ਪ੍ਰਧਾਨ ਮੰਤਰੀ ਦਫਤਰ

ਯੂਐੱਸ–ਆਈਐੱਸਪੀਐੱਫ ਅਮਰੀਕਾ–ਭਾਰਤ ਸਿਖ਼ਰ ਸੰਮੇਲਨ 2020 ’ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਕੁੰਜੀਵਤ ਸੰਬੋਧਨ ਦਾ ਮੂਲ–ਪਾਠ

Posted On: 03 SEP 2020 9:29PM by PIB Chandigarh

ਭਾਰਤ ਤੇ ਅਮਰੀਕਾ ਚ ਵਿਸ਼ੇਸ਼ ਮਹਿਮਾਨ ਸਾਹਿਬਾਨ,

 

ਨਮਸਤੇ,

 

ਯੂਐੱਸਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫ਼ੋਰਮ’ (ISPF) ਦੁਆਰਾ ਅਮਰੀਕਾਭਾਰਤ ਸਿਖ਼ਰ ਸੰਮੇਲਨ 2020 ਲਈ ਵਿਭਿੰਨ ਖੇਤਰਾਂ ਦੀਆਂ ਹਸਤੀਆਂ ਨੂੰ ਇੱਕ ਮੰਚ ਉੱਤੇ ਲਿਆਉਣਾ ਯਕੀਨੀ ਤੌਰ ਤੇ ਅਦਭੁਤ ਹੈ। ਭਾਰਤ ਤੇ ਅਮਰੀਕਾ ਨੂੰ ਇੱਕਦੂਜੇ ਦੇ ਹੋਰ ਨੇੜੇ ਲਿਆਉਣ ਵਿੱਚ ‘US-ISPF’ ਦੁਆਰਾ ਕੀਤੇ ਗਏ ਅਣਥੱਕ ਜਤਨ ਬੇਹੱਦ ਸ਼ਲਾਘਾਯੋਗ ਹਨ।

 

ਮੈਂ ਪਿਛਲੇ ਕਈ ਸਾਲਾਂ ਤੋਂ ਜੌਨ ਚੈਂਬਰਸ ਨੂੰ ਭਲੀਭਾਂਤ ਜਾਣਦਾ ਹਾਂ। ਭਾਰਤ ਨਾਲ ਉਨ੍ਹਾਂ ਦੀ ਬਹੁਤ ਮਜ਼ਬੂਤ ਨੇੜਤਾ ਰਹੀ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਪਦਮਸ਼੍ਰੀਨਾਲ ਨਿਵਾਜ਼ਿਆ ਗਿਆ ਸੀ।

 

ਦੋਸਤੋ,

 

ਇਸ ਵਰ੍ਹੇ ਦਾ ਥੀਮ ਨਿਸ਼ਚਿਤ ਤੌਰ ਤੇ ਬਹੁਤ ਪ੍ਰਸੰਗਿਕ ਹੈ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ। ਜਦੋਂ ਸਾਲ 2020 ਦੀ ਸ਼ੁਰੂਆਤ ਹੋਈ ਸੀ, ਤਦ ਕੀ ਕਿਸੇ ਨੇ ਕਲਪਨਾ ਵੀ ਕੀਤੀ ਸੀ ਕਿ ਆਖ਼ਰ ਇਹ ਸਾਲ ਕਿਹੋ ਜਿਹਾ ਸਿੱਧ ਹੋਵੇਗਾ? ਇੱਕ ਵਿਸ਼ਵ ਮਹਾਮਾਰੀ ਨੇ ਹਰੇਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਸਾਡੀ ਦ੍ਰਿੜ੍ਹਤਾ, ਸਾਡੀਆਂ ਜਨਤਕ ਸਿਹਤ ਪ੍ਰਣਾਲੀਆਂ, ਸਾਡੀਆਂ ਆਰਥਿਕ ਪ੍ਰਣਾਲੀਆਂ ਸਭ ਦੀ ਸਖ਼ਤ ਪ੍ਰੀਖਿਆ ਲੈ ਰਹੀ ਹੈ।

 

ਮੌਜੂਦਾ ਹਾਲਾਤ ਵਿੱਚ ਨਵੇਂ ਦ੍ਰਿਸ਼ਟੀਕੋਣ ਦੀ ਸਖ਼ਤ ਜ਼ਰੂਰਤ ਹੈ। ਇੱਕ ਅਜਿਹਾ ਦ੍ਰਿਸ਼ਟੀਕੋਣ ਜਿਸ ਵਿੱਚ ਵਿਕਾਸ ਪ੍ਰਤੀ ਦ੍ਰਿਸ਼ਟੀਕੋਣ ਮਨੁੱਖ ਉੱਤੇ ਕੇਂਦ੍ਰਿਤ ਹੈ, ਜਿਸ ਵਿੱਚ ਸਭਨਾਂ ਵਿਚਾਲੇ ਸਹਿਯੋਗ ਦੀ ਮਜ਼ਬੂਤ ਭਾਵਨਾ ਹੋਵੇ।

 

ਦੋਸਤੋ,

 

ਭਵਿੱਖ ਦੀ ਯੋਜਨਾ ਉਲੀਕਦੇ ਸਮੇਂ ਸਾਨੂੰ ਆਪਣੀਆਂ ਸਮਰੱਥਾਵਾਂ ਵਧਾਉਣ, ਗ਼ਰੀਬਾਂ ਨੂੰ ਸੁਰੱਖਿਅਤ ਬਣਾਉਣ ਤੇ ਭਵਿੱਖ ਵਿੱਚ ਸਾਡੇ ਨਾਗਰਿਕਾਂ ਦੀ ਬਿਮਾਰੀ ਤੋਂ ਰਾਖੀ ਯਕੀਨੀ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਭਾਰਤ ਇਸੇ ਰਾਹ ਉੱਤੇ ਚੱਲ ਰਿਹਾ ਹੈ। ਲੌਕਡਾਊਨ ਦੀ ਕਾਰਗਰ ਵਿਵਸਥਾ ਨੂੰ ਸਭ ਤੋਂ ਪਹਿਲਾਂ ਅਪਣਾਉਣ ਵਾਲੇ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਨਤਕ ਸਿਹਤ ਉਪਾਅ ਦੇ ਰੂਪ ਵਿੱਚ ਮਾਸਕ ਤੇ ਫ਼ੇਸ ਕਵਰਿੰਗ ਦਾ ਉਪਯੋਗ ਕਰਨ ਦੀ ਵਕਾਲਤ ਕੀਤੀ ਸੀ। ਇਹੋ ਨਹੀਂ, ਭਾਰਤ ਜਿਹੇ ਕੁਝ ਦੇਸ਼ਾਂ ਨੇ ਹੀ ਸਭ ਤੋਂ ਪਹਿਲਾਂ ਸਮਾਜਿਕ ਦੂਰੀ ਬਣਾ ਕੇ ਰੱਖਣਬਾਰੇ ਜਨਜਾਗਰੂਕਤਾ ਮੁਹਿੰਮ ਚਲਾਈ ਹੈ। ਭਾਰਤ ਵਿੱਚ ਰਿਕਾਰਡ ਸਮੇਂ ਦੌਰਾਨ ਮੈਡੀਕਲ ਸਬੰਧੀ ਬੁਨਿਆਦੀ ਬੁਨਿਆਦੀ ਢਾਂਚੇ ਨੂੰ ਕਾਫ਼ੀ ਤੇਜ਼ੀ ਨਾਲ ਵਧਾ ਦਿੱਤਾ ਗਿਆ ਹੈ ਭਾਵੇਂ ਉਹ ਕੋਵਿਡ ਹਸਪਤਾਲ ਹੋਣ, ਆਈਸੀਯੂ ਦੀ ਵਿਆਪਕ ਸਮਰੱਥਾ ਹੋਵੇ ਆਦਿ। ਜਨਵਰੀ ਵਿੱਚ ਸਿਰਫ਼ ਇੱਕੋ ਟੈਸਟਿੰਗ ਲੈਬ ਸੀ, ਜਦ ਕਿ ਹੁਣ ਸਾਡੇ ਕੋਲ ਦੇਸ਼ ਭਰ ਵਿੱਚ ਲਗਭਗ 1,600 ਲੈਬਸ ਹਨ।

 

ਇਨ੍ਹਾਂ ਸਾਰੇ ਠੋਸ ਜਤਨਾਂ ਦਾ ਹੀ ਇਹ ਵਰਨਣਯੋਗ ਨਤੀਜਾ ਹੈ ਕਿ 1.3 ਅਰਬ ਲੋਕਾਂ ਤੇ ਸੀਮਤ ਵਸੀਲਿਆਂ ਵਾਲੇ ਭਾਰਤ ਸਮੇਤ ਸਿਰਫ਼ ਕੁਝ ਦੇਸ਼ਾਂ ਵਿੱਚ ਹੀ ਪ੍ਰਤੀ 10 ਲੱਖ ਪਿੱਛੇ ਮੌਤ ਦਰ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਹੈ। ਦੇਸ਼ ਵਿੱਚ ਮਰੀਜ਼ਾਂ ਦੇ ਤੰਦਰੁਸਤ ਹੋਣ ਭਾਵ ਰੀਕਵਰੀ ਦਰ ਵੀ ਨਿਰੰਤਰ ਵਧ ਰਹੀ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਾਡਾ ਕਾਰੋਬਾਰੀ ਭਾਈਚਾਰਾ, ਖ਼ਾਸ ਤੌਰ ਤੇ ਛੋਟੇ ਕਾਰੋਬਾਰੀ ਇਸ ਦਿਸ਼ਾ ਵਿੱਚ ਬਹੁਤ ਸਰਗਰਮ ਰਹੇ ਹਨ। ਲਗਭਗ ਨਿਗੂਣੇ ਤੋਂ ਸ਼ੁਰੂਆਤ ਕਰਨ ਵਾਲੇ ਸਾਡੇ ਕਾਰੋਬਾਰੀਆਂ ਨੇ ਸਾਨੂੰ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਪੀਪੀਈ ਕਿੱਟ ਨਿਰਮਾਤਾ ਬਣਾ ਦਿੱਤਾ ਹੈ।

 

ਇਹ ਦਰਅਸਲ ਬਹੁਤ ਮਜ਼ਬੂਤੀ ਨਾਲ ਉਭਰਨ ਲਈ ਚੁਣੌਤੀ ਨੂੰ ਵੀ ਚੁਣੌਤੀ ਦੇਣਦੀ ਭਾਰਤ ਦੀ ਆਪਣੀ ਅੰਦਰੂਨੀ ਭਾਵਨਾ ਦੇ ਠੀਕ ਅਨੁਕੂਲ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਰਾਸ਼ਟਰ ਨੇ ਕੋਵਿਡ ਦੇ ਨਾਲਨਾਲ ਹੜ੍ਹ, ਦੋ ਵਾਰ ਚੱਕਰਵਾਤੀ ਤੂਫ਼ਾਨ, ਟਿੱਡੀਆਂ ਦੇ ਹਮਲੇ ਜਿਹੇ ਕਈ ਹੋਰ ਸੰਕਟਾਂ ਦਾ ਵੀ ਸਾਹਮਣਾ ਕੀਤਾ ਹੈ। ਭਾਵੇਂ ਇਨ੍ਹਾਂ ਸੰਕਟਾਂ ਨੇ ਲੋਕਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।

 

ਦੋਸਤੋ,

 

ਕੋਵਿਡ19 ਅਤੇ ਲੌਕਡਾਊਨ ਦੀ ਪੂਰੀ ਮਿਆਦ ਦੌਰਾਨ ਭਾਰਤ ਸਰਕਾਰ ਨੇ ਇਹ ਧਾਰਿਆ ਹੋਇਆ ਸੀ ਕਿ ਹਰ ਹਾਲਤ ਵਿੱਚ ਗ਼ਰੀਬਾਂ ਦੀ ਰਾਖੀ ਕਰਨੀ ਹੋਵੇਗੀ। ਭਾਰਤ ਦੇ ਗ਼ਰੀਬਾਂ ਲਈ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾਵਿਸ਼ਵ ਭਰ ਵਿੱਚ ਕਿਤੇ ਵੀ ਸ਼ੁਰੂ ਕੀਤੀ ਗਈ ਸਭ ਤੋਂ ਵੱਡੀਆਂ ਸਹਾਇਤਾ ਪ੍ਰਣਾਲੀਆਂ ਵਿੱਚੋਂ ਇੱਕ ਹੈ।  80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਇਹ ਯੋਜਨਾ 8 ਮਹੀਨਿਆਂ ਤੋਂ ਨਿਰੰਤਰ ਚਲਾਈ ਜਾ ਰਹੀ ਹੈ।  80 ਕਰੋੜ ਲੋਕਾਂ ਦਾ ਮਤਲਬ ਹੈ: ਸੰਯੁਕਤ ਰਾਜ ਅਮਰੀਕਾ ਦੀ ਕੁੱਲ ਆਬਾਦੀ ਤੋਂ ਦੁੱਗਣੀ ਤੋਂ ਵੀ ਵੱਧ। ਲਭਗ 8 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾਈ ਜਾ ਰਹੀ ਹੈ। ਲਗਭਗ 34.50 ਕਰੋੜ ਕਿਸਾਨਾਂ ਤੇ ਜ਼ਰੂਰਤਮੰਦ ਲੋਕਾਂ ਨੂੰ ਨਕਦ ਸਹਾਇਤਾ ਦਿੱਤੀ ਗਈ ਹੈ। ਇਸ ਯੋਜਨਾ ਨੇ ਲਗਭਗ 20 ਕਰੋੜ ਕਾਰਜਦਿਵਸ ਸਿਰਜ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਜ਼ਰੂਰੀ ਰੋਜ਼ਗਾਰ ਪ੍ਰਦਾਨ ਕੀਤੇ ਹਨ।

 

ਦੋਸਤੋ,

 

ਮਹਾਮਾਰੀ ਨੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਨਾਲ 1.3 ਅਰਬ ਭਾਰਤੀਆਂ ਦੀਆਂ ਆਕਾਂਖਿਆਵਾਂ ਤੇ ਇੱਛਾਵਾਂ ਬੇਅਸਰ ਰਹੀਆਂ ਹਨ। ਹਾਲੀਆ ਮਹੀਨਿਆਂ ਵਿੱਚ ਕਈ ਦੂਰਅੰਦੇਸ਼ ਸੁਧਾਰ ਹੋਏ ਹਨ। ਇਨ੍ਹਾਂ ਵਿੱਚ ਕਾਰੋਬਾਰ ਨੂੰ ਸੁਖਾਲਾ ਬਣਾਉਣਾ ਅਤੇ ਲਾਲਫ਼ੀਤਾਸ਼ਾਹੀ ਵਿੱਚ ਕਮੀ ਲਿਆਉਣਾ ਸ਼ਾਮਲ ਹਨ। ਦੁਨੀਆ ਦੇ ਸਭ ਤੋਂ ਵੱਡੇ ਆਵਾਸ ਪ੍ਰੋਗਰਾਮ ਉੱਤੇ ਸਰਗਰਮੀ ਨਾਲ ਕੰਮ ਹੋ ਰਿਹਾ ਹੈ। ਅਖੁੱਟ ਊਰਜਾ ਦੇ ਵਿਸਤਾਰ ਉੱਤੇ ਕੰਮ ਹੋ ਰਿਹਾ ਹੈ। ਰੇਲ, ਸੜਕ ਤੇ ਹਵਾਈ ਸੰਪਰਕਰੂਟ ਵਧਾਇਆ ਜਾ ਰਿਹਾ ਹੈ। ਸਾਡਾ ਦੇਸ਼ ਇੱਕ ਰਾਸ਼ਟਰੀ ਸਿਹਤ ਮਿਸ਼ਨ ਦੀ ਸਥਾਪਨਾ ਲਈ ਇੱਕ ਵਿਸ਼ੇਸ਼ ਡਿਜੀਟਲ ਮਾਡਲ ਤਿਆਰ ਕਰ ਰਿਹਾ ਹੈ। ਅਸੀਂ ਕਰੋੜਾਂ ਲੋਕਾਂ ਨੂੰ ਬੈਂਕਿੰਗ, ਕਰਜ਼ਾ, ਡਿਜੀਟਲ ਭੁਗਤਾਨ ਤੇ ਬੀਮਾ ਉਪਲਬਧ ਕਰਵਾਉਣ ਲਈ ਸਰਬੋਤਮ ਫ਼ਿਨਟੈੱਕ (ਵਿੱਤੀ ਤਕਨੀਕ) ਦਾ ਉਪਯੋਗ ਕਰ ਰਹੇ ਹਾਂ। ਇਹ ਸਾਡੀ ਪਹਿਲ ਵਿਸ਼ਵਪੱਧਰੀ ਤਕਨੀਕ ਤੇ ਸਰਬੋਤਮ ਵਿਸ਼ਵ ਪ੍ਰਕਿਰਿਆਵਾਂ ਦਾ ਉਪਯੋਗ ਕਰ ਕੇ ਕੀਤੀ ਜਾ ਰਹੀ ਹੈ।

 

ਦੋਸਤੋ,

 

ਇਸ ਮਹਾਮਾਰੀ ਨੇ ਦੁਨੀਆ ਨੂੰ ਇਹ ਵੀ ਦਿਖਾਇਆ ਹੈ ਕਿ ਵਿਸ਼ਵ ਸਪਲਾਈਲੜੀਆਂ ਦੇ ਵਿਕਾਸ ਨਾਲ ਜੁੜੇ ਫ਼ੈਸਲੇ ਸਿਰਫ਼ ਲਾਗਤ ਉੱਤੇ ਅਧਾਰਿਤ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੂੰ ਭਰੋਸੇ ਦੇ ਆਧਾਰ ਉੱਤੇ ਵੀ ਅੱਗੇ ਵਧਾਉਣਾ ਚਾਹੀਦਾ ਹੈ। ਭੂਗੋਲਕ ਖੇਤਰ ਦੀ ਸਮਰੱਥਾ ਦੇ ਨਾਲ, ਕੰਪਨੀਆਂ ਹੁਣ ਭਰੋਸੇਯੋਗਤਾ ਤੇ ਨੀਤੀਗਤ ਸਥਾਈਤਵ ਉੱਤੇ ਵੀ ਵਿਚਾਰ ਕਰ ਰਹੀਆਂ ਹਨ। ਭਾਰਤ ਅਜਿਹੀ ਜਗ੍ਹਾ ਹੈ, ਜਿੱਥੇ ਇਹ ਸਾਰੀਆਂ ਵਿਸ਼ੇਸ਼ਤਾਵਾਂ ਹਨ।

 

ਨਤੀਜੇ ਵਜੋਂ, ਭਾਰਤ ਵਿਦੇਸ਼ੀ ਨਿਵੇਸ਼ ਲਈ ਮੋਹਰੀ ਸਥਾਨਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ। ਭਾਵੇਂ ਇਹ ਅਮਰੀਕਾ ਹੋਵੇ ਜਾਂ ਖਾੜੀ ਦੇਸ਼, ਚਾਹੇ ਯੂਰੋਪ ਹੋਵੇ ਜਾਂ ਆਸਟ੍ਰੇਲੀਆ ਦੁਨੀਆ ਸਾਡੇ ਉੱਤੇ ਭਰੋਸਾ ਕਰਦੀ ਹੈ। ਇਸ ਵਰ੍ਹੇ ਸਾਨੁੰ 20 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਪ੍ਰਵਾਹ ਹਾਸਲ ਹੋਇਆ ਹੈ। ਗੂਗਲ, ਐਮੇਜ਼ੌਨ ਤੇ ਮੁਬਾਡਾਲਾ ਇਨਵੈਸਟਮੈਂਟਸ ਨੇ ਭਾਰਤ ਲਈ ਲੰਮੇ ਸਮੇਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।

 

ਦੋਸਤੋ,

 

ਭਾਰਤ ਇੱਕ ਪਾਰਦਰਸ਼ੀ ਤੇ ਪੂਰਵਅਨੁਮਾਨਤ ਟੈਕਸ ਵਿਵਸਥਾ ਦੀ ਪੇਸ਼ਕਸ਼ ਕਰਦਾ ਹੈ। ਸਾਡੀ ਵਿਵਸਥਾ ਇਮਾਨਦਾਰ ਟੈਕਸਦਾਤਿਆਂ ਨੂੰ ਉਤਸ਼ਾਹਿਤ ਕਰਦੀ ਹੈ ਤੇ ਸਮਰਥਨ ਦਿੰਦੀ ਹੈ। ਸਾਡਾ ਜੀਐੱਸਟੀ ਇੱਕ ਏਕੀਕ੍ਰਿਤ, ਪੂਰੀ ਤਰ੍ਹਾਂ ਆਈਟੀ ਸਮਰੱਥ ਅਸਿੱਧੀ ਟੈਕਸ ਵਿਵਸਕਾ ਹੈ। ਦੀਵਾਲਾ ਤੇ ਦੀਵਾਲੀਆਪਣ ਨਲ ਸਬੰਧਿਤ ਜ਼ਾਬਤੇ ਨਾਲ ਪੂਰੀ ਵਿੱਤੀ ਵਿਵਸਥਾ ਲਈ ਜੋਖਮ ਘੱਟ ਹੋਇਆ ਹੈ। ਸਾਡੇ ਵਿਆਪਕ ਕਿਰਤ ਸੁਧਾਰਾਂ ਨਾਲ ਰੋਜ਼ਗਾਰਦਾਤਿਆਂ ਲਈ ਨਿਯਮਾਂ ਦੀ ਪਾਲਣਾ ਦਾ ਬੋਝ ਘੱਟ ਹੋਵੇਗਾ। ਇਸ ਨਾਲ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਵੀ ਮਿਲੇਗੀ।

 

ਦੋਸਤੋ,

 

ਵਿਕਾਸ ਨੂੰ ਰਫ਼ਤਾਰ ਦੇਣ ਵਿੱਚ ਨਿਵੇਸ਼ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਅਸੀਂ ਮੰਗ ਤੇ ਪੂਰਤੀ ਦੋਵੇਂ ਪੱਖਾਂ ਉੱਤੇ ਨਜ਼ਰ ਰੱਖੀ ਹੋਈ ਹੈ। ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਘੱਟ ਟੈਕਸ ਵਾਲਾ ਦੇਸ਼ ਬਣਾਉਣ ਅਤੇ ਨਵੀਂਆਂ ਨਿਰਮਾਣ ਇਕਾਈਆਂ ਨੂੰ ਪ੍ਰੋਤਸਾਹਨ ਦੇਣ ਉੱਤੇ ਕੰਮ ਹੋ ਰਿਹਾ ਹੈ। ਨਾਗਰਿਕਾਂ ਦੀ ਸਹਾਇਤਾ ਵਿੱਚ ਲਾਜ਼ਮੀ ਈਪਲੈਟਫ਼ਾਰਮ ਅਧਾਰਿਤ ਫ਼ੇਸਲੈੱਸ ਅਸੈੱਸਮੈਂਟਇੱਕ ਦੂਰਅੰਦੇਸ਼ ਕਦਮ ਸਿੱਧ ਹੋਵੇਗਾ। ਟੈਕਸਦਾਤਾ ਚਾਰਟਰ ਵੀ ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ। ਬੌਂਡ ਬਜ਼ਾਰ ਵਿੱਚ ਜਾਰੀ ਰੈਗੂਲੇਟਰੀ ਸੁਧਾਰਾਂ ਰਾਹੀਂ ਨਿਵੇਸ਼ਕਾਂ ਲਈ ਪਹੁੰਚ ਵਿੱਚ ਸੁਧਾਰ ਨਿਸ਼ਚਿਤ ਹੋਣਗੇ। ਬੁਨਿਆਦੀ ਢਾਂਚਾ ਖੇਤਰ ਵਿੱਚ ਨਿਵੇਸ਼ ਲਈ ਸੌਵਰੇਨ ਵੈਲਥ ਫ਼ੰਡਸਅਤੇ ਪੈਨਸ਼ਨ ਫ਼ੰਡਸਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਸਾਲ 2019 ਵਿੱਚ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ। ਇਹ ਵਾਧਾ ਇਸ ਲਈ ਵੀ ਅਹਿਮ ਹੈ ਕਿਉਂਕਿ ਵਿਸ਼ਵ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਵਿੱਚ ਇੱਕ ਫ਼ੀਸਦੀ ਦੀ ਗਿਰਾਵਟ ਰਹੀ ਹੈ। ਇਸ ਨਾਲ ਸਾਡੀ ਸਿੱਧੇ ਵਿਦੇਸ਼ ਦੀ ਵਿਵਸਥਾ ਦੀ ਸਫ਼ਲਤਾ ਪਤਾ ਲਗੀ ਹੈ। ਉਪਰੋਕਤ ਸਾਰੇ ਕਦਮਾਂ ਨਾਲ ਇੱਕ ਉੱਜਲ ਤੇ ਵਧੇਰੇ ਖ਼ੁਸ਼ਹਾਲ ਭਵਿੱਖ ਯਕੀਨੀ ਹੋਵੇਗਾ। ਇਹ ਮਜ਼ਬੂਤ ਵਿਸ਼ਵ ਅਰਥਵਿਵਸਥਾ ਵਿੱਚ ਵੀ ਯੋਗਦਾਨ ਪਾਉਣਗੇ।

 

ਦੋਸਤੋ,

 

1.3 ਅਰਬ ਭਾਰਤੀਆਂ ਨੂੰ ਆਤਮਨਿਰਭਰ ਭਾਰਤਬਣਾਉਣ ਦੇ ਇੱਕ ਮਿਸ਼ਨ ਉੱਤੇ ਲਾ ਦਿੱਤਾ ਗਿਆ ਹੈ। ਆਤਮਨਿਰਭਰ ਭਾਰਤਸਥਾਨਕ (ਲੋਕਲ) ਨੂੰ ਵਿਸ਼ਵ (ਗਲੋਬਲ) ਨਾਲ ਮਿਲਾ ਦਿੰਦਾ ਹੈ। ਇਸ ਨਾਲ ਇੱਕ ਗਲੋਬਲ ਫ਼ੋਰਸ ਮਲਟੀਪਲਾਇਰ ਦੇ ਤੌਰ ਉੱਤੇ ਭਾਰਤ ਦੀ ਤਾਕਤ ਯਕੀਨੀ ਹੁੰਦੀ ਹੈ। ਵਕਤ ਦੇ ਨਾਲ ਭਾਰਤ ਨੇ ਦਿਖਾਇਆ ਹੈ ਕਿ ਵਿਸ਼ਵ ਹਿਤ ਹੀ ਸਾਡਾ ਟੀਚਾ ਹੈ। ਸਾਡੀਆਂ ਵਿਆਪਕ ਸਥਾਨਕ ਜ਼ਰੂਰਤਾਂ ਦੇ ਬਾਵਜੂਦ ਅਸੀਂ ਆਪਣੀ ਵਿਸ਼ਵ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਸੰਕੋਚ ਨਹੀਂ ਕੀਤਾ ਹੈ। ਅਸੀਂ ਦੁਨੀਆ ਵਿੱਚ ਜੈਨਰਿਕ ਦਵਾਈਆਂ ਦੇ ਸਭ ਤੋਂ ਵੱਡੇ ਉਤਪਾਦਕ ਵਜੋਂ ਆਪਣੀਆਂ ਜ਼ਿਮੇਵਾਰੀਆਂ ਨੂੰ ਨਿਭਾਉਂਦੇ ਰਹੇ ਹਾਂ। ਅਸੀਂ ਦੁਨੀਆ ਵਿੱਚ ਲਗਾਤਾਰ ਇਨ੍ਹਾਂ ਦੀ ਸਪਲਾਈ ਯਕੀਨੀ ਬਣਾਈ ਹੈ। ਅਸੀਂ ਕੋਵਿਡ19 ਲਈ ਵੈਕਸੀਨ ਉੱਤੇ ਖੋਜ ਦੇ ਮੋਰਚੇ ਉੱਤੇ ਮੋਹਰੀ ਰਹੇ ਹਾਂ। ਇੱਕ ਆਤਮਨਿਰਭਰ ਤੇ ਸ਼ਾਂਤੀਪੂਰਨ ਭਾਰਤ ਇੱਕ ਬਿਹਤਰ ਵਿਸ਼ਵ ਯਕੀਨੀ ਬਣਾਉਂਦਾ ਹੈ।

 

ਆਤਮਨਿਰਭਰ ਭਾਰਤਦਾ ਮਤਲਬ ਭਾਰਤ ਨੂੰ ਮਹਿਜ਼ ਪ੍ਰਭਾਵਹੀਣ ਬਜ਼ਾਰ ਤੋਂ ਗਲੋਬਲ ਵੈਲਿਊ ਲੜੀ ਵਿੱਚ ਇੱਕ ਸਰਗਰਮ ਨਿਰਮਾਣ ਧੁਰੇ ਵਿੱਚ ਤਬਦੀਲ ਕਰਨਾ ਹੈ।

 

ਦੋਸਤੋ,

 

ਅੱਗੇ ਦਾ ਰਾਹ ਮੌਕਿਆਂ ਨਾਲ ਭਰਪੂਰ ਹੈ। ਇਹ ਮੌਕੇ ਜਨਤਕ ਤੇ ਨਿਜੀ ਖੇਤਰ ਵਿੱਚ ਮੌਜੂਦ ਹਨ। ਇਸ ਵਿੱਚ ਮੁੱਖ ਆਰਥਿਕ ਖੇਤਰਾਂ ਦੇ ਨਾਲ ਹੀ ਸਮਾਜਿਕ ਖੇਤਰ ਵੀ ਆਉਂਦੇ ਹਨ। ਪਿੱਛੇ ਜਿਹੇ ਕੋਲਾ, ਮਾਈਨਿੰਗ, ਰੇਲਵੇ, ਰੱਖਿਆ, ਪੁਲਾੜ ਤੇ ਪ੍ਰਮਾਣੂ ਊਰਜਾ ਸਮੇਤ ਕਈ ਖੇਤਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ।

 

ਮੋਬਾਈਲ ਤੇ ਇਲੈਕਟ੍ਰੌਨਿਕਸ, ਮੈਡੀਕਲ ਉਪਕਰਣ, ਫ਼ਾਰਮਾ ਖੇਤਰਾਂ ਲਈ ਉਤਪਾਦਨ ਨਾਲ ਸਬੰਧਿਤ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਇਨ੍ਹਾਂ ਪ੍ਰਤੀ ਚੋਖਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੋਰ ਚੈਂਪੀਅਨ ਖੇਤਰਾਂ ਲਈ ਵੀ ਅਜਿਹੀਆਂ ਹੀ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਖੇਤੀ ਮੰਡੀਕਰਣ ਵਿੱਚ ਸੁਧਾਰ ਕੀਤੇ ਗਏ ਹਨ ਤੇ 14 ਅਰਬ ਡਾਲਰ ਦੀ ਖੇਤੀ ਫ਼ਾਈਨਾਂਸ ਸੁਵਿਧਾਵਾਂ ਨਾਲ ਵੱਡੀ ਗਿਣਤੀ ਵਿੱਚ ਮੌਕੇ ਸਾਹਮਣੇ ਆਏ ਹਨ।

 

ਦੋਸਤੋ,

 

ਭਾਰਤ ਵਿੱਚ ਮੌਜੂਦ ਚੁਣੌਤੀਆਂ ਲਈ ਤੁਹਾਡੇ ਕੋਲ ਇੱਕ ਅਜਿਹੀ ਸਰਕਾਰ ਹੈ, ਜੋ ਨਤੀਜੇ ਦੇਣ ਵਿੱਚ ਭਰੋਸਾ ਕਰਦੀ ਹੈ। ਇਸ ਸਰਕਾਰ ਲਈ ਈਜ਼ ਆਵ੍ ਲਿਵਿੰਗ’ (ਸੁਖਾਲੀ ਜੀਵਨਸ਼ੈਲੀ) ਓਨੀ ਹੀ ਅਹਿਮ ਹੈ, ਜਿੰਨਾ ਈਜ਼ ਆਵ੍ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨਾ ਸੁਖਾਲਾ)। ਤੁਸੀਂ ਇੱਕ ਨੌਜਵਾਨ ਦੇਸ਼ ਵੱਲ ਵੇਖ ਰਹੋ, ਜਿਸ ਦੀ 65 ਫ਼ੀਸਦੀ ਆਬਾਦੀ ਦੀ ਉਮਰ 35 ਸਾਲਾਂ ਤੋਂ ਘੱਟ ਹੈ। ਤੁਸੀਂ ਇੱਕ ਆਕਾਂਖਿਆਵਾਨ ਦੇਸ਼ ਵੱਲ ਵੇਖ ਰਹੇ ਹੋ, ਜਿਸ ਨੇ ਖ਼ੁਦ ਨੂੰ ਨਵੇਂ ਸਿਖ਼ਰਾਂ ਤੱਕ ਲਿਜਾਣ ਦਾ ਫ਼ੈਸਲਾ ਕੀਤਾ ਹੈ। ਇਹ ਉਹ ਸਮਾਂ ਹੈ, ਜਦੋਂ ਅਸੀਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਏ ਹਾਂ। ਤੁਸੀਂ ਇੱਕ ਅਜਿਹੇ ਦੇਸ਼ ਵੱਲ ਵੇਖ ਰਹੇ ਹੋ, ਜਿੱਥੇ ਸਿਆਸੀ ਸਥਾਈਤਵ ਤੇ ਨੀਤੀਗਤ ਨਿਰੰਤਰਤਾ ਹੈ। ਤੁਸੀਂ ਇੱਕ ਅਜਿਹੇ ਦੇਸ਼ ਵੱਲ ਵੇਖ ਰਹੇ ਹੋ, ਜੋ ਲੋਕਤੰਤਰ ਤੇ ਵਿਭਿੰਨਤਾ ਲਈ ਪ੍ਰਤੀਬੱਧ ਹੈ।

 

ਆਓ, ਸਾਡੇ ਨਾਲ ਇਸ ਯਾਤਰਾ ਦਾ ਹਿੱਸਾ ਬਣੋ।

 

ਤੁਹਾਡਾ ਧੰਨਵਾਦ।

 

ਬਹੁਤਬਹੁਤ ਧੰਨਵਾਦ।

 

******

 

ਵੀਆਰਆਰਕੇ/ਵੀਜੇ


(Release ID: 1651184) Visitor Counter : 234