ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੇ ਕੁੱਲ ਸਿਹਤਯਾਬ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ, ਅੱਜ ਇਹ ਅੰਕੜਾ 32.5 ਲੱਖ ਤੋਂ ਪਾਰ ਹੋਇਆ

5 ਰਾਜਾਂ ਵਿੱਚ ਭਾਰਤ ਦੇ ਕੁੱਲ ਕੇਸਾਂ ਦਾ 60 ਫ਼ੀਸਦ, ਐਕਟਿਵ ਕੇਸਾਂ ਦਾ 62 ਫ਼ੀਸਦ ਅਤੇ ਕੁੱਲ ਮੌਤਾਂ ਦਾ 70 ਫ਼ੀਸਦ ਹੈ

Posted On: 07 SEP 2020 12:04PM by PIB Chandigarh

ਨਿਰੰਤਰ ਵਾਧੇ ਨਾਲ ਭਾਰਤ ਦੇ ਕੁੱਲ ਸਿਹਤਯਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਅੱਜ 32.5 ਲੱਖ ਨੂੰ ਪਾਰ ਕਰ ਗਈ ਹੈ, ਪਿਛਲੇ 24 ਘੰਟਿਆਂ ਦੌਰਾਨ 69,564 ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦਿੱਤੀ ਗਈ ਹੈ। ਇਸ ਦੇ ਨਤੀਜੇ ਵਜੋਂ ਸਿਹਤਯਾਬ ਹੋਣ ਦੀ ਦਰ 77.31 ਫ਼ੀਸਦ ਤੱਕ ਪਹੁੰਚ ਗਈ ਹੈ।

ਟੈਸਟ ,ਟ੍ਰੈਕ ਅਤੇ ਟ੍ਰੀਟ ਦੀ ਰਣਨੀਤੀ ਤਹਿਤ ਕੀਤੀਆਂ ਗਈਆਂ ਵੱਖ-ਵੱਖ ਪੜਾਅਵਾਰ ਅਤੇ ਕੇਂਦ੍ਰਿਤ ਕਾਰਵਾਈਆਂ ਨੇ ਤੇਜ਼ ਰਫ਼ਤਾਰ ਅਤੇ ਵਿਆਪਕ ਪੱਧਰ ਦੇ ਟੈਸਟਿੰਗ ਰਾਹੀਂ ਮਾਮਲਿਆਂ ਦੀ ਸ਼ੁਰੂਆਤੀ ਪਛਾਣ ਨੂੰ ਸਮਰੱਥ ਬਣਾਇਆ ਹੈ। ਬਿਹਤਰ ਐਂਬੂਲੈਂਸ ਸੇਵਾਵਾਂ ਅਤੇ ਮਰੀਜ਼ਾਂ ਦੀ ਸਿਹਤ ਖ਼ਰਾਬ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਮੇਂ ਸਿਰ ਹਸਪਤਾਲ ਵਿਚ ਦਾਖਲਾ ਕਰਵਾਉਣ ਲਈ ਵਧੀਆ ਪ੍ਰਬੰਧਨ ਕਾਰਨ ਕੋਵਿਡ-19 ਦੇ ਬਹੁਤ ਸਾਰੇ ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।  ਇਸ ਨਾਲ ਮੌਤ ਦੀ ਦਰ ਵੀ ਘੱਟ ਹੋਈ ਹੈ, ਜੋ ਅੱਜ 1.70 ਫ਼ੀਸਦ ਦੇ ਨਵੇਂ ਹੇਠਲੇ ਪੱਧਰ 'ਤੇ ਪੁੱਜ ਗਈ ਹੈ। ਘਰਾਂ ਅਤੇ ਕੇਂਦਰਾਂ ਵਿੱਚ ਇਕਾਂਤਵਾਸ ਸਹੂਲਤਾਂ ਵਿੱਚ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਕੋਵਿਡ ਕੇਅਰ ਪ੍ਰੋਟੋਕੋਲ ਨਾਲ ਹਲਕੇ ਅਤੇ ਦਰਮਿਆਨੇ ਮਾਮਲਿਆਂ ਦੀ ਵੱਡੀ ਸਿਹਤਯਾਬੀ ਵਿੱਚ ਸਹਾਇਤਾ ਮਿਲੀ ਹੈ।

5 ਰਾਜਾਂ ਵਿੱਚ ਭਾਰਤ ਦੇ ਕੁੱਲ ਕੇਸਾਂ ਦਾ 60 ਫ਼ੀਸਦ ਹੈ ਜਿਨ੍ਹਾਂ ਵਿੱਚ ਮਹਾਰਾਸ਼ਟਰ 21.6 ਫ਼ੀਸਦ ਨਾਲ ਚੋਟੀ 'ਤੇ ਹੈ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (11.8 ਫ਼ੀਸਦ ), ਤਾਮਿਲਨਾਡੂ (11.0 ਫ਼ੀਸਦ ), ਕਰਨਾਟਕ (9.5 ਫ਼ੀਸਦ ) ਅਤੇ ਉੱਤਰ ਪ੍ਰਦੇਸ਼ 6.3 ਫ਼ੀਸਦ ਹੈ।

ਮਹਾਰਾਸ਼ਟਰ ਵਿੱਚ ਦੇਸ਼ ਦੇ 26.76 ਫ਼ੀਸਦ ਐਕਟਿਵ ਕੇਸ ਹਨ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (11.30 ਫ਼ੀਸਦ ), ਕਰਨਾਟਕ (11.25 ਫ਼ੀਸਦ ), ਉੱਤਰ ਪ੍ਰਦੇਸ਼ (6.98 ਫ਼ੀਸਦ ) ਅਤੇ ਤਾਮਿਲਨਾਡੂ (5.83 ਫ਼ੀਸਦ ) ਹਨ। ਇਹਨਾਂ  5 ਰਾਜਾਂ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ 62 ਫ਼ੀਸਦ ਯੋਗਦਾਨ ਹੈ। http://static.pib.gov.in/WriteReadData/userfiles/image/image0013JD3.jpg

ਸਿਹਤਯਾਬ ਮਾਮਲਿਆਂ ਦੀ ਕੁੱਲ ਗਿਣਤੀ ਅੱਜ 32.5 ਲੱਖ (32,50,429) ਤੋਂ ਵੀ ਵਧ ਗਈ ਹੈ।

ਪਿਛਲੇ 24 ਘੰਟਿਆਂ ਵਿੱਚ, ਆਂਧਰਾ ਪ੍ਰਦੇਸ਼ ਵਿੱਚ 11,915 ਨਵੇਂ ਸਿਹਤਯਾਬ ਹੋਏ ਕੇਸਾਂ ਨਾਲ ਸਿਹਤਯਾਬ ਹੋਣ ਦੀ ਦਰ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਕਰਨਾਟਕ ਅਤੇ ਮਹਾਰਾਸ਼ਟਰ ਵਿਚ 9575 ਅਤੇ 7826 ਮਰੀਜ ਸਿਹਤਯਾਬ ਹੋਏ ਜਦਕਿ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿਚ ਕ੍ਰਮਵਾਰ 5820 ਅਤੇ 4779 ਨਵੇਂ ਮਾਮਲੇ ਠੀਕ ਹੋਣ ਦੀ ਪੁਸ਼ਟੀ ਹੋਈ । ਪਿਛਲੇ 24 ਘੰਟਿਆਂ ਵਿੱਚ ਇਨ੍ਹਾਂ 5 ਰਾਜਾਂ ਨੇ ਮਿਲ ਕੇ  57 ਫ਼ੀਸਦ ਸਿਹਤਯਾਬੀ ਦਰਜ ਕੀਤੀ ਹੈ।

                                                                                      ****

ਐਮਵੀ

ਐੱਚਐੱਫਡਬਲਿਊ / ਕੋਵਿਡ ਸਟੇਟਸ ਡੇਟਾ / 7 ਸਤੰਬਰ2020 / 1



(Release ID: 1651940) Visitor Counter : 230