ਰਸਾਇਣ ਤੇ ਖਾਦ ਮੰਤਰਾਲਾ
ਐਫ.ਏ.ਸੀ.ਟੀ ਕੋਸਟਲ ਸ਼ਿਪਿੰਗ ਰਾਹੀਂ 560 ਮੀਟਰਕ ਟਨ ਅਮੋਨੀਅਮ ਸਲਫੇਟ ਦੇ 20 ਹੋਰ ਡੱਬੇ ਹਲਦੀਆ ਦੀ ਬੰਦਰਗਾਹ ਤੇ ਭੇਜ ਰਿਹਾ ਹੈ
ਖਾਦ ਮੰਤਰਾਲੇ ਪੀਐਸਯੂ ਕੋਸਟਲ ਸ਼ਿਪਿੰਗ ਨੂੰ ਆਪਣੇ ਉਤਪਾਦਾਂ ਦੀ ਆਵਾਜਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਰਿਹਾ ਹੈ
ਇਹ ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਕਿਸਾਨ ਭਾਈਚਾਰੇ ਨੂੰ ਖਾਦ ਦੀ ਤੇਜ਼ ਅਤੇ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗਾ
Posted On:
04 SEP 2020 4:07PM by PIB Chandigarh
ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਇਕ ਜਨਤਕ ਖੇਤਰ ਦੀ ਅੰਡਰਟੇਕਿੰਗ (ਪੀਐਸਯੂ) , ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰੈਵਨਕੋਰ ਲਿਮਟਿਡ (ਐਫ.ਏ.ਸੀ.ਟੀ) ਨੇ ਆਪਣੇ ਉਤਪਾਦਾਂ ਦੀ ਆਵਾਜਾਈ ਲਈ ਢੋਆ-. ਢੁਆਈ ਦੇ ਨਵੇਂ ਅਤੇ ਪ੍ਰਭਾਵਸ਼ਾਲੀ ਢੰਗ ਵਜੋਂ ਕੋਸਟਲ ਸ਼ਿਪਿੰਗ ਦੀ ਵਰਤੋਂ ਸ਼ੁਰੂ ਕੀਤੀ ਹੈ । ਇਹ ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਕਿਸਾਨ ਭਾਈਚਾਰੇ ਨੂੰ ਖਾਦ ਦੀ ਤੇਜ਼ ਅਤੇ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗਾ।
ਐਫ.ਏ.ਸੀ.ਟੀ ਨੂੰ ਇਸ ਕੋਸ਼ਿਸ਼ ਵਿਚ ਕੋਚਿਨ ਪੋਰਟ ਟਰੱਸਟ ਦਾ ਐਕਟਿਵ ਸਮਰਥਨ ਮਿਲ ਰਿਹਾ ਹੈ । ਲੋੜੀਂਦੀ ਮੰਜ਼ਿਲ ਤੱਕ ਪਹੁੰਚਣ ਲਈ ਮਹਿੰਗੇ ਜਹਾਜ਼ਾਂ ਦੀ ਥਾਂ ਤੇ ਰੇਲ ਰਾਹੀਂ ਖਾਦ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ ।
ਐਫ.ਏ.ਸੀ.ਟੀ ਨੇ ਸਮੁੰਦਰੀ ਕੰਟੇਨਰਾਂ ਦੀ ਸਮੁੰਦਰੀ ਜ਼ਹਾਜ਼ ਰਾਹੀਂ ਖਾਦ ਦੀ ਢੋਆ-. ਢੁਆਈ ਲਈ ਭਾੜੇ ਦੀਆਂ ਸਬਸਿਡੀਆਂ 'ਤੇ ਵਿਚਾਰ ਕਰਨ ਦੀ ਸਰਕਾਰ ਦੀ ਨੀਤੀ ਦੇ ਅਨੁਸਾਰ, ਚੁਣੇ ਗਏ ਵਿਹਾਰਕ ਥਾਵਾਂ' ਤੇ ਖਾਦ ਭੇਜਣ ਲਈ ਇਕ ਤੱਟਵਰਤੀ ਸਮੁੰਦਰੀ ਜ਼ਹਾਜ਼ ਦੀ ਸ਼ੁਰੂਆਤ ਕੀਤੀ ਹੈ । ਕਾਮੋਨਿਅਮ ਸਲਫੇਟ ਦੇ 20 ਕੰਟੇਨਰਾਂ ਦੇ ਪਹਿਲੇ ਬੈਚ ਦੀ ਸਫਲਤਾਪੂਰਵਕ ਸਪੁਰਦਗੀ ਕਰਨ ਤੋਂ ਬਾਅਦ, ਇਸ ਨੂੰ 30 ਜੁਲਾਈ 2020 ਨੂੰ ਕੋਚੀਨ ਰਾਹੀਂ ਤੱਟੀ ਸਮੁੰਦਰੀ ਜ਼ਹਾਜ਼ ਤੋਂ ਪੱਛਮੀ ਬੰਗਾਲ ਦੇ ਹਲਦੀਆ ਲਈ ਭੇਜਿਆ ਗਿਆ ਸੀ ।
ਕੰਪਨੀ ਉਸੇ ਹੀ ਮੰਜ਼ਿਲ 'ਤੇ 20 ਡੱਬਿਆਂ ਦੀ ਖਾਦ (560 ਮੀਟਰਕ ਟਨ ਅਮੋਨੀਅਮ ਸਲਫੇਟ) ਦੀ ਇਕ ਹੋਰ ਖੇਪ ਭੇਜ ਰਹੀ ਹੈ ।
ਕੰਟੇਨਰਾਂ ਵਿਚ ਲੋੜੀਂਦੀਆਂ ਖਾਦਾਂ ਦੀ ਪੂਰਤੀ 2 ਸਤੰਬਰ 2020 ਨੂੰ ਉਦਯੋਗਮੰਡਲ ਦੇ ਐਫ.ਸੀ.ਟੀ. ਪਲਾਂਟ ਵਿਚ ਪੂਰੀ ਹੋ ਗਈ ਹੈ ਅਤੇ ਸਮੁੰਦਰੀ ਜਹਾਜ਼ 4 ਸਤੰਬਰ 2020 ਨੂੰ ਤਹਿ ਮੰਜਿਲ ਵੱਲ ਰਵਾਨਾ ਕੀਤਾ ਜਾਵੇਗਾ ।
ਪੱਛਮੀ ਬੰਗਾਲ ਵਿੱਚ ਇਸ ਉਤਪਾਦ ਦੀ ਮਾਰਕਟਿੰਗ ਐਚਆਈਐਲ (ਇੰਡੀਆ) ਲਿਮਟਿਡ ਵਲੋਂ ਕੀਤੀ ਜਾਂਦੀ ਹੈ, ਜੋ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਇੱਕ ਜਨਤਕ ਖੇਤਰ ਦੀ ਅੰਡਰਟੇਕਿੰਗ (ਪੀਐਸਯੂ) ਹੈ ਜੋ ਵਿਸ਼ਵ ਪੱਧਰ ਤੇ ਡੀਡੀਟੀ ਦਾ ਇਕੋ- ਇੱਕ ਨਿਰਮਾਤਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਸਮੁੰਦਰੀ ਰਸਤੇ ਰਾਹੀਂ ਖਾਦਾਂ ਦੀ ਢੋਆ-.ਢੁਆਈ ਨਾਲ ਕੁਝ ਹੱਦ ਤਕ ਰੇਲ ਅਤੇ ਸੜਕ ਰਾਹੀਂ ਖਾਦਾਂ ਦੀ ਆਵਾਜਾਈ ਦਾ ਦਬਾਅ ਘੱਟ ਹੋਵੇਗਾ।
*****
ਆਰ ਸੀ ਜੇ / ਆਰ ਕੇ ਐਮ
(Release ID: 1651435)
Visitor Counter : 182