ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਰਾਜਾਂ ਨੂੰ ਜ਼ੋਰਦਾਰ ਢੰਗ ਨਾਲ ਸੰਚਾਰ ਦੀ ਲੜੀ 'ਤੇ ਰੋਕ ਲਗਾਉਣ ਅਤੇ ਮੌਤ ਦਰ ਨੂੰ 1% ਤੋਂ ਹੇਠਾਂ ਲਿਆਉਣ ਦੀ ਤਾਕੀਦ ਕੀਤੀ
ਸਿਹਤ ਮੰਤਰਾਲਾ ਨੇ ਉਨਾਂ 5 ਰਾਜਾਂ ਦੇ 15 ਜ਼ਿਲ੍ਹਿਆਂ ਵਿੱਚ ਕੋਵਿਡ ਪ੍ਰਬੰਧਨ ਅਤੇ ਪ੍ਰਤਿਕ੍ਰਿਆ ਦੀ ਸਮੀਖਿਆ ਕੀਤੀ ਜੋ ਮਾਮਲਿਆਂ ਅਤੇ ਮੌਤ ਦਰ ਨੂੰ ਉੱਚਾ ਦਰਸਾ ਰਹੇ ਹਨ
Posted On:
04 SEP 2020 6:58PM by PIB Chandigarh
ਕੇਂਦਰੀ ਸਿਹਤ ਸਕੱਤਰ ਸ੍ਰੀ ਰਾਜੇਸ਼ ਭੂਸ਼ਣ ਨੇ ਅੱਜ 5 ਰਾਜਾਂ ਆਂਧਰਾ ਪ੍ਰਦੇਸ਼, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ ਦੇ ਸਿਹਤ ਸੱਕਤਰਾਂ ਨਾਲ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਇੱਕ ਸਮੀਖਿਆ ਮੀਟਿੰਗ ਕੀਤੀ। ਇਹ 15 ਜ਼ਿਲ੍ਹੇ ਚਿਤੂਰ, ਪ੍ਰਕਾਸਮ, ਮੈਸੁਰੂ, ਬੰਗਲੁਰੂ ਅਰਬਨ, ਬੱਲਾਰੀ, ਕੋਪਲ, ਦੱਖਣੀ ਕੰਨੜ, ਦਵਾਂਗੇਰੇ, ਲੁਧਿਆਣਾ, ਪਟਿਆਲਾ, ਚੇਨਈ, ਕੋਇੰਬਟੂਰ, ਸਲੇਮ, ਲਖਨਉ ਅਤੇ ਕਾਨਪੁਰ ਨਗਰ ਦੇ ਸਨ । ਇਹ ਜਿਲੇ ਪਿਛਲੇ ਚਾਰ ਹਫ਼ਤਿਆਂ ਤੋਂ ਵੱਧ ਸਰਗਰਮ ਮਾਮਲਿਆਂ, ਮੌਤ ਦਰ ਅਤੇ ਕੋਵਿਡ ਮਾਮਲਿਆਂ ਵਿੱਚ ਵਾਧਾ ਦਰਸਾ ਰਹੇ ਹਨ । ਰਾਜਾਂ ਦੇ ਸਿਹਤ ਸਕੱਤਰਾਂ ਤੋਂ ਇਲਾਵਾ ਜ਼ਿਲ੍ਹਾ ਕੁਲੈਕਟਰਾਂ, ਮਿਊਸਪਲ ਕਮਿਸ਼ਨਰਾਂ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੇ ਵੀ ਡਿਜੀਟਲ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ ।
ਕੇਂਦਰੀ ਸਕੱਤਰ ਨੇ ਜ਼ਿਲਿਆਂ ਦੀ ਸਮੁੱਚੀ ਸਥਿਤੀ ਅਤੇ ਕਾਰਗੁਜ਼ਾਰੀ ਨੂੰ ਟੈਸਟਿੰਗ, ਪੋਜ਼ੀਟਿਵਿਟੀ, ਮਾਮਲਾ ਮੌਤ ਆਦਿ ਦੇ ਪ੍ਰਮੁੱਖ ਤੇ ਮਹੱਤਵਪੂਰਨ ਮਾਪਦੰਡਾਂ ਆਦਿ ਨਾਲ ਸਾਂਝਾ ਕੀਤਾ; ਰੋਕਥਾਮ ਲਈ ਉਪਰਾਲਿਆਂ ਦੀ ਨਿਰੰਤਰਤਾ ਤੇ ਧਿਆਨ ਕੇਂਦਰਤ ਕਰਨ, ਟੈਸਟਿਂਗ ਨੂੰ ਵਧਾਉਣ, ਮਰੀਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਆਦਿ ਦੀ ਲੋੜ ਵੀ ਦੱਸੀ । ਇਨ੍ਹਾਂ 15 ਜ਼ਿਲ੍ਹਿਆਂ ਵਿੱਚ ਕੋਵਿਡ.-19 ਦੀ ਮੌਜੂਦਾ ਸਥਿਤੀ ਬਾਰੇ ਰਾਜਾਂ ਦੇ ਸਿਹਤ ਸਕੱਤਰਾਂ ਨੇ ਰੋਕਥਾਮ ਉਪਰਾਲਿਆਂ, ਸੰਪਰਕ ਭਾਲ, ਨਿਗਰਾਨੀ ਗਤੀਵਿਧੀਆਂ, ਦੇਖਭਾਲ ਕੇਂਦਰ ਦੇ ਆਧਾਰ ਤੇ ਮਾਮਲਾ ਮੌਤ ਦਰ, ਹਫਤਾਵਾਰੀ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਸਬੰਧੀ ਰੁਝਾਨ ਆਦਿ ਦੇ ਪਹਿਲੂਆਂ ਤੇ ਡੂੰਘਾਈ ਨਾਲ ਵਿਸ਼ਲੇਸ਼ਣ ਮੁਹਈਆ ਕਰਵਾਇਆ ਅਤੇ ਆਪਣੇ ਰੋਡ-ਮੈਪ ਅਤੇ ਅਗਲੇ ਇਕ ਮਹੀਨੇ ਲਈ ਕਾਰਜ ਯੋਜਨਾਵਾਂ ਸਾਂਝੀਆਂ ਕੀਤੀਆਂ ।
ਜ਼ਿਲੇ ਵਿਚ ਕਰਵਾਏ ਗਏ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜੇਨ ਟੈਸਟਾਂ ਦੀ ਵਖੋ - ਵਖਰੀ ਵੰਡ ਦੇ ਮਾਮਲੇ ਵਿਚ ਲਛਣਾਂ ਵਾਲੇ ਐਂਟੀਜੇਨ ਟੈਸਟਾਂ ਤੋਂ ਨਿਗੇਟਿਵ ਮਾਮਲਿਆਂ ਦੀ ਮੁੜ ਤੋਂ ਟੈਸਟਿੰਗ ਦੀ ਪ੍ਰਤੀਸ਼ਤਤਾਂ, ਟੈਸਟ ਲੈਬ ਦੀ ਵਰਤੋਂ, ਘਰੇਲੂ ਇਕਾਂਤਵਾਸ ਦੀ ਸਥਿਤੀ, ਹਸਪਤਾਲ ਵਿਚ ਦਾਖਲ ਹੋਣ ਦੀ ਸਥਿਤੀ ਅਤੇ ਆਕਸੀਜਨ ਦੀ ਸਪੋਰਟ ਵਾਲੇ ਬੈੱਡਾਂ, ਆਈਸੀਯੂ ਬੈੱਡਾਂ ਅਤੇ ਵੈਂਟੀਲੇਟਰਾਂ ਆਦਿ ਦੇ ਬੈੱਡਾਂ ਦੀਆਂ ਕਿਸਮਾਂ ਦੀ ਪ੍ਰਤੀਸ਼ਤਤਾ ਦੀ ਮੁੜ ਪਰਖ ਅਤੇ ਵੈਂਟੀਲੇਟਰ ਆਦਿ ਦੇ ਵੇਰਵੇ ਵੀ ਕੇਂਦਰ ਨਾਲ ਸਾਂਝੇ ਕੀਤੇ ਗਏ ।
ਰਾਜਾਂ ਨੂੰ ਹੇਠਾਂ ਦਿੱਤੇ ਖ਼ਾਸ ਖੇਤਰਾਂ 'ਤੇ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ:
1. ਸਖਤ ਰੋਕਥਾਮ ਉਪਾਵਾਂ ਨੂੰ ਲਾਗੂ ਕਰਦਿਆਂ ਅਤੇ ਸਮਾਜਕ ਦੂਰੀ ਦੇ ਉਪਾਵਾਂ, ਸਖਤ ਪੇਰੀ-ਮੀਟਰ ਕੰਟਰੋਲ ਅਤੇ ਘਰ-ਘਰ ਜਾ ਕੇ ਸਰਗਰਮ ਮਾਮਲਿਆਂ ਦੀ ਤਲਾਸ਼ ਕਰਕੇ ਇੰਫ਼ੈਕਸ਼ਨ ਨੂੰ ਸੀਮਿਤ ਕਰਨਾ ਤੇ ਅੰਤ ਵਿੱਚ ਇਸਦੇ ਪਸਾਰੇ ਨੂੰ ਤੋੜਨਾ।
- ਸਾਰੇ ਜ਼ਿਲ੍ਹਿਆਂ ਵਿੱਚ ਟੈਸਟਿੰਗ ਵਧਾ ਕੇ ਸ਼ੁਰੂਆਤ ਵਿੱਚ ਹੀ ਮਾਮਲਿਆਂ ਦੀ ਪਛਾਣ ਕਰਨੀ ਤੇ ਆਰਟੀ-ਪੀਸੀਆਰ ਟੈਸਟਿੰਗ ਸਮਰੱਥਾ ਦੀ ਬਦਲਵੀਂ ਵਰਤੋਂ ਅਤੇ ਬਹੁਤ ਜਿਆਦਾ ਮਾਮਲਿਆਂ ਵਾਲੇ ਇਲਾਕਿਆਂ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਸਕ੍ਰੀਨਿੰਗ ਟੈਸਟ ਵਜੋਂ ਰੈਪਿਡ ਐਂਟੀਜੇਨ ਟੈਸਟਾਂ ਨੂੰ ਵਰਤੋਂ ਵਿੱਚ ਲਿਆਉਣਾ ।
- ਘਰੇਲੂ ਇਕਾਂਤਵਾਸ ਦੀ ਪ੍ਰ੍ਭਾਵਸ਼ਾਲੀ ਢੰਗ ਨਾਲ ਨਿਗਰਾਨੀ ਅਤੇ ਬਿਮਾਰੀ ਵਿੱਚ ਵਾਧਾ ਹੋਣ ਦੀ ਸਥਿਤੀ ਵਿੱਚ ਛੇਤੀ ਤੋਂ ਛੇਤੀ ਹਸਪਤਾਲ ਵਿੱਚ ਦਾਖਲ ਹੋਣਾ ।
4. ਨਿਰਬਾਧ ਰੂਪ ਵਿੱਚ ਹਸਪਤਾਲ ਵਿੱਚ ਦਾਖਲ ਹੋਣਾ ਅਤੇ ਡਾਕਟਰੀ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਛੇਤੀ ਦਾਖਲ ਕਰਨਾ, ਵਿਸ਼ੇਸ਼ ਤੌਰ ਤੇ ਸਹਿ-ਰੋਗ ਅਤੇ ਬਜ਼ੁਰਗ ਆਬਾਦੀ ਦੇ ਮਾਮਲਿਆਂ ਵਿੱਚ ।
- ਸਿਹਤ ਸੰਭਾਲ ਕਰਮਚਾਰੀਆਂ ਨੂੰ ਇੰਫ਼ੈਕਸ਼ਨ ਤੋਂ ਬਚਾਉਣ ਲਈ ਹਸਪਤਾਲਾਂ ਵਿੱਚ ਇੰਫ਼ੈਕਸ਼ਨ ਨੂੰ ਕੰਟ੍ਰੋਲ ਕਰਨ ਲਈ ਪ੍ਰਭਾਵਸ਼ਾਲੀ ਉਪਰਾਲਿਆਂ ਤੇ ਅਮਲ ਕਰਨਾ ।
6. ਜ਼ਿਲ੍ਹਾ ਕੁਲੈਕਟਰ ਅਤੇ ਹੋਰ ਅਧਿਕਾਰੀ ਮਹਾਮਾਰੀ ਦੇ ਪ੍ਰਬੰਧਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਉਸੇ ਹੀ ਕਠੋਰਤਾ ਨਾਲ ਜਾਰੀ ਰਖਣ ਲਈ ਜਿਲਾ ਵਿਸ਼ੇਸ਼ ਯੋਜਨਾਵਾਂ ਤਿਆਰ ਕਰਨ ਤੇ ਉਨਾਂ ਨੂੰ ਅਪਡੇਟ ਕਰਨ ।
--------------------------------------
ਐਮ.ਵੀ.
(Release ID: 1651478)
Visitor Counter : 163