ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸਾਲ ਅਪ੍ਰੈਲ-ਅਗਸਤ ਦੀ ਮਿਆਦ ਵਿੱਚ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਟੀਚੇ ਨੂੰ ਪਾਰ ਕੀਤਾ

ਲਗਭਗ 2700 ਕਿਲੋਮੀਟਰ ਦੇ ਟੀਚੇ ਦੀ ਤੁਲਨਾ ਵਿੱਚ 3100 ਕਿਲੋਮੀਟਰ ਤੋਂ ਜ਼ਿਆਦਾ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ


ਪਿਛਲੇ ਸਾਲ ਇਸੀ ਮਿਆਦ ਵਿੱਚ 1300 ਕਿਲੋਮੀਟਰ ਦੇ ਮੁਕਾਬਲੇ 3300 ਕਿਲੋਮੀਟਰ ਲੰਬਾ ਐੱਨਐੱਚ ਨਿਰਮਾਣ ਕਾਰਜ ਕੀਤਾ ਗਿਆ

Posted On: 03 SEP 2020 5:17PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਪਿਛਲੇ ਹਫ਼ਤੇ ਤੱਕ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ। ਇਸ ਸਾਲ ਅਪ੍ਰੈਲ ਤੋਂ ਅਗਸਤ ਦੌਰਾਨ ਇਸ ਮਿਆਦ ਲਈ 2771 ਕਿਲੋਮੀਟਰ ਦੇ ਟੀਚੇ ਦੇ ਮੁਕਾਬਲੇ 3181 ਕਿਲੋਮੀਟਰ ਐੱਨਐੱਚ ਲੰਬਾਈ ਦਾ ਨਿਰਮਾਣ ਕੀਤਾ ਗਿਆ। ਇਸ ਵਿੱਚ ਰਾਜ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੁਆਰਾ 2104 ਕਿਲੋਮੀਟਰ, ਐੱਨਐੱਚਏਆਈ ਦੁਆਰਾ 879 ਕਿਲੋਮੀਟਰ ਅਤੇ ਐੱਨਐੱਚਆਈਡੀਸੀਐੱਲ ਦੁਆਰਾ 198 ਕਿਲੋਮੀਟਰ ਰਾਜਮਾਰਗ ਦਾ ਨਿਰਮਾਣ ਸ਼ਾਮਲ ਹੈ।

 

ਇਸ ਦੇ ਇਲਾਵਾ ਇਸ ਸਾਲ ਅਗਸਤ ਤੱਕ 3300 ਕਿਲੋਮੀਟਰ ਲੰਬਾਈ ਦੇ ਰਾਸ਼ਟਰੀ ਰਾਜਮਾਰਗ ਨਿਰਮਾਣ ਦਾ ਕਾਰਜ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੀ ਇਸੀ ਮਿਆਦ ਦੌਰਾਨ 1367 ਕਿਲੋਮੀਟਰ ਦੇ ਦੁੱਗਣੇ ਤੋਂ ਜ਼ਿਆਦਾ ਹੈ। ਇਸ ਵਿੱਚ ਲੋਕ ਨਿਰਮਾਣ ਵਿਭਾਗ ਦੁਆਰਾ ਐੱਨਐੱਚ ਦੇ 2167 ਕਿਲੋਮੀਟਰ, ਐੱਨਐੱਚਏਆਈ ਦੁਆਰਾ 793 ਕਿਲੋਮੀਟਰ ਅਤੇ ਐੱਨਐੱਚਆਈਡੀਸੀਐੱਲ ਦੁਆਰਾ 341 ਕਿਲੋਮੀਟਰ ਦਾ ਨਿਰਮਾਣ ਸ਼ਾਮਲ ਹੈ।

 

ਇਸ ਮਿਆਦ ਦੌਰਾਨ ਪੂਰੇ ਦੇਸ਼ ਵਿੱਚ 2983 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ ਸੀ। ਇਸ ਵਿੱਚ ਲੋਕ ਨਿਰਮਾਣ ਵਿਭਾਗ ਦੁਆਰਾ 1265 ਕਿਲੋਮੀਟਰ, ਐੱਨਐੱਚਏਆਈ ਦੁਆਰਾ 1183 ਕਿਲੋਮੀਟਰ ਅਤੇ ਐੱਨਐੱਚਆਈਡੀਸੀਐੱਲ ਦੁਆਰਾ 535 ਕਿਲੋਮੀਟਰ ਦਾ ਨਿਰਮਾਣ ਸ਼ਾਮਲ ਹੈ।

 

****

 

ਆਰਸੀਜੀ/ਐੱਮਐੱਸ


(Release ID: 1651141) Visitor Counter : 188