ਨੀਤੀ ਆਯੋਗ

ਸਟਾਰਟਅੱਪ ਇਨੋਵੇਟਰਾਂ ਨੂੰ ਸਸ਼ਕਤ ਕਰਨ ਲਈ ਅਟਲ ਇਨੋਵੇਸ਼ਨ ਮਿਸ਼ਨ ਦੀ ਫ੍ਰੈਸ਼ਵਰਕਸ ਦੇ ਨਾਲ ਸਾਂਝੇਦਾਰੀ

Posted On: 07 SEP 2020 2:25PM by PIB Chandigarh

ਭਾਰਤ ਵਿੱਚ ਇਨੋਵੇਟਰਾਂ ਅਤੇ ਉੱਦਮੀਆਂ ਨੂੰ ਜ਼ਬਰਦਸਤ ਅਧਾਰ ਪ੍ਰਦਾਨ ਕਰਨ ਲਈ, ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਨੇ ਇੱਕ ਗ੍ਰਾਹਕ-ਸ਼ਮੂਲੀਅਤ ਸੌਫਟਵੇਅਰ ਕੰਪਨੀ, ਫ੍ਰੈਸ਼ਵਰਕਸ ਇਨਕਾਰ ਪੋਰੇਟਿਡ ਦੇ ਨਾਲ ਭਾਗੀਦਾਰੀ ਕੀਤੀ ਹੈ।

 

ਇਸ ਸਹਿਯੋਗ ਦਾ ਉਦੇਸ਼ ਏਆਈਐੱਮ ਵਿੱਚ ਸ਼ਾਮਲ ਸੰਸਥਾਵਾਂ ਅਤੇ ਸਟਾਰਟਅੱਪਸ ਦੀ ਕਾਰਜਕੁਸ਼ਲਤਾ ਨੂੰ ਵਧਾਉਣਾ ਅਤੇ ਸਟਾਰਟਅੱਪ ਇਨੋਵੇਟਰਾਂ ਵਿੱਚ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ।

 

ਇਸ ਸਾਂਝੇਦਾਰੀ ਦੇ ਤਹਿਤ ਫ੍ਰੈਸ਼ਵਰਕਸ, ਅਟਲ ਇਨੋਵੇਸ਼ਨ ਮਿਸ਼ਨ ਅਤੇ ਇਸ ਦੇ ਲਾਭਾਰਥੀਆਂ ਨੂੰ ਇਸਦੇ ਉਤਪਾਦਾਂ ਲਈ ਰਿਣ ਪ੍ਰਦਾਨ ਕਰੇਗੀ, ਜਿਸ ਨਾਲ ਸਟਾਰਟਅੱਪਸ ਸਬੰਧਿਤ ਗਤੀਵਿਧੀਆਂ ਦੇ ਖਰਚਿਆਂ 'ਤੇ ਕੰਟਰੋਲ ਰੱਖਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਨਗੇ। ਲਾਭਾਰਥੀਆਂ ਨੂੰ ਪੇਸ਼ ਕੀਤੇ ਗਏ ਕ੍ਰੈਡਿਟ, ਫ੍ਰੈਸ਼ਸੇਲਜ਼ ਸੇਲਜ਼ ਸੀਆਰਐੱਮ ਸੌਫਟਵੇਅਰ, ਫ੍ਰੈਸ਼ਡੈਸਕਕਸਟਮਰ ਸਪੋਰਟ ਸੌਫਟਵੇਅਰ, ਫ੍ਰੈਸ਼ਚੈਟ ਕਸਟਮਰ ਮੈਸੇਜਿੰਗ ਸੌਫਟਵੇਅਰ, ਫ੍ਰੈਸ਼ ਰਿਲੀਜ਼ ਐਜਾਇਲ ਪ੍ਰੋਜੈਕਟ ਮੈਨੇਜਮੈਂਟ ਸੌਫਟਵੇਅਰ, ਫ੍ਰੈਸ਼ਕਾਲਰ ਕਲਾਊਡ ਟੈਲੀਫੋਨੀ ਸੌਫਟਵੇਅਰ, ਫ੍ਰੈਸ਼ਮਾਰਕਿਟਰ ਮਾਰਕਿਟਿੰਗ ਆਟੋਮੇਸ਼ਨ ਸੌਫਟਵੇਅਰ, ਫ੍ਰੈਸ਼ਟੀਮ ਐੱਚਆਰ ਮੈਨੇਜਮੈਂਟ ਸੌਫਟਵੇਅਰ, ਫ੍ਰੈਸ਼ਸਰਵਿਸ-ਅਤੇ ਆਈਟੀ ਸਰਵਿਸ ਮੈਨੇਜਮੈਂਟ ਸੌਫਟਵੇਅਰ ਨਾਲ ਸਬੰਧਿਤ ਹਨ।

ਸਟੇਟਮੈਂਟ ਆਵ੍ ਇੰਟੈਂਟ (ਐੱਸਓਆਈ) ਦੇ ਅਨੁਸਾਰ ਫ੍ਰੈਸ਼ਵਰਕਸ, ਸਟਰਟਅੱਪਸ ਦੇ ਲਈ ਇੱਕ ਵ੍ਹਾਈਟ-ਗਲੱਵ ਔਨ ਬੋਰਡਿੰਗ ਕਰੇਗੀ, ਜਿਸ ਵਿੱਚ ਸੇਲਜ਼, ਮਾਰਕਿਟਿੰਗ ਵਿੱਚ ਕਾਰਜਾਤਮਕ ਸਿਖਲਾਈ ਅਤੇ ਬਿਹਤਰ ਗ੍ਰਾਹਕ ਅਨੁਭਵ ਪ੍ਰਦਾਨ ਕਰਨ ਲਈ ਕਲਾਊਡ ਟੈਕਨੋਲੋਜੀ ਦਾ ਗ੍ਰਾਹਕ ਹਿਮਾਇਤੀ ਉਪਯੋਗ ਸ਼ਾਮਲ ਹੈ।

 

ਫ੍ਰੈਸ਼ਵਰਕਸ ਦੇ ਮੁਹਾਰਤ ਖੇਤਰ ਵਿੱਚ, ਸਟਾਰਟਅੱਪਸ ਨੂੰ ਫ੍ਰੈਸ਼ਵਰਕ ਅਤੇ ਇੱਕ ਵਿਸਤ੍ਰਿਤ ਸੈਂਟਰ ਨੈੱਟਵਰਕ ਦੇ ਫੰਕਸ਼ਨਲ ਲੀਡਰਾਂ ਨਾਲ ਇੰਟਰਫੇਸ ਕਰਨ ਲਈ ਵਰਚੁਅਲ ਜਾਂ ਫਿਜ਼ੀਕਲ  ਦਫਤਰੀ ਕੰਮ-ਕਾਜ ਤੱਕ ਪਹੁੰਚ ਸਮੇਤ ਸੰਸਾਧਨ ਅਤੇ ਮੈਂਟਰਸ਼ਿਪ ਵੀ ਉਪਲੱਬਧ ਕਰਾਈ ਜਾਵੇਗੀ।

 

ਕਾਰਜਸ਼ਾਲਾਵਾਂ,ਮੌਡਿਊਲਸ ਟ੍ਰੇਨਿੰਗ ਅਤੇਹੋਰ ਸਬੰਧਿਤ ਵਿਸ਼ਿਆਂ ਸਮੇਤ ਏਆਈਐੱਮ ਨਾਲ ਕਈ ਵੈਬੀਨਾਰ ਆਯੋਜਿਤ ਕੀਤੇ ਜਾਣਗੇ। 

 

ਪ੍ਰੋਗਰਾਮ ਦੌਰਾਨ ਬੋਲਦਿਆਂ ਏਆਈਐੱਮ ਮਿਸ਼ਨ ਡਾਇਰੈਕਟਰ ਸ਼੍ਰੀ ਆਰ ਰਾਮਨਨ ਨੇ ਕਿਹਾ, “ਇਹ ਸਾਡੇ ਇਨਕਯੂਬੇਟਰਾਂ ਅਤੇ ਸਟਾਰਟਅੱਪ ਈਕੋਸਿਸਟਮ  ਲਈ ਆਪਣੀ ਇਨੋਵੇਸ਼ਨ ਯਾਤਰਾ ਵਿੱਚ ਹੋਰ ਸਸ਼ਕਤ ਹੋਣ ਦਾ ਇੱਕ ਸ਼ਾਨਦਾਰ ਮੌਕਾ ਹੈ। ਅਸੀਂ ਫ੍ਰੈਸ਼ਵਰਕਸ ਨੂੰ ਨਾਲ ਜੋੜ ਕੇ ਖੁਸ਼ ਹਾਂ। ਇਹ ਸਾਡੇ ਲਾਭਾਰਥੀਆਂ ਲਈ ਇੱਕ ਇਨੋਵੇਟਿਵ ਅਤੇ ਰੋਮਾਂਚਿਕ ਯਾਤਰਾ ਹੋਵੇਗੀ। ਸਾਡਾ ਮੁੱਢਲਾ ਉਦੇਸ਼ ਪੂਰੇ ਦੇਸ਼ ਵਿੱਚ ਸਟਾਰਟਅੱਪ ਦੁਨੀਆ ਦੀ ਪ੍ਰਭਾਵਸ਼ੀਲਤਾ ਅਤੇ ਚਿਰਸਥਿਰਤਾ ਵਿੱਚ ਸੁਧਾਰ ਲਿਆਉਣਾ ਹੈ।

 

ਫ੍ਰੈਸ਼ਵਰਕਸ  ਦੇ ਟੈਕਨੋਲੋਜੀ ਪਾਰਟਨਰਸ਼ਿਪ  ਡਾਇਰੈਕਟਰ ਰਾਜੀਵ ਰਾਮਨਨ ਨੇ ਇਸ ਗੱਲ ʼਤੇ ਸਹਿਮਤੀ ਪ੍ਰਗਟ ਕੀਤੀ ਕਿਭਾਰਤ ਵਿੱਚ, ਇਸ ਚੁਣੋਤੀਆਂ ਭਰੇ ਸਮੇਂ ਦੌਰਾਨ ਵੀ ਉੱਦਮਿਕ ਪ੍ਰਯਤਨ  ਜੀਵੰਤ ਅਤੇ ਕੁਸ਼ਲ ਹਨ।  ਐੱਸਐੱਮਈ / ਐੱਮਐੱਸਐੱਮਈ ਅਤੇ ਸਟਾਰਟਅੱਪਸ ਲਈ ਬਹੁਤ ਸਾਰੇ ਅਵਸਰ ਮੌਜੂਦ ਹਨ; ਅਸੀਂ ਉਨ੍ਹਾਂ ਦੇ ਪ੍ਰਯਤਨਾਂ ਵਿੱਚ ਸਹੀ ਸਾਧਨਾਂ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਨਾਲ ਸਹਾਇਤਾ ਕਰਨੀ ਚਾਹੁੰਦੇ ਹਾਂ ਤਾਂ ਜੋ ਉਹ ਹਮੇਸ਼ਾ ਹੀ ਗ੍ਰਾਹਕਾਂ ਨੂੰ ਪ੍ਰਭਾਵਿਤ ਹੋਣ ਦਾ ਅਨੁਭਵ ਪ੍ਰਦਾਨ ਕਰ ਸਕਣ।

 

ਇਸ ਵਰਚੁਅਲ ਪ੍ਰੋਗਰਾਮ ਵਿੱਚ ਏਆਈਐੱਮ, ਨੀਤੀ ਆਯੋਗ ਅਤੇ ਫ੍ਰੈਸ਼ਵਰਕਸ ਦੇ ਅਧਿਕਾਰੀ ਸ਼ਾਮਲ ਹੋਏ; ਏਆਈਐੱਮ ਇਨਕਯੂਬੇਟਰਸ, ਸਟਾਰਟਅੱਪਸ, ਏਆਈਐੱਮ ਸਹਾਇਤਾ ਪ੍ਰਾਪਤ ਸਕੂਲ, ਮੈਂਟਰ ਅਤੇ ਏਸੀਆਈਸੀ ਦੁਆਰਾ ਚੁਣੇ ਹੋਏ ਬਿਨੈਕਾਰ ਵੀ ਮੌਜੂਦ ਸਨ।

 

ਫ੍ਰੈਸ਼ਵਰਕਸ ਇੱਕ ਕਲਾਊਡ-ਅਧਾਰਿਤ ਸੌਫਟਵੇਅਰ ਕੰਪਨੀ ਹੈ- ਇਹ ਸਾਰੇ ਛੋਟੇ ਵੱਡੇ ਕਾਰੋਬਾਰਾਂ ਲਈ ਇਨੋਵੇਟਿਵ  ਗ੍ਰਾਹਕ-ਸ਼ਮੂਲੀਅਤ ਵਾਲਾ ਸੌਫਟਵੇਅਰ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਲਈ ਆਪਣੇ ਸਥਾਈ ਗ੍ਰਾਹਕ ਬਣਾਉਣਾ ਅਸਾਨ ਹੋ ਜਾਂਦਾ ਹੈ। ਫ੍ਰੈਸ਼ਵਰਕਸ, ਗ੍ਰਾਹਕ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਉਪਲੱਬਧ ਕਰਾਉਣ ਵਾਲੇ ਉਤਪਾਦ ਉਪਲੱਬਧ ਕਰਾਉਂਦੀ ਹੈ ਜੋ ਅਸਾਨੀ ਨਾਲ ਇਸਤੇਮਾਲ ਹੋ ਸਕਣ ਦੇ ਨਾਲ ਹੀ ਅਸਾਨੀ ਨਾਲ ਸਮਝੇ ਜਾ ਸਕਦੇ ਹਨ ਅਤੇ ਇਨ੍ਹਾਂ ਉੱਤੇ ਕੀਤਾ ਗਿਆ ਨਿਵੇਸ਼  ਜਲਦੀ ਲਾਭ ਦਿਵਾਉਂਦਾ ਹੈ।

 

***

 

ਵੀਆਰਆਰਕੇ/ ਕੇਪੀ(Release ID: 1652126) Visitor Counter : 41