ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ
Posted On:
04 SEP 2020 4:56PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, “ਆਧੁਨਿਕ ਯੁੱਗ ਦੇ ਮਹਾਨਤਮ ਅਧਿਆਪਕ ਅਤੇ ਮੇਰੇ ਪੂਰਵਵਰਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਯੰਤੀ ਦੇ ਅਵਸਰ ’ਤੇ ਮਨਾਏ ਜਾਣ ਵਾਲੇ ‘ਅਧਿਆਪਕ ਦਿਵਸ’ ਦੇ ਅਵਸਰ ’ਤੇ, ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਇੱਕ ਪ੍ਰਸਿੱਧ ਦਾਰਸ਼ਨਿਕ ਵੀ ਸਨ। ਉਨ੍ਹਾਂ ਨੇ ਅਧਿਆਪਕ ਦੀ ਭੂਮਿਕਾ ਨੂੰ ਅਜਿਹੇ ਵਿਅਕਤੀ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜੋ ਨਾ ਕੇਵਲ ਇੱਕ ਅਧਿਆਪਕ ਦੀ ਬਲਕਿ ਇੱਕ ਨੈਤਿਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਏ ਅਤੇ ਵਿਦਿਆਰਥੀਆਂ ਵਿੱਚ ਜੀਵਨ ਦੀਆਂ ਉਦਾਰ ਕਦਰਾਂ-ਕੀਮਤਾਂ ਦਾ ਸੰਚਾਰ ਕਰੇ। ਅਧਿਆਪਕ ਅਤਿਅੰਤ ਲਗਨ ਅਤੇ ਧੀਰਜ ਨਾਲ, ਵਿਦਿਆਰਥੀਆਂ ਨੂੰ ਸਾਡੇ ਉੱਨਤ ਸੱਭਿਆਚਾਰ ਅਤੇ ਸਮ੍ਰਿੱਧ ਵਿਰਾਸਤ ਦਾ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦੇ ਹਨ। ਆਦਰਸ਼ ਅਧਿਆਪਕ ਉਹੀ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਇਸ ਮਾਰਗ ’ਤੇ ਚਲਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਨਿਰੰਤਰ ਪ੍ਰੋਤਸਾਹਿਤ ਕਰੇ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਅਧਿਆਪਕ ਸਾਡੇ ਵਿਦਿਆਰਥੀਆਂ ਦੇ ਪ੍ਰੇਰਣਾ-ਸਰੋਤ ਅਤੇ ਸੱਚੇ ਰਾਸ਼ਟਰ ਨਿਰਮਾਤਾ ਹੁੰਦੇ ਹਨ। ਅਧਿਆਪਕਾਂ ਦੀ ਇਸ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ ਭਾਰਤੀ ਸੱਭਿਆਚਾਰ ਵਿੱਚ ‘ਗੁਰੂ-ਸ਼ਿਸ਼ਯ ਪਰੰਪਰਾ’ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਰਿਹਾ ਹੈ।
ਬਦਲਦੇ ਸਮੇਂ ਵਿੱਚ ਸਾਨੂੰ ਆਪਣੀ ਸਿੱਖਿਆ ਪੱਧਤੀ ਵਿੱਚ ਅਜਿਹੇ ਅਭਿਨਵ ਤੌਰ-ਤਰੀਕਿਆਂ ਦਾ ਸਮਾਵੇਸ਼ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਗਿਆਨ ਪ੍ਰਾਪਤ ਕਰਨ, ਸਿੱਖਣ ਅਤੇ ਖੋਜਣ ਦੇ ਅਵਸਰ ਮਿਲਣ ਅਤੇ ਉਹ, ਸਮਾਜ ਵਿੱਚ ਬਿਹਤਰ ਯੋਗਦਾਨ ਦੇ ਸਕਣ। ਮੈਨੂੰ ਆਸ਼ਾ ਹੈ ਕਿ ਸਾਨੂੰ ਇਸ ਦਿਸ਼ਾ ਵਿੱਚ ਆਪਣੇ ਦੂਰਦਰਸ਼ੀ ਅਧਿਆਪਕਾਂ ਦਾ ਮਾਰਗਦਰਸ਼ਨ ਪ੍ਰਾਪਤ ਹੁੰਦਾ ਰਹੇਗਾ ਅਤੇ ਅਸੀਂ ਸਾਰੇ ਮਿਲ ਕੇ ਇੱਕ ਮਹਾਨ ਰਾਸ਼ਟਰ ਦੇ ਭਵਿੱਖ-ਨਿਰਮਾਣ ਵਿੱਚ ਯੋਗਦਾਨ ਦਿੰਦੇ ਰਹਾਂਗੇ ।
ਇਸ ਸ਼ੁਭ ਅਵਸਰ ’ਤੇ, ਮੈਂ ਸਮੁੱਚੇ ਅਧਿਆਪਕ ਸਮੁਦਾਇ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਹ, ਅਜਿਹੇ ਵਿਦਿਆਰਥੀ ਤਿਆਰ ਕਰਨ ਦੇ ਆਪਣੇ ਪ੍ਰਯਤਨਾਂ ਵਿੱਚ ਸਫ਼ਲ ਹੋਣ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦਾ ਗੌਰਵ ਅਤੇ ਮਾਣ ਵਧਾਉਣ।”
Click here to see President's message in Hindi
*****
ਵੀਆਰਆਰਕੇ/ਵੀਜੇ/ਬੀਐੱਮ
(Release ID: 1651421)
Visitor Counter : 314