ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੂਐੱਸ-ਆਈਐੱਸਪੀਐੱਫ (US-ISPF) ਦੇ ਅਮਰੀਕਾ–ਭਾਰਤ 2020 ਸਿਖ਼ਰ ਸੰਮੇਲਨ ’ਚ ਵਿਸ਼ੇਸ਼ ਕੁੰਜੀਵਤ ਸੰਬੋਧਨ ਦਿੱਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਦੇਸ਼ੀ ਨਿਵੇਸ਼ ਲਈ ਮੋਹਰੀ ਖਿੱਚਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ;


ਭਾਰਤ ਨੇ ਇਸ ਵਰ੍ਹੇ ਹਾਸਲ ਕੀਤਾ 20 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼: ਪ੍ਰਧਾਨ ਮੰਤਰੀ


ਭਾਰਤ ਭੂਗੋਲਕ ਖੇਤਰ ਦੀ ਸਮਰੱਥਾ, ਭਰੋਸੇਯੋਗਤਾ ਤੇ ਸਿਆਸੀ ਸਥਿਰਤਾ ਦੀ ਪੇਸ਼ਕਸ਼ ਕਰਦਾ ਹੈ: ਪ੍ਰਧਾਨ ਮੰਤਰੀ


ਭਾਰਤ ਪਾਰਦਰਸ਼ੀ ਤੇ ਪੂਰਵ ਅਨੁਮਾਨਿਤ ਟੈਕਸ ਸ਼ਾਸਨ ਦੀ ਪੇਸ਼ਕਸ਼ ਕਰਦਾ ਹੈ; ਇਮਾਨਦਾਰ ਟੈਕਸ–ਦਾਤਿਆਂ ਨੂੰ ਉਤਸ਼ਾਹਿਤ ਤੇ ਮਦਦ ਕਰਦਾ ਹੈ: ਪ੍ਰਧਾਨ ਮੰਤਰੀ


ਭਾਰਤ ਨੂੰ ਨਵੀਂ ਨਿਰਮਾਣ ਇਕਾਈਆਂ ਲਈ ਹੋਰ ਪ੍ਰੋਤਸਾਹਨ ਦੇ ਕੇ ਵਿਸ਼ਵ ਦੇ ਸਭ ਤੋਂ ਘੱਟ ਟੈਕਸ ਵਾਲੇ ਟਿਕਾਣਿਆਂ ਵਿੱਚੋਂ ਇੱਕ ਬਣਾਇਆ ਜਾ ਰਿਹਾ ਹੈ: ਪ੍ਰਧਾਨ ਮੰਤਰੀ


ਪਿਛਲੇ ਕੁਝ ਸਮੇਂ ਦੌਰਾਨ ਦੂਰਅੰਦੇਸ਼ ਸੁਧਾਰ ਹੋਏ ਹਨ, ਜਿਨ੍ਹਾਂ ਨੇ ਕਾਰੋਬਾਰ ਨੂੰ ਸੁਖਾਲਾ ਬਣਾਇਆ ਤੇ ਲਾਲ–ਫ਼ੀਤਾਸ਼ਾਹੀ ਨੂੰ ਘਟਾਇਆ ਹੈ: ਪ੍ਰਧਾਨ ਮੰਤਰੀ


ਭਾਰਤ ਜਨਤਕ ਤੇ ਨਿਜੀ ਦੋਵੇਂ ਖੇਤਰਾਂ ਵਿੱਚ ਮੌਕਿਆਂ ਨਾਲ ਭਰਪੂਰ ਹੈ: ਪ੍ਰਧਾਨ ਮੰਤਰੀ

Posted On: 03 SEP 2020 9:31PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਅਮਰੀਕਾਭਾਰਤ 2020 ਸਿਖ਼ਰ ਸੰਮੇਲਨ ਚ ਵਿਸ਼ੇਸ਼ ਸੰਬੋਧਨ ਕੀਤਾ।

 

ਯੂਐੱਸਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫ਼ੋਰਮ’ (US-ISPF) ਇੱਕ ਗ਼ੈਰਮੁਨਾਫ਼ਾਕਾਰੀ ਸੰਗਠਨ ਹੈ, ਜੋ ਭਾਰਤ ਤੇ ਅਮਰੀਕਾ ਵਿਚਾਲੇ ਭਾਗੀਦਾਰੀ ਲਈ ਕੰਮ ਕਰਦੀ ਹੈ।

 

31 ਅਗਸਤ ਤੋਂ ਸ਼ੁਰੂ ਹੋਏ ਇਸ ਪੰਜਦਿਨਾ ਸੰਮੇਲਨ ਦਾ ਥੀਮ ਅਮਰੀਕਾਭਾਰਤ ਸਾਹਵੇਂ ਮੌਜੂਦ ਨਵੀਂਆਂ ਚੁਣੌਤੀਆਂਹੈ।

 

ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਦਾ ਹਰੇਕ ਉੱਤੇ ਅਸਰ ਪਿਆ ਹੈ ਤੇ ਇਹ ਸਾਡੀ ਦ੍ਰਿੜ੍ਹਤਾ, ਸਾਡੀ ਜਨਤਕ ਸਿਹਤ ਵਿਵਸਥਾ, ਸਾਡੀ ਅਰਥਵਿਵਸਥਾ ਦੀ ਪ੍ਰੀਖਿਆ ਲੈ ਰਹੀ ਹੈ।

 

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਇੱਕ ਨਵੀਂ ਸੋਚ ਦੀ ਮੰਗ ਕਰਦੇ ਹਨ। ਅਜਿਹੀ ਸੋਚ ਜਿੱਥੇ ਵਿਕਾਸ ਦੀ ਰਣਨੀਤੀ ਮਨੁੱਖ ਉੱਤੇ ਕੇਂਦ੍ਰਿਤ ਹੋਵੇ। ਜਿੱਥੇ ਹਰੇਕ ਵਿਚਾਲੇ ਸਹਿਯੋਗ ਦੀ ਭਾਵਨਾ ਹੋਵੇ।

 

ਅਗਲੇਰੀ ਰਣਨੀਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸਮਰੱਥਾਵਾਂ ਦੇ ਵਿਸਥਾਰ, ਗ਼ਰੀਬਾਂ ਦੀ ਸੁਰੱਖਿਆ ਤੇ ਸਾਡੇ ਨਾਗਰਿਕਾਂ ਦੇ ਭਵਿੱਖ ਨੂੰ ਬਚਾਉਣ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

 

ਕੋਵਿਡ ਵਿਰੁੱਧ ਜੰਗ ਲਈ ਸਹੂਲਤਾਂ ਵਧਾਉਣ ਅਤੇ ਨਾਗਰਿਕਾਂ ਵਿਚਾਲੇ ਜਾਗਰੂਕਤਾ ਦੇ ਪਾਸਾਰ ਦੀ ਦਿਸ਼ਾ ਵਿੱਚ ਚੁੱਕੇ ਵਿਭਿੰਨ ਕਦਮਾਂ ਦਾ ਵਰਨਣ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਰੰਤ ਕਦਮ ਚੁੱਕੇ ਜਾਣ ਨਾਲ ਯਕੀਨੀ ਹੋਇਆ ਕਿ 1.3 ਅਰਬ ਦੀ ਆਬਾਦੀ ਤੇ ਸੀਮਤ ਵਸੀਲਿਆਂ ਵਾਲੇ ਦੇਸ਼ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਮੌਤ ਦਰ ਦੁਨੀਆ ਵਿੱਚ ਸਭ ਤੋਂ ਘੱਟ ਬਣੀ ਹੋਈ ਹੈ।

 

ਉਨ੍ਹਾਂ ਇਸ ਗੱਲ ਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਭਾਰਤ ਦਾ ਕਾਰੋਬਾਰੀ ਭਾਈਚਾਰ, ਖ਼ਾਸ ਤੌਰ ਤੇ ਛੋਟੇ ਉੱਦਮ ਵੱਧ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਲਗਭਗ ਸਿਫ਼ਰ ਤੋਂ ਸ਼ੁਰੂਆਤ ਕਰਦਿਆਂ ਉਨ੍ਹਾਂ ਸਾਨੂੰ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਪੀਪੀਈ ਕਿਟ ਨਿਰਮਾਤਾ ਬਣਾ ਦਿੱਤਾ ਹੈ।

 

ਵੱਖੋਵੱਖਰੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ 1.3 ਅਰਬ ਭਾਰਤੀਆਂ ਦੀਆਂ ਆਕਾਂਖਿਆਵਾਂ ਤੇ ਇੱਛਾਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੀ ਹੈ।

 

ਉਨ੍ਹਾਂ ਕਿਹਾ ਕਿ ਹਾਲੀਆ ਦੌਰ ਵਿੱਚ ਦੇਸ਼ ਵਿੱਚ ਦੂਰਅੰਦੇਸ਼ ਸੁਧਾਰ ਹੋਏ ਹਨ, ਜਿਸ ਨਾਲ ਕਾਰੋਬਾਰ ਕਰਨਾ ਸੁਖਾਲਾ ਹੋਇਆ ਹੈ ਤੇ ਲਾਲਫ਼ੀਤਾਸ਼ਾਹੀ ਘੱਟ ਹੋਈ ਹੈ।

 

ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਆਵਾਸ ਪ੍ਰੋਗਰਾਮ ਉੱਤੇ ਸਰਗਰਮੀ ਨਾਲ ਕੰਮ ਚੱਲ ਰਿਹਾ ਹੈ ਤੇ ਅਖੁੱਟ ਊਰਜਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਰੇਲ, ਸੜਕ ਤੇ ਹਵਾਈ ਸੰਪਰਕਰੂਟਾਂ ਨੂੰ ਮਜ਼ਬੂਤ ਕਰਨ ਦਾ ਵੀ ਜ਼ਿਕਰ ਕੀਤਾ।

 

ਉਨ੍ਹਾਂ ਕਿਹਾ ਕਿ ਭਾਰਤ ਇੱਕ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੇ ਨਿਰਮਾਣ ਲਈ ਇੱਕ ਵਿਸ਼ੇਸ਼ ਡਿਜੀਟਲ ਮਾੱਡਲ ਤਿਆਰ ਕਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਅਸੀ ਕਰੋੜਾਂ ਲੋਕਾਂ ਦੀ ਬੈਂਕਿੰਗ, ਕਰਜ਼ਾ, ਡਿਜੀਟਲ ਭੁਗਤਾਨ ਤੇ ਬੀਮਾ ਉਪਲਬਧ ਕਰਵਾਉਣ ਲਈ ਸਰਬੋਤ ਫ਼ਿਨਟੈੱਕ (ਵਿੱਤੀ ਟੈਕਨੋਲੋਜੀ) ਦਾ ਉਪਯੋਗ ਕਰ ਰਹੇ ਹਾਂ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਵਿੱਚ ਵਿਸ਼ਵਪੱਧਰੀ ਤਕਨੀਕ ਤੇ ਵਿਸ਼ਵਪੱਧਰ ਦੀਆਂ ਸਰਬੋਤਮ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

 

ਸ੍ਰੀ ਮੋਦੀ ਨੇ ਕਿਹਾ, ਮਹਾਮਾਰੀ ਨੇ ਦੁਨੀਆ ਨੂੰ ਵਿਖਾਇਆ ਹੈ ਕਿ ਵਿਸ਼ਵ ਸਪਲਾਈਲੜੀ ਦੇ ਵਿਕਾਸ ਦਾ ਫ਼ੈਸਲਾ ਸਿਰਫ਼ ਲਾਗਤ ਦੇ ਆਧਾਰ ਉੱਤੇ ਨਹੀਂ ਲਿਆ ਜਾਣਾ ਚਾਹੀਦਾ। ਉਹ ਭਰੋਸੇ ਉੱਤੇ ਵੀ ਆਧਾਰਤ ਹੋਣਾ ਚਾਹੀਦਾ ਹੈ। ਕੰਪਨੀਆਂ ਹੁਣ ਭੂਗੋਲਕ ਖੇਤਰ ਦੀ ਸਮਰੱਥਾ ਦੇ ਨਾਲ ਹੀ ਭਰੋਸੇਯੋਗਤਾ ਤੇ ਨੀਤੀਗਤ ਸਥਾਈਤਵ ਉੱਤੇ ਵੀ ਵਿਚਾਰ ਕਰ ਰਹੀ ਹੈ। ਭਾਰਤ ਅਜਿਹੀ ਜਗ੍ਹਾ ਹੈ, ਜਿੱਥੇ ਇਹ ਸਾਰੀਆਂ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਕਿਹਾ, ਇਨ੍ਹਾਂ ਨੂੰ ਵੇਖਦਿਆਂ ਭਾਰਤ ਵਿਦੇਸ਼ੀ ਨਿਵੇਸ਼ ਲਈ ਅਨੁਕੂਲ ਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਘੜ ਰਿਹਾ ਹੈ।

 

ਉਨ੍ਹਾਂ ਕਿਹਾ, ਭਾਵੇਂ ਇਹ ਅਮਰੀਕਾ ਹੋਵੇ ਜਾਂ ਖਾੜੀ ਦੇਸ਼, ਚਾਹੇ ਯੂਰੋਪ ਹੋਵੇ ਜਾਂ ਆਸਟ੍ਰੇਲੀਆ ਦੁਨੀਆ ਸਾਡੇ ਉੱਤੇ ਭਰੋਸਾ ਕਰਦੀ ਹੈ। ਇਸ ਵਰ੍ਹੇ ਸਾਨੂੰ 20 ਅਰਬ ਡਾਲਰ ਦਾ ਵਿਦੇਸ਼ ਨਿਵੇਸ਼ ਪ੍ਰਵਾਹ ਹਾਸਲ ਹੋਇਆ ਹੈ। ਗੂਗਲ, ਐਮੇਜ਼ੌਨ ਤੇ ਮੁਬਾਡਾਲਾ ਇਨਵੈਸਟਮੈਂਟਸ ਨੇ ਭਾਰਤ ਲਈ ਲੰਮੇ ਸਮੇਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਉਸ ਪਾਰਦਰਸ਼ੀ ਤੇ ਪੂਰਵਅਨੁਮਾਨਿਤ ਟੈਕਸ ਵਿਵਸਥਾ ਦਾ ਹਵਾਲਾ ਦਿੱਤਾ, ਜਿਸ ਨੂੰ ਭਾਰਤ ਪੇਸ਼ ਕਰਦਾ ਹੈ ਤੇ ਕਿਵੇਂ ਇਹ ਟੈਕਸ ਵਿਵਸਥਾ ਇਮਾਨਦਾਰ ਟੈਕਸਦਾਤਿਆਂ ਨੂੰ ਸਮਰਥਨ ਦਿੰਦੀ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਜੀਐੱਸਟੀ ਏਕੀਕ੍ਰਿਤ ਹੈ ਤੇ ਪੂਰੀ ਤਰ੍ਹਾਂ ਨਾਲ ਅਸਿੱਧੀ ਟੈਕਸ ਪ੍ਰਣਾਲੀ ਹੈ।

 

ਸ੍ਰੀ ਮੋਦੀ ਨੇ ਦੀਵਾਲਾ ਤੇ ਦੀਵਾਲੀਆਪਣ ਜ਼ਾਬਤੇ ਦਾ ਜ਼ਿਕਰ ਕੀਤਾ, ਜੋ ਸਮੁੱਚੀ ਵਿੱਤੀ ਪ੍ਰਣਾਲੀ ਲਈ ਜੋਖਮ ਨੂੰ ਘਟਾਉਂਦਾ ਹੈ। ਉਨ੍ਹਾਂ ਵਿਆਪਕ ਕਿਰਤ ਸੁਧਾਰਾਂ ਬਾਰੇ ਵੀ ਗੱਲ ਕੀਤੀ, ਜੋ ਰੋਜ਼ਗਾਰਦਾਤਿਆਂ ਲਈ ਨਿਯਮਾਂ ਦੀ ਪਾਲਣਾ ਦਾ ਬੋਝ ਘਟਾਉਦੇ ਹਨ ਤੇ ਕਿਵੇਂ ਇਹ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਵਿਕਾਸ ਨੂੰ ਰਫ਼ਤਾਰ ਦੇਣ ਵਿੱਚ ਨਿਵੇਸ਼ ਦੇ ਮਹੱਤਵ ਉੱਤੇ ਚਰਚਾ ਕੀਤੀ ਤੇ ਕਿਹਾ ਕਿ ਭਾਰਤ ਨੇ ਇਸ ਦੀ ਮੰਗ ਤੇ ਪੂਰਤੀ ਪੱਖ ਦੋਵਾਂ ਉੱਤੇ ਕਿਵੇਂ ਨਜ਼ਰ ਬਣਾ ਕੇ ਰੱਖੀ ਹੋਈ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦੇ ਸਭ ਤੋਂ ਘੱਟ ਟੈਕਸ ਦੇਣ ਵਾਲੇ ਦੇਸ਼ਾਂ ਵਿੱਚੋਂ ਇੱਕ ਬਣਾ ਕੇ ਤੇ ਨਵੀਂਆਂ ਨਿਰਮਾਣ ਇਕਾਈਆਂ ਨੂੰ ਪ੍ਰੋਤਸਾਹਨ ਦੇ ਕੇ ਅਜਿਹਾ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਲਾਜ਼ਮੀ ਈਪਲੈਟਫ਼ਾਰਮ ਅਧਾਰਿਤ ਫ਼ੇਸਲੈੱਸ ਅਸੈੱਸਮੈਂਟਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਟੈਕਸਦਾਤਿਆਂ ਦੇ ਚਾਰਟਰ ਦੇ ਨਾਲਨਾਲ ਨਾਗਰਿਕਾਂ ਦੀ ਮਦਦ ਕਰਨ ਵਿੱਚ ਵੀ ਇੱਕ ਲੰਬੀ ਦੂਰੀ ਤੈਅ ਕਰੇਗਾ। ਬਾਂਡ ਬਜ਼ਾਰ ਵਿੱਚ ਜਾਰੀ ਰੈਗੂਲੇਟਰੀ ਸੁਧਾਰਾਂ ਰਾਹੀਂ ਨਿਵੇਸ਼ਕਾਂ ਲਈ ਪਹੁੰਚ ਵਿੱਚ ਸੁਧਾਰ ਸੁਨਿਸ਼ਚਿਤ ਹੋਵੇਗਾ।

 

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਸਾਲ 2019 ’20 ਫ਼ੀ ਸਦੀ ਵਧਿਆ ਹੈ, ਉਹ ਵੀ ਤਦ, ਜਦੋਂ ਵਿਸ਼ਵ ਪੱਧਰ ਉੱਤੇ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 1 ਫ਼ੀ ਸਦੀ ਦੀ ਗਿਰਾਵਟ ਆਈ ਹੈ ਤੇ ਇਹ ਸਾਡੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵਿਵਸਥਾ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ।

 

ਸ੍ਰੀ ਮੋਦੀ ਨੇ ਕਿਹਾ ਕਿ ਉਪਰੋਕਤ ਸਾਰੇ ਕਦਮ ਇੱਕ ਉੱਜਲ ਅਤੇ ਵਧੇਰੇ ਖ਼ੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣਗੇ। ਇਹ ਇੱਕ ਮਜ਼ਬੂਤ ਵਿਸ਼ਵ ਅਰਥਵਿਵਸਥਾ ਵਿੱਚ ਵੀ ਯੋਗਦਾਨ ਦੇਣਗੇ।

 

ਇੱਕ ਆਤਮਨਿਰਭਰ ਭਾਰਤ ਬਣਾਉਣ ਲਈ 1.3 ਅਰਬ ਭਾਰਤੀਆਂ ਵੱਲੋਂ ਅਪਣਾਏ ਗਏ ਇਸ ਮਿਸ਼ਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤਸਥਾਨਕ (ਲੋਕਲ) ਨੂੰ ਆਲਮੀ (ਗਲੋਬਲ) ਨਾਲ ਮਿਲਾਉਂਦਾ ਹੈ ਤੇ ਇਸ ਨਾਲ ਇੱਕ ਗਲੋਬਲ ਫ਼ੋਰਸ ਮਲਟੀਪਲਾਇਰ ਦੇ ਰੂਪ ਵਿੱਚ ਭਾਰਤ ਦੀ ਤਾਕਤ ਨਿਸ਼ਚਿਤ ਹੁੰਦੀ ਹੈ।

 

ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਭਾਰਤ ਦੀ ਕਾਇਆਪਲਟ ਕਰਦਿਆਂ ਉਸ ਨੂੰ ਮਹਿਜ਼ ਇੱਕ ਪ੍ਰਭਾਵਹੀਣ ਬਾਜ਼ਾਰ ਰਹਿਣ ਦੇਣ ਦੀ ਥਾਂ ਗਲੋਬਲ ਵੈਲਿਊ ਲੜੀਆਂ ਵਿਚਲੇ ਇੱਕ ਸਰਗਰਮ ਨਿਰਮਾਣ ਧੁਰੇ ਵਿੱਚ ਬਦਲਣਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਅਗਲੇਰੇ ਰਾਹ ਮੌਕਿਆਂ ਨਾਲ ਭਰੇ ਹੋਏ ਹਨ। ਖ਼ਾਸ ਤੌਰ ਤੇ ਨਿਜੀ ਤੇ ਜਨਤਕ ਖੇਤਰਾਂ ਵਿੱਚ। ਉਨ੍ਹਾਂ ਕੋਲਾ, ਮਾਈਨਿੰਗ, ਰੇਲਵੇ, ਰੱਖਿਆ, ਪੁਲਾੜ ਤੇ ਪ੍ਰਮਾਣੂ ਊਰਜਾ ਜਿਹੇ ਖੇਤਰਾਂ ਨੂੰ ਖੋਲ੍ਹਣ ਦਾ ਵੀ ਜ਼ਿਕਰ ਕੀਤਾ।

 

ਉਨ੍ਹਾਂ ਖੇਤੀ ਵਿੱਚ ਸੁਧਾਰਾਂ ਦੇ ਨਾਲਨਾਲ ਮੋਬਾਈਲ ਤੇ ਇਲੈਕਟ੍ਰੌਨਿਕਸ, ਮੈਡੀਕਲ ਉਪਕਰਦਾਂ, ਫ਼ਾਰਮਾ ਖੇਤਰਾਂ ਲਈ ਸ਼ੁਰੂ ਕੀਤੀਆਂ ਗਈਆਂ ਉਤਪਾਦਨ ਨਾਲ ਸਬੰਧਿਤ ਪ੍ਰੋਤਸਾਹਨ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਇਸ ਸਿਖ਼ਰ ਸੰਮੇਲਨ ਨੂੰ ਦੱਸਿਆ ਕਿ ਭਾਰਤ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਅਜਿਹੀ ਸਰਕਾਰ ਮੌਜੂਦ ਹੈ, ਜੋ ਨਤੀਜੇ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ, ਇੱਕ ਅਜਿਹੀ ਸਰਕਾਰ ਜਿਸ ਲਈ ਈਜ਼ ਆਵ੍ ਲਿਵਿੰਗ’ (ਸੁਖਾਲੀ ਜੀਵਨਸ਼ੈਲੀ) ਓਨੀ ਹੀ ਅਹਿਮ ਹੈ, ਜਿੰਨਾ ਕਿ ਈਜ਼ ਆਵ੍ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨਾ ਸੁਖਾਲਾ)।

 

ਉਨ੍ਹਾਂ ਭਾਰਤ ਦਾ ਵਰਣਨ ਇੱਕ ਅਜਿਹੇ ਨੌਜਵਾਨ ਦੇਸ਼ ਦੇ ਤੌਰ ਤੇ ਕੀਤਾ, ਜਿਸ ਦੀ 65 ਫ਼ੀ ਸਦੀ ਆਬਾਦੀ ਦੀ ਉਮਰ 35 ਸਾਲਾਂ ਤੋਂ ਘੱਟ ਹੈ, ਜੋ ਆਕਾਂਖਿਆਵਾਂ ਨਾਲ ਭਰਪੂਰ ਹੈ ਅਤੇ ਜਿਸ ਨੇ ਖ਼ੁਦ ਨੂੰ ਨਵੇਂ ਸਿਖ਼ਰਾਂ ਉੱਤੇ ਲਿਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਸਿਆਸੀ ਸਥਾਈਤਵ ਤੇ ਨੀਤੀਗਤ ਨਿਰੰਤਰਤਾ ਹੈ ਅਤੇ ਜੋ ਲੋਕਤੰਤਰ ਤੇ ਵਿਭਿੰਨਤਾ ਲਈ ਪ੍ਰਤੀਬੱਧ ਹੈ।

 

******

 

ਵੀਆਰਆਰਕੇ/ਏਕੇਪੀ



(Release ID: 1651186) Visitor Counter : 229