ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, ਨਵੇਂ ਯੁੱਗ ਦੇ ਉੱਦਮੀ ਭਾਰਤ ਦੀ ਕਿਸਮਤ ਨੂੰ ਬਦਲਣਗੇ

ਮੰਤਰੀ ਨੇ ਇਕੱਠੇ ਹੋ ਕੇ ਕੰਮ ਕਰਕੇ ਭਾਰਤ ਨੂੰ ਅਸਲ ਵਿੱਚ ਇੰਨੋਵੇਸ਼ਨ ਹੱਬ ਬਣਾਉਣ ਦੀ ਕੀਤੀ ਅਪੀਲ
ਸ਼੍ਰੀ ਗੋਇਲ ਨੇ ਸੀਨੀਅਰ ਕਾਰੋਬਾਰੀ ਆਗੂਆਂ ਨੂੰ ਨਵੇਂ ਯੁੱਗ ਦੇ ਉੱਦਮੀਆਂ ਦੇ ਮੈਂਟਰਸ ਬਣਨ ਦੀ ਸਲਾਹ ਦਿੱਤੀ

Posted On: 03 SEP 2020 2:35PM by PIB Chandigarh


ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਨਵੇਂ ਯੁੱਗ ਦੇ ਵਿਚਾਰਾਂ ਨਾਲ ਵਿਸ਼ਵ ਦੀ ਸਪਲਾਈ ਚੇਨ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ । ਸੀ ਆਈ ਆਈ ਵੱਲੋਂ ਅੱਜ ਆਯੋਜਿਤ ਸਮਾਗਮ "ਲਾਂਚ  ਆਫ ਇੰਡੀਆਜ਼ ਫਿਊਚਰ ਗਰੁੱਪ" ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨਵੇਂ ਯੁੱਗ ਦੇ ਉੱਦਮੀ ਭਾਰਤ ਦੀ ਕਿਸਮਤ ਬਦਲ ਦੇਣਗੇ ।"ਸਾਨੂੰ ਭਾਰਤ ਦੀ ਸੋਚ ਨਾਲ ਮੇਲ ਖਾਂਦੇ ਦੇਸ਼ਾਂ ਤੇ ਭਰੋਸੇਯੋਗ ਭਾਈਵਾਲਾਂ ਨਾਲ ਮਿਲ ਕੇ ਭਾਰਤ ਵਿੱਚ ਨਵੇਂ ਯੁੱਗ ਦੇ ਕਾਰੋਬਾਰ ਲਈ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈ I ਉਹਨਾਂ ਕਿਹਾ, ਭਾਰਤ ਹੋਰ ਮੁਲਕਾਂ ਨਾਲ ਮਿਲ ਕੇ ਭਰੋਸੇਯੋਗ ਭਾਈਵਾਲਾਂ ਲਈ ਨਵੇਂ ਯੁੱਗ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਪਲੇਟਫਾਰਮ ਬਣਾ ਸਕਦਾ ਹੈ" ।
ਮੰਤਰੀ ਨੇ ਕਿਹਾ ਕਿ ਇਹ ਨੌਜਵਾਨ ਹਨ , ਜੋ ਦੇਸ਼ ਦੀ ਕਿਸਮਤ ਬਦਲ ਸਕਦੇ ਹਨ , ਨੌਕਰੀਆਂ ਪੈਦਾ ਕਰਕੇ ਲੋਕਾਂ ਲਈ ਖੁਸ਼ਹਾਲੀ ਲਿਆ ਸਕਦੇ ਹਨ , "ਸਾਡੇ ਕੋਲ ਭਾਰਤ ਵਿੱਚ ਇੱਕ ਵੱਡੀ ਸਟਾਰਟਅੱਪ ਵਾਤਾਵਰਨ ਪ੍ਰਣਾਲੀ ਹੈ , ਹੁਣ ਸਮਰੱਥਾਵਾਂ ਨੂੰ ਪਛਾਨਣਾ , ਉੱਦਮੀਆਂ ਨੂੰ ਉੱਪਰ ਚੁੱਕਣਾ ਹੋਵੇਗਾ । ਨੌਜਵਾਨਾਂ ਵੱਲੋਂ ਪੇਸ਼ ਕੀਤੇ ਕੁਝ ਵਿਚਾਰ ਤਾਂ ਸੱਚਮੁੱਚ ਕ੍ਰਾਂਤੀਕਾਰੀ ਹੁੰਦੇ ਹਨ"। ਉਹਨਾਂ ਸਲਾਹ ਦਿੱਤੀ ਕਿ ਕਾਲਜਾਂ ਨੂੰ ਨਵੇਂ ਯੁੱਗ ਦੇ ਕਾਰੋਬਾਰ ਸਬੰਧੀ ਕੋਰਸਾਂ ਤੇ ਉੱਦਮਤਾ ਵੱਲ ਧਿਆਨ ਦੇਣਾ ਚਾਹੀਦਾ ਹੈ । ਉਹਨਾਂ ਕਿਹਾ, ਅਸੀਂ ਹੋਰ ਕਿੱਤਾ ਸਿਖਲਾਈ ਅਤੇ ਜਾਂਚ ਪ੍ਰਕਿਰਿਆ ਵੱਲ ਧਿਆਨ ਦੇ ਕੇ ਇਹ ਪਤਾ ਲਗਾ ਸਕਦੇ ਹਾਂ ਕਿ ਨੌਜਵਾਨਾਂ ਦੇ ਮਨਾਂ ਵਿੱਚ ਕੀ ਹੈ । ਗਲੋਬਲ ਇੰਨੋਵੇਸ਼ਨ ਇੰਡੈਕਸ ਵਿੱਚ ਭਾਰਤ ਦਾ ਰੈਂਕ 52 ਤੋਂ 48 ਹੋਣ ਤੇ ਹੋਏ ਸੁਧਾਰ ਬਾਰੇ ਸ਼੍ਰੀ ਗੋਇਲ ਨੇ ਕਿਹਾ "ਆਓ ਮਿਲ ਕੇ ਕੰਮ ਕਰੀਏ ਤੇ ਭਾਰਤ ਨੂੰ ਸੱਚਮੁੱਚ ਇੰਨੋਵੇਸ਼ਨ ਹੱਬ ਬਣਾਈਏ । ਸਾਡੇ ਕੋਲ ਭਾਰਤ ਵਿੱਚ ਇੱਕ ਵੱਡੀ ਸਟਾਰਟਅੱਪ ਵਾਤਾਵਰਨ ਪ੍ਰਣਾਲੀ ਹੈ । ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਦਯੋਗਿਕ ਭਾਵਨਾ ਸਰਕਾਰ ਨੂੰ ਹੋਰ ਅੱਗੇ ਆ ਕੇ ਨਵੇਂ ਵਿਚਾਰਾਂ ਅਤੇ ਤਰੀਕਿਆਂ ਬਾਰੇ ਸੋਚਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਭਾਰਤ ਵਿੱਚ ਕਾਰੋਬਾਰ ਦੀ ਪ੍ਰਕਿਰਿਆ ਨੂੰ ਸੁਖਾਲਾ ਤੇ ਸਾਦਾ ਬਣਾਇਆ ਜਾ ਸਕੇ । ਕੋਈ ਤਾਕਤ ਸਾਨੂੰ ਇਸ ਵਿੱਚ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ" ।

ਰੇਲਵੇ ਵਿੱਚ ਇੰਨੋਵੇਸ਼ਨ ਬਾਰੇ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਸਾਡੀ ਭਾਰਤੀ ਕੋਚ ਬਣਾਉਣ ਵਾਲੀਆਂ ਕਾਰਖਾਨਿਆਂ ਨੇ ਪੁਰਾਣੇ ਕੋਚ ਬਣਾਉਣਾ ਬੰਦ ਹੀ ਨਹੀਂ ਕੀਤਾ ਬਲਕਿ ਹੁਣ ਹੋਰ ਵਧੇਰੇ ਚੰਗੇ ਐੱਲ ਐੱਚ ਬੀ ਕੋਚ ਬਣ ਰਹੇ ਹਨ । ਇਸ ਦੇ ਸਿੱਟੇ ਵਜੋਂ ਪਿਛਲੇ 17 ਮਹੀਨਿਆਂ ਵਿੱਚ ਰੇਲ ਹਾਦਸੇ ਕਾਰਨ ਇੱਕ ਵੀ ਰੇਲਵੇ ਮੁਸਾਫਿਰ ਦੀ ਮੌਤ ਨਹੀਂ ਹੋਈ ।

ਸ਼੍ਰੀ ਗੋਇਲ ਨੇ ਕਿਹਾ ਕਿ ਵਿਚਾਰਾਂ ਦੇ ਅਸਲ ਸਟਾਰਟਅੱਪ ਉੱਦਮੀ ਪ੍ਰਧਾਨ ਮੰਤਰੀ ਹਨ । ਇੱਕ ਕਿੱਸਾ ਸੁਣਾਉਂਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਹਾਈ ਸਪੀਡ ਗੱਡੀਆਂ ਦੇ ਆਸ—ਪਾਸ ਤਾਰਾਂ ਲਗਾਉਣ ਦੀ ਲੋੜ ਬਾਰੇ ਵਿਚਾਰ ਕਰਦਿਆਂ ਸ਼੍ਰੀ ਨਰੇਂਦਰ ਮੋਦੀ ਨੇ ਸਲਾਹ ਦਿੱਤੀ ਸੀ ਕਿ ਰੇਲਵੇ ਟਰੈਕ ਦੇ ਨਾਲ ਨਾਲ ਸੋਲਰ ਪ੍ਰਾਜੈਕਟ ਲਾਏ ਜਾਣ । ਇਹ ਸੋਲਰ ਪ੍ਰਾਜੈਕਟ ਬਿਜਲੀ ਦਾ ਖਰਚਾ ਘੱਟ ਕਰਨਗੇ , ਨਿਜੀ ਨਿਵੇਸ਼ ਲਿਆਉਣਗੇ ਅਤੇ ਰੇਲਵੇ ਟਰੈਕਾਂ ਨੂੰ ਸੁਰੱਖਿਅਤ ਬਣਾਉਣ ਦੇ ਨਾਲ ਨਾਲ ਵਾਤਾਵਰਨ ਮਿੱਤਰਤਾ ਕਾਇਮ ਕਰਨਗੇ ।

ਸ਼੍ਰੀ ਗੋਇਲ ਨੇ ਸੀਨੀਅਰ ਬਿਜਨੇਸ ਆਗੂਆਂ ਨੂੰ ਨਾ ਕੇਵਲ ਆਪਣੇ ਪਰਿਵਾਰਕ ਕਾਰੋਬਾਰ ਦੇ ਬਲਕਿ ਨਵੇਂ ਯੁੱਗ ਅਤੇ ਨੌਜਵਾਨ ਉੱਦਮੀਆਂ ਦੇ ਮੈਂਟਰਜ਼ ਬਣਨ ਦੀ ਸਲਾਹ ਦਿੱਤੀ । ਉਹਨਾਂ ਕਿਹਾ , "ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਕੀਮਤੀ ਸਮਾਂ ਇਸ ਲਈ ਰਾਖਵਾਂ ਰੱਖਣ ਇਸ ਨਾਲ ਸੱਚਮੁੱਚ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ"।
ਮੰਤਰੀ ਨੇ ਆਤਮਨਿਰਭਰ ਭਾਰਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਆਪਣੀ ਤਾਕਤ ਦੀ ਸਵੈ—ਅਹਿਸਾਸ ਦੀ ਸ਼ੁਰੂਆਤ ਹੈ , ਜੋ ਵਿਸ਼ਵ ਅਰਥਚਾਰੇ ਵਿੱਚ ਵਿਸ਼ਵ ਸਪਲਾਈ ਚੇਨ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਭਰੋਸੇਯੋਗ ਭਾਈਵਾਲ ਬਣਾਏਗਾ । ਉਹਨਾਂ ਕਿਹਾ ਕਿ ਭਾਰਤ ਵਿੱਚ ਨਵੇਂ ਕਾਰੋਬਾਰ ਲਈ ਅਥਾਹ ਸਮਰੱਥਾ ਹੈ । ਉਹਨਾਂ ਕਿਹਾ , "ਮੰਤਵ ਭਾਰਤ ਵਿੱਚ ਫਿਰ ਤੋਂ ਤਰੱਕੀ ਲਿਆਉਣ ਦਾ ਹੈ । ਸਾਨੂੰ ਸਾਰਿਆਂ ਨੂੰ ਇਹ ਟੀਚਾ ਹਾਸਲ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ । ਪ੍ਰਧਾਨ ਮੰਤਰੀ ਨੇ ਇੱਕ ਵਾਰ ਕਿਹਾ ਸੀ , "ਕਿ ਸਾਡੇ ਕੋਲ ਲੱਖਾਂ ਮੁਸ਼ਕਲਾਂ ਨੇ ਪਰ ਉਸੇ ਵੇਲੇ ਸਾਡੇ ਕੋਲ ਲੱਖਾਂ ਦਿਮਾਗ ਨੇ"। ਸਾਡੇ ਉਦਯੋਗਾਂ ਨੇ ਬੁੱਧੀਵਾਨ ਭਾਰਤੀ ਉੱਦਮੀਆਂ ਦੀ ਸਮਰੱਥਾਵਾਂ ਨੂੰ ਅਸਲ ਵਿੱਚ ਸਾਹਮਣੇ ਲੈ ਆਉਂਦਾ ਹੈ ਅਤੇ ਇਹਨਾਂ ਕੋਲ ਰਵਾਇਤੀ ਕਾਰੋਬਾਰਾਂ ਨੂੰ ਲੰਘਣ ਦੀ ਯੋਗਤਾ ਹੈ , ਜੋ ਨਵੇਂ ਯੁੱਗ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਦੀ ਹੈ । ਭਾਰਤ ਕੋਲ ਭਵਿੱਖ ਨੂੰ ਆਪਣੇ ਹੱਥ ਵਿੱਚ ਲੈਣ ਲਈ ਬੇਹੱਦ ਸਮਰੱਥਾ ਅਤੇ ਮਜ਼ਬੂਤੀ ਹੈ । ਅਸੀਂ ਮਹਾਮਾਰੀ ਤੇ ਤੇਜ਼ੀ ਨਾਲ ਕਾਬੂ ਪਾ ਲਵਾਂਗੇ, ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਾ ਕੀਤੀ ਹੋਵੇ ।

ਵਾਈ ਬੀ / ਏ ਪੀ



(Release ID: 1651071) Visitor Counter : 165