ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਕਰੀਬ 5 ਕਰੋੜ ਕੁੱਲ ਕੋਵਿਡ ਟੈਸਟਾਂ ਦਾ ਰਿਕਾਰਡ ਕਾਇਮ ਕੀਤਾ

1.33 ਕਰੋੜ ਕੋਵਿਡ ਟੈਸਟ ਪਿਛਲੇ ਦੋ ਹਫ਼ਤਿਆਂ ਦੌਰਾਨ ਕੀਤੇ ਗਏ

Posted On: 07 SEP 2020 6:30PM by PIB Chandigarh

ਭਾਰਤ ਉਹਨਾਂ ਕੁੱਝ ਦੇਸ਼ਾਂ ਵਿੱਚੋਂ ਹੈ , ਜਿਹਨਾਂ ਵਿੱਚ ਕੋਵਿਡ-19 ਲਈਰੋਜ਼ਾਨਾ ਟੈਸਟ ਵੱਡੀ ਗਿਣਤੀ ਵਿੱਚ ਕੀਤੇ ਗਏ ਹਨ ਰੋਜ਼ਾਨਾ ਟੇਸਟ ਸਮਰੱਥਾ 11.70 ਲੱਖ ਤੋਂ ਪਾਰ ਹੋ ਗਈ ਹੈ


ਭਾਰਤ ਨੇ ਹੁਣ ਤੱਕ 5 ਕਰੋੜ ਦੇ ਕਰੀਬ ਕੁੱਲ ਟੈਸਟ ਕੀਤੇ ਨੇ (4,95,51,507) , ਜਿਹਨਾਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ 7,20,362 ਟੈਸਟ ਕੀਤੇ ਗਏ ਹਨ

 

ਇਸ ਦੇ ਸਿੱਟੇ ਵਜੋਂ ਦੇਸ਼ ਭਰ ਵਿੱਚ ਕੇਵਲ ਪਿਛਲੇ 2 ਹਫ਼ਤਿਆਂ ਦੌਰਾਨ 1,33,33,904 ਟੈਸਟ ਕੀਤੇ ਗਏ ਹਨ

 

ਕੇਂਦਰ ਸਰਕਾਰ ਦੀਆਂ ਨੀਤੀਆਂ ਵਿਸ਼ਵ ਪ੍ਰਪੇਖ ਨੂੰ ਧਿਆਨ ਵਿੱਚ ਰੱਖਦਿਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਲੋਕਾਂ ਦੀ ਵੱਡੀ ਗਿਣਤੀ ਲਈ ਟੈਸਟ ਦੀ ਸਹੂਲਤ ਮੁਹੱਈਆ ਕਰਨ ਲਈ ਕਈ ਕਦਮ ਚੁੱਕੇ ਗਏ ਹਨ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਇੱਕ ਨਵੀਂ ਤੇ ਰਿਵਾਈਜ਼ ਐਡਵਾਇਜ਼ਰੀ ਜਾਰੀ ਕਰਕੇ ਟੈਸਟਿੰਗ ਆਨ ਡਿਮਾਂਡ ਪਹਿਲੀ ਵਾਰ ਮੁਹੱਈਆ ਕੀਤੀ ਹੈ

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਵੱਡੀ ਗਿਣਤੀ ਵਿੱਚ ਟੈਸਟ ਕਰਨ ਲਈ ਕਾਰਜ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਲਈ ਕਈ ਤਰ੍ਹਾਂ ਦੀਆਂ ਢਿੱਲਾਂ ਦਿੱਤੀਆਂ ਗਈਆਂ ਹਨ ਅਗਸਤ ਦੇ ਤੀਜੇ ਹਫ਼ਤੇ ਤੋਂ ਲੈ ਕੇ ਲਗਾਤਾਰ ਰੋਜ਼ਾਨਾ ਟੈਸਟਿੰਗ ਔਸਤ ਵੱਧ ਰਹੀ ਹੈ ਅਤੇ ਇਹ ਸਤੰਬਰ ਦੇ ਪਹਿਲੇ ਹਫ਼ਤੇ ਤੱਕ 7 ਲੱਖ ਤੋਂ 10 ਲੱਖ ਹੋ ਚੁੱਕੀ ਹੈ ਵੱਡੀ ਗਿਣਤੀ ਵਿੱਚ ਟੈਸਟ ਕਰਨ ਨਾਲ ਕੋਵਿਡ 19 ਦੇ ਮਰੀਜ਼ਾਂ ਦੀ ਜਲਦੀ ਪਛਾਣ ਕੀਤੀ ਜਾ ਸਕਦੀ ਹੈ , ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਸਮੇਂ ਸਿਰ ਅਸਰਦਾਇਕ ਇਲਾਜ ਮੁਹੱਈਆ ਕੀਤਾ ਜਾ ਸਕਦਾ ਹੈ ਇਹ ਇਲਾਜ ਭਾਵੇਂ ਨਿਗਰਾਨੀ ਹੇਠ ਘਰਾਂ ਜਾਂ ਏਕਾਂਤਵਾਸ ਜਾਂ ਹਸਪਤਾਲਾਂ ਵਿੱਚ ਹੋਵੇ ਇਹਨਾਂ ਕਦਮਾਂ ਨਾਲ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧਦੀ ਹੈ ਗੰਭੀਰ ਮਾਮਲਿਆਂ ਤੇ ਮੌਤ ਦਰ ਨੂੰ ਘਟਾ ਕੇ ਕਈ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ


ਕੋਵਿਡ—19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ , ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ ਵੈੱਬਸਾਈਟ ਹੈ https://www.mohfw.gov.in/and@Mohfw_india
ਕੋਵਿਡ—19 ਨਾਲ ਸਬੰਧਤ ਤਕਨੀਕੀ ਪੁੱਛਗਿੱਛ ਟੈਕਨੀਕਲ technicalquery.covid19[at]gov[dot]in ਅਤੇ ਹੋਰ ਪੁੱਛਗਿੱਛ ncov2019[at]gov[dot]inand@covidindiaseva

ਕੋਵਿਡ—19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ — 911123978046 ਜਾਂ 1075 (ਟੋਲ ਫ੍ਰੀ)
ਕੋਵਿਡ—19 ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਇਸ ਵੈੱਬਸਾਈਟ ਤੇ ਉਪਲਬੱਧ ਹੈ https://www.mohfw.gov.in/pdf.coronavirushelplinenumber.pdf

 

ਐੱਮ ਵੀ


(Release ID: 1652125) Visitor Counter : 216