ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਸਦਾਨੰਦ ਗੌੜਾ ਨੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ)ਤਹਿਤ ਜਨਔਸ਼ਧੀ ਕੇਂਦਰਾਂ ਰਾਹੀਂ ਵੇਚਣ ਲਈ 8 ਪੌਸ਼ਟਿਕ ਰੋਗ ਪ੍ਰਤੀਰੋਧਕਤਾ ਵਧਾਉਣ ਵਾਲੇ ਉਤਪਾਦਾਂ ਨੂੰ ਲਾਂਚ ਕੀਤਾ

Posted On: 03 SEP 2020 4:48PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ)ਤਹਿਤ ਦੇਸ਼ ਭਰ ਦੇ ਜਨਔਸ਼ਧੀ ਕੇਂਦਰਾਂ ਰਾਹੀਂ ਵੇਚਣ ਲਈ 8 ਪੌਸ਼ਟਿਕ ਰੋਗ ਪ੍ਰਤੀਰੋਧਕਤਾ ਵਧਾਉਣ ਵਾਲੇ ਉਤਪਾਦਾਂ ਨੂੰ ਲਾਂਚ ਕੀਤਾ।

https://static.pib.gov.in/WriteReadData/userfiles/image/image0015L94.jpg

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਗੌੜਾ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਅੱਜ ਨਵੇਂ ਪੌਸ਼ਟਿਕ ਪਦਾਰਥਾਂ ਨੂੰ ਲਾਂਚ ਕਰਨਾ ਮਹੱਤਵਪੂਰਨ ਹੈ। ਇਹ ਉਤਪਾਦ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਸਹਾਇਤਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਤਪਾਦ ਗੁਣਵੱਤਾ ਵਿੱਚ ਤੁਲਨਾਤਮਕ ਹਨ ਅਤੇ ਬਾਜ਼ਾਰ ਦੀ ਕੀਮਤ ਨਾਲੋਂ 26 ਫ਼ੀਸਦ ਸਸਤੇ ਹਨ। ਉਨ੍ਹਾਂ  ਉਮੀਦ ਜਤਾਈ ਕਿ ਜਨ ਔਸ਼ਧੀ ਕੇਂਦਰਾਂ ਦੇ ਵਿਸ਼ਾਲ ਨੈਟਵਰਕ ਦੇ ਜ਼ਰੀਏ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਾਲੇ ਪ੍ਰੋਟੀਨ ਉਤਪਾਦ ਚੰਗੀ ਸਿਹਤ ਨੂੰ ਉਤਸ਼ਾਹਤ ਕਰਨ ਲਈ ਵੱਡੀ ਆਬਾਦੀ ਤੱਕ ਪਹੁੰਚਣਗੇ। ਸ੍ਰੀ ਗੌੜਾ ਨੇ ਅੱਗੇ ਕਿਹਾ ਕਿ ਸਰਕਾਰ ਹੁਣ ਲੋਕਾਂ ਦੀਆਂ ਸਮੁੱਚੀ ਸਿਹਤ ਅਤੇ ਪੋਸ਼ਣ ਸੰਬੰਧੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਬਹੁਤ ਸਾਰੇ ਪੌਸ਼ਟਿਕ ਤੱਤਾਂ ਜਿਵੇਂ ਪ੍ਰੋਟੀਨ ਪਦਾਰਥ , ਮਾਲਟ-ਅਧਾਰਤ ਪੌਸ਼ਟਿਕ ਸ਼ਰਬਤ , ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੇ ਪਦਾਰਥ ਆਦਿ ਵੀ ਮੁਹੱਈਆ ਕਰਵਾ ਰਹੀ ਹੈ।

https://static.pib.gov.in/WriteReadData/userfiles/image/image0021SOD.jpg

ਮੰਤਰੀ ਨੇ ਇਹ ਵੀ ਦੱਸਿਆ ਕਿ ਤਕਰੀਬਨ 10 ਲੱਖ ਮਰੀਜ਼ ਸਾਡੇ 6500 ਤੋਂ ਵੱਧ ਸਟੋਰਾਂ 'ਤੇ ਜਾਂਦੇ ਹਨ, ਤਾਂ ਜੋ ਮਿਆਰੀ ਅਤੇ ਸਸਤੀਆਂ ਦਵਾਈਆਂ ਦੀ ਖਰੀਦ ਕੀਤੀ ਜਾ ਸਕੇ। ਇਹ ਯੋਜਨਾ ਉਨ੍ਹਾਂ ਮਰੀਜ਼ਾਂ ਲਈ ਵਰਦਾਨ ਬਣ ਰਹੀ ਹੈ ਜੋ ਸ਼ੂਗਰ, ਬਲੱਡ ਪ੍ਰੈਸ਼ਰ, ਸਾਈਕੋਟ੍ਰੋਪਿਕ ਆਦਿ ਭਿਆਨਕ ਬਿਮਾਰੀਆਂ ਲਈ ਦਵਾਈਆਂ ਲੈਣ ਵਾਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦੀ ਮਹੱਤਤਾ ਪ੍ਰਧਾਨ ਮੰਤਰੀ ਨੇ ਖ਼ੁਦ ਆਪਣੇ ਆਜ਼ਾਦੀ ਦਿਵਸ ਭਾਸ਼ਣ ਦੌਰਾਨ ਉਜਾਗਰ ਕੀਤੀ ਸੀ, ਜਦੋਂ ਉਨ੍ਹਾਂ ਮਹਿਲਾਵਾਂ ਨੂੰ ਮਾਹਵਾਰੀ ਦੀ ਸਫਾਈ ਯਕੀਨੀ ਬਣਾਉਣ ਲਈ ਜਨ ਔਸ਼ਧੀ ਕੇਂਦਰਾਂ 'ਤੇ  ਸੁਵਿਧਾ ਸਕੀਮ ਦੇ ਤਹਿਤ ਸੈਨੇਟਰੀ ਨੈਪਕਿਨ 1 ਰੁਪਏ ਪ੍ਰਤੀ ਪੈਡ 'ਤੇ ਵੇਚਣ ਦੀ ਜਾਣਕਾਰੀ ਦਿੱਤੀ ਸੀ। ਪੈਡ ਵਿਚ ਜੋ ਸਮੱਗਰੀ ਵਰਤੀ ਜਾਂਦੀ ਹੈ ਉਸ ਵਿਚ ਆਕਸੋ-ਬਾਇਓਡੀਗਰੇਡੇਬਲ ਗੁਣ ਹੁੰਦੇ ਹਨ, ਇਸ ਤਰ੍ਹਾਂ ਇਹ ਨਾ ਸਿਰਫ ਕਿਫਾਇਤੀ, ਬਲਕਿ ਵਾਤਾਵਰਣ ਅਨੁਕੂਲ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਕੀਮ ਸਾਲ 2008 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਮਾਰਚ 2016 ਦੇ ਅੰਤ ਤੱਕ ਸਿਰਫ 99 ਸਟੋਰਾਂ ਦਾ ਕੰਮ ਚੱਲ ਰਿਹਾ ਸੀ।ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ  ਸਕੀਮ ਦਾ 2017 ਵਿੱਚ ਨਵੀਨੀਕਰਨ ਕੀਤਾ ਗਿਆ ਸੀ। ਇਸ ਸਮੇਂ 6587 ਕੇਂਦਰ ਹਨ।  734 ਵਿਚੋਂ 732 ਜ਼ਿਲਿਆਂ ਨੂੰ ਦਾਇਰੇ ਹੇਠ  ਲਿਆਂਦਾ ਗਿਆ ਹੈ।

ਇਸ ਮੌਕੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਐੱਲ ਮਾਂਡਵੀਯਾ ਨੇ ਕਿਹਾ ਕਿ ਜੈਨਰਿਕ ਦਵਾਈਆਂ ਦਾ ਅਨੁਪਾਤ ਹੁਣ ਨਵੀਨੀਕਰਨ ਤੋਂ ਬਾਅਦ ਵੱਧ ਗਿਆ ਹੈ, ਪ੍ਰਧਾਨ ਮੰਤਰੀ ਦੇ ਦਰਸ਼ਨ ਅਨੁਸਾਰ ਜਨ ਔਸ਼ਧੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ। ਉਸਨੇ ਦੱਸਿਆ ਕਿ ਪੌਸ਼ਟਿਕਤਾ ਅਧਾਰਤ ਨਵੇਂ ਉਤਪਾਦ ਇਮਿਊਨਟੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਗੇ ਅਤੇ ਮੌਜੂਦਾ ਸਮੇਂ ਦੌਰਾਨ ਮਹੱਤਵਪੂਰਨ ਹਨ, ਜਦੋਂ ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਫੈਲ ਗਈ ਹੈ। ਸ੍ਰੀ ਮਾਂਡਵੀਯਾ ਨੇ ਇਹ ਵੀ ਦੱਸਿਆ ਕਿ ਜਨ ਔਸ਼ਧੀ ਕੇਂਦਰਾਂ ਨੇ ਸਸਤੀਆਂ ਪਰ ਯੋਗਤਾ ਵਾਲੀਆਂ ਆਮ ਦਵਾਈਆਂ ਮੁਹੱਈਆ ਕਰਵਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਮੌਜੂਦਾ ਸਰਕਾਰ ਵਲੋਂ ਇਨ੍ਹਾਂ ਕੇਂਦਰਾਂ ਦੀ ਮੁੜ ਸਥਾਪਤੀ ਤੋਂ ਬਾਅਦ ਜਿਨ੍ਹਾਂ ਦੀ ਵਿਕਰੀ ਅਤੇ ਵਰਤੋਂ ਤੇਜ਼ੀ ਨਾਲ ਵਧੀ ਹੈ। ਇਸ ਮੌਕੇ ਫਾਰਮਾਸਿਊਟੀਕਲ ਸਕੱਤਰ ਡਾ. ਪੀ ਡੀ ਵਘੇਲਾ ਨੇ ਵੀ ਸੰਬੋਧਨ ਕੀਤਾ।

 

 

 

ਪੀਐਮਬੀਜੇਪੀ ਦੇ ਅਧੀਨ ਪੌਸ਼ਟਿਕ ਉਤਪਾਦਾਂ ਦਾ ਵੇਰਵਾ:

ਲੜੀ ਨੰਬਰ

ਪ੍ਰੋਡਕਟ ਦਾ ਨਾਮ

ਪੈਕ ਦਾ ਆਕਾਰ

ਪੀਐਮਬੀਜੇਪੀ

ਐਮਆਰਪੀ (ਰੁਪਏ)

ਚੋਟੀ ਦੇ 3 ਬ੍ਰਾਂਡ ਵਾਲੇ ਉਤਪਾਦਾਂ ਦੀ ਐਮਆਰਪੀ (ਰੁਪਏ)

1

ਜਨ ਔਸ਼ਧੀ ਪੋਸ਼ਣ ਮਾਲਟ-ਅਧਾਰਤ

ਸਕਰਿਊ ਕੈਪ ਪਲਾਸਟਿਕ ਜਾਰ 500 ਗ੍ਰਾਮ

175

236

26%

2

ਜਨ ਔਸ਼ਧੀ ਪੋਸ਼ਣ ਮਾਲਟ ਅਧਾਰਤ ਕੋਕੋਆ ਨਾਲ

ਸਕਰਿਊ ਕੈਪ ਪਲਾਸਟਿਕ ਜਾਰ 500 ਗ੍ਰਾਮ

180

243

26%

3

ਪ੍ਰੋਟੀਨ ਪਾਊਡਰ (ਚਾਕਲੇਟ)

ਟੀਨ 250 ਗ੍ਰਾਮ

200

380

47%

4

ਪ੍ਰੋਟੀਨ ਪਾਊਡਰ  (ਵਨੀਲਾ)

ਟੀਨ 250 ਗ੍ਰਾਮ

200

380

47%

5

ਪ੍ਰੋਟੀਨ ਪਾਊਡਰ  (ਕੇਸਰ ਪਿਸਤਾ)

ਟੀਨ 250 ਗ੍ਰਾਮ

200

380

47%

6

ਜਨ ਔਸ਼ਧੀ ਜਨਨੀ

ਟੀਨ 250 ਗ੍ਰਾਮ

225

300

25%

7

ਪ੍ਰੋਟੀਨ ਬਾਰ

35 ਗ੍ਰਾਮ

40

80

50%

8

ਜਨ ਔਸ਼ਧੀ ਇਮਿਊਨਿਟੀ ਬਾਰ

10 ਗ੍ਰਾਮ

10

20

50%

           

ਪੌਸ਼ਟਿਕ ਉਤਪਾਦ ਪੋਰਟਫੋਲੀਓ

https://static.pib.gov.in/WriteReadData/userfiles/image/image003ZLBS.pngਜਨ ਔਸ਼ਧੀ ਪੋਸ਼ਣ ਇਕ ਮਾਲਟ-ਅਧਾਰਤ ਖੁਰਾਕ ਹੈ ਜੋ ਵਿਟਾਮਿਨ ਏ, ਡੀ, , ਸੀ, ਬੀ 1, ਬੀ 2, ਬੀ 6, ਬੀ 12, ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਆਦਿ ਨਾਲ ਪ੍ਰਤੀਰੋਧਕਤਾ ਨੂੰ ਸਹਿਯੋਗ ਅਤੇ ਉਸਦਾ ਵਾਧਾ ਕਰਦਾ ਹੈ। ਇਹ ਦੁੱਧ ਜਾਂ ਪਾਣੀ (ਗਰਮ ਜਾਂ ਠੰਡਾ) ਦੇ ਨਾਲ ਲਿਆ ਜਾ ਸਕਦਾ ਹੈ। 500 ਗ੍ਰਾਮ ਦੇ ਡੱਬੇ ਦੀ ਕੀਮਤ ਸਿਰਫ 175 ਰੁਪਏ ਹੈ, ਜਦੋਂ ਕਿ ਚੋਟੀ ਦੇ 3 ਬ੍ਰਾਂਡ ਵਾਲੇ ਸਮਾਂ ਉਤਪਾਦਾਂ ਦੀ ਔਸਤਨ ਕੀਮਤ 236 ਰੁਪਏ ਹੈ।

https://static.pib.gov.in/WriteReadData/userfiles/image/image004XZIV.jpgਜਨ ਔਸ਼ਧੀ ਪੋਸ਼ਣ ਇਕ ਮਾਲਟ-ਅਧਾਰਤ ਖੁਰਾਕ ਹੈ ਜੋ ਕੋਕੋਆ ਨਾਲ ਦਾਣੇ ਦੇ ਰੂਪ ਵਿਚ, ਵਿਟਾਮਿਨ ਏ, ਡੀ, , ਸੀ, ਬੀ 1, ਬੀ 2, ਬੀ 6, ਬੀ 12, ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਆਦਿ ਨਾਲ ਪ੍ਰਤੀਰੋਧਕਤਾ ਨੂੰ ਸਹਿਯੋਗ ਅਤੇ ਉਸਦਾ ਵਾਧਾ ਕਰਦਾ ਹੈ। ਇਹ ਦੁੱਧ ਜਾਂ ਪਾਣੀ (ਗਰਮ ਜਾਂ ਠੰਡਾ) ਦੇ ਨਾਲ ਲਿਆ ਜਾ ਸਕਦਾ ਹੈ।  500 ਗ੍ਰਾਮ ਦੇ ਡੱਬੇ ਦੀ ਕੀਮਤ 180 ਰੁਪਏ ਹੈ।ਜਦੋਂ ਕਿ ਹੋਰ ਬ੍ਰਾਂਡ ਦੇ ਸਮਾਂ ਉਤਪਾਦਾਂ ਦੀ ਔਸਤਨ ਕੀਮਤ 243 ਰੁਪਏ ਹੈ।

https://static.pib.gov.in/WriteReadData/userfiles/image/image0054L21.pnghttps://static.pib.gov.in/WriteReadData/userfiles/image/image006HDKD.pngਜਨ ਔਸ਼ਧੀ ਪ੍ਰੋਟੀਨ ਪਾਊਡਰ ਕੁਦਰਤੀ ਅਤੇ ਕੁਦਰਤ ਦੇ ਸੁਆਦਾਂ (ਚਾਕਲੇਟ / ਵਨੀਲਾ / ਕੇਸਰ ਪਿਸਤਾ), ਵੇਹ ਪ੍ਰੋਟੀਨ, ਦੁੱਧ ਸਾਲਿਡ, ਸਕਾਈਮਡ ਦੁੱਧ ਪਾਊਡਰ, ਸੋਇਆ ਪ੍ਰੋਟੀਨ ਆਈਸੋਲੇਟ, ਮੂੰਗਫਲੀ ਪ੍ਰੋਟੀਨ ਹਾਈਡ੍ਰੋਲਾਈਜ਼ੇਟ, ਮਾਲਟ ਐਕਸਟਰੈਕਟ, ਸ਼ੂਗਰ ਕੋਕੋਆ ਪਾਊਡਰ ( ਚਾਕਲੇਟ ਸੁਆਦ), ਡੋਕੋਸ਼ਾਹੇਕਸੋਨਿਕ ਐਸਿਡ (ਡੀਐਚਏ), ਵਿਟਾਮਿਨ (ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ, ਵਿਟਾਮਿਨ ਕੇ,   ਵਿਟਾਮਿਨ ਸੀ, ਫੋਲਿਕ ਐਸਿਡ, ਥਿਆਮਾਈਨ (ਵਿਟਾਮਿਨ ਬੀ 1), ਰਿਬੋਫਲੇਵਿਨ, ਵਿਟਾਮਿਨ ਬੀ 6, ਵਿਟਾਮਿਨ ਬੀ 12, ਨਿਆਸੀਨ, ਪੈਂਟੋਥੇਨਿਕ ਐਸਿਡ, ਬਾਇਓਟਿਨ), ਟੌਰਾਈਨ, ਕੋਲੀਨ, ਖਣਿਜ (ਸੋਡੀਅਮ, ਪੋਟਾਸ਼ੀਅਮ, ਕਲੋਰਾਈਡ, ਕੈਲਸੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ, ਮੈਂਗਨੀਜ, ਕਾਪਰ, ਆਇਓਡੀਨ, ਆਇਰਨ, ਸੇਲੇਨੀਅਮ, ਮੌਲੀਬਡੇਨਮ) ਆਦਿ ਨਾਲ ਭਰਪੂਰ ਹੈ।

https://static.pib.gov.in/WriteReadData/userfiles/image/image0078Q8M.png

ਇਹ 250 ਗ੍ਰਾਮ ਦੀ ਆਕਰਸ਼ਕ ਟੀਨ ਪੈਕਿੰਗ ਵਿਚ ਸਿਰਫ 200 ਰੁਪਏ ਦੀ ਕੀਮਤ ਵਿਚ ਉਪਲਬਧ ਹੈ। ਜਦੋਂ ਕਿ ਮਾਰਕੀਟ ਵਿੱਚ ਉਪਲਬਧ ਚੋਟੀ ਦੇ 3 ਬ੍ਰਾਂਡ ਵਾਲੇ ਉਤਪਾਦਾਂ ਦੀ ਔਸਤਨ ਐਮਆਰਪੀ 380 ਰੁਪਏ ਹੈ।

https://static.pib.gov.in/WriteReadData/userfiles/image/image008VLF0.pngਜਨ ਔਸ਼ਧੀ ਜਨਨੀ ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਵਾਧੂ ਪੋਸ਼ਣ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਪ੍ਰੋਟੀਨ ਨਾਲ ਭਰਪੂਰ ਖੁਰਾਕ ਹੈ।  ਇਹ 250 ਗ੍ਰਾਮ ਦੀ ਆਕਰਸ਼ਕ ਟੀਨ ਪੈਕਿੰਗ ਵਿਚ ਸਿਰਫ 225 ਰੁਪਏ ਦੀ ਕੀਮਤ ਵਿਚ ਉਪਲਬਧ ਹੈ।  ਜਦਕਿ ਮਾਰਕੀਟ ਵਿੱਚ ਉਪਲਬਧ ਚੋਟੀ ਦੇ 3 ਬ੍ਰਾਂਡ ਵਾਲੇ ਉਤਪਾਦਾਂ ਦੀ ਔਸਤਨ ਐਮਆਰਪੀ 300 ਰੁਪਏ ਹੈ।

https://static.pib.gov.in/WriteReadData/userfiles/image/image0090KDK.pngਅੱਜ ਦੀ ਵਿਅਸਤ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਵਿੱਚ ਜਨ ਔਸ਼ਧੀ ਪ੍ਰੋਟੀਨ ਬਾਰ ਪੌਸ਼ਟਿਕਤਾ ਦਾ ਇੱਕ ਸੁਵਿਧਾਜਨਕ ਸਰੋਤ ਹੈ।  ਇਹ ਪ੍ਰੋਟੀਨ ਬਾਰ ਦੁਪਹਿਰ ਦੇ ਸਨੈਕਸ ਵਿੱਚ ਪ੍ਰੋਟੀਨ ਤੇਜ਼ੀ ਨਾਲ ਉਪਲੱਭਧ ਕਰਾਉਣ ਦਾ ਉੱਤਮ ਢੰਗ ਹੈ।  ਇਹ ਇਕ ਪੌਸ਼ਟਿਕ ਭੋਜਨ ਪੂਰਕ ਹੈ ਜੋ ਮਾਈਕਰੋਨੇਟ੍ਰੈਂਟਸ ਜਿਵੇਂ ਕਿ ਡਾਰਕ ਮਿਸ਼ਰਣ (ਸ਼ੂਗਰ, ਖਾਣ ਵਾਲੇ ਸਬਜ਼ੀਆਂ ਦੀ ਚਰਬੀ (ਹਾਈਡ੍ਰੋਜੀਨੇਟਿਡ), ਕੋਕੋ ਸੋਲਿਡਸ ਅਤੇ ਐਮਲਸਫਾਇਅਰਜ਼ ਆਈਐਨਐੱਸ 491, ਆਈਐੱਨਐੱਸ 322, ਕੁਦਰਤੀ ਵਨੀਲਾ ਸੁਗੰਧਤ ਪਦਾਰਥ) ਆਈਸੋਲੇਟ ਸੋਇਆ ਪ੍ਰੋਟੀਨ, ਚਾਵਲ ਕਰਿਸਪੀ (ਚਾਵਲ ਦਾ ਆਟਾ), ਦੁੱਧ ਦਾ ਮਿਸ਼ਰਣ (ਸ਼ੂਗਰ, ਖਾਣ ਵਾਲੀਆਂ ਸਬਜ਼ੀਆਂ ਦੀ ਚਰਬੀ (ਹਾਈਡਰੋਜਨਿਤ), ਦੁੱਧ ਦੇ ਸਾਲਿਡਜ਼, ਕੋਕੋ ਸਾਲਿਡਸ ਅਤੇ ਇੰਮਲਿਫਿਅਰਜ਼ ਆਈਐੱਨਐੱਸ 322, ਕੁਦਰਤੀ ਵਨੀਲਾ ਸੁਆਦ ਵਾਲੇ ਪਦਾਰਥ ਆਦਿ ਨਾਲ ਭਰਪੂਰ ਹੈ। ਇਹ 40 ਗ੍ਰਾਮ ਬਾਰ ਦੀ ਆਕਰਸ਼ਕ ਪੈਕਿੰਗ ਵਿਚ 40  ਰੁਪਏ ਦੀ ਕੀਮਤ 'ਤੇ ਉਪਲਬਧ ਹੈ, ਜਦੋਂਕਿ ਬਾਜ਼ਾਰ ਵਿਚ ਉਪਲਬਧ ਚੋਟੀ ਦੇ 3 ਬ੍ਰਾਂਡ ਦੇ ਉਤਪਾਦਾਂ ਦੀ ਔਸਤਨ ਐਮਆਰਪੀ 80 ਰੁਪਏ ਹੈ।

https://static.pib.gov.in/WriteReadData/userfiles/image/image011F5W2.jpgਜਨ ਔਸ਼ਧੀ ਇਮਿਊਨਿਟੀ ਬਾਰ ਸਾਰਿਆਂ ਖ਼ਾਸਕਰ ਬੱਚਿਆਂ ਵਿੱਚ ਵੀਕੈਂਡ ਇਮਿਊਨਿਟੀ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਸੂਖਮ ਪੌਸ਼ਟਿਕ ਤੱਤਾਂ ਨੂੰ ਮਜ਼ਬੂਤ ਬਣਾਉਣ ਦਾ ਇੱਕ ਉੱਤਮ ਸਾਧਨ ਹੈ। ਜਨ ਔਸ਼ਧੀ ਇਮਿਊਨਿਟੀ ਬਾਰ ਨਾ ਸਿਰਫ ਫਲੂ ਅਤੇ ਜ਼ੁਕਾਮ ਤੋਂ ਬਚਾਉਂਦੀ ਹੈ ਬਲਕਿ ਪੌਸ਼ਟਿਕ ਵੀ ਹੈ, ਜਿਸ ਵਿੱਚ ਸ਼ੂਗਰ, ਖਾਣ ਵਾਲੀਆਂ ਸਬਜ਼ੀਆਂ ਦੀ ਚਰਬੀ (ਹਾਈਡਰੋਜਨੇਟਿਡ), ਕੋਕੋ ਸੌਲਿਡਜ਼, ਵਿਟਾਮਿਨ, ਮਿਨਰਲਜ਼, ਇੰਮਲਿਫਾਇਅਰਜ਼ ਆਈਐੱਨਐੱਸ 491, ਆਈਐੱਨਐੱਸ 322, ਕੁਦਰਤੀ ਵਨੀਲਾ ਸੁਆਦ ਵਾਲੇ ਪਦਾਰਥ ਹਨ।  ਇਹ 10 ਗ੍ਰਾਮ ਦੀ ਆਕਰਸ਼ਕ ਪੈਕਿੰਗ ਵਿਚ 10 ਰੁਪਏ ਦੀ ਕੀਮਤ ਵਿਚ ਉਪਲਬਧ ਹੈ। ਜਦੋਂ ਕਿ ਮਾਰਕੀਟ ਵਿੱਚ ਉਪਲਬਧ ਚੋਟੀ ਦੇ 3 ਬ੍ਰਾਂਡ ਵਾਲੇ ਉਤਪਾਦਾਂ ਦੀ ਔਸਤਨ ਐਮਆਰਪੀ 20 ਰੁਪਏ ਹੈ।

ਮੰਤਰਾਲੇ ਨੇ ਵੱਖ-ਵੱਖ ਮਾਧਿਅਮਾਂ ਜਿਵੇਂ ਕਿ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਭਾਰਤ ਵਿਚ ਜੈਨਰਿਕ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਸਮਾਜਿਕ ਪ੍ਰਭਾਵ ਸਮੂਹਾਂ ਜਿਵੇਂ ਕਿ ਡਾਕਟਰਾਂ, ਫਾਰਮਾਸਿਸਟਾਂ, ਖਪਤਕਾਰਾਂ ਆਦਿ ਨਾਲ ਜੁੜੇ ਸੈਮੀਨਾਰਾਂ ਦਾ ਆਯੋਜਨ ਆਦਿ 'ਤੇ ਪਿਛਲੇ ਪੰਜ ਸਾਲਾਂ ਵਿਚ 21 ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਾਲ 12.90 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ।

ਵਧੇਰੇ ਬਿਨੈਕਾਰਾਂ ਨੂੰ ਬੁਲਾਉਣ ਅਤੇ ਸਟੋਰਾਂ ਦੀ ਵੱਧਦੀ ਵਿਵਹਾਰਕਤਾ ਲਈ, ਪ੍ਰੋਤਸਾਹਨ ਦਿੱਤੇ ਜਾ ਰਹੇ ਹਨ ਜੋ ਲਗਭਗ 2.50 ਲੱਖ ਤੋਂ 5.00 ਲੱਖ ਤੱਕ ਦੁੱਗਣੇ ਹੋ ਗਏ ਹਨ। ਸਰਕਾਰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ-ਜਾਤੀਆਂ,ਔਰਤਾਂ ਅਤੇ ਦਿਵਯਾਂਗ ਸ਼੍ਰੇਣੀ ਨਾਲ ਸਬੰਧਤ ਵਿਅਕਤੀਆਂ ਅਤੇ ਉੱਤਰ-ਪੂਰਬੀ ਰਾਜਾਂ, ਅਭਿਲਾਸ਼ੀ ਜ਼ਿਲ੍ਹਿਆਂ ਅਤੇ ਹਿਮਾਲੀਅਨ ਰਾਜਾਂ ਵਿੱਚ ਕਿਸੇ ਵੀ ਬਿਨੈਕਾਰ ਨੂੰ ਖੋਲ੍ਹਣ ਵਾਲੇ ਸਟੋਰ ਲਈ 2 ਲੱਖ ਰੁਪਏ ਦੀ ਇਕ ਸਮੇਂ ਦੀ ਗ੍ਰਾਂਟ ਵੀ ਪ੍ਰਦਾਨ ਕਰ ਰਹੀ ਹੈ।

                                                                                                            ****

ਆਰਸੀਜੇ / ਆਰਕੇਐਮ/ ਸੀਕੇਆਰ


(Release ID: 1651138) Visitor Counter : 287