ਪੇਂਡੂ ਵਿਕਾਸ ਮੰਤਰਾਲਾ
ਸਟਾਰਟ-ਅੱਪ ਵਿਲੇਜ਼ ਐਂਟਰਪ੍ਰਿਨਿਓਰਸ਼ਿਪ ਪ੍ਰੋਗਰਾਮ (ਐੱਸਵੀਈਪੀ) ਗ੍ਰਾਮੀਣ ਖੇਤਰਾਂ ਵਿੱਚ ਉੱਦਮਾਂ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਗ੍ਰਾਮੀਣ ਉੱਦਮੀਆਂ ਦਾ ਨਿਰਮਾਣ ਕਰ ਰਿਹਾ ਹੈ
ਐੱਸਵੀਈਪੀ ਨੇ ਵਪਾਰਕ ਸਹਾਇਤਾ ਸੇਵਾਵਾਂ ਅਤੇ ਪੂੰਜੀ ਨਿਵੇਸ਼ ਨੂੰ 23 ਰਾਜਾਂ ਦੇ 153 ਬਲਾਕਾਂ ਵਿੱਚ ਵਧਾ ਦਿੱਤਾ ਹੈ; ਅਗਸਤ 2020 ਤਕ ਤਕਰੀਬਨ 1 ਲੱਖ ਉੱਦਮੀਆਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 75% ਦੀ ਮਹਿਲਾਵਾਂ ਦੁਆਰਾ ਮਾਲਕੀ ਅਤੇ ਪ੍ਰਬੰਧਨ ਕੀਤਾ ਜਾਂਦਾ ਹੈ
Posted On:
05 SEP 2020 1:07PM by PIB Chandigarh
ਦੀਨਦਿਆਲ ਅੰਤਯੋਦਯਾ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਸਾਲ 2016 ਤੋਂ ਇੱਕ ਸਬ-ਸਕੀਮ ਦੇ ਤੌਰ ’ਤੇ ਸਟਾਰਟ-ਅੱਪ ਵਿਲੇਜ਼ ਐਂਟਰਪ੍ਰਿਨਿਓਰਸ਼ਿਪ ਪ੍ਰੋਗਰਾਮ (ਐੱਸਵੀਈਪੀ) ਸ਼ੁਰੂ ਕੀਤਾ ਗਿਆ ਹੈ। ਗ੍ਰਾਮੀਣ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਲਈ, ਉਨ੍ਹਾਂ ਨੂੰ ਸੈੱਟਅਪ ਉੱਦਮਾਂ ਦਾ ਸਮਰਥਨ ਦੇਣ ਅਤੇ ਉੱਦਮਾਂ ਨੂੰ ਸਥਿਰ ਕਰਨ ਲਈ ਸਮਰਥਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਐੱਸਵੀਈਪੀ ਉੱਦਮਾਂ ਨੂੰ ਪ੍ਰੋਤਸਾਹਨ ਦੇਣ ਲਈ ਸਥਾਨਕ ਸਮੁਦਾਏ ਦੇ ਕਾਡਰ ਬਣਾਉਣ ਲਈ ਬਿਜ਼ਨਸ ਮੈਨੇਜਮੈਂਟ ਅਤੇ ਸੌਫਟ ਹੁਨਰ ਵਿੱਚ ਵਿੱਤੀ ਸਹਾਇਤਾ ਅਤੇ ਸਿਖਲਾਈ ਨਾਲ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰਦਾ ਹੈ।
ਐੱਸਵੀਈਪੀ ਗ੍ਰਾਮੀਣ ਸਟਾਰਟ-ਅੱਪਸ ਦੇ ਤਿੰਨ ਪ੍ਰਮੁੱਖ ਸਤੰਭਾਂ ’ਤੇ ਧਿਆਨ ਦਿੰਦਾ ਹੈ-ਵਿੱਤ, ਇਨਕਿਊਬੇਸ਼ਨ ਅਤੇ ਹੁਨਰ ਈਕੋਤੰਤਰ। ਐੱਸਵੀਈਪੀ ਤਹਿਤ ਗਤੀਵਿਧੀਆਂ ਨੂੰ ਰਣਨੀਤਕ ਰੂਪ ਨਾਲ ਗ੍ਰਾਮੀਣ ਉੱਦਮਾਂ ਨੂੰ ਪ੍ਰੋਤਸਾਹਨ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ, ਪ੍ਰਮੁੱਖ ਖੇਤਰਾਂ ਵਿੱਚ ਇੱਕ ਸਮੁਦਾਏ ਰਿਸੋਰਸ ਪਰਸਨ ਦੇ ਪੂਲ ਨੂੰ ਵਿਕਸਤ ਕਰਨਾ ਹੈ-ਉੱਦਮ ਪ੍ਰੋਮੋਸ਼ਨ (ਸੀਆਰਪੀ-ਈਪੀ) ਜੋ ਸਥਾਨਕ ਹੈ ਅਤੇ ਉੱਦਮੀਆਂ ਦੀ ਸਥਾਪਨਾ ਗ੍ਰਾਮੀਣ ਉੱਦਮਾਂ ਦਾ ਸਮਰਥਨ ਕਰਦੇ ਹਨ। ਇੱਕ ਹੋਰ ਮਹੱਤਵਪੂਰਨ ਖੇਤਰ ਹੈ ਐੱਸਵੀਈਪੀ ਬਲਾਕਾਂ ਵਿੱਚ ਬਲਾਕ ਸਰੋਤ ਕੇਂਦਰ (ਬੀਆਰਸੀ) ਨੂੰ ਉਤਸ਼ਾਹਿਤ ਕਰਨਾ, ਕਮਿਊਨਿਟੀ ਰਿਸੋਰਸ ਪਰਸਨ ਦੀ ਨਿਗਰਾਨੀ ਅਤੇ ਪ੍ਰਬੰਧਨ ਕਰਨਾ, ਐੱਸਵੀਈਪੀ ਲੋਨ ਐਪਲੀਕੇਸ਼ਨ ਦੀ ਪੜਚੋਲ ਕਰਨਾ ਅਤੇ ਸਬੰਧਿਤ ਬਲਾਕ ਵਿੱਚ ਐਂਟਰਪ੍ਰਾਈਜ਼ ਨਾਲ ਸਬੰਧਤ ਜਾਣਕਾਰੀ ਦੇ ਭੰਡਾਰ ਵਜੋਂ ਕੰਮ ਕਰਨਾ। ਬੀਆਰਸੀ ਪ੍ਰਭਾਵੀ ਅਤੇ ਸੁਤੰਤਰ ਰੂਪ ਨਾਲ ਸੰਚਾਲਿਤ ਕਰਨ ਲਈ ਸਥਾਈ ਮਾਲੀਆ ਮਾਡਲ ਦਾ ਸਮਰਥਨ ਕਰਨ ਲਈ ਭੂਮਿਕਾ ਨਿਭਾਉਂਦੇ ਹਨ।
ਲਾਗੂ ਕਰਨ ਦੇ ਸ਼ੁਰੂਆਤੀ ਸਾਲਾਂ ਦੌਰਾਨ ਐੱਸਵੀਈਪੀ ਨੇ ਗ੍ਰਾਮੀਣ ਸਮੁਦਾਇਆਂ ਨੂੰ ਸਥਾਪਿਤ ਕਰਨ ਅਤੇ ਸੰਸਥਾਨ ਸੰਰਚਨਾਵਾਂ ਨੂੰ ਮਜ਼ਬੂਤ ਕਰਨ, ਬੀਆਰਸੀ ਮੈਂਬਰਾਂ ਲਈ ਬਿਜ਼ਨਸ ਮੈਨੇਜਮੈਂਟ ਪਹਿਲੂਆਂ ’ਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ’ਤੇ ਨਿਵੇਸ਼ ਕਰਨ ’ਤੇ ਧਿਆਨ ਕੇਂਦਰਿਤ ਕੀਤਾ, ਸੀਆਰਪੀ-ਈਪੀਐੱਸ ਦਾ ਪੂਲ ਬਣਾਉਣਾ ਅਤੇ ਉਨ੍ਹਾਂ ਨੂੰ ਗਹਿਰੀ ਸਿਖਲਾਈ ਪ੍ਰਦਾਨ ਕੀਤੀ, ਸਮਰਥਿਤ ਉੱਦਮੀ ਆਪਣੇ ਮੌਜੂਦਾ ਉੱਦਮਾਂ ਨੂੰ ਵਧਾਉਣ ਦੇ ਨਾਲ ਨਾਲ ਨਵੇਂ ਉੱਦਮਾਂ ਦੀ ਸਥਾਪਨਾ ਅਤੇ ਸਮਰਥਨ ਕਰਦੇ ਹਨ।
ਸਾਲਾਂ ਦੌਰਾਨ ਐੱਸਵੀਈਪੀ ਨੇ ਪ੍ਰਭਾਵਸ਼ਾਲੀ ਪ੍ਰਗਤੀ ਕੀਤੀ ਹੈ ਅਤੇ ਅਗਸਤ 2020 ਤੱਕ 23 ਰਾਜਾਂ ਦੇ 153 ਬਲਾਕਾਂ ਵਿੱਚ ਕਾਰੋਬਾਰੀ ਸਹਾਇਤਾ ਸੇਵਾਵਾਂ ਅਤੇ ਪੂੰਜੀ ਨਿਵੇਸ਼ ਵਧਾ ਦਿੱਤਾ ਹੈ। ਕਮਿਊਨਿਟੀ ਰਿਸੋਰਸ ਪਰਸਨ-ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਦੇ ਲਗਭਗ 2,000 ਸਿਖਿਅਤ ਕਾਡਰ ਗ੍ਰਾਮੀਣ ਉੱਦਮੀਆਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਅਗਸਤ 2020 ਤੱਕ ਉਨ੍ਹਾਂ ਦੁਆਰਾ ਲਗਭਗ 100,000 ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਇੰਸਟੀਟਿਊਟ ਆਵ੍ ਇੰਡੀਆ (ਈਡੀਆਈਆਈ), ਅਹਿਮਦਾਬਾਦ ਐੱਸਵੀਈਪੀ ਦਾ ਤਕਨੀਕੀ ਸਹਾਇਤਾ ਸਹਿਭਾਗੀ ਹੈ।
ਕੁਆਲਿਟੀ ਕੌਂਸਲ ਆਵ੍ ਇੰਡੀਆ ਦੁਆਰਾ ਸਤੰਬਰ 2019 ਵਿੱਚ ਐੱਸਵੀਈਪੀ ਦੀ ਇੱਕ ਮਿਡ ਟਰਮ ਸਮੀਖਿਆ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਐੱਸਸੀ, ਐੱਸਟੀ ਅਤੇ ਓਬੀਸੀ ਵਰਗਾਂ ਵਿੱਚ ਕੀਤੇ ਗਏ ਲਗਭਗ 82 ਫੀਸਦੀ ਸੈਂਪਲ ਐਂਟਰਪ੍ਰਿਨਿਓਰ ਹਨ ਜੋ ਸਮਾਜਿਕ ਸਮਾਵੇਸ਼ ਦਾ ਸੰਕੇਤ ਦਿੰਦੇ ਹਨ-ਇਹ ਐੱਨਆਰਐੱਲਐੱਮ ਦੇ ਸਤੰਭਾਂ ਵਿੱਚੋਂ ਇੱਕ ਹਨ। 75 ਫੀਸਦੀ ਉੱਦਮਾਂ ਦੀ ਮਾਲਕੀ ਅਤੇ ਪ੍ਰਬੰਧਨ ਮਹਿਲਾਵਾਂ ਦੁਆਰਾ ਕੀਤਾ ਗਿਆ ਅਤੇ ਉੱਦਮਾਂ ਦਾ ਔਸਤ ਮਾਸਿਕ ਮਾਲੀਆ 39,000 ਰੁਪਏ ਸੀ-ਨਿਰਮਾਣ ਦੇ ਮਾਮਲੇ ਵਿੱਚ 47,800 ਰੁਪਏ, ਸੇਵਾਵਾਂ ਦੇ ਮਾਮਲੇ ਵਿੱਚ 41,700 ਰੁਪਏ ਅਤੇ ਵਪਾਰ ਦੇ ਮਾਮਲੇ ਵਿੱਚ 36,000 ਰੁਪਏ ਸੀ। ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਉੱਦਮੀਆਂ ਦੀ ਕੁੱਲ ਘਰੇਲੂ ਆਮਦਨੀ ਦਾ ਲਗਭਗ 57% ਐੱਸਵੀਈਪੀ ਉੱਦਮ ਦੁਆਰਾ ਹੁੰਦਾ ਹੈ।
ਐੱਸਵੀਈਪੀ ਵਿਅਕਤੀਗਤ ਅਤੇ ਸਮੂਹ ਉਦਯੋਗਾਂ ਦੋਵਾਂ ਨੂੰ ਉਤਸ਼ਾਹਿਤ ਕਰਦਾ ਹੈ, ਮੁੱਖ ਤੌਰ ’ਤੇ ਨਿਰਮਾਣ, ਵਪਾਰ ਅਤੇ ਸੇਵਾ ਦੇ ਖੇਤਰਾਂ ਵਿੱਚ ਉੱਦਮ ਨੂੰ ਸਥਾਪਿਤ ਕਰਦਾ ਹੈ ਅਤੇ ਉਤਸ਼ਾਹਿਤ ਕਰਦਾ ਹੈ। ਪ੍ਰੋਗਰਾਮ ਨੇ ਸਥਾਨਕ ਮੰਗ ਅਤੇ ਈਕੋ-ਪ੍ਰਣਾਲੀ ਦੇ ਅਧਾਰ ’ਤੇ ਕਾਰੋਬਾਰਾਂ ਨੂੰ ਮੁਨਾਫੇ ਨਾਲ ਚਲਾਉਣ ਲਈ ਉੱਦਮੀਆਂ ਦੀ ਸਮਰੱਥਾ ਵਧਾਉਣ ’ਤੇ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਸੀਆਰਪੀ-ਈਪੀ ਪ੍ਰਮਾਣਿਤ ਹਨ ਅਤੇ ਉੱਦਮੀਆਂ ਨੂੰ ਵਪਾਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ। ਕਾਰੋਬਾਰੀ ਯੋਜਨਾ ਅਤੇ ਮੁਨਾਫਾ ਅਤੇ ਘਾਟੇ ਦੇ ਖਾਤੇ ਦੀ ਤਿਆਰੀ ਜਿਹੇ ਤਕਨੀਕੀ ਪੱਖਾਂ ਵਿੱਚ ਸੰਚਾਰ ਘਾਟੇ ਨੂੰ ਘਟਾਉਣ ਲਈ ਸਟੈਂਡਰਡ ਈ-ਲਰਨਿੰਗ ਮਾਡਿਊਲ ਬਣਾਉਣ ਲਈ ਆਈਸੀਟੀ ਦੀ ਵਰਤੋਂ ਲਈ ਐੱਸਵੀਈਪੀ ਤਹਿਤ ਨਿਵੇਸ਼ ਵੀ ਕੀਤਾ ਜਾਂਦਾ ਹੈ।
ਕੋਵਿਡ ਮਹਾਮਾਰੀ ’ਤੇ ਪ੍ਰਤੀਕਿਰਿਆ
ਜਿਵੇਂ ਹੀ ਦੇਸ਼ ਨੇ ਕੋਰੋਨਾਵਾਇਰਸ ਮਹਾਮਾਰੀ (ਕੋਵਿਡ-19) ਦਾ ਸਾਹਮਣਾ ਕੀਤਾ, ਡੀਏਵਾਈ-ਐੱਨਆਰਐੱਲਐੱਮ ਦੀ ਮਹਿਲਾ ਐੱਸਐੱਚਜੀ ਨੇ ਪ੍ਰਭਾਵੀ ਫਰੰਟ ਲਾਈਨ ਰਿਸਪਾਂਡਰਾਂ ਦੇ ਰੂਪ ਵਿੱਚ ਕਦਮ ਰੱਖਿਆ ਅਤੇ ਗ੍ਰਾਮੀਣ ਸਮੁਦਾਏ ਅਤੇ ਸਭ ਤੋਂ ਕਮਜ਼ੋਰ ਅਬਾਦੀ ਨੂੰ ਤੁਰੰਤ ਰਾਹਤ ਯਕੀਨੀ ਕਰਨ ਵਾਲੀ ਅੰਤ ਤੱਕ ਸਹਾਇਤਾ ਪਹੁੰਚਾਈ ਗਈ।
ਇਨ੍ਹਾਂ ਐੱਸਐੱਚਜੀ ਮਹਿਲਾਵਾਂ ਨੇ ਸਥਿਤੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਅਤੇ ਦੇਸ਼ ਭਰ ਵਿੱਚ ਮਾਸਕ, ਸੁਰੱਖਿਆਤਮਕ ਗਿਅਰ ਕਿੱਟ, ਸੈਨਿਟਾਈਜ਼ਰ ਅਤੇ ਹੱਥ ਧੋਣ ਵਰਗੇ ਕਈ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ਵਿੱਚ ਇੱਕ ਮਜ਼ਬੂਤ ਕਾਰਜ ਸ਼ਕਤੀ ਦੇ ਰੂਪ ਵਿੱਚ ਉੱਭਰੀਆਂ। ਸਥਾਨਕ ਪ੍ਰਸ਼ਾਸਨ ਦੁਆਰਾ ਵੱਖ ਵੱਖ ਹਿੱਸੇਦਾਰਾਂ ਨੂੰ ਉਤਪਾਦਾਂ ਦੀ ਖਰੀਦ ਅਤੇ ਵੰਡ ਕੀਤੀ ਗਈ। ਲੋੜ ਨੂੰ ਪੂਰਾ ਕਰਦਿਆਂ ਇਨ੍ਹਾਂ ਐੱਸਐੱਚਜੀ ਗ੍ਰਾਮੀਣ ਮਹਿਲਾ ਉੱਦਮੀਆਂ ਨੇ ਆਪਣੀ ਇੱਕ ਉਦਾਹਰਣ ਕਾਇਮ ਕੀਤੀ ਅਤੇ ਵਾਧੂ ਆਮਦਨ ਪ੍ਰਾਪਤ ਕੀਤੀ। 14 ਅਗਸਤ, 2020 ਤੱਕ ਤਕਰੀਬਨ 318,413 ਐੱਸਐੱਚਜੀ ਮੈਂਬਰ ਫੇਸ ਮਾਸਕ, ਪ੍ਰੋਟੈਕਟਿਵ ਕਿੱਟਾਂ ਅਤੇ ਸੈਨਿਟਾਈਜਿੰਗ ਉਤਪਾਦਾਂ ਦੇ ਨਿਰਮਾਣ ਵਿੱਚ ਸ਼ਾਮਲ ਹਨ। 29 ਰਾਜਾਂ ਵਿੱਚ ਮਹਿਲਾ ਐੱਸਐੱਚਜੀ ਮੈਂਬਰਾਂ ਨੇ ਤਕਰੀਬਨ 23.07 ਕਰੋੜ ਫੇਸ ਮਾਸਕ, 1.02 ਲੱਖ ਲੀਟਰ ਹੈਂਡ ਵਾਸ਼ ਅਤੇ 4.79 ਲੱਖ ਲੀਟਰ ਸੈਨਿਟਾਈਜ਼ਰ ਦਾ ਉਤਪਾਦਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ 903 ਕਰੋੜ ਰੁਪਏ ਦਾ ਕਾਰੋਬਾਰ ਹੋਇਆ। ਹਾਲਾਂਕਿ ਲੌਕਡਾਊਨ ਦੌਰਾਨ ਦੇਸ਼ ਦੇ ਬਹੁਤੇ ਕਾਰੋਬਾਰ ਠੱਪ ਹੋਏ ਸਨ, ਪਰ ਇਨ੍ਹਾਂ ਗ੍ਰਾਮੀਣ ਮਹਿਲਾਵਾਂ ਨੇ ਹਰੇਕ ਨੇ ਲਗਭਗ 29,000 ਰੁਪਏ ਦੀ ਵਾਧੂ ਆਮਦਨੀ ਪ੍ਰਾਪਤ ਕੀਤੀ।
ਇਨ੍ਹਾਂ ਮਹਿਲਾ ਐੱਸਐੱਚਜੀ ਦੁਆਰਾ ਨਿਰਮਤ ਫੇਸ ਮਾਸਕ ਕੋਵਿਡ-19 ਲੌਕਡਾਊਨ ਦੌਰਾਨ ਸਭ ਤੋਂ ਸਫਲ ਉਤਪਾਦ ਰਹੇ ਹਨ ਜਿਸ ਵਿੱਚ 2.96 ਲੱਖ ਐੱਸਐੱਚਜੀ ਮੈਂਬਰ (59 ਹਜ਼ਾਰ ਐੱਸਐੱਚਜੀ) ਸ਼ਾਮਲ ਹਨ ਜਿਸਨੇ ਤਕਰੀਬਨ 150 ਦਿਨਾਂ ਵਿਚ 23.37 ਕਰੋੜ ਫੇਸ ਮਾਸਕ ਤਿਆਰ ਕੀਤੇ ਹਨ ਜਿਸ ਨਾਲ ਇਕ ਕਰੋੜ ਰੁਪਏ ਦਾ ਅਨੁਮਾਨਿਤ ਕਾਰੋਬਾਰ ਹੋਇਆ ਹੈ ਅਤੇ ਸਰਕਾਰੀ ਖਰੀਦ ਜ਼ਰੀਏ ਲੋਕਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਕੁਝ ਮਹਿਲਾ ਐੱਸਐੱਚਜੀ ਸਮੁਦਾਇਕ ਰਸੋਈ ਨੂੰ ਚਲਾਉਣ ਵਿੱਚ ਸ਼ਾਮਲ ਸਨ ਜੋ 5.72 ਕਰੋੜ ਤੋਂ ਜ਼ਿਆਦਾ ਕਮਜ਼ੋਰ ਸਮੁਦਾਏ ਦੇ ਮੈਂਬਰਾਂ ਨੂੰ ਪੱਕਿਆ ਹੋਇਆ ਭੋਜਨ ਪਰੋਸ ਰਹੀਆਂ ਸਨ।
ਕੁਝ ਰਾਜਾਂ ਤੋਂ ਮਹਿਲਾ ਉੱਦਮੀਆਂ ਦੁਆਰਾ ਕੀਤੀਆਂ ਪਹਿਲਾਂ ਦਾ ਜ਼ਿਕਰ ਹੇਠਾਂ ਕੀਤਾ ਗਿਆ ਹੈ:
ਸ਼੍ਰੀਮਤੀ ਸ਼ਾਰਦਾ ਦੇਵੀ : ਬਿਹਾਰ
ਬੋਧਗਯਾ ਬਲਾਕ ਤੋਂ ਅਤੀਆ ਪੰਚਾਇਤ ਦੇ ਪਿੰਡ ਖਜਾਵਤੀ ਦੇ ਇੱਕ ਉਦਮੀ ਸ਼੍ਰੀ ਦਿਲੀਪ ਕੁਮਾਰ ਨੇ ਸਾਲ 2018 ਵਿੱਚ ਰੇਡੀਮੇਡ ਕੱਪੜਿਆਂ (ਬੱਚਿਆਂ ਦੇ ਕੱਪੜੇ, ਪਜਾਮੇ ਆਦਿ) ਦੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸ਼ਾਰਦਾ ਦੇਵੀ, ਏਕਤਾ ਕਲੱਬ ਸੀਐੱਲਐੱਫ ਤਹਿਤ ਆਨੰਦ ਐੱਸਐੱਚਜੀ, ਰਾਮ ਐੱਸਐੱਚਜੀ ਦੀ ਮੈਂਬਰ ਹੈ, ਨੇ ਸੁਰਖੀਆਂ ਬਟੋਰੀਆਂ ਕਿਉਂਕਿ ਉਨ੍ਹਾਂ ਨੇ ਸਿਰਫ਼ 30 ਦਿਨਾਂ ਵਿੱਚ 18,565 ਮਾਸਕ ਬਣਾਉਣ ਦਾ ਰਿਕਾਰਡ ਬਣਾਇਆ। ਇਹ ਉਤਪਾਦਨ ਸੰਭਵ ਹੋਇਆ ਕਿਉਂਕਿ ਉਸ ਨੇ ਬੋਧਗਯਾ ਤੋਂ ਬੀਆਰਸੀ (ਐੱਸਵੀਈਪੀ) ਤੋਂ 50,000 ਰੁਪਏ ਦੀ ਫੰਡ ਸਹਾਇਤਾ ਰਾਹੀਂ ਇੱਕ ਵਿਸ਼ੇਸ਼ ਸਿਲਾਈ ਮਸ਼ੀਨ ਸੈੱਟ (ਸਹਾਇਕ ਸਹਾਇਕ ਯੂਨਿਟ) ਦੇ ਨਾਲ ਖਰੀਦੀ। ਦਿਲੀਪ ਦੁਆਰਾ 60,000 ਰੁਪਏ ਦਾ ਇਕ ਹੋਰ ਕਰਜ਼ਾ ਪ੍ਰਾਪਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਆਪਣੀ ਕਾਰੋਬਾਰ ਦੀ ਇਕੁਇਟੀ 1 ਲੱਖ 28 ਲੱਖ ਸੀ।
ਉਸਦੇ ਮਾਸਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਦੁਆਰਾ ਉਮੀਤ ਤੋਂ ਜ਼ਿਆਦਾ ਕੀਮਤ ’ਤੇ ਵੇਚੇ ਗਏ ਸਨ। ਵਿਕਰੀ ਦਾ ਅੰਕੜਾ ਸਿਰਫ਼ 30 ਦਿਨਾਂ ਵਿੱਚ 3.71 ਲੱਖ ਰੁਪਏ ਸੀ ਜਿਸ ਵਿੱਚ ਉਸ ਨੇ 1.68 ਲੱਖ ਬਿਜ਼ਨਸ ਮਾਰਜਿਨ ਦੇ ਰੂਪ ਵਿੱਚ ਰੱਖਿਆ ਸੀ। ਉਹ ਭਵਿੱਖੀ ਸੰਭਾਵਿਤ ਬਿਜ਼ਨਸ ਆਫਤ ਨਾਲ ਅੱਗੇ ਆਉਣ ਲਈ ਬੀਆਰਸੀ, ਬੋਧਗਯਾ ਟੀਮ ਦੀ ਆਭਾਰੀ ਹੈ। ਵਿੱਤ ਵਰ੍ਹੇ 2019-20 ਦਾ ਕਾਰੋਬਾਰ 6.50 ਲੱਖ ਰੁਪਏ ਹੈ ਅਤੇ ਉਸ ਨੇ ਵਿੱਤ ਵਰ੍ਹੇ 2018-19 ਵਿੱਚ 1.80 ਲੱਖ ਰੁਪਏ ਦਾ ਲਾਭ ਕਮਾਇਆ।
ਸ਼੍ਰੀਮਤੀ ਭਾਗਿਆਸ਼੍ਰੀ ਲੋਂਧੇ: ਮਹਾਰਾਸ਼ਟਰ
ਸ਼੍ਰੀਮਤੀ ਭਾਗਿਆਸ਼੍ਰੀ ਲੋਂਧੇ, 2014 ਵਿੱਚ ਬਰਸ਼ੀ ਜ਼ਿਲ੍ਹੇ ਦੇ ਜਹਾਨਪੁਰ ਪਿੰਡ ਵਿੱਚ ਜਿਜਾਊ ਐੱਸਐੱਚਜੀ ਵਿੱਚ ਸ਼ਾਮਲ ਹੋਈ ਜਿੱਥੇ ਉਨ੍ਹਾਂ ਨੂੰ ਵਿਭਿੰਨ ਸਮਾਜਿਕ ਮੁੱਦਿਆਂ ’ਤੇ ਭਾਗ ਲੈਣ, ਜਾਣਨ ਅਤੇ ਚਰਚਾ ਕਰਨਾ ਦਾ ਮੌਕਾ ਮਿਲਿਆ। ਭਾਗਿਆਸ਼੍ਰੀ ਨੇ ਸਖੀ ਮਹਿਲਾ ਗ੍ਰਾਮ ਸੰਘ (ਵੀਓ) ਦਾ ਗਠਨ ਕੀਤਾ, ਜਿਸ ਨਾਲ ਉਸ ਨੂੰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਨ ਵਿੱਚ ਮਦਦ ਮਿਲੀ। ਸ਼ੁਰੂਆਤ ਵਿੱਚ ਉਸ ਨੇ ਜਿਜਾਊ ਮਸਾਲਾ, ਪਾਪੜ ਅਤੇ ਅਚਾਰ ਵਰਗੇ ਛੋਟੇ ਬਿਜ਼ਨਸ ਨੂੰ ਪ੍ਰੋਤਸਾਹਨ ਦਿੱਤਾ।
ਭਾਗਿਆਸ਼੍ਰੀ ਨੇ ਮਈ, 2016 ਵਿੱਚ ਐੱਸਵੀਈਪੀ ਬੀਆਰਸੀ ਬਰਸ਼ੀ ਤੋਂ ਸੀਈਐੱਫ ਦੇ ਤੌਰ ’ਤੇ 45000 ਰੁਪਏ ਦਾ ਕਰਜ਼ਾ ਪ੍ਰਾਪਤ ਕੀਤਾ ਸੀ ਅਤੇ ਸਥਾਨਕ ਤੌਰ ’ਤੇ ਉਪਲੱਬਧ ਜੈਵਿਕ ਕੱਚੇ ਮਾਲ ਦੀ ਵਰਤੋਂ ਕੀਤੀ ਤਾਂ ਜੋ ਇੱਕ ਪਾਸੇ ਉਤਪਾਦਨ ਦੀ ਲਾਗਤ ਘੱਟ ਕੀਤੀ ਜਾ ਸਕੇ ਅਤੇ ਦੂਜੇ ਪਾਸੇ ਗਾਹਕਾਂ ਨੂੰ ਸਥਾਨਕ ਸੁਆਦ ਮੁਹੱਈਆ ਕੀਤਾ ਜਾ ਸਕੇ। ਉਸ ਨੇ ਮਹਾਂਲਕਸ਼ਮੀ ਸਾਰਸ 2019-2020, ਮੁੰਬਈ ਵਿੱਚ ਹਿੱਸਾ ਲਿਆ ਜਿੱਥੇ ਉਸ ਨੇ ਸਿਰਫ਼ 10 ਦਿਨਾਂ ਵਿੱਚ 5 ਲੱਖ ਰੁਪਏ ਦੀ ਕਮਾਈ ਕੀਤੀ ਅਤੇ ਇੱਕ 1.50 ਲੱਖ ਰੁਪਏ ਦਾ ਮੁਨਾਫਾ ਕਮਾਇਆ।
ਉਹ ਉੱਥੇ ਨਹੀਂ ਰੁਕੀ, ਉਸ ਨੂੰ ਆਜੀਵਿਕਾ ਗ੍ਰਾਮੀਣ ਐਕਸਪ੍ਰੈੱਸ ਯੋਜਨਾ (ਏਜੀਈ ਵਾਈ ਡੀਏਵਾਈ-ਐੱਨਆਰਐੱਲਐੱਮ ਦੀ ਸਬ-ਸਕੀਮ ਹੈ, ਜੋ ਕਿ ਪਿੰਡ ਤੋਂ ਨੇੜਲੇ ਕਸਬਿਆਂ ਤੱਕ ਗ੍ਰਾਮੀਣ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਹੈ) ਅਧੀਨ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਵਧਾ ਸਕੇ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਉਤਪਾਦਾਂ ਦੀ ਮਾਰਕੀਟ ਕਰ ਸਕੇ। ਓਪਰੇਸ਼ਨਾਂ ਦਾ ਸਕੇਲ ਵਧਿਆ ਅਤੇ ਯੂਨਿਟ ਨੇ 60 ਕਿਲੋਗ੍ਰਾਮ ਮਸਾਲੇ ਅਤੇ 300 ਪੈਕਟ ਅਚਾਰ ਦੇ ਪ੍ਰਤੀ ਦਿਨ ਉਤਪਾਦਨ ਦੀ ਸ਼ੁਰੂਆਤ ਕੀਤੀ ਜਿਸ ਨਾਲ ਪ੍ਰਤੀ ਮਹੀਨਾ 45,000 ਰੁਪਏ ਦੀ ਰਿਟਰਨ ਮਿਲਦੀ ਹੈ। ਕੋਵਿਡ-19 ਲੌਕਡਾਊਨ ਦੌਰਾਨ ਉਸ ਨੂੰ ਕਿਸਾਨਾਂ ਤੋਂ ਗਾਹਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸਿੱਧੀਆਂ ਸਬਜ਼ੀਆਂ ਅਤੇ ਹੋਰ ਕਰਿਆਨੇ ਦਾ ਸਾਮਾਨ ਵੇਚਣ ਦਾ ਮੌਕਾ ਮਿਲਿਆ।
ਉਸ ਦੇ ਕਾਰੋਬਾਰ ਨੂੰ ਚਲਾਉਣ ਲਈ ਵਧੇਰੇ ਸਿੱਖਣ ਦੀ ਚਾਹ ਨੇ ਭਾਗਿਆਸ਼੍ਰੀ ਨੂੰ ਯਸ਼ਵੰਤ ਰਾਓ ਮਹਾਰਾਸ਼ਟਰ ਓਪਨ ਯੂਨੀਵਰਸਿਟੀ ਤੋਂ ਆਪਣੀ 10ਵੀਂ ਜਮਾਤ ਪੂਰੀ ਕਰਨ ਵਿੱਚ ਸਹਾਇਤਾ ਕੀਤੀ ਅਤੇ ਇਹ ਉਸ ਸਮੇਂ ਹੋਈ ਜਦੋਂ ਉਸ ਨੂੰ ਉਮੀਦ-ਡੀਏਵਾਈ-ਐੱਨਆਰਐੱਲਐੱਮ ਤੋਂ ਐਕਸਪੋਜਰ ਮਿਲਿਆ। ਉਸ ਨੂੰ ਐੱਨਆਰਐੱਲਐੱਮ ਤੋਂ ਕ੍ਰਿਸ਼ੀ ਸਖੀ, ਬਿਜ਼ਨਸ ਵਿਕਾਸ ਸਿਖਲਾਈ ਆਦਿ ਦੇ ਰੂਪ ਵਿੱਚ ਵਿਭਿੰਨ ਸਿਖਲਾਈ ਪ੍ਰਾਪਤ ਹੋਈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਸੋਲਾਪੁਰ ਤੋਂ ਫਾਸਟੈਕ ਸਿਖਲਾਈ ਪ੍ਰਾਪਤ ਹੋਈ।
ਭਾਗਿਆਸ਼੍ਰੀ ਨੇ ਉਦਯੋਗਪਤੀ ਵਜੋਂ ਕਾਰੋਬਾਰ ਕਰਨ ਦੀ ਕਲਾ ਨੂੰ ਸਿੱਖਿਆ ਹੈ ਅਤੇ ਉਸਦਾ ਉੱਦਮ ਜਿਜਾਊ ਗ੍ਰਹਿ ਉਦੋਯਗ ਵਧੇਰੇ ਮਹਿਲਾ ਵਰਕਰਾਂ ਨੂੰ ਸ਼ਾਮਲ ਕਰਦਾ ਹੈ ਅਤੇ ਉਹ ਨਵੇਂ ਉਤਪਾਦਾਂ ਨੂੰ ਲਾਂਚ ਕਰਨ, ਵਧੇਰੇ ਮਸ਼ੀਨਾਂ ਖਰੀਦਣ, ਆਪਣੇ ਕਾਰੋਬਾਰ ਨੂੰ ਵਧਾਉਣ ਲਈ ਨਵੀਂ ਮਾਰਕੀਟ ਦੇ ਤਰੀਕਿਆਂ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਸ਼੍ਰੀਮਤੀ ਪੂਨਮ : ਉੱਤਰ ਪ੍ਰਦੇਸ਼
ਬਹੁਤ ਹੀ ਸਾਧਾਰਨ ਪਿਛੋਕੜ ਨਾਲ ਸਬੰਧਿਤ ਸ਼੍ਰੀਮਤੀ ਪੂਨਮ ਉੱਤਰ ਪ੍ਰਦੇਸ਼ ਦੇ ਨਜੀਬਾਬਾਦ ਬਲਾਕ ਦੇ ‘ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਸੀਆਰਪੀ-ਈਪੀ’ ਦਾ ਖਿਤਾਬ ਹਾਸਲ ਕਰਨ ਲਈ ਆਪਣੀਆਂ ਵਿੱਤੀ ਸਮੱਸਿਆਵਾਂ ਅਤੇ ਸਮਾਜਿਕ ਰੁਕਾਵਟਾਂ ਨੂੰ ਪਾਰ ਕਰਨ ਲਈ ਅੱਗੇ ਵਧੀ।
ਉਹ ਆਪਣੀ ਇਸ ਯਾਤਰਾ ਵਿੱਚ ਇੱਕ ਐੱਸਐੱਚਜੀ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਈ ਅਤੇ ਸੁਤੰਤਰ ਬਣਨ ਅਤੇ ਦੂਸਰਿਆਂ ਦਾ ਸਮਰਥਨ ਕਰਨ ਦੀ ਉਸਦੀ ਇੱਛਾ ਨੇ ਉਸ ਨੂੰ ਐੱਸਵੀਈਪੀ ਅਧੀਨ ਸੀਆਰਪੀ-ਈਪੀ ਵਜੋਂ ਸ਼ਾਮਲ ਹੋਣ ਲਈ ਪ੍ਰੇਰਿਆ। ਉਸ ਨੇ ਬੀ.ਐਡ. ਪੂਰੀ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨਾਲ ਵਿਆਹ ਕਰਵਾ ਲਿਆ। ਉਹ ਵਿਆਹ ਤੋਂ ਬਾਅਦ ਸਿਰਫ਼ ਘਰੇਲੂ ਕੰਮਾਂ ਤੱਕ ਸੀਮਤ ਰਹਿ ਸਕਦੀ ਸੀ, ਪਰ ਉਹ ਬਾਹਰ ਆ ਕੇ ਐੱਸਐੱਚਜੀ ਵਿਚ ਸ਼ਾਮਲ ਹੋਈ ਜਿਸ ਨੇ ਉਸਦਾ ਨਜ਼ਰੀਆ ਬਦਲਿਆ ਅਤੇ ਅਜ਼ਾਦ ਹੋਣ ਦਾ ਮੌਕਾ ਦਿੱਤਾ। ਐੱਸਐੱਚਜੀ ਦੇ ਸਮੂਹ ਸਖੀ ਨੇ ਪੂਨਮ ਨੂੰ ਐੱਸਵੀਈਪੀ ਪ੍ਰੋਗਰਾਮ ਨਾਲ ਪੇਸ਼ ਕੀਤਾ ਅਤੇ ਉਸ ਦੇ ਉੱਦਮੀ ਬਣਨ ਦੇ ਜਨੂੰਨ ਨੇ ਉਨ੍ਹਾਂ ਦਾ ਧਿਆਨ ਖਿੱਚਿਆ। ਆਪਣਾ ਇਮਤਿਹਾਨ ਪਾਸ ਕਰਨ ਤੋਂ ਬਾਅਦ, ਉਸ ਨੇ ਸਖਤ 54 ਦਿਨਾਂ ਦੀ ਸੀਆਰਪੀ-ਈਪੀ ਸਿਖਲਾਈ ਪ੍ਰਾਪਤ ਕੀਤੀ, ਜਿੱਥੇ ਉਸ ਨੇ ਐਂਟਰਪ੍ਰਾਈਜ਼ ਪ੍ਰਮੋਸ਼ਨ ਬਾਰੇ ਵਿਸਥਾਰ ਨਾਲ ਸਿੱਖਿਆ ਅਤੇ ਟਿਕਾਊ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕਰਨ ਲਈ ਭੂਮਿਕਾ ਨਿਭਾਈ।
ਪੂਨਮ ਦੱਸਦੀ ਹੈ: ‘‘ਮੈਂ ਪੜ੍ਹੀ ਲਿਖੀ ਹੋਣ ਤੋਂ ਬਾਅਦ ਵੀ ਕੁਝ ਨਹੀਂ ਕਰ ਸਕੀ। ਪਰ ਐੱਸਵੀਈਪੀ ਦੇ ਕਾਰਨ ਮੈਂ ਅਜ਼ਾਦ ਹਾਂ ਅਤੇ ਆਪਣੀ ਰੋਜ਼ੀ-ਰੋਟੀ ਕਮਾ ਰਹੀ ਹਾਂ ਅਤੇ ਨਾਲ ਹੀ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਹਾਇਤਾ ਕਰਦੀ ਹਾਂ। ਇਹ ਮੈਨੂੰ ਬਹੁਤ ਸੰਤੁਸ਼ਟੀ ਦਿੰਦਾ ਹੈ।’’ ਉਹ ਕਾਰੋਬਾਰੀ ਯੋਜਨਾਵਾਂ, ਮਹੀਨਾਵਾਰ ਸਲਾਹ-ਮਸ਼ਵਰੇ, ਕ੍ਰੈਡਿਟ ਅਤੇ ਮਾਰਕੀਟ ਲਿੰਕੇਜ ਨਾਲ ਲਗਭਗ 40 ਉਦਯੋਗਾਂ ਦਾ ਸਮਰਥਨ ਕਰਦੀ ਹੈ। ਉਸ ਦੇ ਸਮਰਪਣ ਅਤੇ ਸਿੱਖਣ ਦੇ ਜੋਸ਼ ਨੇ ਉਸ ਨੂੰ ਆਪਣੇ ਸੁਪਨੇ ਪ੍ਰਾਪਤ ਕਰਨ ਅਤੇ ਬਲਾਕ ਵਿੱਚ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਯੋਗਦਾਨ ਪਾਉਣ ਵਿੱਚ ਸਹਾਇਤਾ ਕੀਤੀ।
ਬਜ਼ਾਰ ਐੱਸਵੀਈਪੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ: ਹਰਿਆਣਾ
ਸਥਾਨਕ ਬਜ਼ਾਰ/ਹਾਟ/ ਬਜ਼ਾਰ ਹਫ਼ਤੇ ਜਾਂ ਮਹੀਨੇ ਦੇ ਅੰਤ ਵਿੱਚ ਇੱਕ ਜਾਂ ਦੋ ਦਿਨ ਪੂਰੇ ਗ੍ਰਾਮੀਣ ਭਾਰਤ ਵਿੱਚ ਕੰਮ ਕਰਦੇ ਹਨ, ਜੋ ਇਕ ਮਹੱਤਵਪੂਰਨ ਆਰਥਿਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ ਜਿੱਥੇ ਖੇਤੀਬਾੜੀ ਦੇ ਉਤਪਾਦਾਂ, ਅਨਾਜ, ਸਬਜ਼ੀਆਂ, ਫਲਾਂ, ਜੜੀਆਂ ਬੂਟੀਆਂ, ਪੋਲਟਰੀ ਉਤਪਾਦਾਂ, ਰੋਜ਼ਮਰ੍ਹਾ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਜਿਵੇਂ ਕਰਿਆਨਾ, ਫੈਂਸੀ ਚੀਜ਼ਾਂ, ਕੱਪੜੇ, ਬਰਤਨ, ਜੁੱਤੇ, ਮਸਾਲੇ ਆਦਿ ਦਾ ਵਪਾਰ ਹੁੰਦਾ ਹੈ।
ਇੱਕ ਵਿਸ਼ੇਸ਼ ਗ੍ਰਾਮੀਣ ਹਾਟ ਜ਼ਿਆਦਾਤਰ ਸਵਦੇਸ਼ੀ, ਲਚਕੀਲੀ, ਬਹੁਪੱਧਰੀ ਸੰਰਚਨਾ ਹੈ ਜੋ ਵਿਭਿੰਨ ਪ੍ਰਕ੍ਰਿਤੀਆਂ ਦੀਆਂ ਆਰਥਿਕ ਗਤੀਵਿਧੀਆਂ ਨੂੰ ਸ਼ਾਮਲ ਕਰਦਾ ਹੈ। ਵਿਭਿੰਨ ਤਿਓਹਾਰਾਂ ਦੇ ਇਲਾਵਾ ਹਰਿਆਣਾ ਦੇ ਰਾਜ ਮਿਸ਼ਨ ਨੇ ਸਥਾਨਕ ਉੱਦਮੀਆਂ ਦੇ ਉਤਪਾਦਾਂ ਦੇ ਬਜ਼ਾਰ ਲਈ ਪਿੰਜੌਰ ਅਤੇ ਘਰੌਂਡਾ ਦੇ ਐੱਸਵੀਈਪੀ ਬਲਾਕਾਂ ਵਿੱਚ ਸਥਾਨਕ ਹਾਟ ਸਥਾਪਿਤ ਕੀਤੇ ਹਨ। ਸਥਾਨਕ ਪੰਚਾਇਤ ਦੇ ਨਾਲ ਜ਼ਿਲ੍ਹਾ ਅਤੇ ਬਲਾਕ ਇਕਾਈਆਂ ਨੇ ਇਨ੍ਹਾਂ ਮਾਰਕੀਟਾਂ ਨੂੰ ਸਥਾਪਿਤ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਨ੍ਹਾਂ ਸਥਾਨਕ ਬਜ਼ਾਰਾਂ ਦੀ ਸਥਾਪਨਾ ਨੇ ਐੱਸਵੀਈਪੀ ਉੱਦਮੀਆਂ ਨੂੰ ਮੰਗ ਅਧਾਰਿਤ ਉਤਪਾਦਨ ਕਰਨ, ਉਨ੍ਹਾਂ ਦੇ ਉੱਦਮ ਦੀ ਮਸ਼ਹੂਰੀ ਕਰਨ ਅਤੇ ਕਮਾਈ ਦੇ ਅਵਸਰ ਵਧਾਉਣ ਲਈ ਪ੍ਰੇਰਿਆ ਹੈ। ਦੋਵਾਂ ਬਲਾਕਾਂ ਵਿੱਚ ਇਹ ਬਜ਼ਾਰ ਨਵੇਂ ਉਤਪਾਦਾਂ ਜਿਵੇਂ ਕਿ ਦਸਤਕਾਰੀ, ਘਰੇਲੂ ਬਣਾਏ ਹੋਏ ਅਚਾਰ, ਮਸਾਲੇ ਪਾਊਡਰ, ਜੂਟ ਉਤਪਾਦ ਅਤੇ ਉੱਨ ਦੇ ਉਤਪਾਦਾਂ ਆਦਿ ਨੂੰ ਪੇਸ਼ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਰਹੇ ਹਨ। 200 ਦੇ ਲਗਭਗ ਉਦਯੋਗਾਂ ਦੇ ਐੱਸਵੀਈਪੀ ਉੱਦਮੀਆਂ ਨੇ ਆਪਣੇ ਉਤਪਾਦਾਂ ਨੂੰ ਹਰਿਆਣਾ ਦੇ 2 ਬਲਾਕ ਵਿੱਚ ਸਥਾਪਿਤ 8 ਗ੍ਰਾਮੀਣ ਮਾਰਕੀਟਾਂ ਵਿੱਚ ਵੇਚਿਆ, ਜਿਸ ਨਾਲ 6.31 ਲੱਖ ਰੁਪਏ ਦੀ ਕਮਾਈ ਹੋਈ।
****
ਏਪੀਐੱਸ/ਐੱਸਜੀ
(Release ID: 1651628)
Visitor Counter : 259