ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਲਮੀ ਪੱਧਰ 'ਤੇ ਸਭ ਤੋਂ ਘੱਟ, ਭਾਰਤ ਦੀ ਮੌਤ ਦੀ ਦਰ 1.76 ਫ਼ੀਸਦ 'ਤੇ ਪੁੱਜੀ ਅਤੇ ਘਟ ਰਹੀ ਹੈ

ਸਿਹਤ ਮੰਤਰਾਲੇ ਨੇ ਆਈਸੀਯੂ ਵਿਚ ਕੋਵਿਡ ਮਰੀਜ਼ਾਂ ਦੇ ਬਿਹਤਰ ਕਲੀਨਿਕਲ ਪ੍ਰਬੰਧਨ 'ਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੀ ਸੂਚੀ ਜਾਰੀ ਕੀਤੀ

Posted On: 02 SEP 2020 12:35PM by PIB Chandigarh

ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਨੇ ਸਭ ਤੋਂ ਘੱਟ ਕੋਵਿਡ ਮੌਤ ਦਰ (ਸੀਐਫਆਰ) ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ ਆਲਮੀ ਸੀਐੱਫਆਰ ਅੱਜ ਤੱਕ 3.3 ਫ਼ੀਸਦ 'ਤੇ ਖੜੀ ਹੈ, ਜਦਕਿ ਭਾਰਤ ਵਿੱਚ ਇਹ ਤੁਲਨਾਤਮਕ ਅੰਕੜਾ 1.76 ਫ਼ੀਸਦ ਹੈ।

ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਵਿਚ ਹੋਣ ਵਾਲੀਆਂ ਮੌਤਾਂ ਵਿਸ਼ਵ ਵਿਚ ਸਭ ਤੋਂ ਘੱਟ ਹਨ। ਜਦੋਂ ਕਿ ਵਿਸ਼ਵਵਿਆਪੀ ਔਸਤ ਪ੍ਰਤੀ ਮਿਲੀਅਨ 110 ਮੌਤਾਂ ਦੀ ਹੈ ਜਦਕਿ ਭਾਰਤ ਵਿੱਚ ਇਹ ਅੰਕੜਾ 48 ਮੌਤਾਂ ਦਾ ਹੈ। ਬ੍ਰਾਜ਼ੀਲ ਅਤੇ ਯੂਕੇ ਵਿੱਚ ਤੁਲਨਾਤਮਕ ਅੰਕੜਾ ਕ੍ਰਮਵਾਰ 12 ਅਤੇ 13 ਗੁਣਾ ਵੱਧ ਹੈ।

ਕੋਵਿਡ ਪ੍ਰਬੰਧਨ ਅਤੇ ਪ੍ਰਤੀਕਿਰਿਆ ਨੀਤੀ ਦੇ ਹਿੱਸੇ ਵਜੋਂ, ਕੇਂਦਰ ਸਰਕਾਰ ਦਾ ਧਿਆਨ ਨਾ ਸਿਰਫ ਕੋਵਿਡ ਨਾਲ ਮੌਤਾਂ ਨੂੰ ਸੀਮਤ ਕਰਨਾ ਹੈ , ਬਲਕਿ ਮੌਤਾਂ ਨੂੰ ਘਟਾਉਣ ਅਤੇ ਕੋਵਿਡ ਦੇ ਗੰਭੀਰ ਅਤੇ ਬਹੁਤ ਗੰਭੀਰ ਮਰੀਜ਼ਾਂ ਨੂੰ ਮਿਆਰੀ ਕਲੀਨਿਕਲ ਦੇਖਭਾਲ ਪ੍ਰਦਾਨ ਕਰਕੇ ਜਾਨਾਂ ਬਚਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਸਹਿਯੋਗੀ ਯਤਨਾਂ ਸਦਕਾ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। 1578 ਸਮਰਪਿਤ ਕੋਵਿਡ ਹਸਪਤਾਲ ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਹੇ ਹਨ। ਕੇਂਦਰ ਸਰਕਾਰ ਨੇ ਕਲੀਨਿਕਲ ਟਰੀਟਮੈਂਟ ਪ੍ਰੋਟੋਕੋਲ ਵਿੱਚ ਸ਼ਾਮਲ ਕੀਤੇ ਸਟੈਂਡਰਡ ਆਫ਼ ਕੇਅਰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਮੌਤ ਦਰ ਨੂੰ ਘਟਾਉਣ ਲਈ ਨਾਜ਼ੁਕ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿਚ ਆਈਸੀਯੂ ਵਿੱਚ ਤਾਇਨਾਤ ਡਾਕਟਰਾਂ ਦੀ ਯੋਗਤਾ ਨੂੰ ਬਣਾਉਣ ਲਈ ਇਕ ਵਿਲੱਖਣ ਪਹਿਲ, ਈ-ਆਈਸੀਯੂ ਸੇਵਾ ਏਮਜ਼, ਨਵੀਂ ਦਿੱਲੀ ਵਲੋਂ ਆਰੰਭ ਕੀਤੀ ਗਈ ਹੈ। ਹਫ਼ਤੇ ਵਿਚ ਦੋ ਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ, ਰਾਜ ਦੇ ਹਸਪਤਾਲਾਂ ਵਿਚ ਆਈਸੀਯੂ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਲਈ ਗਿਆਨ ਅਤੇ ਡੋਮੇਨ ਮਾਹਰਾਂ ਵਲੋਂ ਟੈਲੀ / ਵਿਡੀਓ ਵਿਚਾਰ-ਵਟਾਂਦਰੇ ਸੈਸ਼ਨ ਆਯੋਜਤ ਕੀਤੇ ਜਾਂਦੇ ਹਨ। ਇਹ ਸੈਸ਼ਨ 8 ਜੁਲਾਈ 2020 ਤੋਂ ਸ਼ੁਰੂ ਹੋਏ।

ਹੁਣ ਤੱਕ, 17 ਟੈਲੀ-ਸੈਸ਼ਨ ਆਯੋਜਤ ਕੀਤੇ ਗਏ ਹਨ ਅਤੇ 204 ਸੰਸਥਾਵਾਂ ਨੇ ਇਸ ਵਿੱਚ ਹਿੱਸਾ ਲਿਆ ਹੈ।

ਨਾਜ਼ੁਕ ਸਥਿਤੀ ਵਿੱਚ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਦੀ ਆਈਸੀਯੂ / ਕਲੀਨਿਕਲ ਪ੍ਰਬੰਧਨ ਸਮਰੱਥਾ ਨੂੰ ਅੱਗੇ ਵਧਾਉਣ ਲਈ ਏਮਜ਼ ਨਵੀਂ ਦਿੱਲੀ ਨੇ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਆਮ ਸਵਾਲਾਂ ਨੂੰ ਤਿਆਰ ਕੀਤਾ ਹੈ। ਇਹ ਸਿਹਤ ਮੰਤਰਾਲੇ ਦੀ ਵੈਬਸਾਈਟ 'ਤੇ ਪਾਏ ਗਏ ਹਨ।  ਉਨ੍ਹਾਂ ਨੂੰ https://www.mohfw.gov.in/pdf/AIIMSeICUsFAQs01SEP.pdf 'ਤੇ ਦੇਖਿਆ ਜਾ ਸਕਦਾ ਹੈ।

ਅਕਸਰ ਪੁੱਛੇ ਜਾਂਦੇ ਪ੍ਰਸ਼ਨ ਪ੍ਰਕਿਰਤੀ ਵਿਚ ਗਤੀਸ਼ੀਲ ਹੁੰਦੇ ਹਨ, ਆਈਸੀਯੂ ਵਿਚ ਕੋਵਿਡ ਦੇ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਦੌਰਾਨ ਇਕੱਠੇ ਕੀਤੇ ਤਜ਼ਰਬੇ ਅਤੇ ਗਿਆਨ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਜਿਵੇਂ ਕਿ ਇਲਾਜ਼ ਕਰਨ ਵਾਲੇ ਡਾਕਟਰਾਂ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਲੋਂ ਦੱਸੀਆਂ ਨਵੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਂਦਾ ਹੈ ਤਾਂ ਉਸ ਮੁਤਾਬਿਕ ਦਸਤਾਵੇਜ਼ ਵਿੱਚ ਨਵੇਂ ਗਿਆਨ ਨੂੰ ਸ਼ਾਮਲ ਕਰਦਿਆਂ ਅਪਡੇਟ ਕੀਤਾ ਜਾਵੇਗਾ।

ਏਮਜ਼ ਈ-ਆਈਸੀਯੂ ਤੋਂ ਕੋਵਿਡ -19 'ਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ:-

1. ਕੀ ਸਾਨੂੰ ਸਿਹਤ ਸੰਭਾਲ ਕਰਮਚਾਰੀਆਂ (ਐਚਸੀਡਬਲਯੂ) ਵਿੱਚ ਪ੍ਰੋਫਾਈਲੈਕਸਿਸ ਦੇ ਤੌਰ ਤੇ ਐਚਸੀਕਿਯੂ ਦੀ ਵਰਤੋਂ ਕਰਨੀ ਚਾਹੀਦੀ ਹੈ?

ਹਾਈਡ੍ਰੋਕਸਾਈਕਲੋਰੋਕੁਇਨ (ਐਚਸੀਕਿਊ) ਨੂੰ ਐਚਸੀਡਬਲਯੂ ਵਿਚ ਪ੍ਰੋਫਾਈਲੈਕਸਿਸ ਅਤੇ ਬਿਨਾਂ ਖਤਰੇ ਦੇ ਉੱਚ-ਜੋਖਮ ਵਾਲੇ ਸੰਪਰਕਾਂ ਵਜੋਂ ਸਲਾਹ ਦਿੱਤੀ ਗਈ ਹੈ। ਇੰਨ੍ਹਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਪੀਪੀਈ  ਅਤੇ ਹੋਰ ਲਾਗ ਨਿਯੰਤਰਣ ਅਭਿਆਸਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਕੀ ਕੋਵਿਡ ਦੇ ਮਰੀਜ਼ਾਂ ਲਈ ਇਵਰਮੇਕਟਿਨ ਦੀ ਵਰਤੋਂ ਕੀਤੀ ਜਾ ਸਕਦੀ ਹੈ?

ਇਵਰਮੇਕਟਿਨ ਦੀ ਵਾਈਟ੍ਰੋ ਵਿਚ ਸਾਰਸ ਸੀਓਵੀ 2 ਪ੍ਰਤੀਕ੍ਰਿਤੀ ਵਿੱਚ ਸਮਰੱਥਾ ਭਰਪੂਰ ਰੋਕਥਾਮ ਵਿੱਚ ਸਹਾਈ ਹੋਣ ਵਾਲੇ ਸਾਧਨ ਵਜੋਂ ਪਛਾਣ ਹੋਈ ਹੈ, ਪਰ ਵਿਵੋ ਵਿਚ ਇਸ ਪ੍ਰਭਾਵ ਨੂੰ ਪ੍ਰਾਪਤ ਕਰਨ ਲਈ ਲੋੜੀਂਦੀਆਂ ਖੁਰਾਕਾਂ ਆਮ ਖੁਰਾਕ ਤੋਂ ਜ਼ਿਆਦਾ ਹੁੰਦੀਆਂ ਹਨ। ਇਸ ਵੇਲੇ ਇਸਦੀ ਸਿਫਾਰਸ਼ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਵਿਚ ਨਹੀਂ ਕੀਤੀ ਜਾਂਦੀ ਪਰ ਉਹਨਾਂ ਮਰੀਜ਼ਾਂ ਵਿਚ ਵਰਤੀ ਜਾ ਸਕਦੀ ਹੈ ਜਿਨ੍ਹਾਂ ਵਿਚ ਐਚਸੀਕਿਊ ਨਿਰੋਧਕ ਹੈ।

3. ਕੀ ਸਾਨੂੰ ਐਂਟੀਕੋਓਗੂਲੇਸ਼ਨ ਪੋਸਟ ਡਿਸਚਾਰਜ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ?

ਸਾਡੇ ਤਜ਼ਰਬੇ ਅਨੁਸਾਰ, ਇੱਥੇ ਕੋਵਿਡ ਤੋਂ ਬਾਅਦ ਕੋਈ ਥ੍ਰੋਮੋਬੋਟਿਕ ਜਟਿਲਤਾਵਾਂ ਨਹੀਂ ਆਈਆਂ।  ਜਦੋਂ ਤੋਂ ਪ੍ਰੋਥਰੋਮਬੋਟਿਕ ਸਥਿਤੀ , ਵਾਇਰਮਿਕ ਅਤੇ ਬਿਮਾਰੀ ਖਿਲਾਫ ਪ੍ਰਤੀਕਿਰਿਆ ਦੇ ਪੜਾਅ ਦੇ ਸਮਾਨਾਂਤਰ ਹੁੰਦੀ ਹੈ ਤਾਂ ਇਕ ਵਾਰ ਮਰੀਜ਼ ਨੂੰ ਛੁੱਟੀ ਦੇਣ ਤੋਂ ਬਾਅਦ, ਥ੍ਰੋਮੋਬੋਟਿਕ ਜੋਖਮ ਵੀ ਘੱਟ ਜਾਂਦਾ ਹੈ। ਇਸ ਲਈ, ਅਸੀਂ ਸਿਫਾਰਸ਼ ਨਹੀਂ ਕਰਦੇ ਕਿ ਕੋਵਿਡ ਦੇ ਰੁਟੀਨ ਵਿਚ ਰੁਕਾਵਟ ਦੇ ਸਮੇਂ ਐਂਟੀ-ਕੋਗੂਲੇਸ਼ਨ, ਜਦੋਂ ਤਕ ਡੀਵੀਟੀ, ਪ੍ਰੋਸਟੈਸਟਿਕ ਵਾਲਵ ਆਦਿ ਦੇ ਹੋਰ ਕਾਰਨਾਂ ਕਰਕੇ ਨਹੀਂ ਦਰਸਾਇਆ ਜਾਂਦਾ।

4. ਕੋਵਿਡ -19 ਨਾਲ ਅਚਾਨਕ ਹੋਈਆਂ ਮੌਤਾਂ

ਐਮਰਜੈਂਸੀ ਵਿਭਾਗ (ਈਡੀ) ਦੇ ਨਾਲ-ਨਾਲ ਹਸਪਤਾਲ ਵਿਚ ਮੁੱਢਲੇ ਸਮੇਂ ਅਚਾਨਕ ਹੋਈਆਂ ਮੌਤਾਂ ਦੀ ਰਿਪੋਰਟ ਮਿਲੀ ਹੈ। ਉਸ ਸਬੰਧੀ ਕਾਰਨਾਂ ਨੂੰ ਪ੍ਰਸਤਾਵਤ ਕੀਤਾ ਗਿਆ ਹੈ, ਜਿਸ ਵਿੱਚ ਅਚਾਨਕ ਦਿਲ ਦਾ ਦੌਰਾ/ਏਸੀਐੱਸ, ਸ਼ਾਂਤ ਹਾਈਪੋਕਸਿਆ ਜਿਸ ਨੂੰ ਆਮ ਤੌਰ 'ਤੇ ਦੇਖਿਆ ਨਹੀਂ ਗਿਆ ਜਾਂ ਥ੍ਰੋਮੋਬੋਮੋਲਿਜ਼ਮ ਜਿਵੇਂ ਕਿ ਥ੍ਰੋਮੋਬੋਟਿਕ ਪੇਚੀਦਗੀ ਦੇ ਕਾਰਨ ਸ਼ਾਮਿਲ ਹਨ। ਗੰਭੀਰ ਕੋਵਿਡ ਦੇ ਵਿਕਾਸ ਲਈ ਜੋਖਮ ਦੇ ਕਾਰਕ ਵਾਲੇ ਮਰੀਜ਼ਾਂ ਜਾਂ ਪੁਰਾਣੀ ਕਾਮੋਰਬਿਡ ਹਾਲਤਾਂ ਜਿਵੇਂ ਸੀਏਡੀ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਦੇ ਨਾਲ ਉਨ੍ਹਾਂ ਦੇ ਸੰਤ੍ਰਿਪਤਾ ਲਈ ਸਖਤੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਬਿਨਾਂ ਵਜ੍ਹਾ ਚੱਲਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਐਂਟੀਕੋਆਗੂਲੈਂਟ ਦੀ ਵਰਤੋਂ ਉਨ੍ਹਾਂ ਸਾਰੇ ਖਤਰੇ ਦੇ ਮਰੀਜ਼ਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੇ ਖੂਨ ਵਗਣ ਦੇ ਕੋਈ ਜੋਖਮ ਦੇ ਕਾਰਕ ਨਹੀਂ ਹੁੰਦੇ।

5. ਮਿਥਾਈਲ ਪ੍ਰੀਡਨੀਸੋਲੋਨ ਬਨਾਮ ਡੇਕਸਾਮੇਥਾਸੋਨ

ਕੋਰਟੀਕੋਸਟੀਰੋਇਡ ਇਸ ਸਮੇਂ ਗੰਭੀਰ ਕੋਵਿਡ -19 ਦੇ ਮਰੀਜ਼ਾਂ ਨੂੰ ਦਰਮਿਆਨੇ ਤੌਰ ਤੇ ਦਰਸਾਏ ਗਏ ਹਨ। ਰਿਕਵਰੀ ਅਜ਼ਮਾਇਸ਼ ਵਿਚ ਡੇਕਸਾਮੇਥਾਸੋਨ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ, ਉਪਲਬਧਤਾ ਦੇ ਅਧਾਰ ਤੇ ਦੋਵਾਂ ਆਈਵੀ ਡੈਕਸਮੇਥਾਸੋਨ ਜਾਂ ਮਿਥਾਈਲ ਪ੍ਰੈਡੀਨੀਸਲੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

6. ਟੋਸੀਲੀਜ਼ੁਮੈਬ ਦੀ ਭੂਮਿਕਾ ਕੀ ਹੈ?

ਟੋਸੀਲੀਜ਼ੁਮੈ ਨੂੰ ਡੀਸੀਜੀਆਈ ਵਲੋਂ ਚੱਲ ਰਹੀ ਮਹਾਂਮਾਰੀ ਦੇ ਮੱਦੇਨਜ਼ਰ ਤਰਸ ਦੇ ਅਧਾਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ, ਇਹ ਇੱਕ ਪ੍ਰਯੋਗਾਤਮਕ ਥੈਰੇਪੀ ਹੈ, ਇਸਦੀ ਸੀਮਿਤ ਭੂਮਿਕਾ ਹੈ ਅਤੇ ਸਿਰਫ ਕਿਰਿਆਸ਼ੀਲ ਲਾਗਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਇਟੋਕਿਨ ਸਿੰਡਰੋਮ ਵਾਲੇ ਮਰੀਜ਼ਾਂ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

7. ਪਲਾਜ਼ਮਾ ਥੈਰੇਪੀ ਦੀ ਭੂਮਿਕਾ ਕੀ ਹੈ?

ਏਬੀਓ ਨਾਲ ਮੇਲ ਖਾਂਦੇ ਦਾਨੀਆਂ ਤੋਂ ਇਕੱਠਾ ਕੀਤਾ ਗਿਆ ਕਨਵਲੇਸੈਂਟ ਪਲਾਜ਼ਮਾ, ਬਿਮਾਰੀ ਦੇ ਮੁਢਲੇ ਪੜਾਅ ਵਿਚ ਗੰਭੀਰ ਕੋਵਿਡ ਦੇ ਜੋਖਮ ਵਾਲੇ ਮਰੀਜ਼ਾਂ ਨੂੰ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਇਸ ਨੂੰ ਇੱਕ ਪ੍ਰਯੋਗਾਤਮਕ ਥੈਰੇਪੀ ਵੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

8. ਫੈਵੀਪੀਰਾਵੀਰ ਦੀ ਭੂਮਿਕਾ

ਅਧਿਐਨਾਂ ਵਿੱਚ ਫੈਵੀਪੀਰਾਵੀਰ ਨੂੰ ਮੁੱਖ ਤੌਰ 'ਤੇ ਕੋਵਿਡ ਵਿਕਾਸ ਨੂੰ ਰੋਕਣ ਦਾ ਦਾਅਵਾ ਕਰਦੇ ਹੋਏ ਹਲਕੇ ਜਾਂ ਅਸਿਮੋਟੋਮੈਟਿਕ ਕੋਵਿਡ ਵਿਚ ਵਰਤਿਆ ਹੈ, ਜਦੋਂ ਕਿ ਇਸ ਸਮੂਹ ਦਾ ਜ਼ਿਆਦਾਤਰ ਹਿੱਸਾ ਕੇਵਲ ਸਹਾਇਤਾ, ਦੇਖਭਾਲ ਅਤੇ ਨਿਗਰਾਨੀ ਨਾਲ ਠੀਕ ਹੋ ਜਾਂਦਾ ਹੈ ਅਤੇ ਆਮ ਤੌਰ' ਤੇ ਇਸ ਦੇ ਕਿਸੇ ਵਿਸ਼ੇਸ਼ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ। ਫੈਵੀਪੀਰਾਵੀਰ ਦੀ ਵਰਤੋਂ ਲਈ ਸਬੂਤ ਕਮਜ਼ੋਰ ਹਨ ਅਤੇ ਇਸ ਵੇਲੇ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਵਿਚ ਸਿਫਾਰਸ਼ ਨਹੀਂ ਕੀਤੀ ਗਈ ਹੈ।  

9. ਫੇਫੜੇ ਦੇ ਫਾਈਬਰੋਸਿਸ ਦੀ ਰੋਕਥਾਮ ਵਿਚ ਤੰਤੂਨਾਸ਼ਕ ਦੀ ਭੂਮਿਕਾ

ਕੋਵਿਡ ਨਾਲ ਸਬੰਧਤ ਫਾਈਬਰੋਸਿਸ ਨੂੰ ਰੋਕਣ ਵਿਚ ਐਂਟੀਫਾਈਬਰੋਟਿਕ ਏਜੰਟ ਜਿਵੇਂ ਪੀਰਫੇਨੀਡੋਨ ਦੀ ਵਰਤੋਂ ਲਈ ਸਮਰਥਨ ਕਰਨ ਦਾ ਕੋਈ ਸਬੂਤ ਨਹੀਂ ਹੈ ਅਤੇ ਇਸ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

10. ਕੋਵਿਡ -19 ਮਰੀਜ਼ਾਂ ਵਿੱਚ ਡਿਪ੍ਰੈਸ਼ਨ ਨੂੰ ਕਿਵੇਂ ਰੋਕਿਆ ਜਾਵੇ?

ਕੋਵਿਡ ਮਰੀਜ਼ਾਂ ਵਿਚ ਉਦਾਸੀ ਇਕ ਆਮ ਵਰਤਾਰਾ ਹੈ ਜੋ ਕਿ ਕਈ ਕਾਰਨਾਂ ਕਰਕੇ ਹੋ ਸਕਦੀ ਹੈ ਜਿਸ ਵਿਚ ਇਕੱਲੇ ਰਹਿਣਾ, ਬਿਮਾਰੀ ਨਾਲ ਸਬੰਧਤ ਚਿੰਤਾ, ਸਮਾਜਿਕ ਕਲੰਕ ਅਤੇ ਹੋਰ ਕਾਫੀ ਕੁੱਝ ਸ਼ਾਮਲ ਹੈ। ਅਜਿਹੇ ਮਰੀਜ਼ਾਂ ਨੂੰ ਤਰਜੀਹੀ ਤੌਰ 'ਤੇ ਸਿਖਲਾਈ ਪ੍ਰਾਪਤ ਐਚਸੀਡਬਲਯੂ ਵਲੋਂ  ਮਨੋਵਿਗਿਆਨਕ / ਮਨੋਚਿਕਿਤਸਕ ਰਾਹੀਂ ਹਮਦਰਦੀ ਅਤੇ ਮਨੋਵਿਗਿਆਨਕ ਸਲਾਹ ਦੀ ਜ਼ਰੂਰਤ ਹੁੰਦੀ ਹੈ।

11. ਕੀ ਅਸੀਂ ਇਕ ਬਹੁਤ ਹੀ ਸ਼ੱਕੀ ਮਰੀਜ਼ ਵਿਚ ਰੀਮੇਡਸਿਵਰ / ਟੀਸੀਜ਼ੈਡ ਦੇ ਸਕਦੇ ਹਾਂ ਜਿਸ ਦੀਆਂ ਸਾਰੀਆਂ ਰਿਪੋਰਟਾਂ ਕੋਵਿਡ ਨੈਗੇਟਿਵ ਹੋਣ ?

ਰੀਮਡੇਸਿਵਿਰ / ਟੀਸੀਜ਼ੈਡ ਪ੍ਰਯੋਗਾਤਮਕ ਉਪਚਾਰ ਹਨ ਜੋ ਕਿ ਜਾਰੀ ਮਹਾਂਮਾਰੀ ਦੇ ਮੱਦੇਨਜ਼ਰ ਡੀਸੀਜੀਆਈ ਵਲੋਂ ਮਨਜ਼ੂਰ ਕੀਤੇ ਗਏ ਹਨ। ਇਸ ਲਈ, ਉਨ੍ਹਾਂ ਨੂੰ ਸ਼ੱਕੀ ਮਾਮਲਿਆਂ ਲਈ ਅਨੁਭਵ ਥੈਰੇਪੀ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਤੁਹਾਨੂੰ ਇਹਨਾਂ ਏਜੰਟਾਂ ਦੀ ਵਰਤੋਂ ਸਿਰਫ ਸਾਬਿਤ ਹੋਏ ਕੋਵੀਡ ਮਰੀਜ਼ਾਂ ਵਿੱਚ ਕਰਨੀ ਚਾਹੀਦੀ ਹੈ, ਜਿਥੇ ਡਾਕਟਰੀ ਤੌਰ ਤੇ ਦੱਸਿਆ ਗਿਆ ਹੈ।

12. ਕੀ ਅਸੀਂ ਮਿਥਾਏਲਿਨ ਬਲੂ ਦੀ ਕੋਸ਼ਿਸ਼ ਕਰ ਸਕਦੇ ਹਾਂ?

ਨਹੀਂ, ਕੋਵਿਡ ਪ੍ਰਬੰਧਨ ਵਿੱਚ ਮਿਥਾਏਲਿਨ ਬਲੂ ਦੀ ਕੋਈ ਭੂਮਿਕਾ ਨਹੀਂ ਹੈ।

13. ਅਸੀਂ ਕਿੰਨੀ ਦੇਰ ਤੱਕ ਰੇਮਡੇਸਿਵਰ ਦੇ ਸਕਦੇ ਹਾਂ?

ਰੇਮਡੇਸਿਵਰ ਨੂੰ 5 ਦਿਨਾਂ ਤੱਕ ਦਿਨ ਵਿੱਚ ਇੱਕ ਵਾਰ ਮਰੀਜ਼ ਨੂੰ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

14. ਕੀ ਅਸੀਂ ਕੁਮੋਰਬਿਡਿਟੀਜ ਵਾਲੇ ਐਸਿਮਪੋਟੋਮੈਟਿਕ ਮਰੀਜ਼ਾਂ ਵਿੱਚ ਰੇਮਡੇਸਿਵਿਰ / ਟੀਸੀਜ਼ਡ ਪ੍ਰੋਫਾਈਲੈਕਟਿਕਲੀ ਦੀ ਵਰਤੋਂ ਕਰ ਸਕਦੇ ਹਾਂ?

ਕੋਮੋਰਬਿਡਿਟੀਜ ਵਾਲੇ ਐਸਿਮਪੋਟੋਮੈਟਿਕ ਮਰੀਜ਼ਾਂ ਵਿੱਚ ਰੇਮਡੇਸਿਵਿਰ / ਟੀਸੀਜ਼ੈਡ ਦੀ ਵਰਤੋਂ ਨਾਲ ਸਹਾਇਤਾ ਦਾ ਕੋਈ ਸਬੂਤ ਨਹੀਂ ਹੈ।

15. ਕੀ ਰਿਸ਼ਤੇਦਾਰਾਂ ਨੂੰ ਵਾਰਡਾਂ ਵਿਚ ਦਾਖਲ ਹੋਏ ਕੋਵਿਡ -19 ਦੇ ਮਰੀਜ਼ਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ?

ਨਹੀਂ, ਰਿਸ਼ਤੇਦਾਰਾਂ ਨੂੰ ਕੋਵਿਡ -19 ਮਰੀਜ਼ਾਂ ਨੂੰ ਮਿਲਣ ਦੀ ਆਗਿਆ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸੰਕਰਮਿਤ ਹੋਣ ਅਤੇ ਇਸਦੇ ਕਮਿਊਨਿਟੀ ਵਿੱਚ ਫੈਲਣ ਦੀ ਸੰਭਾਵਨਾ ਹੈ।

16. ਕੀ ਮਾਪਿਆਂ ਨੂੰ ਕੋਵਿਡ -19 ਪੌਜੇਟਿਵ ਬੱਚਿਆਂ ਦੇ ਨਾਲ ਰਹਿਣ ਦੀ ਆਗਿਆ ਦਿੱਤੀ ਜਾ ਸਕਦੀ ਹੈ?

ਜੋਖਮ ਬਾਰੇ ਦੱਸਣ ਅਤੇ ਇਸਦੇ ਲਈ ਸਹਿਮਤੀ ਲੈਣ ਤੋਂ ਬਾਅਦ ਮਾਪੇ ਬੱਚਿਆਂ ਨਾਲ ਰਹਿ ਸਕਦੇ ਹਨ।

17. ਕੀ ਸਾਨੂੰ ਡਿਸਚਾਰਜ ਹੋਣ 'ਤੇ ਸਟੀਰੌਇਡ ਜਾਰੀ ਰੱਖਣਾ ਚਾਹੀਦਾ ਹੈ?

ਨਹੀਂ, ਡਿਸਚਾਰਜ ਦੇ ਸਮੇਂ ਸਟੀਰੌਇਡਜ਼ ਦੀ ਕੋਈ ਭੂਮਿਕਾ ਨਹੀਂ ਹੁੰਦੀ ਜਦ ਤੱਕ ਕਿ ਕਿਸੇ ਹੋਰ ਸਹਿ-ਰੋਗ ਦਾ ਸੰਕੇਤ ਨਹੀਂ ਮਿਲਦਾ।

18. ਵੈਂਟੀਲੇਸ਼ਨ ਵਾਲੇ ਮਰੀਜ਼ ਵਿਚ ਅਸੀਂ ਪੋਸ਼ਣ ਕਿਵੇਂ ਬਣਾਈ ਰੱਖ ਸਕਦੇ ਹਾਂ?

ਵੈਂਟੀਲੇਟਰ ਵਾਲੇ ਮਰੀਜ਼ਾਂ ਨੂੰ ਆਪਣੀ ਆਧਾਰਭੂਤ ਸਥਿਤੀ ਦੇ ਮੁਤਾਬਕ ਟੀਪੀਐਨ ਜਾਂ ਰਾਇਲ ਦੀ ਟਿਊਬ ਫੀਡਿੰਗ ਦੀ ਜ਼ਰੂਰਤ ਹੋ ਸਕਦੀ ਹੈ।

19. ਅਸੀਂ ਐਨਆਈਵੀ ਤੋਂ ਕਿਰਿਆਸ਼ੀਲ ਵੈਂਟੀਲੇਸ਼ਨ ਵਿੱਚ ਕਦੋਂ ਤਬਦੀਲ ਕਰ ਸਕਦੇ ਹਾਂ ?

ਜੇ ਮਰੀਜ਼ ਸੰਤ੍ਰਿਪਤ ਬਣਾਈ ਰੱਖਣ ਦੇ ਯੋਗ ਨਹੀਂ ਹੁੰਦਾ, ਸਾਹ ਦੀ ਥਕਾਵਟ ਮਹਿਸੂਸ ਕਰਦਾ ਹੈ, ਜਾਂ ਜੀਸੀਐੱਸ ਐਨਆਈਵੀ ਨੂੰ ਸਹਿਣ ਕਰਨ ਵਿਚ ਮਾੜਾ ਹੈ, ਤਾਂ ਉਨ੍ਹਾਂ ਨੂੰ ਕਿਰਿਆਸ਼ੀਲ ਵੈਂਟੀਲੇਸ਼ਨ ਲਈ ਵਿਚਾਰਿਆ ਜਾਣਾ ਚਾਹੀਦਾ ਹੈ।

20. ਸਾਨੂੰ ਟ੍ਰੈਕੋਸਟੋਮੀ ਬਾਰੇ ਕਦੋਂ ਵਿਚਾਰ ਕਰਨਾ ਚਾਹੀਦਾ ਹੈ?

ਜਿਨ੍ਹਾਂ ਮਰੀਜ਼ਾਂ ਨੂੰ ਲੰਬੇ ਸਮੇਂ ਤੋਂ ਵੈਂਟੀਲੇਸ਼ਨ 'ਤੇ ਰੱਖਿਆ ਗਿਆ ਹੈ ਉਹਨਾਂ ਨੂੰ ਟ੍ਰੈਕੋਸਟੋਮੀ ਲਈ ਵਿਚਾਰਿਆ ਜਾਣਾ ਚਾਹੀਦਾ ਹੈ।

                                            ****

ਐਮਵੀ / ਐਸਜੇ


(Release ID: 1650713) Visitor Counter : 219