ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਦੀ "ਈ—ਸੰਜੀਵਨੀ" ਟੈਲੀਮੈਡੀਸਨ ਸੇਵਾ ਨੇ 3 ਲੱਖ ਟੈਲੀਮੈਡੀਸਨ ਮਸ਼ਵਰਿਆਂ ਦਾ ਰਿਕਾਰਡ ਕਾਇਮ ਕੀਤਾ

ਇੱਕ ਲੱਖ ਟੈਲੀਮੈਡੀਸਨ ਮਸ਼ਵਰੇ ਬੀਤੇ 20 ਦਿਨਾ ਵਿੱਚ ਦਿੱਤੇ ਗਏ ਹਨ

Posted On: 08 SEP 2020 1:46PM by PIB Chandigarh

ਸਿਹਤ ਮੰਤਰਾਲੇ ਤਹਿਤ "ਸੰਜੀਵਨੀ" ਟੈਲੀਮੈਡੀਸਨ ਸੇਵਾ ਦੇ ਪਲੇਟਫਾਰਮ ਰਾਹੀਂ 3 ਲੱਖ ਟੈਲੀਮੈਡੀਸਨ ਮਸ਼ਵਰੇ ਦਿੱਤੇ ਜਾ ਚੁੱਕੇ ਹਨ


ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ 9 ਅਗਸਤ ਨੂੰ ਇਸ ਸੇਵਾ ਤਹਿਤ 1.5 ਲੱਖ ਟੈਲੀਮੈਡੀਸਨ ਮਸ਼ਵਰੇ ਪੂਰੇ ਕਰਨ ਮੌਕੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਤੇ ਉਦੋਂ ਤੋਂ ਹੁਣ ਤੱਕ ਇੱਕ ਮਹੀਨੇ ਵਿੱਚ ਸੰਜੀਵਨੀ ਰਾਹੀਂ ਦਿੱਤੇ ਜਾਂਦੇ ਮਸ਼ਵਰਿਆਂ ਦੀ ਗਿਣਤੀ ਦੁਣੀ ਹੋ ਗਈ ਹੈ ਇਹਨਾਂ ਟੈਲੀਮੈਡੀਸਨ ਮਸ਼ਵਰਿਆਂ ਵਿੱਚੋਂ ਇੱਕ ਲੱਖ ਮਸ਼ਵਰੇ ਪਿਛਲੇ 20 ਦਿਨਾ ਵਿੱਚ ਦਿੱਤੇ ਗਏ ਹਨ ਇਸ ਸੇਵਾ ਨੇ 1,00,000 ਮਸ਼ਵਰੇ , 23 ਜੁਲਾਈ 2020 ਤੇ 1,00,000 ਹੋਰ ਕੇਵਲ 26 ਦਿਨਾ ਵਿੱਚ 18 ਅਗਸਤ 2020 , ਤੱਕ ਦਿੱਤੇ ਹਨ


ਸਰੀਰਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਣ ਕਰਕੇ , ਟੈਲੀਮੈਡੀਸਨ ਰਾਹੀਂ ਡਾਕਟਰ ਤੇ ਮਰੀਜ਼ ਸੰਪਰਕ ਵਿੱਚ ਆਉਂਦੇ ਹਨ ਇਹ ਸੇਵਾ ਅੱਜ ਉਸ ਵੇਲੇ ਨਾਜ਼ੁਕ ਸਮੇਂ ਵਿੱਚ ਜ਼ਰੂਰੀ ਸਿਹਤ ਸਹੂਲਤਾਂ ਦੇ ਰਹੀ ਹੈ , ਜਦੋਂ ਰਵਾਇਤੀ ਇਲਾਜ ਪ੍ਰਣਾਲੀ ਵਿੱਚ ਖ਼ਤਰਾ ਹੈ , ਕਿਉਂਕਿ ਇਹ ਬਿਮਾਰੀ ਛੂਤਛਾਤ ਦੀ ਹੈ


ਸੰਜੀਵਨੀ ਵਿੱਚ ਦੋ ਕਿਸਮ ਦੀਆਂ ਟੈਲੀਮੈਡੀਸਨ ਸੇਵਾਵਾਂ ਹਨ ਇੱਕ ਡਾਕਟਰ ਤੋਂ ਡਾਕਟਰ (ਸੰਜੀਵਨੀ) ਤੇ ਦੂਜੀ ਡਾਕਟਰ ਤੋਂ ਮਰੀਜ਼ (ਸੰਜੀਵਨੀ ਪੀ ਡੀ) ਤੱਕ ਪਹਿਲੀ ਕਿਸਮ ਆਯੂਸ਼ਮਾਨ ਭਾਰਤ , ਸਿਹਤ ਤੇ ਵੈੱਲਨੈੱਸ ਸੈਂਟਰਾਂ ਲਈ ਇੱਕ ਮਹੱਤਵਪੂਰਨ ਥੰਮ ਹੈ ਇਹ ਨਵੰਬਰ 2019 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਰਾਹੀਂ ਦੇਸ਼ ਦੇ 1.5 ਲੱਖ ਸਿਹਤ ਤੇ ਵੈੱਲਨੈੱਸ ਕੇਂਦਰਾਂ ਵਿੱਚ ਦਸੰਬਰ 2022 ਤੱਕ ਹੱਬ ਤੇ ਸਪੋਕ ਮਾਡਲ ਰਾਹੀਂ ਸੇਵਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਸੂਬਿਆਂ ਨੂੰ ਮੈਡੀਕਲ ਕਾਲਜਾਂ ਤੇ ਜਿ਼ਲ੍ਹਾ ਹਸਪਤਾਲਾਂ ਦੀ ਪਛਾਣ ਕਰਕੇ ਸਮਰਪਿਤ "ਹੱਬਸ" ਸਥਾਪਿਤ ਕਰਨ ਦੀ ਲੋੜ ਹੈ , ਤਾਂ ਜੋ "ਸਪੋਕਸ" (ਐੱਚ ਐੱਚ ਸੀ ਐੱਸ ਅਤੇ ਪੀ ਐੱਚ ਸੀ ਐੱਸ) ਨੂੰ ਟੈਲੀਮੈਡੀਸਨ ਸੇਵਾਵਾਂ ਮੁਹੱਈਆ ਕਰਵਾਈਆ ਜਾ ਸਕਣ


ਸਿਹਤ ਮੰਤਰਾਲੇ ਨੇ ਕੋਰੋਨਾ ਮਹਾਮਾਰੀ ਕਾਰਨ , ਦੂਜੀ ਕਿਸਮ ਦੀ ਸੰਜੀਵਨੀ ਪੀ ਡੀ , ਜਿਸ ਤਹਿਤ ਮਰੀਜ਼ ਡਾਕਟਰ ਨੂੰ ਸੰਪਰਕ ਕਰ ਸਕਦਾ ਹੈ , ਇਸ ਸਾਲ 13 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਹ ਵਰਦਾਨ ਸਾਬਤ ਹੋਈ ਹੈ ਤੇ ਨਾਲ ਹੀ ਬਿਨਾਂ ਕੋਵਿਡ ਜ਼ਰੂਰੀ ਸਿਹਤ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ
ਸੰਜੀਵਨੀ ਫਿਲਹਾਲ 23 ਸੂਬਿਆਂ ਵਿੱਚ ਲਾਗੂ ਕੀਤੀ ਹੈ ਤੇ ਬਾਕੀ ਸੂਬਿਆਂ ਵਿੱਚ ਲਾਗੂ ਕਰਨ ਲਈ ਪ੍ਰਕਿਰਿਆ ਜਾਰੀ ਹੈ ਕੇਵਲ ਤਾਮਿਲਨਾਡੂ ਵਿੱਚ 97,204 ਟੈਲੀਮੈਡੀਸਨ ਮਸ਼ਵਰੇ ਦਿੱਤੇ ਗਏ ਹਨ ਤੇ ਉਹ ਵੀ ਸਾਰੇ ਹੀ ਸੰਜੀਵਨੀ ਪੀ ਡੀ ਐਪ ਰਾਹੀਂ I ਉੱਤਰ ਪ੍ਰਦੇਸ਼ ਦੂਜਾ ਸੂਬਾ ਹੈ , ਜਿਸ ਵਿੱਚ 65,173 ਕੁੱਲ ਮਸ਼ਵਰੇ ਦਿੱਤੇ ਗਏ ਹਨ
ਹਿਮਾਚਲ ਪ੍ਰਦੇਸ਼ ਵਿੱਚ ਵੀ ਸਭ ਤੋਂ ਜਿ਼ਆਦਾ ਬੀਐੱਚ ਡਬਲਯੂ ਸੀ ਟੈਲੀਮੈਡੀਸਨ ਸਿਹਤ ਸਲਾਹਾਂ 30,869 ਮਰੀਜ਼ਾਂ ਨੂੰ ਦਿੱਤੀਆਂ ਗਈਆਂ ਹਨ ਤੇ ਸੂਬੇ ਨੇ ਕੁੱਲ 31,689 ਮਸ਼ਵਰੇ ਦੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਆਂਧਰਾ ਪ੍ਰਦੇਸ਼ ਤੇ ਕੇਰਲ ਨੇ ਕਰਮਵਾਰ 30,189 ਅਤੇ 28,173 ਮਸ਼ਵਰੇ ਦਿੱਤੇ ਹਨ


ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੰਜੀਵਨੀ ਦੇ ਹਰਮਨ ਪਿਆਰਾ ਹੋਣ ਨਾਲ ਤੀਜੇ ਦਰਜੇ ਦੀਆਂ ਸੰਸਥਾਵਾਂ ਜਿਵੇਂ ਲੇਡੀ ਹਾਰਡਿੰਗਸ ਮੈਡੀਕਲ ਕਾਲਜ ਅਤੇ ਸਬੰਧਿਤ ਹਸਪਤਾਲ , ਏਮਜ਼ ਬਠਿੰਡਾ , ਏਮਜ਼ ਬੀ ਬੀ ਨਗਰ , ਏਮਜ਼ ਰਿਸ਼ੀਕੇਸ਼ ਵਰਗੀਆਂ ਸੰਸਥਾਵਾਂ ਵੀ ਸੰਜੀਵਨੀ ਨਾਲ ਜੁੜ ਗਈਆਂ ਹਨ ਇਹਨਾਂ ਸੰਸਥਾਵਾਂ ਨੇ ਸੰਜੀਵਨੀ ਪੀ ਡੀ ਲਈ ਵਿਸ਼ੇਸ਼ ਪੀ ਡੀਜ਼ ਸਥਾਪਿਤ ਕੀਤੇ ਹਨ ਅਤੇ ਮਰੀਜ਼ਾਂ ਨੇ ਸੰਜੀਵਨੀ ਪੀ ਡੀ ਰਾਹੀਂ ਇਹਨਾਂ ਸੇਵਾਵਾਂ ਨੂੰ ਲੈਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਸਰਕਾਰ ਦੀ ਸੀ ਜੀ ਐੱਚ ਐੱਸ ਸਕੀਮ ਅਧੀਨ ਇਸ ਦੀਆਂ ਸੇਵਾਵਾਂ ਦਾ ਲਾਭ ਦਿੱਲੀ ਵਿੱਚ ਵੀ ਲਾਭਪਾਤਰੀਆਂ ਵੱਲੋਂ ਸੰਜੀਵਨੀ ਪੀ ਡੀ ਰਾਹੀਂ ਲਿਆ ਜਾ ਰਿਹਾ ਹੈ ਤੇ ਇਹ ਸੇਵਾ 26 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਸੀ ਜੀ ਐੱਚ ਐੱਸ ਨੇ ਸੰਜੀਵਨੀ ਪੀ ਡੀ ਤਹਿਤ 4 ਵਿਸ਼ੇਸ਼ ਸਿਹਤ ਸਹੂਲਤਾਂ ਐੱਨ ਟੀ , ਮੈਡੀਸਨ , ਓਪਥਲਮੋਲੋਜੀ ਤੇ ਓਰਥੋਪੈਡਿਕਸ ਲਈ ਵਿਸ਼ੇਸ਼ ਪੀ ਡੀਜ਼ ਸਥਾਪਤ ਕੀਤੀਆਂ ਹਨ


 

 

ਐੱਮ ਵੀ


(Release ID: 1652332) Visitor Counter : 339