ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਅੱਜ 70,000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਡਿਸਚਾਰਜ ਕਰਨ ਨਾਲ ਇੱਕ ਦਿਨ ਵਿੱਚ ਸਭ ਤੋਂ ਵੱਧ ਮਰੀਜ਼ ਸਿਹਤਯਾਬ ਹੋਏ

ਕੁੱਲ ਕੇਸਾਂ ਵਿਚੋਂ ਤਿੰਨ ਚੌਥਾਈ ਤੋਂ ਵੱਧ ਸਿਹਤਯਾਬ ਹੋਏ
ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਕੁੱਲ ਗਿਣਤੀ 31 ਲੱਖ ਤੋਂ ਪਾਰ ਹੋਈ

Posted On: 05 SEP 2020 6:02PM by PIB Chandigarh

ਭਾਰਤ ਦੀ ਟੈਸਟ, ਟਰੈਕ ਅਤੇ ਇਲਾਜ ਦੀ ਰਣਨੀਤੀ ਠੋਸ ਨਤੀਜੇ ਦਰਸਾ ਰਹੀ ਹੈ। ਭਾਰਤ ਵਿੱਚ 70,000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਡਿਸਚਾਰਜ ਕਰਨ ਨਾਲ ਇੱਕ ਦਿਨ ਵਿੱਚ ਸਭ ਤੋਂ ਵੱਧ ਮਰੀਜ਼ ਸਿਹਤਯਾਬ ਹੋਏ । ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਇਕ ਦਿਨ ਵਿਚ 70,072 ਕੇਸਾਂ ਵਿੱਚ ਸਿਹਤਯਾਬੀ ਦਰਜ ਕੀਤੀ ਗਈ। ਕੋਵਿਡ -19 ਦੇ ਇਸ ਵੱਡੀ ਗਿਣਤੀ ਵਿਚ ਮਰੀਜ਼ਾਂ ਦੇ ਠੀਕ ਹੋਣ ਅਤੇ ਹਸਪਤਾਲਾਂ ਅਤੇ ਘਰਾਂ ਦੇ ਇਕਾਂਤਵਾਸ ਤੋਂ ਛੁੱਟੀ ਹੋਣ ਨਾਲ, ਸਿਹਤਯਾਬ ਹੋਣ ਦੀ ਦਰ ਹੁਣ 77.23 ਫ਼ੀਸਦ ਹੋ ਗਈ ਹੈ। ਇਸ ਨਾਲ ਮੌਤ ਦਰ ਵੀ ਘੱਟ ਹੋ ਰਹੀ ਹੈ, ਜੋ ਅੱਜ 1.73 ਫ਼ੀਸਦ ਦੇ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।

ਟੈਸਟਿੰਗ ਨਾਲ ਮੁੱਢਲੀ ਪਛਾਣ ਦੇ ਕਾਰਨ ਰੋਜ਼ਾਨਾ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਪਰ ਨਿਗਰਾਨੀ ਅਤੇ ਸੰਪਰਕ ਟਰੇਸਿੰਗ ਦੇ ਨਾਲ ਮਰੀਜ਼ਾਂ ਦੇ ਸਮੇਂ ਸਿਰ ਅਤੇ ਢੁੱਕਵੇਂ ਕਲੀਨਿਕਲ ਇਲਾਜ ਨਾਲ ਜਲਦੀ ਸਿਹਤਯਾਬ ਹੋਣ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਸਿਹਤਯਾਬ ਅਤੇ ਘਟਦੀ ਮੌਤ ਦਰ ਨੇ ਦਿਖਾਇਆ ਹੈ ਕਿ ਭਾਰਤ ਦੀ ਰਣਨੀਤੀ ਨੇ ਕੰਮ ਕੀਤਾ ਹੈ।

ਭਾਰਤ ਵਿੱਚ ਸਰਗਰਮ ਕੇਸਾਂ (846,395) ਨਾਲੋਂ ਵੱਧ 22.6 ਲੱਖ ਤੋਂ ਵੱਧ ਮਰੀਜ਼ ਠੀਕ ਹੋਏ ਹਨ। ਇਸ ਸਮੇਂ ਐਕਟਿਵ ਮਾਮਲੇ ਕੁੱਲ ਪੌਜੇਟਿਵ ਮਾਮਲਿਆਂ ਦਾ ਸਿਰਫ 21.04 ਫ਼ੀਸਦ ਹਨ।

ਕੋਵਿਡ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਕੁੱਲ ਗਿਣਤੀ ਅੱਜ 31 ਲੱਖ (31,07,223) ਨੂੰ ਪਾਰ ਕਰ ਗਈ ਹੈ। ਪੰਜ ਰਾਜਾਂ ਨੇ ਕੁੱਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ ਵਿੱਚ 60 ਫ਼ੀਸਦ ਦਾ ਯੋਗਦਾਨ ਪਾਇਆ ਹੈ। ਮਹਾਰਾਸ਼ਟਰ ਨੇ ਵੱਧ ਤੋਂ ਵੱਧ ਸਿਹਤਯਾਬੀ ਨਾਲ ਤਕਰੀਬਨ 21 ਫ਼ੀਸਦ , ਤਾਮਿਲਨਾਡੂ (12.63 ਫ਼ੀਸਦ), ਆਂਧਰਾ ਪ੍ਰਦੇਸ਼ (11.91 ਫ਼ੀਸਦ), ਕਰਨਾਟਕ (8.82 ਫ਼ੀਸਦ) ਅਤੇ ਉੱਤਰ ਪ੍ਰਦੇਸ਼ (6.14 ਫ਼ੀਸਦ)ਯੋਗਦਾਨ ਪਾਇਆ।

                                                                                           ****

ਐਮਵੀ/ਐਸਜੇ

ਐੱਚਐੱਫ ਬਲਿਊ/ਕੋਵਿਡ ਅਪਡੇਟਸ / 5 ਸਤੰਬਰ2020/3



(Release ID: 1651681) Visitor Counter : 144