ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

24x7 ਟੋਲ-ਫ੍ਰੀ ਮਾਨਸਿਕ ਸਿਹਤ ਪੁਨਰ ਸਥਾਪਨ ਹੈਲਪਲਾਈਨ ਕਿਰਨ (1800-599-0019) 13 ਭਾਸ਼ਾਵਾਂ ਵਿੱਚ ਲਾਂਚ ਕੀਤੀ ਗਈ

Posted On: 08 SEP 2020 1:36PM by PIB Chandigarh

24x7 ਟੋਲ-ਫ੍ਰੀ ਮਾਨਸਿਕ ਸਿਹਤ ਪੁਨਰ ਸਥਾਪਨ ਹੈਲਪਲਾਈਨ ਕਿਰਨ (1800-599-0019), ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ 13 ਭਾਸ਼ਾਵਾਂ ਵਿੱਚ ਸ਼ੁਰੂ ਕੀਤੀ ਗਈ ਸੀ ਤਾਕਿ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਅਤੇ ਵਿਸ਼ੇਸ਼ ਕਰਕੇ ਮਹਾਮਾਰੀ ਕੋਵਿਡ -19 ਦੇ ਮੱਦੇਨਜ਼ਰ ਮਾਨਸਿਕ ਬਿਮਾਰੀ ਦੇ ਵਧ ਰਹੇ ਮਾਮਲਿਆਂ ਵਿੱਚਰਾਹਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਕੱਲ੍ਹ ਇਸ ਨੂੰ ਪੋਸਟਰ, ਬਰੋਛਰ ਅਤੇ ਸੰਸਾਧਨ ਪੁਸਤਕ ਨਾਲ ਵੈੱਬਕਾਸਟ ਦੇ ਰਾਹੀਂ ਲਾਂਚ ਕੀਤਾ।

 

ਇਹ ਹੈਲਪਲਾਈਨ ਇਸ ਪ੍ਰਕਾਰ ਕੰਮ ਕਰਦੀ ਹੈ: ਭਾਰਤ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਟੈਲੀਕੌਮ ਨੈੱਟਵਰਕ ਦੇ ਮੋਬਾਈਲ ਜਾਂ ਲੈਂਡ ਲਾਈਨ ਤੋਂ  ਟੋਲ-ਫ੍ਰੀ ਨੰਬਰ 1800-599-0019 ਡਾਇਲ ਕਰੋ।ਸਵਾਗਤ ਸੰਦੇਸ਼ ਦੇ ਬਾਅਦ, ਸਹੀ ਬਟਨ ਦਬਾ ਕੇ ਭਾਸ਼ਾ ਦੀ ਚੋਣ ਕਰੋ; ਭਾਸ਼ਾ ਦੀ ਚੋਣ ਤੋਂ ਬਾਅਦ, ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਚੋਣ ਕਰੋ, ਤੁਸੀਂ ਆਪਣੇ ਮੂਲ ਜਾਂ ਇੱਛਤ ਰਾਜ ਦੇ ਹੈਲਪਲਾਈਨ ਸੈਂਟਰ ਨਾਲ ਜੁੜ ਜਾਓਗੇ, ਮਾਨਸਿਕ ਸਿਹਤ ਮਾਹਰਮੁੱਦੇ ਨੂੰ ਸੁਲਝਾਉਣ ਜਾਂ ਬਾਹਰੀ ਮਦਦ (ਕਲੀਨੀਕਲ ਮਨੋਵਿਗਿਆਨੀ / ਪੁਨਰ ਸਥਾਪਨ ਮਨੋਵਿਗਿਆਨੀ  / ਮਨੋਚਿਕਿਤਸਕ) ਨਾਲ ਜੁੜਨ ਵਿੱਚ ਸਹਾਇਤਾ ਕਰਨਗੇ।

 

ਇਹ ਟੌਲ ਫ੍ਰੀ ਹੈਲਪਲਾਈਨ ਬੀਐੱਸਐੱਨਐੱਲ ਦੇ ਤਕਨੀਕੀ ਤਾਲਮੇਲ ਨਾਲ ਹਫ਼ਤੇ ਦੇ ਸੱਤ ਦਿਨ, 24 ਘੰਟੇ ਕੰਮ ਕਰਦੀ ਹੈ। ਇਸ ਹੈਲਪਲਾਈਨ ਵਿੱਚ 8 ਰਾਸ਼ਟਰੀ ਸੰਸਥਾਵਾਂ ਸਮੇਤ 25 ਸੰਸਥਾਵਾਂ ਸ਼ਾਮਲ ਹਨ। ਇਸ ਨੂੰ660 ਕਲੀਨਿਕਲ / ਰੀਹੈਬਲੀਟੇਸ਼ਨ ਮਨੋਵਿਗਿਆਨਕਾਂ ਅਤੇ 668 ਮਨੋਚਿਕਿਤਸਕਾਂ ਦਾ ਸਮਰਥਨ ਪ੍ਰਾਪਤ ਹੈ। ਹੈਲਪਲਾਈਨ ਵਿੱਚ 13 ਭਾਸ਼ਾਵਾਂ ਸ਼ਾਮਲ ਹਨ : ਹਿੰਦੀ, ਅਸਾਮੀ, ਤਮਿਲ, ਮਰਾਠੀ, ਉੜੀਆ, ਤੇਲਗੂ, ਮਲਿਆਲਮ, ਗੁਜਰਾਤੀ, ਪੰਜਾਬੀ, ਕੰਨੜ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ।

 

ਮਾਨਸਿਕ ਬਿਮਾਰੀ ਕਿਸੇ ਦੀ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ ਨੂੰ ਪ੍ਰਭਾਵਤ ਕਰ ਸਕਦੀ ਹੈ। ਸਹਾਇਤਾ ਦੀ ਭਾਲ ਕਰਨਾ ਇਕ ਸਕਾਰਾਤਮਕ ਕਦਮ ਹੈ ਜੋ ਸਿਹਤ, ਤੰਦਰੁਸਤੀ ਅਤੇ ਖੁਸ਼ਹਾਲੀ ਨੂੰ ਵਧਾਉਂਦਾ ਹੈ। ਹੈਲਪ ਲਾਈਨ ਸ਼ੁਰੂਆਤੀ ਜਾਂਚ, ਮੁੱਢਲੀ ਸਹਾਇਤਾ, ਮਨੋਵਿਗਿਆਨਕ ਸਹਾਇਤਾ, ਸੰਕਟ ਪ੍ਰਬੰਧਨ, ਮਾਨਸਿਕ ਤੰਦਰੁਸਤੀ, ਸਕਾਰਾਤਮਕ ਵਿਵਹਾਰ ਨੂੰ ਉਤਸ਼ਾਹਿਤ ਕਰਨ, ਮਨੋਵਿਗਿਆਨਕ ਸੰਕਟ ਪ੍ਰਬੰਧਨ ਆਦਿ ਦੇ ਉਦੇਸ਼ ਨਾਲ ਮਾਨਸਿਕ ਸਿਹਤ ਪੁਨਰਵਾਸ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ। ਇਸ ਹੈਲਪਲਾਈਨ ਦਾ ਟੀਚਾ ਤਣਾਅ, ਚਿੰਤਾ,ਨਿਰਾਸ਼ਾ, ਦਹਿਲ ਜਾਣਾ, ਅਨੁਕੂਲਤਾ ਵਿਕਾਰ, ਪੋਸਟ ਟ੍ਰੌਮੈਟਿਕ ਤਣਾਅ ਵਿਕਾਰ, ਨਸ਼ੀਲੇ ਪਦਾਰਥਾਂ ਦਾ ਸੇਵਨ,ਆਤਮ ਹੱਤਿਆ ਕਰਨ ਦੇ ਵਿਚਾਰ, ਮਹਾਮਾਰੀ ਤੋਂ ਪ੍ਰੇਰਿਤ ਮਨੋਵਿਗਿਆਨਕ ਮੁੱਦੇ ਅਤੇ ਮਾਨਸਿਕ ਸਿਹਤ ਸੰਕਟਕਾਲੀਨ ਸਥਿਤੀ ਦਾ ਅਨੁਭਵ ਕਰ ਰਹੇ ਲੋਕਾਂ ਦੀ ਸੇਵਾ ਕਰਨਾ ਹੈ। ਇਹ ਵਿਅਕਤੀਆਂ, ਪਰਿਵਾਰਾਂ, ਗੈਰ-ਸਰਕਾਰੀ ਸੰਗਠਨਾਂ, ਪੇਰੈਂਟ ਐਸੋਸੀਏਸ਼ਨਾਂ, ਪੇਸ਼ੇਵਰ ਐਸੋਸੀਏਸ਼ਨਾਂ, ਪੁਨਰ ਸਥਾਪਨ ਸੰਸਥਾਵਾਂ, ਹਸਪਤਾਲਾਂ ਜਾਂ ਦੇਸ਼ ਭਰ ਤੋਂ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਨੂੰ 13 ਭਾਸ਼ਾਵਾਂ ਵਿੱਚ ਪਹਿਲੀ ਸਟੇਜ ਦਾ ਮਸ਼ਵਰਾ, ਕਾਊਂਸਲਿੰਗ ਅਤੇ ਸੰਦਰਭ ਪ੍ਰਦਾਨ ਕਰਨ ਲਈ ਇੱਕ ਜੀਵਨ ਰੇਖਾ ਵਜੋਂ ਕੰਮ ਕਰਦੀ ਹੈ।

 

ਹੈਲਪਲਾਈਨ ਦੇ ਉਦੇਸ਼ ਹਨ- ਸ਼ੁਰੂਆਤੀ ਜਾਂਚ; ਮੁੱਢਲੀ ਡਾਕਟਰੀ ਸਹਾਇਤਾ; ਮਨੋਵਿਗਿਆਨਕ ਸਹਾਇਤਾ; ਸੰਕਟ ਪ੍ਰਬੰਧਨ; ਮਾਨਸਿਕ ਤੰਦਰੁਸਤੀ; ਵਿਚਲਿਤ ਵਿਵਹਾਰ ਨੂੰ ਰੋਕਣਾ; ਮਨੋਵਿਗਿਆਨਕ ਸੰਕਟ ਪ੍ਰਬੰਧਨ ਅਤੇ ਮਾਨਸਿਕ ਸਿਹਤ ਮਾਹਿਰਾਂ ਦਾ ਹਵਾਲਾ ਦੇਣਾ। ਇਹ ਹੈਲਪਲਾਈਨ ਚਿੰਤਾ; ਔਬਸੈੱਸਿਵ ਕੰਪਲਸਿਵ ਡਿਸਆਰਡਰ ; ਆਤਮ ਹੱਤਿਆ; ਉਦਾਸੀ; ਪੈਨਿਕ ਅਟੈਕ(ਸ) ਐਡਜਸਟਮੈਂਟ ਡਿਸਆਰਡਰ; ਪੋਸਟ ਟਰੌਮੈਟਿਕ ਤਣਾਅ ਵਿਕਾਰ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂਨਾਲ ਸਬੰਧਿਤ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਮਰਪਿਤ ਹੈ। ਹੈਲਪਲਾਈਨ- ਪ੍ਰੇਸ਼ਾਨ ਲੋਕਾਂ; ਮਹਾਮਾਰੀ ਨਾਲ ਜੁੜੇ ਮਨੋਵਿਗਿਆਨਕ ਮੁੱਦਿਆਂ ਅਤੇ ਮਾਨਸਿਕ ਸਿਹਤ ਐਮਰਜੈਂਸੀ ਨਾਲ ਸਬੰਧਿਤ  ਮਾਮਲਿਆਂ ਨੂੰ ਹੱਲ ਕਰਨ ਦਾ ਕੰਮ ਕਰਦੀ ਹੈ।

 

ਇਸ ਹੈਲਪਲਾਈਨ ਦਾ ਤਾਲਮੇਲ ਨੈਸ਼ਨਲ ਇੰਸਟੀਟਿਊਟ ਫਾਰ ਦ ਮਲਟੀਪਲ ਡਿਸਅਬਿਲਿਟੀਜ਼  (ਐੱਨਆਈਈਪੀਐੱਮਡੀ), ਚੇਨਈ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ (ਐੱਨਆਈਐੱਮਐੱਚਆਰ), ਸਿਹੋਰ ਦੁਆਰਾ ਕੀਤਾ ਜਾ ਰਿਹਾ ਹੈ। ਹੈਲਪਲਾਈਨ ਲਈ ਪੇਸ਼ੇਵਰ ਸਹਾਇਤਾ ਇੰਡੀਅਨ ਐਸੋਸੀਏਸ਼ਨ ਆਵ੍ ਕਲੀਨਿਕਲ ਸਾਈਕੌਲੋਜਿਸਟਸ (ਆਈਏਸੀਪੀ), ਇੰਡੀਅਨ ਸਾਈਕਿਐਟ੍ਰਿਸਟਸ ਐਸੋਸੀਏਸ਼ਨ (ਆਈਪੀਏ) ਅਤੇ ਇੰਡੀਅਨ ਸਾਈਕਿਐਟ੍ਰਿਕ ਸੋਸ਼ਲ ਵਰਕਰਸ ਐਸੋਸੀਏਸ਼ਨ (ਆਈਪੀਐੱਸਡਬਲਿਊ) ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।

 

****

 

ਐੱਨਬੀ/ਐੱਸਕੇ


(Release ID: 1652348) Visitor Counter : 426