ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਯੂਐੱਸਆਈਐੱਸਪੀਐੱਫ ਦੇ ਤੀਸਰੇ ਸਲਾਨਾ ਲੀਡਰਸ਼ਿਪ ਸਮਿਟ ਵਿੱਚ ਮੁੱਖ ਸੰਬੋਧਨ ਦੇਣਗੇ

Posted On: 02 SEP 2020 10:57AM by PIB Chandigarh


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 3 ਸਤੰਬਰ, 2020 ਨੂੰ ਰਾਤ 9 ਵਜੇ (ਇੰਡੀਅਨ ਸਟੈਂਡਰਡ ਟਾਈਮ ਅਨੁਸਾਰ) ਵੀਡੀਓ ਕਾਨਫਰੰਸ ਜ਼ਰੀਏ ਯੂਐੱਸਆਈਐੱਸਪੀਐੱਫ ਦੇ ਤੀਸਰੇ ਸਲਾਨਾ ਲੀਡਰਸ਼ਿਪ ਸਮਿਟ ਵਿੱਚ ਵਿਸ਼ੇਸ਼ ਮੁੱਖ ਸੰਬੋਧਨ ਦੇਣਗੇ। 

ਅਮਰੀਕਾ-ਭਾਰਤ ਰਣਨੀਤਕ ਸਾਂਝੀਦਾਰੀ ਫੋਰਮ (ਯੂਐੱਸਆਈਐੱਸਪੀਐੱਫ) ਇੱਕ ਗ਼ੈਰ-ਲਾਭਕਾਰੀ ਸੰਗਠਨ ਹੈ ਜੋ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਸਾਂਝੇਦਾਰੀ ਦੇ ਲਈ ਕਾਰਜ ਕਰਦਾ ਹੈ।

31 ਅਗਸਤ ਤੋਂ ਸ਼ੁਰੂ ਹੋਏ ਇਸ 5 ਦਿਨਾ ਸਮਿਟ ਦਾ ਥੀਮ ਹੈ- "ਯੂਐੱਸ-ਇੰਡੀਆ ਨੇਵੀਗੇਟਿੰਗ ਨਿਊ ਚੈਲੰਜਿਜ਼"।

ਇਸ ਥੀਮ ਵਿੱਚ ਕਈ ਵਿਸ਼ੇ ਸ਼ਾਮਲ ਕੀਤੇ ਗਏ ਹਨ, ਜਿਵੇਂ ਕਿ ਇੱਕ ਆਲਮੀ ਨਿਰਮਾਣ ਕੇਂਦਰ ਬਣਨ ਵਿੱਚ ਭਾਰਤ ਦੀਆਂ ਸੰਭਾਵਨਾਵਾਂ, ਭਾਰਤ ਦੇ ਗੈਸ ਬਜ਼ਾਰ ਵਿੱਚ ਅਵਸਰ, ਭਾਰਤ ਵਿੱਚ ਐੱਫਡੀਆਈ ਆਕਰਸ਼ਿਤ ਕਰਨ ਦੇ ਲਈ 'ਈਜ਼ ਆਵ੍ ਡੂਇੰਗ ਬਿਜ਼ਨਸ', ਤਕਨੀਕੀ ਖੇਤਰ ਵਿੱਚ ਸਮਾਨ ਅਵਸਰ ਅਤੇ ਚੁਣੌਤੀਆਂ, ਭਾਰਤ-ਪ੍ਰਸ਼ਾਂਤ ਖੇਤਰ ਦੇ ਆਰਥਿਕ ਮੁੱਦੇ, ਜਨਤਕ ਸਿਹਤ ਵਿੱਚ ਇਨੋਵੇਸ਼ਨ ਅਤੇ ਹੋਰ।

ਇਸ ਵਰਚੁਅਲ ਸਮਿਟ ਵਿੱਚ ਕੇਂਦਰੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ।


*****

ਵੀਆਰਆਰਕੇ/ਵੀਕੇ


(Release ID: 1650612) Visitor Counter : 191