਾਉਣ ਲਈ ਨਿਰਦੇਸ਼ ਜਾਰੀ ਕਰ ਰਹੇ ਹਨ।  ਇਸ ਉਦੇਸ਼ ਲਈ ਉਨ੍ਹਾਂ ਸਾਰੇ ਹਿਤਧਾਰਕਾਂ ਤੋਂ ਸੁਝਾਅ ਮੰਗੇ ਤਾਂ ਜੋ ਦੇਸ਼ ਇੱਕ ਅਜਿਹੀ ਪ੍ਰਣਾਲੀ ਸਥਾਪਿਤ ਕੀਤੀ ਜਾ ਸਕੇ ਜਿਸ ਵਿੱਚ ਵਿਸ਼ਵ ਦੇ ਬਿਹਤਰੀਨ ਉਪਾਅ ਲਾਗੂ ਕੀਤੇ ਗਏ ਹੋਣ।

 

https://twitter.com/nitin_gadkari/status/1303214781818499072 

 

                      *******

 

ਆਰਸੀਜੇ/ਐੱਮਐੱਸ


(Release ID: 1652423) Visitor Counter : 190