ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਤਹਿਰਾਨ ਵਿੱਚ ਇਰਾਨ ਦੇ ਰੱਖਿਆ ਮੰਤਰੀ ਨਾਲ ਮੀਟਿੰਗ; ਗੱਲਬਾਤ ਅਫ਼ਗਾਨਿਸਤਾਨ ਸਣੇ ਖੇਤਰੀ ਸੁਰੱਖਿਆ ਤੇ ਦੁਵੱਲੇ ਸਹਿਯੋਗ ਦੇ ਮਾਮਲਿਆਂ ਤੇ ਕੇਂਦਰਿਤ ਰਹੀ
Posted On:
06 SEP 2020 1:39PM by PIB Chandigarh
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 05 ਸਤੰਬਰ 2020 ਨੂੰ ਇਰਾਨ ਦੇ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਆਮਿਰ ਹੱਤਾਮੀ ਨਾਲ ਉਹਨਾਂ ਦੀ ਬੇਨਤੀ ਤੇ ਦੁਵੱਲੀ ਮੀਟਿੰਗ ਕੀਤੀ । ਰੱਖਿਆ ਮੰਤਰੀ ਮਾਸਕੋ ਤੋਂ ਨਵੀਂ ਦਿੱਲੀ ਪਰਤਦਿਆਂ ਤੇਹਰਾਨ ਵਿੱਚ ਰੁਕੇ ਸਨ ।
ਦੋਹਾਂ ਮੰਤਰੀਆਂ ਵਿਚਾਲੇ ਮੀਟਿੰਗ ਖੁਸ਼ਗਵਾਰ ਤੇ ਨਿੱਘੇ ਮਾਹੌਲ ਵਿੱਚ ਹੋਈ । ਦੋਹਾਂ ਨੇਤਾਵਾਂ ਨੇ ਭਾਰਤ ਤੇ ਇਰਾਨ ਵਿਚਾਲੇ ਯੁਗਾਂ ਪੁਰਾਣੇ ਸਭਿਆਚਾਰਕ, ਭਾਸ਼ਾਈ ਤੇ ਸੰਸਕ੍ਰਿਤਿਕ ਸੰਬੰਧਾਂ ਤੇ ਜ਼ੋਰ ਦਿੱਤਾ । ਉਹਨਾਂ ਦੁਵੱਲੇ ਸਹਿਯੋਗ ਨੂੰ ਅੱਗੇ ਲਿਜਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਤੇ ਸਥਿਰਤਾ ਸਣੇ ਖੇਤਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ।
ਏਬੀਬੀ/ਨੰਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1651882)
Visitor Counter : 202