ਰੇਲ ਮੰਤਰਾਲਾ

ਭਾਰਤੀ ਰੇਲਵੇ ਦੁਆਰਾ 12 ਸਤੰਬਰ 2020 ਤੋਂ 40 ਜੋੜੀ ਹੋਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ

ਇਹ ਟ੍ਰੇਨਾਂ 12.05.2020 ਤੋਂ ਚਲਾਈਆਂ ਗਈਆਂ ਮੌਜੂਦਾ 30 ਵਿਸ਼ੇਸ਼ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 01.06.2020 ਤੋਂ ਚਲ ਰਹੀਆਂ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ ਤੋਂ ਇਲਾਵਾ ਹੋਣਗੀਆਂ (ਕੁੱਲ 230 ਟ੍ਰੇਨਾਂ)


ਇਨ੍ਹਾਂ ਟ੍ਰੇਨਾਂ ਦੀ ਬੁਕਿੰਗ 10 ਸਤੰਬਰ, 2020 ਤੋਂ ਸ਼ੁਰੂ ਹੋਵੇਗੀ


ਇਹ ਪੂਰੀ ਤਰ੍ਹਾਂ ਰਾਖਵੀਂਆਂ ਗੱਡੀਆਂ ਹੋਣਗੀਆਂ

Posted On: 05 SEP 2020 9:48PM by PIB Chandigarh

ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ 12 ਸਤੰਬਰ 2020 ਤੋਂ 40 ਹੋਰ ਜੋੜੀ (80 ਟ੍ਰੇਨ) ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 40 ਜੋੜੀ ਸਪੈਸ਼ਲ ਟ੍ਰੇਨਾਂ ਦਾ ਹੇਠਾਂ ਦਿਤੇ ਗਏ ਲਿੰਕ ਵਿੱਚ  ਦਰਸਾਏ ਗਏ ਵੇਰਵਿਆਂ ਅਨੁਸਾਰ ਸੰਚਾਲਨ ਕੀਤਾ ਜਾਵੇਗਾ (ਸਾਰਣੀ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ)। ਇਨ੍ਹਾਂ ਟ੍ਰੇਨਾਂ ਵਿਚ ਸੀਟ ਦੀ ਬੁਕਿੰਗ 10 ਸਤੰਬਰ, 2020 ਤੋਂ ਸ਼ੁਰੂ ਹੋਵੇਗੀ। ਇਹ ਪੂਰੀ ਤਰ੍ਹਾਂ ਰਾਖਵੀਆਂ ਟ੍ਰੇਨਾਂ ਹੋਣਗੀਆਂ।

 

ਇਹ ਟ੍ਰੇਨਾਂ 12.05.2020 ਤੋਂ ਚਲਾਈਆਂ ਗਈਆਂ ਮੌਜੂਦਾ 30 ਵਿਸ਼ੇਸ਼ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 01.06.2020 ਤੋਂ ਚਲ ਰਹੀਆਂ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ ਤੋਂ ਇਲਾਵਾ ਹੋਣਗੀਆਂ (ਕੁੱਲ 230 ਟ੍ਰੇਨਾਂ)

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤੀ ਰੇਲਵੇ 12.05.2020 ਤੋਂ 30 ਵਿਸ਼ੇਸ਼ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਚਲਾ ਰਹੀ ਹੈ ਅਤੇ 01.06.2020 ਤੋਂ ਚਲ ਰਹੀਆਂ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ ਸਮੇਤ ਇਸ ਸਮੇਂ ਕੁੱਲ 230 ਟ੍ਰੇਨਾਂ ਚਲ ਰਹੀਆਂ ਹਨ।

 

 

Link of Annexure

 

 

                                                                         ****

 

ਡੀਜੇਐੱਨ/ਐੱਮਕੇਵੀ


(Release ID: 1651743) Visitor Counter : 229